GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 244
Display Settings
ਕਾਰੈਲਾਗਮੰਤ੍ਰੰਕੁਮੰਤ੍ਰੰਬਿਚਾਰੰ
(ਫਿਰ ਦੋਵੇਂ) ਕੁਮੰਤ੍ਰ ਰੂਪ ਮੰਤ੍ਰ ਨੂੰ ਵਿਚਾਰਨ ਲੱਗੇ।
ਇਤੈਉਚਰੇਬੈਨਭ੍ਰਾਤੰਲੁਝਾਰੰ॥੪੧੭॥
(ਰਾਵਣ ਨੇ) ਜੁਝਾਰੂ ਭਰਾ (ਕੁੰਭਕਰਨ ਨੂੰ) ਸਾਰੀ ਗੱਲ ਦੱਸ ਦਿੱਤੀ ॥੪੧੭॥
They all held consultation together and talked to one another about the war.417.
ਜਲੰਗਾਗਰੀਸਪਤਸਾਹੰਸ੍ਰਪੂਰੰ
ਪਾਣੀ ਦੀਆਂ ਭਰੀਆਂ ਹੋਈਆਂ ਸੱਤ ਹਜ਼ਾਰ ਗਾਗਰਾਂ ਨਾਲ
ਮੁਖੰਪੁਛਲਯੋਕੁੰਭਕਾਨੰਕਰੂਰੰ
ਕੁੰਭਕਰਨ ਨੇ ਆਪਣਾ ਭਿਆਨਕ ਮੂੰਹ ਪੂੰਝ ਲਿਆ।
Kumbhkaran used seven thousand metallic pitchers of water to cleanse his face
ਕੀਯੋਮਾਸਹਾਰੰਮਹਾਮਦਯਪਾਨੰ
ਫਿਰ ਮਾਸ ਦਾ ਆਹਾਰ ਕੀਤਾ ਅਤੇ ਬਹੁਤ ਸਾਰੀ ਸ਼ਰਾਬ ਪੀ ਲਈ।
ਉਠਯੋਲੈਗਦਾਕੋਭਰਯੋਵੀਰਮਾਨੰ॥੪੧੮॥
ਗੌਰਵ ਨਾਲ ਭਰਿਆ ਸੂਰਮਾ ਗਦਾ ਲੈ ਕੇ ਖੜਾ ਹੋ ਗਿਆ ॥੪੧੮॥
He ate flesh to his fill and drank wine excessively. After all this that proud warrior got up with his mace and marched forware.418.
ਭਜੀਬਾਨਰੀਪੇਖਸੈਨਾਅਪਾਰੰ
(ਜਿਸ ਨੂੰ) ਵੇਖ ਕੇ ਬੰਦਰ ਦੀ ਅਪਾਰ ਸੈਨਾ ਭੱਜ ਗਈ,
ਤ੍ਰਸੇਜੂਥਪੈਜੂਥਜੋਧਾਜੁਝਾਰੰ
ਜੁਝਾਰੂ ਯੋਧਿਆਂ ਦੇ ਦਲਾਂ ਦੇ ਦਲ ਡਰ ਗਏ,
Seeing him the innumerable army of monkeys fled away and many groups of gods became frightful
ਉਠੈਗਦਸਦੰਨਿਨਦੰਤਿਵੀਰੰ
ਸੂਰਮਿਆਂ ਦੇ ਲਲਕਾਰਿਆਂ ਦਾ ਕਠੋਰ ਨਾਦ ਉੱਠਣ ਲੱਗਿਆ
ਫਿਰੈਰੁੰਡਮੁੰਡੰਤਨੰਤਛਤੀਰੰ॥੪੧੯॥
ਅਤੇ ਤੀਰਾਂ ਨਾਲ ਪੱਛੇ ਹੋਏ ਸਿਰ ਅਤੇ ਧੜ ਰੁਲਣ ਲੱਗੇ ॥੪੧੯॥
The terrible shouts of the warriors were heard and the truncated bodies pared by the arrows were seen moving.419.
