ਆਸਾਮਹਲਾ੪ਛੰਤ॥
Aasaa, Fourth Mahalaa, Chhant:
आसा महला ४ छंत ॥
ਵਡਾਮੇਰਾਗੋਵਿੰਦੁਅਗਮਅਗੋਚਰੁਆਦਿਨਿਰੰਜਨੁਨਿਰੰਕਾਰੁਜੀਉ॥
ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ, ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ, ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ।
My Lord of the Universe is great, unapproachable, unfathomable, primal, immaculate and formless.
वडा मेरा गोविंदु अगम अगोचरु आदि निरंजनु निरंकारु जीउ ॥
ਤਾਕੀਗਤਿਕਹੀਨਜਾਈਅਮਿਤਿਵਡਿਆਈਮੇਰਾਗੋਵਿੰਦੁਅਲਖਅਪਾਰਜੀਉ॥
ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ, ਉਸ ਦਾ ਵਡੱਪਣ ਭੀ ਮਿਣਿਆ ਨਹੀਂ ਜਾ ਸਕਦਾ, ਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ।
His condition cannot be described; His Glorious Greatness is immeasurable. My Lord of the Universe is invisible and infinite.
ता की गति कही न जाई अमिति वडिआई मेरा गोविंदु अलख अपार जीउ ॥
ਗੋਵਿੰਦੁਅਲਖਅਪਾਰੁਅਪਰੰਪਰੁਆਪੁਆਪਣਾਜਾਣੈ॥
ਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ, ਪਰੇ ਤੋਂ ਪਰੇ ਹੈ, ਆਪਣੇ ਆਪ ਨੂੰ ਉਹ ਹੀ ਜਾਣਦਾ ਹੈ।
The Lord of the Universe is invisible, infinite and unlimited. He Himself knows Himself.
गोविंदु अलख अपारु अपरंपरु आपु आपणा जाणै ॥
ਕਿਆਇਹਜੰਤਵਿਚਾਰੇਕਹੀਅਹਿਜੋਤੁਧੁਆਖਿਵਖਾਣੈ॥
ਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਸਰੂਪ ਦੱਸ ਸੱਕਣ)? (ਹੇ ਪ੍ਰਭੂ! ਕੋਈ ਭੀ ਐਸਾ ਜੀਵ ਨਹੀਂ ਹੈ) ਜੋ ਤੇਰੀ ਹਸਤੀ ਨੂੰ ਬਿਆਨ ਕਰ ਕੇ ਸਮਝਾ ਸਕੇ।
What should these poor creatures say? How can they speak of and describe You?
किआ इह जंत विचारे कहीअहि जो तुधु आखि वखाणै ॥
ਜਿਸਨੋਨਦਰਿਕਰਹਿਤੂੰਅਪਣੀਸੋਗੁਰਮੁਖਿਕਰੇਵੀਚਾਰੁਜੀਉ॥
ਹੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਆਪਣੀ ਮੇਹਰ ਦੀ ਨਿਗਾਹ ਕਰਦਾ ਹੈਂ, ਉਹ ਗੁਰੂ ਦੀ ਸਰਨ ਪੈ ਕੇ (ਤੇਰੇ ਗੁਣਾਂ ਦੀ) ਵਿਚਾਰ ਕਰਦਾ ਹੈ।
That Gurmukh who is blessed by Your Glance of Grace contemplates You.
जिस नो नदरि करहि तूं अपणी सो गुरमुखि करे वीचारु जीउ ॥
ਵਡਾਮੇਰਾਗੋਵਿੰਦੁਅਗਮਅਗੋਚਰੁਆਦਿਨਿਰੰਜਨੁਨਿਰੰਕਾਰੁਜੀਉ੧॥॥
ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ, (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ ॥੧॥
My Lord of the Universe is great, unapproachable, unfathomable, primal, immaculate and formless. ||1||
वडा मेरा गोविंदु अगम अगोचरु आदि निरंजनु निरंकारु जीउ ॥१॥
ਤੂੰਆਦਿਪੁਰਖੁਅਪਰੰਪਰੁਕਰਤਾਤੇਰਾਪਾਰੁਨਪਾਇਆਜਾਇਜੀਉ॥
ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ। ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ।
You, O Lord, O Primal Being, are the Limitless Creator; Your limits cannot be found.
