GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 117
Display Settings
ਜੈਸਬਦਦੇਵਨਉਚਾਰਿਯੋ॥੬੦॥੨੧੬॥
(ਤਦੋਂ) ਦੇਵਤਿਆਂ ਨੇ (ਦੁਰਗਾ ਦਾ) ਜੈ-ਘੋਸ਼ ਕਰ ਦਿੱਤਾ ॥੬੦॥੨੧੬॥
When the gods saw (Sumbh) without weapons, they began to hail the goddess.60.216.
ਨਭਿਮਧਿਬਾਜਨਬਾਜਹੀ
ਆਕਾਸ਼ ਵਿਚ ਵਾਜੇ ਵਜਦੇ ਸਨ
ਅਵਿਲੋਕਿਦੇਵਾਗਾਜਹੀ
ਅਤੇ (ਇਹ ਦ੍ਰਿਸ਼) ਵੇਖ ਕੇ ਦੇਵਤੇ ਗਜਣ ਲਗ ਗਏ ਸਨ।
The musical instruments were played in the firmament and no0w the gods also began to raor.
ਲਖਿਦੇਵਬਾਰੰਬਾਰਹੀ
ਸਾਰੇ ਦੇਵਤੇ (ਦੇਵੀ ਨੂੰ) ਬਾਰ ਬਾਰ ਵੇਖ ਕੇ
ਜੈਸਬਦਸਰਬਪੁਕਾਰਹੀ॥੬੧॥੨੧੭॥
ਜੈ ਦਾ ਘੋਸ਼ ਕਰਨ ਲਗ ਗਏ ਸਨ ॥੬੧॥੨੧੭॥
The gods began to view repeatedly and raise shouts of victory.61.217.
ਰਣਿਕੋਪਿਕਾਲਕਰਾਲੀਯੰ
ਰਣ-ਭੂਮੀ ਵਿਚ ਕਾਲੀ ਕ੍ਰੋਧ ਨਾਲ ਭਿਆਨਕ ਰੂਪ ਧਾਰ ਕੇ ਫਿਰ ਰਹੀ ਸੀ।
ਖਟਅੰਗਪਾਣਿਉਛਾਲੀਯੰ
(ਉਸ ਨੇ) ਛੇ ਹੱਥਾਂ ਅਤੇ ਭੁਜਾਵਾਂ ਨੂੰ ਉਤੇ ਉਛਾਲਿਆ ਹੋਇਆ ਸੀ।
Now in great rage in the battlefield, the dreadful Kali raised six hands of her arms powerfully
ਸਿਰਿਸੁੰਭਹਥਦੁਛੰਡੀਯੰ
ਫਿਰ ਸੁੰਭ ਕੇ ਸਿਰ ਵਿਚ ਦੋਵੇਂ ਹੱਥ ਦੇ ਮਾਰੇ,
ਇਕਚੋਟਿਦੁਸਟਬਿਹੰਡੀਯੰ॥੬੨॥੨੧੮॥
ਇਕੋ ਸਟ ਨਾਲ ਦੁਸ਼ਟ ਨੂੰ ਮਾਰ ਮੁਕਾਇਆ ॥੬੨॥੨੧੮॥
And struck them on the head of Sumbh and with one blow she destroyed the tyrant.62.218.
ਦੋਹਰਾ
ਦੋਹਰਾ:
DOHRA
ਜਿਮਸੁੰਭਾਸੁਰਕੋਹਨਾਅਧਿਕਕੋਪਕੈਕਾਲਿ
ਹੇ ਕਾਲੀ। ਜਿਵੇਂ (ਤੂੰ) ਬਹੁਤ ਕ੍ਰੋਧ ਕਰ ਕੇ ਸੁੰਭ ਦੈਂਤ ਨੂੰ ਮਾਰਿਆ ਸੀ,
The manner in which, with extreme fury, Kali destroyed the demon-king Sumbh
ਤ੍ਯੋਸਾਧਨਕੇਸਤ੍ਰੁਸਭਚਾਬਤਜਾਹਕਰਾਲ॥੬੩॥੨੧੯॥
(ਤਿਵੇਂ) ਸੰਤਾਂ ਦੇ ਸਾਰੇ ਵੈਰੀਆਂ ਨੂੰ ਭਿਆਨਕ ਰੂਪ ਧਾਰ ਕੇ ਚਬ ਜਾਇਆ ਕਰ ॥੬੩॥੨੧੯॥
All the enemies of the saints are destroyed in the same manner.63.219.
