ਸਦਹੀਨੇੜੈਦੂਰਿਨਜਾਣਹੁ॥
ਪਰਮਾਤਮਾ ਸਦਾ ਹੀ (ਸਾਡੇ) ਨੇੜੇ ਰਹਿੰਦਾ ਹੈ, ਉਸ ਨੂੰ (ਕਦੇ ਭੀ ਆਪਣੇ ਤੋਂ) ਦੂਰ ਨਾਹ ਸਮਝੋ।
He is always near at hand; He is never far away.
ਗੁਰਕੈਸਬਦਿਨਜੀਕਿਪਛਾਣਹੁ॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖੋ।
Through the Word of the Guru's Shabad, realize that He is very near.
ਬਿਗਸੈਕਮਲੁਕਿਰਣਿਪਰਗਾਸੈਪਰਗਟੁਕਰਿਦੇਖਾਇਆ॥੧੫॥
(ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਨਾਲ ਵੱਸਦਾ ਵੇਖਦਾ ਹੈ ਉਸ ਦਾ ਹਿਰਦਾ) ਕੌਲ-ਫੁੱਲ ਖਿੜਿਆ ਰਹਿੰਦਾ ਹੈ, (ਉਸ ਦੇ ਅੰਦਰ ਰੱਬੀ ਜੋਤਿ ਦੀ) ਕਿਰਨ (ਆਤਮਕ ਜੀਵਨ ਦਾ) ਚਾਨਣ ਕਰ ਦੇਂਦੀ ਹੈ। (ਗੁਰੂ ਉਸ ਮਨੁੱਖ ਨੂੰ ਪਰਮਾਤਮਾ) ਪਰਤੱਖ ਕਰ ਕੇ ਵਿਖਾ ਦੇਂਦਾ ਹੈ ॥੧੫॥
Your heart-lotus shall blossom forth, and the ray of God's Divine Light shall illuminate your heart; He shall be revealed to You. ||15||
ਆਪੇਕਰਤਾਸਚਾਸੋਈ॥
ਹੇ ਨਾਨਕ! ਉਹ ਕਰਤਾਰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ,
The True Lord is Himself the Creator.
ਆਪੇਮਾਰਿਜੀਵਾਲੇਅਵਰੁਨਕੋਈ॥
ਉਹ ਆਪ ਹੀ ਮਾਰ ਕੇ ਜਿਵਾਲਦਾ ਹੈ (ਭਾਵ, ਮਾਰਦਾ ਭੀ ਆਪ ਹੀ ਹੈ, ਪੈਦਾ ਭੀ ਕਰਦਾ ਆਪ ਹੀ ਹੈ)।
He Himself kills, and gives life; there is no other at all.
ਨਾਨਕਨਾਮੁਮਿਲੈਵਡਿਆਈਆਪੁਗਵਾਇਸੁਖੁਪਾਇਆ॥੧੬॥੨॥੨੪॥
ਉਸ ਤੋਂ ਬਿਨਾ ਕੋਈ ਹੋਰ ਇਸ ਸਮਰਥਾ ਵਾਲਾ ਨਹੀਂ ਹੈ। ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਸੋਭਾ ਮਿਲ ਜਾਂਦੀ ਹੈ। ਉਹ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਕੇ ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੧੬॥੨॥੨੪॥
O Nanak, through the Naam, the Name of the Lord, glorious greatness is obtained. Eradicating self-conceit, peace is found. ||16||2||24||
ਮਾਰੂਸੋਲਹੇਮਹਲਾ੪॥
ਰਾਗ ਮਾਰੂ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
Maaroo, Solahas, Fourth Mahalaa:
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਸਚਾਆਪਿਸਵਾਰਣਹਾਰਾ॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆ ਵੱਸਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।
The Lord Himself is the One who exalts and embellishes.
ਅਵਰਨਸੂਝਸਿਬੀਜੀਕਾਰਾ॥
ਉਸ ਨੂੰ (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਦੂਜੀ ਕਾਰ ਨਹੀਂ ਸੁੱਝਦੀ।
Do not consider any other work.
