ਚੁਸੈਲੇਰਵਾਂਹਮਚੂੰਤੀਰੋਤੁਫ਼ੰਗ॥੩੧॥
ਜਿਵੇਂ ਹੜ੍ਹ ਆਉਂਦਾ ਹੈ ਜਾਂ ਤੀਰ ਅਤੇ ਬੰਦੂਕ (ਦੀ ਗੋਲੀ) ਆਉਂਦੀ ਹੈ ॥੩੧॥
came in the battlefield like a flood.31.
ਬਸੇਹਮਲਾਕਰਦੰਦਬ-ਮਰਦਾਨਗੀ॥
ਉਸ ਨੇ ਬਹੁਤ ਸਾਰੇ ਹਮਲੇ ਮਰਦਾਨਗੀ ਨਾਲ ਕੀਤੇ।
He shot arrows heroically,
ਹਮਅਜ਼ਹੋਸ਼ਗੀਹਮਅਜ਼ਦੀਵਾਨਗੀ॥੩੨॥
ਕੁਝ ਹੋਸ਼ਿਆਰੀ ਵਾਲੇ ਸਨ ਅਤੇ ਕੁਝ ਦੀਵਾਨਿਆਂ ਵਰਗੇ ਸਨ ॥੩੨॥
sometimes in senses and sometimes in madness.32.
ਬਸੇਹਮਲਾਕਰਦੰਦਬਸੇਜ਼ਖ਼ਮਖ਼ੁਰਦ॥
ਉਸ ਨੇ ਬਹੁਤ ਹਮਲੇ ਕੀਤੇ ਅਤੇ ਬਹੁਤ ਸਾਰੇ ਜ਼ਖ਼ਮ ਖਾਏ।
He made several attacks
ਦੁਕਸਰਾਬਜ਼ਾਂਕੁਸ਼ਤਹਮਜਾਂਸਪੁਰਦ॥੩੩॥
ਸਾਡੇ ਦੋ ਆਦਮੀ ਮਾਰ ਦਿੱਤੇ ਅਤੇ (ਆਪਣੀ) ਜਾਨ ਵੀ ਸਪੁਰਦ ਕਰ ਗਿਆ (ਅਰਥਾਤ ਮਰ ਗਿਆ) ॥੩੩॥
and was drenched with last.33.
ਕਿਆਂਖ਼੍ਵਾਜਾਮਰਦੂਦਸਾਯਹਦੀਵਾਰ॥
ਉਹ ਖ਼੍ਵਾਜਾ (ਜ਼ਫ਼ਰਬੇਗ) ਕਾਇਰ ਵਾਂਗ ਦੀਵਾਰ ਦੀ ਓਟ ਵਿਚ ਹੀ ਰਿਹਾ,
Khwaja Mardud hid himself behind the wall
ਬਮੈਦਾਂਨਿਆਮਦਬਮਰਦਾਨਹਵਾਰ॥੩੪॥
ਮੈਦਾਨ ਵਿਚ ਨਾ ਨਿਤਰਿਆ ਅਤੇ ਨਾ ਹੀ ਮਰਦਾਨਗੀ ਨਾਲ ਵਾਰ ਕੀਤਾ ॥੩੪॥
He did not enter the field like a brave warrior.34.
ਦਰੇਗ਼ਾਅਗਰਰੂਇਓਦੀਦਮੇ॥
ਖੇਦ ਹੈ, ਜੇ ਮੈਂ ਉਸ ਕਾਇਰ ਦਾ ਮੂੰਹ ਵੇਖ ਲੈਂਦਾ,
If I had seen his face once,
ਬਯਕਤੀਰਲਾਚਾਰਬਖ਼ਸ਼ੀਦਮੇ॥੩੫॥
ਤਾਂ ਮਜਬੂਰ ਹੋ ਕੇ ਇਕ ਤੀਰ ਬਖ਼ਸ਼ ਦਿੰਦਾ। (ਭਾਵ ਮਾਰ ਦਿੰਦਾ) ॥੩੫॥
one of my arrows would have dispatched him to the abode of death.35.