ਇਤਿਸ੍ਰੀਬਚਿਤ੍ਰਨਾਟਕੇਚੰਡੀਚਰਿਤ੍ਰੇਸੁੰਭਬਧਹਖਸਟਮੋਧਿਆਯਸੰਪੂਰਨਮਸਤੁਸੁਭਮਸਤੁ॥੬॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ 'ਚੰਡੀ-ਚਰਿਤ੍ਰ' ਪ੍ਰਸੰਗ ਦੇ 'ਸੁੰਭ-ਬਧ' ਨਾਂ ਦੇ ਛੇਵੇਂ ਅਧਿਆਇ ਦੀ ਸ਼ੁਭ ਸਮਾਪਤੀ ॥੬॥
Here ends the Sixth Chapter entitled ‘The Killing of Sumbh’ of Chandi Charitra in BACHITTAR NATAK.6.
ਅਥਜੈਕਾਰਸਬਦਕਥਨੰ
ਹੁਣ ਜੈਕਾਰ ਸ਼ਬਦ ਦਾ ਕਥਨ
NOW THE WORDS OF VICTORY ARE RELATED:
ਬੇਲੀਬਿਦ੍ਰਮਛੰਦ
ਬੇਲੀ ਬਿਦ੍ਰਮ ਛੰਦ:
BELI BINDRAM STANZA
ਜੈਸਬਦਦੇਵਪੁਕਾਰਹੀ
ਦੇਵਤੇ ਜੈ-ਜੈ-ਕਾਰ ਦੇ ਸ਼ਬਦ ਬੋਲਦੇ ਸਨ,
ਸਬਫੂਲਿਫੂਲਨਡਾਰਹੀ
ਸਭ ਖੁਸ਼ ਹੋ ਕੇ ਫੁਲ ਸੁਟਦੇ ਸਨ।
All the gods are hailing the victory of the goddess and showering the flowers.
ਘਨਸਾਰਕੁੰਕਮਲਿਆਇਕੈ
ਕੇਸਰ ਅਤੇ ਚੰਦਨ ਲਿਆ ਕੇ
ਟੀਕਾਦੀਯਹਰਖਾਇਕੈ॥੧॥੨੨੦॥
(ਦੇਵਤਿਆਂ ਨੇ) ਖੁਸ਼ੀ ਨਾਲ (ਦੇਵੀ ਨੂੰ) ਤਿਲਕ ਕਰ ਦਿੱਤਾ ॥੧॥੨੨੦॥
They brought the saffron and with great delight they applied the mark on their foreheds.1.220.
ਚੌਪਈ
ਚੌਪਈ:
CHAUPAI
ਉਸਤਤਿਸਬਹੂੰਕਰੀਅਪਾਰਾ
ਸਭ ਨੇ ਮਿਲ ਕੇ (ਦੇਵੀ ਦੀ) ਬਹੁਤ ਉਸਤਤ ਕੀਤੀ।
ਬ੍ਰਹਮਕਵਚਕੋਜਾਪਉਚਾਰਾ
'ਬ੍ਰਹਮ-ਕਵਚ' ਜਾਪ ਨੂੰ ਪੜ੍ਹਿਆ।
All of them extremely eulogized the goddess and repeated the mantra known as “Brahm-Kavach”.
ਸੰਤਸੰਬੂਹਪ੍ਰਫੁਲਤਭਏ
ਸਾਰੇ ਸੰਤ ਆਨੰਦਿਤ ਹੋ ਗਏ
ਦੁਸਟਅਰਿਸਟਨਾਸਹੁਐਗਏ॥੨॥੨੨੧॥
ਕਿਉਂਕਿ ਸਾਰੇ ਵੱਡੇ ਦੁਸ਼ਟਾਂ ਦਾ ਨਾਸ਼ ਹੋ ਗਿਆ ਸੀ ॥੨॥੨੨੧॥
All the saints were pleased because the tyrants have been destroyed.2.221.
