ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 465
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਿਆਨੁਨਗਲੀਈਢੂਢੀਐਕਥਨਾਕਰੜਾਸਾਰੁ॥
ਗਿਆਨ ਨਿਰੀਆਂ ਗੱਲਾਂ ਨਾਲ ਨਹੀਂ ਭਾਲਿਆ ਜਾ ਸਕਦਾ, (ਗਿਆਨ ਕਿਵੇਂ ਮਿਲ ਸਕਦਾ ਹੈ-ਇਸ ਗੱਲ ਦਾ) ਬਿਆਨ ਕਰਨਾ ਇਉਂ ਕਰੜਾ ਹੈ ਜਿਵੇਂ ਲੋਹਾ (ਭਾਵ, ਬਹੁਤ ਔਖਾ ਹੈ)।
Wisdom cannot be found through mere words. To explain it is as hard as iron.
गिआनु न गलीई ढूढीऐ कथना करड़ा सारु ॥
LINE 02
ਕਰਮਿਮਿਲੈਤਾਪਾਈਐਹੋਰਹਿਕਮਤਿਹੁਕਮੁਖੁਆਰੁ੨॥॥
(ਹਾਂ) ਰੱਬ ਦੀ ਮੇਹਰ ਨਾਲ ਮਿਲ ਜਾਏ ਤਾਂ ਮਿਲ ਪੈਂਦਾ ਹੈ, (ਮੇਹਰ ਤੋਂ ਬਿਨਾ ਕੋਈ) ਹੋਰ ਚਾਰਾਜੋਈ ਤੇ ਹੁਕਮ (ਵਰਤਣਾ) ਵਿਅਰਥ ਹੈ ॥੨॥
When the Lord bestows His Grace, then alone it is received; other tricks and orders are useless. ||2||
करमि मिलै ता पाईऐ होर हिकमति हुकमु खुआरु ॥२॥
LINE 03
ਪਉੜੀ॥
Pauree:
पउड़ी ॥
LINE 04
ਨਦਰਿਕਰਹਿਜੇਆਪਣੀਤਾਨਦਰੀਸਤਿਗੁਰੁਪਾਇਆ॥
ਹੇ ਪ੍ਰਭੂ! ਜੇ ਤੂੰ (ਜੀਵ ਉੱਤੇ) ਮਿਹਰ ਦੀ ਨਜ਼ਰ ਕਰੇਂ, ਤਾਂ ਉਸ ਨੂੰ ਤੇਰੀ ਕਿਰਪਾ-ਦ੍ਰਿਸ਼ਟੀ ਨਾਲ ਸਤਿਗੁਰੂ ਮਿਲ ਪੈਂਦਾ ਹੈ।
If the Merciful Lord shows His Mercy, then the True Guru is found.
नदरि करहि जे आपणी ता नदरी सतिगुरु पाइआ ॥
LINE 05
ਏਹੁਜੀਉਬਹੁਤੇਜਨਮਭਰੰਮਿਆਤਾਸਤਿਗੁਰਿਸਬਦੁਸੁਣਾਇਆ॥
ਇਹ (ਵਿਚਾਰਾ) ਜੀਵ (ਜਦੋਂ) ਬਹੁਤੇ ਜਨਮਾਂ ਵਿਚ ਭਟਕ ਚੁਕਿਆ (ਤੇ ਤੇਰੀ ਮਿਹਰ ਦੀ ਨਜ਼ਰ ਹੋਈ) ਤਾਂ ਇਸ ਨੂੰ ਸਤਿਗੁਰੂ ਨੇ ਆਪਣਾ ਸ਼ਬਦ ਸੁਣਾਇਆ।
This soul wandered through countless incarnations, until the True Guru instructed it in the Word of the Shabad.
