ਕਿਰਤਸੰਜੋਗੀਪਾਇਆਭਾਲਿ॥
ਪਿਛਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ (ਪਰਮਾਤਮਾ ਨੂੰ ਸਾਧ ਸੰਗਤ ਵਿਚ) ਢੂੰਢ ਕੇ ਲੱਭ ਲਈਦਾ ਹੈ।
By pre-ordained destiny, I have searched and found God.
ਸਾਧਸੰਗਤਿਮਹਿਬਸੇਗੁਪਾਲ॥
ਸ੍ਰਿਸ਼ਟੀ ਦਾ ਰੱਖਿਅਕ ਪ੍ਰਭੂ ਸਾਧ ਸੰਗਤ ਵਿਚ ਵੱਸਦਾ ਹੈ।
In the Saadh Sangat, the Company of the Holy, the Lord of the World abides.
ਗੁਰਮਿਲਿਆਏਤੁਮਰੈਦੁਆਰ॥
ਹੇ ਪ੍ਰਭੂ ਗੁਰੂ ਦੀ ਸਰਨ ਪੈ ਕੇ ਮੈਂ ਤੇਰੇ ਦਰ ਤੇ ਆਇਆ ਹਾਂ।
Meeting with the Guru, I have come to Your Door.
ਜਨਨਾਨਕਦਰਸਨੁਦੇਹੁਮੁਰਾਰਿ॥੪॥੧॥
ਹੇ ਮੁਰਾਰੀ! (ਆਪਣੇ) ਦਾਸ ਨਾਨਕ ਨੂੰ (ਆਪਣਾ) ਦੀਦਾਰ ਬਖ਼ਸ਼ ॥੪॥੧॥
O Lord, please bless servant Nanak with the Blessed Vision of Your Darshan. ||4||1||
ਪ੍ਰਭਾਤੀਮਹਲਾ੫॥
Prabhaatee, Fifth Mahalaa:
ਪ੍ਰਭਕੀਸੇਵਾਜਨਕੀਸੋਭਾ॥
ਪਰਮਾਤਮਾ ਦੀ ਭਗਤੀ ਨਾਲ ਪਰਮਾਤਮਾ ਦੇ ਭਗਤ ਦੀ ਵਡਿਆਈ (ਲੋਕ ਪਰਲੋਕ ਵਿਚ) ਹੁੰਦੀ ਹੈ,
Serving God, His humble servant is glorified.
ਕਾਮਕ੍ਰੋਧਮਿਟੇਤਿਸੁਲੋਭਾ॥
ਉਸ ਦੇ ਅੰਦਰੋਂ ਕਾਮ ਕ੍ਰੋਧ ਲੋਭ (ਆਦਿਕ ਵਿਕਾਰ) ਮਿਟ ਜਾਂਦੇ ਹਨ।
Unfulfilled sexual desire, unresolved anger and unsatisfied greed are eradicated.
ਨਾਮੁਤੇਰਾਜਨਕੈਭੰਡਾਰਿ॥
ਹੇ ਪ੍ਰਭੂ! ਤੇਰਾ ਨਾਮ-ਧਨ ਤੇਰੇ ਭਗਤਾਂ ਦੇ ਖ਼ਜ਼ਾਨੇ ਵਿਚ (ਭਰਪੂਰ ਰਹਿੰਦਾ ਹੈ)।
Your Name is the treasure of Your humble servant.
ਗੁਨਗਾਵਹਿਪ੍ਰਭਦਰਸਪਿਆਰਿ॥੧॥
ਹੇ ਪ੍ਰਭੂ! ਤੇਰੇ ਭਗਤ ਤੇਰੇ ਦੀਦਾਰ ਦੀ ਤਾਂਘ ਵਿਚ ਤੇਰੇ ਗੁਣ ਗਾਂਦੇ ਰਹਿੰਦੇ ਹਨ ॥੧॥
Singing His Praises, I am in love with the Blessed Vision of God's Darshan. ||1||
ਤੁਮਰੀਭਗਤਿਪ੍ਰਭਤੁਮਹਿਜਨਾਈ॥
ਹੇ ਪ੍ਰਭੂ! ਆਪਣੀ ਭਗਤੀ (ਆਪਣੇ ਸੇਵਕਾਂ ਨੂੰ) ਤੂੰ ਆਪ ਹੀ ਸਮਝਾਈ ਹੈ,
You are known, O God, by Your devotees.