ਸਾਧਨਕੋਸੁਖਬਢੇਅਨੇਕਾ
ਸਾਧਾਂ (ਦੇਵਤਿਆਂ) ਦਾ ਸੁਖ ਅਨੇਕ ਤਰ੍ਹਾਂ ਨਾਲ ਵਧਣ ਲਗਿਆ
ਦਾਨਵਦੁਸਟਬਾਚਾਏਕਾ
ਕਿਉਂਕਿ ਇਕ ਵੀ ਦੁਸ਼ਟ ਦਾਨਵ ਬਾਕੀ ਨਹੀਂ ਬਚਿਆ।
The comfort of the saints increased in many ways and not even one demon could survive.
ਸੰਤਸਹਾਇਸਦਾਜਗਮਾਈ
ਜਗਤ ਮਾਤਾ (ਦੇਵੀ) ਸਦਾ ਸੰਤਾਂ ਦੀ ਸਹਾਇਕ ਹੈ
ਜਹਤਹਸਾਧਨਹੋਇਸਹਾਈ॥੩॥੨੨੨॥
ਅਤੇ ਜਿਥੇ ਕਿਥੇ ਉਨ੍ਹਾਂ ਦੀ ਸਹਾਇਕ ਹੁੰਦੀ ਹੈ ॥੩॥੨੨੨॥
The mother of the universe ever helps the saints and is helpful to them everywhere.3.222.
ਦੇਵੀਜੂਕੀਉਸਤਤਿ
ਦੇਵੀ ਜੀ ਦੀ ਉਸਤਤ:
Eulogy of the Goddess:
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
ਨਮੋਜੋਗਜ੍ਵਾਲੰਧਰੀਯੰਜੁਆਲੰ
ਯੋਗ-ਅਗਨੀ ਦੀ ਅਗਨੀ ਨੂੰ ਧਾਰਨ ਕਰਨ ਵਾਲੀ (ਦੇਵੀ) ਨੂੰ ਨਮਸਕਾਰ ਹੈ;
O Yoga-fire, Enlightener of the Earth! I salute Thee.
ਨਮੋਸੁੰਭਹੰਤੀਨਮੋਕਰੂਰਕਾਲੰ
ਸੁੰਭ ਨੂੰ ਮਾਰਨ ਵਾਲੀ ਨੂੰ ਨਮਸਕਾਰ ਹੈ; ਭਿਆਨਕ ਕਾਲ-ਰੂਪਣੀ ਨੂੰ ਨਮਸਕਾਰ ਹੈ;
O the Destroyer of Sumbh and dreadful manifestation of Death!
ਨਮੋਸ੍ਰੋਣਬੀਰਜਾਰਦਨੀਧੂਮ੍ਰਹੰਤੀ
ਰਕਤਬੀਜ ਨੂੰ ਮਾਰਨ ਵਾਲੀ ਅਤੇ ਧੂਮ੍ਰਲੋਚਨ ਨੂੰ ਨਸ਼ਟ ਕਰਨ ਵਾਲੀ ਨੂੰ ਨਮਸਕਾਰ ਹੈ;
O the Destroyer of Dhumar Nain , O the Destroyer of Rakat Beej!
ਨਮੋਕਾਲਿਕਾਰੂਪਜੁਆਲਾਜਯੰਤੀ॥੪॥੨੨੩॥
ਜੁਆਲਾ ਰੂਪ ਵਾਲੀ ਅਤੇ ਜੇਤੂ ਕਾਲਕਾ ਨੂੰ ਨਮਸਕਾਰ ਹੈ ॥੪॥੨੨੩॥
O Blazing like fire Kalika! I salute Thee.4.223.
ਨਮੋਅੰਬਿਕਾਜੰਭਹਾਜੋਤਿਰੂਪਾ
ਅੰਬਕਾ, ਜੰਭਹਾ (ਜੰਭ ਦੈਂਤ ਨੂੰ ਮਾਰਨ ਵਾਲੀ) ਅਤੇ ਜੋਤ-ਸਰੂਪ ਨੂੰ ਨਮਸਕਾਰ ਹੈ;
O Ambika! O Jambhaha (the killer of the demon Jambh) O manifestation of Light! I salute Thee.
