ਗੂਜਰੀਮਹਲਾ੫॥
Goojaree, Fifth Mahalaa:
ਕਰਿਕਿਰਪਾਅਪਨਾਦਰਸੁਦੀਜੈਜਸੁਗਾਵਉਨਿਸਿਅਰੁਭੋਰ॥
ਹੇ ਮੇਰੇ ਮਾਲਕ! ਮੇਹਰ ਕਰ, ਮੈਨੂੰ ਆਪਣਾ ਦਰਸਨ ਦੇਹ, ਮੈਂ ਦਿਨ ਰਾਤ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਾਂ।
Show Mercy to me, and grant me the Blessed Vision of Your Darshan. I sing Your Praises night and day.
ਕੇਸਸੰਗਿਦਾਸਪਗਝਾਰਉਇਹੈਮਨੋਰਥਮੋਰ॥੧॥
ਆਪਣੇ ਕੇਸਾਂ ਨਾਲ ਮੈਂ ਤੇਰੇ ਸੇਵਕਾਂ ਦੇ ਪੈਰ ਝਾੜਦਾ ਰਹਾਂ-ਬੱਸ! ਇਹ ਹੀ ਮੇਰੇ ਮਨ ਦੀ ਤਾਂਘ ਹੈ ॥੧॥
With my hair, I wash the feet of Your slave; this is my life's purpose. ||1||
ਠਾਕੁਰਤੁਝਬਿਨੁਬੀਆਨਹੋਰ॥
ਹੇ ਮੇਰੇ ਮਾਲਕ! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ।
O Lord and Master, without You, there is no other at all.
ਚਿਤਿਚਿਤਵਉਹਰਿਰਸਨਅਰਾਧਉਨਿਰਖਉਤੁਮਰੀਓਰ॥੧॥ਰਹਾਉ॥
ਹੇ ਹਰੀ! ਮੈਂ ਆਪਣੇ ਚਿੱਤ ਵਿਚ ਤੈਨੂੰ ਹੀ ਯਾਦ ਕਰਦਾ ਹਾਂ, ਜੀਭ ਨਾਲ ਤੇਰੀ ਹੀ ਆਰਾਧਨਾ ਕਰਦਾ ਹਾਂ, (ਤੇ ਸਦਾ ਸਹਾਇਤਾ ਲਈ) ਤੇਰੇ ਵਲ ਹੀ ਤੱਕਦਾ ਰਹਿੰਦਾ ਹਾਂ ॥੧॥ ਰਹਾਉ ॥
O Lord, in my mind I remain conscious of You; with my tongue I worship You, and with my eyes, I gaze upon You. ||1||Pause||
ਦਇਆਲਪੁਰਖਸਰਬਕੇਠਾਕੁਰਬਿਨਉਕਰਉਕਰਜੋਰਿ॥
ਹੇ ਦਇਆ ਦੇ ਘਰ! ਹੇ ਸਰਬ-ਵਿਆਪਕ! ਹੇ ਸਭਨਾਂ ਦੇ ਮਾਲਕ! ਮੈਂ ਦੋਵੇਂ ਹੱਥ ਜੋੜ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ,
O Merciful Lord, O Lord and Master of all, with my palms pressed together I pray to You.
