GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 170
Display Settings
ਹਰਿਕਾਨਾਮੁਅੰਮ੍ਰਿਤਰਸੁਚਾਖਿਆਮਿਲਿਸਤਿਗੁਰਮੀਠਰਸਗਾਨੇ॥੨॥
ਗੁਰੂ ਨੂੰ ਮਿਲ ਕੇ ਮੈਂ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ-ਰਸ ਚੱਖਿਆ ਹੈ, ਉਹ ਰਸ ਮਿੱਠਾ ਹੈ ਜਿਵੇਂ ਗੰਨੇ ਦਾ ਰਸ ਮਿੱਠਾ ਹੁੰਦਾ ਹੈ ॥੨॥
I have tasted the Ambrosial Nectar of the Naam, the Name of the Lord, by meeting the True Guru. It is sweet, like the juice of the sugarcane. ||2||
ਜਿਨਕਉਗੁਰੁਸਤਿਗੁਰੁਨਹੀਭੇਟਿਆਤੇਸਾਕਤਮੂੜਦਿਵਾਨੇ
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨਹੀਂ ਮਿਲਦਾ, ਉਹ ਮੂਰਖ ਪਰਮਾਤਮਾ ਨਾਲੋਂ ਟੁੱਟੇ ਰਹਿੰਦੇ ਹਨ, ਉਹ ਮਾਇਆ ਦੇ ਪਿੱਛੇ ਝੱਲੇ ਹੋਏ ਫਿਰਦੇ ਹਨ।
Those who have not met the Guru, the True Guru, are foolish and insane - they are faithless cynics.
ਤਿਨਕੇਕਰਮਹੀਨਧੁਰਿਪਾਏਦੇਖਿਦੀਪਕੁਮੋਹਿਪਚਾਨੇ॥੩॥
(ਪਰ ਉਹਨਾਂ ਦੇ ਭੀ ਕੀਹ ਵੱਸ?) ਧੁਰੋਂ (ਪਰਮਾਤਮਾ ਨੇ) ਉਹਨਾਂ ਦੇ ਭਾਗਾਂ ਵਿਚ (ਇਹ) ਨੀਵੇਂ ਕੰਮ ਹੀ ਪਾ ਦਿੱਤੇ ਹਨ, ਉਹ ਮਾਇਆ ਦੇ ਮੋਹ ਵਿਚ ਇਉਂ ਸੜਦੇ ਰਹਿੰਦੇ ਹਨ ਜਿਵੇਂ ਦੀਵੇ ਨੂੰ ਵੇਖ ਕੇ (ਪਤੰਗੇ) ॥੩॥
Those who were pre-ordained to have no good karma at all - gazing into the lamp of emotional attachment, they are burnt, like moths in a flame. ||3||
ਜਿਨਕਉਤੁਮਦਇਆਕਰਿਮੇਲਹੁਤੇਹਰਿਹਰਿਸੇਵਲਗਾਨੇ
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਮਿਹਰ ਕਰ ਕੇ (ਗੁਰੂ-ਚਰਨਾਂ ਵਿਚ) ਮਿਲਾਂਦਾ ਹੈਂ, ਉਹ, ਹੇ ਹਰੀ! ਤੇਰੀ ਸੇਵਾ-ਭਗਤੀ ਵਿਚ ਲਗੇ ਰਹਿੰਦੇ ਹਨ।
Those whom You, in Your Mercy, have met, Lord, are committed to Your Service.
