ਜਿਸਨੋਮੰਨੇਆਪਿਸੋਈਮਾਨੀਐ॥
(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਆਪ ਆਦਰ ਦੇਂਦਾ ਹੈ ਉਹ (ਹਰ ਥਾਂ) ਆਦਰ ਪਾਂਦਾ ਹੈ,
Those whom You approve, are approved.
ਪ੍ਰਗਟੁਪੁਰਖੁਪਰਵਾਣੁਸਭਠਾਈਜਾਨੀਐ॥੩॥
ਉਹ ਮਨੁੱਖ (ਲੋਕ ਪਰਲੋਕ ਵਿਚ) ਸਭ ਥਾਈਂ ਉੱਘਾ ਹੋ ਜਾਂਦਾ ਹੈ ਉਹ ਪ੍ਰਸਿੱਧ ਹੋ ਚੁੱਕਾ ਹਰ ਥਾਂ ਮੰਨਿਆ-ਪ੍ਰਮੰਨਿਆ ਜਾਂਦਾ ਹੈ ॥੩॥
Such a celebrated and honored person is known everywhere. ||3||
ਦਿਨਸੁਰੈਣਿਆਰਾਧਿਸਮੑਾਲੇਸਾਹਸਾਹ॥
ਦਿਨ ਰਾਤ ਤੇਰੀ ਅਰਾਧਨ ਕਰ ਕੇ (ਨਾਨਕ) ਤੈਨੂੰ ਸੁਆਸ ਸੁਆਸ (ਆਪਣੇ) ਹਿਰਦੇ ਵਿਚ ਵਸਾਈ ਰੱਖੇ।
Day and night, with every breath to worship and adore the Lord
ਨਾਨਕਕੀਲੋਚਾਪੂਰਿਸਚੇਪਾਤਿਸਾਹ॥੪॥੬॥੧੦੮॥
ਹੇ (ਮੇਰੇ) ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! (ਮੇਰੀ) ਨਾਨਕ ਦੀ ਇਹ ਤਾਂਘ ਪੂਰੀ ਕਰ ॥੪॥੬॥੧੦੮॥
- please, O True Supreme King, fulfill this, Nanak's desire. ||4||6||108||
ਆਸਾਮਹਲਾ੫॥
Aasaa, Fifth Mahalaa:
ਪੂਰਿਰਹਿਆਸ੍ਰਬਠਾਇਹਮਾਰਾਖਸਮੁਸੋਇ॥
(ਹੇ ਭਾਈ!) ਸਾਡਾ ਉਹ ਖਸਮ-ਸਾਈਂ ਹਰੇਕ ਥਾਂ ਵਿਚ ਵਿਆਪਕ ਹੈ, (ਸਭ ਜੀਵਾਂ ਦਾ ਉਹ) ਇਕੋ ਮਾਲਕ ਹੈ।
He, my Lord Master, is fully pervading all places.
ਏਕੁਸਾਹਿਬੁਸਿਰਿਛਤੁਦੂਜਾਨਾਹਿਕੋਇ॥੧॥
(ਸਾਰੀ ਸ੍ਰਿਸ਼ਟੀ ਦੀ ਬਾਦਸ਼ਾਹੀ ਦਾ) ਛੱਤ੍ਰ (ਉਸੇ ਦੇ) ਸਿਰ ਉਤੇ ਹੈ, ਉਸ ਦੇ ਬਰਾਬਰ ਹੋਰ ਕੋਈ ਨਹੀਂ ॥੧॥
He is the One Lord Master, the roof over our heads; there is no other than Him. ||1||
ਜਿਉਭਾਵੈਤਿਉਰਾਖੁਰਾਖਣਹਾਰਿਆ॥
ਹੇ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰਥ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ ਮੇਰੀ ਰੱਖਿਆ ਕਰ।
As it pleases Your Will, please save me, O Savior Lord.
