ਗੁਰਮੁਖਿਮਨਬਚਕਰਮਇਕਤ੍ਰਭਏਅੰਗਅੰਗਬਿਸਮਸ੍ਰਬੰਗਮੈਸਮਾਏਹੈ।
ਜੇਹੜੇ ਗੁਰਮੁਖ ਮਨ ਬਾਣੀ ਸਰੀਰ ਕਰ ਕੇ ਇਕਤ੍ਰ ਇਕ +ਅਤ੍ਰ = ਇਕ ਮਾਤ੍ਰ ਇਸ ਅਵਸਥਾ ਵਿਖੇ ਹੀ ਇਕ ਰੂਪ ਹੋ ਗਏ ਹਨ ਸਰਬੰਗ ਸਰਬ ਸਰੂਪੀ ਪਾਰ ਬ੍ਰਹਮ ਮੈਂ ਸਮਾਏ ਲਿਵ ਲੀਨ ਹੋਏ ਹੋਏ ਅੰਗ ਅੰਗ ਬਿਸਮ ਹੈ ਰੋਮ ਰੋਮ ਕਰ ਕੇ ਅਚਰਜ ਰੂਪ ਹੋਏ ਰਹਿੰਦੇ ਹਨ। ਭਾਵ ਰੋਮ ਰੋਮ ਓਨਾਂ ਦਾ ਮੌਲਿਆ ਰਹਿੰਦਾ ਹੈ।
By practicing the teachings of Guru with mind, words and action, the devoted Sikh in attendance keeps every limb of his body in the memory of blissful Omnipresent Lord all the time.
ਪ੍ਰੇਮਰਸਅੰਮ੍ਰਿਤਨਿਧਾਨਪਾਨਕੇਮਦੋਨਰਸਨਾਥਕਤਭਈਕਹਿਤਨਆਏਹੈ।
ਪ੍ਰੇਮ ਰਸ ਰੂਪ ਅਨੁਭਵ ਦੇ ਨਿਧਾਨ ਭੰਡਾਰ ਸੋਮੇਂ ਵਿਖੋਂ ਅੰਮ੍ਰਤ ਪਾਨ ਕੈ ਛਕ ਛਕ ਕੇ ਮਦੋਨ ਮਦਮਸਤ ਮਸਤ ਅਲਮਸਤ ਘੂਰਮ ਹੋਏ ਰਹਿੰਦੇ ਹਨ ਤੇ ਇਸੇ ਸ੍ਵਾਦ ਕਾਰਣ ਰਸਨਾ ਥਕਿਤ ਅਚਰਜ ਭਾਵ ਵਿਖੇ ਹੁੱਟੀ ਹੋਈ ਰਹਿੰਦੀ ਹੈ ਓਸ ਪਾਸੋਂ ਆਖਿਆ ਨਹੀਂ ਜਾ ਸਕਦਾ।
He remains in a state of trance by drinking the loving elixir of Naam: He relishes not any other pleasure of life anymore.
ਜਗਮਗਪ੍ਰੇਮਜੋਤਿਅਤਿਅਸਚਰਜਮੈਲੋਚਨਚਕਤਭਏਹੇਰਤਹਿਰਾਏਹੈ।
ਐਸਾ ਹੀ ਜਗਮਗ ਜਗਮਗ ਇਕ ਰਸ ਲਟਲਟ ਪ੍ਰਕਾਸ਼ ਕਰ ਰਹੀ ਅਤ੍ਯੰਤ ਅਸਚਰਜ ਰੂਪ ਜੋਤੀ ਦੇ ਪ੍ਰੇਮ ਵਿਖੇ ਤਕਦੇ ਤਕਦੇ ਨੇਤ੍ਰ ਹੈਰਾਨ ਹੋਏ ਹੋਏ ਹਿਰਾਇ ਹੈ ਹੁੱਟ ਗਏ ਹਨ ਅਰਥਾਤ ਦ੍ਵੈਤ ਭਾਵ ਵੱਲ ਖਿਚੀਨੋਂ ਬਸ ਬਸ ਹੋ ਜਾਂਦੇ ਹਨ।
The wonderful elixir that has caused him to live such a celestial state of trance is indescribable.
ਰਾਗਨਾਦਬਾਦਬਿਸਮਾਦਪ੍ਰੇਮਧੁਨਿਸੁਨਿਸ੍ਰਵਨਸੁਰਤਿਬਿਲੈਬਿਲੈਬਿਲਾਏਹੈ।੫੨।
ਇਞੇਂ ਹੀ ਬਿਸਮਾਦ ਅਚੰਭਾ ਕਰਣ ਹਾਰੀ ਪ੍ਰੇਮ ਧੁਨੀ ਨੂੰ ਸੁਣ ਸੁਣ ਕੇ ਰਾਗਾਂ ਦੀਆਂ ਨਾਦਾਂ ਸ੍ਰੋਦਾਂ ਅਰੁ ਬਾਜਿਆਂ ਦੇ ਸੁਨਣ ਵੱਲੋਂ ਸ੍ਰਵਨ ਸੁਰਤਿ ਕੰਨਾਂ ਦੀ ਸੁਨਣਹਾਰੀ ਸ਼ਕਤੀ ਭੀ ਬਿਲੈ ਬਿਲੇ ਲਗ ਜਾਂਦੀ ਬਸ ਨਾਸ਼ ਹੋ ਜਾਂਦੀ ਹੈ ਤੇ ਓੜਕ ਨੂੰ ਬਿਲੈ ਵਿਲੀਨਤਾ ਸ੍ਵਯੰ ਲਿਵ ਭੀ ਬਿਲਾਏ ਹੈ ਵਿਨਸ਼ਟ ਹੋ ਜਾਯਾ ਕਰਦੀ ਹੈ ॥੫੨॥
The radiance of love for Naam Simran exists in him a strange form that surprises all the beholders. (52)