ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 456
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੁਪਤਪ੍ਰਗਟੁਜਾਕਉਅਰਾਧਹਿਪਉਣਪਾਣੀਦਿਨਸੁਰਾਤਿ॥
ਦਿੱਸਦੇ ਅਣਦਿੱਸਦੇ ਸਾਰੇ ਜੀਵ-ਜੰਤੂ ਜਿਸ ਪਰਮਾਤਮਾ ਦਾ ਆਰਾਧਨ ਕਰਦੇ ਹਨ, ਹਵਾ ਪਾਣੀ ਦਿਨ ਰਾਤ ਜਿਸ ਨੂੰ ਧਿਆਉਂਦੇ ਹਨ;
The invisible and visible beings worship Him in adoration, along with wind and water, day and night.
गुपत प्रगटु जा कउ अराधहि पउण पाणी दिनसु राति ॥
LINE 02
ਨਖਿਅਤ੍ਰਸਸੀਅਰਸੂਰਧਿਆਵਹਿਬਸੁਧਗਗਨਾਗਾਵਏ॥
(ਬੇਅੰਤ) ਤਾਰੇ ਚੰਦਰਮਾ ਅਤੇ ਸੂਰਜ ਜਿਸ ਪਰਮਾਤਮਾ ਦਾ ਧਿਆਨ ਧਰਦੇ ਹਨ, ਧਰਤੀ ਜਿਸ ਦੀ ਸਿਫ਼ਤਿ-ਸਾਲਾਹ ਕਰਦੀ ਹੈ,
The stars, the moon and the sun meditate on Him; the earth and the sky sing to Him.
नखिअत्र ससीअर सूर धिआवहि बसुध गगना गावए ॥
LINE 03
ਸਗਲਖਾਣੀਸਗਲਬਾਣੀਸਦਾਸਦਾਧਿਆਵਏ॥
ਸਾਰੀਆਂ ਖਾਣੀਆਂ ਤੇ ਸਾਰੀਆਂ ਬੋਲੀਆਂ (ਦਾ ਹਰੇਕ ਜੀਵ) ਜਿਸ ਪਰਮਾਤਮਾ ਦਾ ਸਦਾ ਹੀ ਧਿਆਨ ਧਰ ਰਿਹਾ ਹੈ,
All the sources of creation, and all languages meditate on Him, forever and ever.
सगल खाणी सगल बाणी सदा सदा धिआवए ॥
LINE 04
ਸਿਮ੍ਰਿਤਿਪੁਰਾਣਚਤੁਰਬੇਦਹਖਟੁਸਾਸਤ੍ਰਜਾਕਉਜਪਾਤਿ॥
ਸਤਾਈ ਸਿਮ੍ਰਿਤੀਆਂ, ਅਠਾਰਾਂ ਪੁਰਾਣ, ਚਾਰ ਵੇਦ, ਛੇ ਸ਼ਾਸਤ੍ਰ ਜਿਸ ਪਰਮਾਤਮਾ ਨੂੰ ਜਪਦੇ ਰਹਿੰਦੇ ਹਨ,
The Simritees, the Puraanas, the four Vedas and the six Shaastras meditate on Him.
सिम्रिति पुराण चतुर बेदह खटु सासत्र जा कउ जपाति ॥
LINE 05
ਪਤਿਤਪਾਵਨਭਗਤਿਵਛਲਨਾਨਕਮਿਲੀਐਸੰਗਿਸਾਤਿ੩॥॥
ਉਸ ਪਤਿਤ-ਪਾਵਨ ਪ੍ਰਭੂ ਨੂੰ ਉਸ ਭਗਤਿ-ਵਛਲ ਹਰੀ ਨੂੰ, ਹੇ ਨਾਨਕ! ਸਦਾ ਕਾਇਮ ਰਹਿਣ ਵਾਲੀ ਸਾਧ ਸੰਗਤਿ ਦੀ ਰਾਹੀਂ ਹੀ ਮਿਲ ਸਕੀਦਾ ਹੈ ॥੩॥
He is the Purifier of sinners, the Lover of His Saints; O Nanak, He is met in the Society of the Saints. ||3||
पतित पावन भगति वछल नानक मिलीऐ संगि साति ॥३॥
LINE 06
ਜੇਤੀਪ੍ਰਭੂਜਨਾਈਰਸਨਾਤੇਤਭਨੀ॥
ਜਿਤਨੀ ਸ੍ਰਿਸ਼ਟੀ ਦੀ ਸੂਝ ਪ੍ਰਭੂ ਨੇ ਮੈਨੂੰ ਦਿੱਤੀ ਹੈ ਉਤਨੀ ਮੇਰੀ ਜੀਭ ਨੇ ਬਿਆਨ ਕਰ ਦਿੱਤੀ ਹੈ (ਕਿ ਇਤਨੀ ਸ੍ਰਿਸ਼ਟੀ ਪਰਮਾਤਮਾ ਦੀ ਸੇਵਾ-ਭਗਤੀ ਕਰ ਰਹੀ ਹੈ)।
As much as God has revealed to us, that much we can speak with our tongues.
