GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 389
Display Settings
ਆਸਾਮਹਲਾ
Aasaa, Fifth Mahalaa:
ਤੂਮੇਰਾਤਰੰਗੁਹਮਮੀਨਤੁਮਾਰੇ
ਹੇ ਮਾਲਕ-ਪ੍ਰਭੂ! ਤੂੰ ਮੇਰਾ ਦਰੀਆ ਹੈਂ! ਮੈਂ ਤੇਰੀ ਮੱਛੀ ਹਾਂ (ਮੱਛੀ ਵਾਂਗ ਮੈਂ ਜਿਤਨਾ ਚਿਰ ਤੇਰੇ ਵਿਚ ਟਿਕਿਆ ਰਹਿੰਦਾ ਹਾਂ ਉਤਨਾ ਚਿਰ ਮੈਨੂੰ ਆਤਮਕ ਜੀਵਨ ਮਿਲਿਆ ਰਹਿੰਦਾ ਹੈ)।
You are my waves, and I am Your fish.
ਤੂਮੇਰਾਠਾਕੁਰੁਹਮਤੇਰੈਦੁਆਰੇ॥੧॥
ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ, ਮੈਂ ਤੇਰੇ ਦਰ ਤੇ (ਆ ਡਿੱਗਾ) ਹਾਂ ॥੧॥
You are my Lord and Master; I wait at Your Door. ||1||
ਤੂੰਮੇਰਾਕਰਤਾਹਉਸੇਵਕੁਤੇਰਾ
ਹੇ ਪ੍ਰਭੂ! ਤੂੰ ਮੇਰਾ ਪੈਦਾ ਕਰਨ ਵਾਲਾ ਹੈਂ, ਮੈਂ ਤੇਰਾ ਦਾਸ ਹਾਂ।
You are my Creator, and I am Your servant.
ਸਰਣਿਗਹੀਪ੍ਰਭਗੁਨੀਗਹੇਰਾ॥੧॥ਰਹਾਉ
ਹੇ ਸਾਰੇ ਗੁਣਾਂ ਦੇ ਡੂੰਘੇ ਸਮੁੰਦਰ ਪ੍ਰਭੂ! ਮੈਂ ਤੇਰੀ ਸਰਨ ਫੜੀ ਹੈ ॥੧॥ ਰਹਾਉ ॥
I have taken to Your Sanctuary, O God, most profound and excellent. ||1||Pause||
ਤੂਮੇਰਾਜੀਵਨੁਤੂਆਧਾਰੁ
ਹੇ ਪ੍ਰਭੂ! ਤੂੰ ਹੀ ਮੇਰੀ ਜ਼ਿੰਦਗੀ (ਦਾ ਮੂਲ) ਹੈਂ ਤੂੰ ਹੀ ਮੇਰਾ ਆਸਰਾ ਹੈਂ,
You are my life, You are my Support.
ਤੁਝਹਿਪੇਖਿਬਿਗਸੈਕਉਲਾਰੁ॥੨॥
ਤੈਨੂੰ ਵੇਖ ਕੇ (ਮੇਰਾ ਹਿਰਦਾ ਇਉਂ) ਖਿੜਦਾ ਹੈ (ਜਿਵੇਂ) ਕੌਲ-ਫੁੱਲ (ਸੂਰਜ ਨੂੰ ਵੇਖ ਕੇ ਖਿੜਦਾ ਹੈ) ॥੨॥
Beholding You, my heart-lotus blossoms forth. ||2||
ਤੂਮੇਰੀਗਤਿਪਤਿਤੂਪਰਵਾਨੁ
ਹੇ ਪ੍ਰਭੂ! ਤੂੰ ਹੀ ਮੇਰੀ ਉੱਚੀ ਆਤਮਕ ਅਵਸਥਾ ਤੇ (ਲੋਕ ਪਰਲੋਕ ਦੀ) ਇੱਜ਼ਤ (ਦਾ ਰਾਖਾ) ਹੈਂ, (ਜੋ ਕੁਝ) ਤੂੰ (ਕਰਦਾ ਹੈਂ ਉਹ) ਮੈਂ ਖਿੜੇ-ਮੱਥੇ ਮੰਨਦਾ ਹਾਂ।
You are my salvation and honor; You make me acceptable.
