ਸੀਤਲੁਹਰਿਹਰਿਨਾਮੁਸਿਮਰਤਤਪਤਿਜਾਇ॥੩॥
ਉਸ ਪਰਮਾਤਮਾ ਦਾ ਨਾਮ (ਮਨ ਵਿਚ) ਠੰਢ ਪਾਣ ਵਾਲਾ ਹੈ, ਉਸ ਦਾ ਨਾਮ ਸਿਮਰਿਆਂ (ਮਨ ਵਿਚੋਂ ਤ੍ਰਿਸ਼ਨਾ ਦੀ) ਤਪਸ਼ ਬੁੱਝ ਜਾਂਦੀ ਹੈ ॥੩॥
The Name of the Lord, Har, Har, is soothing and cool; remembering it in meditation, the inner fire is quenched. ||3||
ਸੂਖਸਹਜਆਨੰਦਘਣਾਨਾਨਕਜਨਧੂਰਾ॥
ਹੇ ਨਾਨਕ! (ਆਖ-) ਜੋ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਟਿਕਿਆ ਰਹਿੰਦਾ ਹੈ ਉਸ ਨੂੰ ਆਤਮਕ ਅਡੋਲਤਾ ਦੇ ਬਹੁਤ ਸੁਖ-ਆਨੰਦ ਪ੍ਰਾਪਤ ਹੋਏ ਰਹਿੰਦੇ ਹਨ।
Peace, poise, and immense bliss, O Nanak, are obtained, when one becomes the dust of the feet of the humble servants of the Lord.
ਕਾਰਜਸਗਲੇਸਿਧਿਭਏਭੇਟਿਆਗੁਰੁਪੂਰਾ॥੪॥੧੦॥੧੧੨॥
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਨੂੰ ਸਾਰੇ ਕੰਮਾਂ-ਕਾਜਾਂ ਵਿਚ ਸਫਲਤਾ ਹੁੰਦੀ ਹੈ ॥੪॥੧੦॥੧੧੨॥
All of one's affairs are perfectly resolved, meeting with the Perfect Guru. ||4||10||112||
ਆਸਾਮਹਲਾ੫॥
Aasaa, Fifth Mahalaa:
ਗੋਬਿੰਦੁਗੁਣੀਨਿਧਾਨੁਗੁਰਮੁਖਿਜਾਣੀਐ॥
(ਹੇ ਸੰਤ ਜਨੋ!) ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਗੁਰੂ ਦੀ ਸਰਨ ਪੈ ਕੇ ਹੀ ਉਸ ਨਾਲ ਡੂੰਘੀ ਸਾਂਝ ਪਾਈ ਜਾ ਸਕਦੀ ਹੈ,
The Lord of the Universe is the treasure of excellence; He is known only to the Gurmukh.
ਹੋਇਕ੍ਰਿਪਾਲੁਦਇਆਲੁਹਰਿਰੰਗੁਮਾਣੀਐ॥੧॥
ਜੇ ਉਹ ਪ੍ਰਭੂ ਦਇਆਵਾਨ ਹੋਵੇ ਤ੍ਰੁੱਠ ਪਏ ਤਾਂ ਉਸ ਦਾ ਪ੍ਰੇਮ (-ਆਨੰਦ) ਮਾਣਿਆ ਜਾ ਸਕਦਾ ਹੈ ॥੧॥
When He shows His Mercy and Kindness, we revel in the Lord's Love. ||1||
ਆਵਹੁਸੰਤਮਿਲਾਹਹਰਿਕਥਾਕਹਾਣੀਆ॥
ਹੇ ਸੰਤ ਜਨੋ! ਆਓ, ਅਸੀਂ ਇਕੱਠੇ ਬੈਠੀਏ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੀਏ,
Come, O Saints - let us join together and speak the Sermon of the Lord.
