ਗਉੜੀਮਹਲਾ੫॥
Gauree, Fifth Mahalaa:
ਗੁਰਕਾਸਬਦੁਰਾਖੁਮਨਮਾਹਿ॥
(ਹੇ ਭਾਈ! ਜੇ ਉਸ ਭਗਵਾਨ ਦਾ ਆਸਰਾ ਮਨ ਵਿਚ ਪੱਕਾ ਕਰਨਾ ਹੈ, ਤਾਂ) ਗੁਰੂ ਦਾ ਸ਼ਬਦ (ਆਪਣੇ) ਮਨ ਵਿਚ ਟਿਕਾਈ ਰੱਖ।
Keep the Word of the Guru's Shabad in your mind.
ਨਾਮੁਸਿਮਰਿਚਿੰਤਾਸਭਜਾਹਿ॥੧॥
(ਗੁਰ-ਸ਼ਬਦ ਦੀ ਸਹਾਇਤਾ ਨਾਲ ਭਗਵਾਨ ਦਾ) ਨਾਮ ਸਿਮਰ, ਤੇਰੇ ਸਾਰੇ ਚਿੰਤਾ-ਫ਼ਿਕਰ ਦੂਰ ਹੋ ਜਾਣਗੇ ॥੧॥
Meditating in remembrance on the Naam, the Name of the Lord, all anxiety is removed. ||1||
ਬਿਨੁਭਗਵੰਤਨਾਹੀਅਨਕੋਇ॥
(ਹੇ ਭਾਈ!) ਭਗਵਾਨ ਤੋਂ ਬਿਨਾ (ਜੀਵਾਂ ਦਾ) ਹੋਰ ਕੋਈ ਆਸਰਾ ਨਹੀਂ ਹੈ।
Without the Lord God, there is no one else at all.
ਮਾਰੈਰਾਖੈਏਕੋਸੋਇ॥੧॥ਰਹਾਉ॥
ਉਹ ਭਗਵਾਨ ਹੀ (ਜੀਵਾਂ ਨੂੰ) ਮਾਰਦਾ ਹੈ, ਉਹ ਭਗਵਾਨ ਹੀ (ਜੀਵਾਂ ਨੂੰ) ਪਾਲਦਾ ਹੈ ॥੧॥ ਰਹਾਉ ॥
He alone preserves and destroys. ||1||Pause||
ਗੁਰਕੇਚਰਣਰਿਦੈਉਰਿਧਾਰਿ॥
(ਹੇ ਭਾਈ! ਜੇ ਭਗਵਾਨ ਦਾ ਆਸਰਾ ਲੈਣਾ ਹੈ, ਤਾਂ) ਆਪਣੇ ਹਿਰਦੇ ਵਿਚ ਦਿਲ ਵਿਚ ਗੁਰੂ ਦੇ ਚਰਨ ਵਸਾ (ਭਾਵ, ਨਿਮਤ੍ਰਾ ਨਾਲ ਗੁਰੂ ਦੀ ਸਰਨ ਪਉ)।
Enshrine the Guru's Feet in your heart.
ਅਗਨਿਸਾਗਰੁਜਪਿਉਤਰਹਿਪਾਰਿ॥੨॥
(ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਪਰਮਾਤਮਾ ਦਾ ਨਾਮ) ਜਪ ਕੇ ਤੂੰ (ਤ੍ਰਿਸ਼ਨਾ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਏਂਗਾ ॥੨॥
Meditate on Him and cross over the ocean of fire. ||2||
ਗੁਰਮੂਰਤਿਸਿਉਲਾਇਧਿਆਨੁ॥
(ਹੇ ਭਾਈ! ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤਿ ਹੈ, ਗੁਰੂ ਦਾ ਸਰੂਪ ਹੈ) ਗੁਰੂ ਦੇ ਸ਼ਬਦ ਨਾਲ ਆਪਣੀ ਸੁਰਤ ਜੋੜ,
Focus your meditation on the Guru's Sublime Form.
