ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 457
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚਮਤਕਾਰਪ੍ਰਗਾਸੁਦਹਦਿਸਏਕੁਤਹਦ੍ਰਿਸਟਾਇਆ॥
ਜਿਸ ਪਰਮਾਤਮਾ ਦੇ ਨੂਰ ਦੀ ਝਲਕ ਜੋਤਿ ਦਾ ਚਾਨਣ ਦਸੀਂ ਪਾਸੀਂ (ਸਾਰੇ ਹੀ ਸੰਸਾਰ ਵਿਚ) ਹੋ ਰਿਹਾ ਹੈ ਉਹੀ ਪਰਮਾਤਮਾ ਭਗਤ ਜਨਾਂ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ।
The brilliant flash of the One Lord is revealed to them - they behold Him in the ten directions.
चमतकार प्रगासु दह दिस एकु तह द्रिसटाइआ ॥
LINE 02
ਨਾਨਕੁਪਇਅੰਪੈਚਰਣਜੰਪੈਭਗਤਿਵਛਲੁਹਰਿਬਿਰਦੁਆਪਿਬਨਾਇਆ੪੩੬॥॥॥॥
ਨਾਨਕ ਬੇਨਤੀ ਕਰਦਾ ਹੈ, ਪ੍ਰਭੂ-ਚਰਨਾਂ ਦਾ ਧਿਆਨ ਧਰਦਾ ਹੈ, (ਤੇ ਆਖਦਾ ਹੈ ਕਿ) ਪਰਮਾਤਮਾ ਆਪਣੀ ਭਗਤੀ (ਦੇ ਕਾਰਨ ਆਪਣੇ ਭਗਤਾਂ) ਨਾਲ ਪਿਆਰ ਕਰਨ ਵਾਲਾ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਸ ਨੇ ਆਪ ਹੀ ਬਣਾਇਆ ਹੋਇਆ ਹੈ ॥੪॥੩॥੬॥
Prays Nanak, I meditate on the Lord's lotus feet; the Lord is the Lover of His devotees; this is His natural way. ||4||3||6||
नानकु पइअंपै चरण जंपै भगति वछलु हरि बिरदु आपि बनाइआ ॥४॥३॥६॥
LINE 03
ਆਸਾਮਹਲਾ੫॥
Aasaa, Fifth Mahalaa:
आसा महला ५ ॥
LINE 04
ਥਿਰੁਸੰਤਨਸੋਹਾਗੁਮਰੈਨਜਾਵਏ॥
(ਪਰਮਾਤਮਾ ਦੇ) ਸੰਤ ਜਨਾਂ ਦਾ ਚੰਗਾ ਭਾਗ ਸਦਾ ਕਾਇਮ ਰਹਿੰਦਾ ਹੈ (ਕਿਉਂਕਿ ਉਹਨਾਂ ਦੇ) ਸਿਰ ਦਾ ਸਾਂਈ ਨਾਹ (ਕਦੇ) ਮਰਦਾ ਹੈ ਨਾਹ (ਕਦੇ ਉਹਨਾਂ ਨੂੰ ਛੱਡ ਕੇ ਕਿਤੇ) ਜਾਂਦਾ ਹੈ।
The Husband Lord of the Saints is eternal; He does not die or go away.
थिरु संतन सोहागु मरै न जावए ॥
LINE 05
ਜਾਕੈਗ੍ਰਿਹਿਹਰਿਨਾਹੁਸੁਸਦਹੀਰਾਵਏ॥
ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਪ੍ਰਭੂ-ਪਤੀ ਆ ਵੱਸੇ, ਉਹ ਸਦਾ ਉਸ ਦੇ ਮਿਲਾਪ ਦੇ ਆਨੰਦ ਨੂੰ ਮਾਣਦੀ ਹੈ।
She, whose home is blessed by her Husband Lord, enjoys Him forever.
जा कै ग्रिहि हरि नाहु सु सद ही रावए ॥
LINE 06
ਅਵਿਨਾਸੀਅਵਿਗਤੁਸੋਪ੍ਰਭੁਸਦਾਨਵਤਨੁਨਿਰਮਲਾ॥
ਉਹ ਪਰਮਾਤਮਾ ਨਾਸ ਤੋਂ ਰਹਿਤ ਹੈ, ਅਦ੍ਰਿਸ਼ਟ ਹੈ, ਸਦਾ ਨਵੇਂ ਪਿਆਰ ਵਾਲਾ ਹੈ, ਪਵਿਤ੍ਰ-ਸਰੂਪ ਹੈ।
God is eternal and immortal, forever young and immaculately pure.