ਨਮੋਚੰਡਮੁੰਡਾਰਦਨੀਭੂਪਿਭੂਪਾ
ਚੰਡ-ਮੁੰਡ ਨੂੰ ਮਾਰਨ ਵਾਲੀ ਅਤੇ ਰਾਜ-ਰਾਜੇਸ਼੍ਵਰੀ ਨੂੰ ਨਮਸਕਾਰ ਹੈ;
O the killer of Chand and Mund! O the Sovereign of Sovereigns! I salute Thee.
ਨਮੋਚਾਮਰੰਚੀਰਣੀਚਿਤ੍ਰਰੂਪੰ
ਚਾਮਰ ਦੈਂਤ ਨੂੰ ਚੀਰਨ ਵਾਲੀ ਚਿਤਰ-ਰੂਪਣੀ ਨੂੰ ਨਮਸਕਾਰ ਹੈ;
O the sawer of the demon Chamar! O the one looking like a portrait! I salute Thee.
ਨਮੋਪਰਮਪ੍ਰਗਿਯਾਬਿਰਾਜੈਅਨੂਪੰ॥੫॥੨੨੪॥
ਉਪਮਾ ਤੋਂ ਰਹਿਤ ਬਿਰਾਜਣ ਵਾਲੀ ਪਰਮ-ਪ੍ਰਗਿਆ ਨੂੰ ਨਮਸਕਾਰ ਹੈ ॥੫॥੨੨੪॥
O the bearer of knowledge, unique one! I Salute Thee.5.224.
ਨਮੋਪਰਮਰੂਪਾਨਮੋਕ੍ਰੂਰਕਰਮਾ
ਪਰਮ-ਰੂਪਾ ਨੂੰ ਨਮਸਕਾਰ ਹੈ; ਭਿਆਨਕ ਕਰਮ ਕਰਨ ਵਾਲੀ ਨੂੰ ਨਮਸਕਾਰ ਹੈ;
O the supreme manifestation of the doer of dreadful actions! I salute thee.
ਨਮੋਰਾਜਸਾਸਾਤਕਾਪਰਮਬਰਮਾ
ਰਜੋ, ਸਤੋ (ਆਦਿ ਗੁਣਾਂ ਨੂੰ ਧਾਰਨ ਕਰਨ ਵਾਲੀ) ਅਤੇ ਸ੍ਰੇਸ਼ਠ ਕਵਚ (ਬਰਮਾ) ਵਾਲੀ ਨੂੰ ਨਮਸਕਾਰ ਹੈ;
O the bearer of the three modes of Rajas, Sattva and Tamas.
ਨਮੋਮਹਿਖਦਈਤਕੋਅੰਤਕਰਣੀ
ਮਹਿਖਲੇ ਦੈਂਤ ਦਾ ਅੰਤ ਕਰਨ ਵਾਲੀ ਨੂੰ ਨਮਸਕਾਰ ਹੈ;
O the manifestation of supreme steel armour, O the destroyer of Mahishasura.
ਨਮੋਤੋਖਣੀਸੋਖਣੀਸਰਬਇਰਣੀ॥੬॥੨੨੫॥
ਸਭ ਨੂੰ ਤ੍ਰਿਪਤ ਕਰਨ ਵਾਲੀ, ਸੁਕਾਉਣ ਵਾਲੀ ਅਤੇ ਪ੍ਰੇਰਨ ਵਾਲੀ ਨੂੰ ਨਮਸਕਾਰ ਹੈ ॥੬॥੨੨੫॥
Destroyer of all, the killer of all! I salute Thee.6.225.