ਹਮਾਖ਼ਰਬਸੇਜ਼ਖ਼ਮਿਤੀਰੋਤੁਫ਼ੰਗ॥
ਅੰਤ ਵਿਚ ਤੀਰਾਂ ਅਤੇ ਬੰਦੂਕਾਂ ਦੇ ਬਹੁਤ ਸਾਰੇ ਜ਼ਖ਼ਮ ਖਾ ਕੇ
Many warriors wounded with arrows and bullets
ਦੁਸੂਏਬਸੇਕੁਸ਼ਤਹਸ਼ੁਦਬੇਦਰੰਗ॥੩੬॥
ਦੋਹਾਂ ਪਾਸਿਆਂ ਦੇ ਬਹੁਤ ਸਾਰੇ (ਸੈਨਿਕ) ਥੋੜੇ ਚਿਰ ਵਿਚ ਮਾਰੇ ਗਏ ॥੩੬॥
died in the battle on both the sides.36.
ਬਸੇਬਾਰਬਾਰੀਦਤੀਰੋਤੁਫ਼ੰਗ॥
ਤੀਰਾਂ ਅਤੇ ਬੰਦੂਕਾਂ (ਦੀਆਂ ਗੋਲੀਆਂ) ਦੀ ਬਹੁਤ ਬਰਖਾ ਹੋਈ,
The darts were showered so violently,
ਜ਼ਿਮੀਂਗਸ਼ਤਹਮਚੂੰਗੁਲੇਲਾਲਹਰੰਗ॥੩੭॥
ਜਿਸ ਕਰ ਕੇ ਧਰਤੀ ਲਾਲਹ (ਪੋਸਤ) ਦੇ ਫੁਲ ਵਾਂਗ (ਲਾਲ) ਹੋ ਗਈ ॥੩੭॥
that the field became red like popyflowers.37.
ਸਰੋਪਾਇਅੰਬੋਹੁਚੰਦਾਂਸ਼ੁਦਹ॥
(ਯੁੱਧ-ਖੇਤਰ ਵਿਚ) ਸਿਰਾਂ ਅਤੇ ਪੈਰਾਂ ਦਾ ਅੰਬਾਰ ਲਗ ਗਿਆ
The heads and limbs of the dead were scattered in the field
ਕਿਮੈਦਾਂਪੁਰਜ਼ਗੋਇਚੌਗਾਂਸ਼ੁਦਹ॥੩੮॥
(ਮਾਨੋ) ਮੈਦਾਨ ਗੇਂਦਾਂ ਖੂੰਡੀਆਂ ਨਾਲ ਭਰ ਗਿਆ ਹੋਵੇ ॥੩੮॥
like the balls and sticks in the game of Polo.38.
ਤਰੰਕਾਰਿਤੀਰੋਤੁਫ਼ੰਗੋਕਮਾਂ॥
(ਜਦੋਂ) ਤੀਰਾਂ ਦੀ ਸਰਸਰਾਹਟ ਹੋਈ ਅਤੇ ਕਮਾਨਾਂ ਨੇ ਟੁਣਕਾਰ ਕੀਤੀ,
When the arrows hissed and bows tinkled,
ਬਰਾਮਦਯਕੇਹਾਓਹੂਅਜ਼ਜਹਾਂ॥੩੯॥
ਤਾਂ ਸਾਰਾ ਜਹਾਨ ਹਾ-ਹੂ ਨਾਲ ਭਰ ਗਿਆ (ਅਰਥਾਤ ਰੌਲਾ ਮਚ ਗਿਆ) ॥੩੯॥
there was a great hue and cry in the world.39.
ਦਿਗਰਸ਼ੋਰਸ਼ੇਕੈਬਰੇਕੀਨਹ-ਕੋਸ਼॥
ਫਿਰ ਤੀਰਾਂ ਦੇ ਮਾਰੂ ਰੌਲੇ ਨੇ
There the spears and lances provided a dreadful sound
ਜ਼ਿਮਰਦਾਨਿਮਰਦਾਂਬਰੂੰਰਫ਼ਤਹੋਸ਼॥੪੦॥
ਬਹਾਦਰ ਸੂਰਮਿਆਂ ਦੀ ਹੋਸ਼ ਖ਼ਤਮ ਕਰ ਦਿੱਤੀ ॥੪੦॥
and the warriors lost heir senses.40.
ਹਮਾਖ਼ਰਚਿਮਰਦੀਕੁਨਦਕਾਰਜ਼ਾਰ॥
ਆਖ਼ਿਰ ਜੰਗ ਵਿਚ ਮਰਦਾਨਗੀ ਵੀ ਕੀ ਕਰ ਸਕਦੀ ਹੈ
How could bravery ultimately withstand in the field,
ਕਿਬਰਚਿਹਲਤਨਆਯਦਸ਼ਬੇਸ਼ੁਮਾਰ॥੪੧॥
ਜੇ ਚਾਲੀ ਆਦਮੀਆਂ ਉਤੇ ਬੇਸ਼ੁਮਾਰ (ਫ਼ੌਜ) ਟੁਟ ਪਈ ਹੋਵੇ ॥੪੧॥
when only forty were surrounded by innumerable warriors?41.
ਚਰਾਗ਼ੇਜਹਾਂਚੂੰਸ਼ੁਦਹਬੁਰਕਾਪੋਸ਼॥
(ਜਦ) ਸੰਸਾਰ ਦਾ ਦੀਪਕ (ਸੂਰਜ) ਪਰਦੇ ਵਿਚ ਆ ਗਿਆ (ਭਾਵ ਡੁਬ ਗਿਆ)
When the lamp of the world veiled itself,
ਸ਼ਹੇਸ਼ਬਬਰਾਮਦਹਮਹਜਲਵਾਜੋਸ਼॥੪੨॥
(ਤਦ) ਰਾਤ ਦਾ ਸੁਆਮੀ (ਚੰਦ੍ਰਮਾ) ਬਹੁਤ ਪ੍ਰਕਾਸ਼ ਨਾਲ ਨਿਕਲ ਆਇਆ ॥੪੨॥
the moon shone in brightness during the night.42.
ਹਰਾਂਕਸਕਿਕਉਲੇਕੁਰਆਂਆਯਦਸ਼॥
ਹਰ ਉਹ ਆਦਮੀ ਜੋ ਕੁਰਾਨ ਦੀ ਕਸਮ ਖਾਂਦਾ ਹੈ,
He, who puts faith on the oaths of the Quran,
ਕਿਯਜ਼ਦਾਂਬਰੋਰਹਿਨੁਮਾਆਯਦਸ਼॥੪੩॥
ਪਰਮਾਤਮਾ ਉਸ ਦਾ ਪਥ-ਪ੍ਰਦਰਸ਼ਨ ਕਰਦਾ ਹੈ ॥੪੩॥
the Ture Lord gives him the guidance.43.
ਨਪੇਚੀਦਾਮੂਇਨਰੰਜੀਦਹਤਨ॥
ਉਸ ਦਾ ਨਾ ਵਾਲ ਵਿੰਗਾ ਹੁੰਦਾ ਹੈ ਅਤੇ ਨਾ ਸ਼ਰੀਰ ਦੁਖ ਪਾਉਂਦਾ ਹੈ।
There was neither any harm nor injury
ਕਿਬੇਰੂੰਖ਼ੁਦਾਵਰਦਦੁਸ਼ਮਨਸ਼ਿਕਨ॥੪੪॥
(ਪਰਮਾਤਮਾ) ਵੈਰੀ ਨੂੰ ਮਾਰ ਕੇ ਉਸ ਨੂੰ ਖ਼ੁਦ ਬਾਹਰ ਲੈ ਆਉਂਦਾ ਹੈ ॥੪੪॥
My Lord, the vanquisher of the enemies, brought me to safety.44.
ਨਦਾਨਮਕਿਈਂਮਰਦਿਪੈਮਾਂ-ਸ਼ਿਕਨ॥
ਮੈਂ ਨਹੀਂ ਸਾਂ ਜਾਣਦਾ ਕਿ ਇਹ ਆਦਮੀ (ਔਰੰਗਜ਼ੇਬ ਬਾਦਸ਼ਾਹ) ਇਕਰਾਰ ਤੋੜਨ ਵਾਲਾ,
I did not know that these oath-breakers
ਕਿਦੌਲਤਪ੍ਰਸਤਸਤੁਈਮਾਂਫ਼ਿਗਨ॥੪੫॥
ਦੌਲਤ ਦਾ ਪੁਜਾਰੀ ਅਤੇ ਈਮਾਨ ਨੂੰ ਪਰੇ ਸੁਟਣ ਵਾਲਾ ਹੈ ॥੪੫॥
were deceitful and flowers of mammon.45.
ਨਈਮਾਂਪ੍ਰਸਤੀਨਅਉਜ਼ਾਇਦੀਂ॥
ਇਹ ਨਾ ਧਰਮ ਦੀ ਪਾਲਨਾ ਕਰਦਾ ਹੈ, ਨਾ ਧਰਮ ਦੇ ਵਿਧਾਨ ਨੂੰ ਮੰਨਦਾ ਹੈ,
They were neither men of faith, nor true followers of Islam,
ਨਸਾਹਿਬਸ਼ਨਾਸੀਨਮੁਹੰਮਦਯਕੀਂ॥੪੬॥
(ਇਸ ਨੂੰ) ਨਾ ਪ੍ਰਭੂ ਦੀ ਕੋਈ ਪਛਾਣ ਹੈ ਅਤੇ ਨਾ ਹੀ ਮੁਹੰਮਦ ਤੇ ਯਕੀਨ ਹੈ ॥੪੬॥
they did not know the Lord not had faith in the prophet.46.
ਹਰਾਂਕਸਕਿਈਮਾਂ-ਪ੍ਰਸਤੀਕੁਨਦ॥
ਹਰ ਉਹ ਆਦਮ ਨੂੰ ਈਮਾਨ ਦੀ ਪਾਲਨਾ ਕਰਦਾ ਹੈ,
He, who follows his faith with sincerity,
ਨਪੈਮਾਂਖ਼ੁਦਸ਼ਪੇਸ਼ੋਪਸਤੀਕੁਨਦ॥੪੭॥
ਉਹ ਆਪਣੇ ਇਕਰਾਰ ਤੋਂ ਅਗੇ ਪਿਛੇ ਨਹੀਂ ਹੁੰਦਾ ॥੪੭॥
he never budges an inch from his oaths.47.
ਈਂਮਰਦਰਾਜ਼ੱਰਹਏਤਬਾਰਨੇਸਤ॥
ਇਸ ਮਰਦ (ਔਰੰਗਜ਼ੇਬ ਬਾਦਸ਼ਾਹ) ਦਾ ਜ਼ਰਾ ਜਿੰਨਾ ਵੀ ਵਿਸ਼ਵਾਸ਼ ਨਹੀਂ ਹੈ
I have no faith at all in such a person for whom
ਚਿਕਸਮੇਕੁਰਾਨਸਤਯਜ਼ਦਾਂਯਕੇਸਤ॥੪੮॥
ਜੋ ਕੁਰਾਨ ਦੀ ਕਸਮ ਖਾਂਦਾ ਹੈ ਅਤੇ ਪਰਮਾਤਮਾ ਨੂੰ ਇਕ ਮੰਨਦਾ ਹੈ ॥੪੮॥
the oath of the Quran has no significance.48.
ਚੁਕਸਮਿਕੁਰਾਂਸਦਕੁਨਦਇਖ਼ਤਯਾਰ॥
ਜੇ ਉਹ ਹੁਣ ਕੁਰਾਨ ਦੀਆਂ ਸੌ ਕਸਮਾਂ ਖਾ ਲਏ
Even if you swear a hundred times in the name of the Quran,
ਮਰਾਕਤਰਹਨਆਯਦਅਜ਼ੋਏਤਬਾਰ॥੪੯॥
ਤਾਂ ਵੀ ਮੈਂ (ਉਸ ਉਤੇ) ਰਤਾ ਜਿੰਨਾ ਯਕੀਨ ਨਹੀਂ ਕਰ ਸਕਦਾ ॥੪੯॥
I shall not trust you any more.49.
ਅਗਰਚਿਤੁਰਾਏਅਤਬਾਰਆਮਦੇ॥
ਜੇ ਤੇਰਾ (ਕੁਰਾਨ ਉਤੇ) ਯਕੀਨ ਹੁੰਦਾ
If you have even a little of faith in God,
ਕਮਰਬਸਤਏਪੇਸ਼ਵਾਆਮਦੇ॥੫੦॥
ਤਾਂ ਲਕ ਬੰਨ੍ਹ ਕੇ ਸਾਹਮਣੇ ਆ ਜਾਂਦਾ ॥੫੦॥
come in the battlefield fully armed.50.
