ਇਸਤ੍ਰੀਪੁਰਖੈਜਾਂਨਿਸਿਮੇਲਾਓਥੈਮੰਧੁਕਮਾਹੀ॥
(ਫਿਰ), ਜਦੋਂ ਰਾਤ ਨੂੰ ਜ਼ਨਾਨੀ ਤੇ ਮਰਦ ਇਕੱਠੇ ਹੁੰਦੇ ਹਨ ਤਦੋਂ ਭੀ (ਮਾਸ ਨਾਲ ਹੀ) ਮੰਦ (ਭਾਵ, ਭੋਗ) ਕਰਦੇ ਹਨ।
But when men and women meet in the night, they come together in the flesh.
ਮਾਸਹੁਨਿੰਮੇਮਾਸਹੁਜੰਮੇਹਮਮਾਸੈਕੇਭਾਂਡੇ॥
ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ,
In the flesh we are conceived, and in the flesh we are born; we are vessels of flesh.
ਗਿਆਨੁਧਿਆਨੁਕਛੁਸੂਝੈਨਾਹੀਚਤੁਰੁਕਹਾਵੈਪਾਂਡੇ॥
(ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤ ਹੈ।
You know nothing of spiritual wisdom and meditation, even though you call yourself clever, O religious scholar.
ਬਾਹਰਕਾਮਾਸੁਮੰਦਾਸੁਆਮੀਘਰਕਾਮਾਸੁਚੰਗੇਰਾ॥
(ਭਲਾ ਦੱਸੋ,) ਪੰਡਿਤ ਜੀ! (ਇਹ ਕੀਹ ਕਿ) ਬਾਹਰੋਂ ਲਿਆਂਦਾ ਹੋਇਆ ਮਾਸ ਮਾੜਾ ਤੇ ਘਰ ਦਾ (ਵਰਤਿਆ) ਮਾਸ ਚੰਗਾ?
O master, you believe that flesh on the outside is bad, but the flesh of those in your own home is good.
ਜੀਅਜੰਤਸਭਿਮਾਸਹੁਹੋਏਜੀਇਲਇਆਵਾਸੇਰਾ॥
(ਫਿਰ) ਸਾਰੇ ਜੀਅ ਜੰਤ ਮਾਸ ਤੋਂ ਪੈਦਾ ਹੋਏ ਹਨ, ਜਿੰਦ ਨੇ (ਮਾਸ ਵਿਚ ਹੀ) ਡੇਰਾ ਲਾਇਆ ਹੋਇਆ ਹੈ;
All beings and creatures are flesh; the soul has taken up its home in the flesh.
ਅਭਖੁਭਖਹਿਭਖੁਤਜਿਛੋਡਹਿਅੰਧੁਗੁਰੂਜਿਨਕੇਰਾ॥
ਸੋ ਜਿਨ੍ਹਾਂ ਨੂੰ ਰਾਹ ਦੱਸਣ ਵਾਲਾ ਆਪ ਅੰਨ੍ਹਾ ਹੈ ਉਹ ਨਾਹ ਖਾਣ-ਜੋਗ ਚੀਜ਼ (ਭਾਵ, ਪਰਾਇਆ ਹੱਕ) ਤਾਂ ਖਾਂਦੇ ਹਨ ਤੇ ਖਾਣ-ਜੋਗ ਚੀਜ਼ (ਭਾਵ ਜਿਸ ਚੀਜ਼ ਤੋਂ ਜ਼ਿੰਦਗੀ ਦਾ ਹੀ ਮੁੱਢ ਬੱਝਾ ਤਿਆਗਦੇ ਹਨ।)
They eat the uneatable; they reject and abandon what they could eat. They have a teacher who is blind.
