ਬਕੁਸ਼ਤਨਅਦੂਰਾਕਿਖ਼ੰਜਰਕੁਸ਼ਾਦ॥੧੧੪॥
ਅਤੇ ਵੈਰੀ ਨੂੰ ਮਾਰਨ ਲਈ ਖ਼ੰਜਰ ਨੂੰ ਖਿਚਿਆ ਹੋਇਆ ਸੀ ॥੧੧੪॥
And she drew her dagger out of scabbard with great gusto.(114)
ਬਹਰਜਾਦਵੀਦੇਬਕੁਸ਼ਤੇਅਜ਼ਾ॥
ਉਹ ਜਿਥੇ ਦੌੜ ਕੇ ਪੈਂਦੀ, ਦੁਸ਼ਮਣ ਨੂੰ ਮਾਰ ਦਿੰਦੀ,
Who so ever she raided, she annihilated,
ਬਹਰਜਾਰਸ਼ੀਦੇਬਬਸਤੇਅਜ਼ਾ॥੧੧੫॥
ਜਿਥੇ ਵੀ ਪਹੁੰਚਦੀ, ਉਥੇ ਉਨ੍ਹਾਂ ਨੂੰ ਬੰਨ੍ਹ ਲੈਂਦੀ ॥੧੧੫॥
And captured the place and claimed it as her own.(115)
ਸ਼ੁਨੀਦਈਂਅਜ਼ਾਸ਼ਾਹਿਮਾਯੰਦਰਾ॥
ਜਦੋਂ ਮਾਯੰਦਰਾਂ ਦੇ ਬਾਦਸ਼ਾਹ ਨੇ ਹਮਲੇ ਦੀ ਗੱਲ ਸੁਣੀ,
When the ruler of Mayindra heard,
ਬਤੁੰਦੀਦਰਾਮਦਬਜਾਇਸ਼ਹੁਮਾ॥੧੧੬॥
ਤਾਂ ਬਹੁਤ ਕ੍ਰੋਧ ਨਾਲ ਉਥੇ ਆ ਗਿਆ ॥੧੧੬॥
He marched towards that place.(116)
ਬਆਰਾਸਤਹਫ਼ੌਜਚੂੰਨੌਬਹਾਰ॥
ਬਾਦਸ਼ਾਹ ਨੇ ਨਵੀਂ ਬਹਾਰ ਵਾਂਗ ਫ਼ੌਜ ਨੂੰ ਤਿਆਰ ਕੀਤਾ।
He aligned his forces like the crops of spring,
ਜ਼ਿਤੋਪੇਤੁਪਕਖ਼ੰਜਰੇਆਬਦਾਰ॥੧੧੭॥
ਤੋਪਾਂ, ਬੰਦੂਕਾਂ, ਪਾਣ ਚੜ੍ਹੀਆਂ ਖ਼ੰਜਰਾਂ (ਨਾਲ ਸੂਰਮੇ ਸਜ ਗਏ) ॥੧੧੭॥
In opposition to the ones who were standing there fully armed.(117)
ਬਪੇਸ਼ੇਸ਼ਫ਼ਆਮਦਚੁਦਰਯਾਅਮੀਕ॥
ਉਹ ਡੂੰਘੇ ਦਰਿਆ ਨੂੰ ਤਰਨ ਵਾਂਗ ਮੈਦਾਨੇ ਜੰਗ ਵਿਚ ਆਏ।
Like a wave from deep sea marched them,
ਜ਼ਿਸਰਤਾਕਦਮਹਮਚੁਆਹਨਗ਼ਰੀਕ॥੧੧੮॥
ਉਹ ਸਾਰੇ ਸਿਰ ਤੋਂ ਪੈਰਾਂ ਤਕ ਲੋਹੇ ਨਾਲ ਮੜ੍ਹੇ ਹੋਏ ਸਨ ॥੧੧੮॥
Who were shielded by the steel armour from head to feet.(118)
ਬਆਵਾਜ਼ਤੋਪੋਤਮਾਚਹਤੁਫ਼ੰਗ॥
ਤੋਪਾਂ, ਤਮਾਚਿਆਂ ਅਤੇ ਬੰਦੂਕਾਂ ਦੇ ਚਲਣ ਦੀ ਆਵਾਜ਼ ਆਣ ਲਗੀ।