ਜਨਨਾਨਕਹਰਿਹਰਿਹਰਿਜਪਿਪ੍ਰਗਟੇਮਤਿਗੁਰਮਤਿਨਾਮਿਸਮਾਨੇ॥੪॥੪॥੧੮॥੫੬॥
ਹੇ ਦਾਸ ਨਾਨਕ! ਉਹ ਪਰਮਾਤਮਾ ਦਾ ਨਾਮ ਜਪ ਜਮ ਕੇ ਚਮਕ ਪੈਂਦੇ ਹਨ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੪॥੪॥੧੮॥੫੬॥
Servant Nanak chants the Name of the Lord, Har, Har, Har. He is famous, and through the Guru's Teachings, He merges in the Name. ||4||4||18||56||
ਗਉੜੀਪੂਰਬੀਮਹਲਾ
Gauree Poorbee, Fourth Mahalaa:
ਮੇਰੇਮਨਸੋਪ੍ਰਭੁਸਦਾਨਾਲਿਹੈਸੁਆਮੀਕਹੁਕਿਥੈਹਰਿਪਹੁਨਸੀਐ
ਹੇ ਮੇਰੇ ਮਨ! ਉਹ ਸੁਆਮੀ ਹਰ ਵੇਲੇ (ਜੀਵਾਂ ਦੇ) ਨਾਲ (ਵੱਸਦਾ) ਹੈ। ਦੱਸ ਉਹ ਕੇਹੜਾ ਥਾਂ ਹੈ ਜਿਥੇ ਉਸ ਪ੍ਰਭੂ ਪਾਸੋਂ ਨੱਸ ਸਕੀਦਾ ਹੈ?
O my mind, God is always with you; He is your Lord and Master. Tell me, where could you run to get away from the Lord?
ਹਰਿਆਪੇਬਖਸਿਲਏਪ੍ਰਭੁਸਾਚਾਹਰਿਆਪਿਛਡਾਏਛੁਟੀਐ॥੧॥
ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਹੀ (ਸਾਡੇ ਅਉਗਣ) ਬਖ਼ਸ਼ ਲੈਂਦਾ ਹੈ, ਉਹ ਹਰੀ ਆਪ ਹੀ (ਵਿਕਾਰਾਂ ਦੇ ਪੰਜੇ ਤੋਂ) ਛਡਾ ਲੈਂਦਾ ਹੈ (ਉਸੇ ਦੀ ਸਹਾਇਤਾ ਨਾਲ ਵਿਕਾਰਾਂ ਤੋਂ) ਬਚ ਸਕੀਦਾ ਹੈ ॥੧॥
The True Lord God Himself grants forgiveness; we are emancipated only when the Lord Himself emancipates us. ||1||
ਮੇਰੇਮਨਜਪਿਹਰਿਹਰਿਹਰਿਮਨਿਜਪੀਐ
ਹੇ ਮੇਰੇ ਮਨ! ਸਦਾ ਹਰਿ-ਨਾਮ ਜਪ। (ਹੇ ਭਾਈ!) ਹਰਿ-ਨਾਮ ਸਦਾ ਮਨ ਵਿਚ ਜਪਣਾ ਚਾਹੀਦਾ ਹੈ।
O my mind, chant the Name of the Lord, Har, Har, Har - chant it in your mind.
ਸਤਿਗੁਰਕੀਸਰਣਾਈਭਜਿਪਉਮੇਰੇਮਨਾਗੁਰਸਤਿਗੁਰਪੀਛੈਛੁਟੀਐ॥੧॥ਰਹਾਉ
ਹੇ ਮੇਰੇ ਮਨ! ਸਤਿਗੁਰੂ ਦੀ ਸਰਨ ਜਾ ਪਉ। ਗੁਰੂ ਦਾ ਆਸਰਾ ਲਿਆਂ (ਮਾਇਆ ਦੇ ਬੰਧਨਾਂ ਤੋਂ) ਬਚ ਜਾਈਦਾ ਹੈ ॥੧॥ ਰਹਾਉ ॥
Quickly now, run to the Sanctuary of the True Guru, O my mind; following the Guru, the True Guru, you shall be saved. ||1||Pause||
ਮੇਰੇਮਨਸੇਵਹੁਸੋਪ੍ਰਭਸ੍ਰਬਸੁਖਦਾਤਾਜਿਤੁਸੇਵਿਐਨਿਜਘਰਿਵਸੀਐ
ਹੇ ਮੇਰੇ ਮਨ! ਸਾਰੇ ਸੁਖ ਦੇਣ ਵਾਲੇ ਉਸ ਪਰਮਾਤਮਾ ਦਾ ਸਿਮਰਨ ਕਰ, ਜਿਸ ਦੀ ਸਰਨ ਪਿਆਂ ਆਪਣੇ ਘਰ ਵਿਚ ਵੱਸ ਸਕੀਦਾ ਹੈ (ਮਾਇਆ ਦੀ ਭਟਕਣ ਤੋਂ ਬਚ ਕੇ ਅੰਤਰ ਆਤਮੇ ਟਿਕ ਸਕੀਦਾ ਹੈ)।
O my mind, serve God, the Giver of all peace; serving Him, you shall come to dwell in your own home deep within.