ਮਾਸਹੁਨਿੰਮੇਮਾਸਹੁਜੰਮੇਹਮਮਾਸੈਕੇਭਾਂਡੇ॥
ਅਸੀਂ ਸਾਰੇ ਮਾਸ ਦੇ ਪੁਤਲੇ ਹਾਂ, ਅਸਾਡਾ ਮੁੱਢ ਮਾਸ ਤੋਂ ਹੀ ਬੱਝਾ, ਅਸੀਂ ਮਾਸ ਤੋਂ ਹੀ ਪੈਦਾ ਹੋਏ,
In the flesh we are conceived, and in the flesh we are born; we are vessels of flesh.
ਗਿਆਨੁਧਿਆਨੁਕਛੁਸੂਝੈਨਾਹੀਚਤੁਰੁਕਹਾਵੈਪਾਂਡੇ॥
(ਮਾਸ ਦਾ ਤਿਆਗੀ) ਪੰਡਿਤ (ਮਾਸ ਦੀ ਚਰਚਾ ਛੇੜ ਕੇ ਐਵੇਂ ਆਪਣੇ ਆਪ ਨੂੰ) ਸਿਆਣਾ ਅਖਵਾਂਦਾ ਹੈ, (ਅਸਲ ਵਿਚ) ਇਸ ਨੂੰ ਨਾਹ ਸਮਝ ਹੈ ਨਾਹ ਸੁਰਤ ਹੈ।
You know nothing of spiritual wisdom and meditation, even though you call yourself clever, O religious scholar.
ਮਾਸੁਪੁਰਾਣੀਮਾਸੁਕਤੇਬਂੀਚਹੁਜੁਗਿਮਾਸੁਕਮਾਣਾ॥
ਪੁਰਾਣਾਂ ਵਿਚ ਮਾਸ (ਦਾ ਜ਼ਿਕਰ), ਮੁਸਲਮਾਨੀ ਮਜ਼ਹਬੀ ਕਿਤਾਬਾਂ ਵਿਚ ਭੀ ਮਾਸ (ਵਰਤਣ ਦਾ ਜ਼ਿਕਰ); ਜਗਤ ਦੇ ਸ਼ੁਰੂ ਤੋਂ ਹੀ ਮਾਸ ਵਰਤੀਂਦਾ ਚਲਾ ਆਇਆ ਹੈ।
Meat is allowed in the Puraanas, meat is allowed in the Bible and the Koran. Throughout the four ages, meat has been used.
ਜਜਿਕਾਜਿਵੀਆਹਿਸੁਹਾਵੈਓਥੈਮਾਸੁਸਮਾਣਾ॥
ਜੱਗ ਵਿਚ, ਵਿਆਹ ਆਦਿਕ ਕਾਜ ਵਿਚ (ਮਾਸ ਦੀ ਵਰਤੋਂ) ਪ੍ਰਧਾਨ ਹੈ, ਉਹਨੀਂ ਥਾਈਂ ਮਾਸ ਵਰਤੀਂਦਾ ਰਿਹਾ ਹੈ।
It is featured in sacred feasts and marriage festivities; meat is used in them.
ਇਸਤ੍ਰੀਪੁਰਖਨਿਪਜਹਿਮਾਸਹੁਪਾਤਿਸਾਹਸੁਲਤਾਨਾਂ॥
ਜ਼ਨਾਨੀ, ਮਰਦ, ਸ਼ਾਹ, ਪਾਤਿਸ਼ਾਹ...ਸਾਰੇ ਮਾਸ ਤੋਂ ਹੀ ਪੈਦਾ ਹੁੰਦੇ ਹਨ।
Women, men, kings and emperors originate from meat.
ਜੇਓਇਦਿਸਹਿਨਰਕਿਜਾਂਦੇਤਾਂਉਨੑਕਾਦਾਨੁਨਲੈਣਾ॥
ਜੇ ਇਹ ਸਾਰੇ (ਮਾਸ ਤੋਂ ਬਣਨ ਕਰਕੇ) ਨਰਕ ਵਿਚ ਪੈਂਦੇ ਦਿੱਸਦੇ ਹਨ ਤਾਂ ਉਹਨਾਂ ਤੋਂ (ਮਾਸ-ਤਿਆਗੀ ਪੰਡਿਤ ਨੂੰ) ਦਾਨ ਭੀ ਨਹੀਂ ਲੈਣਾ ਚਾਹੀਦਾ।
If you see them going to hell, then do not accept charitable gifts from them.