ਨਾਮੁਜਪੈਨਾਨਕੁਦਾਸੁਤੁਮਰੋਉਧਰਸਿਆਖੀਫੋਰ॥੨॥੧੧॥੨੦॥
(ਮੇਹਰ ਕਰ) ਤੇਰਾ ਦਾਸ ਨਾਨਕ (ਸਦਾ ਤੇਰਾ) ਨਾਮ ਜਪਦਾ ਰਹੇ। (ਜੇਹੜਾ) ਮਨੁੱਖ ਤੇਰਾ ਨਾਮ ਜਪਦਾ ਰਹੇਗਾ ਉਹ (ਸੰਸਾਰ-ਸਮੁੰਦਰ ਵਿਚੋਂ) ਅੱਖ ਝਮਕਣ ਜਿਤਨੇ ਸਮੇ ਵਿਚ ਬਚ ਨਿਕਲੇਗਾ ॥੨॥੧੧॥੨੦॥
Nanak, Your slave, chants Your Name, and is redeemed in the twinkling of an eye. ||2||11||20||
ਗੂਜਰੀਮਹਲਾ੫॥
Goojaree, Fifth Mahalaa:
ਬ੍ਰਹਮਲੋਕਅਰੁਰੁਦ੍ਰਲੋਕਆਈਇੰਦ੍ਰਲੋਕਤੇਧਾਇ॥
(ਮਾਇਆ ਬ੍ਰਹਮਾ ਸ਼ਿਵ ਇੰਦ੍ਰ ਆਦਿਕ ਦੇਵਤਿਆਂ ਉਤੇ ਭੀ ਆਪਣਾ (ਪ੍ਰਭਾਵ ਪਾ ਕੇ) ਬ੍ਰਹਮ-ਪੁਰੀ, ਸ਼ਿਵ-ਪੁਰੀ ਅਤੇ ਇੰਦ੍ਰ-ਪੁਰੀ ਤੋਂ ਹੱਲਾ ਕਰ ਕੇ (ਸੰਸਾਰਕ ਜੀਵਾਂ ਵਲ) ਆਈ ਹੈ।
Overwhelming the realm of Brahma, the realm of Shiva and the realm of Indra, Maya has come running here.
ਸਾਧਸੰਗਤਿਕਉਜੋਹਿਨਸਾਕੈਮਲਿਮਲਿਧੋਵੈਪਾਇ॥੧॥
(ਪਰ) ਸਾਧ ਸੰਗਤਿ ਵਲ (ਤਾਂ ਇਹ ਮਾਇਆ) ਤੱਕ ਭੀ ਨਹੀਂ ਸਕਦੀ, (ਇਹ ਮਾਇਆ ਸਤਸੰਗੀਆਂ ਦੇ) ਪੈਰ ਮਲ ਮਲ ਕੇ ਧੋਂਦੀ ਹੈ ॥੧॥
But she cannot touch the Saadh Sangat, the Company of the Holy; she washes and massages their feet. ||1||
ਅਬਮੋਹਿਆਇਪਰਿਓਸਰਨਾਇ॥
(ਸੰਸਾਰ ਨੂੰ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜਦਿਆਂ ਵੇਖ ਕੇ) ਹੁਣ ਮੈਂ (ਆਪਣੇ ਸਤਿਗੁਰੂ ਦੀ) ਸਰਨ ਆ ਪਿਆ ਹਾਂ।
Now, I have come and entered the Lord's Sanctuary.
ਗੁਹਜਪਾਵਕੋਬਹੁਤੁਪ੍ਰਜਾਰੈਮੋਕਉਸਤਿਗੁਰਿਦੀਓਹੈਬਤਾਇ॥੧॥ਰਹਾਉ॥
(ਤ੍ਰਿਸ਼ਨਾ ਦੀ) ਗੁੱਝੀ ਅੱਗ (ਸੰਸਾਰ ਨੂੰ) ਬਹੁਤ ਬੁਰੀ ਤਰ੍ਹਾਂ ਸਾੜ ਰਹੀ ਹੈ (ਇਸ ਤੋਂ ਬਚਣ ਲਈ) ਗੁਰੂ ਨੇ ਮੈਨੂੰ (ਤਰੀਕਾ) ਦੱਸ ਦਿੱਤਾ ਹੈ ॥੧॥ ਰਹਾਉ ॥
This awful fire has burned so many; the True Guru has cautioned me about it. ||1||Pause||
ਸਿਧਸਾਧਿਕਅਰੁਜਖੵਕਿੰਨਰਨਰਰਹੀਕੰਠਿਉਰਝਾਇ॥
ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਜੋਗ-ਸਾਧਨ ਕਰਨ ਵਾਲੇ ਸਾਧੂ, ਜਖ੍ਯ੍ਯ, ਕਿੰਨਰ, ਮਨੁੱਖ-ਇਹਨਾਂ ਸਭਨਾਂ ਦੇ ਗਲ ਨਾਲ ਮਾਇਆ ਚੰਬੜੀ ਰਹਿੰਦੀ ਹੈ।
It clings to the necks of the Siddhas, and the seekers, the demi-gods, angels and mortals.
