ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 449
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜਨੁਨਾਨਕੁਮੁਸਕਿਝਕੋਲਿਆਸਭੁਜਨਮੁਧਨੁਧੰਨਾ੧॥॥
(ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ (ਪ੍ਰਭੂ ਦੇ ਨਾਮ ਦੀ) ਕਸਤੂਰੀ ਨਾਲ ਚੰਗੀ ਤਰ੍ਹਾਂ ਸੁਗੰਧਿਤ ਹੋ ਗਿਆ ਹੈ, (ਦਾਸ ਨਾਨਕ ਦਾ) ਸਾਰਾ ਜੀਵਨ ਹੀ ਭਾਗਾਂ ਵਾਲਾ ਬਣ ਗਿਆ ਹੈ ॥੧॥
Servant Nanak is drenched with His Fragrance; blessed, blessed is his entire life. ||1||
जनु नानकु मुसकि झकोलिआ सभु जनमु धनु धंना ॥१॥
LINE 02
ਹਰਿਪ੍ਰੇਮਬਾਣੀਮਨੁਮਾਰਿਆਅਣੀਆਲੇਅਣੀਆਰਾਮਰਾਜੇ॥
ਪ੍ਰਭੂ-ਚਰਨਾਂ ਵਿਚ ਪ੍ਰੇਮ ਪੈਦਾ ਕਰਨ ਵਾਲੀ ਗੁਰਬਾਣੀ ਨੇ ਮੇਰਾ ਮਨ ਵਿੰਨ੍ਹ ਲਿਆ ਹੈ ਜਿਵੇਂ ਤ੍ਰਿੱਖੀ ਨੋਕ ਵਾਲੇ ਤੀਰ (ਕਿਸੇ ਚੀਜ਼ ਨੂੰ) ਵਿੰਨ੍ਹ ਲੈਂਦੇ ਹਨ।
The Bani of the Lord's Love is the pointed arrow, which has pierced my mind, O Lord King.
हरि प्रेम बाणी मनु मारिआ अणीआले अणीआ राम राजे ॥
LINE 03
ਜਿਸੁਲਾਗੀਪੀਰਪਿਰੰਮਕੀਸੋਜਾਣੈਜਰੀਆ॥
ਜਿਸ ਮਨੁੱਖ ਦੇ ਅੰਦਰ ਪ੍ਰਭੂ ਪ੍ਰੇਮ ਦੀ ਪੀੜ ਉੱਠਦੀ ਹੈ ਉਹੀ ਜਾਣਦਾ ਹੈ ਕਿ ਉਸ ਨੂੰ ਕਿਵੇਂ ਸਹਾਰਿਆ ਜਾ ਸਕਦਾ ਹੈ।
Only those who feel the pain of this love, know how to endure it.
जिसु लागी पीर पिरंम की सो जाणै जरीआ ॥
LINE 04
ਜੀਵਨਮੁਕਤਿਸੋਆਖੀਐਮਰਿਜੀਵੈਮਰੀਆ॥
ਜੇਹੜਾ ਮਨੁੱਖ ਮਾਇਆ ਦੇ ਮੋਹ ਵਲੋਂ ਅਛੋਹ ਹੋ ਕੇ ਆਤਮਕ ਜੀਵਨ ਜੀਊਂਦਾ ਹੈ ਉਹ ਦੁਨੀਆ ਦੀ ਕਿਰਤ ਕਾਰ ਕਰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ।
Those who die, and remain dead while yet alive, are said to be Jivan Mukta, liberated while yet alive.
