ਹਉਮੈਵਿਚਿਜਾਗ੍ਰਣੁਨਹੋਵਈਹਰਿਭਗਤਿਨਪਵਈਥਾਇ॥
ਹਉਮੈ ਵਿਚ ਫਸੇ ਰਿਹਾਂ (ਵਿਕਾਰਾਂ ਵਲੋਂ) ਜਾਗਰਾ ਨਹੀਂ ਹੋ ਸਕਦਾ, (ਹਉਮੈ ਵਿਚ ਟਿਕੇ ਰਹਿ ਕੇ ਕੀਤੀ ਹੋਈ) ਪਰਮਾਤਮਾ ਦੀ ਭਗਤੀ (ਭੀ) ਕਬੂਲ ਨਹੀਂ ਹੁੰਦੀ।
In egotism, one cannot remain awake and aware, and one's devotional worship of the Lord is not accepted.
ਮਨਮੁਖਦਰਿਢੋਈਨਾਲਹਹਿਭਾਇਦੂਜੈਕਰਮਕਮਾਇ॥੪॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪ੍ਰਭੂ ਤੋਂ ਬਿਨਾ) ਹੋਰ ਹੋਰ ਦੇ ਪਿਆਰ ਵਿਚ ਕਰਮ ਕਰ ਕੇ ਪਰਮਾਤਮਾ ਦੇ ਦਰ ਤੇ ਆਸਰਾ ਨਹੀਂ ਲੱਭ ਸਕਦੇ ॥੪॥
The self-willed manmukhs find no place in the Court of the Lord; they do their deeds in the love of duality. ||4||
ਧ੍ਰਿਗੁਖਾਣਾਧ੍ਰਿਗੁਪੈਨੑਣਾਜਿਨੑਾਦੂਜੈਭਾਇਪਿਆਰੁ॥
ਜਿਨ੍ਹਾਂ ਮਨੁੱਖਾਂ ਦੀ ਲਗਨ ਮਾਇਆ ਦੇ ਮੋਹ ਵਿਚ ਟਿਕੀ ਰਹਿੰਦੀ ਹੈ, (ਉਹਨਾਂ ਦਾ ਚੰਗੇ ਚੰਗੇ ਪਦਾਰਥ) ਖਾਣਾ ਹੰਢਾਣਾ (ਭੀ ਉਹਨਾਂ ਵਾਸਤੇ) ਫਿਟਕਾਰ-ਜੋਗ (ਜੀਵਨ ਹੀ ਬਣਾਂਦਾ) ਹੈ।
Cursed is the food, and cursed are the clothes, of those who are attached to the love of duality.
ਬਿਸਟਾਕੇਕੀੜੇਬਿਸਟਾਰਾਤੇਮਰਿਜੰਮਹਿਹੋਹਿਖੁਆਰੁ॥੫॥
(ਜਿਵੇਂ) ਗੂੰਹ ਦੇ ਕੀੜੇ ਗੂੰਹ ਵਿਚ ਹੀ ਮਸਤ ਰਹਿੰਦੇ ਹਨ (ਤਿਵੇਂ ਮਾਇਆ ਦੇ ਮੋਹ ਵਿਚ ਫਸੇ ਮਨੁੱਖ ਭੀ ਵਿਕਾਰਾਂ ਦੇ ਗੰਦ ਵਿਚ ਹੀ ਪਏ ਰਹਿੰਦੇ ਹਨ, ਉਹ) ਜਨਮ ਮਰਨ ਦੇ ਗੇੜ ਵਿਚ ਫਸੇ ਰਹਿੰਦੇ ਹਨ ਅਤੇ ਦੁਖੀ ਹੁੰਦੇ ਰਹਿੰਦੇ ਹਨ ॥੫॥
They are like maggots in manure, sinking into manure. In death and rebirth, they are wasted away to ruin. ||5||
ਜਿਨਕਉਸਤਿਗੁਰੁਭੇਟਿਆਤਿਨਾਵਿਟਹੁਬਲਿਜਾਉ॥
ਜਿਨ੍ਹਾਂ (ਵਡ-ਭਾਗੀਆਂ) ਨੂੰ ਗੁਰੂ ਮਿਲ ਪੈਂਦਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।
I am a sacrifice to those who meet with the True Guru.