ਤੁਝਬਿਨੁਅਵਰੁਨਕੋਇਨਦਰਿਨਿਹਾਰਿਆ॥੧॥ਰਹਾਉ॥
ਮੈਂ ਤੈਥੋਂ ਬਿਨਾ ਅਜੇ ਤਕ ਕੋਈ ਹੋਰ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ ਜੋ ਤੇਰੇ ਵਰਗਾ ਹੋਵੇ ॥੧॥ ਰਹਾਉ ॥
Without You, my eyes see no other at all. ||1||Pause||
ਪ੍ਰਤਿਪਾਲੇਪ੍ਰਭੁਆਪਿਘਟਿਘਟਿਸਾਰੀਐ॥
(ਹੇ ਭਾਈ!) ਹਰੇਕ ਸਰੀਰ ਵਿਚ ਬੈਠਾ ਪ੍ਰਭੂ ਹਰੇਕ ਦੀ ਸਾਰ ਲੈਂਦਾ ਹੈ, ਹਰੇਕ ਦੀ ਪਾਲਣਾ ਕਰਦਾ ਹੈ।
God Himself is the Cherisher; He takes care of each and every heart.
ਜਿਸੁਮਨਿਵੁਠਾਆਪਿਤਿਸੁਨਵਿਸਾਰੀਐ॥੨॥
ਜਿਸ ਮਨੁੱਖ ਦੇ ਮਨ ਵਿਚ ਉਹ ਪ੍ਰਭੂ ਆਪ ਵੱਸਦਾ ਹੈ, ਉਸ ਨੂੰ ਕਦੇ ਫਿਰ ਭੁਲਾਂਦਾ ਨਹੀਂ ॥੨॥
That person, within whose mind You Yourself dwell, never forgets You. ||2||
ਜੋਕਿਛੁਕਰੇਸੁਆਪਿਆਪਣਭਾਣਿਆ॥
(ਹੇ ਭਾਈ! ਜਗਤ ਵਿਚ) ਜੋ ਕੁਝ ਕਰ ਰਿਹਾ ਹੈ ਪਰਮਾਤਮਾ ਆਪ ਹੀ ਆਪਣੀ ਰਜ਼ਾ ਅਨੁਸਾਰ ਕਰ ਰਿਹਾ ਹੈ,
He does that which is pleasing to Himself.
ਭਗਤਾਕਾਸਹਾਈਜੁਗਿਜੁਗਿਜਾਣਿਆ॥੩॥
(ਜਗਤ ਵਿਚ) ਇਹ ਗੱਲ ਪ੍ਰਸਿੱਧ ਹੈ ਕਿ ਹਰੇਕ ਜੁਗ ਵਿਚ ਪਰਮਾਤਮਾ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਆ ਰਿਹਾ ਹੈ ॥੩॥
He is known as the help and support of His devotees, throughout the ages. ||3||
ਜਪਿਜਪਿਹਰਿਕਾਨਾਮੁਕਦੇਨਝੂਰੀਐ॥
(ਹੇ ਭਾਈ!) ਪਰਮਾਤਮਾ ਦਾ ਨਾਮ ਜਪ ਜਪ ਕੇ ਫਿਰ ਕਦੇ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਕਰਨੀ ਪੈਂਦੀ।
Chanting and meditating upon the Lord's Name, the mortal never comes to regret anything.
ਨਾਨਕਦਰਸਪਿਆਸਲੋਚਾਪੂਰੀਐ॥੪॥੭॥੧੦੯॥
(ਹੇ ਪ੍ਰਭੂ! ਤੇਰੇ ਦਾਸ) ਨਾਨਕ ਨੂੰ ਤੇਰੇ ਦਰਸਨ ਦੀ ਪਿਆਸ ਹੈ (ਨਾਨਕ ਦੀ ਇਹ) ਤਾਂਘ ਪੂਰੀ ਕਰ ॥੪॥੭॥੧੦੯॥
O Nanak, I thirst for the Blessed Vision of Your Darshan; please, fulfill my desire, O Lord. ||4||7||109||
ਆਸਾਮਹਲਾ੫॥
Aasaa, Fifth Mahalaa:
ਕਿਆਸੋਵਹਿਨਾਮੁਵਿਸਾਰਿਗਾਫਲਗਹਿਲਿਆ॥
ਹੇ ਗ਼ਾਫ਼ਲ ਮਨ! ਹੇ ਬੇ-ਪਰਵਾਹ ਮਨ! ਪਰਮਾਤਮਾ ਦਾ ਨਾਮ ਭੁਲਾ ਕੇ ਕਿਉਂ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੌਂ ਰਿਹਾ ਹੈਂ?