ਦੇਂਦਾਨਰਕਿਸੁਰਗਿਲੈਦੇਦੇਖਹੁਏਹੁਧਿਙਾਣਾ॥
(ਨਹੀਂ ਤਾਂ) ਵੇਖੋ, ਇਹ ਅਚਰਜ ਧੱਕੇ ਦੀ ਗੱਲ ਹੈ ਕਿ ਦਾਨ ਦੇਣ ਵਾਲੇ ਨਰਕੇ ਪੈਣ ਤੇ ਲੈਣ ਵਾਲੇ ਸੁਰਗ ਵਿਚ।
The giver goes to hell, while the receiver goes to heaven - look at this injustice.
ਆਪਿਨਬੂਝੈਲੋਕਬੁਝਾਏਪਾਂਡੇਖਰਾਸਿਆਣਾ॥
(ਅਸਲ ਵਿਚ) ਹੇ ਪੰਡਿਤ! ਤੂੰ ਢਾਢਾ ਚਤੁਰ ਹੈਂ, ਤੈਨੂੰ ਆਪ ਨੂੰ (ਮਾਸ ਖਾਣ ਦੇ ਮਾਮਲੇ ਦੀ) ਸਮਝ ਨਹੀਂ, ਪਰ ਤੂੰ ਲੋਕਾਂ ਨੂੰ ਸਮਝਾਂਦਾ ਹੈਂ।
You do not understand your own self, but you preach to other people. O Pandit, you are very wise indeed.
ਪਾਂਡੇਤੂਜਾਣੈਹੀਨਾਹੀਕਿਥਹੁਮਾਸੁਉਪੰਨਾ॥
ਹੇ ਪੰਡਿਤ! ਤੈਨੂੰ ਇਹ ਹੀ ਪਤਾ ਨਹੀਂ ਕਿ ਮਾਸ ਕਿਥੋਂ ਪੈਦਾ ਹੋਇਆ।
O Pandit, you do not know where meat originated.
ਤੋਇਅਹੁਅੰਨੁਕਮਾਦੁਕਪਾਹਾਂਤੋਇਅਹੁਤ੍ਰਿਭਵਣੁਗੰਨਾ॥
(ਵੇਖ,) ਪਾਣੀ ਤੋਂ ਅੰਨ ਪੈਦਾ ਹੁੰਦਾ ਹੈ, ਕਮਾਦ ਗੰਨਾ ਉੱਗਦਾ ਹੈ ਤੇ ਕਪਾਹ ਉੱਗਦੀ ਹੈ, ਪਾਣੀ ਤੋਂ ਹੀ ਸਾਰਾ ਸੰਸਾਰ ਪੈਦਾ ਹੁੰਦਾ ਹੈ।
Corn, sugar cane and cotton are produced from water. The three worlds came from water.
ਤੋਆਆਖੈਹਉਬਹੁਬਿਧਿਹਛਾਤੋਐਬਹੁਤੁਬਿਕਾਰਾ॥
ਪਾਣੀ ਆਖਦਾ ਹੈ ਕਿ ਮੈਂ ਕਈ ਤਰੀਕਿਆਂ ਨਾਲ ਭਲਿਆਈ ਕਰਦਾ ਹਾਂ (ਭਾਵ, ਜੀਵ ਦੇ ਪਾਲਣ ਲਈ ਕਈ ਤਰੀਕਿਆਂ ਦੀ ਖ਼ੁਰਾਕ-ਪੁਸ਼ਾਕ ਪੈਦਾ ਕਰਦਾ ਹਾਂ), ਇਹ ਸਾਰੀਆਂ ਤਬਦੀਲੀਆਂ (ਭਾਵ, ਬੇਅੰਤ ਕਿਸਮਾਂ ਦੇ ਪਦਾਰਥ) ਪਾਣੀ ਵਿਚ ਹੀ ਹਨ।
Water says, "I am good in many ways." But water takes many forms.