ਬਿੜਾਲਾਛਹੰਤੀਕਰੂਰਾਛਘਾਯਾ
ਬਿੜਾਲਾਛ (ਦੈਂਤ) ਨੂੰ ਮਾਰਨ ਵਾਲੀ ਅਤੇ ਕਰੂਰਾਛ (ਦੈਂਤ) ਨੂੰ ਨਸ਼ਟ ਕਰਨ ਵਾਲੀ,
ਦਿਜਗਿਦਯਾਰਦਨੀਅੰਨਮੋਜੋਗਮਾਯਾ
ਬ੍ਰਾਹਮਣਾਂ ਦੇ ਮੁਖੀ (ਬ੍ਰਹਮਾ) ਉਤੇ ਪਸੀਜਣ ਵਾਲੀ ('ਅਰਦਨੀਅੰ') ਅਤੇ ਯੋਗਚੰਡੀ ਮਾਇਆ ਨੂੰ ਨਮਸਕਾਰ ਹੈ;
O the killer of Biralachh, the destroyer of Karurachh.
ਨਮੋਭਈਰਵੀਭਾਰਗਵੀਅੰਭਵਾਨੀ
ਭੈਰਵੀ, ਭਾਰਗਵੀ ਅਤੇ ਭਵਾਨੀ ਨੂੰ ਨਮਸਕਾਰ ਹੈ;
O the one showing mercy on Brahma in her delight, O Yog Maya! I salute Thee.
ਨਮੋਜੋਗਜ੍ਵਾਲੰਧਰੀਸਰਬਮਾਨੀ॥੭॥੨੨੬॥
ਯੋਗਅਗਨੀ ਨੂੰ ਧਾਰਨ ਕਰਨ ਵਾਲੀ ਅਤੇ ਸਭ ਤੋਂ ਮਾਨਤਾ ਪ੍ਰਾਪਤ ਕਰਨ ਵਾਲੀ ਨੂੰ ਨਮਸਕਾਰ ਹੈ ॥੭॥੨੨੬॥
O Bhairavi, Bhavani, Jalandhari and the Destiny through all! I salute Thee.7.226.
ਅਧੀਉਰਧਵੀਆਪਰੂਪਾਅਪਾਰੀ
ਉਪਰ-ਹੇਠਾਂ ਵਿਚ ਵਿਆਪਤ ਹੋਣ ਵਾਲੀ ਅਪਾਰ-ਰੂਪਾ (ਨੂੰ ਨਮਸਕਾਰ ਹੈ);
Thou art seated everywhere, up and below.
ਰਮਾਰਸਟਰੀਕਾਮਰੂਪਾਕੁਮਾਰੀ
ਸਭ ਨੂੰ ਆਨੰਦ ਦੇਣ ਵਾਲੀ ('ਰਮਾ') ਰਾਜ-ਸਾਜ ('ਰਸਟਰੀ') ਕਰਨ ਵਾਲੀ, ਕਾਮ ਰੂਪ ਵਾਲੀ (ਕਾਮਾਖਿਆ) ਕੁਮਾਰੀ (ਨੂੰ ਨਮਸਕਾਰ ਹੈ);
Thou art Lakshmi, Kamakhya and Kumar Kanya.
ਭਵੀਭਾਵਨੀਭਈਰਵੀਭੀਮਰੂਪਾ
ਭਵਾਨੀ, ਸ਼ਰਧਾ, ਭੈਰਵੀ ਅਤੇ ਭੀਮਾ (ਨੂੰ ਨਮਸਕਾਰ ਹੈ);
Thou art Bhavani and manifestation of Bhairavi and Bhima,
ਨਮੋਹਿੰਗੁਲਾਪਿੰਗੁਲਾਯੰਅਨੂਪਾ॥੮॥੨੨੭॥
ਹਿੰਗੁਲਾ, ਪਿੰਗੁਲਾ ਅਤੇ ਅਨੂਪਮਾ ਨੂੰ ਨਮਸਕਾਰ ਹੈ ॥੮॥੨੨੭॥
Thou art seated at Hinglaj and Pinglaj, Thou art unique! I salute Thee.8.227.
ਨਮੋਜੁਧਨੀਕ੍ਰੁਧਨੀਕ੍ਰੂਰਕਰਮਾ
ਯੁੱਧ ਕਰਨ ਵਾਲੀ, ਕ੍ਰੋਧ ਕਰਨ ਵਾਲੀ, ਭਿਆਨਕ ਕਰਮ ਕਰਨ ਵਾਲੀ ਨੂੰ ਨਮਸਕਾਰ ਹੈ;
Thou art the performer of dreadful acts, while infuriated in the battlefield.