ਤੂਸਮਰਥੁਮੈਤੇਰਾਤਾਣੁ॥੩॥
ਤੂੰ ਹਰੇਕ ਤਾਕਤ ਦਾ ਮਾਲਕ ਹੈਂ, ਮੈਨੂੰ ਤੇਰਾ ਹੀ ਸਹਾਰਾ ਹੈ ॥੩॥
You are All-powerful, You are my strength. ||3||
ਅਨਦਿਨੁਜਪਉਨਾਮਗੁਣਤਾਸਿ
ਹੇ ਪ੍ਰਭੂ! ਹੇ ਗੁਣਾਂ ਦੇ ਖ਼ਜ਼ਾਨੇ! ਮੈਂ ਸਦਾ ਹਰ ਵੇਲੇ ਤੇਰਾ ਨਾਮ ਹੀ ਜਪਦਾ ਰਹਾਂ,
Night and day, I chant the Naam, the Name of the Lord, the treasure of excellence.
ਨਾਨਕਕੀਪ੍ਰਭਪਹਿਅਰਦਾਸਿ॥੪॥੨੩॥੭੪॥
(ਮੇਹਰ ਕਰ) ਨਾਨਕ ਦੀ ਤੇਰੇ ਪਾਸ ਇਹ ਬੇਨਤੀ ਹੈ ॥੪॥੨੩॥੭੪॥
This is Nanak's prayer to God. ||4||23||74||
ਆਸਾਮਹਲਾ
Aasaa, Fifth Mahalaa:
ਰੋਵਨਹਾਰੈਝੂਠੁਕਮਾਨਾ
(ਹੇ ਭਾਈ! ਜਿੱਥੇ ਕੋਈ ਮਰਦਾ ਹੈ ਤੇ ਉਸ ਨੂੰ ਕੋਈ ਸੰਬੰਧੀ ਰੋਂਦਾ ਹੈ ਉਹ) ਰੋਣ ਵਾਲਾ ਭੀ (ਆਪਣੇ ਦੁੱਖਾਂ ਨੂੰ ਰੋਂਦਾ ਹੈ ਤੇ ਇਸ ਤਰ੍ਹਾਂ) ਝੂਠਾ ਰੋਣ ਹੀ ਰੋਂਦਾ ਹੈ।
The mourner practices falsehood;
ਹਸਿਹਸਿਸੋਗੁਕਰਤਬੇਗਾਨਾ॥੧॥
ਜੇਹੜਾ ਕੋਈ ਓਪਰਾ ਮਨੁੱਖ (ਉਸ ਦੇ ਮਰਨ ਤੇ ਅਫ਼ਸੋਸ ਕਰਨ ਆਉਂਦਾ ਹੈ ਉਹ) ਹੱਸ ਹੱਸ ਕੇ ਅਫ਼ਸੋਸ ਕਰਦਾ ਹੈ ॥੧॥
he laughs with glee, while mourning for others. ||1||
ਕੋਮੂਆਕਾਕੈਘਰਿਗਾਵਨੁ
(ਹੇ ਭਾਈ!) ਜਗਤ ਵਿਚ ਸੁਖ ਦੁਖ ਦਾ ਚੱਕਰ ਚਲਦਾ ਹੀ ਰਹਿੰਦਾ ਹੈ, ਜਿੱਥੇ ਕੋਈ ਮਰਦਾ ਹੈ (ਉੱਥੇ ਰੋਣ-ਪਿੱਟਣ ਹੋ ਰਿਹਾ ਹੈ), ਤੇ ਕਿਸੇ ਦੇ ਘਰ ਵਿਚ (ਕਿਸੇ ਖ਼ੁਸ਼ੀ ਆਦਿਕ ਦੇ ਕਾਰਨ) ਗਾਉਣ ਹੋ ਰਿਹਾ ਹੈ।
Someone has died, while there is singing in someone else's house.