ਏਤੇਰਸਛੋਡਿਹੋਵੈਸੰਨਿਆਸੀਨਾਨਕੁਕਹੈਵਿਚਾਰਾ॥੨॥
ਸੋ, ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ (ਕਿ ਜੇ ਸੱਚਾ ਤਿਆਗੀ ਬਣਨਾ ਹੈ ਤਾਂ) ਇਹਨਾਂ ਸਾਰੇ ਪਦਾਰਥਾਂ ਦੇ ਚਸਕੇ ਛੱਡ ਕੇ ਤਿਆਗੀ ਬਣੇ (ਕਿਉਂਕਿ ਮਾਸ ਦੀ ਉਤਪੱਤੀ ਭੀ ਪਾਣੀ ਤੋਂ ਹੈ ਤੇ ਅੰਨ ਕਮਾਦ ਆਦਿਕ ਦੀ ਉਤਪੱਤੀ ਭੀ ਪਾਣੀ ਤੋਂ ਹੀ ਹੈ) ॥੨॥
Forsaking these delicacies, one becomes a true Sannyaasee, a detached hermit. Nanak reflects and speaks. ||2||
ਪਉੜੀ॥
Pauree:
ਹਉਕਿਆਆਖਾਇਕਜੀਭਤੇਰਾਅੰਤੁਨਕਿਨਹੀਪਾਇਆ॥
(ਹੇ ਪ੍ਰਭੂ!) ਮੇਰੀ ਇਕ ਜੀਭ ਹੈ, ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ? ਤੇਰਾ ਅੰਤ ਕਿਸੇ ਨੇ ਨਹੀਂ ਪਾਇਆ;
What can I say with only one tongue? I cannot find your limits.
ਸਚਾਸਬਦੁਵੀਚਾਰਿਸੇਤੁਝਹੀਮਾਹਿਸਮਾਇਆ॥
ਜੋ ਮਨੁੱਖ ਤੇਰੀ ਸਿਫ਼ਤ-ਸਾਲਾਹ ਦਾ ਸ਼ਬਦ ਵਿਚਾਰਦੇ ਹਨ ਉਹ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।
Those who contemplate the True Word of the Shabad are absorbed into You, O Lord.
ਇਕਿਭਗਵਾਵੇਸੁਕਰਿਭਰਮਦੇਵਿਣੁਸਤਿਗੁਰਕਿਨੈਨਪਾਇਆ॥
ਕਈ ਮਨੁੱਖ ਭਗਵਾ ਭੇਖ ਬਣਾ ਕੇ ਭਟਕਦੇ ਫਿਰਦੇ ਹਨ, ਪਰ ਗੁਰੂ ਦੀ ਸਰਨ ਆਉਣ ਤੋਂ ਬਿਨਾ (ਹੇ ਪ੍ਰਭੂ!) ਤੈਨੂੰ ਕਿਸੇ ਨਹੀਂ ਲੱਭਾ,
Some wander around in saffron robes, but without the True Guru, no one finds the Lord.
ਦੇਸਦਿਸੰਤਰਭਵਿਥਕੇਤੁਧੁਅੰਦਰਿਆਪੁਲੁਕਾਇਆ॥
ਇਹ ਲੋਕ (ਬਾਹਰ) ਦੇਸਾਂ ਦੇਸਾਂਤਰਾਂ ਵਿਚ ਭਉਂਦੇ ਖਪ ਗਏ, ਪਰ ਤੂੰ ਆਪਣੇ ਆਪ ਨੂੰ (ਜੀਵ ਦੇ) ਅੰਦਰ ਲੁਕਾ ਰੱਖਿਆ ਹੈ।
They wander in foreign lands and countries until they grow weary, but You hide Yourself within them.