एहु जीउ बहुते जनम भरंमिआ ता सतिगुरि सबदु सुणाइआ ॥
LINE 06
ਸਤਿਗੁਰਜੇਵਡੁਦਾਤਾਕੋਨਹੀਸਭਿਸੁਣਿਅਹੁਲੋਕਸਬਾਇਆ॥
ਹੇ ਸਾਰੇ ਲੋਕੋ! ਧਿਆਨ ਦੇ ਕੇ ਸੁਣੋ, ਸਤਿਗੁਰੂ ਦੇ ਬਰਾਬਰ ਦਾ ਹੋਰ ਕੋਈ ਦਾਤਾ ਨਹੀਂ ਹੈ।
There is no giver as great as the True Guru; hear this, all you people.
सतिगुर जेवडु दाता को नही सभि सुणिअहु लोक सबाइआ ॥
LINE 07
ਸਤਿਗੁਰਿਮਿਲਿਐਸਚੁਪਾਇਆਜਿਨੑੀਵਿਚਹੁਆਪੁਗਵਾਇਆ॥
ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ ਆਪਾ-ਭਾਵ ਗਵਾ ਦਿੱਤਾ ਹੈ, ਉਹਨਾਂ ਨੂੰ ਉਸ ਸਤਿਗੁਰੂ ਦੇ ਮਿਲਣ ਨਾਲ ਸੱਚੇ ਪ੍ਰਭੂ ਦੀ ਪ੍ਰਾਪਤੀ ਹੋ ਗਈ,
Meeting the True Guru, the True Lord is found; He removes self-conceit from within,
सतिगुरि मिलिऐ सचु पाइआ जिनी विचहु आपु गवाइआ ॥
LINE 08
ਜਿਨਿਸਚੋਸਚੁਬੁਝਾਇਆ੪॥॥
ਜਿਸ ਸਤਿਗੁਰੂ ਨੇ ਨਿਰੋਲ ਸੱਚੇ ਪ੍ਰਭੂ ਦੀ ਸੂਝ ਪਾਈ ਹੈ। (ਭਾਵ, ਜੋ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਉਂਦੇ ਹਨ, ਉਹਨਾਂ ਨੂੰ ਉਸ ਸਤਿਗੁਰੂ ਦੇ ਮਿਲਣ ਨਾਲ ਸੱਚੇ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ, ਜੋ ਸਤਿਗੁਰੂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸੂਝ ਦੇਂਦਾ ਹੈ) ॥੪॥
and instructs us in the Truth of Truths. ||4||
जिनि सचो सचु बुझाइआ ॥४॥
LINE 09
ਸਲੋਕਮਃ੧॥
Shalok, First Mahalaa:
सलोक मः १ ॥
LINE 10
ਘੜੀਆਸਭੇਗੋਪੀਆਪਹਰਕੰਨੑਗੋਪਾਲ॥
(ਸਾਰੀਆਂ) ਘੜੀਆਂ (ਮਾਨੋ) ਗੋਪੀਆਂ ਹਨ; (ਦਿਨ ਦੇ ਸਾਰੇ) ਪਹਿਰ, (ਮਾਨੋ) ਕਾਨ੍ਹ ਹਨ;
All the hours are the milk-maids, and the quarters of the day are the Krishnas.
घड़ीआ सभे गोपीआ पहर कंन गोपाल ॥
LINE 11
ਗਹਣੇਪਉਣੁਪਾਣੀਬੈਸੰਤਰੁਚੰਦੁਸੂਰਜੁਅਵਤਾਰ॥
ਪਉਣ ਪਾਣੀ ਤੇ ਅੱਗ, (ਮਾਨੋ) ਗਹਿਣੇ ਹਨ (ਜੋ ਉਹਨਾਂ ਗੋਪੀਆਂ ਨੇ ਪਾਏ ਹੋਏ ਹਨ)। (ਰਾਸਾਂ ਵਿਚ ਰਾਸਧਾਰੀਏ ਅਵਤਾਰਾਂ ਦਾ ਸਾਂਗ ਬਣਾ ਬਣਾ ਕੇ ਗਾਉਂਦੇ ਹਨ, ਕੁਦਰਤ ਦੀ ਰਾਸ ਵਿਚ) ਚੰਦ੍ਰਮਾ ਤੇ ਸੂਰਜ, (ਮਾਨੋ) ਦੋ ਅਵਤਾਰ ਹਨ।
The wind, water and fire are the ornaments; the sun and moon are the incarnations.
