GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 216
Display Settings
ਰਾਮਸੀਆਬਰਕੈਘਰਿਆਏ
ਰਾਮ ਸੀਤਾ ਨੂੰ ਵਿਆਹ ਕੇ ਘਰ ਆਏ।
ਦੇਸਬਿਦੇਸਨਹੋਤਬਧਾਏ॥੧੫੮॥
ਦੇਸ਼ਾਂ ਪਰਦੇਸਾਂ ਵਿੱਚ ਵਧਾਈ ਦਾ ਮਾਹੌਲ ਬਣ ਗਿਆ ॥੧੫੮॥
After the marriage of Ram and Sita, the congratulatory messages were received from various countries, when they returned to their home.158.
ਜਹਤਹਹੋਤਉਛਾਹਅਪਾਰੂ
ਜਿਥੇ-ਕਿਥੇ ਬਹੁਤ ਉਤਸ਼ਾਹ ਦਿਸ ਰਿਹਾ ਸੀ।
ਤਿਹੂੰਸੁਤਨਕੋਬਯਾਹਬਿਚਾਰੂ
(ਹਰ ਪਾਸੇ ਰਾਜੇ ਦੇ) ਤਿੰਨਾਂ ਪੁੱਤਰਾਂ ਦੇ ਵਿਆਹ ਦਾ ਹੀ ਵਿਚਾਰ ਹੋ ਰਿਹਾ ਸੀ।
There was atmosphere of zest on all sides and the arrangements were being made for the celebration of the marriage of three sons.
ਬਾਜਤਤਾਲਮ੍ਰਿਦੰਗਅਪਾਰੰ
ਅਪਾਰ ਤਾਲ ਅਤੇ ਮ੍ਰਿਦੰਗ ਵੱਜ ਰਹੇ ਸਨ।
ਨਾਚਤਕੋਟਨਕੋਟਅਖਾਰੰ॥੧੫੯॥
ਬਹੁਤ ਅਧਿਕ ਨਾਚ-ਮੰਡਲੀਆਂ ਨਾਚ ਕਰ ਰਹੀਆਂ ਸਨ ॥੧੫੯॥
On all sides the drums resounded in various tunes and many companies of dancers began to dance.159.
ਬਨਿਬਨਿਬੀਰਪਖਰੀਆਚਲੇ
ਘੋੜ-ਸਵਾਰ ਸੂਰਮੇ ਸਜ-ਸਜ ਕੇ ਜਾ ਰਹੇ ਸਨ।
ਜੋਬਨਵੰਤਸਿਪਾਹੀਭਲੇ
ਜੇ ਜਵਾਨ ਚੰਗੇ ਸਿਪਾਹੀ ਸਨ।
The warriors decorated with armours and the youthful soldiers marched forward.
ਭਏਜਾਇਇਸਥਤਨ੍ਰਿਪਦਰਪਰ
ਰਾਜੇ ਦਸ਼ਰਥ ਦੇ ਦੁਆਰ 'ਤੇ ਜਾ ਪਹੁੰਚੇ ਸਨ
ਮਹਾਰਥੀਅਰੁਮਹਾਧਨੁਰਧਰ॥੧੬੦॥
ਮਹਾਰਥੀ ਅਤੇ ਵੱਡੇ ਧਨੁਸ਼ ਧਾਰੀ ॥੧੬੦॥
All these great charioteers and archers came and stood at the gate of the king Dasrath.160.
ਬਾਜਤਜੰਗਮੁਚੰਗਅਪਾਰੰ
ਆਪਾਰਾਂ ਹੀ ਟਲ ('ਜੰਗ') ਅਤੇ ਮੁਚੰਗ ਵੱਜ ਰਹੇ ਸਨ।
ਢੋਲਮ੍ਰਿਦੰਗਸੁਰੰਗਸੁਧਾਰੰ
ਢੋਲ, ਮ੍ਰਿਦੰਗ ਤੇ ਸੁਰੰਗ (ਦੀ ਸੁਰ ਵੀ) ਮਿਲਾਈ ਜਾ ਰਹੀ ਸੀ।
Many types of musical instruments resounded and the melodious sounds of the drums were heard.