ਗੁਰਮੁਖਿਜਾਇਲਹਹੁਘਰੁਅਪਨਾਘਸਿਚੰਦਨੁਹਰਿਜਸੁਘਸੀਐ॥੨॥
(ਹੇ ਮਨ!) ਗੁਰੂ ਦੀ ਸਰਨ ਪੈ ਕੇ ਆਪਣਾ (ਅਸਲ) ਘਰ ਜਾ ਕੇ ਲੱਭ ਲੈ (ਪ੍ਰਭੂ ਦੇ ਚਰਨਾਂ ਵਿਚ ਟਿਕ)। (ਜਿਵੇਂ) ਚੰਦਨ (ਸਿਲ ਨਾਲ) ਘਸ ਕੇ (ਸੁਗੰਧੀ ਦੇਂਦਾ ਹੈ, ਤਿਵੇਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ (ਆਪਣੇ ਮਨ ਨਾਲ) ਘਸਾਣਾ ਚਾਹੀਦਾ ਹੈ (ਆਤਮਕ ਜੀਵਨ ਵਿਚ ਸੁਗੰਧੀ ਪੈਦਾ ਹੋਵੇਗੀ) ॥੨॥
As Gurmukh, go and enter your own home; anoint yourself with the sandalwood oil of the Lord's Praises. ||2||
ਮੇਰੇਮਨਹਰਿਹਰਿਹਰਿਹਰਿਹਰਿਜਸੁਊਤਮੁਲੈਲਾਹਾਹਰਿਮਨਿਹਸੀਐ
ਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਸਭ ਤੋਂ ਸ੍ਰੇਸ਼ਟ ਪਦਾਰਥ ਹੈ। (ਹੇ ਭਾਈ!) ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਆਤਮਕ ਆਨੰਦ ਮਾਣ ਸਕੀਦਾ ਹੈ।
O my mind, the Praises of the Lord, Har, Har, Har, Har, Har, are exalted and sublime. Earn the profit of the Lord's Name, and let your mind be happy.
ਹਰਿਹਰਿਆਪਿਦਇਆਕਰਿਦੇਵੈਤਾਅੰਮ੍ਰਿਤੁਹਰਿਰਸੁਚਖੀਐ॥੩॥
ਜਦੋਂ ਪਰਮਾਤਮਾ ਆਪ ਮਿਹਰ ਕਰ ਕੇ ਆਪਣੇ ਨਾਮ ਦੀ ਦਾਤ ਦੇਂਦਾ ਹੈ, ਤਦੋਂ ਆਤਮਕ ਜੀਵਨ ਦੇਣ ਵਾਲਾ ਉਸ ਦਾ ਨਾਮ-ਰਸ ਚੱਖ ਸਕੀਦਾ ਹੈ ॥੩॥
If the Lord, Har, Har, in His Mercy, bestows it, then we partake of the ambrosial essence of the Lord's Name. ||3||
ਮੇਰੇਮਨਨਾਮਬਿਨਾਜੋਦੂਜੈਲਾਗੇਤੇਸਾਕਤਨਰਜਮਿਘੁਟੀਐ
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਭੁਲਾ ਕੇ ਜੇਹੜੇ ਮਨੁੱਖ ਹੋਰ ਪਾਸੇ ਰੁੱਝਦੇ ਹਨ, ਉਹ ਪਰਮਾਤਮਾ ਨਾਲੋਂ ਟੁੱਟ ਜਾਂਦੇ ਹਨ, ਜਮ ਨੇ ਉਹਨਾਂ ਨੂੰ ਘੁੱਟ ਲਿਆ ਹੁੰਦਾ ਹੈ (ਆਤਮਕ ਮੌਤ ਉਹਨਾਂ ਨੂੰ ਥੋੜ੍ਹ-ਵਿਤਾ ਬਣਾ ਦੇਂਦੀ ਹੈ)।
O my mind, without the Naam, the Name of the Lord, and attached to duality, those faithless cynics are strangled by the Messenger of Death.