ਕਾਟਿਜੇਵਰੀਜਨਲੀਏਛਡਾਈ॥੧॥ਰਹਾਉ॥
(ਉਹਨਾਂ ਦੀ ਮੋਹ ਦੀ) ਫਾਹੀ ਕੱਟ ਕੇ ਆਪਣੇ ਸੇਵਕਾਂ ਨੂੰ ਤੂੰ ਆਪ ਹੀ (ਮਾਇਆ ਦੇ ਮੋਹ ਤੋਂ) ਬਚਾਇਆ ਹੈ ॥੧॥ ਰਹਾਉ ॥
Breaking their bonds, You emancipate them. ||1||Pause||
ਜੋਜਨੁਰਾਤਾਪ੍ਰਭਕੈਰੰਗਿ॥
ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਗਿਆ,
Those humble beings who are imbued with God's Love
ਤਿਨਿਸੁਖੁਪਾਇਆਪ੍ਰਭਕੈਸੰਗਿ॥
ਉਹਨਾਂ ਨੇ ਪਰਮਾਤਮਾ ਦੇ (ਚਰਨਾਂ) ਨਾਲ (ਲੱਗ ਕੇ) ਆਤਮਕ ਆਨੰਦ ਪ੍ਰਾਪਤ ਕੀਤਾ।
find peace in God's Congregation.
ਜਿਸੁਰਸੁਆਇਆਸੋਈਜਾਨੈ॥
(ਪਰ ਉਸ ਆਨੰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ) ਜਿਸ ਮਨੁੱਖ ਨੂੰ ਉਹ ਆਨੰਦ ਆਉਂਦਾ ਹੈ, ਉਹੀ ਉਸ ਨੂੰ ਜਾਣਦਾ ਹੈ।
They alone understand this, to whom this subtle essence comes.
ਪੇਖਿਪੇਖਿਮਨਮਹਿਹੈਰਾਨੈ॥੨॥
ਉਹ ਮਨੁੱਖ (ਪਰਮਾਤਮਾ ਦਾ) ਦਰਸਨ ਕਰ ਕਰ ਕੇ (ਆਪਣੇ) ਮਨ ਵਿਚ ਵਾਹ ਵਾਹ ਕਰ ਉੱਠਦਾ ਹੈ ॥੨॥
Beholding it, and gazing upon it, in their minds they are wonderstruck. ||2||
ਸੋਸੁਖੀਆਸਭਤੇਊਤਮੁਸੋਇ॥
ਉਹ ਮਨੁੱਖ ਸੁਖੀ ਹੋ ਜਾਂਦਾ ਹੈ, ਉਹ ਹੋਰ ਸਭਨਾਂ ਨਾਲੋਂ ਸ੍ਰੇਸ਼ਟ ਜੀਵਨ ਵਾਲਾ ਹੋ ਜਾਂਦਾ ਹੈ,
They are at peace, the most exalted of all,
ਜਾਕੈਹ੍ਰਿਦੈਵਸਿਆਪ੍ਰਭੁਸੋਇ॥
ਜਿਸ (ਮਨੁੱਖ) ਦੇ ਹਿਰਦੇ ਵਿਚ ਉਹ ਪਰਮਾਤਮਾ ਆ ਵੱਸਦਾ ਹੈ।
within whose hearts God dwells.
ਸੋਈਨਿਹਚਲੁਆਵੈਨਜਾਇ॥
ਉਹ ਮਨੁੱਖ ਸਦਾ ਅਡੋਲ ਚਿੱਤ ਰਹਿੰਦਾ ਹੈ, ਉਹ ਕਦੇ ਭਟਕਦਾ ਨਹੀਂ ਫਿਰਦਾ,
They are stable and unchanging; they do not come and go in reincarnation.
ਅਨਦਿਨੁਪ੍ਰਭਕੇਹਰਿਗੁਣਗਾਇ॥੩॥
ਉਹ ਮਨੁੱਖ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥
Night and day, they sing the Glorious Praises of the Lord God. ||3||
ਤਾਕਉਕਰਹੁਸਗਲਨਮਸਕਾਰੁ॥
ਹੇ ਭਾਈ! ਉਸ ਮਨੁੱਖ ਦੇ ਅੱਗੇ ਸਾਰੇ ਆਪਣਾ ਸਿਰ ਨਿਵਾਇਆ ਕਰੋ,
All bow down in humble respect to those
ਜਾਕੈਮਨਿਪੂਰਨੁਨਿਰੰਕਾਰੁ॥
ਜਿਸ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ।
whose minds are filled with the Formless Lord.
ਕਰਿਕਿਰਪਾਮੋਹਿਠਾਕੁਰਦੇਵਾ॥
ਹੇ ਠਾਕੁਰ ਪ੍ਰਭੂ! ਹੇ ਪ੍ਰਕਾਸ਼-ਰੂਪ ਪ੍ਰਭੂ! ਮੇਰੇ ਉਤੇ ਮਿਹਰ ਕਰ,
Show mercy unto me, O my Divine Lord and Master.