The uproars from guns, pistols and cannons overpowered,
ਜ਼ਿਮੀਗ਼ਸ਼ਤਹਮਚੂੰਗੁਲੇਲਾਲਹਰੰਗ॥੧੧੯॥
ਧਰਤੀ ਪੋਸਤ ਦੇ ਫੁਲ ਵਾਂਗ ਲਾਲ ਹੋ ਗਈ ॥੧੧੯॥
And earth became reddish like crimson flowers.(119)
ਬਮੈਦਾਦਰਾਮਦਕਿਦੁਖ਼ਤਰਵਜ਼ੀਰ॥
ਵਜ਼ੀਰ ਦੀ ਲੜਕੀ ਯੁੱਧ-ਭੂਮੀ ਵਿਚ ਆਈ।
She, herself, came into the fighting fields,
ਬਯਕਦਸਤਚੀਨੀਕਮਾਦਸਤਤੀਰ॥੧੨੦॥
ਉਸ ਦੇ ਇਕ ਹੱਥ ਵਿਚ ਚੀਨ ਦੀ ਬਣੀ ਹੋਈ ਕਮਾਨ ਅਤੇ ਦੂਜੇ ਹੱਥ ਵਿਚ ਤੀਰ ਪਕੜਿਆ ਹੋਇਆ ਸੀ ॥੧੨੦॥
With a Chinese bow in one hand and the arrows in the other.(120)
ਬਹਰਜਾਕਿਪਰਰਾਸ਼ਵਦਤੀਰਦਸਤ॥
ਜਿਥੇ ਕਿਥੇ ਵੀ ਉਸ ਦੇ ਹੱਥ ਵਿਚੋਂ ਨਿਕਲ ਕੇ ਤੀਰ ਪਹੁੰਚਦਾ ਸੀ,
Whenever she hurtled them through her hands,
ਬਸਦਪਹਿਲੂਏਪੀਲਮਰਦਾਗੁਜ਼ਸ਼ਤ॥੧੨੧॥
ਤਾਂ ਉਹ ਸੈਂਕੜੇ ਹਾਥੀਆਂ ਅਤੇ ਮਰਦਾਂ ਦੀਆਂ ਪਸਲੀਆਂ ਵਿਚੋਂ ਨਿਕਲ ਜਾਂਦਾ ਸੀ ॥੧੨੧॥
The arrows pierced through the ribs of men and the elephants.(121)
ਚੁਨਾਮੌਜ਼ਖ਼ੇਜ਼ਦਜ਼ਿਦਰੀਯਾਬਸੰਗ॥
ਜਿਵੇਂ ਦਰਿਆ ਦੀਆਂ ਲਹਿਰਾਂ ਪੱਥਰਾਂ ਨਾਲ (ਟਕਰਾ ਕੇ) ਚਮਕਦੀਆਂ ਸਨ,
The way the waves of the river struck the stones,
ਬਰਖ਼ਸ਼ਅੰਦਰਆਮਦਚੁਤੇਗ਼ੋਨਿਹੰਗ॥੧੨੨॥
ਉਸੇ ਤਰ੍ਹਾਂ ਸੂਰਮਿਆਂ ਦੀਆਂ ਤਲਵਾਰਾਂ ਚਮਕ ਰਹੀਆਂ ਸਨ ॥੧੨੨॥
The swords of the warriors were striking sparklingly.(122)
ਬਤਾਬਸ਼ਦਰਾਮਦਯਕੇਤਾਬਨਾਕ॥
ਜਦੋਂ ਇਕ ਚਮਕਦਾਰ ਤਲਵਾਰ ਚਮਕੀ,
The brilliance of the shining (swords) was prevailing all over,
ਬਰਖ਼ਸ਼ਅੰਦਰਆਮਦਯਕੇਖ਼ੂਨਖ਼ਾਕ॥੧੨੩॥
ਤਾਂ ਖ਼ੂਨ ਅਤੇ ਮਿੱਟੀ ਇਕੋ ਰੰਗ ਵਿਚ ਚਮਕਣ ਲਗੇ ॥੧੨੩॥
And in the shine, the blood and the soil were indistinguishable.(123)
