GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 553
Display Settings
ਏਕਏਕਕੇਪੰਥਚਲਿਹੈ
ਕੋਈ ਇਕ ਕਿਸੇ ਹੋਰ ਇਕ ਦੇ ਦਸੇ ਮਾਰਗ ਉਤੇ ਨਹੀਂ ਚਲੇਗਾ
ਏਕਏਕਕੀਬਾਤਉਥਲਿਹੈ॥੭॥
ਅਤੇ ਇਕ ਦੂਜੇ ਦੀ ਗੱਲ ਨੂੰ ਉਲਟ ਦੇਵੇਗਾ ॥੭॥
On one will follow the established religious paths and will oppose the saying of each other.7.
ਭਾਰਾਕ੍ਰਿਤਧਰਾਸਬਹੁਇਹੈ
ਸਾਰੀ ਧਰਤੀ ਪਾਪਾਂ ਦੇ ਭਾਰ ਨਾਲ ਦੁਖੀ ਹੋ ਜਾਵੇਗੀ
ਧਰਮਕਰਮਪਰਚਲੈਕੁਇਹੈ
ਅਤੇ ਧਰਮ-ਕਰਮ (ਦੇ ਮਾਰਗ) ਉਤੇ ਕੋਈ ਨਹੀਂ ਤੁਰੇਗਾ।
The earth will be pressed underneath with weight and no one will follow the follow the religious tenets
ਘਰਿਘਰਿਅਉਰਅਉਰਮਤਹੋਈ
ਘਰ ਘਰ ਵਿਚ ਹੋਰ ਹੋਰ ਹੀ ਮਤ ਹੋ ਜਾਣਗੇ
ਏਕਧਰਮਪਰਚਲੈਕੋਈ॥੮॥
ਅਤੇ ਇਕ ਧਰਮ ਉਤੇ ਕੋਈ ਵੀ ਨਹੀਂ ਚਲੇਗਾ ॥੮॥
There will be different beliefs in every home and no one will follow only one religion.8.
ਦੋਹਰਾ
ਦੋਹਰਾ:
DOHRA
ਭਿੰਨਭਿੰਨਘਰਿਘਰਿਮਤੋਏਕਚਲਹੈਕੋਇ
ਘਰ ਘਰ ਵਿਚ ਵਖੋ ਵਖਰੇ ਮਤ (ਹੋਣਗੇ) ਅਤੇ ਇਕ ਮਤ ਉਤੇ ਕੋਈ ਵੀ ਨਹੀਂ ਚਲੇਗਾ।
There will be different beliefs in every home, no one will follow only one belief
ਪਾਪਪ੍ਰਚੁਰਜਹਤਹਭਯੋਧਰਮਕਤਹੂੰਹੋਇ॥੯॥
ਜਿਥੇ ਕਿਥੇ ਪਾਪਾਂ ਦਾ ਬੋਲ ਬਾਲਾ ਹੋ ਜਾਵੇਗਾ ਅਤੇ ਧਰਮ ਕਿਤੇ ਵੀ ਨਹੀਂ ਹੋਵੇਗਾ ॥੯॥
There will be a great increase in the propagation of sin and there will be no dharma (piety) anywhere.9.
ਚੌਪਈ
ਚੌਪਈ:
CHAUPAI
ਸੰਕਰਬਰਣਪ੍ਰਜਾਸਭਹੋਈ
ਸਾਰੀ ਪ੍ਰਜਾ ਵਰਣ-ਸੰਕਰ ਹੋ ਜਾਵੇਗੀ
ਛਤ੍ਰੀਜਗਤਿਦੇਖੀਐਕੋਈ
ਅਤੇ ਛਤ੍ਰੀ ਜਗਤ ਵਿਚ (ਕਿਤੇ) ਨਹੀਂ ਦਿਖੇਗਾ।
The subjects will become hybrid and no Kshatriya will be seen in the whole world
ਏਕਏਕਐਸੇਮਤਕੈਹੈ
ਹਰ ਕੋਈ ਅਜਿਹਾ ਮਤ (ਧਾਰਨ) ਕਰ ਲਵੇਗਾ
ਜਾਤੇਪ੍ਰਾਪਤਿਸੂਦ੍ਰਤਾਹੋਇਹੈ॥੧੦॥
ਜਿਸ ਕਰ ਕੇ ਸ਼ੂਦ੍ਰਤਾ ਪ੍ਰਾਪਤ ਹੋਵੇਗੀ ॥੧੦॥
All will do such things that they will all become Shudras.10.