तूं आदि पुरखु अपरंपरु करता तेरा पारु न पाइआ जाइ जीउ ॥
ਤੂੰਘਟਘਟਅੰਤਰਿਸਰਬਨਿਰੰਤਰਿਸਭਮਹਿਰਹਿਆਸਮਾਇਜੀਉ॥
ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੂੰ ਇਕ-ਰਸ ਸਭਨਾਂ ਵਿਚ ਸਮਾ ਰਿਹਾ ਹੈਂ।
You are pervading and permeating each and every heart, everywhere, You are contained in all.
तूं घट घट अंतरि सरब निरंतरि सभ महि रहिआ समाइ जीउ ॥
ਘਟਅੰਤਰਿਪਾਰਬ੍ਰਹਮੁਪਰਮੇਸਰੁਤਾਕਾਅੰਤੁਨਪਾਇਆ॥
ਪਾਰਬ੍ਰਹਮ ਪਰਮੇਸਰ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ ਉਸ ਦੇ ਗੁਣਾਂ ਦਾ ਅੰਤ (ਕੋਈ ਜੀਵ) ਨਹੀਂ ਪਾ ਸਕਦਾ।
Within the heart is the Transcendent, Supreme Lord God, whose limits cannot be found.
घट अंतरि पारब्रहमु परमेसरु ता का अंतु न पाइआ ॥
ਤਿਸੁਰੂਪੁਨਰੇਖਅਦਿਸਟੁਅਗੋਚਰੁਗੁਰਮੁਖਿਅਲਖੁਲਖਾਇਆ॥
ਉਸ ਪ੍ਰਭੂ ਦਾ ਕੋਈ ਖ਼ਾਸ ਰੂਪ ਕੋਈ ਖ਼ਾਸ ਚਿਹਨ ਚੱਕਰ ਦੱਸਿਆ ਨਹੀਂ ਜਾ ਸਕਦਾ। ਉਹ ਪ੍ਰਭੂ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਦੀ ਰਾਹੀਂ ਹੀ ਇਹ ਸਮਝ ਪੈਂਦੀ ਹੈ ਕਿ ਉਸ ਪਰਮਾਤਮਾ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
He has no form or shape; He is unseen and unknown. The Gurmukh sees the unseen Lord.
तिसु रूपु न रेख अदिसटु अगोचरु गुरमुखि अलखु लखाइआ ॥
ਸਦਾਅਨੰਦਿਰਹੈਦਿਨੁਰਾਤੀਸਹਜੇਨਾਮਿਸਮਾਇਜੀਉ॥
(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ) ਦਿਨ ਰਾਤ ਹਰ ਵੇਲੇ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ, ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।
He remains in continual ecstasy, day and night, and is spontaneously absorbed into the Naam.
सदा अनंदि रहै दिनु राती सहजे नामि समाइ जीउ ॥
ਤੂੰਆਦਿਪੁਰਖੁਅਪਰੰਪਰੁਕਰਤਾਤੇਰਾਪਾਰੁਨਪਾਇਆਜਾਇਜੀਉ੨॥॥
ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ। ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ ॥੨॥
You, O Lord, O Primal Being, are the Limitless Creator; Your limits cannot be found. ||2||
तूं आदि पुरखु अपरंपरु करता तेरा पारु न पाइआ जाइ जीउ ॥२॥
ਤੂੰਸਤਿਪਰਮੇਸਰੁਸਦਾਅਬਿਨਾਸੀਹਰਿਹਰਿਗੁਣੀਨਿਧਾਨੁਜੀਉ॥
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਤੂੰ ਸਭ ਤੋਂ ਵੱਡਾ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ।
You are the True, Transcendent Lord, forever imperishable. The Lord, Har, Har, is the treasure of virtue.
