GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 552
Display Settings
ਪਾਵਤਭਯੋਰਾਜਅਬਿਚਲਾ॥੬॥
ਅਤੇ (ਭਾਰਤ ਵਰਸ਼ ਦਾ) ਸਥਾਈ ਰਾਜ ਪ੍ਰਾਪਤ ਕੀਤਾ ॥੬॥
He conquered the mighty warrior Duryodhana and obtained the eternal kingdom.6.
ਕਹਲਗਿਕਰਤਕਥਾਕਹੁਜਾਊ
(ਮੈਂ) ਕਥਾ ਨੂੰ ਕਿਥੋਂ ਤਕ ਕਹਿੰਦਾ ਜਾਵਾਂ
ਗ੍ਰੰਥਬਢਨਤੇਅਧਿਕਡਰਾਊ
(ਕਿਉਂਕਿ) ਗ੍ਰੰਥ ਦੇ ਵੱਡੇ ਹੋ ਜਾਣ ਦਾ ਬਹੁਤ ਡਰ ਲਗਦਾ ਹੈ।
Upto which doing I should narrate this story, because I greatly fear the enlargement of this volume
ਕਥਾਬ੍ਰਿਧਕਸਕਰੌਬਿਚਾਰਾ
ਕਥਾ ਬਹੁਤ ਵੱਡੀ ਹੈ, ਕਿਥੋਂ ਤਕ ਵਿਚਾਰ ਕਰਾਂ।
ਬਾਈਸਵੋਅਰਜੁਨਅਵਤਾਰਾ॥੭॥
(ਬਸ) ਅਰਜਨ ਬਾਈਵਾਂ ਅਵਤਾਰ ਹੋਇਆ ॥੭॥
What should I think of the long story? I say only this that Arjuna was the twenty-second incarnation.7.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਨਰਅਵਤਾਰਬਾਈਸਵੋਸੰਪੂਰਣੰਸਤੁਸੁਭਮਸਤੁ॥੨੨॥
ਇਥੇ ਬਚਿਤ੍ਰ ਨਾਟਕ ਗ੍ਰੰਥ ਦਾ ਨਰ ਅਵਤਾਰ ਬਾਈਸਵਾਂ ਸਮਾਪਤ ਹੋਇਆ, ਸਭ ਸ਼ੁਭ ਹੈ ॥੨੨॥
Here ends the description of Nara Incarnation in Bachittar Natak.22.
ਅਥਬਊਧਅਵਤਾਰਤੇਈਸਵੌਕਥਨੰ
ਹੁਣ ਤੇਈਵੇਂ ਬੁੱਧ ਅਵਤਾਰ ਦਾ ਕਥਨ
Now begins the description of the twenty-third Buddha incarnation
ਚੌਪਈ
ਚੌਪਈ:
CHAUPAI
ਅਬਮੈਗਨੋਬਊਧਅਵਤਾਰਾ
ਹੁਣ ਮੈਂ ਬੁੱਧ ਅਵਤਾਰ ਦਾ ਵਰਣਨ ਕਰਦਾ ਹਾਂ
ਜੈਸਰੂਪਕਹੁਧਰਾਮੁਰਾਰਾ
ਜਿਸ ਤਰ੍ਹਾਂ ਮੁਰਾਰੀ (ਕਾਲ ਪੁਰਖ) ਨੇ ਉਹ ਰੂਪ ਧਾਰਨ ਕੀਤਾ ਸੀ।
Now I describe the Buddha incarnation as to how the Lord assumed this form
ਬਊਧਅਵਤਾਰਇਹੀਕੋਨਾਊ
ਇਹੀ ਬੁੱਧ ਅਵਤਾਰ ਦਾ ਨਾਂ ਸਮਝਣਾ ਚਾਹੀਦਾ ਹੈ
ਜਾਕਰਨਾਵਥਾਵਗਾਊ॥੧॥
ਜਿਸ ਦਾ (ਕੋਈ) ਨਾਂ, ਥਾਂ ਜਾਂ ਪਿੰਡ ਨਹੀਂ ਹੈ ॥੧॥
Buddha incarnation is the name of that one, who has no name, no place and no villate.1.