जीवन मुकति सो आखीऐ मरि जीवै मरीआ ॥
LINE 05
ਜਨਨਾਨਕਸਤਿਗੁਰੁਮੇਲਿਹਰਿਜਗੁਦੁਤਰੁਤਰੀਆ੨॥॥
ਹੇ ਦਾਸ ਨਾਨਕ! (ਆਖ-) ਹੇ ਹਰੀ! ਮੈਨੂੰ ਗੁਰੂ ਮਿਲਾ, ਤਾ ਕਿ ਮੈਂ ਇਸ ਸੰਸਾਰ (-ਸਮੁੰਦਰ) ਤੋਂ ਪਾਰ ਲੰਘ ਸਕਾਂ ਜਿਸ ਨੂੰ ਤਰਨਾ ਔਖਾ ਹੈ ॥੨॥
O Lord, unite servant Nanak with the True Guru, that he may cross over the terrifying world-ocean. ||2||
जन नानक सतिगुरु मेलि हरि जगु दुतरु तरीआ ॥२॥
LINE 06
ਹਮਮੂਰਖਮੁਗਧਸਰਣਾਗਤੀਮਿਲੁਗੋਵਿੰਦਰੰਗਾਰਾਮਰਾਜੇ॥
ਹੇ ਬੇਅੰਤ ਕੌਤਕਾਂ ਦੇ ਮਾਲਕ ਗੋਵਿੰਦ! (ਸਾਨੂੰ) ਮਿਲ, ਅਸੀਂ ਮੂਰਖ ਬੇ-ਸਮਝ ਤੇਰੀ ਸਰਨ ਆਏ ਹਾਂ।
I am foolish and ignorant, but I have taken to His Sanctuary; may I merge in the Love of the Lord of the Universe, O Lord King.
हम मूरख मुगध सरणागती मिलु गोविंद रंगा राम राजे ॥
LINE 07
ਗੁਰਿਪੂਰੈਹਰਿਪਾਇਆਹਰਿਭਗਤਿਇਕਮੰਗਾ॥
ਮੈਂ (ਗੁਰੂ ਪਾਸੋਂ) ਪਰਮਾਤਮਾ ਦੀ ਭਗਤੀ (ਦੀ ਦਾਤਿ) ਮੰਗਦਾ ਹਾਂ (ਕਿਉਂਕਿ) ਪੂਰੇ ਗੁਰੂ ਦੀ ਰਾਹੀਂ ਹੀ ਪਰਮਾਤਮਾ ਮਿਲ ਸਕਦਾ ਹੈ।
Through the Perfect Guru, I have obtained the Lord, and I beg for the one blessing of devotion to the Lord.
गुरि पूरै हरि पाइआ हरि भगति इक मंगा ॥
LINE 08
ਮੇਰਾਮਨੁਤਨੁਸਬਦਿਵਿਗਾਸਿਆਜਪਿਅਨਤਤਰੰਗਾ॥
ਗੁਰੂ ਦੇ ਸ਼ਬਦ ਦੀ ਰਾਹੀਂ ਬੇਅੰਤ ਲਹਰਾਂ ਵਾਲੇ (ਸਮੁੰਦਰ-ਪ੍ਰਭੂ) ਨੂੰ ਸਿਮਰ ਕੇ ਮੇਰਾ ਮਨ ਖਿੜ ਪਿਆ ਹੈ, ਮੇਰਾ ਹਿਰਦਾ ਪ੍ਰਫੁਲਤ ਹੋ ਗਿਆ ਹੈ।
My mind and body blossom forth through the Word of the Shabad; I meditate on the Lord of infinite waves.
मेरा मनु तनु सबदि विगासिआ जपि अनत तरंगा ॥
LINE 09
ਮਿਲਿਸੰਤਜਨਾਹਰਿਪਾਇਆਨਾਨਕਸਤਸੰਗਾ੩॥॥
ਹੇ ਨਾਨਕ! (ਆਖ-) ਸੰਤ ਜਨਾਂ ਨੂੰ ਮਿਲ ਕੇ ਸੰਤਾਂ ਦੀ ਸੰਗਤਿ ਵਿਚ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ ॥੩॥
Meeting with the humble Saints, Nanak finds the Lord, in the Sat Sangat, the True Congregation. ||3||
मिलि संत जना हरि पाइआ नानक सतसंगा ॥३॥
LINE 10
ਦੀਨਦਇਆਲਸੁਣਿਬੇਨਤੀਹਰਿਪ੍ਰਭਹਰਿਰਾਇਆਰਾਮਰਾਜੇ॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਹਰੀ! ਹੇ ਪ੍ਰਭੂ! ਹੇ ਪ੍ਰਭੂ ਪਾਤਿਸ਼ਾਹ! ਮੇਰੀ ਬੇਨਤੀ ਸੁਣ।
O Merciful to the meek, hear my prayer, O Lord God; You are my Master, O Lord King.