ਗੁਰਕਾਸਬਦੁਰਤੰਨੁਹੈਕਰਿਚਾਨਣੁਆਪਿਦਿਖਾਇਆ॥
ਸਤਿਗੁਰੂ ਦਾ ਸਬਦੁ (ਮਾਨੋ) ਇਕ ਚਮਕਦਾ ਮੋਤੀ ਹੈ (ਜਿਸ ਨੂੰ ਪ੍ਰਭੂ ਨੇ ਇਹ ਮੋਤੀ ਬਖ਼ਸ਼ਿਆ ਹੈ, ਉਸ ਦੇ ਹਿਰਦੇ ਵਿਚ (ਪ੍ਰਭੂ ਨੇ) ਆਪ ਚਾਨਣ ਕਰ ਕੇ (ਉਸ ਨੂੰ ਆਪਣਾ ਆਪ) ਵਿਖਾਇਆ ਹੈ;
The Word of the Guru's Shabad is a jewel, through which the Lord shines forth and reveals Himself.
ਆਪਣਾਆਪੁਪਛਾਣਿਆਗੁਰਮਤੀਸਚਿਸਮਾਇਆ॥
(ਉਹ ਵਡ-ਭਾਗੀ ਮਨੁੱਖ) ਆਪਣਾ ਅਸਲਾ ਪਛਾਣ ਲੈਂਦਾ ਹੈ ਤੇ ਗੁਰੂ ਦੀ ਸਿੱਖਿਆ ਦੀ ਰਾਹੀਂ ਸੱਚੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ।
Realizing one's own self, following the Guru's Teachings, the mortal is absorbed into Truth.
ਆਵਾਗਉਣੁਬਜਾਰੀਆਬਾਜਾਰੁਜਿਨੀਰਚਾਇਆ॥
(ਪਰ) ਜਿਨ੍ਹਾਂ (ਭੇਖੀਆਂ ਨੇ) ਵਿਖਾਵੇ ਦਾ ਢੌਂਗ ਰਚਾਇਆ ਹੋਇਆ ਹੈ ਉਹਨਾਂ ਪਖੰਡੀਆਂ ਨੂੰ ਜਨਮ ਮਰਨ (ਦਾ ਗੇੜ) ਮਿਲਦਾ ਹੈ;
Coming and going, the tricksters and magicians put on their magic show.
ਇਕੁਥਿਰੁਸਚਾਸਾਲਾਹਣਾਜਿਨਮਨਿਸਚਾਭਾਇਆ॥੨੫॥
ਤੇ, ਜਿਨ੍ਹਾਂ ਨੂੰ ਮਨ ਵਿਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ ਉਹ ਸਦਾ-ਥਿਰ ਰਹਿਣ ਵਾਲੇ ਇੱਕ ਪ੍ਰਭੂ ਦਾ ਗੁਣ ਗਾਂਦੇ ਹਨ ॥੨੫॥
But those whose minds are pleased by the True Lord, praise the True One, the Ever-stable Lord. ||25||
ਸਲੋਕਮਃ੧॥
Shalok, First Mahalaa:
ਨਾਨਕਮਾਇਆਕਰਮਬਿਰਖੁਫਲਅੰਮ੍ਰਿਤਫਲਵਿਸੁ॥
ਹੇ ਨਾਨਕ! (ਜੀਵਾਂ ਦੇ ਕੀਤੇ) ਕਰਮਾਂ ਅਨੁਸਾਰ (ਮਨੁੱਖਾ ਸਰੀਰ-ਰੂਪ) ਮਾਇਆ ਦਾ (ਰਚਿਆ) ਰੁੱਖ (ਉੱਗਦਾ) ਹੈ (ਇਸ ਨੂੰ) ਅੰਮ੍ਰਿਤ (ਭਾਵ, ਨਾਮ ਸੁਖ) ਤੇ ਜ਼ਹਰ (ਭਾਵ, ਮੋਹ-ਦੁੱਖ) ਦੋ ਕਿਸਮਾਂ ਦੇ ਫਲ ਲੱਗਦੇ ਹਨ।
O Nanak, the tree of actions done in Maya yields ambrosial fruit and poisonous fruit.