तूं सति परमेसरु सदा अबिनासी हरि हरि गुणी निधानु जीउ ॥
ਹਰਿਹਰਿਪ੍ਰਭੁਏਕੋਅਵਰੁਨਕੋਈਤੂੰਆਪੇਪੁਰਖੁਸੁਜਾਨੁਜੀਉ॥
ਹੇ ਹਰੀ! ਤੂੰ ਹੀ ਇਕੋ ਇਕ ਮਾਲਕ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਤੂੰ ਆਪ ਹੀ ਸਭ ਦੇ ਅੰਦਰ ਮੌਜੂਦ ਹੈਂ, ਤੂੰ ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ।
The Lord God, Har, Har, is the One and only; there is no other at all. You Yourself are the all-knowing Lord.
हरि हरि प्रभु एको अवरु न कोई तूं आपे पुरखु सुजानु जीउ ॥
ਪੁਰਖੁਸੁਜਾਨੁਤੂੰਪਰਧਾਨੁਤੁਧੁਜੇਵਡੁਅਵਰੁਨਕੋਈ॥
ਹੇ ਹਰੀ! ਤੂੰ ਸਭ ਵਿਚ ਵਿਆਪਕ ਹੈਂ, ਤੂੰ ਘਟ ਘਟ ਦੀ ਜਾਣਨ ਵਾਲਾ ਹੈਂ, ਤੂੰ ਸਭ ਤੋਂ ਸ਼ਿਰੋਮਣੀ ਹੈਂ, ਤੇਰੇ ਜੇਡਾ ਹੋਰ ਕੋਈ ਨਹੀਂ ਹੈ।
You are the all-knowing Lord, the most exalted and auspicious; there is no other as great as You.
पुरखु सुजानु तूं परधानु तुधु जेवडु अवरु न कोई ॥
ਤੇਰਾਸਬਦੁਸਭੁਤੂੰਹੈਵਰਤਹਿਤੂੰਆਪੇਕਰਹਿਸੁਹੋਈ॥
ਹਰ ਥਾਂ ਤੇਰਾ ਹੀ ਹੁਕਮ ਚੱਲ ਰਿਹਾ ਹੈ, ਹਰ ਥਾਂ ਤੂੰ ਹੀ ਤੂੰ ਮੌਜੂਦ ਹੈਂ, ਜਗਤ ਵਿਚ ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ।
The Word of Your Shabad is pervading in all; whatever You do, comes to pass.
तेरा सबदु सभु तूंहै वरतहि तूं आपे करहि सु होई ॥
ਹਰਿਸਭਮਹਿਰਵਿਆਏਕੋਸੋਈਗੁਰਮੁਖਿਲਖਿਆਹਰਿਨਾਮੁਜੀਉ॥
ਸਾਰੀ ਸ੍ਰਿਸ਼ਟੀ ਵਿਚ ਇਕ ਉਹ ਪਰਮਾਤਮਾ ਹੀ ਰਮ ਰਿਹਾ ਹੈ, ਗੁਰੂ ਦੀ ਸਰਨ ਪਿਆਂ ਉਸ ਪਰਮਾਤਮਾ ਦੇ ਨਾਮ ਦੀ ਸੂਝ ਪੈਂਦੀ ਹੈ।
The One Lord God is permeating all; the Gurmukh comes to understand the Lord's Name.