ਅਨਦਿਨੁਸਿਮਰਹਨਾਮੁਤਜਿਲਾਜਲੋਕਾਣੀਆ॥੧॥ਰਹਾਉ॥
ਲੋਕ-ਲਾਜ ਛੱਡ ਕੇ ਹਰ ਵੇਲੇ ਉਸ ਦਾ ਨਾਮ ਸਿਮਰਦੇ ਰਹੀਏ ॥੧॥ ਰਹਾਉ ॥
Night and day, meditate on the Naam, the Name of the Lord, and ignore the criticism of others. ||1||Pause||
ਜਪਿਜਪਿਜੀਵਾਨਾਮੁਹੋਵੈਅਨਦੁਘਣਾ॥
(ਹੇ ਸੰਤ ਜਨੋ!) ਮੈਂ ਤਾਂ ਜਿਉਂ ਜਿਉਂ (ਪਰਮਾਤਮਾ ਦਾ) ਨਾਮ ਜਪਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਮੇਰੇ ਅੰਦਰ ਬੜਾ ਆਨੰਦ ਪੈਦਾ ਹੁੰਦਾ ਹੈ।
I live by chanting and meditating on the Naam, and so I obtain immense bliss.
ਮਿਥਿਆਮੋਹੁਸੰਸਾਰੁਝੂਠਾਵਿਣਸਣਾ॥੨॥
(ਉਸ ਵੇਲੇ ਮੈਨੂੰ ਪ੍ਰਤੱਖ ਅਨੁਭਵ ਹੁੰਦਾ ਹੈ ਕਿ) ਸੰਸਾਰ (ਦਾ ਮੋਹ) ਵਿਅਰਥ ਮੋਹ ਹੈ, ਸੰਸਾਰ ਸਦਾ ਕਾਇਮ ਰਹਿਣ ਵਾਲਾ ਨਹੀਂ, ਸੰਸਾਰ ਤਾਂ ਨਾਸ ਹੋ ਜਾਣ ਵਾਲਾ ਹੈ (ਇਸ ਦੇ ਮੋਹ ਵਿਚੋਂ ਸੁਖ-ਆਨੰਦ ਕਿਵੇਂ ਮਿਲੇ?) ॥੨॥
Attachment to the world is useless and vain; it is false, and perishes in the end. ||2||
ਚਰਣਕਮਲਸੰਗਿਨੇਹੁਕਿਨੈਵਿਰਲੈਲਾਇਆ॥
(ਪਰ, ਹੇ ਸੰਤ ਜਨੋ!) ਕਿਸੇ ਵਿਰਲੇ (ਭਾਗਾਂ ਵਾਲੇ) ਮਨੁੱਖ ਨੇ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਪਾਇਆ ਹੈ।
How rare are those who embrace love for the Lord's Lotus Feet.
ਧੰਨੁਸੁਹਾਵਾਮੁਖੁਜਿਨਿਹਰਿਧਿਆਇਆ॥੩॥
ਜਿਸ ਨੇ (ਇਹ ਪਿਆਰ ਪਾਇਆ ਹੈ) ਪਰਮਾਤਮਾ ਦਾ ਨਾਮ ਸਿਮਰਿਆ ਹੈ ਉਸ ਦਾ ਮੂੰਹ ਭਾਗਾਂ ਵਾਲਾ ਹੈ ਉਸ ਦਾ ਮੂੰਹ ਸੋਹਣਾ ਲੱਗਦਾ ਹੈ ॥੩॥
Blessed and beautiful is that mouth, which meditates on the Lord. ||3||
ਜਨਮਮਰਣਦੁਖਕਾਲਸਿਮਰਤਮਿਟਿਜਾਵਈ॥
(ਹੇ ਸੰਤ ਜਨੋ!) ਪਰਮਾਤਮਾ ਦਾ ਨਾਮ ਸਿਮਰਿਆਂ ਜਨਮ ਮਰਨ (ਦੇ ਗੇੜ) ਦਾ ਦੁੱਖ ਮਿਟ ਜਾਂਦਾ ਹੈ।
The pains of birth, death and reincarnation are erased by meditating on the Lord.