ਤੇਸਾਕਤਚੋਰਜਿਨਾਨਾਮੁਵਿਸਾਰਿਆਮਨਤਿਨਕੈਨਿਕਟਿਭਿਟੀਐ॥੪॥
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਵਿਸਾਰ ਦਿੱਤਾ, ਉਹ ਮਾਇਆ ਦੇ ਮੋਹ ਵਿਚ ਜਕੜੇ ਗਏ, ਉਹ ਰੱਬ ਦੇ ਚੋਰ ਬਣ ਗਏ। ਹੇ ਮੇਰੇ ਮਨ! ਉਹਨਾਂ ਦੇ ਨੇੜੇ ਨਹੀਂ ਢੁਕਣਾ ਚਾਹੀਦਾ ॥੪॥
Such faithless cynics, who have forgotten the Naam, are thieves. O my mind, do not even go near them. ||4||
ਮੇਰੇਮਨਸੇਵਹੁਅਲਖਨਿਰੰਜਨਨਰਹਰਿਜਿਤੁਸੇਵਿਐਲੇਖਾਛੁਟੀਐ
ਹੇ ਮੇਰੇ ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ ਜੋ ਅਦ੍ਰਿਸ਼ਟ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਉਸ ਦੀ ਸੇਵਾ-ਭਗਤੀ ਕੀਤਿਆਂ (ਕੀਤੇ ਕਰਮਾਂ ਦਾ) ਲੇਖਾ ਮੁੱਕ ਜਾਂਦਾ ਹੈ (ਮਾਇਆ ਵਲ ਪ੍ਰੇਰਨ ਵਾਲੇ ਸੰਸਕਾਰ ਮਨੁੱਖ ਦੇ ਅੰਦਰੋਂ ਮੁੱਕ ਜਾਂਦੇ ਹਨ)।
O my mind, serve the Unknowable and Immaculate Lord, the Man-lion; serving Him, your account will be cleared.
ਜਨਨਾਨਕਹਰਿਪ੍ਰਭਿਪੂਰੇਕੀਏਖਿਨੁਮਾਸਾਤੋਲੁਘਟੀਐ॥੫॥੫॥੧੯॥੫੭॥
ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਹਰੀ ਪ੍ਰਭੂ ਨੇ ਮੁਕੰਮਲ ਸੁੱਧ ਜੀਵਨ ਵਾਲਾ ਬਣਾ ਦਿੱਤਾ ਹੈ, ਉਹਨਾਂ ਦੇ ਆਤਮਕ ਜੀਵਨ ਵਿਚ ਇਕ ਤੋਲਾ ਭਰ ਇਕ ਮਾਸਾ ਭਰ ਰਤਾ ਭੀ ਕਮਜ਼ੋਰੀ ਨਹੀਂ ਆਉਂਦੀ ॥੫॥੫॥੧੯॥੫੭॥
The Lord God has made servant Nanak perfect; he is not diminished by even the tiniest particle. ||5||5||19||57||
ਗਉੜੀਪੂਰਬੀਮਹਲਾ
Gauree Poorbee, Fourth Mahalaa:
ਹਮਰੇਪ੍ਰਾਨਵਸਗਤਿਪ੍ਰਭਤੁਮਰੈਮੇਰਾਜੀਉਪਿੰਡੁਸਭਤੇਰੀ
ਹੇ ਪ੍ਰਭੂ! ਮੇਰੇ ਪ੍ਰਾਣ ਤੇਰੇ ਵੱਸ ਵਿਚ ਹੀ ਹਨ। ਮੇਰੀ ਜਿੰਦ ਤੇ ਮੇਰਾ ਸਰੀਰ ਇਹ ਸਭ ਤੇਰੇ ਹੀ ਦਿੱਤੇ ਹੋਏ ਹਨ।
My breath of life is in Your Power, God; my soul and body are totally Yours.