हरि सभ महि रविआ एको सोई गुरमुखि लखिआ हरि नामु जीउ ॥
ਤੂੰਸਤਿਪਰਮੇਸਰੁਸਦਾਅਬਿਨਾਸੀਹਰਿਹਰਿਗੁਣੀਨਿਧਾਨੁਜੀਉ੩॥॥
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਭ ਤੋਂ ਵੱਡਾ ਹਾਕਮ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ ॥੩॥
You are the True, Transcendent Lord, forever imperishable. The Lord, Har, Har, is the treasure of virtue. ||3||
तूं सति परमेसरु सदा अबिनासी हरि हरि गुणी निधानु जीउ ॥३॥
ਸਭੁਤੂੰਹੈਕਰਤਾਸਭਤੇਰੀਵਡਿਆਈਜਿਉਭਾਵੈਤਿਵੈਚਲਾਇਜੀਉ॥
ਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ। ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ, (ਆਪਣੀ ਇਸ ਰਚਨਾ ਨੂੰ ਆਪਣੇ ਹੁਕਮ ਵਿਚ) ਤੋਰ।
You are the Creator of all, and all greatness is Yours. As it pleases Your Will, so do we act.
सभु तूंहै करता सभ तेरी वडिआई जिउ भावै तिवै चलाइ जीउ ॥
ਤੁਧੁਆਪੇਭਾਵੈਤਿਵੈਚਲਾਵਹਿਸਭਤੇਰੈਸਬਦਿਸਮਾਇਜੀਉ॥
ਹੇ ਕਰਤਾਰ! ਜਿਵੇਂ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸ੍ਰਿਸ਼ਟੀ ਨੂੰ ਕਾਰੇ ਲਾ ਰਿਹਾ ਹੈਂ, ਸਾਰੀ ਲੁਕਾਈ ਤੇਰੇ ਹੀ ਹੁਕਮ ਦੇ ਅਨੁਸਾਰ ਹੋ ਕੇ ਤੁਰਦੀ ਹੈ।
As it pleases Your Will, so do we act. All are merged into Your Shabad.
तुधु आपे भावै तिवै चलावहि सभ तेरै सबदि समाइ जीउ ॥
ਸਭਸਬਦਿਸਮਾਵੈਜਾਂਤੁਧੁਭਾਵੈਤੇਰੈਸਬਦਿਵਡਿਆਈ॥
ਸਾਰੀ ਲੁਕਾਈ ਤੇਰੇ ਹੁਕਮ ਵਿਚ ਹੀ ਟਿਕੀ ਰਹਿੰਦੀ ਹੈ, ਜਦੋਂ ਤੈਨੂੰ ਚੰਗਾ ਲੱਗਦਾ ਹੈ, ਤਾਂ ਤੇਰੇ ਹੁਕਮ ਅਨੁਸਾਰ ਹੀ (ਜੀਵਾਂ ਨੂੰ) ਆਦਰ-ਮਾਣ ਮਿਲਦਾ ਹੈ।
When it pleases Your Will, we obtain greatness through Your Shabad.
सभ सबदि समावै जां तुधु भावै तेरै सबदि वडिआई ॥
ਗੁਰਮੁਖਿਬੁਧਿਪਾਈਐਆਪੁਗਵਾਈਐਸਬਦੇਰਹਿਆਸਮਾਈ॥
ਜੇ ਗੁਰੂ ਦੀ ਸਰਨ ਪੈ ਕੇ ਚੰਗੀ ਅਕਲ ਹਾਸਲ ਕਰ ਲਈਏ, ਜੇ (ਆਪਣੇ ਅੰਦਰੋਂ) ਹਉਮੈ-ਅਹੰਕਾਰ ਦੂਰ ਕਰ ਲਈਏ, ਤਾਂ ਗੁਰ-ਸ਼ਬਦ ਦੀ ਬਰਕਤਿ ਨਾਲ ਉਹ ਕਰਤਾਰ ਹਰ ਥਾਂ ਵਿਆਪਕ ਦਿੱਸਦਾ ਹੈ।
The Gurmukh obtains wisdom, and eliminates his self-conceit, and remains absorbed in the Shabad.