जेती प्रभू जनाई रसना तेत भनी ॥
LINE 07
ਅਨਜਾਨਤਜੋਸੇਵੈਤੇਤੀਨਹਜਾਇਗਨੀ॥
ਪਰ ਹੋਰ ਜਿਤਨੀ ਲੁਕਾਈ ਦਾ ਮੈਨੂੰ ਪਤਾ ਨਹੀਂ ਜੇਹੜੀ ਉਹ ਲੁਕਾਈ ਪ੍ਰਭੂ ਦੀ ਸੇਵਾ-ਭਗਤੀ ਕਰਦੀ ਹੈ ਉਹ ਮੈਥੋਂ ਗਿਣੀ ਨਹੀਂ ਜਾ ਸਕਦੀ।
Those unknown ones who serve You cannot be counted.
अनजानत जो सेवै तेती नह जाइ गनी ॥
LINE 08
ਅਵਿਗਤਅਗਨਤਅਥਾਹਠਾਕੁਰਸਗਲਮੰਝੇਬਾਹਰਾ॥
ਉਹ ਪਰਮਾਤਮਾ ਅਦ੍ਰਿਸ਼ਟ ਹੈ, ਉਸ ਦੇ ਗੁਣ ਗਿਣੇ ਨਹੀਂ ਜਾ ਸਕਦੇ, ਉਹ (ਮਾਨੋ) ਬੇਅੰਤ ਡੂੰਘਾ ਸਮੁੰਦਰ ਹੈ, ਉਹ ਸਭ ਦਾ ਮਾਲਕ ਹੈ, ਸਭ ਜੀਵਾਂ ਦੇ ਅੰਦਰ ਭੀ ਹੈ ਤੇ ਸਭ ਤੋਂ ਵੱਖਰਾ ਭੀ ਹੈ।
Imperishable, incalculable, and unfathomable is the Lord and Master; He is everywhere, inside and out.
अविगत अगनत अथाह ठाकुर सगल मंझे बाहरा ॥
LINE 09
ਸਰਬਜਾਚਿਕਏਕੁਦਾਤਾਨਹਦੂਰਿਸੰਗੀਜਾਹਰਾ॥
ਸਾਰੇ ਜੀਵ-ਜੰਤ ਉਸ (ਦੇ ਦਰ) ਦੇ ਮੰਗਤੇ ਹਨ, ਉਹ ਇਕ ਸਭ ਨੂੰ ਦਾਤਾਂ ਦੇਣ ਵਾਲਾ ਹੈ, ਉਹ ਕਿਸੇ ਵੀ ਜੀਵ ਤੋਂ ਦੂਰ ਨਹੀਂ ਹੈ ਉਹ ਸਭ ਦੇ ਨਾਲ ਵੱਸਦਾ ਹੈ ਤੇ ਪਰਤੱਖ ਹੈ।
We are all beggars, He is the One and only Giver; He is not far away, but is with us, ever-present.