ਸਭਕਾਰਣਕਰਤਾਕਰੇਜਿਸੁਖਵਾਲੇਤਿਸੁ॥੧॥
ਕਰਤਾਰ ਆਪ (ਅੰਮ੍ਰਿਤ ਤੇ ਵਿਹੁ ਦੋ ਕਿਸਮਾਂ ਦੇ ਫਲਾਂ ਦੇ) ਸਾਰੇ ਵਸੀਲੇ ਬਣਾਂਦਾ ਹੈ, ਜਿਸ ਜੀਵ ਨੂੰ ਜਿਹੜਾ ਫਲ ਖਵਾਂਦਾ ਹੈ ਉਸ ਨੂੰ (ਉਹੀ ਖਾਣਾ ਪੈਂਦਾ ਹੈ) ॥੧॥
The Creator does all deeds; we eat the fruits as He ordains. ||1||
ਮਃ੨॥
Second Mahalaa:
ਨਾਨਕਦੁਨੀਆਕੀਆਂਵਡਿਆਈਆਂਅਗੀਸੇਤੀਜਾਲਿ॥
ਹੇ ਨਾਨਕ! ਦੁਨੀਆ ਦੀਆਂ ਵਡਿਆਈਆਂ ਨੂੰ ਅੱਗ ਨਾਲ ਸਾੜ ਦੇਹ।
O Nanak, burn worldly greatness and glory in the fire.
ਏਨੀਜਲੀਈਂਨਾਮੁਵਿਸਾਰਿਆਇਕਨਚਲੀਆਨਾਲਿ॥੨॥
ਇਹਨਾਂ ਚੰਦਰੀਆਂ ਨੇ (ਮਨੁੱਖ ਤੋਂ) ਪ੍ਰਭੂ ਦਾ ਨਾਮ ਭੁਲਵਾ ਦਿੱਤਾ ਹੈ (ਪਰ ਇਹਨਾਂ ਵਿਚੋਂ) ਇੱਕ ਭੀ (ਮਰਨ ਪਿਛੋਂ) ਨਾਲ ਨਹੀਂ ਜਾਂਦੀ ॥੨॥
These burnt offerings have caused mortals to forget the Naam, the Name of the Lord. Not even one of them will go along with you in the end. ||2||
ਪਉੜੀ॥
Pauree:
ਸਿਰਿਸਿਰਿਹੋਇਨਿਬੇੜੁਹੁਕਮਿਚਲਾਇਆ॥
(ਹੇ ਪ੍ਰਭੂ! ਸਾਰੇ ਜਗਤ ਨੂੰ ਤੂੰ) ਆਪਣੇ ਹੁਕਮ ਵਿਚ ਤੋਰ ਰਿਹਾ ਹੈਂ (ਕਿਤੇ ਭੇਖੀ ਵਿਖਾਵੇ ਦਾ ਢੌਂਗ ਰਚਾ ਰਹੇ ਹਨ, ਕਿਤੇ ਤੈਨੂੰ ਪਿਆਰ ਕਰਨ ਵਾਲੇ ਤੇਰੀ ਸਿਫ਼ਤ-ਸਾਲਾਹ ਕਰ ਰਹੇ ਹਨ; ਇਹਨਾਂ ਦੇ ਕਰਮਾਂ ਅਨੁਸਾਰ 'ਆਵਾਗਾਉਣ' ਅਤੇ ਤੇਰਾ ਪਿਆਰ ਤੇਰੇ ਹੀ ਹੁਕਮ ਵਿਚ) ਵੱਖੋ-ਵੱਖਰਾ ਫ਼ੈਸਲਾ (ਹੁੰਦਾ ਹੈ),
He judges each and every being; by the Hukam of His Command, He leads us on.