ਨਾਨਕੁਉਧਰੈਜਨਕੀਸੇਵਾ॥੪॥੨॥
(ਤੇਰਾ ਸੇਵਕ) ਨਾਨਕ ਤੇਰੇ ਭਗਤ ਦੀ ਸਰਨ ਵਿਚ ਰਹਿ ਕੇ (ਵਿਕਾਰਾਂ ਤੋਂ) ਬਚਿਆ ਰਹੇ ॥੪॥੨॥
May Nanak be saved, by serving these humble beings. ||4||2||
ਪ੍ਰਭਾਤੀਮਹਲਾ੫॥
Prabhaatee, Fifth Mahalaa:
ਗੁਨਗਾਵਤਮਨਿਹੋਇਅਨੰਦ॥
ਪਰਮਾਤਮਾ ਦੇ ਗੁਣ ਗਾਂਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ,
Singing His Glorious Praises, the mind is in ecstasy.
ਆਠਪਹਰਸਿਮਰਉਭਗਵੰਤ॥
(ਤਾਹੀਏਂ) ਮੈਂ ਅੱਠੇ ਪਹਰ ਭਗਵਾਨ (ਦਾ ਨਾਮ) ਸਿਮਰਦਾ ਹਾਂ।
Twenty-four hours a day, I meditate in remembrance on God.
ਜਾਕੈਸਿਮਰਨਿਕਲਮਲਜਾਹਿ॥
ਜਿਸ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨ ਦੀ ਰਾਹੀਂ (ਸਾਰੇ) ਪਾਪ ਦੂਰ ਹੋ ਜਾਂਦੇ ਹਨ,
Remembering Him in meditation, the sins go away.
ਤਿਸੁਗੁਰਕੀਹਮਚਰਨੀਪਾਹਿ॥੧॥
ਮੈਂ ਉਸ ਗੁਰੂ ਦੀ (ਸਦਾ) ਚਰਨੀਂ ਲੱਗਾ ਰਹਿੰਦਾ ਹਾਂ ॥੧॥
I fall at the Feet of that Guru. ||1||
ਸੁਮਤਿਦੇਵਹੁਸੰਤਪਿਆਰੇ॥
ਹੇ ਪਿਆਰੇ ਸਤਿਗੁਰੂ! (ਮੈਨੂੰ) ਚੰਗੀ ਅਕਲ ਬਖ਼ਸ਼,
O beloved Saints, please bless me with wisdom;
ਸਿਮਰਉਨਾਮੁਮੋਹਿਨਿਸਤਾਰੇ॥੧॥ਰਹਾਉ॥
(ਜਿਸ ਦੀ ਰਾਹੀਂ) ਮੈਂ ਪਰਮਾਤਮਾ ਦਾ ਨਾਮ ਸਿਮਰਦਾ ਰਹਾਂ (ਜਿਹੜਾ ਨਾਮ) ਮੈਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ ॥੧॥ ਰਹਾਉ ॥
let me meditate on the Naam, the Name of the Lord, and be emancipated. ||1||Pause||
ਜਿਨਿਗੁਰਿਕਹਿਆਮਾਰਗੁਸੀਧਾ॥
ਜਿਸ ਗੁਰੂ ਨੇ (ਆਤਮਕ ਜੀਵਨ ਦਾ) ਸਿੱਧਾ ਰਸਤਾ ਦੱਸਿਆ ਹੈ,
The Guru has shown me the straight path;
ਸਗਲਤਿਆਗਿਨਾਮਿਹਰਿਗੀਧਾ॥
(ਜਿਸ ਦੀ ਬਰਕਤਿ ਨਾਲ ਮਨੁੱਖ) ਹੋਰ ਸਾਰੇ (ਮੋਹ) ਛੱਡ ਕੇ ਪਰਮਾਤਮਾ ਦੇ ਨਾਮ ਵਿਚ ਪਰਚਿਆ ਰਹਿੰਦਾ ਹੈ,
I have abandoned everything else. I am enraptured with the Name of the Lord.