ਹਿੰਦੂਤੁਰਕਮਤਦੁਹੂੰਪ੍ਰਹਰਿਕਰਿ
ਹਿੰਦੂ ਅਤੇ ਮੁਸਲਮਾਨ ਦੋਹਾਂ ਮਤਾਂ ਨੂੰ ਤਿਆਗ ਕੇ,
ਚਲਿਹੈਭਿੰਨਭਿੰਨਮਤਘਰਿਘਰਿ
ਘਰ ਘਰ ਵਿਚ ਵਖਰੇ ਵਖਰੇ ਮਤ ਚਲ ਪੈਣਗੇ।
Hinduism and Islam will be relinquished and in every home there will be diverse beliefs
ਏਕਏਕਕੇਮੰਤ੍ਰਗਹਿਹੈ
ਇਕ ਪਾਸੋਂ ਕੋਈ ਇਕ ਸਲਾਹ ਨਹੀਂ ਲਵੇਗਾ
ਏਕਏਕਕੇਸੰਗਿਰਹਿਹੈ॥੧੧॥
ਅਤੇ ਕੋਈ ਇਕ ਕਿਸੇ ਇਕ ਨਾਲ ਨਹੀਂ ਰਹੇਗਾ ॥੧੧॥
No one will listen to the ideas of another one, on one will remain with anyone.11.
ਆਪੁਆਪੁਪਾਰਬ੍ਰਹਮਕਹੈਹੈ
(ਹਰ ਕੋਈ) ਆਪਣੇ ਆਪ ਨੂੰ ਪਾਰਬ੍ਰਹਮ ਕਹੇਗਾ
ਨੀਚਊਚਕਹਸੀਸਨੈਹੈ
ਅਤੇ ਛੋਟਾ ਵੱਡੇ ਨੂੰ ਸਿਰ ਨਹੀਂ ਨਿਵਾਏਗਾ।
All will proclaim themselves as Lord and no younger one will bow before the elder one
ਏਕਏਕਮਤਇਕਇਕਧਾਮਾ
ਇਕ ਇਕ ਘਰ ਵਿਚ ਹਰ ਇਕ ਦਾ (ਆਪਣਾ ਆਪਣਾ) ਮਤ ਹੋਵੇਗਾ
ਘਰਿਘਰਿਹੋਇਬੈਠਹੈਰਾਮਾ॥੧੨॥
ਅਤੇ ਘਰ ਘਰ ਵਿਚ ਰਾਮ ਹੋ ਕੇ ਬੈਠਣਗੇ ॥੧੨॥
In every house will be born such people who will declare themselves as Ram.12.
ਪੜਿਹੈਕੋਇਭੂਲਿਪੁਰਾਨਾ
ਕੋਈ ਭੁਲ ਕੇ ਵੀ ਪੁਰਾਣ ਨਹੀਂ ਪੜ੍ਹੇਗਾ
ਕੋਊਪਕਰਹੈਪਾਨਿਕੁਰਾਨਾ
ਅਤੇ ਕੋਈ ਵੀ ਹੱਥ ਵਿਚ ਕੁਰਾਨ ਨਹੀਂ ਫੜੇਗਾ।
No one will study Puranas even by mistake and will not catch the holy Quran in his hand
ਬੇਦਕਤੇਬਜਵਨਕਰਿਲਹਿਹੈ
ਜੋ ਕੋਈ ਵੇਦ ਜਾਂ ਕਤੇਬ (ਸਾਮੀ ਧਰਮ ਪੁਸਤਕਾਂ) ਹੱਥ ਵਿਚ ਲਵੇਗਾ,
ਤਾਕਹੁਗੋਬਰਾਗਨਿਮੋਦਹਿਹੈ॥੧੩॥
ਉਸ ਨੂੰ ਗੋਹਿਆਂ ਦੇ ਅਗਨੀ ਵਿਚ ਸਾੜ ਦੇਣਗੇ ॥੧੩॥
He, who will catch the Vedas and Katebs, he will be killed by burning him in the fire of cowdung.13.