ਤੇਰੈਹਥਿਨਿਬੇੜੁਤੂਹੈਮਨਿਭਾਇਆ॥
ਸਾਰਾ ਫ਼ੈਸਲਾ ਤੇਰੇ ਹੀ ਹੱਥ ਵਿਚ ਹੈ, ਤੂੰ ਹੀ (ਮੇਰੇ) ਮਨ ਵਿਚ ਪਿਆਰਾ ਲੱਗਦਾ ਹੈਂ।
Justice is in Your Hands, O Lord; You are pleasing to my mind.
ਕਾਲੁਚਲਾਏਬੰਨਿਕੋਇਨਰਖਸੀ॥
ਜਦੋਂ ਮੌਤ ਬੰਨ੍ਹ ਕੇ (ਜੀਵ ਨੂੰ) ਤੋਰ ਲੈਂਦੀ ਹੈ, ਕੋਈ ਇਸ ਨੂੰ ਰੱਖ ਨਹੀਂ ਸਕਦਾ;
The mortal is bound and gagged by Death and led away; no one can rescue him.
ਜਰੁਜਰਵਾਣਾਕੰਨਿੑਚੜਿਆਨਚਸੀ॥
ਜ਼ਾਲਮ ਬੁਢੇਪਾ (ਹਰੇਕ ਦੇ) ਮੋਢੇ ਉਤੇ ਚੜ੍ਹ ਕੇ ਨੱਚਦਾ ਹੈ (ਭਾਵ, ਮੌਤ ਦਾ ਸੁਨੇਹਾ ਦੇ ਰਿਹਾ ਹੈ ਜਿਸ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ)।
Old age, the tyrant, dances on the mortal's shoulders.
ਸਤਿਗੁਰੁਬੋਹਿਥੁਬੇੜੁਸਚਾਰਖਸੀ॥
ਸਤਿਗੁਰੂ ਹੀ ਸੱਚਾ ਜਹਾਜ਼ ਹੈ ਸੱਚਾ ਬੇੜਾ ਹੈ ਜੋ (ਮੌਤ ਦੇ ਡਰ ਤੋਂ) ਬਚਾਂਦਾ ਹੈ।
So climb aboard the boat of the True Guru, and the True Lord will rescue you.
ਅਗਨਿਭਖੈਭੜਹਾੜੁਅਨਦਿਨੁਭਖਸੀ॥
(ਜਗਤ ਵਿਚ ਤ੍ਰਿਸ਼ਨਾ ਦੀ) ਅੱਗ ਦਾ ਭਾਂਬੜ ਮਚ ਰਿਹਾ ਹੈ, ਹਰ ਵੇਲੇ ਮਚਿਆ ਰਹਿੰਦਾ ਹੈ।
The fire of desire burns like an oven, consuming mortals night and day.
ਫਾਥਾਚੁਗੈਚੋਗਹੁਕਮੀਛੁਟਸੀ॥
(ਇਸ ਭਾਂਬੜ ਵਿਚ) ਫਸਿਆ ਹੋਇਆ ਜੀਵ ਚੋਗਾ ਚੁਗ ਰਿਹਾ ਹੈ; ਪ੍ਰਭੂ ਦੇ ਹੁਕਮ ਅਨੁਸਾਰ ਹੀ ਇਸ ਵਿਚੋਂ ਬਚ ਸਕਦਾ ਹੈ,
Like trapped birds, the mortals peck at the corn; only through the Lord's Command will they find release.
ਕਰਤਾਕਰੇਸੁਹੋਗੁਕੂੜੁਨਿਖੁਟਸੀ॥੨੬॥
ਕਿਉਂਕਿ ਜੋ ਕੁਝ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ। ਕੂੜ (ਦਾ ਵਪਾਰ, ਭਾਵ, ਤ੍ਰਿਸ਼ਨਾ-ਅਧੀਨ ਹੋ ਕੇ ਮਾਇਕ ਪਦਾਰਥਾਂ ਪਿਛੇ ਦੌੜਨਾ) ਜੀਵ ਦੇ ਨਾਲ ਨਹੀਂ ਨਿਭਦਾ ॥੨੬॥
Whatever the Creator does, comes to pass; falsehood shall fail in the end. ||26||