Why are you sleeping, and forgetting the Name, O careless and foolish mortal?
ਕਿਤਂੀਇਤੁਦਰੀਆਇਵੰਞਨਿੑਵਹਦਿਆ॥੧॥
(ਵੇਖ, ਨਾਮ ਵਿਸਾਰ ਕੇ) ਅਨੇਕਾਂ ਹੀ ਜੀਵ ਇਸ (ਸੰਸਾਰ-) ਨਦੀ ਵਿਚ ਰੁੜ੍ਹਦੇ ਜਾ ਰਹੇ ਹਨ ॥੧॥
So many have been washed away and carried off by this river of life. ||1||
ਬੋਹਿਥੜਾਹਰਿਚਰਣਮਨਚੜਿਲੰਘੀਐ॥
ਹੇ (ਮੇਰੇ) ਮਨ! ਪਰਮਾਤਮਾ ਦੇ ਚਰਨ ਇਕ ਸੋਹਣਾ ਜਿਹਾ ਜਹਾਜ਼ ਹਨ; (ਇਸ ਜਹਾਜ਼ ਵਿਚ) ਚੜ੍ਹ ਕੇ (ਸੰਸਾਰ-ਸਮੁੰਦਰ ਤੋਂ ਪਾਰ) ਲੰਘ ਜਾਈਦਾ ਹੈ।
O mortal, get aboard the boat of the Lord's Lotus Feet, and cross over.
ਆਠਪਹਰਗੁਣਗਾਇਸਾਧੂਸੰਗੀਐ॥੧॥ਰਹਾਉ॥
(ਇਸ ਵਾਸਤੇ, ਹੇ ਮਨ!) ਗੁਰੂ ਦੀ ਸੰਗਤਿ ਵਿਚ ਰਹਿ ਕੇ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਿਹਾ ਕਰ ॥੧॥ ਰਹਾਉ ॥
Twenty-four hours a day, sing the Glorious Praises of the Lord, in the Saadh Sangat, the Company of the Holy. ||1||Pause||
ਭੋਗਹਿਭੋਗਅਨੇਕਵਿਣੁਨਾਵੈਸੁੰਞਿਆ॥
(ਹੇ ਮਨ! ਮੋਹ ਦੀ ਨੀਂਦ ਵਿਚ ਸੁੱਤੇ ਹੋਏ ਜੀਵ ਦੁਨੀਆ ਦੇ) ਅਨੇਕਾਂ ਭੋਗ ਭੋਗਦੇ ਰਹਿੰਦੇ ਹਨ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਜੀਵਨ ਵਲੋਂ ਖ਼ਾਲੀ ਰਹਿ ਜਾਂਦੇ ਹਨ।
You may enjoy various pleasures, but they are useless without the Name.
ਹਰਿਕੀਭਗਤਿਬਿਨਾਮਰਿਮਰਿਰੁੰਨਿਆ॥੨॥
ਪਰਮਾਤਮਾ ਦੀ ਭਗਤੀ ਤੋਂ ਬਿਨਾ (ਅਜੇਹੇ ਜੀਵ) ਸਦਾ ਆਤਮਕ ਮੌਤ ਸਹੇੜ ਸਹੇੜ ਕੇ ਦੁੱਖੀ ਹੁੰਦੇ ਰਹਿੰਦੇ ਹਨ ॥੨॥
Without devotion to the Lord, you shall die in sorrow, again and again. ||2||
ਕਪੜਭੋਗਸੁਗੰਧਤਨਿਮਰਦਨਮਾਲਣਾ॥
(ਹੇ ਮਨ!) ਵੇਖ, ਜੀਵ (ਸੋਹਣੇ ਸੋਹਣੇ) ਕੱਪੜੇ ਪਹਿਨਦੇ ਹਨ, ਸੁਆਦਲੇ ਪਦਾਰਥ ਖਾਂਦੇ ਹਨ, ਸਰੀਰ ਉਤੇ ਸੁਗੰਧੀ ਵਾਲੇ ਵਟਣੇ ਆਦਿਕ ਮਲਦੇ ਹਨ,
You may dress and eat and apply scented oils to your body,
ਬਿਨੁਸਿਮਰਨਤਨੁਛਾਰੁਸਰਪਰਚਾਲਣਾ॥੩॥
ਪਰ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਉਹਨਾਂ ਦਾ ਇਹ ਸਰੀਰ ਸੁਆਹ (ਸਮਾਨ ਹੀ ਰਹਿੰਦਾ) ਹੈ, ਇਸ ਸਰੀਰ ਨੇ ਤਾਂ ਆਖ਼ਰ ਜ਼ਰੂਰ ਨਾਸ ਹੋ ਜਾਣਾ ਹੈ ॥੩॥
but without the meditative remembrance of the Lord, your body shall surely turn to dust, and you shall have to depart. ||3||
ਮਹਾਬਿਖਮੁਸੰਸਾਰੁਵਿਰਲੈਪੇਖਿਆ॥
ਕਿਸੇ ਵਿਰਲੇ (ਭਾਗਾਂ ਵਾਲੇ) ਨੇ ਵੇਖਿਆ ਹੈ ਕਿ ਇਹ ਸੰਸਾਰ-(ਸਮੁੰਦਰ) ਬੜਾ ਭਿਆਨਕ ਹੈ।
How very treacherous is this world-ocean; how very few realize this!
