ਤਜੇਹੋਸੰ॥੫੨੩॥
(ਜਿਸ ਕਰ ਕੇ) ਹੋਸ਼ ਠਿਕਾਣੇ ਨਹੀਂ ਹੈ ॥੫੨੩॥
The warriors wandered after getting wounded and their zeal grew, with fury, they began to lose their senses.523.
ਕਜੇਸੰਜੰ॥
(ਜਿਨ੍ਹਾਂ ਨੇ) ਕਵਚਾਂ ਨਾਲ (ਤਨ) ਕੱਜੇ ਹੋਏ ਹਨ,
ਪੂਰੇਪੰਜੰ॥
ਪੰਜ (ਪ੍ਰਕਾਰ ਦੇ ਸ਼ਸਤ੍ਰ ਧਾਰਨ) ਕੀਤੇ ਹੋਏ ਹਨ।
ਜੁਝੇਖੇਤੰ॥
ਰਣ-ਭੂਮੀ ਵਿੱਚ ਲੜ ਰਹੇ ਹਨ
ਡਿਗੇਚੇਤੰ॥੫੨੪॥
ਅਤੇ ਅਚੇਤ ਹੋ ਕੇ ਡਿੱਗੇ ਪਏ ਹਨ ॥੫੨੪॥
The warriors covered with armours, began to fight in the battlefield and fell down unconscious.524.
ਘੇਰੀਲੰਕੰ॥
ਬਾਂਕੇ ਸੂਰਮਿਆ ਨੇ
ਬੀਰੰਬੰਕੰ॥
ਲੰਕਾ ਘੇਰ ਲਈ ਹੈ
The foppish warriors besieged Lanka
ਭਜੀਸੈਣੰ॥
ਅਤੇ ਸ਼ਰਮਿੰਦੀਆਂ ਅੱਖਾਂ ਨਾਲ
ਲਜੀਨੈਣੰ॥੫੨੫॥
ਰਾਖਸ਼ਾਂ ਦੀ ਸੈਨਾ ਭਜ ਗਈ ਹੈ ॥੫੨੫॥
The demons army sped away feeling ashamed.525.
ਡਿਗੇਸੂਰੰ॥
ਸੂਰਮੇ ਡਿੱਗ ਪਏ ਹਨ,
ਭਿਗੇਨੂਰੰ॥
(ਉਨ੍ਹਾਂ ਦੇ) ਮੁਖ (ਲਹੂ ਨਾਲ) ਭਿੱਜੇ ਹੋਏ ਹਨ।
The brave fighters fell and their faces shone
ਬਯਾਹੈਂਹੂਰੰ॥
(ਉਨ੍ਹਾਂ ਨੂੰ) ਹੂਰਾਂ ਵਿਆਹ ਰਹੀਆਂ ਹਨ
ਕਾਮੰਪੂਰੰ॥੫੨੬॥
ਅਤੇ ਉਨ੍ਹਾਂ ਦੀ ਕਾਮਨਾ ਪੂਰੀ ਹੋ ਰਹੀ ਹੈ ॥੫੨੬॥
They wedded the heavenly damsels and fulfilled their wishes.526.
ਇਤਿਸ੍ਰੀਬਚਿਤ੍ਰਨਾਟਕੇਰਾਮਵਤਾਰਮਕਰਾਛਕੁੰਭਅਨਕੁੰਭਬਧਹਿਧਯਾਇਸਮਾਪਤਮਸਤੁ॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਰਾਮਾਵਤਾਰ ਦੇ ਕੁੰਭ ਬਧਹਿ ਅਧਿਆਇ ਦੀ ਸਮਾਪਤੀ।
End of the chapter entitled ‘Killing of Makrachh, Kumbh and Ankumbh’ in Ramavtar in BACHITTAR NATAK.
ਅਥਰਾਵਨਜੁਧਕਥਨੰ॥
ਹੁਣ ਰਾਵਣ ਦੇ ਯੁੱਧ ਦਾ ਕਥਨ
Now begins the description of the war with Ravna :
ਹੋਹਾਛੰਦ॥
ਹੋਹਾ ਛੰਦ
HOHA STANZA
ਸੁਣਯੋਇਸੰ॥
(ਦੈਂਤਾਂ ਦੇ) ਰਾਜੇ (ਰਾਵਣ) ਨੇ ਸੁਣਿਆ ਹੈ
ਜਿਣਯੋਕਿਸੰ॥
ਕਿ ਬੰਦਰ ਜਿੱਤ ਗਏ ਹਨ।
ਚਪਯੋਚਿਤੰ॥
ਉਹ ਚਿੱਤ ਵਿੱਚ ਖਿੱਝ ਗਿਆ
ਬੁਲਯੋਬਿਤੰ॥੫੨੭॥
ਅਤੇ (ਆਪਣੇ) ਪੂਰੇ ਬਲ ਨਾਲ ਬੋਲਣ ਲੱਗਿਆਂ (ਬੰਦਰਾਂ ਦਾ ਰਾਜਾ ਜਿੱਤ ਗਿਆ) ॥੫੨੭॥
Ravna heard about the victory (of Ram), he being highly infuriated in his mind, began to shout violently.527.
ਘਿਰਿਯੋਗੜੰ॥
(ਬੰਦਰਾਂ ਦੁਆਰਾ) ਕਿਲੇ ਦਾ ਘਿਰਨ ਨਾਲ
ਰਿਸੰਬੜੰ॥
(ਰਾਵਣ ਦਾ) ਕ੍ਰੋਧ ਵਧ ਗਿਆ ਹੈ।
ਭਜੀਤ੍ਰਿਯੰ॥
(ਰਾਵਣ ਦੀਆਂ) ਇਸਤਰੀਆਂ ਭੱਜ ਗਈਆਂ ਹਨ
ਭ੍ਰਮੀਭਯੰ॥੫੨੮॥
ਅਤੇ ਭੈ ਨਾਲ ਭਰਮੀਆਂ ਹੋਈਆਂ ਹਨ ॥੫੨੮॥
Seeing his citadel besieged his ire grew more and he saw women running away in fear.528.