ਤਿਨਕੀਸੰਗਤਿਮਿਲਿਰਹਾਂਸਚੇਸਚਿਸਮਾਉ॥੬॥
(ਮੇਰੀ ਤਾਂਘ ਹੈ ਕਿ) ਮੈਂ ਉਹਨਾਂ ਦੀ ਸੰਗਤ ਵਿਚ ਟਿਕਿਆ ਰਹਾਂ (ਅਤੇ ਇਸ ਤਰ੍ਹਾਂ) ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਾਂ ॥੬॥
I shall continue to associate with them; devoted to Truth, I am absorbed in Truth. ||6||
ਪੂਰੈਭਾਗਿਗੁਰੁਪਾਈਐਉਪਾਇਕਿਤੈਨਪਾਇਆਜਾਇ॥
ਪਰ, ਗੁਰੂ ਵੱਡੀ ਕਿਸਮਤ ਨਾਲ (ਹੀ) ਮਿਲਦਾ ਹੈ, ਕਿਸੇ ਭੀ (ਹੋਰ) ਹੀਲੇ ਨਾਲ ਨਹੀਂ ਲਭਿਆ ਜਾ ਸਕਦਾ।
By perfect destiny, the Guru is found. He cannot be found by any efforts.
ਸਤਿਗੁਰਤੇਸਹਜੁਊਪਜੈਹਉਮੈਸਬਦਿਜਲਾਇ॥੭॥
(ਜੇ ਗੁਰੂ ਮਿਲ ਪਏ, ਤਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਅੰਦਰੋਂ) ਹਉਮੈ ਸਾੜ ਕੇ ਗੁਰੂ ਦੀ ਰਾਹੀਂ (ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ ॥੭॥
Through the True Guru, intuitive wisdom wells up; through the Word of the Shabad, egotism is burnt away. ||7||
ਹਰਿਸਰਣਾਈਭਜੁਮਨਮੇਰੇਸਭਕਿਛੁਕਰਣੈਜੋਗੁ॥
ਹੇ ਮੇਰੇ ਮਨ! (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸਰਨ ਪਿਆ ਰਹੁ। ਪਰਮਾਤਮਾ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ।
O my mind, hurry to the Sanctuary of the Lord; He is Potent to do everything.
ਨਾਨਕਨਾਮੁਨਵੀਸਰੈਜੋਕਿਛੁਕਰੈਸੁਹੋਗੁ॥੮॥੨॥੭॥੨॥੯॥
ਹੇ ਨਾਨਕ! (ਤੂੰ ਸਦਾ ਅਰਦਾਸ ਕਰਦਾ ਰਹੁ ਕਿ ਪਰਮਾਤਮਾ ਦਾ) ਨਾਮ ਨਾਹ ਭੁੱਲ ਜਾਏ, ਹੋਵੇਗਾ ਉਹੀ ਕੁਝ ਜੋ ਉਹ ਆਪ ਕਰਦਾ ਹੈ (ਭਾਵ, ਉਸ ਦਾ ਨਾਮ ਉਸ ਦੀ ਮਿਹਰ ਨਾਲ ਹੀ ਮਿਲੇਗਾ) ॥੮॥੨॥੭॥੨॥੯॥
O Nanak, never forget the Naam, the Name of the Lord. Whatever He does, comes to pass. ||8||2||7||2||9||
ਬਿਭਾਸਪ੍ਰਭਾਤੀਮਹਲਾ੫ਅਸਟਪਦੀਆ॥
ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Bibhaas, Prabhaatee, Fifth Mahalaa, Ashtapadees:
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਮਾਤਪਿਤਾਭਾਈਸੁਤੁਬਨਿਤਾ॥
ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ (ਪਰਵਾਰਾਂ ਦੇ ਇਹ ਸਾਰੇ ਸਾਥੀ)-
Mother, father, siblings, children and spouse
ਚੂਗਹਿਚੋਗਅਨੰਦਸਿਉਜੁਗਤਾ॥
ਰਲ ਕੇ ਮੌਜ ਨਾਲ (ਮਾਇਆ ਦੇ) ਭੋਗ ਭੋਗਦੇ ਰਹਿੰਦੇ ਹਨ।
involved with them, people eat the food of bliss.