ਈਹਾਊਹਾਪਾਵਹਿਮਾਨੁ॥੩॥
ਤੂੰ ਇਸ ਲੋਕ ਵਿਚ ਤੇ ਪਰਲੋਕ ਵਿਚ ਆਦਰ ਹਾਸਲ ਕਰੇਂਗਾ ॥੩॥
Here and hereafter, you shall be honored. ||3||
ਸਗਲਤਿਆਗਿਗੁਰਸਰਣੀਆਇਆ॥
ਹੇ ਨਾਨਕ! ਜੇਹੜਾ ਮਨੁੱਖ ਹੋਰ ਸਾਰੇ ਆਸਰੇ ਛੱਡ ਕੇ ਗੁਰੂ ਦੀ ਸਰਨ ਆਉਂਦਾ ਹੈ,
Renouncing everything, I have come to the Guru's Sanctuary.
ਮਿਟੇਅੰਦੇਸੇਨਾਨਕਸੁਖੁਪਾਇਆ॥੪॥੬੧॥੧੩੦॥
ਉਸ ਦੇ ਸਾਰੇ ਚਿੰਤਾ-ਫ਼ਿਕਰ ਮੁੱਕ ਜਾਂਦੇ ਹਨ, ਉਹ ਆਤਮਕ ਆਨੰਦ ਮਾਣਦਾ ਹੈ ॥੪॥੬੧॥੧੩੦॥
My anxieties are over - O Nanak, I have found peace. ||4||61||130||
ਗਉੜੀਮਹਲਾ੫॥
Gauree, Fifth Mahalaa:
ਜਿਸੁਸਿਮਰਤਦੂਖੁਸਭੁਜਾਇ॥
(ਹੇ ਭਾਈ! ਉਸ ਗੋਬਿੰਦ ਦੀ ਬਾਣੀ ਜਪ) ਜਿਸ ਦਾ ਸਿਮਰਨ ਕੀਤਿਆਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ,
Remembering Him in meditation, all pains are gone.
ਨਾਮੁਰਤਨੁਵਸੈਮਨਿਆਇ॥੧॥
(ਤੇ ਬਾਣੀ ਦੀ ਬਰਕਤਿ ਨਾਲ) ਪਰਮਾਤਮਾ ਦਾ ਅਮੋਲਕ ਨਾਮ ਮਨ ਵਿਚ ਆ ਵੱਸਦਾ ਹੈ ॥੧॥
The jewel of the Naam, the Name of the Lord, comes to dwell in the mind. ||1||
ਜਪਿਮਨਮੇਰੇਗੋਵਿੰਦਕੀਬਾਣੀ॥
ਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦਾ ਉੱਚਾਰਨ ਕਰ।
O my mind, chant the Bani, the Hymns of the Lord of the Universe.
ਸਾਧੂਜਨਰਾਮੁਰਸਨਵਖਾਣੀ॥੧॥ਰਹਾਉ॥
(ਇਸ ਬਾਣੀ ਦੀ ਰਾਹੀਂ ਹੀ) ਸੰਤ ਜਨ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦੇ ਹਨ ॥੧॥ ਰਹਾਉ ॥
The Holy People chant the Lord's Name with their tongues. ||1||Pause||
ਇਕਸੁਬਿਨੁਨਾਹੀਦੂਜਾਕੋਇ॥
(ਹੇ ਭਾਈ!) ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, (ਉਸ ਗੋਬਿੰਦ ਦੀ ਸਿਫ਼ਤ-ਸਾਲਾਹ ਕਰਦਾ ਰਹੁ),
Without the One Lord, there is no other at all.
ਜਾਕੀਦ੍ਰਿਸਟਿਸਦਾਸੁਖੁਹੋਇ॥੨॥
ਜਿਸ ਦੀ ਮਿਹਰ ਦੀ ਨਿਗਾਹ ਨਾਲ ਸਦਾ ਆਤਮਕ ਆਨੰਦ ਮਿਲਦਾ ਹੈ ॥੨॥
By His Glance of Grace, eternal peace is obtained. ||2||
ਸਾਜਨੁਮੀਤੁਸਖਾਕਰਿਏਕੁ॥
(ਹੇ ਭਾਈ! ਉਸ) ਇੱਕ ਗੋਬਿੰਦ ਨੂੰ ਆਪਣਾ ਸੱਜਣ ਮਿੱਤਰ ਸਾਥੀ ਬਣਾ,
Make the One Lord your friend, intimate and companion.