अविनासी अविगतु सो प्रभु सदा नवतनु निरमला ॥
LINE 07
ਨਹਦੂਰਿਸਦਾਹਦੂਰਿਠਾਕੁਰੁਦਹਦਿਸਪੂਰਨੁਸਦਸਦਾ॥
ਉਹ ਮਾਲਕ ਕਿਸੇ ਤੋਂ ਭੀ ਦੂਰ ਨਹੀਂ ਹੈ, ਸਦਾ ਹਰੇਕ ਦੇ ਅੰਗ-ਸੰਗ ਵੱਸਦਾ ਹੈ, ਦਸੀਂ ਹੀ ਪਾਸੀਂ ਉਹ ਸਦਾ ਹੀ ਸਦਾ ਹੀ ਵਿਆਪਕ ਰਹਿੰਦਾ ਹੈ।
He is not far away, He is ever-present; the Lord and Master fills the ten directions, forever and ever.
नह दूरि सदा हदूरि ठाकुरु दह दिस पूरनु सद सदा ॥
LINE 08
ਪ੍ਰਾਨਪਤਿਗਤਿਮਤਿਜਾਤੇਪ੍ਰਿਅਪ੍ਰੀਤਿਪ੍ਰੀਤਮੁਭਾਵਏ॥
ਸਭ ਜੀਵਾਂ ਦੀ ਜਿੰਦ ਦਾ ਮਾਲਕ ਉਹ ਪਰਮਾਤਮਾ ਐਸਾ ਹੈ ਜਿਸ ਪਾਸੋਂ ਜੀਵਾਂ ਨੂੰ ਉੱਚੀ ਆਤਮਕ ਅਵਸਥਾ ਮਿਲਦੀ ਹੈ, ਚੰਗੀ ਅਕਲ ਪ੍ਰਾਪਤ ਹੁੰਦੀ ਹੈ। ਜਿਉਂ ਜਿਉਂ ਉਸ ਪਿਆਰੇ ਨਾਲ ਪ੍ਰੀਤਿ ਵਧਾਈਏ, ਤਿਉਂ ਤਿਉਂ ਉਹ ਪ੍ਰੀਤਮ-ਪ੍ਰਭੂ ਪਿਆਰਾ ਲੱਗਦਾ ਹੈ।
He is the Lord of souls, the source of salvation and wisdom. The Love of my Dear Beloved is pleasing to me.
प्रानपति गति मति जा ते प्रिअ प्रीति प्रीतमु भावए ॥
LINE 09
ਨਾਨਕੁਵਖਾਣੈਗੁਰਬਚਨਿਜਾਣੈਥਿਰੁਸੰਤਨਸੋਹਾਗੁਮਰੈਨਜਾਵਏ੧॥॥
ਨਾਨਕ ਆਖਦਾ ਹੈ-ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਪ੍ਰਭੂ-ਪ੍ਰੀਤਮ ਨਾਲ) ਡੂੰਘੀ ਸਾਂਝ ਪੈਂਦੀ ਹੈ। (ਪਰਮਾਤਮਾ ਦੇ) ਸੰਤ ਜਨਾਂ ਦਾ ਚੰਗਾ ਭਾਗ ਸਦਾ ਕਾਇਮ ਰਹਿੰਦਾ ਹੈ (ਕਿਉਂਕਿ) ਉਹਨਾਂ ਦਾ ਖਸਮ-ਪ੍ਰਭੂ ਨਾਹ (ਕਦੇ) ਮਰਦਾ ਹੈ ਨਾਹ (ਕਦੇ ਉਹਨਾਂ ਨੂੰ ਛੱਡ ਕੇ ਕਿਤੇ) ਜਾਂਦਾ ਹੈ ॥੧॥
Nanak speaks what the Guru's Teachings have led him to know. The Husband Lord of the Saints is eternal; He does not die or go away. ||1||
नानकु वखाणै गुर बचनि जाणै थिरु संतन सोहागु मरै न जावए ॥१॥
LINE 10
ਜਾਕਉਰਾਮਭਤਾਰੁਤਾਕੈਅਨਦੁਘਣਾ॥
ਜਿਸ (ਜੀਵ-ਇਸਤ੍ਰੀ) ਨੂੰ ਪ੍ਰਭੂ ਪਤੀ (ਮਿਲ ਪੈਂਦਾ ਹੈ) ਉਸ ਦੇ ਹਿਰਦੇ ਘਰ ਵਿਚ ਬਹੁਤ ਆਨੰਦ ਬਣਿਆ ਰਹਿੰਦਾ ਹੈ,
One who has the Lord as her Husband enjoys great bliss.