गहणे पउणु पाणी बैसंतरु चंदु सूरजु अवतार ॥
LINE 12
ਸਗਲੀਧਰਤੀਮਾਲੁਧਨੁਵਰਤਣਿਸਰਬਜੰਜਾਲ॥
ਸਾਰੀ ਧਰਤੀ (ਰਾਸ ਪਾਣ ਲਈ) ਮਾਲ ਧਨ ਹੈ, ਅਤੇ (ਜਗਤ ਦੇ ਧੰਧੇ) ਰਾਸ ਦਾ ਵਰਤਣ-ਵਲੇਵਾ ਹਨ।
All of the earth, property, wealth and articles are all entanglements.
सगली धरती मालु धनु वरतणि सरब जंजाल ॥
LINE 13
ਨਾਨਕਮੁਸੈਗਿਆਨਵਿਹੂਣੀਖਾਇਗਇਆਜਮਕਾਲੁ੧॥॥
(ਮਾਇਆ ਦੀ ਇਸ ਰਾਸ ਵਿਚ) ਗਿਆਨ ਤੋਂ ਸੱਖਣੀ ਦੁਨੀਆ ਠੱਗੀ ਜਾ ਰਹੀ ਹੈ, ਤੇ ਇਸ ਨੂੰ ਜਮਕਾਲ ਖਾਈ ਜਾ ਰਿਹਾ ਹੈ ॥੧॥
O Nanak, without divine knowledge, one is plundered, and devoured by the Messenger of Death. ||1||
नानक मुसै गिआन विहूणी खाइ गइआ जमकालु ॥१॥
LINE 14
ਮਃ੧॥
First Mahalaa:
मः १ ॥
LINE 15
ਵਾਇਨਿਚੇਲੇਨਚਨਿਗੁਰ॥
(ਰਾਸਾਂ ਵਿਚ) ਚੇਲੇ ਸਾਜ ਵਜਾਉਂਦੇ ਹਨ, ਅਤੇ ਉਹਨਾਂ ਚੇਲਿਆਂ ਦੇ ਗੁਰੂ ਨੱਚਦੇ ਹਨ।
The disciples play the music, and the gurus dance.
वाइनि चेले नचनि गुर ॥
LINE 16
ਪੈਰਹਲਾਇਨਿਫੇਰਨਿੑਸਿਰ॥
(ਨਾਚ ਵੇਲੇ ਉਹ ਗੁਰੂ) ਪੈਰਾਂ ਨੂੰ ਹਿਲਾਉਂਦੇ ਹਨ ਅਤੇ ਸਿਰ ਫੇਰਦੇ ਹਨ।
They move their feet and roll their heads.
पैर हलाइनि फेरनि सिर ॥
LINE 17
ਉਡਿਉਡਿਰਾਵਾਝਾਟੈਪਾਇ॥
(ਉਹਨਾਂ ਦੇ ਪੈਰਾਂ ਨਾਲ) ਉੱਡ ਉੱਡ ਕੇ ਘੱਟਾ ਉਹਨਾਂ ਦੇ ਸਿਰ ਵਿਚ ਪੈਂਦਾ ਹੈ।
The dust flies and falls upon their hair.