ਕੋਰੋਵੈਕੋਹਸਿਹਸਿਪਾਵਨੁ॥੧॥ਰਹਾਉ
ਕੋਈ ਰੋਂਦਾ ਹੈ ਕੋਈ ਹੱਸ ਹੱਸ ਪੈਂਦਾ ਹੈ ॥੧॥ ਰਹਾਉ ॥
One mourns and bewails, while another laughs with glee. ||1||Pause||
ਬਾਲਬਿਵਸਥਾਤੇਬਿਰਧਾਨਾ
ਬਾਲ ਉਮਰ ਤੋਂ ਲੈ ਕੇ ਬੁੱਢਾ ਹੋਣ ਤਕ-
From childhood to old age,
ਪਹੁਚਿਮੂਕਾਫਿਰਿਪਛੁਤਾਨਾ॥੨॥
(ਮਨੁੱਖ ਅਗਾਂਹ ਅਗਾਂਹ ਆਉਣ ਵਾਲੀ ਉਮਰ ਵਿਚ ਸੁਖ ਦੀ ਆਸ ਧਾਰਦਾ ਹੈ, ਪਰ ਅਗਲੀ ਅਵਸਥਾ ਤੇ) ਮਸਾਂ ਪਹੁੰਚਦਾ ਹੀ ਹੈ (ਕਿ ਉਥੇ ਹੀ ਦੁੱਖ ਭੀ ਵੇਖ ਕੇ ਸੁਖ ਦੀ ਆਸ ਲਾਹ ਬੈਠਦਾ ਹੈ, ਤੇ) ਫਿਰ ਪਛਤਾਂਦਾ ਹੈ (ਕਿ ਆਸਾਂ ਐਵੇਂ ਹੀ ਬਣਾਂਦਾ ਰਿਹਾ) ॥੨॥
the mortal does not attain his goals, and he comes to regret in the end. ||2||
ਤ੍ਰਿਹੁਗੁਣਮਹਿਵਰਤੈਸੰਸਾਰਾ
(ਹੇ ਭਾਈ!) ਜਗਤ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਵਿਚ ਹੀ ਦੌੜ-ਭੱਜ ਕਰ ਰਿਹਾ ਹੈ,
The world is under the influence of the three qualities.
ਨਰਕਸੁਰਗਫਿਰਿਫਿਰਿਅਉਤਾਰਾ॥੩॥
ਤੇ ਮੁੜ ਮੁੜ (ਕਦੇ) ਨਰਕਾਂ (ਦੁੱਖਾਂ) ਵਿਚ (ਕਦੇ) ਸੁਰਗ (ਸੁਖਾਂ) ਵਿਚ ਪੈਂਦਾ ਹੈ (ਕਦੇ ਸੁਖ ਮਾਣਦਾ ਹੈ ਕਦੇ ਦੁੱਖ ਭੋਗਦਾ ਹੈ) ॥੩॥
The mortal is reincarnated, again and again, into heaven and hell. ||3||
ਕਹੁਨਾਨਕਜੋਲਾਇਆਨਾਮ
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਵਿਚ ਜੋੜਦਾ ਹੈ,
Says Nanak, one who is attached to the Naam, the Name of the Lord,
ਸਫਲਜਨਮੁਤਾਕਾਪਰਵਾਨ॥੪॥੨੪॥੭੫॥
ਉਸ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੋ ਜਾਂਦਾ ਹੈ ॥੪॥੨੪॥੭੫॥
becomes acceptable, and his life becomes fruitful. ||4||24||75||
ਆਸਾਮਹਲਾ
Aasaa, Fifth Mahalaa:
ਸੋਇਰਹੀਪ੍ਰਭਖਬਰਿਜਾਨੀ
ਹੇ ਸਖੀ! (ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਰਹਿੰਦੀ ਹੈ (ਆਤਮਕ ਜੀਵਨ ਵਲੋਂ ਬੇ-ਪਰਵਾਹ ਟਿਕੀ ਰਹਿੰਦੀ ਹੈ) ਉਹ ਪ੍ਰਭੂ (ਦੇ ਮਿਲਾਪ) ਦੀ ਕਿਸੇ ਸਿੱਖਿਆ ਨੂੰ ਨਹੀਂ ਸਮਝਦੀ।
She remains asleep, and does not know the news of God.