ਜਨਨਾਨਕਅੰਗੁਕੀਆਪ੍ਰਭਿਕਰਤੈਜਾਕੈਕੋਟਿਐਸੀਦਾਸਾਇ॥੨॥੧੨॥੨੧॥
ਪਰ, ਹੇ ਨਾਨਕ! ਆਪਣੇ ਦਾਸਾਂ ਦਾ ਪੱਖ ਉਸ ਪ੍ਰਭੂ ਨੇ ਉਸ ਕਰਤਾਰ ਨੇ ਕੀਤਾ ਹੋਇਆ ਹੈ ਜਿਸ ਦੇ ਦਰ ਤੇ ਇਹੋ ਜਿਹੀਆਂ (ਇਸ ਮਾਇਆ ਜਿਹੀਆਂ) ਕ੍ਰੋੜਾਂ ਹੀ ਦਾਸੀਆਂ ਹਨ ॥੨॥੧੨॥੨੧॥
Servant Nanak has the support of God the Creator, who has millions of slaves like her. ||2||12||21||
ਗੂਜਰੀਮਹਲਾ੫॥
Goojaree, Fifth Mahalaa:
ਅਪਜਸੁਮਿਟੈਹੋਵੈਜਗਿਕੀਰਤਿਦਰਗਹਬੈਸਣੁਪਾਈਐ॥
(ਸਿਮਰਨ ਦੀ ਬਰਕਤਿ ਨਾਲ ਮਨੁੱਖ ਦੀ ਪਹਿਲੀ) ਬਦਨਾਮੀ ਮਿਟ ਜਾਂਦੀ ਹੈ, ਜਗਤ ਵਿਚ ਸੋਭਾ ਹੋਣ ਲੱਗ ਪੈਂਦੀ ਹੈ, ਤੇ ਪਰਮਾਤਮਾ ਦੀ ਦਰਗਾਹ ਵਿਚ ਬੈਠਣ ਲਈ ਥਾਂ ਮਿਲ ਜਾਂਦਾ ਹੈ।
His bad reputation is erased, he is acclaimed all over the world, and he obtains a seat in the Court of the Lord.
ਜਮਕੀਤ੍ਰਾਸਨਾਸਹੋਇਖਿਨਮਹਿਸੁਖਅਨਦਸੇਤੀਘਰਿਜਾਈਐ॥੧॥
(ਸਿਮਰਨ ਦੀ ਸਹਾਇਤਾ ਨਾਲ) ਮੌਤ ਦਾ ਸਹਮ ਇਕ ਖਿਨ ਵਿਚ ਮੁੱਕ ਜਾਂਦਾ ਹੈ, ਸੁਖ ਅਨੰਦ ਨਾਲ ਪ੍ਰਭੂ-ਚਰਨਾਂ ਵਿਚ ਪਹੁੰਚ ਜਾਈਦਾ ਹੈ ॥੧॥
The fear of death is removed in an instant, and he goes to the Lord's House in peace and bliss. ||1||
ਜਾਤੇਘਾਲਨਬਿਰਥੀਜਾਈਐ॥
ਜਿਸ (ਸਿਮਰਨ) ਦੀ ਬਰਕਤਿ ਨਾਲ ਮਨੁੱਖ ਦੀ ਮੇਹਨਤ ਵਿਅਰਥ ਨਹੀਂ ਜਾਂਦੀ,
His works do not go in vain.