दीन दइआल सुणि बेनती हरि प्रभ हरि राइआ राम राजे ॥
LINE 11
ਹਉਮਾਗਉਸਰਣਿਹਰਿਨਾਮਕੀਹਰਿਹਰਿਮੁਖਿਪਾਇਆ॥
ਹੇ ਹਰੀ! ਮੈਂ ਤੇਰੇ ਨਾਮ ਦਾ ਆਸਰਾ ਮੰਗਦਾ ਹਾਂ। ਹੇ ਹਰੀ! (ਤੇਰੀ ਮੇਹਰ ਹੋਵੇ ਤਾਂ ਮੈਂ ਤੇਰਾ ਨਾਮ) ਆਪਣੇ ਮੂੰਹ ਵਿਚ ਪਾ ਸਕਦਾ ਹਾਂ (ਮੂੰਹ ਨਾਲ ਜਪ ਸਕਦਾ ਹਾਂ)।
I beg for the Sanctuary of the Lord's Name, Har, Har; please, place it in my mouth.
हउ मागउ सरणि हरि नाम की हरि हरि मुखि पाइआ ॥
LINE 12
ਭਗਤਿਵਛਲੁਹਰਿਬਿਰਦੁਹੈਹਰਿਲਾਜਰਖਾਇਆ॥
ਪਰਮਾਤਮਾ ਦਾ ਇਹ ਮੁੱਢ ਕਦੀਮਾਂ ਦਾ ਸੁਭਾਉ ਹੈ ਕਿ ਉਹ ਭਗਤੀ ਨਾਲ ਪਿਆਰ ਕਰਦਾ ਹੈ (ਜੇਹੜਾ ਉਸ ਦੀ ਸਰਨ ਪਏ, ਉਸ ਦੀ) ਇੱਜ਼ਤ ਰੱਖ ਲੈਂਦਾ ਹੈ।
It is the Lord's natural way to love His devotees; O Lord, please preserve my honor!
भगति वछलु हरि बिरदु है हरि लाज रखाइआ ॥
LINE 13
ਜਨੁਨਾਨਕੁਸਰਣਾਗਤੀਹਰਿਨਾਮਿਤਰਾਇਆ੪੮੧੫॥॥॥॥
ਦਾਸ ਨਾਨਕ (ਭੀ) ਉਸ ਹਰੀ ਦੀ ਸਰਨ ਆ ਪਿਆ ਹੈ (ਸਰਨ ਆਏ ਮਨੁੱਖ ਨੂੰ) ਹਰੀ ਆਪਣੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੪॥੮॥੧੫॥
Servant Nanak has entered His Sanctuary, and has been saved by the Name of the Lord. ||4||8||15||
जनु नानकु सरणागती हरि नामि तराइआ ॥४॥८॥१५॥
LINE 14
ਆਸਾਮਹਲਾ੪॥
Aasaa, Fourth Mahalaa:
आसा महला ४ ॥
LINE 15
ਗੁਰਮੁਖਿਢੂੰਢਿਢੂਢੇਦਿਆਹਰਿਸਜਣੁਲਧਾਰਾਮਰਾਜੇ॥
ਗੁਰੂ ਦੀ ਸਰਨ ਪੈ ਕੇ ਭਾਲ ਕਰਦਿਆਂ ਕਰਦਿਆਂ ਮੈਂ ਮਿੱਤਰ-ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲਿਆ ਹੈ।
As Gurmukh, I searched and searched, and found the Lord, my Friend, my Sovereign Lord King.