उडि उडि रावा झाटै पाइ ॥
LINE 18
ਵੇਖੈਲੋਕੁਹਸੈਘਰਿਜਾਇ॥
(ਰਾਸ ਵੇਖਣ ਆਏ ਹੋਏ) ਲੋਕ (ਉਹਨਾਂ ਨੂੰ ਨੱਚਦਿਆਂ) ਵੇਖਦੇ ਹਨ ਅਤੇ ਹੱਸਦੇ ਹਨ (ਅੱਖਰੀਂ-ਲੋਕ ਵੇਖਦਾ ਹੈ ਅਤੇ ਹੱਸਦਾ ਹੈ)।
Beholding them, the people laugh, and then go home.
वेखै लोकु हसै घरि जाइ ॥
LINE 19
ਰੋਟੀਆਕਾਰਣਿਪੂਰਹਿਤਾਲ॥
(ਪਰ ਉਹ ਰਾਸਧਾਰੀਏ) ਰੋਜ਼ੀ ਦੀ ਖ਼ਾਤਰ ਨੱਚਦੇ ਹਨ,
They beat the drums for the sake of bread.
रोटीआ कारणि पूरहि ताल ॥
LINE 20
ਆਪੁਪਛਾੜਹਿਧਰਤੀਨਾਲਿ॥
ਅਤੇ ਆਪਣੇ ਆਪ ਨੂੰ ਭੁਇਂ ਤੇ ਮਾਰਦੇ ਹਨ।
They throw themselves upon the ground.
आपु पछाड़हि धरती नालि ॥
LINE 21
ਗਾਵਨਿਗੋਪੀਆਗਾਵਨਿਕਾਨੑ॥
ਗੋਪੀਆਂ (ਦੇ ਸਾਂਗ ਬਣ ਕੇ) ਗਾਉਂਦੇ ਹਨ, ਕਾਨ੍ਹ (ਦੇ ਸਾਂਗ ਬਣ ਕੇ) ਗਾਉਂਦੇ ਹਨ,
They sing of the milk-maids, they sing of the Krishnas.
गावनि गोपीआ गावनि कान ॥
LINE 22
ਗਾਵਨਿਸੀਤਾਰਾਜੇਰਾਮ॥
ਸੀਤਾ, ਰਾਮ ਜੀ ਤੇ ਹੋਰ ਰਾਜਿਆਂ ਦੇ ਸਾਂਗ ਬਣ ਕੇ ਗਾਉਂਦੇ ਹਨ।
They sing of Sitas, and Ramas and kings.
गावनि सीता राजे राम ॥
LINE 23
ਨਿਰਭਉਨਿਰੰਕਾਰੁਸਚੁਨਾਮੁ॥
ਜਿਹੜਾ ਪ੍ਰਭੂ ਨਿਡਰ ਹੈ, ਅਕਾਰ-ਰਹਿਤ ਹੈ ਅਤੇ ਜਿਸ ਦਾ ਨਾਮ ਸਦਾ ਅਟੱਲ ਹੈ,
The Lord is fearless and formless; His Name is True.
निरभउ निरंकारु सचु नामु ॥
LINE 24
ਜਾਕਾਕੀਆਸਗਲਜਹਾਨੁ॥
ਜਿਸ ਦਾ ਸਾਰਾ ਜਗਤ ਬਣਾਇਆ ਹੋਇਆ ਹੈ,
The entire universe is His Creation.
जा का कीआ सगल जहानु ॥
LINE 25
ਸੇਵਕਸੇਵਹਿਕਰਮਿਚੜਾਉ॥
ਉਸ ਨੂੰ (ਕੇਵਲ ਉਹੀ) ਸੇਵਕ ਸਿਮਰਦੇ ਹਨ, ਜਿਨ੍ਹਾਂ ਦੇ ਅੰਦਰ (ਰੱਬ ਦੀ) ਮਿਹਰ ਨਾਲ ਚੜ੍ਹਦੀ ਕਲਾ ਹੈ, ਜਿਨ੍ਹਾਂ ਦੇ ਮਨ ਵਿਚ (ਸਿਮਰਨ ਕਰਨ ਦਾ) ਉਤਸ਼ਾਹ ਹੈ,
Those servants, whose destiny is awakened, serve the Lord.
