GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 206
Display Settings
ਹੋਮਕੀਲੈਬਾਸਨਾਉਠਧਾਤਦੈਤਦੁਰੰਤ
ਹੋਮ ਦੀ ਵਾਸਨਾ ਲੈਂਦੇ ਹੀ ਦੈਂਤ ਆ ਕੇ ਆ ਪੈਂਦੇ ਸਨ
ਲੂਟਖਾਤਸਬੈਸਮਗਰੀਮਾਰਕੂਟਿਮਹੰਤ॥੬੨॥
ਅਤੇ ਸਾਰੀ ਸਾਮਗ੍ਰੀ ਲੁੱਟ ਕੇ ਲੈ ਜਾਂਦੇ ਸਨ ਅਤੇ ਮਹੰਤ ਨੂੰ ਮਾਰ ਕੁੱਟ ਜਾਂਦੇ ਸਨ ॥੬੨॥
Attracted by the incense of fire-worship (Havana), the demons would come to the sacrificial pit and would eat the materials of Yajna, snatching it from the performer.62.
ਲੂਟਖਾਤਹਵਿਖਯਜੇਤਿਨਪੈਕਛੂਬਸਾਇ
ਯੱਗ ਦੀ ਸਾਮਗ੍ਰੀ ਨੂੰ ਜਿਹੜੇ ਲੁੱਟ ਖਾਂਦੇ ਸਨ ਉਨ੍ਹਾਂ ਉੱਤੇ ਮੁਨੀ ਦਾ ਕੋਈ ਵਸ ਨਹੀਂ ਚੱਲਦਾ ਸੀ।
ਤਾਕਅਉਧਹਆਇਯੋਤਬਰੋਸਕੈਮੁਨਿਰਾਇ
ਤਦੋਂ ਸ੍ਰੇਸ਼ਠ ਮੁਨੀ ਕ੍ਰੋਧਵਾਨ ਹੋ ਕੇ ਅਯੁੱਧਿਆ ਵਿੱਚ ਮਦਦ ਦੀ ਆਸ ਨਾਲ ਆਇਆ।
Seeing the loot of the materials of the fire-worship and feeling himself helpless, the great sage Vishwamitra came to Ayodhya in great anger.
ਆਇਭੂਪਤਕਉਕਹਾਸੁਤਦੇਹੁਮੋਕਉਰਾਮ
(ਵਿਸ਼ਵਾਮਿੱਤਰ ਨੇ) ਰਾਜੇ ਨੂੰ ਆ ਕੇ ਕਿਹਾ- ਮੈਨੂੰ ਆਪਣਾ ਪੁੱਤਰ ਰਾਮ ਦੇ ਦਿਉ,
ਨਾਤ੍ਰਤੋਕਉਭਸਮਕਰਿਹਉਆਜਹੀਇਹਠਾਮ॥੬੩॥
ਨਹੀਂ ਤਾਂ ਤੈਨੂੰ ਇਸੇ ਜਗ੍ਹਾ 'ਤੇ (ਸਰਾਪ ਦੇ ਕੇ) ਭਸਮ ਕਰ ਦਿਆਂਗਾ ॥੬੩॥
On reaching (Ayodhya) he said to the king. “Give me your son Ram for a few days, otherwise I shall reduce you to ashes on this very spot.”63.
ਕੋਪਦੇਖਿਮੁਨੀਸਕਉਨ੍ਰਿਪਪੂਤਤਾਸੰਗਦੀਨ
ਮੁਨੀਸ਼ਵਰ ਦਾ ਕ੍ਰੋਧ ਵੇਖ ਕੇ ਰਾਜੇ ਦਸ਼ਰਥ ਨੇ ਪੁੱਤਰ ਨੂੰ ਉਸ ਨਾਲ ਤੋਰ ਦਿੱਤਾ।
ਜਗਮੰਡਲਕਉਚਲਯੋਲੈਤਾਹਿਸੰਗਿਪ੍ਰਬੀਨ
ਵੱਡਾ ਚਤੁਰ ਮੁਨੀ ਉਸ ਨੂੰ ਲੈ ਕੇ ਮੰਡਲ ਵਲ ਤੁਰ ਚਲਿਆ। (ਰਸਤੇ ਵਿੱਚ ਜਾ ਕੇ ਮੁਨੀ ਨੇ ਕਿਹਾ-)
Visualising the fury of the sage, the king asked his son to accompany him and the sage accompanied by Ram went to begin the Yajna again.