गुरमुखि ढूंढि ढूढेदिआ हरि सजणु लधा राम राजे ॥
LINE 16
ਕੰਚਨਕਾਇਆਕੋਟਗੜਵਿਚਿਹਰਿਹਰਿਸਿਧਾ॥
ਮੇਰਾ ਇਹ ਸਰੀਰ ਕਿਲ੍ਹਾ (ਮਾਨੋ) ਸੋਨੇ ਦਾ ਬਣ ਗਿਆ ਹੈ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਇਸ ਵਿਚ ਪਰਮਾਤਮਾ ਪਰਗਟ ਹੋ ਗਿਆ ਹੈ।
Within the walled fortress of my golden body, the Lord, Har, Har, is revealed.
कंचन काइआ कोट गड़ विचि हरि हरि सिधा ॥
LINE 17
ਹਰਿਹਰਿਹੀਰਾਰਤਨੁਹੈਮੇਰਾਮਨੁਤਨੁਵਿਧਾ॥
(ਮੈਨੂੰ ਆਪਣੇ ਅੰਦਰ ਹੀ) ਪਰਮਾਤਮਾ ਦਾ ਨਾਮ-ਰਤਨ, ਪਰਮਾਤਮਾ ਦਾ ਨਾਮ-ਹੀਰਾ (ਮਿਲ ਪਿਆ) ਹੈ (ਜਿਸ ਨਾਲ ਮੇਰਾ ਕਠੋਰ) ਮਨ (ਮੇਰਾ ਕਠੋਰ) ਹਿਰਦਾ ਵਿੰਨ੍ਹਿਆ ਗਿਆ ਹੈ (ਨਰਮ ਹੋ ਗਿਆ ਹੈ)।
The Lord, Har, Har, is a jewel, a diamond; my mind and body are pierced through.
हरि हरि हीरा रतनु है मेरा मनु तनु विधा ॥
LINE 18
ਧੁਰਿਭਾਗਵਡੇਹਰਿਪਾਇਆਨਾਨਕਰਸਿਗੁਧਾ੧॥॥
ਹੇ ਨਾਨਕ! (ਆਖ-ਹੇ ਭਾਈ!) ਧੁਰ ਪ੍ਰਭੂ ਦੀ ਹਜ਼ੂਰੀ ਤੋਂ ਵੱਡੇ ਭਾਗਾਂ ਨਾਲ ਮੈਨੂੰ ਪਰਮਾਤਮਾ ਮਿਲ ਪਿਆ ਹੈ, ਮੇਰਾ ਆਪਾ ਉਸ ਦੇ ਪ੍ਰੇਮ-ਰਸ ਵਿਚ ਭਿੱਜ ਗਿਆ ਹੈ ॥੧॥
By the great good fortune of pre-ordained destiny, I have found the Lord. Nanak is permeated with His sublime essence. ||1||
धुरि भाग वडे हरि पाइआ नानक रसि गुधा ॥१॥
LINE 19
ਪੰਥੁਦਸਾਵਾਨਿਤਖੜੀਮੁੰਧਜੋਬਨਿਬਾਲੀਰਾਮਰਾਜੇ॥
ਹੇ ਸਤਿਗੁਰੂ! ਮੈਂ ਜੋਬਨ-ਮੱਤੀ ਅੰਞਾਣ ਜੀਵ-ਇਸਤ੍ਰੀ (ਤੇਰੇ ਦਰ ਤੇ) ਸਦਾ ਖਲੋਤੀ ਹੋਈ (ਤੈਥੋਂ ਪਤੀ-ਪ੍ਰਭੂ ਦੇ ਦੇਸ ਦਾ) ਰਾਹ ਪੁਛਦੀ ਹਾਂ।
I stand by the roadside, and ask the way; I am just a youthful bride of the Lord King.