ਚਲੀਪਾਪਕੀਜਗਤਿਕਹਾਨੀ
ਜਗਤ ਵਿਚ ਪਾਪ ਦੀ ਕਥਾ ਚਲ ਪਵੇਗੀ
ਭਾਜਾਧਰਮਛਾਡਰਜਧਾਨੀ
ਅਤੇ ਧਰਮ ਆਪਣੀ ਰਾਜਧਾਨੀ ਛਡ ਕੇ ਭਜ ਜਾਵੇਗਾ।
The story of sin will become prevalent in the whole world and the dharma will flee from the hearts of the people
ਭਿੰਨਭਿੰਨਘਰਿਘਰਿਮਤਚਲਾ
ਘਰ ਘਰ ਵਿਚ ਵਖਰੇ ਵਖਰੇ ਮਤ ਪ੍ਰਚਲਿਤ ਹੋ ਜਾਣਗੇ
ਯਾਤੇਧਰਮਭਰਮਿਉਡਿਟਲਾ॥੧੪॥
ਜਿਸ ਕਰ ਕੇ ਧਰਮ ਭਰਮ ਬਣ ਕੇ ਉਡ ਪੁਡ ਜਾਵੇਗਾ ॥੧੪॥
There will be different beliefs in homes which cause the dharma and love to fly away.14.
ਏਕਏਕਮਤਐਸਉਚੈਹੈ
ਇਕ ਇਕ ਦਾ ਮਤ ਇਸ ਤਰ੍ਹਾਂ ਪ੍ਰਧਾਨ ਹੋ ਜਾਵੇਗਾ
ਜਾਤੇਸਕਲਸੂਦ੍ਰਹੁਇਜੈਹੈ
ਜਿਸ ਦੇ ਫਲਸਰੂਪ ਸਾਰੇ ਸੂਦ੍ਰ (ਬਿਰਤੀ) ਵਾਲੇ ਹੋ ਜਾਣਗੇ।
Such notions will become prevalent that all will become Shudras
ਛਤ੍ਰੀਬ੍ਰਹਮਨਰਹਾਕੋਈ
ਛਤ੍ਰੀ ਅਤੇ ਬ੍ਰਾਹਮਣ ਕੋਈ ਨਹੀਂ ਰਹੇਗਾ
ਸੰਕਰਬਰਨਪ੍ਰਜਾਸਬਹੋਈ॥੧੫॥
ਅਤੇ ਸਾਰੀ ਪ੍ਰਜਾ ਵਰਣ-ਸੰਕਰ ਹੋ ਜਾਵੇਗੀ ॥੧੫॥
There will be no Kshatriyas and Brahmins and all the subjects will become hybrid.15.
ਸੂਦ੍ਰਧਾਮਿਬਸਿਹੈਬ੍ਰਹਮਣੀ
ਸ਼ੂਦ੍ਰ ਦੇ ਘਰ ਬ੍ਰਾਹਮਣੀ ਵਸੇਗੀ
ਬਈਸਨਾਰਿਹੋਇਹੈਛਤ੍ਰਨੀ
ਅਤੇ ਵੈਸ਼ ਇਸਤਰੀ ਛਤ੍ਰਾਣੀ ਹੋਵੇਗੀ।
The Brahmin-women will live with Shudras
ਬਸਿਹੈਛਤ੍ਰਿਧਾਮਿਬੈਸਾਨੀ
ਛਤ੍ਰੀ ਦੇ ਘਰ ਵੈਸ਼ ਇਸਤਰੀ ਵਸੇਗੀ
ਬ੍ਰਹਮਨਗ੍ਰਿਹਇਸਤ੍ਰੀਸੂਦ੍ਰਾਨੀ॥੧੬॥
ਅਤੇ ਬ੍ਰਾਹਮਣ ਦੇ ਘਰ ਸੂਦ੍ਰ ਇਸਤਰੀ ਹੋਵੇਗੀ ॥੧੬॥
The Vaishya-women will reside in the homes of Kshatriyas and the Kshatriya-women in the homes of Vaishyas, the Shudra-women will be in the homes of Brahmins.16.