ਬਤਾਮਸ਼ਦਰਾਮਦਹਮਹਹਿੰਦਤੇਗ਼॥
ਯੁੱਧ-ਖੇਤਰ ਵਿਚ ਹਿੰਦੁਸਤਾਨ ਦੀਆਂ ਬਣੀਆਂ ਤਲਵਾਰਾਂ ਚਮਕਣ ਲਗੀਆਂ
The swords of Hindustan glittered,
ਬਗੁਰਰੀਦਲਸ਼ਕਰਚੁਦਰੀਯਾਇਮੇਗ਼॥੧੨੪॥
ਅਤੇ ਗੜ੍ਹੇ ਮਾਰ ਬਦਲਾਂ ਵਾਂਗ ਸੈਨਾ ਗਜਣ ਲਗੀ ॥੧੨੪॥
And roared like thronging clouds over the river in flood.(124)
ਬਚਰਖ਼ਅੰਦਰਆਮਦਬਚੀਨੀਕਮਾ॥
(ਵਜ਼ੀਰ ਦੀ ਲੜਕੀ ਦੇ ਹੱਥ ਵਿਚ) ਚੀਨ ਦੀ ਬਣੀ ਕਮਾਨ ਅਤੇ
Chinese bows radiated,
ਬਤਾਬਆਮਦਸ਼ਤੇਗ਼ਹਿੰਦੋਸਤਾ॥੧੨੫॥
ਹਿੰਦੁਸਤਾਨ ਦੀ ਬਣੀ ਤਲਵਾਰ ਚਮਕਾਰੇ ਮਾਰ ਰਹੀਆਂ ਸਨ ॥੧੨੫॥
And the Hindustani swords glittered.(125)
ਗਰੇਵਹਬਬਾਵੁਰਦਚੰਦੀਕਰੋਹ॥
ਕੁਝ ਕੋਹਾਂ ਤਕ ਰੌਲਾ ਸੁਣਾਈ ਦੇਣ ਲਗ ਗਿਆ।
The noises, which were overwhelming for many miles,
ਬਲਰਜ਼ੀਦਦਰਯਾਬਦਰਰੀਦਕੋਹ॥੧੨੬॥
ਦਰਿਆ ਕੰਬਣ ਲਗ ਗਿਆ ਅਤੇ ਪਹਾੜ ਫਟੜ ਲਗ ਗਏ ॥੧੨੬॥
Made the rivers desperate and severed the mountains.(126)
ਬਰਖ਼ਸ਼ਅੰਦਰਆਮਦਜ਼ਿਮੀਨੋਜ਼ਮਾ॥
ਜ਼ਮੀਨ ਅਤੇ ਆਸਮਾਨ ਚਮਕ ਉਠੇ,
But when the swords of Yaman kindled,
ਬਤਾਬਸ਼ਦਰਾਮਦਚੁਤੇਗ਼ੇਯਮਾ॥੧੨੭॥
ਜਦ ਯਮਨ ਦੇਸ਼ ਦੀਆਂ ਤਲਵਾਰਾਂ ਚਮਕੀਆਂ॥੧੨੭॥
Both the sky and the earth kindled too.(127)
ਬਤੇਜ਼ਆਮਦੋਨੇਜ਼ਹੇਬਾਸਤੀਂ॥
ਬਾਂਸ ਅਗੇ ਲਗਿਆ ਨੇਜ਼ਾ ਵੀ ਤੇਜ਼ੀ ਵਿਚ ਆ ਗਿਆ,
When a bamboo spear appeared coming fast,
ਬਜੁੰਬਸ਼ਦਰਾਮਦਤਨੇਨਾਜ਼ਨੀਂ॥੧੨੮॥
ਜਦ ਉਸ ਨਾਜ਼ੁਕ ਅੰਗਾਂ ਵਾਲੀ ਦੇ ਸ਼ਰੀਰ ਵਿਚ ਕ੍ਰੋਧ ਵਧਿਆ ॥੧੨੮॥
And the delicate lady flew in rage.(128)
ਬਸ਼ੋਰਸ਼ਦਰਾਮਦਨਫ਼ਰਹਾਇਕੁਹਿਰ॥
ਸੰਸਾਰ ਤੋਪਾਂ ਅਤੇ ਨੇਜ਼ਿਆਂ ਦੀ ਧੂੜ ਵਿਚ ਲੁਪਤ ਹੋ ਗਿਆ,
