GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 210
Display Settings
ਤਪਯੋਪਉਨਹਾਰੀ
ਤਪੀਆਂ ਨੇ ਤਪਸਵੀ ('ਪਉਨਹਾਰੀ')
ਭਰੰਸਸਤ੍ਰਧਾਰੀ॥੧੦੩॥
ਅਤੇ ਸੂਰਮਿਆਂ ਨੇ ਸੂਰਮੇ ਵਜੋਂ ਜਾਣਿਆ ॥੧੦੩॥
The ascetics look towards him as Shiva, with sustenance of air, and the bard considers him a weapons-wielder.103.
ਨਿਸਾਚੰਦਜਾਨਯੋ
ਰਾਤ ਨੇ (ਰਾਮ ਨੂੰ) ਚੰਦ੍ਰਮਾ ਕਰਕੇ ਪਛਾਣਿਆ,
ਦਿਨੰਭਾਨਮਾਨਯੋ
ਦਿਨ ਨੇ ਸੂਰਜ ਰੂਪ ਕਰਕੇ ਮੰਨਿਆ,
For the night he is the moon and for day he is the sun.
ਗਣੰਰੁਦ੍ਰਰੇਖਯੋ
ਰਾਣਾਂ ਨੇ ਰੁਦ੍ਰ ਰੂਪ ਜਾਣਿਆ
ਸੁਰੰਇੰਦ੍ਰਦੇਖਯੋ॥੧੦੪॥
ਅਤੇ ਦੇਵਤਿਆਂ ਨੇ ਇੰਦਰ ਰੂਪ ਕਰਕੇ ਵੇਖਿਆ ॥੧੦੪॥
The Ganas marked him as Rudra and the gods saw him as Indra.104.
ਸ੍ਰੁਤੰਬ੍ਰਹਮਜਾਨਯੋ
ਵੇਦਾਂ ਨੇ ਬ੍ਰਹਮ ਰੂਪ ਕਰਕੇ ਜਾਣਿਆ,
ਦਿਜੰਬਯਾਸਮਾਨਯੋ
ਪੰਡਿਤਾਂ ਨੇ ਬਿਆਸ ਰੂਪ ਕਰਕੇ ਮੰਨਿਆ,
The Vedas comprehended him as Brahman, the Brahmins considered him as Vyas.
ਹਰੀਬਿਸਨਲੇਖੇ
ਵਿਸ਼ਣੂ ਨੇ 'ਹਰੀ' ਵਜੋਂ ਖਿਆਲ ਕੀਤਾ
ਸੀਆਰਾਮਦੇਖੇ॥੧੦੫॥
ਅਤੇ ਸੀਤਾ ਨੇ ਸੁਆਮੀ ਰੂਪ ਵਿੱਚ ਵੇਖਿਆ ॥੧੦੫॥
Vishnu visualized him as the Immanent Lord, and Sita sees him as Ram.105.
ਸੀਆਪੇਖਰਾਮੰ
ਸੀਤਾ ਨੇ ਰਾਮ ਨੂੰ ਵੇਖਿਆ
ਬਿਧੀਬਾਣਕਾਮੰ
ਤੇ ਕਾਮ ਦੇ ਤੀਰ ਨਾਲ ਵਿੰਨ੍ਹੀ ਗਈ
Sita looks towards him as Ram, being pierced by Cupid’s arrow.
ਗਿਰੀਝੂਮਿਭੂਮੰ
ਅਤੇ ਘੇਰਨੀ ਖਾ ਕੇ ਧਰਤੀ ਉੱਤੇ ਡਿੱਗ ਪਈ,
ਮਦੀਜਾਣੁਘੂਮੰ॥੧੦੬॥
ਮਾਨੋ ਸ਼ਰਾਬੀ ਨੇ ਘੁਮੇਰੀ ਖਾਧੀ ਹੋਵੇ ॥੧੦੬॥
She fell down swinging on the earth like a roaming drunkeard.106.
ਉਠੀਚੇਤਐਸੇ
ਸੁਚੇਤ ਹੋਕੇ (ਫਿਰ) ਇਸ ਤਰ੍ਹਾਂ ਉੱਠੀ
ਮਹਾਬੀਰਜੈਸੇ
(ਜਿਸ ਤਰ੍ਹਾਂ) ਬਹਾਦਰ ਯੋਧਾ (ਮੂਰਛਾ ਤੋਂ ਉੱਠਦਾ ਹੈ)
She gained consciousness and arose like a great warrior.
ਰਹੀਨੈਨਜੋਰੀ
ਅਤੇ (ਫਿਰ ਰਾਮ ਵਲ ਇਉਂ) ਅੱਖਾਂ ਟਿਕਾ ਲਈਆਂ
ਸਸੰਜਿਉਚਕੋਰੀ॥੧੦੭॥
ਜਿਵੇਂ ਚਕੋਰੀ ਚੰਦ੍ਰਮਾ ਵਲ ਅੱਖਾਂ ਜੋੜ ਲੈਂਦੀ ਹੈ ॥੧੦੭॥
She kept her eyes concentrated like that off a Chakori (a hill bird) on the moon.107.
ਰਹੇਮੋਹਦੋਨੋ
(ਸੀਤਾ ਤੇ ਰਾਮ) ਦੋਵੇਂ ਇਕ ਦੂਜੇ ਉੱਤੇ ਮੋਹਿਤ ਹੋ ਗਏ।
ਟਰੇਨਾਹਿਕੋਨੋ
ਦੋਹਾਂ ਵਿੱਚੋਂ ਕੋਈ ਵੀ ਟਲਦਾ ਨਹੀਂ ਸੀ।
Both were attached to each other and none on them faltered.
ਰਹੇਠਾਢਐਸੇ
ਇਸ ਤਰ੍ਹਾਂ (ਇਕ ਦੂਜੇ ਸਾਹਮਣੇ) ਖਲੋਤੇ ਹੋਏ ਸਨ
ਰਣੰਬੀਰਜੈਸੇ॥੧੦੮॥
ਜਿਵੇਂ ਯੁੱਧ ਵਿੱਚ ਸੂਰਮੇ (ਸਾਹਮਣੇ ਡਟਦੇ ਹਨ) ॥੧੦੮॥
They stood firmly like the warrior in the battlefield.108.
ਪਠੇਕੋਟਦੂਤੰ
(ਸੀਤਾ ਦੇ ਸੁਅੰਬਰ ਦੀ ਸੂਚਨਾ ਦੇਣ ਲਈ ਰਾਜੇ ਜਨਕ ਨੇ) ਕਰੋੜਾਂ ਦੂਤ ਭੇਜੇ ਸਨ
ਚਲੇਪਉਨਪੂਤੰ
ਜੋ ਪੌਣ ਦੇ ਪੁੱਤਰ (ਹਨੂਮਾਨ) ਵਾਂਗ ਚਲਦੇ ਸਨ।
The messengers were sent in the fort who went swiftly like Hanuman, the son of wind-god.