ਆਠਪਹਰਸਿਮਰਹੁਪ੍ਰਭੁਅਪਨਾਮਨਿਤਨਿਸਦਾਧਿਆਈਐ॥੧॥ਰਹਾਉ॥
ਅੱਠੇ ਪਹਰ ਆਪਣੇ ਪ੍ਰਭੂ ਦਾ ਸਿਮਰਨ ਕਰਦੇ ਰਹੋ। ਮਨ ਵਿਚ ਹਿਰਦੇ ਵਿਚ ਸਦਾ ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ ॥੧॥ ਰਹਾਉ ॥
Twenty-four hours a day, remember your God in meditation; meditate on Him continually in your mind and body. ||1||Pause||
ਮੋਹਿਸਰਨਿਦੀਨਦੁਖਭੰਜਨਤੂੰਦੇਹਿਸੋਈਪ੍ਰਭਪਾਈਐ॥
ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਜੋ ਕੁਝ ਤੂੰ ਆਪ ਦੇਂਦਾ ਹੈਂ ਜੀਵਾਂ ਨੂੰ ਉਹੀ ਕੁਝ ਮਿਲ ਸਕਦਾ ਹੈ।
I seek Your Sanctuary, O Destroyer of the pains of the poor; whatever You give me, God, that is what I receive.
ਚਰਣਕਮਲਨਾਨਕਰੰਗਿਰਾਤੇਹਰਿਦਾਸਹਪੈਜਰਖਾਈਐ॥੨॥੧੩॥੨੨॥
ਹੇ ਨਾਨਕ! (ਆਖ-) ਤੇਰੇ ਦਾਸ ਤੇਰੇ ਸੋਹਣੇ ਕੋਮਲ ਚਰਨਾਂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਤੂੰ ਆਪਣੇ ਦਾਸਾਂ ਦੀ ਇੱਜ਼ਤ ਆਪ ਰੱਖਦਾ ਹੈਂ ॥੨॥੧੩॥੨੨॥
Nanak is imbued with the love of Your lotus feet; O Lord, please preserve the honor of Your slave. ||2||13||22||
ਗੂਜਰੀਮਹਲਾ੫॥
Goojaree, Fifth Mahalaa:
ਬਿਸ੍ਵੰਭਰਜੀਅਨਕੋਦਾਤਾਭਗਤਿਭਰੇਭੰਡਾਰ॥
ਹੇ ਮਨ! ਉਹ ਪਰਮਾਤਮਾ ਸਾਰੇ ਜਗਤ ਨੂੰ ਪਾਲਣ ਵਾਲਾ ਹੈ, ਉਹ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਸ ਦੇ ਖ਼ਜ਼ਾਨੇ ਭਗਤੀ (ਦੇ ਧਨ) ਨਾਲ ਭਰੇ ਪਏ ਹਨ।
The all-sustaining Lord is the Giver of all beings; His devotional worship is an overflowing treasure.
ਜਾਕੀਸੇਵਾਨਿਫਲਨਹੋਵਤਖਿਨਮਹਿਕਰੇਉਧਾਰ॥੧॥
ਉਸ ਪਰਮਾਤਮਾ ਦੀ ਕੀਤੀ ਹੋਈ ਸੇਵਾ ਭਗਤੀ ਵਿਅਰਥ ਨਹੀਂ ਜਾਂਦੀ, (ਸੇਵਾ-ਭਗਤੀ ਕਰਨ ਵਾਲੇ ਦਾ) ਉਹ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਕਰ ਦੇਂਦਾ ਹੈ ॥੧॥
Service to Him is not wasted; in an instant, He emancipates. ||1||
ਮਨਮੇਰੇਚਰਨਕਮਲਸੰਗਿਰਾਚੁ॥
ਹੇ ਮੇਰੇ ਮਨ! ਤੂੰ ਉਸ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਕਰਿਆ ਕਰ,
O my mind, immerse yourself in the Lord's lotus feet.