ਤਿਸੁਗੁਰਕੈਸਦਾਬਲਿਜਾਈਐ॥
ਉਸ ਗੁਰੂ ਤੋਂ ਸਦਾ ਕੁਰਬਾਨ ਜਾਣਾ ਚਾਹੀਦਾ ਹੈ,
I am forever a sacrifice to that Guru;
ਹਰਿਸਿਮਰਨੁਜਿਸੁਗੁਰਤੇਪਾਈਐ॥੨॥
ਜਿਸ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਸਿਮਰਨ (ਦੀ ਦਾਤਿ) ਮਿਲਦੀ ਹੈ ॥੨॥
I meditate in remembrance on the Lord, through the Guru. ||2||
ਬੂਡਤਪ੍ਰਾਨੀਜਿਨਿਗੁਰਹਿਤਰਾਇਆ॥
ਜਿਸ ਗੁਰੂ ਨੇ (ਸੰਸਾਰ-ਸਮੁੰਦਰ ਵਿਚ) ਡੁੱਬ ਰਹੇ ਪ੍ਰਾਣੀਆਂ ਨੂੰ ਪਾਰ ਲੰਘਾਇਆ,
The Guru carries those mortal beings across, and saves them from drowning.
ਜਿਸੁਪ੍ਰਸਾਦਿਮੋਹੈਨਹੀਮਾਇਆ॥
ਜਿਸ (ਗੁਰੂ) ਦੀ ਮਿਹਰ ਨਾਲ ਮਾਇਆ ਠੱਗ ਨਹੀਂ ਸਕਦੀ,
By His Grace, they are not enticed by Maya;
ਹਲਤੁਪਲਤੁਜਿਨਿਗੁਰਹਿਸਵਾਰਿਆ॥
ਜਿਸ ਗੁਰੂ ਨੇ (ਸਰਨ ਪਏ ਮਨੁੱਖ ਦਾ) ਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦਿੱਤਾ,
in this world and the next, they are embellished and exalted by the Guru.
ਤਿਸੁਗੁਰਊਪਰਿਸਦਾਹਉਵਾਰਿਆ॥੩॥
ਮੈਂ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੩॥
I am forever a sacrifice to that Guru. ||3||
ਮਹਾਮੁਗਧਤੇਕੀਆਗਿਆਨੀ॥
(ਜਿਸ ਗੁਰੂ ਨੇ) ਮਹਾ ਮੂਰਖ ਮਨੁੱਖ ਤੋਂ ਆਤਮਕ ਜੀਵਨ ਦੀ ਸੂਝ ਵਾਲਾ ਬਣਾ ਦਿੱਤਾ।
From the most ignorant, I have been made spiritually wise,
ਗੁਰਪੂਰੇਕੀਅਕਥਕਹਾਨੀ॥
ਪੂਰੇ ਗੁਰੂ ਦੀ ਸਿਫ਼ਤ-ਸਾਲਾਹ ਪੂਰੇ ਤੌਰ ਤੇ ਬਿਆਨ ਨਹੀਂ ਕੀਤੀ ਜਾ ਸਕਦੀ।
through the Unspoken Speech of the Perfect Guru.
ਪਾਰਬ੍ਰਹਮਨਾਨਕਗੁਰਦੇਵ॥
ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਪਾਰਬ੍ਰਹਮ ਗੁਰਦੇਵ-
The Divine Guru, O Nanak, is the Supreme Lord God.
ਵਡੈਭਾਗਿਪਾਈਐਹਰਿਸੇਵ॥੪॥੩॥
ਹਰੀ ਦੀ ਸੇਵਾ-ਭਗਤੀ ਵੱਡੀ ਕਿਸਮਤ ਨਾਲ ਪ੍ਰਾਪਤ ਹੁੰਦੀ ਹੈ ॥੪॥੩॥
By great good fortune, I serve the Lord. ||4||3||
ਪ੍ਰਭਾਤੀਮਹਲਾ੫॥
Prabhaatee, Fifth Mahalaa:
ਸਗਲੇਦੂਖਮਿਟੇਸੁਖਦੀਏਅਪਨਾਨਾਮੁਜਪਾਇਆ॥
ਜਿਨ੍ਹਾਂ ਨੂੰ ਉਸ (ਪ੍ਰਭੂ) ਨੇ ਆਪਣਾ ਨਾਮ ਜਪਣ ਦੀ ਪ੍ਰੇਰਨਾ ਕੀਤੀ, ਉਹਨਾਂ ਨੂੰ ਉਸ ਨੇ ਸਾਰੇ ਸੁਖ ਬਖ਼ਸ਼ ਦਿੱਤੇ, (ਉਹਨਾਂ ਅੰਦਰੋਂ) ਸਾਰੇ ਦੁੱਖ ਦੂਰ ਹੋ ਗਏ।
Eradicating all my pains, He has blessed me with peace, and inspired me to chant His Name.