ਛੂਟਨੁਹਰਿਕੀਸਰਣਿਲੇਖੁਨਾਨਕਲੇਖਿਆ॥੪॥੮॥੧੧੦॥
ਹੇ ਨਾਨਕ! (ਆਖ-) ਪਰਮਾਤਮਾ ਦੀ ਸਰਨ ਪਿਆਂ ਹੀ ਇਸ ਵਿਚੋਂ ਬਚਾਉ ਹੁੰਦਾ ਹੈ। (ਓਹੀ ਬਚਦਾ ਹੈ ਜਿਸ ਦੇ ਮੱਥੇ ਉੱਤੇ ਪ੍ਰਭੂ-ਨਾਮ ਦੇ ਸਿਮਰਨ ਦਾ) ਲੇਖ ਲਿਖਿਆ ਹੋਇਆ ਹੈ ॥੪॥੮॥੧੧੦॥
Salvation rests in the Lord's Sanctuary; O Nanak, this is your pre-ordained destiny. ||4||8||110||
ਆਸਾਮਹਲਾ੫॥
Aasaa, Fifth Mahalaa:
ਕੋਇਨਕਿਸਹੀਸੰਗਿਕਾਹੇਗਰਬੀਐ॥
(ਹੇ ਮੇਰੀ ਜਿੰਦੇ!) ਕੋਈ ਮਨੁੱਖ ਸਦਾ ਕਿਸੇ ਦੇ ਨਾਲ ਨਹੀਂ ਨਿਭਦਾ (ਇਸ ਵਾਸਤੇ ਸੰਬੰਧੀ ਆਦਿਕਾਂ ਦਾ) ਕੋਈ ਮਾਣ ਨਹੀਂ ਕਰਨਾ ਚਾਹੀਦਾ।
No one is anyone's companion; why take any pride in others?
ਏਕੁਨਾਮੁਆਧਾਰੁਭਉਜਲੁਤਰਬੀਐ॥੧॥
ਸਿਰਫ਼ ਪਰਮਾਤਮਾ ਦਾ ਨਾਮ ਹੀ (ਅਸਲ) ਆਸਰਾ ਹੈ (ਨਾਮ ਦੇ ਆਸਰੇ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ॥੧॥
With the Support of the One Name, this terrible world-ocean is crossed over. ||1||
ਮੈਗਰੀਬਸਚੁਟੇਕਤੂੰਮੇਰੇਸਤਿਗੁਰਪੂਰੇ॥
ਹੇ ਮੇਰੇ ਪੂਰੇ ਸਤਿਗੁਰੂ (ਪ੍ਰਭੂ)! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਮੈਂ ਗਰੀਬ ਦਾ ਤੂੰ ਹੀ ਸਹਾਰਾ ਹੈਂ।
You are the True Support of me, the poor mortal, O my Perfect True Guru.