सेवक सेवहि करमि चड़ाउ ॥
LINE 26
ਭਿੰਨੀਰੈਣਿਜਿਨੑਾਮਨਿਚਾਉ॥
ਉਹਨਾਂ ਸੇਵਕਾਂ ਦੀ ਜ਼ਿੰਦਗੀ-ਰੂਪ ਰਾਤ ਸੁਆਦਲੀ ਗੁਜ਼ਰਦੀ ਹੈ-
The night of their lives is cool with dew; their minds are filled with love for the Lord.
भिंनी रैणि जिना मनि चाउ ॥
LINE 27
ਸਿਖੀਸਿਖਿਆਗੁਰਵੀਚਾਰਿ॥
ਇਹ ਸਿੱਖਿਆ ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਸਿੱਖ ਲਈ ਹੈ,
Contemplating the Guru, I have been taught these teachings;
सिखी सिखिआ गुर वीचारि ॥
LINE 28
ਨਦਰੀਕਰਮਿਲਘਾਏਪਾਰਿ॥
ਮਿਹਰ ਦੀ ਨਜ਼ਰ ਵਾਲਾ ਪ੍ਰਭੂ ਆਪਣੀ ਬਖ਼ਸ਼ਸ਼ ਦੁਆਰਾ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।
granting His Grace, He carries His servants across.
नदरी करमि लघाए पारि ॥
LINE 29
ਕੋਲੂਚਰਖਾਚਕੀਚਕੁ॥
(ਨੱਚਣ ਅਤੇ ਫੇਰੀਆਂ ਲੈਣ ਨਾਲ ਜੀਵਨ ਦਾ ਉਧਾਰ ਨਹੀਂ ਹੋ ਸਕਦਾ, ਵੇਖੋ ਬੇਅੰਤ ਪਦਾਰਥ ਤੇ ਜੀਵ ਸਦਾ ਭੌਂਦੇ ਰਹਿੰਦੇ ਹਨ) ਕੋਹਲੂ, ਚਰਖਾ, ਚੱਕੀ, ਚੱਕ,
The oil-press, the spinning wheel, the grinding stones, the potter's wheel,
कोलू चरखा चकी चकु ॥
LINE 30
ਥਲਵਾਰੋਲੇਬਹੁਤੁਅਨੰਤੁ॥
ਥਲਾਂ ਦੇ ਬੇਅੰਤ ਵਰੋਲੇ,
the numerous, countless whirlwinds in the desert,
थल वारोले बहुतु अनंतु ॥
LINE 31
ਲਾਟੂਮਾਧਾਣੀਆਅਨਗਾਹ॥
ਲਾਟੂ, ਮਧਾਣੀਆਂ, ਫਲ੍ਹੇ,
the spinning tops, the churning sticks, the threshers,
लाटू माधाणीआ अनगाह ॥
LINE 32
ਪੰਖੀਭਉਦਿਆਲੈਨਿਨਸਾਹ॥
ਪੰਛੀ, ਭੰਭੀਰੀਆਂ ਜੋ ਇਕ-ਸਾਹੇ ਉਡਦੀਆਂ ਰਹਿੰਦੀਆਂ ਹਨ-ਇਹ ਸਭ ਭੌਂਦੇ ਰਹਿੰਦੇ ਹਨ।
the breathless tumblings of the birds,
पंखी भउदिआ लैनि न साह ॥
LINE 33
ਸੂਐਚਾੜਿਭਵਾਈਅਹਿਜੰਤ॥
ਸੂਲ ਉੱਤੇ ਚਾੜ੍ਹ ਕੇ ਕਈ ਜੰਤ ਭਵਾਈਂਦੇ ਹਨ।
and the men moving round and round on spindles
सूऐ चाड़ि भवाईअहि जंत ॥
LINE 34
ਨਾਨਕਭਉਦਿਆਗਣਤਨਅੰਤ॥
ਹੇ ਨਾਨਕ! ਭੌਣ ਵਾਲੇ ਜੀਵਾਂ ਦਾ ਅੰਤ ਨਹੀਂ ਪੈ ਸਕਦਾ।
O Nanak, the tumblers are countless and endless.