ਏਕਮਾਰਗਦੂਰਹੈਇਕਨੀਅਰਹੈਸੁਨਿਰਾਮ
ਹੇ ਰਾਮ! ਸੁਣੋ, ਇਕ ਦੂਰ ਦਾ ਰਸਤਾ ਹੈ ਅਤੇ ਇਕ ਨੇੜੇ ਦਾ,
ਰਾਹਮਾਰਤਰਾਛਸੀਜਿਹਤਾਰਕਾਗਨਿਨਾਮ॥੬੪॥
(ਪਰ ਨੇੜੇ ਦੇ) ਰਾਹ ਵਿੱਚ (ਇਕ) ਰਾਖਸ਼ਣੀ ਮਾਰਦੀ ਹੈ ਜਿਸ ਦਾ ਨਾਮ 'ਤਾੜਕਾ' ਹੈ ॥੬੪॥
The sage said, “O Ram! listen, there are two routes, on the one the Yajna-spot is far away and on the other it is quit near, but on the later route there lives a demoness named Taraka, who kills the wayfares.64.
ਜਉਨਮਾਰਗਤੀਰਹੈਤਿਹਰਾਹਚਾਲਹੁਆਜ
(ਰਾਮ ਨੇ ਕਿਹਾ-) ਜਿਹੜਾ ਰਸਤਾ ਨੇੜੇ ('ਤੀਰ') ਦਾ ਹੈ, ਅਜ ਉਸੇ ਰਸਤੇ ਚਲੋ।
ਚਿਤਚਿੰਤਕੀਜੀਐਦਿਵਦੇਵਕੇਹੈਂਕਾਜ
ਚਿੱਤ ਵਿੱਚ ਰਤਾ ਭਰ ਵੀ ਚਿੰਤਾ ਨਾ ਕਰੋ। ਇਹ ਦੇਵਤਾ ਸਰੂਪ ਬ੍ਰਾਹਮਣ ਦਾ ਕੰਮ ਹੈ।
Ram said, “Let us go by the small-distance-route, abandoning the anxiety, this work of killing the demons is the work of the gods.”
ਬਾਟਿਚਾਪੈਜਾਤਹੈਂਤਬਲਉਨਿਸਾਚਰਆਨ
(ਉਹ) ਰਸਤੇ ਉੱਤੇ ਖ਼ੁਸ਼ੀ-ਖ਼ੁਸ਼ੀ ਚਲੇ ਜਾ ਰਹੇ ਸਨ, ਤਦੋਂ ਰਾਖਸ਼ਣੀ ਆ ਗਈ।
ਜਾਹੁਗੇਕਤਰਾਮਕਹਿਮਗਿਰੋਕਿਯੋਤਜਿਕਾਨ॥੬੫॥
ਕਹਿਣ ਲੱਗੀ- ਹੇ ਰਾਮ! (ਬਚ ਕੇ) ਕਿੱਥੇ ਜਾਓਗੇ? ਉਸ ਨੇ ਕਿਸੇ ਦੀ ਪ੍ਰਵਾਹ ਛੱਡ ਕੇ ਰਸਤਾ ਰੋਕ ਲਿਆ ॥੬੫॥
They began to move on that route and at the same time the demoness came and laid obstruction on the path saying, “O ram! how will you proceed and save yourself?”65.
ਦੇਖਿਰਾਮਨਿਸਾਚਰੀਗਹਿਲੀਨਬਾਨਕਮਾਨ
ਰਾਖਸ਼ਣੀ ਨੂੰ ਵੇਖਦਿਆਂ ਹੀ ਰਾਮ ਨੇ ਧਨੁਸ਼ ਬਾਣ ਫੜ ਲਿਆ
ਭਾਲਮਧਪ੍ਰਹਾਰਿਯੋਸੁਰਤਾਨਿਕਾਨਪ੍ਰਮਾਨ
ਅਤੇ ਕੰਨ ਤੱਕ ਖਿੱਚ ਕੇ ਤੀਰ ਉਸ ਦੇ ਮੱਥੇ ਵਿੱਚ ਮਾਰ ਦਿੱਤਾ।
On seeing the demoness Tarka, ram held his bow and arrows in his hand, and pulling the cow discharged the arrow on her head.