ਭੋਰੁਭਇਆਬਹੁਰਿਪਛੁਤਾਨੀ॥੧॥
ਪਰ ਜਦੋਂ ਦਿਨ ਚੜ੍ਹ ਆਉਂਦਾ ਹੈ (ਜ਼ਿੰਦਗੀ ਦੀ ਰਾਤ ਮੁੱਕ ਕੇ ਮੌਤ ਦਾ ਸਮਾ ਆ ਜਾਂਦਾ ਹੈ) ਤਦੋਂ ਉਹ ਪਛੁਤਾਂਦੀ ਹੈ ॥੧॥
The day dawns, and then, she regrets. ||1||
ਪ੍ਰਿਅਪ੍ਰੇਮਸਹਜਿਮਨਿਅਨਦੁਧਰਉਰੀ
ਹੇ ਸਖੀ! ਪਿਆਰੇ (ਪ੍ਰਭੂ) ਦੇ ਪ੍ਰੇਮ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਆਪਣੇ ਮਨ ਵਿਚ (ਉਸ ਦੇ ਦਰਸਨ ਦੀ ਤਾਂਘ ਦਾ) ਆਨੰਦ ਟਿਕਾਈ ਰੱਖਦੀ ਹਾਂ।
Loving the Beloved, the mind is filled with celestial bliss.
ਪ੍ਰਭਮਿਲਬੇਕੀਲਾਲਸਾਤਾਤੇਆਲਸੁਕਹਾਕਰਉਰੀ॥੧॥ਰਹਾਉ
ਹੇ ਸਖੀ! (ਮੇਰੇ ਅੰਦਰ ਹਰ ਵੇਲੇ) ਪ੍ਰਭੂ ਦੇ ਮਿਲਾਪ ਦੀ ਤਾਂਘ ਬਣੀ ਰਹਿੰਦੀ ਹੈ, ਇਸ ਵਾਸਤੇ (ਉਸ ਨੂੰ ਯਾਦ ਰੱਖਣ ਵਲੋਂ) ਮੈਂ ਕਦੇ ਭੀ ਆਲਸ ਨਹੀਂ ਕਰ ਸਕਦੀ ॥੧॥ ਰਹਾਉ ॥
You yearn to meet with God, so why do you delay? ||1||Pause||
ਕਰਮਹਿਅੰਮ੍ਰਿਤੁਆਣਿਨਿਸਾਰਿਓ
ਹੇ ਸਖੀ! (ਮਨੁੱਖਾ ਜਨਮ ਦੇ ਕੇ ਪਰਮਾਤਮਾ ਨੇ) ਸਾਡੇ ਹੱਥਾਂ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲਿਆ ਕੇ ਪਾਇਆ ਸੀ (ਸਾਨੂੰ ਨਾਮ-ਅੰਮ੍ਰਿਤ ਪੀਣ ਦਾ ਮੌਕਾ ਦਿੱਤਾ ਸੀ।
He came and poured His Ambrosial Nectar into your hands,
ਖਿਸਰਿਗਇਓਭੂਮਪਰਿਡਾਰਿਓ॥੨॥
ਪਰ ਜੇਹੜੀ ਜੀਵ-ਇਸਤ੍ਰੀ ਸਾਰੀ ਉਮਰ ਮੋਹ ਦੀ ਨੀਂਦ ਵਿਚ ਸੁੱਤੀ ਰਹਿੰਦੀ ਹੈ, ਉਸ ਦੇ ਹੱਥਾਂ ਵਿਚ ਉਹ ਅੰਮ੍ਰਿਤ) ਤਿਲਕ ਜਾਂਦਾ ਹੈ ਤੇ ਮਿੱਟੀ ਵਿਚ ਜਾ ਰਲਦਾ ਹੈ ॥੨॥
but it slipped through your fingers, and fell onto the ground. ||2||
ਸਾਦਿਮੋਹਿਲਾਦੀਅਹੰਕਾਰੇ
ਹੇ ਸਖੀ! (ਜੀਵ-ਇਸਤ੍ਰੀ ਆਪ ਹੀ) ਪਦਾਰਥਾਂ ਦੇ ਸੁਆਦ ਵਿਚ ਮਾਇਆ ਦੇ ਮੋਹ ਵਿਚ, ਅਹੰਕਾਰ ਵਿਚ ਦੱਬੀ ਰਹਿੰਦੀ ਹੈ
You are burdened with desire, emotional attachment and egotism;
ਦੋਸੁਨਾਹੀਪ੍ਰਭਕਰਣੈਹਾਰੇ॥੩॥
(ਇਸ ਦੀ ਇਸ ਮੰਦ-ਭਾਗਤਾ ਬਾਰੇ) ਸਿਰਜਣਹਾਰ ਪ੍ਰਭੂ ਨੂੰ ਕੋਈ ਦੋਸ਼ ਨਹੀਂ ਦਿੱਤਾ ਜਾ ਸਕਦਾ ॥੩॥
it is not the fault of God the Creator. ||3||
ਸਾਧਸੰਗਿਮਿਟੇਭਰਮਅੰਧਾਰੇ
ਸਾਧ ਸੰਗਤਿ ਵਿਚ ਆ ਕੇ (ਜਿਸ ਜੀਵ-ਇਸਤ੍ਰੀ ਦੇ ਅੰਦਰੋਂ) ਮਾਇਆ ਦੀ ਭਟਕਣ ਦੇ ਹਨੇਰੇ ਮਿਟ ਜਾਂਦੇ ਹਨ,
In the Saadh Sangat, the Company of the Holy, the darkness of doubt is dispelled.
ਨਾਨਕਮੇਲੀਸਿਰਜਣਹਾਰੇ॥੪॥੨੫॥੭੬॥
ਹੇ ਨਾਨਕ! ਸਿਰਜਣਹਾਰ ਪ੍ਰਭੂ (ਉਸ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥੪॥੨੫॥੭੬॥
O Nanak, the Creator Lord blends us with Himself. ||4||25||76||
ਆਸਾਮਹਲਾ
Aasaa, Fifth Mahalaa:
ਚਰਨਕਮਲਕੀਆਸਪਿਆਰੇ
ਹੇ ਪਿਆਰੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰੇ ਸੋਹਣੇ ਚਰਨਾਂ ਨਾਲ ਜੁੜੇ ਰਹਿਣ ਦੀ ਆਸ ਪੈਦਾ ਹੋ ਜਾਂਦੀ ਹੈ,
I long for the Lotus Feet of my Beloved Lord.
ਜਮਕੰਕਰਨਸਿਗਏਵਿਚਾਰੇ॥੧॥
ਜਮ-ਦੂਤ ਭੀ ਉਸ ਉੱਤੇ ਆਪਣਾ ਜ਼ੋਰ ਨਾਹ ਪੈਂਦਾ ਵੇਖ ਕੇ ਉਸ ਪਾਸੋਂ ਦੂਰ ਭੱਜ ਜਾਂਦੇ ਹਨ ॥੧॥
The wretched Messenger of Death has run away from me. ||1||
ਤੂਚਿਤਿਆਵਹਿਤੇਰੀਮਇਆ
ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੇਰੀ ਮਿਹਰ ਹੁੰਦੀ ਹੈ ਉਸ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ,
You enter into my mind, by Your Kind Mercy.
ਸਿਮਰਤਨਾਮਸਗਲਰੋਗਖਇਆ॥੧॥ਰਹਾਉ
ਤੇਰਾ ਨਾਮ ਸਿਮਰਿਆਂ ਉਸ ਦੇ ਸਾਰੇ ਰੋਗ ਨਾਸ ਹੋ ਜਾਂਦੇ ਹਨ ॥੧॥ ਰਹਾਉ ॥
Meditating on the Naam, the Name of the Lord, all diseases are destroyed. ||1||Pause||
ਅਨਿਕਦੂਖਦੇਵਹਿਅਵਰਾਕਉ
ਹੇ ਪ੍ਰਭੂ! ਹੋਰਨਾਂ ਨੂੰ ਤਾਂ (ਇਹ ਜਮ-ਦੂਤ) ਅਨੇਕਾਂ ਕਿਸਮਾਂ ਦੇ ਦੁੱਖ ਦੇਂਦੇ ਹਨ,
Death gives so much pain to others,
ਪਹੁਚਿਸਾਕਹਿਜਨਤੇਰੇਕਉ॥੨॥
ਪਰ ਸੇਵਕ ਦੇ ਇਹ ਨੇੜੇ ਭੀ ਨਹੀਂ ਢੁੱਕ ਸਕਦੇ ॥੨॥
but it cannot even come near Your slave. ||2||
ਦਰਸਤੇਰੇਕੀਪਿਆਸਮਨਿਲਾਗੀ
ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੇਰੇ ਦਰਸ਼ਨ ਦੀ ਤਾਂਘ ਪੈਦਾ ਹੁੰਦੀ ਹੈ,
My mind thirsts for Your Vision;
ਸਹਜਅਨੰਦਬਸੈਬੈਰਾਗੀ॥੩॥
ਉਹ ਮਾਇਆ ਵਲੋਂ ਵੈਰਾਗਵਾਨ ਹੋ ਕੇ ਆਤਮਕ ਅਡੋਲਤਾ ਦੇ ਆਨੰਦ ਵਿਚ ਟਿਕਿਆ ਰਹਿੰਦਾ ਹੈ ॥੩॥
in peaceful ease and bliss, I dwell in detachment. ||3||
ਨਾਨਕਕੀਅਰਦਾਸਿਸੁਣੀਜੈ
ਹੇ ਪ੍ਰਭੂ! (ਆਪਣੇ ਸੇਵਕ) ਨਾਨਕ ਦੀ ਭੀ ਅਰਜ਼ੋਈ ਸੁਣ,
Hear this prayer of Nanak:
ਕੇਵਲਨਾਮੁਰਿਦੇਮਹਿਦੀਜੈ॥੪॥੨੬॥੭੭॥
(ਨਾਨਕ ਨੂੰ ਆਪਣਾ) ਸਿਰਫ਼ ਨਾਮ ਹਿਰਦੇ ਵਿਚ (ਵਸਾਣ ਲਈ) ਦੇਹ ॥੪॥੨੬॥੭੭॥
please, infuse Your Name into his heart. ||4||26||77||
ਆਸਾਮਹਲਾ
Aasaa, Fifth Mahalaa:
ਮਨੁਤ੍ਰਿਪਤਾਨੋਮਿਟੇਜੰਜਾਲ
(ਹੇ ਭਾਈ!) ਉਸ ਮਨੁੱਖ ਦਾ ਮਨ ਮਾਇਆ ਦੀ ਤ੍ਰਿਸ਼ਨਾ ਵਲੋਂ ਰੱਜ ਜਾਂਦਾ ਹੈ ਉਸ ਦੇ ਮਾਇਆ ਦੇ ਮੋਹ ਦੇ ਸਾਰੇ ਬੰਧਨ ਟੁੱਟ ਜਾਂਦੇ ਹਨ,
My mind is satisfied, and my entanglements have been dissolved.
ਪ੍ਰਭੁਅਪੁਨਾਹੋਇਆਕਿਰਪਾਲ॥੧॥
ਜਿਸ ਉੱਤੇ ਪਿਆਰਾ ਪ੍ਰਭੂ ਦਇਆਵਾਨ ਹੋ ਜਾਂਦਾ ਹੈ ॥੧॥
God has become merciful to me. ||1||
ਸੰਤਪ੍ਰਸਾਦਿਭਲੀਬਨੀ
(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮੇਰਾ ਭਾਗ ਜਾਗ ਪਿਆ ਹੈ,
By the Grace of the Saints, everything has turned out well.
ਜਾਕੈਗ੍ਰਿਹਿਸਭੁਕਿਛੁਹੈਪੂਰਨੁਸੋਭੇਟਿਆਨਿਰਭੈਧਨੀ॥੧॥ਰਹਾਉ
ਮੈਨੂੰ ਉਹ ਮਾਲਕ ਮਿਲ ਪਿਆ ਹੈ ਜਿਸ ਨੂੰ ਕਿਸੇ ਪਾਸੋਂ ਕੋਈ ਡਰ ਨਹੀਂ ਤੇ ਜਿਸ ਦੇ ਘਰ ਵਿਚ ਹਰੇਕ ਚੀਜ਼ ਅਮੁੱਕ ਹੈ ॥੧॥ ਰਹਾਉ ॥
His House is overflowing with all things; I have met Him, the Fearless Master. ||1||Pause||
ਨਾਮੁਦ੍ਰਿੜਾਇਆਸਾਧਕ੍ਰਿਪਾਲ
(ਹੇ ਭਾਈ!) ਦਇਆ-ਸਰੂਪ ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ) ਨਾਮ ਪੱਕਾ ਕਰ ਦਿੱਤਾ,
By the Kind Mercy of the Holy Saints, the Naam has been implanted within me.
ਮਿਟਿਗਈਭੂਖਮਹਾਬਿਕਰਾਲ॥੨॥
(ਉਸ ਦੇ ਅੰਦਰੋਂ) ਬੜੀ ਡਰਾਉਣੀ (ਮਾਇਆ ਦੀ) ਭੁੱਖ ਦੂਰ ਹੋ ਗਈ ॥੨॥
The most dreadful desires have been eliminated. ||2||
ਠਾਕੁਰਿਅਪੁਨੈਕੀਨੀਦਾਤਿ
(ਹੇ ਭਾਈ!) ਠਾਕੁਰ-ਪ੍ਰਭੂ ਨੇ ਜਿਸ ਨੂੰ ਆਪਣੇ ਸੇਵਕ ਨਾਮ ਦੀ ਦਾਤਿ ਬਖ਼ਸ਼ੀ,
My Master has given me a gift;
ਜਲਨਿਬੁਝੀਮਨਿਹੋਈਸਾਂਤਿ॥੩॥
(ਉਸ ਦੇ ਮਨ ਵਿਚੋਂ ਤ੍ਰਿਸ਼ਨਾ ਦੀ) ਸੜਨ ਬੁੱਝ ਗਈ ਉਸ ਦੇ ਮਨ ਵਿਚ ਠੰਢ ਪੈ ਗਈ ॥੩॥
the fire has been extinguished, and my mind is now at peace. ||3||
ਮਿਟਿਗਈਭਾਲਮਨੁਸਹਜਿਸਮਾਨਾ
(ਦੁਨੀਆ ਦੇ ਖ਼ਜ਼ਾਨਿਆਂ ਵਾਸਤੇ ਉਸ ਮਨੁੱਖ ਦੀ) ਢੂੰਢ ਦੂਰ ਹੋ ਗਈ, ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕ ਗਿਆ,
My search has ended, and my mind is absorbed in celestial bliss.