ਦਇਆਕਰਹੁਹਰਿਦਰਸੁਦਿਖਾਵਹੁਮੇਰੈਮਨਿਤਨਿਲੋਚਘਣੇਰੀ॥੧॥
ਹੇ ਪ੍ਰਭੂ! (ਮੇਰੇ ਉਤੇ) ਮਿਹਰ ਕਰ, ਮੈਨੂੰ ਆਪਣਾ ਦਰਸਨ ਦੇਹ, (ਤੇਰੇ ਦਰਸਨ ਦੀ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਬੜੀ ਤਾਂਘ ਹੈ ॥੧॥
Be merciful to me, and show me the Blessed Vision of Your Darshan. There is such a great longing within my mind and body! ||1||
ਰਾਮਮੇਰੈਮਨਿਤਨਿਲੋਚਮਿਲਣਹਰਿਕੇਰੀ
ਹੇ ਮੇਰੇ ਰਾਮ! ਹੇ ਮੇਰੇ ਹਰੀ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਤੈਨੂੰ ਮਿਲਣ ਦੀ (ਬੜੀ) ਤਾਂਘ ਹੈ।
O my Lord, there is such a great longing within my mind and body to meet the Lord.
ਗੁਰਕ੍ਰਿਪਾਲਿਕ੍ਰਿਪਾਕਿੰਚਤਗੁਰਿਕੀਨੀਹਰਿਮਿਲਿਆਆਇਪ੍ਰਭੁਮੇਰੀ॥੧॥ਰਹਾਉ
(ਹੇ ਭਾਈ!) ਕਿਰਪਾਲ ਗੁਰੂ ਨੇ ਜਦੋਂ ਥੋੜੀ ਜਿਹੀ ਕਿਰਪਾ ਕੀਤੀ, ਤਦੋਂ ਮੇਰਾ ਹਰਿ-ਪ੍ਰਭੂ ਮੈਨੂੰ ਆ ਮਿਲਿਆ ॥੧॥ ਰਹਾਉ ॥
When the Guru, the Merciful Guru, showed just a little mercy to me, my Lord God came and met me. ||1||Pause||
ਜੋਹਮਰੈਮਨਚਿਤਿਹੈਸੁਆਮੀਸਾਬਿਧਿਤੁਮਹਰਿਜਾਨਹੁਮੇਰੀ
ਹੇ ਹਰੀ! ਹੇ ਮੇਰੇ ਸੁਆਮੀ! ਅਸਾਂ ਜੀਵਾਂ ਦੇ ਮਨ ਵਿਚ ਚਿਤ ਵਿਚ ਜੋ ਕੁਝ ਵਰਤਦੀ ਹੈ, ਉਹ ਹਾਲਤ ਤੂੰ ਆਪ ਹੀ ਜਾਣਦਾ ਹੈਂ।
Whatever is in my conscious mind, O Lord and Master - that condition of mine is known only to You, Lord.