सरब जाचिक एकु दाता नह दूरि संगी जाहरा ॥
LINE 10
ਵਸਿਭਗਤਥੀਆਮਿਲੇਜੀਆਤਾਕੀਉਪਮਾਕਿਤਗਨੀ॥
ਉਹ ਪਰਮਾਤਮਾ ਆਪਣੇ ਭਗਤਾਂ ਦੇ ਵੱਸ ਵਿੱਚ ਹੈ, ਜੇਹੜੇ ਜੀਵ ਉਸ ਨੂੰ ਮਿਲ ਪੈਂਦੇ ਹਨ ਉਹਨਾਂ ਦੀ ਵਡਿਆਈ ਮੈਂ ਕਿਤਨੀ ਕੁ ਬਿਆਨ ਕਰਾਂ? (ਬਿਆਨ ਨਹੀਂ ਕੀਤੀ ਜਾ ਸਕਦੀ)।
He is in the power of His devotees; those whose souls are united with Him - how can their praises be sung?
वसि भगत थीआ मिले जीआ ता की उपमा कित गनी ॥
LINE 11
ਇਹੁਦਾਨੁਮਾਨੁਨਾਨਕੁਪਾਏਸੀਸੁਸਾਧਹਧਰਿਚਰਨੀ੪੨੫॥॥॥॥
(ਜੇ ਉਸ ਦੀ ਮੇਹਰ ਹੋਵੇ ਤਾਂ) ਨਾਨਕ (ਉਸ ਦੇ ਭਗਤ-ਜਨਾਂ ਦੇ) ਚਰਨਾਂ ਉੱਤੇ ਆਪਣਾ ਸਿਰ ਰੱਖੀ ਰੱਖੇ ॥੪॥੨॥੫॥
May Nanak receive this gift and honor, of placing his head on the feet of the Holy Saints. ||4||2||5||
इहु दानु मानु नानकु पाए सीसु साधह धरि चरनी ॥४॥२॥५॥
LINE 12
ਆਸਾਮਹਲਾ੫॥
Aasaa, Fifth Mahalaa,
आसा महला ५ ॥
LINE 13
ਸਲੋਕ॥
Shalok:
सलोक ॥
LINE 14
ਉਦਮੁਕਰਹੁਵਡਭਾਗੀਹੋਸਿਮਰਹੁਹਰਿਹਰਿਰਾਇ॥
ਹੇ ਵੱਡੇ ਭਾਗਾਂ ਵਾਲਿਓ! ਉਸ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰਦੇ ਰਹੋ (ਉਸ ਦੇ ਸਿਮਰਨ ਦਾ ਸਦਾ) ਉੱਦਮ ਕਰਦੇ ਰਹੋ,
Make the effort, O very fortunate ones, and meditate on the Lord, the Lord King.
उदमु करहु वडभागीहो सिमरहु हरि हरि राइ ॥
LINE 15
ਨਾਨਕਜਿਸੁਸਿਮਰਤਸਭਸੁਖਹੋਵਹਿਦੂਖੁਦਰਦੁਭ੍ਰਮੁਜਾਇ੧॥॥
ਹੇ ਨਾਨਕ! (ਆਖ-) ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਸੁਖ ਮਿਲ ਜਾਂਦੇ ਹਨ, ਤੇ ਹਰੇਕ ਕਿਸਮ ਦਾ ਦੁੱਖ ਦਰਦ ਭਟਕਣਾ ਦੂਰ ਹੋ ਜਾਂਦਾ ਹੈ ॥੧॥
O Nanak, remembering Him in meditation, you shall obtain total peace, and your pains and troubles and doubts shall depart. ||1||
नानक जिसु सिमरत सभ सुख होवहि दूखु दरदु भ्रमु जाइ ॥१॥
LINE 16
ਛੰਤੁ॥
ਛੰਤ।
Chhant:
छंतु ॥
LINE 17
ਨਾਮੁਜਪਤਗੋਬਿੰਦਨਹਅਲਸਾਈਐ॥
ਹੇ ਵਡਭਾਗੀਹੋ! ਗੋਬਿੰਦ ਦਾ ਨਾਮ ਜਪਦਿਆਂ (ਕਦੇ) ਆਲਸ ਨਹੀਂ ਕਰਨਾ ਚਾਹੀਦਾ,
Chant the Naam, the Name of the Lord of the Universe; don't be lazy.
नामु जपत गोबिंद नह अलसाईऐ ॥
LINE 18
ਭੇਟਤਸਾਧੂਸੰਗਜਮਪੁਰਿਨਹਜਾਈਐ॥
ਗੁਰੂ ਦੀ ਸੰਗਤਿ ਵਿਚ ਮਿਲਿਆਂ (ਤੇ ਹਰਿ-ਨਾਮ ਜਪਿਆਂ) ਜਮ ਦੀ ਪੁਰੀ ਵਿਚ ਨਹੀਂ ਜਾਣਾ ਪੈਂਦਾ।
Meeting with the Saadh Sangat, the Company of the Holy, you shall not have to go to the City of Death.