नानक भउदिआ गणत न अंत ॥
LINE 35
ਬੰਧਨਬੰਧਿਭਵਾਏਸੋਇ॥
(ਇਸੇ ਤਰ੍ਹਾਂ) ਉਹ ਪ੍ਰਭੂ ਜੀਵਾਂ ਨੂੰ (ਮਾਇਆ ਦੇ) ਜ਼ੰਜੀਰਾਂ ਵਿਚ ਜਕੜ ਕੇ ਭਵਾਉਂਦਾ ਹੈ,
The Lord binds us in bondage - so do we spin around.
बंधन बंधि भवाए सोइ ॥
LINE 36
ਪਇਐਕਿਰਤਿਨਚੈਸਭੁਕੋਇ॥
ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਨੱਚ ਰਿਹਾ ਹੈ।
According to their actions, so do all people dance.
पइऐ किरति नचै सभु कोइ ॥
LINE 37
ਨਚਿਨਚਿਹਸਹਿਚਲਹਿਸੇਰੋਇ॥
ਜੋ ਜੀਵ ਨੱਚ ਨੱਚ ਕੇ ਹੱਸਦੇ ਹਨ, ਉਹ (ਅੰਤ ਨੂੰ) ਰੋ ਕੇ (ਏਥੋਂ) ਤੁਰਦੇ ਹਨ।
Those who dance and dance and laugh, shall weep on their ultimate departure.
नचि नचि हसहि चलहि से रोइ ॥
LINE 38
ਉਡਿਨਜਾਹੀਸਿਧਨਹੋਹਿ॥
(ਉਂਞ) ਭੀ ਨੱਚਣ ਟੱਪਣ ਨਾਲ ਕਿਸੇ ਉੱਚੀ ਅਵਸਥਾ ਤੇ ਨਹੀਂ ਅੱਪੜ ਜਾਂਦੇ, ਤੇ ਨਾ ਹੀ ਉਹ ਸਿੱਧ ਬਣ ਜਾਂਦੇ ਹਨ।
They do not fly to the heavens, nor do they become Siddhas.
उडि न जाही सिध न होहि ॥
LINE 39
ਨਚਣੁਕੁਦਣੁਮਨਕਾਚਾਉ॥
ਨੱਚਣਾ ਕੁੱਦਣਾ (ਕੇਵਲ) ਮਨ ਦਾ ਸ਼ੌਕ ਹੈ,
They dance and jump around on the urgings of their minds.
नचणु कुदणु मन का चाउ ॥
LINE 40
ਨਾਨਕਜਿਨੑਮਨਿਭਉਤਿਨੑਾਮਨਿਭਾਉ੨॥॥
ਹੇ ਨਾਨਕ! ਪ੍ਰੇਮ ਕੇਵਲ ਉਹਨਾਂ ਦੇ ਮਨ ਵਿਚ ਹੀ ਹੈ ਜਿਨ੍ਹਾਂ ਦੇ ਮਨ ਵਿਚ ਰੱਬ ਦਾ ਡਰ ਹੈ ॥੨॥
O Nanak, those whose minds are filled with the Fear of God, have the love of God in their minds as well. ||2||
नानक जिन मनि भउ तिना मनि भाउ ॥२॥
LINE 41
ਪਉੜੀ॥
Pauree:
पउड़ी ॥
LINE 42
ਨਾਉਤੇਰਾਨਿਰੰਕਾਰੁਹੈਨਾਇਲਇਐਨਰਕਿਨਜਾਈਐ॥
(ਹੇ ਪ੍ਰਭੂ!) ਤੇਰਾ ਨਾਮ ਨਿਰੰਕਾਰ ਹੈ, ਜੇ ਤੇਰਾ ਨਾਮ ਸਿਮਰੀਏ ਤਾਂ ਨਰਕ ਵਿਚ ਨਹੀਂ ਪਈਦਾ।
Your Name is the Fearless Lord; chanting Your Name, one does not have to go to hell.