ਨਾਨਕਕੈਸੁਖੁਸੋਇਜੋਪ੍ਰਭਭਾਵਈ॥੪॥੧੧॥੧੧੩॥
(ਹੇ ਸੰਤ ਜਨੋ!) ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ (ਉਹੀ ਚੰਗਾ ਹੈ ਇਹ ਨਿਸ਼ਚਾ ਜੋ ਸਿਮਰਨ ਦੀ ਬਰਕਤਿ ਨਾਲ ਪੈਦਾ ਹੁੰਦਾ ਹੈ) ਨਾਨਕ ਦੇ ਹਿਰਦੇ ਵਿਚ ਆਨੰਦ (ਪੈਦਾ ਕਰੀ ਰੱਖਦਾ ਹੈ) ॥੪॥੧੧॥੧੧੩॥
That alone is Nanak's joy, which is pleasing to God. ||4||11||113||
ਆਸਾਮਹਲਾ੫॥
Aasaa, Fifth Mahalaa:
ਆਵਹੁਮੀਤਇਕਤ੍ਰਹੋਇਰਸਕਸਸਭਿਭੁੰਚਹ॥
ਹੇ ਮਿੱਤਰੋ! ਆਓ, ਰਲ ਕੇ (ਹਰਿ-ਨਾਮ ਜਪੀਏ। ਇਹੀ ਹਨ ਮਾਨੋ) ਸਾਰੇ ਸੁਆਦਲੇ ਪਦਾਰਥ, ਆਓ, ਇਹ ਸਾਰੇ ਸੁਆਦਲੇ ਪਦਾਰਥ ਖਾਈਏ।
Come, O friends: let us meet together and enjoy all the tastes and flavors.
ਅੰਮ੍ਰਿਤਨਾਮੁਹਰਿਹਰਿਜਪਹਮਿਲਿਪਾਪਾਮੁੰਚਹ॥੧॥
ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪੀਏ (ਤੇ ਨਾਮ ਦੀ ਬਰਕਤਿ ਨਾਲ ਆਪਣੇ ਸਾਰੇ) ਪਾਪ ਨਾਸ ਕਰ ਲਈਏ ॥੧॥
Let us join together and chant the Ambrosial Name of the Lord, Har, Har, and so wipe away our sins. ||1||
ਤਤੁਵੀਚਾਰਹੁਸੰਤਜਨਹੁਤਾਤੇਬਿਘਨੁਨਲਾਗੈ॥
ਹੇ ਸੰਤ ਜਨੋ! ਇਹ ਸੋਚਿਆ ਕਰੋ ਕਿ ਮਨੁੱਖਾ ਜੀਵਨ ਦਾ ਅਸਲ ਮਨੋਰਥ ਕੀਹ ਹੈ, ਇਸ ਉੱਦਮ ਨਾਲ (ਜੀਵਨ-ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ,
Reflect upon the essence of reality, O Saintly beings, and no troubles shall afflict you.
ਖੀਨਭਏਸਭਿਤਸਕਰਾਗੁਰਮੁਖਿਜਨੁਜਾਗੈ॥੧॥ਰਹਾਉ॥
ਕਾਮਾਦਿਕ ਸਾਰੇ ਚੋਰ ਨਾਸ ਹੋ ਜਾਂਦੇ ਹਨ (ਕਿਉਂਕਿ) ਗੁਰੂ ਦੀ ਸਰਨ ਪਿਆਂ ਮਨੁੱਖ (ਇਹਨਾਂ ਚੋਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ ॥੧॥ ਰਹਾਉ ॥
All of the thieves shall be destroyed, as the Gurmukhs remain wakeful. ||1||Pause||
ਬੁਧਿਗਰੀਬੀਖਰਚੁਲੈਹੁਹਉਮੈਬਿਖੁਜਾਰਹੁ॥
ਹੇ ਸੰਤ ਜਨੋ! ਨਿਮ੍ਰਤਾ ਵਾਲੀ ਬੁੱਧੀ ਧਾਰਨ ਕਰੋ-ਇਹ ਜੀਵਨ-ਸਫ਼ਰ ਦਾ ਖ਼ਰਚ ਪੱਲੇ ਬੰਨ੍ਹੋ। (ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਨੂੰ ਸਾੜ ਦਿਉ (ਜੋ ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ) ਜ਼ਹਰ (ਹੈ)।
Take wisdom and humility as your supplies, and burn away the poison of pride.