ਉਰਝਿਪਰਿਓਮਨਮੀਠਮੋੁਹਾਰਾ॥
(ਸਭਨਾਂ ਦੇ) ਮਨ (ਮਾਇਆ ਦੇ) ਮੋਹ ਦੀ ਮਿਠਾਸ ਵਿਚ ਫਸੇ ਰਹਿੰਦੇ ਹਨ।
The mind is entangled in sweet emotional attachment.
ਗੁਨਗਾਹਕਮੇਰੇਪ੍ਰਾਨਅਧਾਰਾ॥੧॥
(ਪਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ) ਗੁਣਾਂ ਦੇ ਗਾਹਕ (ਸੰਤ-ਜਨ) ਮੇਰੀ ਜ਼ਿੰਦਗੀ ਦਾ ਆਸਰਾ ਬਣ ਗਏ ਹਨ ॥੧॥
Those who seek God's Glorious Virtues are the support of my breath of life. ||1||
ਏਕੁਹਮਾਰਾਅੰਤਰਜਾਮੀ॥
ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਹੀ ਮੇਰਾ (ਰਾਖਾ) ਹੈ।
My One Lord is the Inner-Knower, the Searcher of hearts.
ਧਰਏਕਾਮੈਟਿਕਏਕਸੁਕੀਸਿਰਿਸਾਹਾਵਡਪੁਰਖੁਸੁਆਮੀ॥੧॥ਰਹਾਉ॥
ਮੈਨੂੰ ਸਿਰਫ਼ ਪਰਮਾਤਮਾ ਦਾ ਹੀ ਆਸਰਾ ਹੈ, ਮੈਨੂੰ ਸਿਰਫ਼ ਇਕ ਪਰਮਾਤਮਾ ਦਾ ਹੀ ਸਹਾਰਾ ਹੈ। (ਮੇਰਾ) ਉਹ ਮਾਲਕ ਵੱਡੇ ਵੱਡੇ ਬਾਦਸ਼ਾਹਾਂ ਦੇ ਸਿਰ ਉੱਤੇ (ਭੀ) ਖਸਮ ਹੈ ॥੧॥ ਰਹਾਉ ॥
He alone is my Support; He is my only Protection. My Great Lord and Master is over and above the heads of kings. ||1||Pause||
ਛਲਨਾਗਨਿਸਿਉਮੇਰੀਟੂਟਨਿਹੋਈ॥
(ਸੋ, ਗੁਰੂ ਦੀ ਕਿਰਪਾ ਨਾਲ) ਇਸ ਛਲ ਕਰਨ ਵਾਲੀ ਸਪਣੀ (-ਮਾਇਆ) ਨਾਲੋਂ ਮੇਰਾ ਸੰਬੰਧ ਟੁੱਟ ਗਿਆ ਹੈ,
I have broken my ties to that deceitful serpent.
ਗੁਰਿਕਹਿਆਇਹਝੂਠੀਧੋਹੀ॥
(ਕਿਉਂਕਿ) ਗੁਰੂ ਨੇ (ਮੈਨੂੰ) ਦੱਸ ਦਿੱਤਾ ਹੈ ਕਿ ਇਹ (ਮਾਇਆ) ਝੂਠੀ ਹੈ ਤੇ ਠੱਗੀ ਕਰਨ ਵਾਲੀ ਹੈ।
The Guru has told me that it is false and fraudulent.
ਮੁਖਿਮੀਠੀਖਾਈਕਉਰਾਇ॥
(ਇਹ ਮਾਇਆ ਉਸ ਚੀਜ਼ ਵਰਗੀ ਹੈ ਜੋ) ਮੂੰਹ ਵਿਚ ਮਿੱਠੀ ਲੱਗਦੀ ਹੈ, ਪਰ ਖਾਧਿਆਂ ਕੌੜਾ ਸੁਆਦ ਦੇਂਦੀ ਹੈ।
Its face is sweet, but it tastes very bitter.