नाउ तेरा निरंकारु है नाइ लइऐ नरकि न जाईऐ ॥
LINE 43
ਜੀਉਪਿੰਡੁਸਭੁਤਿਸਦਾਦੇਖਾਜੈਆਖਿਗਵਾਈਐ॥
ਇਹ ਜਿੰਦ ਅਤੇ ਸਰੀਰ ਸਭ ਕੁਝ ਪ੍ਰਭੂ ਦਾ ਹੀ ਹੈ, ਉਹੀ (ਜੀਵਾਂ ਨੂੰ) ਖਾਣ ਵਾਸਤੇ (ਭੋਜਨ) ਦੇਂਦਾ ਹੈ, (ਕਿਤਨਾ ਕੁ ਦੇਂਦਾ ਹੈ) ਇਹ ਅੰਦਾਜ਼ਾ ਲਾਉਣਾ ਵਿਅਰਥ ਜਤਨ ਹੈ।
Soul and body all belong to Him; asking Him to give us sustenance is a waste.
जीउ पिंडु सभु तिस दा दे खाजै आखि गवाईऐ ॥
LINE 44
ਜੇਲੋੜਹਿਚੰਗਾਆਪਣਾਕਰਿਪੁੰਨਹੁਨੀਚੁਸਦਾਈਐ॥
ਹੇ ਜੀਵ! ਜੇ ਤੂੰ ਆਪਣੀ ਭਲਿਆਈ ਲੋੜਦਾ ਹੈਂ, ਤਾਂ ਚੰਗਾ ਕੰਮ ਕਰ ਕੇ ਭੀ ਆਪਣੇ ਆਪ ਨੂੰ ਨੀਵਾਂ ਅਖਵਾ।
If you yearn for goodness, then perform good deeds and feel humble.
जे लोड़हि चंगा आपणा करि पुंनहु नीचु सदाईऐ ॥
LINE 45
ਜੇਜਰਵਾਣਾਪਰਹਰੈਜਰੁਵੇਸਕਰੇਦੀਆਈਐ॥
ਜੇ (ਕੋਈ ਜੀਵ) ਬੁਢੇਪੇ ਨੂੰ ਪਰੇ ਹਟਾਉਣਾ ਚਾਹੇ (ਭਾਵ, ਬੁਢੇਪੇ ਤੋਂ ਬਚਣਾ ਚਾਹੇ, ਤਾਂ ਇਹ ਜਤਨ ਫ਼ਜ਼ੂਲ ਹੈ) ਬੁਢੇਪਾ ਵੇਸ ਧਾਰ ਕੇ ਆ ਹੀ ਜਾਂਦਾ ਹੈ।
Even if you remove the signs of old age, old age shall still come in the guise of death.
जे जरवाणा परहरै जरु वेस करेदी आईऐ ॥
LINE 46
ਕੋਰਹੈਨਭਰੀਐਪਾਈਐ੫॥॥
ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਤਾਂ ਕੋਈ ਜੀਵ ਇੱਥੇ ਰਹਿ ਨਹੀਂ ਸਕਦਾ ॥੫॥
No one remains here when the count of the breaths is full. ||5||
को रहै न भरीऐ पाईऐ ॥५॥
LINE 47
ਸਲੋਕਮਃ੧॥
Shalok, First Mahalaa:
सलोक मः १ ॥
LINE 48
ਮੁਸਲਮਾਨਾਸਿਫਤਿਸਰੀਅਤਿਪੜਿਪੜਿਕਰਹਿਬੀਚਾਰੁ॥
ਮੁਸਲਮਾਨਾਂ ਨੂੰ ਸ਼ਰਹ ਦੀ ਵਡਿਆਈ (ਸਭ ਤੋਂ ਵਧੀਕ ਚੰਗੀ ਲੱਗਦੀ ਹੈ), ਉਹ ਸ਼ਰਹ ਨੂੰ ਪੜ੍ਹ ਪੜ੍ਹ ਕੇ (ਇਹ) ਵਿਚਾਰ ਕਰਦੇ ਹਨ,
The Muslims praise the Islamic law; they read and reflect upon it.