ਸਾਚਾਹਟੁਪੂਰਾਸਉਦਾਵਖਰੁਨਾਮੁਵਾਪਾਰਹੁ॥੨॥
(ਹੇ ਸੰਤ ਜਨੋ! ਹਰਿ-ਨਾਮ ਗੁਰੂ ਪਾਸੋਂ ਮਿਲਦਾ ਹੈ, ਗੁਰੂ ਦਾ ਘਰ ਹੀ) ਸਦਾ ਕਾਇਮ ਰਹਿਣ ਵਾਲਾ ਹੱਟ ਹੈ (ਗੁਰੂ-ਦਰ ਤੋਂ ਹੀ ਹਰਿ-ਨਾਮ ਦਾ) ਪੂਰਾ ਸੌਦਾ ਮਿਲਦਾ ਹੈ (ਗੁਰੂ-ਦਰ ਤੋਂ) ਨਾਮ-ਸੌਦਾ ਖ਼ਰੀਦੋ ॥੨॥
True is that shop, and perfect the transaction; deal only in the merchandise of the Naam, the Name of the Lord. ||2||
ਜੀਉਪਿੰਡੁਧਨੁਅਰਪਿਆਸੇਈਪਤਿਵੰਤੇ॥
(ਹੇ ਸੰਤ ਜਨੋ! ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਧਨ ਖ਼ਰੀਦਣ ਵਾਸਤੇ) ਆਪਣੀ ਜਿੰਦ ਆਪਣਾ ਸਰੀਰ ਆਪਣਾ ਦੁਨਿਆਵੀ ਧਨ ਭੇਟਾ ਕਰ ਦਿੱਤਾ, ਉਹ ਮਨੁੱਖ (ਲੋਕ ਪਰਲੋਕ ਵਿਚ) ਇੱਜ਼ਤ ਵਾਲੇ ਬਣ ਗਏ।
They alone are accepted and approved, who dedicate their souls, bodies and wealth.
ਆਪਨੜੇਪ੍ਰਭਭਾਣਿਆਨਿਤਕੇਲਕਰੰਤੇ॥੩॥
ਉਹ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਣ ਲੱਗ ਪਏ, ਉਹ ਸਦਾ ਆਤਮਕ ਆਨੰਦ ਮਾਣਨ ਲੱਗ ਪਏ ॥੩॥
Those who are pleasing to their God, celebrate in happiness. ||3||
ਦੁਰਮਤਿਮਦੁਜੋਪੀਵਤੇਬਿਖਲੀਪਤਿਕਮਲੀ॥
(ਹੇ ਸੰਤ ਜਨੋ!) ਖੋਟੀ ਮਤਿ (ਮਾਨੋ) ਸ਼ਰਾਬ ਹੈ ਜੋ ਮਨੁੱਖ ਇਹ ਸ਼ਰਾਬ ਪੀਣ ਲੱਗ ਪੈਂਦੇ ਹਨ (ਜੋ ਗੁਰੂ ਦਾ ਆਸਰਾ ਛੱਡ ਕੇ ਖੋਟੀ ਮਤਿ ਦੇ ਪਿੱਛੇ ਤੁਰਨ ਲੱਗ ਪੈਂਦੇ ਹਨ) ਉਹ ਦੁਰਾਚਾਰੀ ਹੋ ਜਾਂਦੇ ਹਨ ਉਹ (ਵਿਕਾਰਾਂ ਵਿਚ) ਝੱਲੇ ਹੋ ਜਾਂਦੇ ਹਨ।
Those fools, who drink in the wine of evil-mindedness, become the husbands of prostitutes.