ਹਰਿਹਰਿਅਖਰਮਨਮਹਿਲੇਖੁ॥੩॥
ਤੇ ਉਸ ਹਰੀ ਦੀ ਸਿਫ਼ਤ-ਸਾਲਾਹ ਦੇ ਅੱਖਰ (ਸੰਸਕਾਰ) ਆਪਣੇ ਮਨ ਵਿਚ ਉੱਕਰ ਲੈ ॥੩॥
Write in your mind the Word of the Lord, Har, Har. ||3||
ਰਵਿਰਹਿਆਸਰਬਤਸੁਆਮੀ॥
(ਹੇ ਭਾਈ! ਸਾਰੇ ਜਗਤ ਦਾ ਉਹ) ਮਾਲਕ ਹਰ ਥਾਂ ਵਿਆਪਕ ਹੈ,
The Lord Master is totally pervading everywhere.
ਗੁਣਗਾਵੈਨਾਨਕੁਅੰਤਰਜਾਮੀ॥੪॥੬੨॥੧੩੧॥
ਤੇ ਹਰੇਕ ਦੇ ਦਿਲ ਦੀ ਜਾਣਦਾ ਹੈ, ਨਾਨਕ (ਭੀ) ਉਸ ਅੰਤਰਜਾਮੀ ਸੁਆਮੀ ਦੇ ਗੁਣ ਗਾਂਦਾ ਹੈ ॥੪॥੬੨॥੧੩੧॥
Nanak sings the Praises of the Inner-knower, the Searcher of hearts. ||4||62||131||
ਗਉੜੀਮਹਲਾ੫॥
Gauree, Fifth Mahalaa:
ਭੈਮਹਿਰਚਿਓਸਭੁਸੰਸਾਰਾ॥
(ਹੇ ਭਾਈ!) ਸਾਰਾ ਸੰਸਾਰ (ਕਿਸੇ ਨ ਕਿਸੇ) ਡਰ-ਸਹਮ ਦੇ ਹੇਠ ਦਬਿਆ ਰਹਿੰਦਾ ਹੈ।
The whole world is engrossed in fear.
ਤਿਸੁਭਉਨਾਹੀਜਿਸੁਨਾਮੁਅਧਾਰਾ॥੧॥
ਸਿਰਫ਼ ਉਸ ਮਨੁੱਖ ਉਤੇ (ਕੋਈ) ਡਰ ਆਪਣਾ ਜ਼ੋਰ ਨਹੀਂ ਪਾ ਸਕਦਾ ਜਿਸ ਨੂੰ (ਪਰਮਾਤਮਾ ਦਾ) ਨਾਮ (ਜੀਵਨ ਵਾਸਤੇ) ਸਹਾਰਾ ਮਿਲਿਆ ਹੋਇਆ ਹੈ ॥੧॥
Those who have the Naam, the Name of the Lord, as their Support, feel no fear. ||1||
ਭਉਨਵਿਆਪੈਤੇਰੀਸਰਣਾ॥
ਹੇ ਪ੍ਰਭੂ! ਤੇਰੀ ਸਰਣ ਪਿਆਂ (ਤੇਰਾ ਪੱਲਾ ਫੜਿਆਂ) ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ।
Fear does not affect those who take to Your Sanctuary.
ਜੋਤੁਧੁਭਾਵੈਸੋਈਕਰਣਾ॥੧॥ਰਹਾਉ॥
(ਕਿਉਂਕਿ ਫਿਰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਉਹੀ ਕੰਮ ਕੀਤਾ ਜਾ ਸਕਦਾ ਹੈ ਜੋ (ਹੇ ਪ੍ਰਭੂ!) ਤੈਨੂੰ ਚੰਗਾ ਲੱਗਦਾ ਹੈ ॥੧॥ ਰਹਾਉ ॥
You do whatever You please. ||1||Pause||
ਸੋਗਹਰਖਮਹਿਆਵਣਜਾਣਾ॥
ਦੁੱਖ ਮੰਨਣ ਵਿਚ ਜਾਂ ਖ਼ੁਸ਼ੀ ਮਨਾਣ ਵਿਚ (ਸੰਸਾਰੀ ਜੀਵ ਵਾਸਤੇ ਡਰ-ਸਹਮ ਦਾ) ਆਉਣਾ ਜਾਣਾ ਬਣਿਆ ਰਹਿੰਦਾ ਹੈ।
In pleasure and in pain, the world is coming and going in reincarnation.