ਭ੍ਰਮੀਤਬੈ॥
(ਰਾਵਣ ਦੀਆਂ) ਭੈਭੀਤ ਹੋਣ ਵਾਲੀਆਂ
ਭਜੀਸਭੈ॥
ਸਾਰੀਆਂ (ਇਸਤਰੀਆਂ) ਭੱਜੀ ਜਾਂਦੀਆਂ ਹਨ।
ਤ੍ਰਿਯੰਇਸੰ॥
ਰਾਵਣ ਦੀ ਇਸਤਰੀ (ਮੰਦੋਦਰੀ) ਨੂੰ
ਗਹਯੋਕਿਸੰ॥੫੨੯॥
ਬੰਦਰਾਂ ਨੇ ਫੜ ਲਿਆ ਹੈ ॥੫੨੯॥
All the women are running away in illusion and Ravana obstructed them catching their hair.529.
ਕਰੈਂਹਹੰ॥
ਹਾਇ-ਹਾਇ ਕਰਦੀ ਹੋਈ
ਅਹੋਦਯੰ॥
(ਕਹਿਣ ਲੱਗੀ ਕਿ) ਹੇ ਦੇਵ!
ਕਰੋਗਈ॥
(ਜੇ ਕੋਈ) ਅਵੱਗਿਆ ਹੋ ਗਈ ਹੈ
ਛਮੋਭਈ॥੫੩੦॥
ਤਾਂ ਖਿਮਾ ਕਰ ਦਿਓ ॥੫੩੦॥
They were lamenting profusely and praying to God and were asking for forgiveness for their sins.530.
ਸੁਣੀਸ੍ਰੁਤੰ॥
(ਰਾਵਣ ਨੇ) ਉਸ (ਮੰਦੋਦਰੀ ਦੀ ਪੁਕਾਰ ਨੂੰ)
ਧੁਣੰਉਤੰ॥
ਕੰਨੀਂ ਸੁਣ ਲਿਆ
ਉਠਯੋਹਠੀ॥
ਤਾਂ ਹੱਠੀ (ਇਸ ਤਰ੍ਹਾਂ ਉੱਠਿਆ)
ਜਿਮੰਭਠੀ॥੫੩੧॥
ਜਿਵੇਂ ਭੱਠੀ (ਵਿਚੋਂ ਅੱਗ ਦਾ ਲੰਬੂ ਨਿਕਲਦਾ ਹੈ) ॥੫੩੧॥
That persistent Ravana got up on listening to such sounds and it seemed that a fire cauldron was blazing.531.
ਕਛਯੋਨਰੰ॥
ਡਟ ਕੇ ਯੋਧੇ (ਰਾਵਣ ਨੇ)
ਤਜੇਸਰੰ॥
ਤੀਰ ਛੱਡੇ
ਹਣੇਕਿਸੰ॥
ਅਤੇ ਬੰਦਰ ਮਾਰ ਦਿੱਤੇ।
ਰੁਕੀਦਿਸੰ॥੫੩੨॥
(ਸਾਰੀਆਂ) ਦਿਸ਼ਾਵਾਂ (ਤੀਰਾਂ ਨਾਲ) ਭਰ ਗਈਆਂ ॥੫੩੨॥
He began to kill the human army and with his arrows all the directions were obstructed.532.
ਤ੍ਰਿਣਣਿਣਛੰਦ॥
ਤ੍ਰਿਣਣਿਣ ਛੰਦ (ਨੋਟ-ਇਸ ਨਾਂ ਅਧੀਨ ਲਿਖੇ ਗਏ ਛੰਦਾਂ ਦੇ ਪਹਿਲੇ ਸ਼ਬਦ ਉਂਜ ਤਾਂ ਅਰਥਹੀਣ ਹਨ ਪਰ ਜੰਗ ਦਾ ਜੋਸ਼ ਪੈਦਾ ਕਰਨ ਲਈ ਵਰਤੇ ਗਏ ਹਨ।)
TRINANIN STANZA
ਤ੍ਰਿਣਣਿਣਤੀਰੰ॥
ਤੀਰ ਚੱਲਦੇ ਹਨ,
ਬ੍ਰਿਣਣਿਣਬੀਰੰ॥
ਸੂਰਮੇ ਬੋਲਦੇ ਹਨ,
The arrows were discharged and the warriors were wounded.
ਢ੍ਰਣਣਣਢਾਲੰ॥
ਢਾਲਾਂ ਵੱਜਦੀਆਂ ਹਨ
ਜ੍ਰਣਣਣਜ੍ਵਾਲੰ॥੫੩੩॥
ਅਤੇ ਵਿੱਚੋਂ ਅੱਗ ਨਿਕਲਦੀ ਹੈ ॥੫੩੩॥
The shields were slipping down and the fires blazed.533.
ਖ੍ਰਣਣਣਖੋਲੰ॥
(ਸਿਰ ਦੇ) ਟੋਪਾਂ ਵਿੱਚ
ਬ੍ਰਣਣਣਬੋਲੰ॥
ਖੜਾਕ ਦੀ ਆਵਾਜ਼ ਹੁੰਦੀ ਹੈ,
ਕ੍ਰਣਣਣਰੋਸੰ॥
(ਸੂਰਮੇ) ਕ੍ਰੋਧ ਕਰਕੇ