जा कउ राम भतारु ता कै अनदु घणा ॥
LINE 11
ਸੁਖਵੰਤੀਸਾਨਾਰਿਸੋਭਾਪੂਰਿਬਣਾ॥
ਉਹ ਸੁਖੀ ਜੀਵਨ ਬਿਤਾਂਦੀ ਹੈ, ਹਰ ਥਾਂ ਉਸ ਦੀ ਸੋਭਾ ਵਡਿਆਈ ਬਣੀ ਰਹਿੰਦੀ ਹੈ।
That soul-bride is happy, and her glory is perfect.
सुखवंती सा नारि सोभा पूरि बणा ॥
LINE 12
ਮਾਣੁਮਹਤੁਕਲਿਆਣੁਹਰਿਜਸੁਸੰਗਿਸੁਰਜਨੁਸੋਪ੍ਰਭੂ॥
ਉਸ ਜੀਵ-ਇਸਤ੍ਰੀ ਨੂੰ ਹਰ ਥਾਂ ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ਸੁਖ ਮਿਲਦਾ ਹੈ (ਕਿਉਂਕਿ ਉਸ ਨੂੰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਪ੍ਰਾਪਤ ਹੋਈ ਰਹਿੰਦੀ ਹੈ। ਦੈਵੀ ਗੁਣਾਂ ਦਾ ਮਾਲਕ-ਪ੍ਰਭੂ ਸਦਾ ਉਸ ਦੇ ਅੰਗ-ਸੰਗ ਵੱਸਦਾ ਹੈ।
She obtains honor, greatness and happiness, singing the Praise of the Lord. God, the Great Being, is always with her.
माणु महतु कलिआणु हरि जसु संगि सुरजनु सो प्रभू ॥
LINE 13
ਸਰਬਸਿਧਿਨਵਨਿਧਿਤਿਤੁਗ੍ਰਿਹਿਨਹੀਊਨਾਸਭੁਕਛੂ॥
ਉਸ (ਜੀਵ-ਇਸਤ੍ਰੀ ਦੇ) ਹਿਰਦੇ-ਘਰ ਵਿਚ ਸਾਰੀਆਂ ਕਰਾਮਾਤੀ ਤਾਕਤਾਂ ਸਾਰੇ ਹੀ ਨੌ ਖ਼ਜ਼ਾਨੇ ਵੱਸ ਪੈਂਦੇ ਹਨ, ਉਸ ਨੂੰ ਕੋਈ ਘਾਟ ਨਹੀਂ ਰਹਿੰਦੀ, ਉਸ ਨੂੰ ਸਭ ਕੁਝ ਪ੍ਰਾਪਤ ਰਹਿੰਦਾ ਹੈ।
She attains total perfection and the nine treasures; her home lacks nothing. - everything is there.
सरब सिधि नव निधि तितु ग्रिहि नही ऊना सभु कछू ॥
LINE 14
ਮਧੁਰਬਾਨੀਪਿਰਹਿਮਾਨੀਥਿਰੁਸੋਹਾਗੁਤਾਕਾਬਣਾ॥
ਉਸ ਜੀਵ-ਇਸਤ੍ਰੀ ਦੇ ਬੋਲ ਮਿੱਠੇ ਹੋ ਜਾਂਦੇ ਹਨ, ਪ੍ਰਭੂ-ਪਤੀ ਨੇ ਉਸ ਨੂੰ ਆਦਰ-ਮਾਣ ਦੇ ਰੱਖਿਆ ਹੁੰਦਾ ਹੈ। ਉਸ ਦਾ ਚੰਗਾ ਭਾਗ ਸਦਾ ਲਈ ਬਣਿਆ ਰਹਿੰਦਾ ਹੈ।
Her speech is so sweet; she obeys her Beloved Lord; her marriage is permanent and everlasting.