ਜਾਕਰਨਾਵਠਾਵਬਖਾਨਾ
ਜਿਸ ਦਾ ਕੋਈ ਨਾਂ ਜਾਂ ਠਿਕਾਣਾ ਨਹੀਂ ਦਸਿਆ ਜਾ ਸਕਦਾ,
ਬਊਧਅਵਤਾਰਵਹੀਪਹਚਾਨਾ
ਉਸੇ ਨੂੰ ਬੁੱਧ ਅਵਤਾਰ ਸਮਝਣਾ ਚਾਹੀਦਾ ਹੈ।
He, whose name and place are not described, he is only known as the Buddha incarnation
ਸਿਲਾਸਰੂਪਰੂਪਤਿਹਜਾਨਾ
ਉਸ ਦਾ ਸਰੂਪ ਪੱਥਰ ਰੂਪ (ਭਾਵ ਮੂਰਤੀ) ਜਾਣਨਾ ਚਾਹੀਦਾ ਹੈ।
ਕਥਾਜਾਹਿਕਲੂਮਹਿਮਾਨਾ॥੨॥
ਜਿਸ ਦੀ ਕਥਾ ਨੂੰ ਕਲਿਯੁਗ ਵਿਚ ਕਿਸੇ ਨਹੀਂ ਮੰਨਿਆ ਹੈ ॥੨॥
No one has accepted his sayings in the Iron Age, who visualizes the beauty only in stone (idols).2.
ਦੋਹਰਾ
ਦੋਹਰਾ:
DOHRA
ਰੂਪਰੇਖਜਾਕਰਕਛੁਅਰੁਕਛੁਨਹਿਨਆਕਾਰ
ਜਿਸ ਦੀ ਕੁਝ ਰੂਪ-ਰੇਖਾ ਨਹੀਂ ਹੈ ਅਤੇ ਕੋਈ ਆਕਾਰ ਵੀ ਨਹੀਂ ਹੈ।
Neither he is beautiful nor he does any work
ਸਿਲਾਰੂਪਬਰਤਤਜਗਤਸੋਬਊਧਅਵਤਾਰ॥੩॥
ਜਗਤ ਵਿਚ (ਜੋ) ਸਿਲਾ ਰੂਪ ਵਰਤ ਰਿਹਾ ਹੈ, ਉਹ ਬੌਧ ਅਵਤਾਰ ਹੈ ॥੩॥
He considers the whole world like stone and calls himself the Buddha incarnation.3.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਬਊਧਅਵਤਾਰਤੇਈਸਵੋਸਮਾਪਤਮਸਤੁਸੁਭਮਸਤੁ॥੨੩॥
ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਬੌਧ ਅਵਤਾਰ ਤੇਈਵੇਂ ਦੀ ਸਮਾਪਤੀ ਹੈ, ਸਭ ਸ਼ੁਭ ਹੈ ॥੨੩॥
Here ends the description of Buddha Incarnation in Bachittar Natak.23.
ਅਥਨਿਹਕਲੰਕੀਚੌਬੀਸਵੌਅਵਤਾਰਕਥਨੰ
ਹੁਣ ਨਿਹਕਲੰਕੀ ਚੌਬੀਸਵੇਂ ਅਵਤਾਰ ਦਾ ਕਥਨ
Now begins the description of Nihkalanki, the twenty-fourth incarnation
ਚੌਪਈ
ਚੌਪਈ:
CHAUPAI
ਅਬਮੈਮਹਾਸੁਧਮਤਿਕਰਿਕੈ
ਹੁਣ ਮੈਂ ਬੁੱਧੀ ਨੂੰ ਬਹੁਤ ਚੰਗੀ ਤਰ੍ਹਾਂ ਸ਼ੁੱਧ ਕਰ ਕੇ
ਕਹੋਕਥਾਚਿਤੁਲਾਇਬਿਚਰਿਕੈ
ਅਤੇ ਚਿਤ ਲਗਾ ਕੇ ਵਿਚਾਰ ਪੂਰਵਕ ਕਥਾ ਕਹਿੰਦਾ ਹਾ
ਚਉਬੀਸਵੋਕਲਕੀਅਵਤਾਰਾ
ਕਿ (ਵਿਸ਼ਣੂ ਦਾ) ਚੌਬੀਸਵਾਂ ਅਵਤਾਰ ਕਲਕੀ ਹੈ
ਤਾਕਰਕਹੋਪ੍ਰਸੰਗਸੁਧਾਰਾ॥੧॥
ਅਤੇ ਉਸ ਦਾ ਪ੍ਰਸੰਗ ਸੰਵਾਰ ਕੇ ਕਹਿੰਦਾ ਹਾਂ ॥੧॥
Now, I purging my intellect, relate the story with full concentration of Kalki, the twenty –fourth incarnation and describe his episode, while emending it.1.
