ਗਾਇਹਾਰੇਗੰਧ੍ਰਬਬਜਾਏਹਾਰੇਕਿੰਨਰਸਭਪਚਹਾਰੇਪੰਡਤਤਪੰਤਹਾਰੇਤਾਪਸੀ॥੨੦॥੯੦॥
ਗੰਧਰਬ ਗਾ ਗਾ ਕੇ ਹਾਰ ਗਏ, ਸਾਰੇ ਕਿੰਨਰ (ਇਕ ਦੇਵ-ਜੂਨੀ) ਵੀ ਸਾਜ਼ ਵਜਾ ਵਜਾ ਕੇ ਹਾਰ ਗਏ, ਪੰਡਿਤ ਅਤੇ ਤਪਸਵੀ ਤਪ ਕਰ ਕਰ ਕੇ ਹਾਰ ਗਏ (ਪਰ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕੇ) ॥੨੦॥੯੦॥
Gandharvas, the musicians of goods have got tired, Kinnars, the players of musical instruments have got tired, the Pundits have got highly weary and the ascetics observing austerities have also got tired. None of the above-mentioned people have been able to know the secret of the Supreme Lord.20.90.
ਤ੍ਵਪ੍ਰਸਾਦਿ॥ਭੁਜੰਗਪ੍ਰਯਾਤਛੰਦ॥
ਤੇਰੀ ਕ੍ਰਿਪਾ ਨਾਲ: ਭੁਜੰਗ ਪ੍ਰਯਾਤ ਛੰਦ:
By Thy Grace. Bhujang Prayaat Stanza.
ਨਰਾਗੰਨਰੰਗੰਨਰੂਪੰਨਰੇਖੰ॥
(ਹੇ ਪ੍ਰਭੂ! ਤੇਰਾ ਕਿਸੇ ਨਾਲ ਨਾ ਤਾਂ ਵਿਸ਼ੇਸ਼) ਪ੍ਰੇਮ ਹੈ, ਨਾ ਤੇਰਾ ਕੋਈ ਰੰਗ ਹੈ, ਨਾ ਰੂਪ ਹੈ, ਨਾ ਰੇਖ ਹੈ,
The Lord is without an affection, without colour, without form and without line.
ਨਮੋਹੰਨਕ੍ਰੋਹੰਨਦ੍ਰੋਹੰਨਦ੍ਵੈਖੰ॥
ਨਾ (ਕਿਸੇ ਨਾਲ ਕੋਈ ਵਿਸ਼ੇਸ਼) ਮੋਹ ਹੈ, ਨਾ ਕ੍ਰੋਧ ਹੈ, ਨਾ ਧ੍ਰੋਹ ਹੈ, ਨਾ ਦ੍ਵੈਸ਼ ਹੈ,
He without attachment, without anger, without deceit and without malice.
ਨਕਰਮੰਨਭਰਮੰਨਜਨਮੰਨਜਾਤੰ॥
ਨਾ (ਕੋਈ ਵਿਸ਼ੇਸ਼) ਕਰਮ ਹੈ, ਨਾ ਭਰਮ ਹੈ, ਨਾ ਜਨਮ ਹੈ, ਨਾ ਜਾਤਿ ਹੈ,
He is actionless, illusionless, birthless and casteless.
ਨਮਿੱਤ੍ਰੰਨਸੱਤ੍ਰੰਨਪਿੱਤ੍ਰੰਨਮਾਤੰ॥੧॥੯੧॥
ਨਾ (ਕੋਈ ਵਿਸ਼ੇਸ਼) ਮਿਤਰ ਹੈ, ਨਾ ਵੈਰੀ ਹੈ, ਨਾ ਪਿਉ ਹੈ ਅਤੇ ਨਾ ਮਾਤਾ ਹੈ ॥੧॥੯੧॥
He is sans friend, sans enemy, sans father and sans mother.1.91.
ਨਨੇਹੰਨਗੇਹੰਨਕਾਮੰਨਧਾਮੰ॥
(ਤੇਰਾ ਕਿਸੇ ਨਾਲ ਕੋਈ ਵਿਸ਼ੇਸ਼) ਸਨੇਹ ਨਹੀਂ ਹੈ, ਨਾ ਘਰ ਹੈ, ਨਾ ਕਾਮਨਾ ਹੈ, ਨਾ ਠਿਕਾਣਾ ਹੈ,
He is without love, without home, without just and without home.
ਨਪੁੱਤ੍ਰੰਨਮਿੱਤ੍ਰੰਨਸੱਤ੍ਰੰਨਭਾਮੰ॥
ਨਾ ਪੁੱਤਰ ਹੈ, ਨਾ ਮਿਤਰ ਹੈ, ਨਾ ਵੈਰੀ ਹੈ, ਨਾ ਇਸਤਰੀ।
He is without son, without friend, without enemy and without wife.