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ
BHUJANG PRAYAAT STANZA
ਗਿਰੈਮੁੰਡਤੁੰਡੰਭਸੁੰਡੰਗਜਾਨੰ
(ਸੂਰਮਿਆਂ ਦੇ) ਧੜ ਤੇ ਸਿਰ ਅਤੇ ਹਾਥੀਆਂ ਦੇ ਸੁੰਡ ਡਿੱਗੇ ਪਏ ਸਨ।
ਫਿਰੈਰੁੰਡਮੁੰਡੰਸੁਝੁੰਡੰਨਿਸਾਨੰ
ਸਿਰ ਅਤੇ ਧੜ ਭੱਜੇ ਫਿਰਦੇ ਸਨ। ਝੰਡਿਆਂ ਦੇ ਢੇਰ ਲੱਗੇ ਪਏ ਸਨ।
The chopped trunks of the elephants are falling down and the torn banners are swinging hither and thither
ਰੜੈਕੰਕਬੰਕੰਸਸੰਕੰਤਜੋਧੰ
ਭਿਆਨਕ ਕਾਂ ਬੋਲਦੇ ਸਨ ਅਤੇ ਯੋਧੇ ਸਿਸਕ ਰਹੇ ਸਨ।
ਉਠੀਕੂਹਜੂਹੰਮਿਲੇਸੈਣਕ੍ਰੋਧੰ॥੪੨੦॥
ਬਹੁਤ ਰੌਲਾ ਪੈ ਰਿਹਾ ਸੀ ਅਤੇ ਕ੍ਰੋਧ ਭਰੀ ਸੈਨਾ ਆਪਸ ਵਿੱਚ ਗੁੱਥਮਗੁੱਥਾ ਹੋ ਰਹੀ ਸੀ ॥੪੨੦॥
The beautiful horses are rolling down and are warriors are sobbing in the battlefield, there is terrible lamination in the whole field.420.
ਝਿਮੀਤੇਗਤੇਜੰਸਰੋਸੰਪ੍ਰਹਾਰੰ
(ਯੋਧੇ) ਕ੍ਰੋਧ ਨਾਲ ਤੇਜ਼ ਤਲਵਾਰਾਂ ਨੂੰ ਚਲਾਉਂਦੇ ਸਨ।
ਖਿਮੀਦਾਮਨੀਜਾਣੁਭਾਦੋਮਝਾਰੰ
(ਜੋ ਇਸ ਤਰ੍ਹਾਂ ਚਮਕਦੀਆਂ ਸਨ), ਮਾਨੋ ਭਾਦਰੋਂ (ਦੇ ਮਹੀਨੇ ਵਿੱਚ ਕਾਲੀਆਂ ਘਟਾਵਾਂ) ਅੰਦਰ ਬਿਜਲੀ ਲਿਸ਼ਕਦੀ ਹੋਵੇ।
There are fast knocking of the blows, exhibiting the glitter of swords and it seems that the lightning is flashing in the month of Bhason
ਹਸੇਕੰਕਬੰਕੰਕਸੇਸੂਰਵੀਰੰ
ਭਿਆਨਕ ਕਾਂ ਹੱਸਦੇ ਸਨ ਅਤੇ ਸੂਰਮੇ (ਯੁੱਧ ਲਈ ਕਮਰਕਸੇ ਕਰਦੇ ਹਨ।
ਢਲੀਢਾਲਮਾਲੰਸੁਭੇਤਛਤੀਰੰ॥੪੨੧॥
ਢਾਲਾਂ ਦੀ ਮਾਲਾ ਡਿੱਗੀ ਪਈ ਹੈ ਅਤੇ ਭਿਆਨਕ ਘਾਓ ਸ਼ੋਭ ਰਹੇ ਹਨ ॥੪੨੧॥
The beautiful horses carrying warriors as neighing and the rosary of shields alongwith the sharp shafts look impressive.421.
ਬਿਰਾਜਛੰਦ
ਬਿਰਾਜ ਛੰਦ
BIRAAJ STANZA
ਹਕਦੇਬੀਕਰੰ
ਦੇਵੀ (ਕਾਲੀ) ਆਵਾਜ਼ ਕਰ ਰਹੀ ਹੈ,
ਸਦਭੈਰੋਰਰੰ
ਭੈਰੋ (ਭਿਆਨਕ) ਸ਼ਬਦ ਬੋਲ ਰਿਹਾ ਹੈ।
A terrible war began in order in order to appease the goddess Kali
ਚਾਵਡੀਚਿੰਕਰੰ
ਚੁੜੇਲ ਚੀਕਦੀ ਹੈ,
ਡਾਕਣੀਡਿੰਕਰੰ॥੪੨੨॥
ਡਾਕਣੀ ਡਕਾਰ ਮਾਰਦੀ ਹੈ ॥੪੨੨॥
And the Bhairvas began to shout the vultures shrieked and the vampires belched.422.
ਪਤ੍ਰਜੁਗਣਭਰੰ
ਜੋਗਣਾਂ ਖੱਪਰ ਭਰਦੀਆਂ ਹਨ,
ਲੁਥਬਿਥੁਥਰੰ
ਲੋਥਾਂ ਖਿੰਡੀਆਂ ਪਈਆਂ ਹਨ।
The bowls of Yoginis were being filled and the corpses scattered
ਸੰਮੁਹੇਸੰਘਰੰ
ਆਹਮੋ-ਸਾਹਮਣੇ ਯੁੱਧ ਹੋ ਰਿਹਾ ਹੈ,
ਹੂਹਕੂਹੰਭਰੰ॥੪੨੩॥
(ਰਣ-ਭੂਮੀ) ਰੌਲੇ ਰੱਪੇ ਨਾਲ ਭਰੀ ਪਈ ਹੈ ॥੪੨੩॥
The clusters were destroyed and there was tumult all around.423.