भेटत साधू संग जम पुरि नह जाईऐ ॥
LINE 19
ਦੂਖਦਰਦਨਭਉਬਿਆਪੈਨਾਮੁਸਿਮਰਤਸਦਸੁਖੀ॥
ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਦੁੱਖ ਕੋਈ ਦਰਦ ਕੋਈ ਡਰ ਆਪਣਾ ਜੋਰ ਨਹੀਂ ਪਾ ਸਕਦਾ, ਸਦਾ ਸੁਖੀ ਰਹੀਦਾ ਹੈ।
Pain, trouble and fear will not afflict you; meditating on the Naam, a lasting peace is found.
दूख दरद न भउ बिआपै नामु सिमरत सद सुखी ॥
LINE 20
ਸਾਸਿਸਾਸਿਅਰਾਧਿਹਰਿਹਰਿਧਿਆਇਸੋਪ੍ਰਭੁਮਨਿਮੁਖੀ॥
ਹਰੇਕ ਸਾਹ ਦੇ ਨਾਲ ਪਰਮਾਤਮਾ ਦੀ ਅਰਾਧਨਾ ਕਰਦਾ ਰਹੁ, ਉਸ ਪ੍ਰਭੂ ਨੂੰ ਆਪਣੇ ਮਨ ਵਿਚ ਸਿਮਰ, ਆਪਣੇ ਮੂੰਹ ਨਾਲ (ਉਸ ਦਾ ਨਾਮ) ਉਚਾਰ।
With each and every breath, worship the Lord in adoration; meditate on the Lord God in your mind and with your mouth.
सासि सासि अराधि हरि हरि धिआइ सो प्रभु मनि मुखी ॥
LINE 21
ਕ੍ਰਿਪਾਲਦਇਆਲਰਸਾਲਗੁਣਨਿਧਿਕਰਿਦਇਆਸੇਵਾਲਾਈਐ॥
ਹੇ ਕਿਰਪਾ ਦੇ ਸੋਮੇ! ਹੇ ਦਇਆ ਦੇ ਘਰ! ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਮੇਰੇ ਉਤੇ) ਦਇਆ ਕਰ (ਮੈਨੂੰ ਨਾਨਕ ਨੂੰ ਆਪਣੀ) ਸੇਵਾ-ਭਗਤੀ ਵਿਚ ਜੋੜ।
O kind and compassionate Lord, O treasure of sublime essence, treasure of excellence, please link me to Your service.
क्रिपाल दइआल रसाल गुण निधि करि दइआ सेवा लाईऐ ॥
LINE 22
ਨਾਨਕੁਪਇਅੰਪੈਚਰਣਜੰਪੈਨਾਮੁਜਪਤਗੋਬਿੰਦਨਹਅਲਸਾਈਐ੧॥॥
ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ, ਤੇਰੇ ਚਰਨਾਂ ਦਾ ਧਿਆਨ ਧਰਦਾ ਹੈ। ਗੋਬਿੰਦ ਦਾ ਨਾਮ ਜਪਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ॥੧॥
Prays Nanak: may I meditate on the Lord's lotus feet, and not be lazy in chanting the Naam, the Name of the Lord of the Universe. ||1||
नानकु पइअंपै चरण जंपै नामु जपत गोबिंद नह अलसाईऐ ॥१॥
LINE 23
ਪਾਵਨਪਤਿਤਪੁਨੀਤਨਾਮਨਿਰੰਜਨਾ॥
ਨਿਰਲੇਪ ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਵਿਕਾਰਾਂ ਵਿਚ ਡਿੱਗੇ ਹੋਏ ਜੀਵਾਂ ਨੂੰ ਪਵਿੱਤਰ ਕਰਨ ਵਾਲਾ ਹੈ।
The Purifier of sinners is the Naam, the Pure Name of the Immaculate Lord.