गुरमुखि बुधि पाईऐ आपु गवाईऐ सबदे रहिआ समाई ॥
ਤੇਰਾਸਬਦੁਅਗੋਚਰੁਗੁਰਮੁਖਿਪਾਈਐਨਾਨਕਨਾਮਿਸਮਾਇਜੀਉ॥
ਹੇ ਨਾਨਕ! (ਆਖ-ਹੇ ਕਰਤਾਰ!) ਤੇਰਾ ਹੁਕਮ ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ (ਤੇਰੇ ਹੁਕਮ ਦੀ ਸਮਝ) ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ, (ਜਿਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਉਹ ਤੇਰੇ) ਨਾਮ ਵਿਚ ਲੀਨ ਹੋ ਜਾਂਦਾ ਹੈ।
The Gurmukh obtains Your incomprehensible Shabad; O Nanak, he remains merged in the Naam.
तेरा सबदु अगोचरु गुरमुखि पाईऐ नानक नामि समाइ जीउ ॥
ਸਭੁਤੂੰਹੈਕਰਤਾਸਭਤੇਰੀਵਡਿਆਈਜਿਉਭਾਵੈਤਿਵੈਚਲਾਇਜੀਉ੪੭੧੪॥॥॥॥
ਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ। ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਆਪਣੀ ਇਸ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿਚ) ਤੋਰ ॥੪॥੭॥੧੪॥
You are the Creator of all, and all greatness is Yours. As it pleases Your Will, so do we act. ||4||7||14||
सभु तूंहै करता सभ तेरी वडिआई जिउ भावै तिवै चलाइ जीउ ॥४॥७॥१४॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਆਸਾਮਹਲਾ੪ਛੰਤਘਰੁ੪॥
ਰਾਗ ਆਸਾ, ਘਰ ੪ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
Aasaa, Fourth Mahalaa, Chhant, Fourth House:
आसा महला ४ छंत घरु ४ ॥
ਹਰਿਅੰਮ੍ਰਿਤਭਿੰਨੇਲੋਇਣਾਮਨੁਪ੍ਰੇਮਿਰਤੰਨਾਰਾਮਰਾਜੇ॥
ਮੇਰੀਆਂ ਅੱਖਾਂ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਜਲ ਨਾਲ ਸਰੂਰ ਵਿਚ ਆ ਗਈਆਂ ਹਨ, ਮੇਰਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਗਿਆ ਹੈ।
My eyes are wet with the Nectar of the Lord, and my mind is imbued with His Love, O Lord King.
हरि अंम्रित भिंने लोइणा मनु प्रेमि रतंना राम राजे ॥
ਮਨੁਰਾਮਿਕਸਵਟੀਲਾਇਆਕੰਚਨੁਸੋਵਿੰਨਾ॥
ਪਰਮਾਤਮਾ ਨੇ ਮੇਰੇ ਮਨ ਨੂੰ (ਆਪਣੇ ਨਾਮ ਦੀ) ਕਸਵੱਟੀ ਉਤੇ ਘਸਾਇਆ ਹੈ, ਤੇ ਇਹ ਸੁੱਧ ਸੋਨਾ ਬਣ ਗਿਆ ਹੈ।
The Lord applied His touch-stone to my mind, and found it one hundred per cent gold.
मनु रामि कसवटी लाइआ कंचनु सोविंना ॥
ਗੁਰਮੁਖਿਰੰਗਿਚਲੂਲਿਆਮੇਰਾਮਨੁਤਨੋਭਿੰਨਾ॥
ਗੁਰੂ ਦੀ ਸਰਨ ਪਿਆਂ ਮੇਰਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਗੂੜ੍ਹਾ ਲਾਲ ਹੋ ਗਿਆ ਹੈ, ਮੇਰਾ ਮਨ ਤਰੋ-ਤਰ ਹੋ ਗਿਆ ਹੈ, ਮੇਰਾ ਹਿਰਦਾ ਤਰੋ-ਤਰ ਹੋ ਗਿਆ ਹੈ।
As Gurmukh, I am dyed in the deep red of the poppy, and my mind and body are drenched with His Love.
गुरमुखि रंगि चलूलिआ मेरा मनु तनो भिंना ॥