ਕਰਿਕਿਰਪਾਅਪਨੀਸੇਵਾਲਾਏਸਗਲਾਦੁਰਤੁਮਿਟਾਇਆ॥੧॥
(ਪ੍ਰਭੂ ਨੇ) ਮਿਹਰ ਕਰ ਕੇ (ਜਿਨ੍ਹਾਂ ਨੂੰ) ਆਪਣੀ ਭਗਤੀ ਵਿਚ ਜੋੜਿਆ, (ਉਹਨਾਂ ਦੇ ਅੰਦਰੋਂ ਉਸ ਨੇ) ਸਾਰਾ ਪਾਪ ਦੂਰ ਕਰ ਦਿੱਤਾ ॥੧॥
In His Mercy, He has enjoined me to His service, and has purged me of all my sins. ||1||
ਹਮਬਾਰਿਕਸਰਨਿਪ੍ਰਭਦਇਆਲ॥
ਹੇ ਦਇਆ ਦੇ ਸੋਮੇ ਪ੍ਰਭੂ! ਅਸੀਂ (ਜੀਵ ਤੇਰੇ) ਬੱਚੇ (ਤੇਰੀ) ਸਰਨ ਹਾਂ।
I am only a child; I seek the Sanctuary of God the Merciful.
ਅਵਗਣਕਾਟਿਕੀਏਪ੍ਰਭਿਅਪੁਨੇਰਾਖਿਲੀਏਮੇਰੈਗੁਰਗੋਪਾਲਿ॥੧॥ਰਹਾਉ॥
ਧਰਤੀ ਦੇ ਰੱਖਿਅਕ ਪ੍ਰਭੂ ਨੇ (ਜਿਨ੍ਹਾਂ ਦੀ) ਰੱਖਿਆ ਕੀਤੀ, (ਉਹਨਾਂ ਦੇ ਅੰਦਰੋਂ) ਔਗੁਣ ਦੂਰ ਕਰ ਕੇ (ਉਹਨਾਂ ਨੂੰ ਉਸ) ਪ੍ਰਭੂ ਨੇ ਆਪਣੇ ਬਣਾ ਲਿਆ ॥੧॥ ਰਹਾਉ ॥
Erasing my demerits and faults, God has made me His Own. My Guru, the Lord of the World, protects me. ||1||Pause||
ਤਾਪਪਾਪਬਿਨਸੇਖਿਨਭੀਤਰਿਭਏਕ੍ਰਿਪਾਲਗੁਸਾਈ॥
ਧਰਤੀ ਦੇ ਖਸਮ ਪ੍ਰਭੂ ਜੀ (ਜਿਨ੍ਹਾਂ ਉੱਤੇ) ਦਇਆਵਾਨ ਹੋਏ, (ਉਹਨਾਂ ਦੇ) ਸਾਰੇ ਦੁੱਖ-ਕਲੇਸ਼ ਸਾਰੇ ਪਾਪ ਇਕ ਖਿਨ ਵਿਚ ਨਾਸ ਹੋ ਗਏ।
My sicknesses and sins were erased in an instant, when the Lord of the World became merciful.
ਸਾਸਿਸਾਸਿਪਾਰਬ੍ਰਹਮੁਅਰਾਧੀਅਪੁਨੇਸਤਿਗੁਰਕੈਬਲਿਜਾਈ॥੨॥
ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, (ਉਸ ਦੀ ਮਿਹਰ ਨਾਲ) ਮੈਂ ਆਪਣੇ ਹਰੇਕ ਸਾਹ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ ॥੨॥
With each and every breath, I worship and adore the Supreme Lord God; I am a sacrifice to the True Guru. ||2||
ਅਗਮਅਗੋਚਰੁਬਿਅੰਤੁਸੁਆਮੀਤਾਕਾਅੰਤੁਨਪਾਈਐ॥
ਮਾਲਕ-ਪ੍ਰਭੂ ਅਪਹੁੰਚ ਹੈ, ਉਸ ਤਕ (ਜੀਵਾਂ ਦੇ) ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਬੇਅੰਤ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
My Lord and Master is Inaccessible, Unfathomable and Infinite. His limits cannot be found.
ਲਾਹਾਖਾਟਿਹੋਈਐਧਨਵੰਤਾਅਪੁਨਾਪ੍ਰਭੂਧਿਆਈਐ॥੩॥
ਆਪਣੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, (ਉਸ ਦਾ ਨਾਮ ਹੀ ਅਸਲ ਧਨ ਹੈ, ਇਹ) ਲਾਭ ਖੱਟ ਕੇ ਧਨਵਾਨ ਬਣ ਜਾਈਦਾ ਹੈ ॥੩॥
We earn the profit, and become wealthy, meditating on our God. ||3||