ਭਾਰਾਕ੍ਰਿਤਹੋਤਜਬਧਰਣੀ
ਜਦ ਧਰਤੀ, (ਪਾਪਾ ਦੇ) ਭਾਰ ਨਾਲ ਦੁਖੀ ਹੋ ਜਾਂਦੀ ਹੈ
ਪਾਪਗ੍ਰਸਤਕਛੁਜਾਤਬਰਣੀ
ਤਾਂ ਉਸ ਪਾਪਾਂ ਨਾਲ ਗ੍ਰਸੀ ਦਾ ਕੁਝ ਵਰਣਨ ਨਹੀਂ ਕੀਤਾ ਜਾ ਸਕਦਾ।
When the earth is pressed downward by the weight of sin and her suffering becomes indescribeable
ਭਾਤਿਭਾਤਿਤਨਹੋਤਉਤਪਾਤਾ
ਭਾਂਤ ਭਾਂਤ ਦੇ ਉਪਦ੍ਰਵ ਜਾਂ ਖ਼ਰਾਬੀਆਂ ਹੁੰਦੀਆਂ ਹਨ
ਪੁਤ੍ਰਹਿਸੇਜਿਸੋਵਤਲੈਮਾਤਾ॥੨॥
ਅਤੇ ਮਾਂ ਪੁੱਤਰ ਨੂੰ ਲੈ ਕੇ ਸੇਜ-ਸੁਖ ਮਾਣਦੀ ਹੈ ॥੨॥
Several types of crimes are committed and the mother sleeps for the sexual enjoyment with her son in the same bed.2.
ਸੁਤਾਪਿਤਾਤਨਰਮਤਨਿਸੰਕਾ
ਪੁੱਤਰੀ ਪਿਤਾ ਨਾਲ ਨਿਰਸੰਕੋਚ ਰਮਣ ਕਰਦੀ ਹੈ
ਭਗਨੀਭਰਤਭ੍ਰਾਤਕਹੁਅੰਕਾ
ਅਤੇ ਭੈਣ ਭਰਾ ਨੂੰ ਜਫੀ ਪਾਉਂਦੀ ਹੈ।
The daughter unhesitatingly enjoys with her father and the sister embraces her brother
ਭ੍ਰਾਤਬਹਨਤਨਕਰਤਬਿਹਾਰਾ
ਭਰਾ ਭੈਣ ਨਾਲ ਕਾਮ-ਕਰਮ ਕਰਦਾ ਹੈ
ਇਸਤ੍ਰੀਤਜੀਸਕਲਸੰਸਾਰਾ॥੩॥
ਅਤੇ ਸਾਰੇ ਸੰਸਾਰ ਨੇ (ਵਿਆਹੀ ਹੋਈ) ਇਸਤਰੀ ਨੂੰ ਤਿਆਗ ਦਿੱਤਾ ਹੈ ॥੩॥
The brighter enjoys the body of the sister and the whole world relinquishes the wife/3.