ਦੇਖਿਤੁਮੑਾਰਾਦਰਸਨੋਮੇਰਾਮਨੁਧੀਰੇ॥੧॥ਰਹਾਉ॥
ਤੇਰਾ ਦਰਸਨ ਕਰ ਕੇ ਮੇਰਾ ਮਨ (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਣ ਲਈ) ਧੀਰਜ ਫੜਦਾ ਹੈ ॥੧॥ ਰਹਾਉ ॥
Gazing upon the Blessed Vision of Your Darshan, my mind is encouraged. ||1||Pause||
ਰਾਜੁਮਾਲੁਜੰਜਾਲੁਕਾਜਿਨਕਿਤੈਗਨੋੁ॥
(ਹੇ ਜਿੰਦੇ!) ਦੁਨੀਆ ਦੀ ਪਾਤਿਸ਼ਾਹੀ ਤੇ ਧਨ-ਪਦਾਰਥ ਮਨ ਨੂੰ ਮੋਹੀ ਰੱਖਦੇ ਹਨ, (ਇਸ ਰਾਜ-ਮਾਲ ਨੂੰ ਆਖ਼ਰ) ਕਿਸੇ ਕੰਮ ਆਉਂਦਾ ਨਾਹ ਸਮਝ।
Royal powers, wealth, and worldly involvements are of no use at all.
ਹਰਿਕੀਰਤਨੁਆਧਾਰੁਨਿਹਚਲੁਏਹੁਧਨੋੁ॥੨॥
ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਜਿੰਦ ਦਾ ਅਸਲੀ ਆਸਰਾ ਹੈ, ਇਹੀ ਸਦਾ ਕਾਇਮ ਰਹਿਣ ਵਾਲਾ ਧਨ ਹੈ ॥੨॥
The Kirtan of the Lord's Praise is my Support; this wealth is everlasting. ||2||
ਜੇਤੇਮਾਇਆਰੰਗਤੇਤਪਛਾਵਿਆ॥
(ਹੇ ਜਿੰਦੇ!) ਮਾਇਆ ਦੇ ਜਿਤਨੇ ਭੀ ਰੰਗ-ਤਮਾਸ਼ੇ ਹਨ ਉਹ ਸਾਰੇ ਪਰਛਾਵੇਂ ਵਾਂਗ ਢਲ ਜਾਣ ਵਾਲੇ ਹਨ।
As many as are the pleasures of Maya, so many are the shadows they leave.
ਸੁਖਕਾਨਾਮੁਨਿਧਾਨੁਗੁਰਮੁਖਿਗਾਵਿਆ॥੩॥
ਪਰਮਾਤਮਾ ਦਾ ਨਾਮ ਹੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਇਹ ਨਾਮ ਗੁਰੂ ਦੀ ਸਰਨ ਪੈ ਕੇ ਹੀ ਸਲਾਹਿਆ ਜਾ ਸਕਦਾ ਹੈ ॥੩॥
The Gurmukhs sing of the Naam, the treasure of peace. ||3||
ਸਚਾਗੁਣੀਨਿਧਾਨੁਤੂੰਪ੍ਰਭਗਹਿਰਗੰਭੀਰੇ॥
ਹੇ ਪ੍ਰਭੂ! ਤੂੰ ਡੂੰਘਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ।
You are the True Lord, the treasure of excellence; O God, You are deep and unfathomable.
ਆਸਭਰੋਸਾਖਸਮਕਾਨਾਨਕਕੇਜੀਅਰੇ॥੪॥੯॥੧੧੧॥
ਹੇ ਨਾਨਕ ਦੀ ਜਿੰਦੇ! ਇਸ ਖਸਮ-ਪ੍ਰਭੂ ਦੀ ਹੀ (ਤੋੜ ਨਿਭਣ ਵਾਲੇ ਸਾਥ ਦੀ) ਆਸ ਰੱਖ, ਖਸਮ-ਪ੍ਰਭੂ ਦਾ ਹੀ ਭਰੋਸਾ ਰੱਖ ॥੪॥੯॥੧੧੧॥
The Lord Master is the hope and support of Nanak's mind. ||4||9||111||
ਆਸਾਮਹਲਾ੫॥
Aasaa, Fifth Mahalaa:
ਜਿਸੁਸਿਮਰਤਦੁਖੁਜਾਇਸਹਜਸੁਖੁਪਾਈਐ॥
(ਹੇ ਭਾਈ!) ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਤੇ ਆਤਮਕ ਅਡੋਲਤਾ ਦਾ ਆਨੰਦ ਮਿਲਦਾ ਹੈ,
Remembering Him, suffering is removed, and celestial peace is obtained.