ਸਗਲਜੀਅਜਾਕਉਆਰਾਧਹਿਤਾਹੂਕਉਤੂੰਜਾਚੁ॥੧॥ਰਹਾਉ॥
ਜਿਸ ਨੂੰ (ਸੰਸਾਰ ਦੇ) ਸਾਰੇ ਜੀਵ ਆਰਾਧਦੇ ਹਨ, ਤੂੰ ਉਸ ਦੇ ਹੀ ਦਰ ਤੋਂ ਮੰਗਿਆ ਕਰ ॥੧॥ ਰਹਾਉ ॥
Seek from Him, who is worshipped by all beings. ||1||Pause||
ਨਾਨਕਸਰਣਿਤੁਮੑਾਰੀਕਰਤੇਤੂੰਪ੍ਰਭਪ੍ਰਾਨਅਧਾਰ॥
ਹੇ ਨਾਨਕ! (ਆਖ-) ਹੇ ਕਰਤਾਰ! ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ ਹੀ ਮੇਰੀ ਜਿੰਦ ਦਾ ਆਸਰਾ ਹੈਂ।
Nanak has entered Your Sanctuary, O Creator Lord; You, O God, are the support of my breath of life.
ਹੋਇਸਹਾਈਜਿਸੁਤੂੰਰਾਖਹਿਤਿਸੁਕਹਾਕਰੇਸੰਸਾਰੁ॥੨॥੧੪॥੨੩॥
ਮਦਦਗਾਰ ਬਣ ਕੇ ਜਿਸ ਮਨੁੱਖ ਦੀ ਤੂੰ ਰਾਖੀ ਕਰਦਾ ਹੈਂ, ਸਾਰਾ ਜਗਤ (ਭੀ ਜੇ ਉਸ ਦਾ ਵੈਰੀ ਬਣ ਜਾਏ ਤਾਂ) ਉਸ ਦਾ ਕੁਝ ਭੀ ਵਿਗਾੜ ਨਹੀਂ ਸਕਦਾ ॥੨॥੧੪॥੨੩॥
He who is protected by You, O Helper Lord - what can the world do to him? ||2||14||23||
ਗੂਜਰੀਮਹਲਾ੫॥
Goojaree, Fifth Mahalaa:
ਜਨਕੀਪੈਜਸਵਾਰੀਆਪ॥
ਪਰਮਾਤਮਾ ਆਪਣੇ ਸੇਵਕ ਦੀ ਇੱਜ਼ਤ ਆਪ ਵਧਾਂਦਾ ਹੈ।
The Lord Himself has protected the honor of His humble servant.
ਹਰਿਹਰਿਨਾਮੁਦੀਓਗੁਰਿਅਵਖਧੁਉਤਰਿਗਇਓਸਭੁਤਾਪ॥੧॥ਰਹਾਉ॥
(ਪਰਮਾਤਮਾ ਦਾ ਨਾਮ ਦਵਾਈ ਹੈ) ਗੁਰੂ ਨੇ ਜਿਸ ਮਨੁੱਖ ਨੂੰ ਹਰਿ-ਨਾਮ ਦੀ ਦਵਾਈ ਦੇ ਦਿੱਤੀ, ਉਸ ਦਾ ਹਰੇਕ ਕਿਸਮ ਦਾ ਤਾਪ (ਦੁੱਖ-ਕਲੇਸ਼) ਦੂਰ ਹੋ ਗਿਆ ॥੧॥ ਰਹਾਉ ॥
The Guru has given the medicine of the Lord's Name, Har, Har, and all afflictions are gone. ||1||Pause||
ਹਰਿਗੋਬਿੰਦੁਰਖਿਓਪਰਮੇਸਰਿਅਪੁਨੀਕਿਰਪਾਧਾਰਿ॥
(ਕਮਜ਼ੋਰ-ਦਿਲ ਲੋਕ ਦੇਵੀ ਦੀ ਪੂਜਾ ਨੂੰ ਤੁਰ ਪੈਂਦੇ ਹਨ, ਪਰ ਵੇਖੋ! (ਪਰਮਾਤਮਾ ਨੇ ਮੇਹਰ ਕਰ ਕੇ ਹਰਿ ਗੋਬਿੰਦ (ਜੀ) ਨੂੰ ਆਪ (ਚੇਚਕ ਦੇ ਤਾਪ ਤੋਂ) ਬਚਾ ਲਿਆ।
The Transcendent Lord, in His Mercy, has preserved Har Gobind.