The people raised a hue and cry,
ਜ਼ਿਤੋਪੋਵਨੇਜ਼ਹਬਪੋਸ਼ੀਦਦਹਿਰ॥੧੨੯॥
ਜਦੋਂ ਸਿਪਾਹੀਆਂ ਨੇ ਯੁੱਧ-ਭੂਮੀ ਵਿਚ ਬਹੁਤ ਰੌਲਾ ਪਾਇਆ ॥੧੨੯॥
And the earth shook with the roar of guns.(129)
ਬਜੁੰਬਸ਼ਦਰਾਮਦਕਮਾਨੋਕਮੰਦ॥
ਕਮਾਨਾਂ ਅਤੇ ਕਮੰਦਾਂ ਜੋਸ਼ ਵਿਚ ਆ ਗਈਆਂ
The bows and the slingshots came into action fiercely,
ਦਰਖ਼ਸ਼ਾਸ਼ੁਦਹਤੇਗ਼ਸੀਮਾਬਤੁੰਦ॥੧੩੦॥
ਅਤੇ ਹਿੰਦੁਸਤਾਨ ਵਿਚ ਬਣੀਆਂ ਪਾਰੇ ਦੀ ਚਮਕ ਵਾਲੀਆਂ ਤਲਵਾਰਾਂ ਲਿਸ਼ਕਣ ਲਗੀਆਂ ॥੧੩੦॥
And the Hindustani swords, shining like the mercury, commenced to penetrate.(130)
ਬਜੋਸ਼ਆਮਦਹਖ਼ੰਜਰੇਖ਼੍ਵਾਰਖ਼ੂੰ॥
ਖ਼ੂਨ ਪੀਣ ਵਾਲੀ ਕਟਾਰ ਜੋਸ਼ ਵਿਚ ਆ ਗਈ
The blood sucking daggers appeared,
ਜ਼ੁਬਾਨੇਜ਼ਹਮਾਰਸ਼ਬਰਾਮਦਬਰੂੰ॥੧੩੧॥
ਅਤੇ ਸੱਪ ਦੀ ਜੀਭ ਵਾਂਗ ਨੇਜ਼ਾ ਵੀ ਬਾਹਰ ਨਿਕਲ ਆਇਆ ॥੧੩੧॥
And the lances, as sharp as snakes’ tongues, came into action.(131)
ਬਤਾਬਸ਼ਦਰਾਮਦਲਕੋਤਾਬਨਾਕ॥
ਚਮਕੀਲੇ ਸ਼ਸਤ੍ਰਾਂ ਦੀ ਲਿਸ਼ਕ ਚਮਕਣ ਲਗ ਗਈ
The shinning arms were gleaming,
ਯਕੇਸੁਰਖ਼ਗੋਗਿਰਦਸ਼ੁਦਖੂੰਨਖ਼ਾਕ॥੧੩੨॥
ਅਤੇ ਮਿੱਟੀ ਤੇ ਖ਼ੂਨ ਮਿਲ ਕੇ ਗੰਧਕ ਵਾਂਗ ਲਾਲ ਹੋ ਗਿਆ ॥੧੩੨॥
And earth was getting darker like the sulphur.(132)
ਦਿਹਾਦਿਹਦਰਾਮਦਜ਼ਿਤੀਰੋਤੁਫ਼ੰਗ॥
ਤੀਰਾਂ ਅਤੇ ਬੰਦੂਕਾਂ ਦੀ 'ਠਾਹ ਠਾਹ' ਦੀ ਆਵਾਜ਼ ਆ ਰਹੀ ਸੀ
Guns and the bows roared, and roared again,
ਹਯਾਹਯਦਰਾਮਦਨਿਹੰਗੋਨਿਹੰਗ॥੧੩੩॥
ਅਤੇ ਮਗਰਮੱਛਾਂ ਵਰਗੇ ਸੂਰਮਿਆਂ ਦੀ 'ਹਾਇ ਹਾਇ' ਦੀ ਆਵਾਜ਼ ਆ ਰਹੀ ਸੀ ॥੧੩੩॥
And the soldiers as huge as the crocodiles started to cry.(133)