ਮਹਾਬੁਧਿਨੀਸਿਧਿਨੀਸੁਧਕਰਮਾ
ਮਹਾਨ ਬੁੱਧੀ ਵਾਲੀ, ਸਿੱਧੀਆਂ ਵਾਲੀ ਅਤੇ ਸ਼ੁੱਧ ਕਰਮਾਂ ਵਾਲੀ (ਨੂੰ ਨਮਸਕਾਰ ਹੈ);
Thou art most wise, master of powers and doer of pure deeds.
ਪਰੀਪਦਮਿਨੀਪਾਰਬਤੀਪਰਮਰੂਪਾ
ਅਪੱਛਰਾ, ਪਦਮਨੀ ਅਤੇ ਪਾਰਬਤੀ ਵਰਗੇ ਪਰਮ ਰੂਪਾਂ ਵਾਲੀ (ਨੂੰ ਨਮਸਕਾਰ ਹੈ);
Thou art most beautiful like and apsara (heavenly damsel), Padmini and the goddess Parbati.
ਸਿਵੀਬਾਸਵੀਬ੍ਰਾਹਮੀਰਿਧਕੂਪਾ॥੯॥੨੨੮॥
ਸ਼ਿਵ-ਸ਼ਕਤੀ, ਇੰਦਰ-ਸ਼ਕਤੀ (ਬਾਸਵੀ) ਬ੍ਰਹਮਾ-ਸ਼ਕਤੀ ਅਤੇ ਕੁਬੇਰ ਸ਼ਕਤੀ ('ਰਿਧ-ਕੂਪਾ') (ਨੂੰ ਨਮਸਕਾਰ ਹੈ) ॥੯॥੨੨੮॥
Thou art the source of power of Shiva, the power of Indra and the power of Brahma! I salute Thee.9.228.
ਮਿੜਾਮਾਰਜਨੀਸੂਰਤਵੀਮੋਹਕਰਤਾ
ਮਿੜਾ (ਮ੍ਰਿੜ ਰੁਦ੍ਰ ਦੀ ਸ਼ਕਤੀ) ਮਾਰਜਨੀ (ਦੋਸ਼ਾਂ ਨੂੰ ਦੂਰ ਕਰਨ ਵਾਲੀ) ਸੂਰਤਵੀ (ਦਇਆ ਕਰਨ ਵਾਲੀ) ਅਤੇ ਮੋਹ ਕਰਨ ਵਾਲੀ (ਨੂੰ ਨਮਸਕਾਰ ਹੈ)
Enchantress of the ghosts and goblins!
ਪਰਾਪਸਟਣੀਪਾਰਬਤੀਦੁਸਟਹਰਤਾ
ਪਰਾ (ਬ੍ਰਹਮਵਿਦਿਆ) ਪਸਟਣੀ (ਪ੍ਰਸੰਨ ਹੋਣ ਵਾਲੀ) ਪਾਰਬਤੀ ਅਤੇ ਦੁਸ਼ਟਾਂ ਨੂੰ ਮਾਰਨ ਵਾਲੀ (ਨੂੰ ਨਮਸਕਾਰ ਹੈ);
Thou art the greatest apsara, Parbati and the killer of tyrants.
ਨਮੋਹਿੰਗੁਲਾਪਿੰਗੁਲਾਤੋਤਲਾਯੰ
ਹਿੰਗੁਲਾ, ਪਿੰਗੁਲਾ ਅਤੇ ਤੋਤਲਾ ਨੂੰ ਨਮਸਕਾਰ ਹੈ;
Performer of gentle acts like children at the places like Hinglaj and Pinglaj.