ਅੰਮ੍ਰਿਤਨਾਮਿਮਨੁਰਹਿਆਅਘਾਇ॥੨॥
ਮੇਰਾ ਮਨ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਨਾਲ ਰੱਜਿਆ ਰਹਿੰਦਾ ਹੈ ॥੨॥
My mind remains satisfied with the Ambrosial Naam, the Name of the Lord. ||2||
ਲੋਭਮੋਹਸਿਉਗਈਵਿਖੋਟਿ॥
ਲੋਭ ਮੋਹ (ਆਦਿਕ) ਨਾਲੋਂ ਮੇਰਾ ਇਤਬਾਰ ਮੁੱਕ ਗਿਆ ਹੈ,
I have broken my ties with greed and emotional attachment.
ਗੁਰਿਕ੍ਰਿਪਾਲਿਮੋਹਿਕੀਨੀਛੋਟਿ॥
ਕਿਰਪਾਲ ਗੁਰੂ ਨੇ ਮੇਰੇ ਉੱਤੇ (ਇਹ) ਬਖ਼ਸ਼ਸ਼ ਕੀਤੀ ਹੈ।
The Merciful Guru has rescued me from them.
ਇਹਠਗਵਾਰੀਬਹੁਤੁਘਰਗਾਲੇ॥
ਠੱਗਾਂ ਦੇ ਇਸ ਟੋਲੇ ਨੇ ਅਨੇਕਾਂ ਘਰ (ਹਿਰਦੇ) ਤਬਾਹ ਕਰ ਦਿੱਤੇ ਹਨ।
These cheating thieves have plundered so many homes.
ਹਮਗੁਰਿਰਾਖਿਲੀਏਕਿਰਪਾਲੇ॥੩॥
ਮੈਨੂੰ ਤਾਂ (ਇਹਨਾਂ ਪਾਸੋਂ) ਦਇਆ ਦੇ ਸੋਮੇ ਗੁਰੂ ਨੇ ਬਚਾ ਲਿਆ ਹੈ ॥੩॥
The Merciful Guru has protected and saved me. ||3||
ਕਾਮਕ੍ਰੋਧਸਿਉਠਾਟੁਨਬਨਿਆ॥
ਕਾਮ ਕ੍ਰੋਧ (ਆਦਿਕ) ਨਾਲ ਮੇਰੀ ਸਾਂਝ ਨਹੀਂ ਬਣੀ।
I have no dealings whatsoever with sexual desire and anger.
ਗੁਰਉਪਦੇਸੁਮੋਹਿਕਾਨੀਸੁਨਿਆ॥
ਗੁਰੂ ਦਾ ਉਪਦੇਸ਼ ਮੈਂ ਬੜੇ ਧਿਆਨ ਨਾਲ ਸੁਣਿਆ ਹੈ।
I listen to the Guru's Teachings.
ਜਹਦੇਖਉਤਹਮਹਾਚੰਡਾਲ॥
ਮੈਂ ਜਿਧਰ ਵੇਖਦਾ ਹਾਂ, ਉਧਰ ਇਹ ਵੱਡੇ ਚੰਡਾਲ (ਆਪਣਾ ਜ਼ੋਰ ਪਾ ਰਹੇ ਹਨ),
Wherever I look, I see the most horrible goblins.
ਰਾਖਿਲੀਏਅਪੁਨੈਗੁਰਿਗੋਪਾਲ॥੪॥
ਮੈਨੂੰ ਤਾਂ ਮੇਰੇ ਗੁਰੂ ਨੇ ਗੋਪਾਲ ਨੇ (ਇਹਨਾਂ ਤੋਂ) ਬਚਾ ਲਿਆ ਹੈ ॥੪॥
My Guru, the Lord of the World, has saved me from them. ||4||
ਦਸਨਾਰੀਮੈਕਰੀਦੁਹਾਗਨਿ॥
(ਆਪਣੀਆਂ) ਦਸਾਂ ਹੀ ਇੰਦ੍ਰੀਆਂ ਨੂੰ ਮੈਂ ਛੁੱਟੜ ਕਰ ਦਿੱਤਾ ਹੈ,
I have made widows of the ten sensory organs.