ਅਛਰੀਉਛਰੰ
ਅਪੱਛਰਾਵਾਂ ਉਤਸਾਹਿਤ ਹਨ,
ਸਿੰਧੁਰੈਸਿੰਧਰੰ
ਰਣ-ਸਿੰਘੇ ਧੁਨ ਕੱਢ ਰਹੇ ਹਨ।
The heavenly damsels began to dance and the bugles sounded
ਮਾਰਮਾਰੁਚਰੰ
(ਸੂਰਮੇ) ਮਾਰੋ-ਮਾਰੋ ਉਚਾਰਦੇ ਹਨ,
ਬਜਗਜੇਸੁਰੰ॥੪੨੪॥
ਵਾਜੇ ਉੱਚੀ ਸੁਰ ਵਿੱਚ ਗੱਜ ਰਹੇ ਹਨ ॥੪੨੪॥
, The shouts of “Kill, Kill” and the rustling of arrows were heard.424.
ਉਝਰੇਲੁਝਰੰ
ਲੜਾਕੇ ਉਲਝੇ ਪਏ ਹਨ,
ਝੁਮਰੇਜੁਝਰੰ
ਯੋਧੇ ਘੁਮੇਰੀਆਂ ਖਾ ਕੇ (ਡਿਗਦੇ ਹਨ)।
The warriors got entangled with one another and the fighters gushed forward
ਬਜੀਯੰਡੰਮਰੰ
ਡੌਰੂ, ਤੰਬੂਰੇ ਤੇ
ਤਾਲਣੋਤੁੰਬਰੰ॥੪੨੫॥
ਤਾਲ ਛੈਣੇ ਵੱਜਦੇ ਹਨ ॥੪੨੫॥
The tabors and other musical instruments were played in the battlefield.425.
ਰਸਾਵਲਛੰਦ
ਰਸਾਵਲ ਛੰਦ
RASAAVAL STANZA
ਪਰੀਮਾਰਮਾਰੰ
ਮਾਰੋ-ਮਾਰੋ ਹੋ ਰਹੀ ਹੈ,
ਮੰਡੇਸਸਤ੍ਰਧਾਰੰ
ਸ਼ਸਤ੍ਰਾਂ ਦੀਆਂ ਧਾਰਾਵਾਂ (ਸੂਰਮਿਆਂ ਨੂੰ) ਕੱਟ ਰਹੀਆਂ ਹਨ।
There were blows of arms and the edges of the weapons were sharpened
ਰਟੈਮਾਰਮਾਰੰ
(ਮੂੰਹੋਂ) ਮਾਰੋ-ਮਾਰੋ ਬੋਲਦੇ ਹਨ।
ਤੁਟੈਖਗਧਾਰੰ॥੪੨੬॥
ਕਲਵਾਰਾਂ ਦੀ ਧਾਰ ਖੁੰਡੀ ਪੈ ਰਹੀ ਹੈ ॥੪੨੬॥
The warriors repeated the shouts of “kill, kill” and the edge of the spears began to break.426.
ਉਠੈਛਿਛਅਪਾਰੰ
ਅਪਾਰ ਛਿੱਟਾਂ ਉੱਠਦੀਆਂ ਹਨ
ਬਹੈਸ੍ਰੋਣਧਾਰੰ
ਅਤੇ ਲਹੂ ਦੀ ਧਾਰ ਵਗਦੀ ਹੈ।
There was continuous flow of blood and it also spattered
ਹਸੈਮਾਸਹਾਰੰ
ਮਾਸ ਖਾਣ ਵਾਲੇ ਹੱਸਦੇ ਹਨ।
ਪੀਐਸ੍ਰੋਣਸਯਾਰੰ॥੪੨੭॥
ਗਿੱਦੜ ਲਹੂ ਪੀਂਦੇ ਹਨ ॥੪੨੭॥
The flesh-eaters smiled and the jackals drank blood.427.
ਗਿਰੇਚਉਰਚਾਰੰ
ਸੁੰਦਰ ਚੌਰ ਡਿੱਗੇ ਪਏ ਹਨ।
ਭਜੇਏਕਹਾਰੰ
ਕਈ ਹਾਰ ਕੇ ਭੱਜੀ ਜਾ ਰਹੇ ਹਨ।
The beautiful fly-whiskers fell and on one side the defeated warriors ran away
ਰਟੈਏਕਮਾਰੰ
ਕਈ ਮਾਰੋ-ਮਾਰੋ ਰਟ ਰਹੇ ਹਨ।