ਗੁਰਮੁਖਿਸਚੁਵਸੈਘਟਅੰਤਰਿਸਹਜੇਸਚਿਸਮਾਈਹੇ॥੧॥
ਪਰ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਉਸ ਦਾ ਜੀਵਨ ਸੋਹਣਾ ਬਣਾਣ ਦੀ ਸਮਰਥਾ ਰੱਖਦਾ ਹੈ ॥੧॥
The True Lord abides deep within the heart of the Gurmukh, who intuitively merges in the True Lord. ||1||
ਸਭਨਾਸਚੁਵਸੈਮਨਮਾਹੀ॥
(ਉਂਞ ਤਾਂ) ਸਦਾ-ਥਿਰ ਪ੍ਰਭੂ ਸਭ ਜੀਵਾਂ ਦੇ ਮਨ ਵਿਚ ਵੱਸਦਾ ਹੈ,
The True Lord dwells within the minds of all.
ਗੁਰਪਰਸਾਦੀਸਹਜਿਸਮਾਹੀ॥
ਪਰ ਗੁਰੂ ਦੀ ਕਿਰਪਾ ਦੀ ਰਾਹੀਂ ਹੀ (ਜੀਵ) ਆਤਮਕ ਅਡੋਲਤਾ ਵਿਚ (ਟਿਕ ਕੇ ਪ੍ਰਭੂ ਵਿਚ) ਲੀਨ ਹੁੰਦੇ ਹਨ।
By Guru's Grace, they are intuitively absorbed in Him.
ਗੁਰੁਗੁਰੁਕਰਤਸਦਾਸੁਖੁਪਾਇਆਗੁਰਚਰਣੀਚਿਤੁਲਾਈਹੇ॥੨॥
ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਮਨੁੱਖ ਆਤਮਕ ਆਨੰਦ ਮਾਣਦਾ ਹੈ, ਗੁਰੂ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ ॥੨॥
Calling out, "Guru, Guru", I have found eternal peace; my consciousness is focused on the Guru's feet. ||2||
ਸਤਿਗੁਰੁਹੈਗਿਆਨੁਸਤਿਗੁਰੁਹੈਪੂਜਾ॥
ਗੁਰੂ ਆਤਮਕ ਜੀਵਨ ਦੀ ਸੂਝ (ਦੇਣ ਵਾਲਾ) ਹੈ, ਗੁਰੂ (ਪਰਮਾਤਮਾ ਦੀ) ਭਗਤੀ (ਸਿਖਾਣ ਵਾਲਾ) ਹੈ।
The True Guru is spiritual wisdom; the True Guru is worship and adoration.
ਸਤਿਗੁਰੁਸੇਵੀਅਵਰੁਨਦੂਜਾ॥
ਮੈਂ ਤਾਂ ਗੁਰੂ ਦੀ ਹੀ ਸਰਨ ਪੈਂਦਾ ਹਾਂ, ਕੋਈ ਹੋਰ ਦੂਜਾ (ਮੈਂ ਆਪਣੇ ਮਨ ਵਿਚ) ਨਹੀਂ (ਲਿਆਉਂਦਾ)।
I serve the True Guru, and no other.
ਸਤਿਗੁਰਤੇਨਾਮੁਰਤਨਧਨੁਪਾਇਆਸਤਿਗੁਰਕੀਸੇਵਾਭਾਈਹੇ॥੩॥
ਮੈਂ ਗੁਰੂ ਪਾਸੋਂ ਸ੍ਰੇਸ਼ਟ ਨਾਮ-ਧਨ ਲੱਭਾ ਹੈ, ਮੈਨੂੰ ਗੁਰੂ ਦੀ (ਦੱਸੀ) ਸੇਵਾ ਹੀ ਪਿਆਰੀ ਲੱਗਦੀ ਹੈ ॥੩॥
From the True Guru, I have obtained the wealth, the jewel of the Naam. Service to the True Guru is pleasing to me. ||3||
ਬਿਨੁਸਤਿਗੁਰਜੋਦੂਜੈਲਾਗੇ॥
ਜਿਹੜੇ ਮਨੁੱਖ ਗੁਰੂ ਨੂੰ ਛੱਡ ਕੇ ਹੋਰ ਪਾਸੇ ਲੱਗਦੇ ਹਨ,
Without the True Guru, those who are attached to duality
ਆਵਹਿਜਾਹਿਭ੍ਰਮਿਮਰਹਿਅਭਾਗੇ॥
ਉਹ ਮੰਦ-ਭਾਗੀ ਮਨੁੱਖ ਭਟਕਣਾ ਵਿਚ ਪੈ ਕੇ ਆਤਮਕ ਮੌਤ ਸਹੇੜਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।
come and go, and wander in reincarnation; these unfortunate ones die.