ਤਿਨਿਸੁਖੁਪਾਇਆਜੋਪ੍ਰਭਭਾਣਾ॥੨॥
ਸਿਰਫ਼ ਉਸ ਮਨੁੱਖ ਨੇ (ਟਿਕਵਾਂ) ਆਤਮਕ ਆਨੰਦ ਪ੍ਰਾਪਤ ਕੀਤਾ ਹੈ ਜੇਹੜਾ ਪ੍ਰਭੂ ਨੂੰ ਪਿਆਰਾ ਲੱਗਦਾ ਹੈ (ਜੋ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ) ॥੨॥
Those who are pleasing to God, find peace. ||2||
ਅਗਨਿਸਾਗਰੁਮਹਾਵਿਆਪੈਮਾਇਆ॥
(ਹੇ ਭਾਈ! ਇਹ ਸੰਸਾਰ ਤ੍ਰਿਸ਼ਨਾ ਦੀ) ਅੱਗ ਦਾ ਸਮੁੰਦਰ ਹੈ (ਇਸ ਵਿਚ ਜੀਵਾਂ ਉਤੇ) ਮਾਇਆ ਆਪਣਾ ਬਹੁਤ ਜ਼ੋਰ ਪਾਈ ਰੱਖਦੀ ਹੈ।
Maya pervades the awesome ocean of fire.
ਸੇਸੀਤਲਜਿਨਸਤਿਗੁਰੁਪਾਇਆ॥੩॥
ਜਿਨ੍ਹਾਂ (ਵਡ-ਭਾਗੀਆਂ) ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ (ਇਸ ਅਗਨਿ-ਸਾਗਰ ਵਿਚ ਵਿਚਰਦੇ ਹੋਏ ਭੀ ਅੰਤਰ-ਆਤਮੇ) ਠੰਡੇ-ਠਾਰ ਟਿਕੇ ਰਹਿੰਦੇ ਹਨ ॥੩॥
Those who have found the True Guru are calm and cool. ||3||
ਰਾਖਿਲੇਇਪ੍ਰਭੁਰਾਖਨਹਾਰਾ॥
ਬਚਾਣ ਦੀ ਤਾਕਤ ਰੱਖਣ ਵਾਲਾ ਪਰਮਾਤਮਾ ਆਪ ਹੀ ਬਚਾਂਦਾ ਹੈ।
Please preserve me, O God, O Great Preserver!
ਕਹੁਨਾਨਕਕਿਆਜੰਤਵਿਚਾਰਾ॥੪॥੬੩॥੧੩੨॥
(ਪਰ) ਹੇ ਨਾਨਕ! (ਡਰ-ਸਹਮ ਤੋਂ ਬਚਣ ਲਈ, ਅਗਨਿ-ਸਾਗਰ ਦੇ ਵਿਕਾਰਾਂ ਦੇ ਸੇਕ ਤੋਂ ਬਚਣ ਲਈ) ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ? (ਇਸ ਵਾਸਤੇ ਉਸ ਪਰਮਾਤਮਾ ਦਾ ਪੱਲਾ ਫੜੀ ਰੱਖ) ॥੪॥੬੩॥੧੩੨॥
Says Nanak, what a helpless creature I am! ||4||63||132||
ਗਉੜੀਮਹਲਾ੫॥
Gauree, Fifth Mahalaa:
ਤੁਮਰੀਕ੍ਰਿਪਾਤੇਜਪੀਐਨਾਉ॥
(ਹੇ ਪਾਰਬ੍ਰਹਮ ਪ੍ਰਭੂ!) ਤੇਰੀ ਮਿਹਰ ਨਾਲ ਹੀ (ਤੇਰਾ) ਨਾਮ ਜਪਿਆ ਜਾ ਸਕਦਾ ਹੈ।
By Your Grace, I chant Your Name.