ਰਾਮਰਸਾਇਣਿਜੋਰਤੇਨਾਨਕਸਚਅਮਲੀ॥੪॥੧੨॥੧੧੪॥
ਪਰ, ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਸ੍ਰੇਸ਼ਟ ਰਸ ਵਿਚ ਮਸਤ ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਅਮਲ ਲੱਗ ਜਾਂਦਾ ਹੈ ॥੪॥੧੨॥੧੧੪॥
But those who are imbued with the sublime essence of the Lord, O Nanak, are intoxicated with the Truth. ||4||12||114||
ਆਸਾਮਹਲਾ੫॥
Aasaa, Fifth Mahalaa:
ਉਦਮੁਕੀਆਕਰਾਇਆਆਰੰਭੁਰਚਾਇਆ॥
(ਹੇ ਭਾਈ!) ਜਿਵੇਂ ਗੁਰੂ ਨੇ ਉੱਦਮ ਕਰਨ ਲਈ ਪ੍ਰੇਰਨਾ ਕੀਤੀ ਹੈ ਤਿਵੇਂ ਹੀ ਮੈਂ ਉੱਦਮ ਕੀਤਾ ਹੈ ਤੇ ਪਰਮਾਤਮਾ ਦਾ ਨਾਮ ਜਪਣ ਦੇ ਉੱਦਮ ਦਾ ਮੁੱਢ ਮੈਂ ਬੰਨ੍ਹ ਦਿੱਤਾ ਹੈ।
I made the effort; I did it, and made a beginning.
ਨਾਮੁਜਪੇਜਪਿਜੀਵਣਾਗੁਰਿਮੰਤ੍ਰੁਦ੍ਰਿੜਾਇਆ॥੧॥
ਗੁਰੂ ਨੇ ਮੇਰੇ ਹਿਰਦੇ ਵਿਚ ਨਾਮ-ਮੰਤ੍ਰ ਪੱਕਾ ਕਰ ਕੇ ਟਿਕਾ ਦਿੱਤਾ ਹੈ, ਹੁਣ ਨਾਮ ਜਪ ਜਪ ਕੇ ਮੈਨੂੰ ਆਤਮਕ ਜੀਵਨ ਮਿਲ ਗਿਆ ਹੈ ॥੧॥
I live by chanting and meditating on the Naam. The Guru has implanted this Mantra within me. ||1||
ਪਾਇਪਰਹਸਤਿਗੁਰੂਕੈਜਿਨਿਭਰਮੁਬਿਦਾਰਿਆ॥
(ਹੇ ਭਾਈ! ਆਓ) ਉਸ ਗੁਰੂ ਦੇ ਚਰਨਾਂ ਉਤੇ ਢਹਿ ਪਈਏ ਜਿਸ ਨੇ ਸਾਡੇ ਮਨ ਦੀ ਭਟਕਣਾ ਨਾਸ ਕਰ ਦਿੱਤੀ ਹੈ।
I fall at the Feet of the True Guru, who has dispelled my doubts.
ਕਰਿਕਿਰਪਾਪ੍ਰਭਿਆਪਣੀਸਚੁਸਾਜਿਸਵਾਰਿਆ॥੧॥ਰਹਾਉ॥
(ਗੁਰੂ ਦੀ ਬਰਕਤਿ ਨਾਲ ਹੀ) ਪਰਮਾਤਮਾ ਨੇ ਆਪਣੀ ਕਿਰਪਾ ਕਰ ਕੇ (ਆਪਣਾ) ਸਦਾ-ਥਿਰ ਨਾਮ (ਜਪਣ ਦਾ ਰਸਤਾ) ਚਲਾ ਕੇ ਸਾਡਾ ਜੀਵਨ ਸੋਹਣਾ ਬਣਾ ਦਿੱਤਾ ਹੈ ॥੧॥ ਰਹਾਉ ॥
Bestowing His Mercy, God has dressed me, and decorated me with the Truth. ||1||Pause||
ਕਰੁਗਹਿਲੀਨੇਆਪਣੇਸਚੁਹੁਕਮਿਰਜਾਈ॥
(ਹੇ ਭਾਈ!) ਉਹ ਰਜ਼ਾ ਦਾ ਮਾਲਕ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਨੇ ਆਪਣੇ ਹੁਕਮ ਵਿਚ ਹੀ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਚਰਨਾਂ ਵਿਚ ਲੀਨ ਕਰ ਲਿਆ ਹੈ।
Taking me by the hand, He made me His own, through the True Order of His Command.