मधुर बानी पिरहि मानी थिरु सोहागु ता का बणा ॥
LINE 15
ਨਾਨਕੁਵਖਾਣੈਗੁਰਬਚਨਿਜਾਣੈਜਾਕੋਰਾਮੁਭਤਾਰੁਤਾਕੈਅਨਦੁਘਣਾ੨॥॥
ਨਾਨਕ ਆਖਦਾ ਹੈ-ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। ਸਰਬ-ਵਿਆਪਕ ਪਰਮਾਤਮਾ ਜਿਸ ਜੀਵ-ਇਸਤ੍ਰੀ ਦਾ ਖਸਮ ਬਣ ਜਾਂਦਾ ਹੈ ਉਸ ਦੇ ਹਿਰਦੇ-ਘਰ ਵਿਚ ਬਹੁਤ ਆਨੰਦ ਬਣਿਆ ਰਹਿੰਦਾ ਹੈ ॥੨॥
Nanak chants what he knows through the Guru's Teachings: One who has the Lord as her Husband enjoys great bliss. ||2||
नानकु वखाणै गुर बचनि जाणै जा को रामु भतारु ता कै अनदु घणा ॥२॥
LINE 16
ਆਉਸਖੀਸੰਤਪਾਸਿਸੇਵਾਲਾਗੀਐ॥
ਹੇ ਸਹੇਲੀ! ਆ, ਗੁਰੂ ਦੇ ਪਾਸ ਚੱਲੀਏ। (ਗੁਰੂ ਦੀ ਦੱਸੀ) ਸੇਵਾ ਵਿਚ ਲੱਗਣਾ ਚਾਹੀਦਾ ਹੈ।
Come, O my companions, let us dedicate ourselves to serving the Saints.
आउ सखी संत पासि सेवा लागीऐ ॥
LINE 17
ਪੀਸਉਚਰਣਪਖਾਰਿਆਪੁਤਿਆਗੀਐ॥
ਹੇ ਸਖੀ! (ਮੇਰਾ ਜੀ ਕਰਦਾ ਹੈ) ਮੈਂ (ਗੁਰੂ ਕੇ ਲੰਗਰ ਵਾਸਤੇ ਚੱਕੀ) ਪੀਹਾਂ, ਮੈਂ (ਗੁਰੂ ਦੇ) ਚਰਨ ਧੋਵਾਂ। ਹੇ ਸਖੀ! ਗੁਰੂ ਦੇ ਦਰ ਤੇ ਜਾ ਕੇ ਅਹੰਕਾਰ ਤਿਆਗ ਦੇਣਾ ਚਾਹੀਦਾ ਹੈ।
Let us grind their corn, wash their feet and so renounce our self-conceit.
पीसउ चरण पखारि आपु तिआगीऐ ॥
LINE 18
ਤਜਿਆਪੁਮਿਟੈਸੰਤਾਪੁਆਪੁਨਹਜਾਣਾਈਐ॥
ਹੇ ਸਖੀ! ਅਹੰਕਾਰ ਤਿਆਗ ਕੇ (ਮਨ ਦਾ) ਕਲੇਸ਼ ਮਿਟ ਜਾਂਦਾ ਹੈ। ਹੇ ਸਖੀ! ਕਦੇ ਭੀ ਆਪਣਾ ਆਪ ਜਤਾਣਾ ਨਹੀਂ ਚਾਹੀਦਾ।
Let us shed our egos, and our troubles shall be removed; let us not display ourselves.
तजि आपु मिटै संतापु आपु नह जाणाईऐ ॥
LINE 19
ਸਰਣਿਗਹੀਜੈਮਾਨਿਲੀਜੈਕਰੇਸੋਸੁਖੁਪਾਈਐ॥
ਗੁਰੂ ਦਾ ਪੱਲਾ ਫੜ ਲੈਣਾ ਚਾਹੀਦਾ ਹੈ (ਜੋ ਗੁਰੂ ਹੁਕਮ ਕਰੇ ਉਹ) ਮੰਨ ਲੈਣਾ ਚਾਹੀਦਾ ਹੈ, ਜੋ ਕੁਝ ਗੁਰੂ ਕਰੇ ਉਸੇ ਨੂੰ ਸੁਖ (ਜਾਣ ਕੇ) ਲੈ ਲੈਣਾ ਚਾਹੀਦਾ ਹੈ।
Let us take to His Sanctuary and obey Him, and be happy with whatever He does.