ਰੈਣਿਦਿਨਸੁਕਰਜੋੜਿਹਰਿਹਰਿਧਿਆਈਐ॥੧॥
ਉਸ ਅੱਗੇ ਦੋਵੇਂ ਹੱਥ ਜੋੜ ਕੇ ਸਦਾ ਉਸ ਦਾ ਧਿਆਨ ਧਰਨਾ ਚਾਹੀਦਾ ਹੈ ॥੧॥
Night and day, with your palms pressed together, meditate on the Lord, Har, Har. ||1||
ਨਾਨਕਕਾਪ੍ਰਭੁਸੋਇਜਿਸਕਾਸਭੁਕੋਇ॥
(ਹੇ ਭਾਈ!) ਨਾਨਕ ਦਾ ਖਸਮ-ਪ੍ਰਭੂ ਉਹ ਹੈ ਜਿਸ ਦਾ ਪੈਦਾ ਕੀਤਾ ਹੋਇਆ ਹਰੇਕ ਜੀਵ ਹੈ।
He alone is Nanak's God, unto whom all beings belong.
ਸਰਬਰਹਿਆਭਰਪੂਰਿਸਚਾਸਚੁਸੋਇ॥੧॥ਰਹਾਉ॥
ਉਹ ਪ੍ਰਭੂ ਸਭਨਾਂ ਜੀਵਾਂ ਵਿਚ ਵਿਆਪਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਸਿਰਫ਼ ਉਹੀ ਸਦਾ ਕਾਇਮ ਰਹਿਣ ਵਾਲਾ ਹੈ ॥੧॥ ਰਹਾਉ ॥
He is totally pervading everywhere, the Truest of the True. ||1||Pause||
ਅੰਤਰਿਬਾਹਰਿਸੰਗਿਸਹਾਈਗਿਆਨਜੋਗੁ॥
ਹੇ ਮੇਰੇ ਮਨ! ਉਸ ਪਰਮਾਤਮਾ ਦੀ ਆਰਾਧਨਾ ਕਰਿਆ ਕਰ ਜੋ ਸਭਨਾਂ ਦੇ ਅੰਦਰ ਵੱਸ ਰਿਹਾ ਹੈ, ਜੋ ਸਾਰੇ ਸੰਸਾਰ ਵਿਚ ਵੱਸ ਰਿਹਾ ਹੈ, ਜੋ ਸਭਨਾਂ ਦੇ ਨਾਲ ਰਹਿੰਦਾ ਹੈ, ਜੋ ਸਭਨਾਂ ਦੀ ਸਹਾਇਤਾ ਕਰਦਾ ਹੈ, ਜਿਸ ਨਾਲ ਡੂੰਘੀ ਜਾਣ-ਪਛਾਣ ਪਾਉਣੀ ਬਹੁਤ ਜ਼ਰੂਰੀ ਹੈ,
Inwardly and outwardly, He is my companion and my helper; He is the One to be realized.
ਤਿਸਹਿਅਰਾਧਿਮਨਾਬਿਨਾਸੈਸਗਲਰੋਗੁ॥੨॥
(ਹੇ ਮਨ! ਉਸ ਦਾ ਸਿਮਰਨ ਕੀਤਿਆਂ) ਹਰੇਕ ਰੋਗ ਦਾ ਨਾਸ ਹੋ ਜਾਂਦਾ ਹੈ ॥੨॥
Adoring Him, my mind is cured of all its ailments. ||2||
ਰਾਖਨਹਾਰੁਅਪਾਰੁਰਾਖੈਅਗਨਿਮਾਹਿ॥
ਹੇ ਭਾਈ! ਸਭਨਾਂ ਦੀ ਰੱਖਿਆ ਕਰਨ ਦੀ ਸਮਰਥਾ ਵਾਲਾ ਬੇਅੰਤ ਪਰਮਾਤਮਾ (ਮਾਂ ਦੇ ਪੇਟ ਦੀ) ਅੱਗ ਵਿਚ (ਹਰੇਕ ਜੀਵ ਦੀ) ਰੱਖਿਆ ਕਰਦਾ ਹੈ,
The Savior Lord is infinite; He saves us from the fire of the womb.