ਜੋਪ੍ਰਭਿਦਿਤੀਦਾਤਿਸਾਪੂਰਨਵਡਿਆਈ॥੨॥
(ਆਪਣੇ ਨਾਮ ਦੀ) ਜੇਹੜੀ ਦਾਤਿ ਮੈਨੂੰ ਦਿੱਤੀ ਹੈ ਉਹੀ ਮੇਰੇ ਵਾਸਤੇ ਸਭ ਤੋਂ ਵੱਡਾ ਆਦਰ-ਮਾਣ ਹੈ ॥੨॥
That gift which God gave to me, is perfect greatness. ||2||
ਸਦਾਸਦਾਗੁਣਗਾਈਅਹਿਜਪਿਨਾਮੁਮੁਰਾਰੀ॥
(ਹੇ ਭਾਈ! ਹੁਣ ਮੇਰੇ ਹਿਰਦੇ ਵਿਚ) ਸਦਾ ਹੀ ਪਰਮਾਤਮਾ ਦੇ ਗੁਣ ਗਾਏ ਜਾ ਰਹੇ ਹਨ, ਮੈਂ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹਾਂ।
Forever and ever, sing the Glorious Praises of the Lord, and chant the Name of the Destroyer of ego.
ਨੇਮੁਨਿਬਾਹਿਓਸਤਿਗੁਰੂਪ੍ਰਭਿਕਿਰਪਾਧਾਰੀ॥੩॥
ਪ੍ਰਭੂ ਨੇ ਮੇਹਰ ਕੀਤੀ ਹੈ। ਗੁਰੂ ਮੇਰਾ (ਨਾਮ ਜਪਣ ਦਾ) ਨੇਮ ਤੋੜ ਚਾੜ੍ਹ ਰਿਹਾ ਹੈ ॥੩॥
My vows have been honored, by the Grace of God and the True Guru, who has showered His Mercy. ||3||
ਨਾਮੁਧਨੁਗੁਣਗਾਉਲਾਭੁਪੂਰੈਗੁਰਿਦਿਤਾ॥
(ਹੇ ਭਾਈ! ਹੁਣ) ਪਰਮਾਤਮਾ ਦਾ ਨਾਮ ਹੀ (ਮੇਰਾ) ਧਨ ਹੈ, ਮੈਂ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਪੂਰੇ ਗੁਰੂ ਨੇ ਮੈਨੂੰ (ਮਨੁੱਖਾ ਜਨਮ ਵਿਚ ਕੀਤੇ ਜਾਣ ਵਾਲੇ ਵਣਜ ਦਾ ਇਹ) ਲਾਭ ਦਿੱਤਾ ਹੈ।
The Perfect Guru has given the wealth of the Naam, and the profit of singing the Lord's Glorious Praises.