पावन पतित पुनीत नाम निरंजना ॥
LINE 24
ਭਰਮਅੰਧੇਰਬਿਨਾਸਗਿਆਨਗੁਰਅੰਜਨਾ॥
ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ (ਇਕ ਐਸਾ) ਸੁਰਮਾ ਹੈ (ਜੋ ਮਨ ਦੀ) ਭਟਕਣਾ ਦੇ ਹਨੇਰੇ ਦਾ ਨਾਸ ਕਰ ਦੇਂਦਾ ਹੈ।
The darkness of doubt is removed by the healing ointment of the Guru's spiritual wisdom.
भरम अंधेर बिनास गिआन गुर अंजना ॥
LINE 25
ਗੁਰਗਿਆਨਅੰਜਨਪ੍ਰਭਨਿਰੰਜਨਜਲਿਥਲਿਮਹੀਅਲਿਪੂਰਿਆ॥
ਗੁਰੂ ਦੇ ਦਿੱਤੇ ਗਿਆਨ ਦਾ ਸੁਰਮਾ (ਇਹ ਸਮਝ ਪੈਦਾ ਕਰ ਦੇਂਦਾ ਹੈ ਕਿ) ਪਰਮਾਤਮਾ ਨਿਰਲੇਪ (ਹੁੰਦਿਆਂ ਭੀ) ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵਿਆਪਕ ਹੈ।
By the healing ointment of the Guru's spiritual wisdom, one meets the Immaculate Lord God, who is totally pervading the water, the land and the sky.
गुर गिआन अंजन प्रभ निरंजन जलि थलि महीअलि पूरिआ ॥
LINE 26
ਇਕਨਿਮਖਜਾਕੈਰਿਦੈਵਸਿਆਮਿਟੇਤਿਸਹਿਵਿਸੂਰਿਆ॥
ਜਿਸ ਦੇ ਹਿਰਦੇ ਵਿਚ ਉਹ ਪ੍ਰਭੂ ਅੱਖ ਦੇ ਫਰਕਣ ਜਿੰਨੇ ਸਮੇਂ ਲਈ ਭੀ ਵੱਸਦਾ ਹੈ ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ।
If He dwells within the heart, for even an instant, sorrows are forgotten.
इक निमख जा कै रिदै वसिआ मिटे तिसहि विसूरिआ ॥
LINE 27
ਅਗਾਧਿਬੋਧਸਮਰਥਸੁਆਮੀਸਰਬਕਾਭਉਭੰਜਨਾ॥
ਪਰਮਾਤਮਾ ਅਥਾਹ ਗਿਆਨ ਦਾ ਮਾਲਕ ਹੈ, ਸਭ ਕੁਝ ਕਰਨ ਜੋਗਾ ਹੈ, ਸਭ ਦਾ ਮਾਲਕ ਹੈ, ਸਭ ਦਾ ਡਰ ਨਾਸ ਕਰਨ ਵਾਲਾ ਹੈ।
The wisdom of the all-powerful Lord and Master is incomprehensible; He is the Destroyer of the fears of all.
अगाधि बोध समरथ सुआमी सरब का भउ भंजना ॥
LINE 28
ਨਾਨਕੁਪਇਅੰਪੈਚਰਣਜੰਪੈਪਾਵਨਪਤਿਤਪੁਨੀਤਨਾਮਨਿਰੰਜਨਾ੨॥॥
ਨਾਨਕ ਬੇਨਤੀ ਕਰਦਾ ਹੈ ਉਸ ਦੇ ਚਰਨਾਂ ਦਾ ਧਿਆਨ ਧਰਦਾ ਹੈ (ਤੇ ਆਖਦਾ ਹੈ ਕਿ) ਨਿਰਲੇਪ ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਵਿਕਾਰਾਂ ਵਿੱਚ ਡੁੱਬੇ ਜੀਵਾਂ ਨੂੰ ਪਵਿਤ੍ਰ ਕਰਨ ਵਾਲਾ ਹੈ ॥੨॥
Prays Nanak, I meditate on the Lord's lotus feet. The Purifier of sinners is the Naam, the Pure Name of the Immaculate Lord. ||2||
नानकु पइअंपै चरण जंपै पावन पतित पुनीत नाम निरंजना ॥२॥
LINE 29
ਓਟਗਹੀਗੋਪਾਲਦਇਆਲਕ੍ਰਿਪਾਨਿਧੇ॥
ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਦਇਆ ਦੇ ਸੋਮੇ! ਹੇ ਕਿਰਪਾ ਦੇ ਖ਼ਜ਼ਾਨੇ! ਮੈਂ ਤੇਰੀ ਓਟ ਲਈ ਹੈ।
I have grasped the protection of the merciful Lord, the Sustainer of the Universe, the treasure of grace.