ਮਿਟੀਬਿਆਧਿਸਰਬਸੁਖਹੋਏਹਰਿਗੁਣਸਦਾਬੀਚਾਰਿ॥੧॥
ਪਰਮਾਤਮਾ ਦੇ ਗੁਣਾਂ ਨੂੰ ਮਨ ਵਿਚ ਟਿਕਾ ਕੇ ਹਰੇਕ ਰੋਗ ਦੂਰ ਹੋ ਜਾਂਦਾ ਹੈ, ਸਾਰੇ ਸੁਖ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ ॥੧॥
The disease is over, and there is joy all around; we ever contemplate the Glories of God. ||1||
ਅੰਗੀਕਾਰੁਕੀਓਮੇਰੈਕਰਤੈਗੁਰਪੂਰੇਕੀਵਡਿਆਈ॥
ਮੇਰੇ ਕਰਤਾਰ ਨੇ (ਡੋਲਣ ਤੋਂ ਬਚਾ ਕੇ ਮੈਨੂੰ) ਆਪਣੇ ਚਰਨਾਂ ਵਿਚ ਜੋੜੀ ਰੱਖਿਆ-ਇਹ ਸਾਰੀ ਪੂਰੇ ਗੁਰੂ ਦੀ ਵਡਿਆਈ (ਦਾ ਸਦਕਾ) ਸੀ।
My Creator Lord has made me His own; such is the glorious greatness of the Perfect Guru.
ਅਬਿਚਲਨੀਵਧਰੀਗੁਰਨਾਨਕਨਿਤਨਿਤਚੜੈਸਵਾਈ॥੨॥੧੫॥੨੪॥
ਗੁਰੂ ਦੀ ਰੱਖੀ ਹੋਈ ਹਰਿ-ਨਾਮ ਸਿਮਰਨ ਦੀ ਨੀਂਹ ਕਦੇ ਡੋਲਣ ਵਾਲੀ ਨਹੀਂ ਹੈ। ਹੇ ਨਾਨਕ! (ਆਖ-) (ਇਹ ਨੀਂਹ ਜਿਸ ਹਿਰਦੇ-ਧਰਤੀ ਵਿਚ ਰੱਖੀ ਜਾਂਦੀ ਹੈ, ਉਥੇ) ਸਦਾ ਹੀ ਵਧਦੀ ਜਾਂਦੀ ਹੈ ॥੨॥੧੫॥੨੪॥
Guru Nanak laid the immovable foundation, which grows higher and higher each day. ||2||15||24||
ਗੂਜਰੀਮਹਲਾ੫॥
Goojaree, Fifth Mahalaa:
ਕਬਹੂਹਰਿਸਿਉਚੀਤੁਨਲਾਇਓ॥
(ਮਾਇਆ-ਮੋਹਿਆ ਜੀਵ) ਕਦੇ ਆਪਣਾ ਮਨ ਪਰਮਾਤਮਾ (ਦੇ ਚਰਨਾਂ) ਨਾਲ ਨਹੀਂ ਜੋੜਦਾ।
You never focused your consciousness on the Lord.