ਨਾਨਕਤਿਨਕੀਫਿਰਿਗਤਿਹੋਵੈਜਿਗੁਰਮੁਖਿਰਹਹਿਸਰਣਾਈਹੇ॥੪॥
ਹੇ ਨਾਨਕ! ਉਹਨਾਂ ਮਨੁੱਖਾਂ ਦੀ ਹੀ ਫਿਰ ਉੱਚੀ ਆਤਮਕ ਅਵਸਥਾ ਬਣਦੀ ਹੈ ਜਿਹੜੇ ਗੁਰੂ ਦੀ ਸਰਨ ਪੈਂਦੇ ਹਨ ॥੪॥
O Nanak, even after they are emancipated, those who become Gurmukh remain in the Guru's Sanctuary. ||4||
ਗੁਰਮੁਖਿਪ੍ਰੀਤਿਸਦਾਹੈਸਾਚੀ॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੀ ਪ੍ਰਭੂ ਨਾਲ ਪ੍ਰੀਤ ਪੱਕੀ ਹੁੰਦੀ ਹੈ।
The love of the Gurmukh is forever true.
ਸਤਿਗੁਰਤੇਮਾਗਉਨਾਮੁਅਜਾਚੀ॥
(ਉਹ ਹਰ ਵੇਲੇ ਇਉਂ ਅਰਦਾਸ ਕਰਦਾ ਰਹਿੰਦਾ ਹੈ-) ਮੈਂ ਗੁਰੂ ਪਾਸੋਂ (ਤੇਰਾ) ਅਮੋਲਕ ਨਾਮ ਮੰਗਦਾ ਹਾਂ।
I beg for the invaluable Naam, the Name of the Lord, from the Guru.
ਹੋਹੁਦਇਆਲੁਕ੍ਰਿਪਾਕਰਿਹਰਿਜੀਉਰਖਿਲੇਵਹੁਗੁਰਸਰਣਾਈਹੇ॥੫॥
ਹੇ ਹਰੀ! ਦਇਆਵਾਨ ਹੋ, ਕਿਰਪਾ ਕਰ। ਮੈਨੂੰ ਸਦਾ ਗੁਰੂ ਦੀ ਸਰਨ ਵਿਚ ਰੱਖ ॥੫॥
O Dear Lord, please be kind, and grant Your Grace; please keep me in the Guru's Sanctuary. ||5||
ਅੰਮ੍ਰਿਤਰਸੁਸਤਿਗੁਰੂਚੁਆਇਆ॥
ਗੁਰੂ (ਜਿਸ ਮਨੁੱਖ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੈਦਾ ਕਰਦਾ ਹੈ,
The True Guru trickles the Ambrosial Nectar into my mouth.
ਦਸਵੈਦੁਆਰਿਪ੍ਰਗਟੁਹੋਇਆਇਆ॥
(ਪਰਮਾਤਮਾ) ਉਸ ਦੇ ਸੋਚ-ਮੰਡਲ ਵਿਚ ਪਰਗਟ ਹੋ ਜਾਂਦਾ ਹੈ।
My Tenth Gate has been opened and revealed.