पंथु दसावा नित खड़ी मुंध जोबनि बाली राम राजे ॥
LINE 20
ਹਰਿਹਰਿਨਾਮੁਚੇਤਾਇਗੁਰਹਰਿਮਾਰਗਿਚਾਲੀ॥
ਹੇ ਸਤਿਗੁਰੂ! ਮੈਨੂੰ ਪ੍ਰਭੂ-ਪਤੀ ਦਾ ਨਾਮ ਚੇਤੇ ਕਰਾਂਦਾ ਰਹੁ (ਮੇਹਰ ਕਰ) ਮੈਂ ਪਰਮਾਤਮਾ ਦੇ (ਦੇਸ ਪਹੁੰਚਣ ਵਾਲੇ) ਰਸਤੇ ਉਤੇ ਤੁਰਾਂ।
The Guru has caused me to remember the Name of the Lord, Har, Har; I follow the Path to Him.
हरि हरि नामु चेताइ गुर हरि मारगि चाली ॥
LINE 21
ਮੇਰੈਮਨਿਤਨਿਨਾਮੁਆਧਾਰੁਹੈਹਉਮੈਬਿਖੁਜਾਲੀ॥
ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪ੍ਰਭੂ ਦਾ ਨਾਮ ਹੀ ਸਹਾਰਾ ਹੈ (ਜੇ ਤੇਰੀ ਕਿਰਪਾ ਹੋਵੇ ਤਾਂ ਇਸ ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ) ਮੈਂ ਹਉਮੈ-ਜ਼ਹਰ ਨੂੰ ਸਾੜ ਦਿਆਂ।
The Naam, the Name of the Lord, is the Support of my mind and body; I have burnt away the poison of ego.
मेरै मनि तनि नामु आधारु है हउमै बिखु जाली ॥
LINE 22
ਜਨਨਾਨਕਸਤਿਗੁਰੁਮੇਲਿਹਰਿਹਰਿਮਿਲਿਆਬਨਵਾਲੀ੨॥॥
ਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਮੈਨੂੰ) ਗੁਰੂ ਮਿਲਾ! ਜੇਹੜਾ ਭੀ ਕੋਈ ਪਰਮਾਤਮਾ ਨੂੰ ਮਿਲਿਆ ਹੈ ਗੁਰੂ ਦੀ ਰਾਹੀਂ ਹੀ ਮਿਲਿਆ ਹੈ ॥੨॥
O True Guru, unite me with the Lord, unite me with the Lord, adorned with garlands of flowers. ||2||
जन नानक सतिगुरु मेलि हरि हरि मिलिआ बनवाली ॥२॥
LINE 23
ਗੁਰਮੁਖਿਪਿਆਰੇਆਇਮਿਲੁਮੈਚਿਰੀਵਿਛੁੰਨੇਰਾਮਰਾਜੇ॥
ਹੇ ਪਿਆਰੇ ਹਰੀ! ਮੈਨੂੰ ਚਿਰ ਦੇ ਵਿਛੁੜੇ ਹੋਏ ਨੂੰ ਗੁਰੂ ਦੀ ਰਾਹੀਂ ਆ ਮਿਲ।
O my Love, come and meet me as Gurmukh; I have been separated from You for so long, Lord King.
गुरमुखि पिआरे आइ मिलु मै चिरी विछुंने राम राजे ॥
LINE 24
ਮੇਰਾਮਨੁਤਨੁਬਹੁਤੁਬੈਰਾਗਿਆਹਰਿਨੈਣਰਸਿਭਿੰਨੇ॥
ਹੇ ਹਰੀ! ਮੇਰਾ ਮਨ ਮੇਰਾ ਹਿਰਦਾ ਬਹੁਤ ਓਦਰਿਆ ਹੋਇਆ ਹੈ, ਮੇਰੀਆਂ ਅੱਖਾਂ (ਵਿਛੋੜੇ ਦੇ ਕਾਰਨ ਤੇਰੇ) ਪ੍ਰੇਮ-ਜਲ ਨਾਲ ਭਿੱਜੀਆਂ ਹੋਈਆਂ ਹਨ।
My mind and body are sad; my eyes are wet with the Lord's sublime essence.