मुसलमाना सिफति सरीअति पड़ि पड़ि करहि बीचारु ॥
LINE 49
ਬੰਦੇਸੇਜਿਪਵਹਿਵਿਚਿਬੰਦੀਵੇਖਣਕਉਦੀਦਾਰੁ॥
(ਕਿ) ਰੱਬ ਦਾ ਦੀਦਾਰ ਦੇਖਣ ਲਈ ਜੋ ਮਨੁੱਖ (ਸ਼ਰਹ ਦੀ) ਬੰਦਸ਼ ਵਿਚ ਪੈਂਦੇ ਹਨ, ਉਹੀ ਰੱਬ ਦੇ ਬੰਦੇ ਹਨ।
The Lord's bound servants are those who bind themselves to see the Lord's Vision.
बंदे से जि पवहि विचि बंदी वेखण कउ दीदारु ॥
LINE 50
ਹਿੰਦੂਸਾਲਾਹੀਸਾਲਾਹਨਿਦਰਸਨਿਰੂਪਿਅਪਾਰੁ॥
ਹਿੰਦੂ ਸ਼ਾਸਤਰ ਦੁਆਰਾ ਹੀ ਸਾਲਾਹੁਣ-ਜੋਗ ਸੁੰਦਰ ਤੇ ਬੇਅੰਤ ਹਰੀ ਨੂੰ ਸਲਾਹੁੰਦੇ ਹਨ,
The Hindus praise the Praiseworthy Lord; the Blessed Vision of His Darshan, His form is incomparable.
हिंदू सालाही सालाहनि दरसनि रूपि अपारु ॥
LINE 51
ਤੀਰਥਿਨਾਵਹਿਅਰਚਾਪੂਜਾਅਗਰਵਾਸੁਬਹਕਾਰੁ॥
ਹਰੇਕ ਤੀਰਥ ਤੇ ਨ੍ਹਾਉਂਦੇ ਹਨ, ਮੂਰਤੀਆਂ ਅਗੇ ਭੇਟਾ ਧਰਦੇ ਹਨ ਤੇ ਚੰਦਨ ਆਦਿਕ ਦੇ ਸੁਗੰਧੀ ਵਾਲੇ ਪਦਾਰਥ ਵਰਤਦੇ ਹਨ।
They bathe at sacred shrines of pilgrimage, making offerings of flowers, and burning incense before idols.
तीरथि नावहि अरचा पूजा अगर वासु बहकारु ॥
LINE 52
ਜੋਗੀਸੁੰਨਿਧਿਆਵਨਿੑਜੇਤੇਅਲਖਨਾਮੁਕਰਤਾਰੁ॥
ਜੋਗੀ ਲੋਕ ਸਮਾਧੀ ਲਾ ਕੇ ਕਰਤਾਰ ਨੂੰ ਧਿਆਉਂਦੇ ਹਨ ਅਤੇ 'ਅਲਖ, ਅਲਖ' ਉਸ ਦਾ ਨਾਮ ਉਚਾਰਦੇ ਹਨ।
The Yogis meditate on the absolute Lord there; they call the Creator the Unseen Lord.
जोगी सुंनि धिआवनि जेते अलख नामु करतारु ॥