ਨਮੋਕਾਰਤਿਕ੍ਯਾਨੀਸਿਵਾਸੀਤਲਾਯੰ॥੧੦॥੨੨੯॥
ਕਾਰਤਿਕਯਾਨੀ (ਕਾਰਤੀਕੇਯ-ਸ਼ਕਤੀ) ਸ਼ਿਵਾ ਅਤੇ ਸੀਤਲਾ ਨੂੰ ਨਮਸਕਾਰ ਹੈ ॥੧੦॥੨੨੯॥
Thou art the power of Kartikeya and Shiva etc.! I salute thee.10.229.
ਭਵੀਭਾਰਗਵੀਯੰਨਮੋਸਸਤ੍ਰਪਾਣੰ
ਭਵੀ (ਯਮ-ਸ਼ਕਤੀ) ਭਾਰਗਵੀ (ਭ੍ਰਿਗੂ-ਸ਼ਕਤੀ) ਅਤੇ ਸ਼ਸਤ੍ਰ ਧਾਰਨ ਕਰਨ ਵਾਲੀ ਨੂੰ ਨਮਸਕਾਰ ਹੈ;
O the power of Yama, O the power of Bhrigu and the the wielder of weapons in Thy hands, I salute Thee.
ਨਮੋਅਸਤ੍ਰਧਰਤਾਨਮੋਤੇਜਮਾਣੰ
ਅਸਤ੍ਰ ਧਾਰਨ ਕਰਨ ਵਾਲੀ ਨੂੰ ਨਮਸਕਾਰ ਹੈ; ਤੇਜ ਨੂੰ ਮਾਣ ਦੇਣ ਵਾਲੀ ਨੂੰ ਨਮਸਕਾਰ ਹੈ;
Thou art the wearer of arms, most Glorious
ਜਯਾਅਜਯਾਚਰਮਣੀਚਾਵਡਾਯੰ
ਜਿਤ ਪ੍ਰਾਪਤ ਕਰਨ ਵਾਲੀ, ਨਾ ਜਿਤੇ ਜਾ ਸਕਣ ਵਾਲੀ, ਚੁੜੇਲਾਂ ਨੂੰ ਚਬਣ ਵਾਲੀ (ਨੂੰ ਨਮਸਕਾਰ ਹੈ);
Unconquerable for ever and conqueror of all, bearer of elegant shield
ਕ੍ਰਿਪਾਕਾਲਿਕਾਯੰਨਯੰਨਿਤਿਨਿਆਯੰ॥੧੧॥੨੩੦॥
ਕ੍ਰਿਪਾ (ਕਰਨ ਵਾਲੀ) ਕਾਲਕਾ ਰੂਪ ਵਾਲੀ, ਨਿੱਤ ਨਵੇਂ ਅਤੇ ਨਿਆਇਸ਼ੀਲ ਰੂਪ ਵਾਲੀ ਨੂੰ ਨਮਸਕਾਰ ਹੈ ॥੧੧॥੨੩੦॥
And performer of justice at all times, the Merciful Kalika! I salute thee. 11.230.
ਨਮੋਚਾਪਣੀਚਰਮਣੀਖੜਗਪਾਣੰ
ਹੱਥ ਵਿਚ ਧਨੁਸ਼ ਧਾਰਨ ਕਰਨ ਵਾਲੀ ('ਚਾਪਣੀ') ਢਾਲ ਧਾਰਨ ਕਰਨ ਵਾਲੀ ('ਚਰਮਣੀ') ਹੱਥ ('ਪਾਣੰ') ਵਿਚ ਖੜਗ ਧਾਰਨ ਕਰਨ ਵਾਲੀ ਨੂੰ ਨਮਸਕਾਰ ਹੈ;
O the wielder of bow, sword, shield and mace,
ਗਦਾਪਾਣਿਣੀਚਕ੍ਰਣੀਚਿਤ੍ਰਮਾਣੰ
ਹੱਥ ਵਿਚ ਗਦਾ ਫੜਨ ਵਾਲੀ, ਚੱਕਰ ਧਾਰਨ ਕਰਨ ਵਾਲੀ ਅਤੇ ਚਿਤਰ ਸਰੂਪੀ ਨੂੰ ਨਮਸਕਾਰ ਹੈ;
The user of the disc, and of the honoured portrait, I salute Thee.