मेरा मनु तनु बहुतु बैरागिआ हरि नैण रसि भिंने ॥
LINE 25
ਮੈਹਰਿਪ੍ਰਭੁਪਿਆਰਾਦਸਿਗੁਰੁਮਿਲਿਹਰਿਮਨੁਮੰਨੇ॥
ਹੇ ਹਰੀ! ਮੈਨੂੰ ਪਿਆਰੇ ਗੁਰੂ ਦੀ ਦੱਸ ਪਾ, ਗੁਰੂ ਨੂੰ ਮਿਲ ਕੇ ਮੇਰਾ ਮਨ ਤੇਰੀ ਯਾਦ ਵਿਚ ਗਿੱਝ ਜਾਏ।
Show me my Lord God, my Love, O Guru; meeting the Lord, my mind is pleased.
मै हरि प्रभु पिआरा दसि गुरु मिलि हरि मनु मंने ॥
LINE 26
ਹਉਮੂਰਖੁਕਾਰੈਲਾਈਆਨਾਨਕਹਰਿਕੰਮੇ੩॥॥
ਹੇ ਨਾਨਕ! (ਆਖ-) ਹੇ ਹਰੀ! ਮੈਂ ਮੂਰਖ ਹਾਂ, ਮੈਨੂੰ ਆਪਣੇ (ਨਾਮ ਸਿਮਰਨ ਦੇ) ਕੰਮ ਵਿਚ ਜੋੜ ॥੩॥
I am just a fool, O Nanak, but the Lord has appointed me to perform His service. ||3||
हउ मूरखु कारै लाईआ नानक हरि कंमे ॥३॥
LINE 27
ਗੁਰਅੰਮ੍ਰਿਤਭਿੰਨੀਦੇਹੁਰੀਅੰਮ੍ਰਿਤੁਬੁਰਕੇਰਾਮਰਾਜੇ॥
ਗੁਰੂ ਦਾ ਸੋਹਣਾ ਹਿਰਦਾ ਸਦਾ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜਾ ਰਹਿੰਦਾ ਹੈ, ਉਹ (ਗੁਰੂ ਹੋਰਨਾਂ ਦੇ ਹਿਰਦੇ ਵਿਚ ਭੀ ਇਹ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਿੜਕਦਾ ਰਹਿੰਦਾ ਹੈ।
The Guru's body is drenched with Ambrosial Nectar; He sprinkles it upon me, O Lord King.
गुर अंम्रित भिंनी देहुरी अंम्रितु बुरके राम राजे ॥
LINE 28
ਜਿਨਾਗੁਰਬਾਣੀਮਨਿਭਾਈਆਅੰਮ੍ਰਿਤਿਛਕਿਛਕੇ॥
ਜਿਨ੍ਹਾਂ ਮਨੁੱਖਾਂ ਨੂੰ ਆਪਣੇ ਮਨ ਵਿਚ ਸਤਿਗੁਰੂ ਦੀ ਬਾਣੀ ਪਿਆਰੀ ਲੱਗ ਪੈਂਦੀ ਹੈ, ਬਾਣੀ ਦਾ ਰਸ ਮਾਣ ਮਾਣ ਕੇ ਉਹਨਾਂ ਦੇ ਹਿਰਦੇ ਭੀ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜ ਜਾਂਦੇ ਹਨ।
Those whose minds are pleased with the Word of the Guru's Bani, drink in the Ambrosial Nectar again and again.
जिना गुरबाणी मनि भाईआ अंम्रिति छकि छके ॥
LINE 29
ਗੁਰਤੁਠੈਹਰਿਪਾਇਆਚੂਕੇਧਕਧਕੇ॥
ਗੁਰਾਂ ਦੇ ਪ੍ਰਸੰਨ ਹੋਣ ਤੇ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਹੁਣ ਮੈਨੂੰ ਧੱਕੇ ਨਹੀਂ ਪੈਣਗੇ।
As the Guru is pleased, the Lord is obtained, and you shall not be pushed around any more.
गुर तुठै हरि पाइआ चूके धक धके ॥
LINE 30
ਹਰਿਜਨੁਹਰਿਹਰਿਹੋਇਆਨਾਨਕੁਹਰਿਇਕੇ੪੯੧੬॥॥॥॥
ਹੇ ਨਾਨਕ! ਪਰਮਾਤਮਾ ਤੇ ਪਰਮਾਤਮਾ ਦਾ ਸੇਵਕ ਇਕ-ਰੂਪ ਹੋ ਜਾਂਦੇ ਹਨ, ਸੇਵਕ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ॥੪॥੯॥੧੬॥
The Lord's humble servant becomes the Lord, Har, Har; O Nanak, the Lord and His servant are one and the same. ||4||9||16||
हरि जनु हरि हरि होइआ नानकु हरि इके ॥४॥९॥१६॥
LINE 31
ਆਸਾਮਹਲਾ੪॥
Aasaa, Fourth Mahalaa:
आसा महला ४ ॥
LINE 32
ਹਰਿਅੰਮ੍ਰਿਤਭਗਤਿਭੰਡਾਰਹੈਗੁਰਸਤਿਗੁਰਪਾਸੇਰਾਮਰਾਜੇ॥
ਆਤਮਕ ਜੀਵਨ ਦੇਣ ਵਾਲੀ ਪ੍ਰਭੂ ਭਗਤੀ ਦੇ ਖ਼ਜ਼ਾਨੇ ਗੁਰੂ ਸਤਿਗੁਰੂ ਦੇ ਕੋਲ ਹੀ ਹਨ।
The treasure of Ambrosial Nectar, the Lord's devotional service, is found through the Guru, the True Guru, O Lord King.
हरि अंम्रित भगति भंडार है गुर सतिगुर पासे राम राजे ॥
LINE 33
ਗੁਰੁਸਤਿਗੁਰੁਸਚਾਸਾਹੁਹੈਸਿਖਦੇਇਹਰਿਰਾਸੇ॥
ਇਸ ਸਦਾ-ਥਿਰ ਹਰਿ-ਭਗਤੀ ਦੇ ਖ਼ਜ਼ਾਨੇ ਦਾ ਸਾਹੂਕਾਰ ਗੁਰੂ ਸਤਿਗੁਰੂ ਹੀ ਹੈ, ਉਹ ਆਪਣੇ ਸਿੱਖਾਂ ਨੂੰ ਇਹ ਭਗਤੀ-ਸਰਮਾਇਆ ਦੇਂਦਾ ਹੈ।
The Guru, the True Guru, is the True Banker, who gives to His Sikh the capital of the Lord.
गुरु सतिगुरु सचा साहु है सिख देइ हरि रासे ॥
LINE 34
ਧਨੁਧੰਨੁਵਣਜਾਰਾਵਣਜੁਹੈਗੁਰੁਸਾਹੁਸਾਬਾਸੇ॥
(ਪ੍ਰਭੂ-ਭਗਤੀ ਦਾ ਵਣਜ) ਸ੍ਰੇਸ਼ਟ ਵਣਜ ਹੈ, ਭਾਗਾਂ ਵਾਲਾ ਹੈ ਉਹ ਮਨੁੱਖ ਜੋ ਇਹ ਵਣਜ ਕਰਦਾ ਹੈ, ਨਾਮ-ਧਨ ਦਾ ਸ਼ਾਹ ਗੁਰੂ ਉਸ ਮਨੁੱਖ ਨੂੰ ਸ਼ਾਬਾਸ਼ ਦੇਂਦਾ ਹੈ।
Blessed, blessed is the trader and the trade; how wonderful is the Banker, the Guru!
धनु धंनु वणजारा वणजु है गुरु साहु साबासे ॥
LINE 35
ਜਨੁਨਾਨਕੁਗੁਰੁਤਿਨੑੀਪਾਇਆਜਿਨਧੁਰਿਲਿਖਤੁਲਿਲਾਟਿਲਿਖਾਸੇ੧॥॥
ਦਾਸ ਨਾਨਕ ਆਖਦਾ ਹੈ, ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ (ਇਸ ਸਰਮਾਏ ਦੀ ਪ੍ਰਾਪਤੀ ਦਾ) ਲੇਖ ਲਿਖਿਆ ਹੈ ਉਹਨਾਂ ਨੂੰ ਹੀ ਮਿਲਦਾ ਹੈ ॥੧॥
O servant Nanak, they alone obtain the Guru, who have such pre-ordained destiny written upon their foreheads. ||1||
जनु नानकु गुरु तिनी पाइआ जिन धुरि लिखतु लिलाटि लिखासे ॥१॥
LINE 36
ਸਚੁਸਾਹੁਹਮਾਰਾਤੂੰਧਣੀਸਭੁਜਗਤੁਵਣਜਾਰਾਰਾਮਰਾਜੇ॥
ਹੇ ਪ੍ਰਭੂ! ਤੂੰ ਸਾਡਾ ਮਾਲਕ ਹੈਂ ਤੂੰ ਸਾਡਾ ਸਦਾ ਕਾਇਮ ਰਹਿਣ ਵਾਲਾ ਸ਼ਾਹ ਹੈਂ (ਤੇਰਾ ਪੈਦਾ ਕੀਤਾ ਹੋਇਆ ਇਹ) ਸਾਰਾ ਜਗਤ ਇਥੇ ਤੇਰੇ ਦਿੱਤੇ ਨਾਮ-ਸਰਮਾਏ ਨਾਲ ਨਾਮ ਦਾ ਵਣਜ ਕਰਨ ਆਇਆ ਹੋਇਆ ਹੈ।
You are my True Banker, O Lord; the whole world is Your trader, O Lord King.
सचु साहु हमारा तूं धणी सभु जगतु वणजारा राम राजे ॥
LINE 37
ਸਭਭਾਂਡੇਤੁਧੈਸਾਜਿਆਵਿਚਿਵਸਤੁਹਰਿਥਾਰਾ॥
ਹੇ ਪ੍ਰਭੂ! ਇਹ ਸਾਰੇ ਜੀਵ ਜੰਤ ਤੂੰ ਹੀ ਪੈਦਾ ਕੀਤੇ ਹਨ, ਇਹਨਾਂ ਦੇ ਅੰਦਰ ਤੇਰੀ ਹੀ ਦਿੱਤੀ ਹੋਈ ਜਿੰਦ-ਵਸਤ ਮੌਜੂਦ ਹੈ।
You fashioned all vessels, O Lord, and that which dwells within is also Yours.
सभ भांडे तुधै साजिआ विचि वसतु हरि थारा ॥
LINE 38
ਜੋਪਾਵਹਿਭਾਂਡੇਵਿਚਿਵਸਤੁਸਾਨਿਕਲੈਕਿਆਕੋਈਕਰੇਵੇਚਾਰਾ॥
ਕੋਈ ਵਿਚਾਰਾ ਜੀਵ (ਆਪਣੇ ਉੱਦਮ ਨਾਲ) ਕੁਝ ਭੀ ਨਹੀਂ ਕਰ ਸਕਦਾ, ਜੇਹੜਾ ਕੋਈ (ਗੁਣ ਔਗੁਣ) ਪਦਾਰਥ ਤੂੰ ਇਹਨਾਂ ਸਰੀਰਾਂ ਵਿਚ ਪਾਂਦਾ ਹੈ ਉਹੀ ਉੱਘੜਦਾ ਹੈ।
Whatever You place in that vessel, that alone comes out again. What can the poor creatures do?
जो पावहि भांडे विचि वसतु सा निकलै किआ कोई करे वेचारा ॥