ਤਹਅਨਹਦਸਬਦਵਜਹਿਧੁਨਿਬਾਣੀਸਹਜੇਸਹਜਿਸਮਾਈਹੇ॥੬॥
ਉਸ ਅਵਸਥਾ ਵਿਚ ਉਸ ਮਨੁੱਖ ਦੇ ਅੰਦਰ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ (ਇਉਂ) ਆਤਮਕ ਆਨੰਦ ਪੈਦਾ ਹੁੰਦਾ ਹੈ (ਜਿਵੇਂ, ਮਾਨੋ, ਉਥੇ) ਪੰਜ ਕਿਸਮਾਂ ਦੇ ਸਾਜ਼ ਵੱਜ ਰਹੇ ਹਨ। ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੬॥
The unstruck sound current of the Shabad vibrates and resounds there, with the melody of the Guru's Bani; one is easily, intuitively absorbed in the Lord. ||6||
ਜਿਨਕਉਕਰਤੈਧੁਰਿਲਿਖਿਪਾਈ॥
ਪਰ, (ਆਤਮਕ ਆਨੰਦ ਦੀ ਇਹ ਦਾਤ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਦੇ ਭਾਗਾਂ ਵਿਚ ਕਰਤਾਰ ਨੇ ਧੁਰ ਦਰਗਾਹੋਂ ਲਿਖ ਕੇ ਰੱਖ ਦਿੱਤੀ ਹੈ।
Those who are so pre-ordained by the Creator,
ਅਨਦਿਨੁਗੁਰੁਗੁਰੁਕਰਤਵਿਹਾਈ॥
ਉਹਨਾਂ ਦੀ ਉਮਰ ਸਦਾ ਗੁਰੂ ਨੂੰ ਯਾਦ ਕਰਦਿਆਂ ਬੀਤਦੀ ਹੈ।
pass their nights and days calling on the Guru.
ਬਿਨੁਸਤਿਗੁਰਕੋਸੀਝੈਨਾਹੀਗੁਰਚਰਣੀਚਿਤੁਲਾਈਹੇ॥੭॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ (ਜ਼ਿੰਦਗੀ ਵਿਚ) ਕਾਮਯਾਬ ਨਹੀਂ ਹੁੰਦਾ। ਤੂੰ ਸਦਾ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖ ॥੭॥
Without the True Guru, no one understands; focus your consciousness on the Guru's Feet. ||7||
ਜਿਸੁਭਾਵੈਤਿਸੁਆਪੇਦੇਇ॥
ਜਿਹੜਾ ਜੀਵ ਉਸ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਉਹ ਆਪ ਹੀ (ਨਾਮ ਦੀ ਦਾਤਿ) ਦੇਂਦਾ ਹੈ।
The Lord Himself blesses those with whom He is pleased.
ਗੁਰਮੁਖਿਨਾਮੁਪਦਾਰਥੁਲੇਇ॥
ਉਹ ਮਨੁੱਖ ਗੁਰੂ ਦੀ ਰਾਹੀਂ ਇਹ ਕੀਮਤੀ ਨਾਮ ਹਾਸਲ ਕਰਦਾ ਹੈ।
The Gurmukh receives the wealth of the Naam.
ਆਪੇਕ੍ਰਿਪਾਕਰੇਨਾਮੁਦੇਵੈਨਾਨਕਨਾਮਿਸਮਾਈਹੇ॥੮॥
ਹੇ ਨਾਨਕ! ਜਿਸ ਉਤੇ ਉਹ ਪ੍ਰਭੂ ਕਿਰਪਾ ਕਰਦਾ ਹੈ ਉਸ ਨੂੰ ਆਪਣਾ ਨਾਮ ਦੇਂਦਾ ਹੈ। ਉਹ ਮਨੁੱਖ ਨਾਮ ਵਿਚ ਲੀਨ ਰਹਿੰਦਾ ਹੈ ॥੮॥
When the Lord grants His Grace, He bestows the Naam; Nanak is immersed and absorbed in the Naam. ||8||
ਗਿਆਨਰਤਨੁਮਨਿਪਰਗਟੁਭਇਆ॥
ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੀ ਸ੍ਰੇਸ਼ਟ ਸੂਝ ਉੱਘੜ ਪਈ,
The jewel of spiritual wisdom is revealed within the mind.
ਨਾਮੁਪਦਾਰਥੁਸਹਜੇਲਇਆ॥
ਉਸ ਨੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਕੀਮਤੀ ਨਾਮ ਲੱਭ ਲਿਆ।
The wealth of the Naam is easily, intuitively received.
ਏਹਵਡਿਆਈਗੁਰਤੇਪਾਈਸਤਿਗੁਰਕਉਸਦਬਲਿਜਾਈਹੇ॥੯॥
ਪਰ ਇਹ ਵਡਿਆਈ ਗੁਰੂ ਪਾਸੋਂ (ਹੀ) ਮਿਲਦੀ ਹੈ। ਮੈਂ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੯॥
This glorious greatness is obtained from the Guru; I am forever a sacrifice to the True Guru. ||9||
ਪ੍ਰਗਟਿਆਸੂਰੁਨਿਸਿਮਿਟਿਆਅੰਧਿਆਰਾ॥
(ਜਿਵੇਂ ਜਦੋਂ) ਸੂਰਜ ਚੜ੍ਹਦਾ ਹੈ (ਤਦੋਂ) ਰਾਤ ਦਾ ਹਨੇਰਾ ਮਿਟ ਜਾਂਦਾ ਹੈ,
With the rising of the sun, the darkness of the night is dispelled.