ओट गही गोपाल दइआल क्रिपा निधे ॥
LINE 30
ਮੋਹਿਆਸਰਤੁਅਚਰਨਤੁਮਾਰੀਸਰਨਿਸਿਧੇ॥
ਮੈਨੂੰ ਤੇਰੇ ਹੀ ਚਰਨਾਂ ਦਾ ਸਹਾਰਾ ਹੈ। ਤੇਰੀ ਸਰਨ ਵਿਚ ਹੀ ਰਹਿਣਾ ਮੇਰੇ ਜੀਵਨ ਦੀ ਕਾਮਯਾਬੀ ਹੈ।
I take the support of Your lotus feet, and in the protection of Your Sanctuary, I attain perfection.
मोहि आसर तुअ चरन तुमारी सरनि सिधे ॥
LINE 31
ਹਰਿਚਰਨਕਾਰਨਕਰਨਸੁਆਮੀਪਤਿਤਉਧਰਨਹਰਿਹਰੇ॥
ਹੇ ਹਰੀ! ਹੇ ਸੁਆਮੀ! ਹੇ ਜਗਤ ਦੇ ਮੂਲ! ਤੇਰੇ ਚਰਨਾਂ ਦਾ ਆਸਰਾ ਵਿਕਾਰਾਂ ਵਿਚ ਡਿੱਗੇ ਹੋਏ ਬੰਦਿਆਂ ਨੂੰ ਬਚਾਣ-ਜੋਗਾ ਹੈ, ਸੰਸਾਰ-ਸਮੁੰਦਰ ਦੇ ਜਨਮ-ਮਰਨ ਦੇ ਘੁੰਮਣ-ਘੇਰ ਵਿਚੋਂ ਪਾਰ ਲੰਘਾਣ ਜੋਗਾ ਹੈ।
The Lord's lotus feet are the cause of causes; the Lord Master saves even the sinners.
हरि चरन कारन करन सुआमी पतित उधरन हरि हरे ॥
LINE 32
ਸਾਗਰਸੰਸਾਰਭਵਉਤਾਰਨਾਮੁਸਿਮਰਤਬਹੁਤਰੇ॥
ਤੇਰਾ ਨਾਮ ਸਿਮਰ ਕੇ ਅਨੇਕਾਂ ਬੰਦੇ (ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘ ਰਹੇ ਹਨ।
So many are saved; they cross over the terrifying world-ocean, contemplating the Naam, the Name of the Lord.
सागर संसार भव उतार नामु सिमरत बहु तरे ॥
LINE 33
ਆਦਿਅੰਤਿਬੇਅੰਤਖੋਜਹਿਸੁਨੀਉਧਰਨਸੰਤਸੰਗਬਿਧੇ॥
ਹੇ ਪ੍ਰਭੂ! ਜਗਤ-ਰਚਨਾ ਦੇ ਆਰੰਭ ਵਿਚ ਭੀ ਤੂੰ ਹੀ ਹੈਂ, ਅੰਤ ਵਿਚ ਭੀ ਤੂੰ ਹੀ (ਅਸਥਿਰ) ਹੈਂ। ਬੇਅੰਤ ਜੀਵ ਤੇਰੀ ਭਾਲ ਕਰ ਰਹੇ ਹਨ। ਤੇਰੇ ਸੰਤ ਜਨਾਂ ਦੀ ਸੰਗਤਿ ਹੀ ਇਕ ਐਸਾ ਤਰੀਕਾ ਹੈ ਜਿਸ ਨਾਲ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ ਬਚ ਸਕੀਦਾ ਹੈ।
In the beginning and in the end, countless are those who seek the Lord. I have heard that the Society of the Saints is the way to salvation.