ਸੰਕਰਬਰਣਪ੍ਰਜਾਸਭਹੋਈ
ਸਾਰੀ ਪ੍ਰਜਾ ਵਰਣ-ਸੰਕਰ (ਮਿਸ਼ਰਿਤ) ਹੋ ਗਈ ਹੈ।
ਏਕਗ੍ਰਯਾਤਕੋਰਹਾਕੋਈ
ਇਕ (ਜਾਤਿ ਦੀ) ਪਛਾਣ ਵਾਲਾ ਕੋਈ ਨਹੀਂ ਰਿਹਾ।
The whole subjects become hybrid and no one knows the other
ਅਤਿਬਿਭਚਾਰਫਸੀਬਰਨਾਰੀ
ਸ੍ਰੇਸ਼ਠ (ਘਰਾਂ ਦੀਆਂ) ਇਸਤਰੀਆਂ ਬਹੁਤ ਵਿਭਚਾਰ ਵਿਚ ਫਸ ਗਈਆਂ ਹਨ
ਧਰਮਰੀਤਕੀਪ੍ਰੀਤਿਬਿਸਾਰੀ॥੪॥
ਅਤੇ ਧਰਮ ਆਧਾਰਿਤ ਪ੍ਰੀਤ ਦੀ ਰੀਤ ਭੁਲਾ ਦਿੱਤੀ ਹੈ ॥੪॥
The beautiful women are engrossed in adultery and forget the real love and the traditions of religion.4.
ਘਰਿਘਰਿਝੂਠਅਮਸਿਆਭਈ
ਘਰ ਘਰ ਵਿਚ ਕੂੜ ਦੀ ਮਸਿਆ ਪਸਰੀ ਹੋਈ ਹੈ
ਸਾਚਕਲਾਸਸਿਕੀਦੁਰਗਈ
ਅਤੇ ਸੱਚ ਰੂਪ ਚੰਦ੍ਰਮਾ ਦੀ ਕਲਾ ਲੁਕ ਛਿਪ ਗਈ ਹੈ।
In every home, in the dark night of falsehood, the phases of the moon of truth are hidden
ਜਹਤਹਹੋਨਲਗੇਉਤਪਾਤਾ
ਜਿਥੇ ਕਿਥੇ ਉਪਦ੍ਰਵ ਹੋਣ ਲਗੇ ਹਨ
ਭੋਗਤਪੂਤਸੇਜਿਚੜਿਮਾਤਾ॥੫॥
ਅਤੇ ਪੁੱਤਰ ਮਾਤਾ ਨਾਲ ਸੇਜ-ਸੁਖ ਮਾਣਨ ਲਗਾ ਹੈ ॥੫॥
The crimes are committed everywhere and the son comes to the bed of his mother and enjoys her.5.
ਢੂੰਢਤਸਾਚਕਤਹੂੰਪਾਯਾ
ਢੂੰਢਣ ਤੇ ਵੀ ਕਿਤੋਂ ਸੱਚ ਨਹੀਂ ਮਿਲਦਾ
ਝੂਠਹੀਸੰਗਸਬੋਚਿਤਲਾਯਾ
ਅਤੇ ਸਭ ਨੇ (ਆਪਣਾ) ਚਿਤ ਝੂਠ ਵਿਚ ਹੀ ਲਗਾਇਆ ਹੋਇਆ ਹੈ।
The truth is not seen even on search and the mind of everyone is absorbed in falsehood
ਭਿੰਨਭਿੰਨਗ੍ਰਿਹਗ੍ਰਿਹਮਤਹੋਈ
(ਅਜਿਹੀ ਹਾਲਤ ਵਿਚ) ਘਰ ਘਰ ਵਿਚ ਵਖੋ ਵਖਰੇ ਮਤ ਹੋ ਜਾਣਗੇ
ਸਾਸਤ੍ਰਸਿਮ੍ਰਿਤਛੁਐਕੋਈ॥੬॥
ਅਤੇ ਸ਼ਾਸਤ੍ਰ ਤੇ ਸਮ੍ਰਿਤੀਆਂ ਨੂੰ ਕੋਈ ਛੋਹੇਗਾ ਵੀ ਨਹੀਂ ॥੬॥
In every home, there Shastras and Smritis.6.
ਹਿੰਦਵਕੋਈਤੁਰਕਾਰਹਿਹੈ
(ਸੱਚਾ) ਹਿੰਦੂ ਅਤੇ ਮੁਸਲਮਾਨ ਕੋਈ ਵੀ ਨਹੀਂ ਰਹੇਗਾ
ਭਿਨਭਿਨਘਰਿਘਰਿਮਤਗਹਿਹੈ
ਅਤੇ ਘਰ ਘਰ ਵਿਚ ਵਖਰੇ ਵਖਰੇ ਮਤ ਧਾਰੇ ਗਏ ਹੋਣਗੇ।
There will neither be a true Hindu nor a true Muslim, there will be diverse in every home