ਤੁਮਰੀਕ੍ਰਿਪਾਤੇਦਰਗਹਥਾਉ॥੧॥
ਤੇਰੀ ਕਿਰਪਾ ਨਾਲ ਹੀ ਤੇਰੀ ਦਰਗਾਹ ਵਿਚ (ਜੀਵ ਨੂੰ) ਇੱਜ਼ਤ ਮਿਲ ਸਕਦੀ ਹੈ ॥੧॥
By Your Grace, I obtain a seat in Your Court. ||1||
ਤੁਝਬਿਨੁਪਾਰਬ੍ਰਹਮਨਹੀਕੋਇ॥
ਹੇ ਪਾਰਬ੍ਰਹਮ ਪ੍ਰਭੂ! ਤੈਥੋਂ ਬਿਨਾ (ਜੀਵਾਂ ਦਾ ਹੋਰ) ਕੋਈ (ਆਸਰਾ) ਨਹੀਂ ਹੈ।
Without You, O Supreme Lord God, there is no one.
ਤੁਮਰੀਕ੍ਰਿਪਾਤੇਸਦਾਸੁਖੁਹੋਇ॥੧॥ਰਹਾਉ॥
ਤੇਰੀ ਕਿਰਪਾ ਨਾਲ ਹੀ (ਜੀਵ ਨੂੰ) ਸਦਾ ਲਈ ਆਤਮਕ ਆਨੰਦ ਮਿਲ ਸਕਦਾ ਹੈ ॥੧॥ ਰਹਾਉ ॥
By Your Grace, everlasting peace is obtained. ||1||Pause||
ਤੁਮਮਨਿਵਸੇਤਉਦੂਖੁਨਲਾਗੈ॥
(ਹੇ ਪਾਰਬ੍ਰਹਮ ਪ੍ਰਭੂ!) ਜੇ ਤੂੰ (ਜੀਵ ਦੇ) ਮਨ ਵਿਚ ਆ ਵੱਸੇਂ ਤਾਂ (ਜੀਵ ਨੂੰ ਕੋਈ) ਦੁੱਖ ਪੋਹ ਨਹੀਂ ਸਕਦਾ।
If You abide in the mind, we do not suffer in sorrow.
ਤੁਮਰੀਕ੍ਰਿਪਾਤੇਭ੍ਰਮੁਭਉਭਾਗੈ॥੨॥
ਤੇਰੀ ਮਿਹਰ ਨਾਲ ਜੀਵ ਦੀ ਭਟਕਣਾ ਦੂਰ ਹੋ ਜਾਂਦੀ ਹੈ, ਜੀਵ ਦਾ ਡਰ-ਸਹਮ ਭੱਜ ਜਾਂਦਾ ਹੈ ॥੨॥
By Your Grace, doubt and fear run away. ||2||
ਪਾਰਬ੍ਰਹਮਅਪਰੰਪਰਸੁਆਮੀ॥
ਹੇ ਪਾਰਬ੍ਰਹਮ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਜਗਤ ਦੇ ਮਾਲਕ ਪ੍ਰਭੂ!
O Supreme Lord God, Infinite Lord and Master,
ਸਗਲਘਟਾਕੇਅੰਤਰਜਾਮੀ॥੩॥
ਹੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ॥੩॥
You are the Inner-knower, the Searcher of all hearts. ||3||
ਕਰਉਅਰਦਾਸਿਅਪਨੇਸਤਿਗੁਰਪਾਸਿ॥
(ਜੇ ਤੇਰੀ ਮਿਹਰ ਹੋਵੇ ਤਾਂ ਹੀ) ਮੈਂ ਆਪਣੇ ਗੁਰੂ ਅੱਗੇ (ਇਹ) ਅਰਦਾਸ ਕਰ ਸਕਦਾ ਹਾਂ,
I offer this prayer to the True Guru:
ਨਾਨਕਨਾਮੁਮਿਲੈਸਚੁਰਾਸਿ॥੪॥੬੪॥੧੩੩॥
ਕਿ ਮੈਨੂੰ ਨਾਨਕ ਨੂੰ ਪ੍ਰਭੂ ਦਾ ਨਾਮ ਮਿਲੇ (ਨਾਨਕ ਵਾਸਤੇ ਨਾਮ ਹੀ) ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ ॥੪॥੬੪॥੧੩੩॥
O Nanak, may I be blessed with the treasure of the True Name. ||4||64||133||
ਗਉੜੀਮਹਲਾ੫॥
Gauree, Fifth Mahalaa:
ਕਣਬਿਨਾਜੈਸੇਥੋਥਰਤੁਖਾ॥
(ਹੇ ਭਾਈ!) ਜਿਵੇਂ ਦਾਣਿਆਂ ਤੋਂ ਬਿਨਾ ਖ਼ਾਲੀ ਤੋਹ (ਕਿਸੇ ਕੰਮ ਨਹੀਂ ਆਉਂਦੇ।)
As the husk is empty without the grain,
ਨਾਮਬਿਹੂਨਸੂਨੇਸੇਮੁਖਾ॥੧॥
(ਇਸੇ ਤਰ੍ਹਾਂ) ਉਹ ਮੂੰਹ ਸੁੰਞੇ ਹਨ ਜੋ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਹਨ ॥੧॥
so is the mouth empty without the Naam, the Name of the Lord. ||1||
ਹਰਿਹਰਿਨਾਮੁਜਪਹੁਨਿਤਪ੍ਰਾਣੀ॥
ਹੇ ਪ੍ਰਾਣੀ! ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ।
O mortal, chant continually the Name of the Lord, Har, Har.