ਅਗਿਆਨੁਮਿਟਿਆਗੁਰਰਤਨਿਅਪਾਰਾ॥
(ਇਸੇ ਤਰ੍ਹਾਂ) ਗੁਰੂ ਦੇ ਬੇਅੰਤ ਕੀਮਤੀ ਗਿਆਨ-ਰਤਨ ਨਾਲ ਅਗਿਆਨ-ਹਨੇਰਾ ਦੂਰ ਹੋ ਜਾਂਦਾ ਹੈ।
Spiritual ignorance is eradicated, by the priceless jewel of the Guru.
ਸਤਿਗੁਰਗਿਆਨੁਰਤਨੁਅਤਿਭਾਰੀਕਰਮਿਮਿਲੈਸੁਖੁਪਾਈਹੇ॥੧੦॥
ਗੁਰੂ ਦਾ (ਦਿੱਤਾ ਹੋਇਆ) 'ਗਿਆਨ ਰਤਨ' ਬਹੁਤ ਹੀ ਕੀਮਤੀ ਹੈ। ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਇਹ ਮਿਲਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ ॥੧੦॥
The True Guru is the fantastically valuable jewel of spiritual wisdom; blessed by God's Mercy, peace is found. ||10||
ਗੁਰਮੁਖਿਨਾਮੁਪ੍ਰਗਟੀਹੈਸੋਇ॥
ਗੁਰੂ ਦੀ ਰਾਹੀਂ ਜਿਸ ਨੂੰ ਹਰਿ-ਨਾਮ ਪ੍ਰਾਪਤ ਹੁੰਦਾ ਹੈ, ਉਸ ਦੀ ਸੋਭਾ ਖਿੱਲਰ ਜਾਂਦੀ ਹੈ,
The Gurmukh obtains the Naam, and his good reputation increases.
ਚਹੁਜੁਗਿਨਿਰਮਲੁਹਛਾਲੋਇ॥
ਉਹ ਸਦਾ ਲਈ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਸਾਰੇ ਜਗਤ ਵਿਚ ਹੱਛਾ ਮੰਨਿਆ ਜਾਂਦਾ ਹੈ।
In all four ages he is considered to be pure and good.
ਨਾਮੇਨਾਮਿਰਤੇਸੁਖੁਪਾਇਆਨਾਮਿਰਹਿਆਲਿਵਲਾਈਹੇ॥੧੧॥
ਹਰ ਵੇਲੇ ਹਰਿ-ਨਾਮ ਵਿਚ ਰੰਗੇ ਰਹਿਣ ਕਰਕੇ ਉਹ ਸੁਖ ਮਾਣਦਾ ਹੈ, ਉਹ ਹਰਿ-ਨਾਮ ਵਿਚ ਹਰ ਵੇਲੇ ਸੁਰਤ ਜੋੜੀ ਰੱਖਦਾ ਹੈ ॥੧੧॥
Imbued with the Naam, the Name of the Lord, he finds peace. He remains lovingly focused on the Naam. ||11||
ਗੁਰਮੁਖਿਨਾਮੁਪਰਾਪਤਿਹੋਵੈ॥
ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਹਰਿ-ਨਾਮ ਹਾਸਲ ਹੁੰਦਾ ਹੈ,
The Gurmukh receives the Naam.
ਸਹਜੇਜਾਗੈਸਹਜੇਸੋਵੈ॥
ਉਹ ਜਾਗਦਾ ਸੁੱਤਾ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ (ਆਤਮਕ ਅਡੋਲਤਾ ਵਿਚ ਜਾਗਦਾ ਹੈ ਆਤਮਕ ਅਡੋਲਤਾ ਵਿਚ ਸੌਂਦਾ ਹੈ)।
In intuitive peace he wakes, and in intuitive peace he sleeps.