ਕਿਫ਼ਰਜ਼ਸਤਬਰਸਰਿਤੁਰਾਈਂਸੁਖ਼ਨ॥
ਤੇਰੇ ਸਿਰ ਉਤੇ ਕਸਮ ਨੂੰ ਪੂਰਾ ਕਰਨ ਦਾ ਫ਼ਰਜ਼ ਬਣਦਾ ਹੈ।
It is your duty act on these words,
ਕਿਕਉਲੇਖ਼ੁਦਾਅਸਤਕਸਮਸਤਮਨ॥੫੧॥
(ਕਿਉਂਕਿ ਤੂੰ) ਖ਼ੁਦਾ ਦੇ ਕਲਾਮ (ਭਾਵ ਕੁਰਾਨ) ਦੀ ਕਸਮ ਚੁਕੀ ਸੀ ॥੫੧॥
because for me, these words are like the Orders of God.51.
ਅਗਰਹਜ਼ਰਤਿਖ਼ੁਦਸਿਤਾਦਾਸ਼ਵਦ॥
ਹੇ ਹਜ਼ਰਤ (ਬਾਦਸ਼ਾਹ)! ਜੇ (ਤੂੰ) ਮੇਰੇ ਸਾਹਮਣੇ ਖੜੋਤਾ ਹੁੰਦਾ,
If the Holy Prophet had been there himself,
ਬਜਾਨਿਦਿਲੇਕਾਰਵਾਜ਼ੇਹਸ਼ਵਦ॥੫੨॥
ਤਾਂ ਦਿਲੋ-ਜਾਨ ਨਾਲ ਸਾਰੇ ਕੰਮ ਦਾ ਪਤਾ ਲਗ ਜਾਂਦਾ ॥੫੨॥
you would have acted on them with all your heart.52.
ਸ਼ੁਮਾਰਾਚੁਫ਼ਰਜ਼ਸਤੁਕਾਰੇਕੁਨੀ॥
(ਹੁਣ) ਤੇਰਾ ਫ਼ਰਜ਼ ਬਣਦਾ ਹੈ (ਕਿ ਤੂੰ) ਕੰਮ ਨੂੰ ਪੂਰਾ ਕਰ
It is your duty and a binding on you
ਬਮੂਜਬਨਵਿਸ਼ਤਾਸ਼ੁਮਾਰੇਕੁਨੀ॥੫੩॥
ਅਤੇ ਆਪਣੇ ਲਿਖੇ ਅਨੁਸਾਰ ਵਿਚਾਰ ਕਰ ॥੫੩॥
to do as bidden in writing.53.
ਨਵਿਸ਼ਤਾਰਸੀਦੋਬਿਗੁਫ਼ਤਹਜ਼ੁਬਾਂ॥
(ਤੇਰੇ ਪਾਸ) ਲਿਖੇ ਹੋਇਆ (ਪੱਤਰ) ਪਹੁੰਚੇਗਾ ਅਤੇ ਜ਼ਬਾਨੀ ਵੀ ਕਿਹਾ ਜਾਏਗਾ। (ਅਰਥਾਂਤਰ-ਤੇਰਾ ਲਿਖਿਆ ਹੋਇਆ ਪੱਤਰ ਅਤੇ ਜ਼ਬਾਨੀ ਸੁਨੇਹਾ ਪਹੁੰਚਿਆ ਹੈ)।
I have received your letter and the message,
ਬਬਾਯਦਕਿਕਾਰੀਂਬਰਾਹਤਰਸਾਂ॥੫੪॥
ਚਾਹੀਦਾ ਹੈ ਕਿ ਇਹ ਕੰਮ ਸੁਖ ਪੂਰਵਕ ਸਿਰੇ ਚੜ੍ਹ ਜਾਏ ॥੫੪॥
do, whatever is required to be done.54.
ਹਮੂੰਮਰਦਬਾਯਦਸ਼ਵਦਸੁਖ਼ਨਵਰ॥
ਇਨਸਾਨ ਉਹ ਹੋਣਾ ਚਾਹੀਦਾ ਹੈ ਜੋ ਬਚਨ ਦਾ ਪੱਕਾ ਹੋਵੇ।
One should act on his words