ਅਨਦਿਨੁਨਾਮੁਜਪੀਸੁਖੁਪਾਈਨਿਤਜੀਵਾਆਸਹਰਿਤੇਰੀ॥੨॥
ਹੇ ਹਰੀ! ਮੈਨੂੰ (ਸਦਾ) ਤੇਰੀ (ਮਿਹਰ ਦੀ) ਆਸ ਰਹਿੰਦੀ ਹੈ (ਕਿ ਤੂੰ ਕਿਰਪਾ ਕਰੇਂ ਤਾਂ) ਮੈਂ ਹਰ ਰੋਜ਼ ਤੇਰਾ ਨਾਮ ਜਪਦਾ ਰਹਾਂ, ਆਤਮਕ ਆਨੰਦ ਮਾਣਦਾ ਰਹਾਂ, ਤੇ ਸਦਾ ਆਤਮਕ ਜੀਵਨ ਜੀਊਂਦਾ ਰਹਾਂ ॥੨॥
Night and day, I chant Your Name, and I find peace. I live by placing my hopes in You, Lord. ||2||
ਗੁਰਿਸਤਿਗੁਰਿਦਾਤੈਪੰਥੁਬਤਾਇਆਹਰਿਮਿਲਿਆਆਇਪ੍ਰਭੁਮੇਰੀ
(ਨਾਮ ਦੀ) ਦਾਤ ਦੇਣ ਵਾਲੇ ਗੁਰੂ ਨੇ ਸਤਿਗੁਰੂ ਨੇ ਮੈਨੂੰ (ਪਰਮਾਤਮਾ ਨਾਲ ਮਿਲਣ ਦਾ) ਰਾਹ ਦੱਸਿਆ, ਤੇ ਮੇਰਾ ਹਰਿ-ਪ੍ਰਭੂ ਮੈਨੂੰ ਆ ਮਿਲਿਆ।
The Guru, the True Guru, the Giver, has shown me the Way; my Lord God came and met me.
ਅਨਦਿਨੁਅਨਦੁਭਇਆਵਡਭਾਗੀਸਭਆਸਪੁਜੀਜਨਕੇਰੀ॥੩॥
ਵੱਡੇ ਭਾਗਾਂ ਨਾਲ (ਮੇਰੇ ਹਿਰਦੇ ਵਿਚ) ਹਰ ਰੋਜ਼ (ਹਰ ਵੇਲੇ) ਆਤਮਕ ਆਨੰਦ ਬਣਿਆ ਰਹਿੰਦਾ ਹੈ, ਮੈਂ ਦਾਸ ਦੀ ਆਸ ਪੂਰੀ ਹੋ ਗਈ ਹੈ ॥੩॥
Night and day, I am filled with bliss; by great good fortune, all of the hopes of His humble servant have been fulfilled. ||3||
ਜਗੰਨਾਥਜਗਦੀਸੁਰਕਰਤੇਸਭਵਸਗਤਿਹੈਹਰਿਕੇਰੀ
ਹੇ ਜਗਤ ਦੇ ਨਾਥ! ਹੇ ਜਗਤ ਦੇ ਈਸ਼ਵਰ! ਹੇ ਕਰਤਾਰ! ਇਹ ਸਾਰੀ (ਜਗਤ-ਖੇਡ) ਤੇਰੇ ਵੱਸ ਵਿਚ ਹੈ।
O Lord of the World, Master of the Universe, everything is under Your control.
ਜਨਨਾਨਕਸਰਣਾਗਤਿਆਏਹਰਿਰਾਖਹੁਪੈਜਜਨਕੇਰੀ॥੪॥੬॥੨੦॥੫੮॥
ਹੇ ਦਾਸ ਨਾਨਕ! (ਅਰਦਾਸ ਕਰ ਤੇ ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਦਾਸ ਦੀ ਲਾਜ ਰੱਖ ॥੪॥੬॥੨੦॥੫੮॥
Servant Nanak has come to Your Sanctuary, Lord; please, preserve the honor of Your humble servant. ||4||6||20||58||
ਗਉੜੀਪੂਰਬੀਮਹਲਾ
Gauree Poorbee, Fourth Mahalaa:
ਇਹੁਮਨੂਆਖਿਨੁਟਿਕੈਬਹੁਰੰਗੀਦਹਦਹਦਿਸਿਚਲਿਚਲਿਹਾਢੇ
(ਮੇਰਾ) ਇਹ ਅੰਞਾਣ ਮਨ ਬਹੁਤ ਰੰਗ-ਤਮਾਸ਼ਿਆਂ ਵਿਚ (ਫਸ ਕੇ) ਰਤਾ ਭਰ ਭੀ ਟਿਕਦਾ ਨਹੀਂ, ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਹੈ।
This mind does not hold still, even for an instant. Distracted by all sorts of distractions, it wanders around aimlessly in the ten directions.