ਨਮੋਸੂਲਣੀਸਹਥੀਪਾਣਿਮਾਤਾ
ਹੱਥ ਵਿਚ ਤ੍ਰਿਸ਼ੂਲ ਧਾਰਨ ਕਰਨ ਵਾਲੀ ਅਤੇ ਸੈਹੱਥੀ ਫੜਨ ਵਾਲੀ ਮਾਤਾ ਨੂੰ ਨਮਸਕਾਰ ਹੈ;
Thou art the mother of the universe and wielder of trident and dagger.
ਨਮੋਗਿਆਨਬਿਗਿਆਨਕੀਗਿਆਨਗਿਆਤਾ॥੧੨॥੨੩੧॥
ਗਿਆਨ ਅਤੇ ਵਿਗਿਆਨ ਦੇ ਗਿਆਨ ਨੂੰ ਜਾਣਨ ਵਾਲੀ ਨੂੰ ਨਮਸਕਾਰ ਹੈ ॥੧੨॥੨੩੧॥
Thou art the knower of all the knowledge of all sciences! I salute Thee.12.231.
ਨਮੋਪੋਖਣੀਸੋਖਣੀਅੰਮ੍ਰਿੜਾਲੀ
ਪਾਲਨ ਕਰਨ ਵਾਲੀ, ਸੁਕਾਉਣ ਵਾਲੀ ਅਤੇ ਮ੍ਰਿੜਾਲੀ (ਮੁਰਦਿਆਂ ਦੀ ਸਵਾਰੀ ਕਰਨ ਵਾਲੀ) ਨੂੰ ਨਮਸਕਾਰ ਹੈ;
Thou art the preserver and destroyer of all, science! Thou art the rider of the dead.
ਨਮੋਦੁਸਟਦੋਖਾਰਦਨੀਰੂਪਕਾਲੀ
ਦੁਸ਼ਟਾਂ ਨੂੰ ਦੁਖ ਦੇਣ ਲਈ ਕਾਲੀ ਦਾ ਰੂਪ ਧਾਰਨ ਕਰਨ ਵਾਲੀ ਨੂੰ ਨਮਸਕਾਰ ਹੈ;
Thou art the destroyer of tyrants in the manifestation of Kali, I salute Thee.
ਨਮੋਜੋਗਜੁਆਲਾਨਮੋਕਾਰਤਿਕ੍ਯਾਨੀ
ਯੋਗ-ਅਗਨੀ ਨੂੰ ਨਮਸਕਾਰ ਹੈ; ਕਾਰਤੀਕੇਯ ਸ਼ਕਤੀ ਨੂੰ ਨਮਸਕਾਰ ਹੈ;
O Yoga-fire! the power of Kartikeya
ਨਮੋਅੰਬਿਕਾਤੋਤਲਾਸ੍ਰੀਭਵਾਨੀ॥੧੩॥੨੩੨॥
ਅੰਬਕਾ, ਤੋਤਲਾ ਅਤੇ ਸ੍ਰੀ ਭਵਾਨੀ ਨੂੰ ਨਮਸਕਾਰ ਹੈ ॥੧੩॥੨੩੨॥
O Ambika! o Bhavani! I salute Thee.13.232.
ਨਮੋਦੋਖਦਾਹੀਨਮੋਦੁਖ੍ਯਹਰਤਾ
ਦੁਖਾਂ ਨੂੰ ਸਾੜਨ ਵਾਲੀ ਨੂੰ ਨਮਸਕਾਰ ਹੈ, ਦੁਖਾਂ ਨੂੰ ਹਰਨ ਵਾਲੀ ਨੂੰ ਨਮਸਕਾਰ ਹੈ;
O the effacer and destroyer of sorrows!
ਨਮੋਸਸਤ੍ਰਣੀਅਸਤ੍ਰਣੀਕਰਮਕਰਤਾ
ਅਸਤ੍ਰਾਂ ਅਤੇ ਸ਼ਸਤ੍ਰਾਂ ਨਾਲ ਕਰਮ ਕਰਨ ਵਾਲੀ ਨੂੰ ਨਮਸਕਾਰ ਹੈ;
O the wager of war with weapons and arms!