ਨਾਮਬਿਹੂਨਧ੍ਰਿਗੁਦੇਹਬਿਗਾਨੀ॥੧॥ਰਹਾਉ॥
ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਰੀਰ ਜੋ ਆਖ਼ਿਰ ਪਰਾਇਆ ਹੋ ਜਾਂਦਾ ਹੈ (ਜੋ ਮੌਤ ਆਉਣ ਤੇ ਛੱਡਣਾ ਪੈਂਦਾ ਹੈ) ਫਿਟਕਾਰ-ਜੋਗ (ਕਿਹਾ ਜਾਂਦਾ) ਹੈ ॥੧॥ ਰਹਾਉ ॥
Without the Naam, cursed is the body, which shall be taken back by Death. ||1||Pause||
ਨਾਮਬਿਨਾਨਾਹੀਮੁਖਿਭਾਗੁ॥
(ਹੇ ਭਾਈ!) ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਕਿਸੇ ਮੱਥੇ ਉਤੇ ਭਾਗ ਨਹੀਂ ਖੁਲ੍ਹਦਾ।
Without the Naam, no one's face shows good fortune.
ਭਰਤਬਿਹੂਨਕਹਾਸੋਹਾਗੁ॥੨॥
ਖਸਮ ਤੋਂ ਬਿਨਾ (ਇਸਤ੍ਰੀ ਦਾ) ਸੁਹਾਗ ਨਹੀਂ ਹੋ ਸਕਦਾ ॥੨॥
Without the Husband, where is the marriage? ||2||
ਨਾਮੁਬਿਸਾਰਿਲਗੈਅਨਸੁਆਇ॥
(ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸੁਆਦ ਵਿਚ ਰੁੱਝਦਾ ਹੈ,
Forgetting the Naam, and attached to other tastes,
ਤਾਕੀਆਸਨਪੂਜੈਕਾਇ॥੩॥
ਉਸ ਦੀ ਕੋਈ ਆਸ ਸਿਰੇ ਨਹੀਂ ਚੜ੍ਹਦੀ ॥੩॥
no desires are fulfilled. ||3||
ਕਰਿਕਿਰਪਾਪ੍ਰਭਅਪਨੀਦਾਤਿ॥
ਹੇ ਪ੍ਰਭੂ! ਮਿਹਰ ਕਰ ਕੇ ਤੂੰ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਬਖ਼ਸ਼ਦਾ ਹੈਂ,
O God, grant Your Grace, and give me this gift.
ਨਾਨਕਨਾਮੁਜਪੈਦਿਨਰਾਤਿ॥੪॥੬੫॥੧੩੪॥
ਹੇ ਨਾਨਕ! (ਆਖ-) ਉਹੀ ਦਿਨ ਰਾਤ ਤੇਰਾ ਨਾਮ ਜਪਦਾ ਹੈ ॥੪॥੬੫॥੧੩੪॥
Please, let Nanak chant Your Name, day and night. ||4||65||134||