ਏਕਧਰਮਪਰਪ੍ਰਜਾਚਲਹੈ
ਇਕ ਧਰਮ ਉਤੇ ਪ੍ਰਜਾ ਨਹੀਂ ਚਲੇਗੀ
ਬੇਦਕਤੇਬਦੋਊਮਤਦਲਹੈ
ਅਤੇ ਵੇਦ ਅਤੇ ਕਤੇਬ, ਦੋਹਾਂ ਦੇ ਮਤਾਂ ਨੂੰ ਦਲ ਸੁਟੇਗੀ (ਅਰਥਾਤ-ਨਕਾਰ ਦੇਵੇਗੀ)
The subjects will not follow only one religion, and there will be disobedience to both the scriptures of Hinduism and Semitic religion
ਭਿੰਨਭਿੰਨਮਤਘਰਿਘਰਿਹੋਈ
ਘਰ ਘਰ ਵਿਚ ਵਖ ਵਖ ਮਤ ਹੋਵੇਗਾ
ਏਕਪੈਂਡਚਲਹੈਨਹੀਕੋਈ॥੧੭॥
ਅਤੇ ਇਕ ਮਾਰਗ ਉਤੇ ਕਈ ਨਹੀਂ ਚਲੇਗਾ ॥੧੭॥
Various religions will be prevelant in various homes and none will follow the one and the same path.17.
ਗੀਤਾਮਾਲਤੀਛੰਦ
ਗੀਤਾ ਮਾਲਤੀ ਛੰਦ:
GITA MALTI STANZA
ਭਿੰਨਭਿੰਨਮਤੋਘਰੋਘਰਿਏਕਏਕਚਲਾਇਹੈ
ਘਰ ਘਰ ਵਿਚ ਭਿੰਨ ਭਿੰਨ ਮਤਾਂ ਨੂੰ ਇਕ ਇਕ (ਵਿਅਕਤੀ) ਚਲਾਵੇਗਾ।
ਐਂਡਬੈਂਡਫਿਰੈਸਬੈਸਿਰਏਕਏਕਨ੍ਯਾਇਹੈ
ਸਭ ਕੋਈ ਆਕੜ ਆਕੜ ਕੇ ਫਿਰੇਗਾ ਅਤੇ (ਕੋਈ) ਇਕ ਕਿਸੇ ਹੋਰ ਨੂੰ ਸਿਰ ਨਹੀਂ ਨਿਵਾਏਗਾ।
When various religions will prevail in every home and all will walk in their pride and none of them will bow before any other
ਪੁਨਿਅਉਰਅਉਰਨਏਨਏਮਤਮਾਸਿਮਾਸਿਉਚਾਹਿਾਂਗੇ
ਫਿਰ ਹੋਰ ਹੋਰ ਨਵੇਂ ਨਵੇਂ ਮਤ ਹਰ ਮਹੀਨੇ ਖੜੇ ਹੋ ਜਾਣਗੇ।
ਦੇਵਪਿਤਰਨਪੀਰਕੋਨਹਿਭੂਲਿਪੂਜਨਜਾਹਿਾਂਗੇ॥੧੮॥
ਦੇਵਤਿਆਂ, ਪਿਤਰਾਂ ਅਤੇ ਪੀਰਾਂ ਨੂੰ ਭੁਲ ਕੇ ਵੀ ਕੋਈ ਪੂਜਣ ਨਹੀਂ ਜਾਏਗਾ ॥੧੮॥
There will be the birth of new religions every year and the people even by mistake will not worship gods, manes and pirs.18.
ਦੇਵਪੀਰਬਿਸਾਰਕੈਪਰਮੇਸ੍ਰਆਪੁਕਹਾਹਿਾਂਗੇ
ਦੇਵਤਿਆਂ ਅਤੇ ਪੀਰਾਂ ਨੂੰ ਭੁਲਾ ਕੇ (ਆਪਣੇ) ਆਪ ਨੂੰ ਪਰਮੇਸ਼ਵਰ ਅਖਵਾਉਣਗੇ।
Forgetting the gods and Pirs, the people will call themselves God