ਵਣਜਾਰੇਸੰਤਨਾਨਕਾਪ੍ਰਭੁਸਾਹੁਅਮਿਤਾ॥੪॥੧੩॥੧੧੫॥
ਹੇ ਨਾਨਕ! (ਆਖ-ਹੇ ਭਾਈ! ਨਾਮ-ਰਾਸਿ ਦਾ) ਸਾਹੂਕਾਰ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ ਉਸ ਦੇ ਸੰਤ-ਜਨ (ਉਸ ਦੀ ਮੇਹਰ ਨਾਲ ਹੀ ਉਸ ਦੇ ਨਾਮ ਦੇ) ਵਣਜਾਰੇ ਹਨ (ਮਨੁੱਖਾ ਜਨਮ ਦਾ ਲਾਭ ਹਾਸਲ ਕਰਨ ਲਈ ਸੰਤ ਜਨਾਂ ਦੀ ਸਰਨ ਪੈਣਾ ਚਾਹੀਦਾ ਹੈ) ॥੪॥੧੩॥੧੧੫॥
The Saints are the traders, O Nanak, and the Infinite Lord God is their Banker. ||4||13||115||
ਆਸਾਮਹਲਾ੫॥
Aasaa, Fifth Mahalaa:
ਜਾਕਾਠਾਕੁਰੁਤੁਹੀਪ੍ਰਭਤਾਕੇਵਡਭਾਗਾ॥
ਹੇ ਪ੍ਰਭੂ! ਤੂੰ ਆਪ ਹੀ ਜਿਸ ਮਨੁੱਖ ਦੇ ਸਿਰ ਉੱਤੇ ਮਾਲਕ ਹੈਂ ਉਸ ਦੇ ਵੱਡੇ ਭਾਗ (ਸਮਝਣੇ ਚਾਹੀਦੇ) ਹਨ,
One who has You as His Master, O God, is blessed with great destiny.
ਓਹੁਸੁਹੇਲਾਸਦਸੁਖੀਸਭੁਭ੍ਰਮੁਭਉਭਾਗਾ॥੧॥
ਉਹ ਸਦਾ ਸੌਖਾ (ਜੀਵਨ ਬਿਤੀਤ ਕਰਦਾ) ਹੈ ਉਹ ਸਦਾ ਸੁਖੀ (ਰਹਿੰਦਾ) ਹੈ ਉਸ ਦਾ ਹਰੇਕ ਕਿਸਮ ਦਾ ਡਰ ਤੇ ਭਰਮ ਦੂਰ ਹੋ ਜਾਂਦਾ ਹੈ ॥੧॥
He is happy, and forever at peace; his doubts and fears are all dispelled. ||1||
ਹਮਚਾਕਰਗੋਬਿੰਦਕੇਠਾਕੁਰੁਮੇਰਾਭਾਰਾ॥
(ਹੇ ਭਾਈ!) ਮੈਂ ਉਸ ਗੋਬਿੰਦ ਦਾ ਸੇਵਕ ਹਾਂ ਮੇਰਾ ਉਹ ਮਾਲਕ ਹੈ ਜੋ ਸਭ ਤੋਂ ਵੱਡਾ ਹੈ,
I am the slave of the Lord of the Universe; my Master is the greatest of all.
ਕਰਨਕਰਾਵਨਸਗਲਬਿਧਿਸੋਸਤਿਗੁਰੂਹਮਾਰਾ॥੧॥ਰਹਾਉ॥
ਜੋ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਾਰੇ ਤਰੀਕਿਆਂ ਨਾਲ (ਸਭ ਕੁਝ) ਕਰਨ ਵਾਲਾ ਹੈ ਤੇ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਉਹੀ ਮੇਰਾ ਗੁਰੂ ਹੈ (ਮੈਨੂੰ ਜੀਵਨ-ਰਾਹ ਦਾ ਚਾਨਣ ਦੇਣ ਵਾਲਾ ਹੈ) ॥੧॥ ਰਹਾਉ ॥
He is the Creator, the Cause of causes; He is my True Guru. ||1||Pause||
ਦੂਜਾਨਾਹੀਅਉਰੁਕੋਤਾਕਾਭਉਕਰੀਐ॥
(ਹੇ ਭਾਈ! ਜਗਤ ਵਿਚ) ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜਿਸ ਦਾ ਡਰ ਮੰਨਿਆ ਜਾਏ।
There is no other whom I should fear.