ਗਾਵਤਗੀਤਚੰਚਲਾਨਾਰੀ
ਵੇਸ਼ਿਆਵਾਂ ਗੀਤ ਗਾ ਰਹੀਆਂ ਸਨ
ਨੈਨਨਚਾਇਬਜਾਵਤਤਾਰੀ॥੧੬੧॥
ਅਤੇ ਨੈਣਾਂ ਨੂੰ ਮਟਕਾ ਕੇ ਹੱਥਾਂ ਦੀ ਤਾੜੀ ਵਜਾ ਰਹੀਆਂ ਸਨ ॥੧੬੧॥
The energetic women began to sing and reveal their joy by dancing their eyes and clapping their hands.161.
ਭਿਛਕਨਹਵਸਧਨਕੀਰਹੀ
ਮੰਗਤਿਆਂ ਨੂੰ ਧਨ ਦੀ ਇੱਛਾ ਨ ਰਹੀ।
ਦਾਨਸ੍ਵਰਨਸਰਤਾਹੁਇਬਹੀ
ਸੋਨੇ ਦੇ ਦਾਨ ਦੀ ਮਾਨੋ ਨਦੀ ਵਗ ਰਹੀ ਹੋਵੇ।
The beggars had no more desire for wealth because the gift of gold flowed like a stream.
ਏਕਬਾਤਮਾਗਨਕਉਆਵੈ
(ਜੇ ਕੋਈ) ਇਕ ਚੀਜ਼ ਮੰਗਣ ਲਈ ਆਉਂਦਾ ਸੀ
ਬੀਸਕਬਾਤਘਰੈਲੈਜਾਵੈ॥੧੬੨॥
ਤਾਂ ਉਹ ਵੀਹ ਚੀਜ਼ਾਂ ਲੈ ਕੇ ਘਰ ਜਾਂਦਾ ਸੀ ॥੧੬੨॥
Anyone who asked for one thing, he would return to his home with twenty things.162.
ਬਨਿਬਨਿਚਲਤਭਏਰਘੁਨੰਦਨ
ਰਾਮ ਚੰਦਰ ਸਜ-ਧਜ ਕੇ ਤੁਰ ਪਏ ਸਨ। (ਉਹ ਇੰਜ ਪ੍ਰਤੀਤ ਹੋ ਰਹੇ ਸਨ)
ਫੂਲੇਪੁਹਪਬਸੰਤਜਾਨੁਬਨ
ਮਾਨੋ ਬਣ ਵਿੱਚ ਬਸੰਤ ਰੁਤ ਦੇ ਫੁੱਲ ਖਿੜੇ ਹੋਣ।
The sons of king Dasrath playing in the forests appeared like the flowers bloomed in spring season.
ਸੋਭਤਕੇਸਰਅੰਗਿਡਰਾਯੋ
ਉਨ੍ਹਾਂ ਦੇ ਸਰੀਰ ਉੱਤੇ ਪਾਇਆ ਕੇਸਰ ਇਸ ਤਰ੍ਹਾਂ ਸ਼ੋਭਾ ਪਾ ਰਿਹਾ ਸੀ
ਆਨੰਦਹੀਏਉਛਰਜਨਆਯੋ॥੧੬੩॥
ਮਾਨੋ ਹਿਰਦੇ ਦਾ ਆਨੰਦ ਉਛਲ ਕੇ ਬਾਹਰ ਆ ਗਿਆ ਹੋਵੇ ॥੧੬੩॥
The saffron sprinkled on the limbs appeared like the bliss gushing forth form the heart.163.
ਸਾਜਤਭਏਅਮਿਤਚਤੁਰੰਗਾ
ਉਨ੍ਹਾਂ ਨੇ ਆਪਣੀ ਅਮਿਤ ਚਤੁਰੰਗੀ ਸੈਨਾ ਨੂੰ ਇਸ ਤਰ੍ਹਾਂ ਸਜਾਇਆ ਹੋਇਆ ਸੀ
ਉਮਡਚਲਤਜਿਹਬਿਧਿਕਰਿਗੰਗਾ
ਜਿਸ ਤਰ੍ਹਾਂ ਗੰਗਾ ਉਮੜ ਕੇ ਚਲਦੀ ਹੈ।
They are gathering their limitless fourfold army like the gushing forth of the Ganges.