सरणि गहीजै मानि लीजै करे सो सुखु पाईऐ ॥
LINE 20
ਕਰਿਦਾਸਦਾਸੀਤਜਿਉਦਾਸੀਕਰਜੋੜਿਦਿਨੁਰੈਣਿਜਾਗੀਐ॥
ਹੇ ਸਖੀ! ਆਪਣੇ ਆਪ ਨੂੰ ਉਸ ਗੁਰੂ ਦੇ ਦਾਸਾਂ ਦੀ ਦਾਸੀ ਬਣਾ ਕੇ, (ਮਨ ਵਿਚੋਂ) ਉਪਰਾਮਤਾ ਤਿਆਗ ਕੇ ਦੋਵੇਂ ਹੱਥ ਜੋੜ ਕੇ ਦਿਨ ਰਾਤ (ਸੇਵਾ ਵਿਚ) ਸੁਚੇਤ ਰਹਿਣਾ ਚਾਹੀਦਾ ਹੈ।
Let us become the slaves of His slaves, and shed our sadness, and with our palms pressed together, remain wakeful day and night.
करि दास दासी तजि उदासी कर जोड़ि दिनु रैणि जागीऐ ॥
LINE 21
ਨਾਨਕੁਵਖਾਣੈਗੁਰਬਚਨਿਜਾਣੈਆਉਸਖੀਸੰਤਪਾਸਿਸੇਵਾਲਾਗੀਐ੩॥॥
ਨਾਨਕ ਆਖਦਾ ਹੈ-(ਹੇ ਸਖੀ! ਜੀਵ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪਰਮਾਤਮਾ ਨਾਲ) ਡੂੰਘੀ ਸਾਂਝ ਪਾ ਸਕਦਾ ਹੈ। (ਸੋ,) ਹੇ ਸਖੀ! ਆ, ਗੁਰੂ ਪਾਸ ਚੱਲੀਏ। (ਗੁਰੂ ਦੀ ਦੱਸੀ) ਸੇਵਾ ਵਿਚ ਲੱਗਣਾ ਚਾਹੀਦਾ ਹੈ ॥੩॥
Nanak chants what he knows through the Guru's Teachings; come, O my companions, let us dedicate ourselves to serving the Saints. ||3||
नानकु वखाणै गुर बचनि जाणै आउ सखी संत पासि सेवा लागीऐ ॥३॥
LINE 22
ਜਾਕੈਮਸਤਕਿਭਾਗਸਿਸੇਵਾਲਾਇਆ॥
ਜਿਨ੍ਹਾਂ ਦੇ ਮੱਥੇ ਉਤੇ ਭਾਗ ਜਾਗਦੇ ਹਨ ਉਹਨਾਂ ਨੂੰ (ਗੁਰੂ ਪਰਮਾਤਮਾ ਦੀ) ਸੇਵਾ-ਭਗਤੀ ਵਿਚ ਜੋੜਦਾ ਹੈ।
One who has such good destiny written upon his forehead, dedicates himself to His service.
जा कै मसतकि भाग सि सेवा लाइआ ॥
LINE 23
ਤਾਕੀਪੂਰਨਆਸਜਿਨੑਸਾਧਸੰਗੁਪਾਇਆ॥
ਜਿਨ੍ਹਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ ਉਹਨਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ।
One who attains the Saadh Sangat, the Company of the Holy, has his desires fulfilled.
ता की पूरन आस जिन साधसंगु पाइआ ॥
LINE 24
ਸਾਧਸੰਗਿਹਰਿਕੈਰੰਗਿਗੋਬਿੰਦਸਿਮਰਣਲਾਗਿਆ॥
ਸਾਧ ਸੰਗਤਿ ਦੀ ਬਰਕਤਿ ਨਾਲ ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਹ ਪਰਮਾਤਮਾ ਦਾ ਸਿਮਰਨ ਕਰਨ ਲੱਗ ਪੈਂਦੇ ਹਨ।
In the Saadh Sangat, immerse yourself in the Love of the Lord; remember the Lord of the Universe in meditation.