आदि अंति बेअंत खोजहि सुनी उधरन संतसंग बिधे ॥
LINE 34
ਨਾਨਕੁਪਇਅੰਪੈਚਰਨਜੰਪੈਓਟਗਹੀਗੋਪਾਲਦਇਆਲਕ੍ਰਿਪਾਨਿਧੇ੩॥॥
ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ, ਤੇਰੇ ਚਰਨਾਂ ਦਾ ਧਿਆਨ ਧਰਦਾ ਹੈ। ਹੇ ਗੋਪਾਲ! ਹੇ ਦਇਆਲ! ਹੇ ਕ੍ਰਿਪਾ ਦੇ ਖ਼ਜ਼ਾਨੇ! ਮੈਂ ਤੇਰਾ ਪੱਲਾ ਫੜਿਆ ਹੈ ॥੩॥
Prays Nanak, I meditate on the Lord's lotus feet, and grasp the protection of the Lord of the Universe, the merciful, the ocean of kindness. ||3||
नानकु पइअंपै चरन जंपै ओट गही गोपाल दइआल क्रिपा निधे ॥३॥
LINE 35
ਭਗਤਿਵਛਲੁਹਰਿਬਿਰਦੁਆਪਿਬਨਾਇਆ॥
ਪਰਮਾਤਮਾ ਆਪਣੀ ਭਗਤੀ (ਦੇ ਕਾਰਨ ਆਪਣੇ ਭਗਤਾਂ) ਨਾਲ ਪਿਆਰ ਕਰਨ ਵਾਲਾ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਸ ਨੇ ਆਪ ਹੀ ਬਣਾਇਆ ਹੋਇਆ ਹੈ।
The Lord is the Lover of His devotees; this is His natural way.
भगति वछलु हरि बिरदु आपि बनाइआ ॥
LINE 36
ਜਹਜਹਸੰਤਅਰਾਧਹਿਤਹਤਹਪ੍ਰਗਟਾਇਆ॥
ਜਿੱਥੇ ਜਿੱਥੇ (ਉਸ ਦੇ) ਸੰਤ (ਉਸ ਦਾ) ਆਰਾਧਨ ਕਰਦੇ ਹਨ ਉੱਥੇ ਉੱਥੇ ਉਹ ਜਾ ਦਰਸ਼ਨ ਦੇਂਦਾ ਹੈ।
Wherever the Saints worship the Lord in adoration, there He is revealed.
जह जह संत अराधहि तह तह प्रगटाइआ ॥
LINE 37
ਪ੍ਰਭਿਆਪਿਲੀਏਸਮਾਇਸਹਜਿਸੁਭਾਇਭਗਤਕਾਰਜਸਾਰਿਆ॥
ਪਰਮਾਤਮਾ ਨੇ ਆਪ ਹੀ (ਆਪਣੇ ਭਗਤ ਆਪਣੇ ਚਰਨਾਂ ਵਿਚ) ਲੀਨ ਕੀਤੇ ਹੋਏ ਹਨ, ਆਤਮਕ ਅਡੋਲਤਾ ਵਿਚ ਤੇ ਪ੍ਰੇਮ ਵਿਚ ਟਿਕਾਏ ਹੋਏ ਹਨ, ਆਪਣੇ ਭਗਤਾਂ ਦੇ ਸਾਰੇ ਕੰਮ ਪ੍ਰਭੂ ਆਪ ਹੀ ਸਵਾਰਦਾ ਹੈ।
God blends Himself with His devotees in His natural way, and resolves their affairs.
प्रभि आपि लीए समाइ सहजि सुभाइ भगत कारज सारिआ ॥
LINE 38
ਆਨੰਦਹਰਿਜਸਮਹਾਮੰਗਲਸਰਬਦੂਖਵਿਸਾਰਿਆ॥
ਭਗਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਹਰਿ-ਮਿਲਾਪ ਦੀ ਖ਼ੁਸ਼ੀ ਦੇ ਗੀਤ ਗਾਂਦੇ ਹਨ, ਆਤਮਕ ਆਨੰਦ ਮਾਣਦੇ ਹਨ, ਤੇ ਆਪਣੇ ਸਾਰੇ ਦੁੱਖ ਭੁਲਾ ਲੈਂਦੇ ਹਨ।
In the ecstasy of the Lord's Praises, they obtain supreme joy, and forget all their sorrows.
आनंद हरि जस महा मंगल सरब दूख विसारिआ ॥