ਗੁਰਿਕਹਿਆਏਹਰਸਹਿਬਿਖਾਗਨਿ॥
(ਰਸਾਂ ਦੀ ਖ਼ੁਰਾਕ ਅਪੜਾਣੀ ਬੰਦ ਕਰ ਦਿੱਤੀ ਹੈ, ਕਿਉਂਕਿ) ਗੁਰੂ ਨੇ (ਮੈਨੂੰ) ਦੱਸਿਆ ਹੈ ਕਿ ਇਹ ਰਸਾਂ ਦੀ ਆਤਮਕ ਮੌਤ ਲਿਆਉਣ ਵਾਲੀ ਅੱਗ ਹੈ।
The Guru has told me that these pleasures are the fires of corruption.
ਇਨਸਨਬੰਧੀਰਸਾਤਲਿਜਾਇ॥
ਇਹਨਾਂ (ਰਸਾਂ) ਨਾਲ ਮੇਲ ਰੱਖਣ ਵਾਲਾ (ਪ੍ਰਾਣੀ) ਆਤਮਕ ਮੌਤ ਦੀ ਨੀਵੀਂ ਖੱਡ ਵਿਚ ਜਾ ਪੈਂਦਾ ਹੈ।
Those who associate with them go to hell.
ਹਮਗੁਰਿਰਾਖੇਹਰਿਲਿਵਲਾਇ॥੫॥
ਪਰਮਾਤਮਾ ਦੀ ਲਗਨ ਪੈਦਾ ਕਰ ਕੇ ਗੁਰੂ ਨੇ ਮੈਨੂੰ (ਇਹਨਾਂ ਰਸਾਂ ਤੋਂ ਬਚਾ ਲਿਆ ਹੈ ॥੫॥
The Guru has saved me; I am lovingly attuned to the Lord. ||5||
ਅਹੰਮੇਵਸਿਉਮਸਲਤਿਛੋਡੀ॥
ਮੈਂ ਅਹੰਕਾਰ ਨਾਲ (ਭੀ) ਮੇਲ-ਮਿਲਾਪ ਛੱਡ ਦਿੱਤਾ ਹੈ,
I have forsaken the advice of my ego.
ਗੁਰਿਕਹਿਆਇਹੁਮੂਰਖੁਹੋਡੀ॥
ਗੁਰੂ ਨੇ (ਮੈਨੂੰ) ਦੱਸਿਆ ਹੈ ਕਿ ਇਹ (ਅਹੰਕਾਰ) ਮੂਰਖ ਹੈ ਜ਼ਿੱਦੀ ਹੈ (ਅਹੰਕਾਰ ਮਨੁੱਖ ਨੂੰ ਮੂਰਖ ਤੇ ਜ਼ਿੱਦੀ ਬਣਾ ਦੇਂਦਾ ਹੈ)।
The Guru has told me that this is foolish stubbornness.
ਇਹੁਨੀਘਰੁਘਰੁਕਹੀਨਪਾਏ॥
(ਹੁਣ) ਇਹ (ਅਹੰਕਾਰ) ਬੇ-ਘਰਾ ਹੋ ਗਿਆ ਹੈ (ਮੇਰੇ ਅੰਦਰ) ਇਸ ਨੂੰ ਕੋਈ ਟਿਕਾਣਾ ਨਹੀਂ ਮਿਲਦਾ।
This ego is homeless; it shall never find a home.