साधसंगि हरि कै रंगि गोबिंद सिमरण लागिआ ॥
LINE 25
ਭਰਮੁਮੋਹੁਵਿਕਾਰੁਦੂਜਾਸਗਲਤਿਨਹਿਤਿਆਗਿਆ॥
ਮਾਇਆ ਦੀ ਖ਼ਾਤਰ ਭਟਕਣਾ, ਦੁਨੀਆ ਦਾ ਮੋਹ, ਵਿਕਾਰ, ਮੇਰ-ਤੇਰ-ਇਹ ਸਾਰੇ ਔਗੁਣ ਉਹ ਤਿਆਗ ਦੇਂਦੇ ਹਨ।
Doubt, emotional attachment, sin and duality - he renounces them all.
भरमु मोहु विकारु दूजा सगल तिनहि तिआगिआ ॥
LINE 26
ਮਨਿਸਾਂਤਿਸਹਜੁਸੁਭਾਉਵੂਠਾਅਨਦਮੰਗਲਗੁਣਗਾਇਆ॥
ਉਹਨਾਂ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਆ ਜਾਂਦੀ ਹੈ, ਪ੍ਰੇਮ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ, ਤੇ, ਆਤਮਕ ਆਨੰਦ ਮਾਣਦੇ ਹਨ।
Peace, poise and tranquility fill his mind, and he sings the Lord's Glorious Praises with joy and delight.
मनि सांति सहजु सुभाउ वूठा अनद मंगल गुण गाइआ ॥
LINE 27
ਨਾਨਕੁਵਖਾਣੈਗੁਰਬਚਨਿਜਾਣੈਜਾਕੈਮਸਤਕਿਭਾਗਸਿਸੇਵਾਲਾਇਆ੪੪੭॥॥॥॥
ਨਾਨਕ ਆਖਦਾ ਹੈ-ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ। ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਭਾਗ ਜਾਗਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਦੀ ਸੇਵਾ-ਭਗਤੀ ਵਿਚ ਜੋੜਦਾ ਹੈ ॥੪॥੪॥੭॥
Nanak chants what he knows through the Guru's Teachings: one who has such good destiny written upon his forehead, dedicates himself to His service. ||4||4||7||
नानकु वखाणै गुर बचनि जाणै जा कै मसतकि भाग सि सेवा लाइआ ॥४॥४॥७॥
LINE 28
ਆਸਾਮਹਲਾ੫॥
Aasaa, Fifth Mahalaa,
आसा महला ५ ॥
LINE 29
ਸਲੋਕੁ॥
Shalok:
सलोकु ॥
LINE 30
ਹਰਿਹਰਿਨਾਮੁਜਪੰਤਿਆਕਛੁਨਕਹੈਜਮਕਾਲੁ॥
ਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਡਰ ਪੋਹ ਨਹੀਂ ਸਕਦਾ (ਆਤਮਕ ਮੌਤ ਨੇੜੇ ਨਹੀਂ ਆ ਸਕਦੀ)।
If you chant the Naam, the Name of the Lord, Har, Har, the Messenger of Death will have nothing to say to you.
हरि हरि नामु जपंतिआ कछु न कहै जमकालु ॥
LINE 31
ਨਾਨਕਮਨੁਤਨੁਸੁਖੀਹੋਇਅੰਤੇਮਿਲੈਗੋਪਾਲੁ੧॥॥
ਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) ਮਨ ਸੁਖੀ ਰਹਿੰਦਾ ਹੈ ਹਿਰਦਾ ਸੁਖੀ ਹੋ ਜਾਂਦਾ ਹੈ, ਤੇ, ਆਖ਼ਰ ਪਰਮਾਤਮਾ ਭੀ ਮਿਲ ਪੈਂਦਾ ਹੈ ॥੧॥
O Nanak, the mind and body will be at peace, and in the end, you shall merge with the Lord of the world. ||1||
नानक मनु तनु सुखी होइ अंते मिलै गोपालु ॥१॥
LINE 32
ਛੰਤ॥
ਛੰਤ।
Chhant:
छंत ॥
LINE 33
ਮਿਲਉਸੰਤਨਕੈਸੰਗਿਮੋਹਿਉਧਾਰਿਲੇਹੁ॥
ਹੇ ਹਰੀ! ਮੈਨੂੰ (ਵਿਕਾਰਾਂ ਤੋਂ) ਬਚਾਈ ਰੱਖ (ਮੇਹਰ ਕਰ) ਮੈਂ ਤੇਰੇ ਸੰਤ ਜਨਾਂ ਦੀ ਸੰਗਤਿ ਵਿਚ ਟਿਕਿਆ ਰਹਾਂ।
Let me join the Society of the Saints - save me, Lord!