ਬਾਨਲਾਗਤਹੀਗਿਰੀਬਿਸੰਭਾਰੁਦੇਹਿਬਿਸਾਲ
ਬਾਣ ਵੱਜਦਿਆਂ ਹੀ ਵਿਸ਼ਾਲ ਦੇਹ ਵਾਲੀ (ਰਾਖਸ਼ਣੀ) ਬੇਸੁੱਧ ਹੋ ਕੇ ਡਿੱਗ ਪਈ।
ਹਾਥਿਸ੍ਰੀਰਘੁਨਾਥਕੇਭਯੋਪਾਪਨੀਕੋਕਾਲ॥੬੬॥
ਇਸ ਤਰ੍ਹਾਂ ਉਸ ਪਾਪਣੀ ਦਾ ਸ੍ਰੀ ਰਾਮ ਚੰਦਰ ਦੇ ਹੱਥੋਂ ਅੰਤ ਹੋ ਗਿਆ ॥੬੬॥
On being struck by the arrow, the heavy body of the demoness fell down and in this way, he end of the sinner came at the hands of Ram.66.
ਐਸਤਾਹਿਸੰਘਾਰਕੈਕਰਜਗਮੰਡਲਮੰਡ
ਇਸ ਤਰ੍ਹਾਂ ਉਸ ਨੂੰ ਮਾਰ ਕੇ ਯੱਗ ਸਥਾਨ ਵਿੱਚ ਬੈਠ ਕੇ (ਰਾਖੀ ਕਰਨ) ਲੱਗੇ।
ਆਇਗੇਤਬਲਉਨਿਸਾਚਰਦੀਹਦੇਇਪ੍ਰਚੰਡ
ਇਹ ਤਕ ਕੇ ਤਦੋਂ ਵੱਡੇ ਤੇਜ ਵਾਲੇ ਦੋ ਦੈਂਤ ਆ ਗਏ।
In this way, after killing the demoness, when the Yajna was started, two large-sized demons, Marich and Subahu, appeared there.
ਭਾਜਿਭਾਜਿਚਲੇਸਭੈਰਿਖਠਾਢਭੇਹਠਿਰਾਮ
(ਜਿਨ੍ਹਾਂ ਨੂੰ ਦੇਖ ਕੇ) ਸਾਰਿਆਂ ਰਿਸ਼ੀਆਂ ਨੂੰ ਭਾਜੜ ਪੈ ਗਈ, ਪਰ ਹੱਠ ਵਾਲੇ ਰਾਮ ਉਥੇ ਹੀ ਖੜੋਤੇ ਰਹੇ।
ਜੁਧਕ੍ਰੁਧਕਰਿਯੋਤਿਹੂੰਤਿਹਠਉਰਸੋਰਹਜਾਮ॥੬੭॥
(ਉਨ੍ਹਾਂ ਨੇ) ਕ੍ਰੋਧ ਕਰਕੇ ਉਸ ਜਗ੍ਹਾ ਉੱਤੇ ਸੋਲ੍ਹਾਂ ਪਹਿਰ ਤੱਕ ਯੁੱਧ ਕੀਤਾ ॥੬੭॥
Seeing them, all the sages ran away and only Ram persistently stood there and the war of those three was waged continuously for sixteen watches.67.
ਮਾਰਮਾਰਪੁਕਾਰਦਾਨਵਸਸਤ੍ਰਅਸਤ੍ਰਸੰਭਾਰਿ
(ਆਪੋ ਆਪਣੇ) ਸਸ਼ਤ੍ਰ ਅਸਤ੍ਰ ਸੰਭਾਲ ਕੇ ਦੈਂਤ ਮਾਰੋ-ਮਾਰੋ ਪੁਕਾਰਦੇ ਸਨ।
ਬਾਨਪਾਨਕਮਾਨਕਉਧਰਿਤਬਰਤਿਛਕੁਠਾਰਿ
ਉਨ੍ਹਾਂ ਦੇ ਹੱਥਾਂ ਵਿੱਚ ਧਨੁਸ਼ ਬਾਣ, ਤਿੱਖੇ ਗੰਡਾਸੇ ਅਤੇ ਕੁਹਾੜੇ ਫੜੇ ਹੋਏ ਸਨ।
Holding firmly their arms and weapons, the demons began to shout “kill, kill” they caught hold of their axes, bows and arrows in their hands.