ਚਕਾਚਾਕਬਰਖ਼ਾਸਤਤੀਰੋਕਮਾ॥
ਕਮਾਨਾਂ ਵਿਚ ਤੀਰਾਂ ਦੇ ਚਲਣ ਦੀ 'ਸ਼ਾਂ ਸ਼ਾਂ' ਦੀ ਆਵਾਜ਼ ਨਿਕਲ ਰਹੀ ਸੀ।
The spontaneous sprinkle of showers from bows,
ਬਰਾਮਦਯਕੇਰੁਸਤਖ਼ੇਜ਼ਅਜ਼ਜਹਾ॥੧੩੪॥
ਇੰਜ ਲਗਦਾ ਸੀ ਕਿ ਸੰਸਾਰ ਵਿਚ ਪਰਲੋ ਆ ਗਈ ਹੋਵੇ ॥੧੩੪॥
Seemed as if the dooms day had come.(134)
ਨਪੋਯਿੰਦਰਰਾਬਰਜ਼ਿਮੀਬੂਦਜਾ॥
ਪੈਦਲ ਸੈਨਿਕਾਂ ਨੂੰ ਧਰਤੀ ਉਤੇ ਚਲਣ ਦੀ ਰਾਹ ਨਹੀਂ ਮਿਲ ਰਹੀ ਸੀ (ਕਿਉਂਕਿ ਧਰਤੀ ਲਾਸ਼ਾਂ ਨਾਲ ਭਰੀ ਪਈ ਸੀ)
Neither the foot soldiers had a place on earth,
ਨਪਰਿੰਦਹਰਾਦਰਹਵਾਬੂਦਰਾਹ॥੧੩੫॥
ਅਤੇ ਹਵਾ ਵਿਚ ਪੰਛੀਆਂ ਨੂੰ ਉਡਣ ਦਾ ਰਸਤਾ ਨਹੀਂ ਮਿਲ ਰਿਹਾ ਸੀ (ਕਿਉਂਕਿ ਆਕਾਸ਼ ਤੀਰਾਂ ਨਾਲ ਭਰਿਆ ਪਿਆ ਸੀ) ॥੧੩੫॥
Nor the birds could find their ways through the air.(135)
ਚੁਨਾਤੇਗ਼ਬਾਰੀਦਮਿਯਾਨੇਮੁਸਾਫ਼॥
ਜੰਗ ਦੇ ਮੈਦਾਨ ਵਿਚ ਅਜਿਹੀ ਤਲਵਾਰ ਚਲੀ
The swords showed their feats in such intensity,
ਕਿਅਜ਼ਕੁਸ਼ਤਗਾਸ਼ੁਦਜ਼ਿਮੀਕੋਹਕਾਫ਼॥੧੩੬॥
ਕਿ ਮੁਰਦਿਆਂ ਨਾਲ ਧਰਤੀ 'ਕਾਫ਼' ਪਹਾੜ ਬਣ ਗਈ ॥੧੩੬॥
That the dead bodies formed the mountains.(136)
ਕਿਪਾਓਸਰਅੰਬੋਹਚੰਦਾਸ਼ੁਦਹ॥
(ਮਰਨ ਵਾਲਿਆਂ ਦੇ) ਸਿਰਾਂ ਅਤੇ ਪੈਰਾਂ ਦੇ ਅੰਬਾਰ ਲਗ ਗਏ,
The heaps of heads and feet were all over,
ਕਿਮੈਦਾਪੁਰਅਜ਼ਗੋਇਚੌਗਾਸ਼ੁਦਹ॥੧੩੭॥
ਮਾਨੋ ਮੈਦਾਨ ਗੇਂਦਾਂ ਅਤੇ ਖੂੰਡੀਆਂ ਨਾਲ ਭਰਿਆ ਪਿਆ ਹੋਵੇ ॥੧੩੭॥
And the whole field looked like golf course with heads rolling as balls.(137)
ਰਵਾਰਉਦਰਾਮਦਬਤੀਰੋਤੁਫ਼ੰਗ॥
ਤੀਰਾਂ ਅਤੇ ਬੰਦੂਕਾਂ ਦੀ ਇਸ ਤਰ੍ਹਾਂ ਚਲਾਚਲੀ ਹੋ ਰਹੀ ਸੀ
The intensity of the arrows was so great;