मिलउ संतन कै संगि मोहि उधारि लेहु ॥
LINE 34
ਬਿਨਉਕਰਉਕਰਜੋੜਿਹਰਿਹਰਿਨਾਮੁਦੇਹੁ॥
ਮੈਂ ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੇ) ਅਰਦਾਸ ਕਰਦਾ ਹਾਂ, ਮੈਨੂੰ ਆਪਣੇ ਨਾਮ ਦੀ ਦਾਤਿ ਬਖ਼ਸ਼।
With my palms pressed together, I offer my prayer: give me Your Name, O Lord, Har, Har.
बिनउ करउ कर जोड़ि हरि हरि नामु देहु ॥
LINE 35
ਹਰਿਨਾਮੁਮਾਗਉਚਰਣਲਾਗਉਮਾਨੁਤਿਆਗਉਤੁਮੑਦਇਆ॥
ਹੇ ਹਰੀ! ਮੈਂ ਤੈਥੋਂ ਤੇਰਾ ਨਾਮ ਮੰਗਦਾ ਹਾਂ। ਜੇ ਤੂੰ ਮੇਹਰ ਕਰੇਂ ਤਾਂ ਮੈਂ ਤੇਰੀ ਚਰਨੀਂ ਲੱਗਾ ਰਹਾਂ, (ਅਤੇ ਆਪਣੇ ਅੰਦਰੋਂ) ਅਹੰਕਾਰ ਤਿਆਗ ਦਿਆਂ।
I beg for the Lord's Name, and fall at His feet; I renounce my self-conceit, by Your kindness.
हरि नामु मागउ चरण लागउ मानु तिआगउ तुम दइआ ॥
LINE 36
ਕਤਹੂੰਨਧਾਵਉਸਰਣਿਪਾਵਉਕਰੁਣਾਮੈਪ੍ਰਭਕਰਿਮਇਆ॥
ਹੇ ਤਰਸ-ਸਰੂਪ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੀ ਸਰਨ ਪਿਆ ਰਹਾਂ, ਤੇ (ਤੇਰਾ ਆਸਰਾ ਛੱਡ ਕੇ) ਕਿਸੇ ਹੋਰ ਪਾਸੇ ਨਾਹ ਦੌੜਾਂ।
I shall not wander anywhere else, but take to Your Sanctuary. O God, embodiment of mercy, have mercy on me.
कतहूं न धावउ सरणि पावउ करुणा मै प्रभ करि मइआ ॥
LINE 37
ਸਮਰਥਅਗਥਅਪਾਰਨਿਰਮਲਸੁਣਹੁਸੁਆਮੀਬਿਨਉਏਹੁ॥
ਹੇ ਸਭ ਤਾਕਤਾਂ ਦੇ ਮਾਲਕ! ਹੇ ਅਕੱਥ! ਹੇ ਬੇਅੰਤ! ਹੇ ਪਵਿਤ੍ਰ-ਸਰੂਪ ਸੁਆਮੀ! ਮੇਰੀ ਇਹ ਅਰਦਾਸ ਸੁਣ।
O all-powerful, indescribable, infinite and immaculate Lord Master, listen to this, my prayer.
समरथ अगथ अपार निरमल सुणहु सुआमी बिनउ एहु ॥
LINE 38
ਕਰਜੋੜਿਨਾਨਕਦਾਨੁਮਾਗੈਜਨਮਮਰਣਨਿਵਾਰਿਲੇਹੁ੧॥॥
ਤੇਰਾ ਦਾਸ ਨਾਨਕ ਤੈਥੋਂ ਇਹ ਦਾਨ ਮੰਗਦਾ ਹੈ ਕਿ ਮੇਰਾ ਜਨਮ ਮਰਨ ਦਾ ਗੇੜ ਮੁਕਾ ਦੇ ॥੧॥
With palms pressed together, Nanak begs for this blessing: O Lord, let my cycle of birth and death come to an end. ||1||
कर जोड़ि नानक दानु मागै जनम मरण निवारि लेहु ॥१॥