ਹਮਗੁਰਿਰਾਖਿਲੀਏਲਿਵਲਾਏ॥੬॥
ਪ੍ਰਭੂ-ਚਰਨਾਂ ਦੀ ਲਗਨ ਪੈਦਾ ਕਰ ਕੇ ਗੁਰੂ ਨੇ ਮੈਨੂੰ ਇਸ ਅਹੰਕਾਰ ਤੋਂ ਬਚਾ ਲਿਆ ਹੈ ॥੬॥
The Guru has saved me; I am lovingly attuned to the Lord. ||6||
ਇਨਲੋਗਨਸਿਉਹਮਭਏਬੈਰਾਈ॥
ਇਹਨਾਂ (ਕਾਮ ਕ੍ਰੋਧ ਅਹੰਕਾਰ ਆਦਿਕਾਂ) ਨਾਲੋਂ ਮੈਂ ਬੇ-ਵਾਸਤਾ ਹੋ ਗਿਆ ਹਾਂ,
I have become alienated from these people.
ਏਕਗ੍ਰਿਹਮਹਿਦੁਇਨਖਟਾਂਈ॥
ਇੱਕੋ (ਸਰੀਰ) ਘਰ ਵਿਚ ਦੋਹਾਂ ਧਿਰਾਂ ਦਾ ਮੇਲ ਨਹੀਂ ਹੋ ਸਕਦਾ।
We cannot both live together in one home.
ਆਏਪ੍ਰਭਪਹਿਅੰਚਰਿਲਾਗਿ॥
ਮੈਂ (ਆਪਣੇ ਗੁਰੂ ਦੇ) ਲੜ ਲੱਗ ਕੇ ਪ੍ਰਭੂ ਦੇ ਦਰ ਤੇ ਆ ਗਿਆ ਹਾਂ,
Grasping the hem of the Guru's Robe, I have come to God.
ਕਰਹੁਤਪਾਵਸੁਪ੍ਰਭਸਰਬਾਗਿ॥੭॥
(ਤੇ, ਅਰਦਾਸ ਕਰਦਾ ਹਾਂ-) ਹੇ ਸਰਬੱਗ ਪ੍ਰਭੂ! ਤੂੰ ਆਪ ਹੀ ਨਿਆਂ ਕਰ ॥੭॥
Please be fair with me, All-knowing Lord God. ||7||
ਪ੍ਰਭਹਸਿਬੋਲੇਕੀਏਨਿਆਂਏਂ॥
ਪ੍ਰਭੂ ਜੀ ਹੱਸ ਕੇ ਆਖਣ ਲੱਗੇ-ਅਸਾਂ ਨਿਆਂ ਕਰ ਦਿੱਤੇ ਹਨ।
God smiled at me and spoke, passing judgement.
ਸਗਲਦੂਤਮੇਰੀਸੇਵਾਲਾਏ॥
ਪ੍ਰਭੂ ਨੇ (ਕਾਮਾਦਿਕ ਇਹ) ਸਾਰੇ ਵੈਰੀ ਮੇਰੀ ਸੇਵਾ ਵਿਚ ਲਾ ਦਿੱਤੇ ਹਨ।
He made all the demons perform service for me.
ਤੂੰਠਾਕੁਰੁਇਹੁਗ੍ਰਿਹੁਸਭੁਤੇਰਾ॥
(ਤੇ ਆਖ ਦਿੱਤਾ ਹੈ-) ਇਹ (ਸਰੀਰ-) ਘਰ ਸਾਰਾ ਤੇਰਾ ਹੈ, ਅਤੇ ਹੁਣ ਤੂੰ ਇਸ ਦਾ ਮਾਲਕ ਹੈਂ (ਕਾਮਾਦਿਕ ਇਸ ਉੱਤੇ ਜ਼ੋਰ ਨਹੀਂ ਪਾ ਸਕਣਗੇ)।
You are my Lord and Master; all this home belongs to You.
ਕਹੁਨਾਨਕਗੁਰਿਕੀਆਨਿਬੇਰਾ॥੮॥੧॥
ਨਾਨਕ ਆਖਦਾ ਹੈ- ਗੁਰੂ ਨੇ ਇਹ ਫ਼ੈਸਲਾ ਕਰ ਦਿੱਤਾ ਹੈ ॥੮॥੧॥
Says Nanak, the Guru has passed judgement. ||8||1||
ਪ੍ਰਭਾਤੀਮਹਲਾ੫॥
Prabhaatee, Fifth Mahalaa: