ਹੋਕਾਲਕ੍ਰਿਪਾਕਰਿਧਾਮਹਮਾਰੇਆਇਯੋ॥੫॥
(ਅਤੇ ਕਿਹਾ) ਕ੍ਰਿਪਾ ਕਰ ਕੇ ਕਲ ਵੀ ਸਾਡੇ ਘਰ ਆਉਣਾ ॥੫॥
And requested him to come to her house again next day.(5)
ਭੋਗਮਾਨਿਨ੍ਰਿਪਗਯੋਪ੍ਰਾਤਪੁਨਿਆਇਯੋ॥
ਭੋਗ ਕਰ ਕੇ ਰਾਜਾ ਚਲਾ ਗਿਆ ਅਤੇ ਦੂਜੇ ਦਿਨ ਫਿਰ ਆ ਗਿਆ।
After enjoying sex, Raja had gone away, but came back in the morning.
ਕਾਮਕੇਲਤ੍ਰਿਯਸਾਥਬਹੁਰਿਉਪਜਾਯੋ॥
(ਉਸ ਨੇ) ਇਸਤਰੀ ਨਾਲ ਫਿਰ ਬਹੁਤ ਕਾਮ-ਕੇਲ ਕੀਤੀ।
He again revelled in the lovemaking
ਪੁਨਿਰਾਨੀਜੂਬਚਨਮੀਤਸੋਯੌਕਿਯੋ॥
ਫਿਰ ਰਾਣੀ ਨੇ ਮਿਤਰ ਨਾਲ ਇਸ ਤਰ੍ਹਾਂ ਗੱਲ ਕੀਤੀ
‘And, then, spoke to her, saying,
ਹੋਹਮਰੈਚਿਤਚੁਰਾਇਲਲਾਜੂਤੁਮਲਿਯੋ॥੬॥
ਕਿ ਹੇ ਮੇਰੇ ਪਿਆਰੇ! ਤੁਸੀਂ ਮੇਰਾ ਚਿਤ ਚੁਰਾ ਲਿਆ ਹੈ ॥੬॥
‘You have stolen my heart.’(6)
ਜਾਤੇਤੁਮਕੋਮੀਤਸੁਪਤਿਕਰਿਪਾਇਯੈ॥
ਹੇ ਮਿਤਰ! ਜਿਸ ਤਰ੍ਹਾਂ ਨਾਲ ਤੁਹਾਨੂੰ ਪਤੀ ਰੂਪ ਵਿਚ ਪ੍ਰਾਪਤ ਕਰ ਸਕਾਂ,
(She)‘Through some means I will take you as my husband,
ਤਾਤੇਸੋਊਆਜੁਚਰਿਤ੍ਰਬਨਾਇਯੈ॥
ਇਸ ਲਈ ਅਜ ਮੈਂ ਉਹੀ ਚਰਿਤ੍ਰ ਕਰਦੀ ਹਾਂ।
‘I will conduct some trickery.
ਜੌਮੈਕਹੋਸੁਕਰਿਯਹੁਸਾਜਨਆਇਕੈ॥
ਹੇ ਸਾਜਨ! ਜੋ ਮੈਂ ਕਹਾਂ, ਉਹੀ ਤੁਸੀਂ ਆ ਕੇ ਕਰਨਾ
‘Whatever I say, my benefactor, you must do.
ਹੋਮੋਕਹਹਰਲੈਜੈਯਹੁਹਰਖਬਢਾਇਕੈ॥੭॥
ਅਤੇ ਮੈਨੂੰ ਆਨੰਦ ਪੂਰਵਕ ਕਢ ਲੈ ਜਾਣਾ ॥੭॥
‘And with full satisfaction rejoice with me.’(7)
ਏਕਬਾਸਸੋਕੁਪਿਯਾਕਸੀਸੁਧਾਰਿਕੈ॥
ਇਕ ਬਾਂਸ ਨਾਲ (ਇਕ) ਕੁਪੀ ਚੰਗੀ ਤਰ੍ਹਾਂ ਕਸ ਕੇ ਬੰਨ ਦਿੱਤੀ
She took a bamboo stick and, on its top-end, she tied a funnel,
ਗਾੜੀਰੇਤੀਮਾਝਸੁਸਭਨਦਿਖਾਰਿਕੈ॥
ਅਤੇ ਸਭ ਨੂੰ ਵਿਖਾ ਕੇ ਚੰਗੀ ਤਰ੍ਹਾਂ ਰੇਤ ਵਿਚ ਗਡ ਦਿੱਤੀ।
Displaying to every body she dug it in the sand.
ਆਖੈਦੋਊਬੰਧਾਇਨਿਸਾਕੋਆਇਕੈ॥
ਜੋ ਵਿਅਕਤੀ ਰਾਤ ਨੂੰ ਆ ਕੇ ਅੱਖਾਂ ਬੰਨ੍ਹਵਾ ਕੇ
She told him to hit it while mounting a horse and
ਹੋਮਾਰੈਯਾਕੋਬਾਨਤੁਰੰਗਧਵਾਇਕੈ॥੮॥
ਅਤੇ ਘੋੜੇ ਨੂੰ ਭਜਾ ਕੇ ਇਸ ਨੂੰ ਬਾਣ ਮਾਰੇਗਾ ॥੮॥
that too with blindfolded eyes.(8)
ਚੌਪਈ॥
ਚੌਪਈ:
Chaupaee
ਪ੍ਰਥਮਜੁਨਰਦੋਊਆਖਿਮੁੰਦਾਵੈ॥
ਪਹਿਲਾਂ ਜੋ ਵਿਅਕਤੀ ਅੱਖਾਂ ਨੂੰ ਬੰਨ੍ਹਵਾਏਗਾ (ਮੁੰਦਵਾਏਗਾ)
ਰਾਤਿਅੰਧੇਰੀਤੁਰੈਧਵਾਵੈ॥
ਅਤੇ ਹਨੇਰੀ ਰਾਤ ਵਿਚ ਘੋੜਾ ਭਜਾਏਗਾ।
(It was announced,) ‘Primarily the person should blindfold both hiseyes and then travel when it is dark at night.
ਬਾਦਗਸਤਿਯਾਇਹਸਰਮਾਰੈ॥
ਸ਼ਬਦਬੇਧੀ ਨਿਸ਼ਾਣਾ (ਬਾਦਗਸਤਿਯਾ) ਬੰਨ੍ਹ ਕੇ ਇਸ (ਕੁਪੀ) ਨੂੰ ਤੀਰ ਮਾਰੇਗਾ,
ਸੋਰਾਨੀਕੈਸਾਥਬਿਹਾਰੈ॥੯॥
ਉਹ ਰਾਣੀ ਨਾਲ ਰਮਣ ਕਰੇਗਾ ॥੯॥
‘Then, ifhe could hit it (the funnel) with an arrow, that person willmake love with Rani.’(9)
ਯਹਸੁਨਿਬਾਤਸਭਨਹੂੰਪਾਯੋ॥
ਇਹ ਗੱਲ ਸਾਰਿਆਂ ਨੇ ਸੁਣ ਲਈ।
ਬਿਸਿਖਚਲਾਤਤੁਰੰਗਧਵਾਯੋ॥
ਘੋੜੇ ਦੌੜਾ ਕੇ ਤੀਰ ਚਲਾਏ।
Hearing the news, many came from all sides.
ਰਾਤ੍ਰਿਅਧੇਰੀਆਖਿਮੁੰਦਾਵੈ॥
ਪਰ ਹਨੇਰੀ ਰਾਤ ਵਿਚ ਅੱਖਾਂ ਬੰਦ ਕਰਵਾ ਕੇ
ਚੋਟਚਲਾਤਕਹੂੰਕਹੂੰਜਾਵੈ॥੧੦॥
(ਜੋ ਕੋਈ ਵੀ ਤੀਰ ਦੀ) ਚੋਟ ਕਰਦਾ, ਉਹ ਚਲਾਉਂਦਾ ਕਿਧਰ ਨੂੰ ਸੀ ਅਤੇ ਪਹੁੰਚਦਾ ਕਿਧਰੇ ਹੋਰ ਸੀ ॥੧੦॥
During dark night, they shot the arrows but all those would goastray.(10)
ਦੇਸਦੇਸਏਸ੍ਵਰਚਲਿਆਵੈ॥
ਦੇਸ ਦੇਸਾਂਤਰਾਂ ਦੇ ਰਾਜੇ ਚਲ ਕੇ ਆਉਂਦੇ।
ਆਖਿਮੂੰਦਦੋਊਤੀਰਚਲਾਵੈ॥
ਦੋਵੇਂ ਅੱਖਾਂ ਬੰਦ ਕਰ ਕੇ ਤੀਰ ਚਲਾਉਂਦੇ।
The Rajas came from many countries.They would shoot arrows with eyes closed.
ਅਰਧਰਾਤ੍ਰਿਕਛੁਦ੍ਰਿਸਟਿਨਆਵੈ॥
ਅੱਧੀ ਰਾਤ ਨੂੰ ਕੁਝ ਨਜ਼ਰ ਨਹੀਂ ਸੀ ਆਉਂਦਾ।
ਛੋਰੈਚੋਟਕਹੂੰਕਹੂੰਜਾਵੈ॥੧੧॥
(ਉਹ ਤੀਰ ਦੀ) ਚੋਟ ਕਿਧਰੇ ਕਰਦੇ, ਪਰ (ਉਹ) ਕਿਤੇ ਹੋਰ ਹੀ ਜਾ ਕੇ ਡਿਗਦੇ ॥੧੧॥
Being not able to see at night, their arrows would go astray.(11)
ਦੋਹਰਾ॥
ਦੋਹਰਾ:
Dohira
ਅਰਧਰਾਤ੍ਰਿਮੂੰਦੇਦ੍ਰਿਗਨਸਭਕੋਊਤੀਰਚਲਾਇ॥
ਅੱਧੀ ਰਾਤ ਨੂੰ ਅੱਖਾਂ ਬੰਦ ਕਰ ਕੇ ਸਭ ਕੋਈ ਤੀਰ ਚਲਾਉਂਦੇ।
They all shot arrows at midnight with eyes closed.
ਜੀਤਿਨਰਾਨੀਕੌਸਕੈਨਿਜੁਰਾਨਿਨਦੈਜਾਇ॥੧੨॥
ਪਰ ਰਾਣੀ ਨੂੰ ਜਿਤ ਨਾ ਸਕਦੇ, ਸਗੋਂ ਆਪਣੀਆਂ ਰਾਣੀਆਂ ਦੇ ਜਾਂਦੇ ॥੧੨॥
They could not win Rani but lost their own Ranis.(l2)
ਚੌਪਈ॥
ਚੌਪਈ:
Chaupaee
ਰਾਜਾਜੂਹਰਖਿਤਅਤਿਭਯੋ॥
ਰਾਜਾ (ਹਿੰਮਤ ਸਿੰਘ) ਇਸ ਕਰ ਕੇ ਬਹੁਤ ਖ਼ੁਸ਼ ਹੋਇਆ
ਰਾਨੀਭਲੋਭੇਦਕਹਿਦਯੋ॥
ਕਿ ਰਾਣੀ ਨੇ ਚੰਗੀ ਭੇਦ ਦੀ ਗੱਲ ਦਸੀ ਹੈ।
Raja (Himmat Singh) was much pleased that Rani had revealed secret tohim.
ਸੁਜਨਿਕੁਅਰਿਜੂਕੋਕੋਪੈਹੈ॥
ਸੁਜਨਿ ਕੁਅਰਿ ਨੂੰ ਤਾਂ ਕੋਈ ਪ੍ਰਾਪਤ ਨਹੀਂ ਕਰ ਸਕਦਾ,
ਨਿਜੁਰਾਨਿਨਮੋਕੌਦੈਜੈਹੈ॥੧੩॥
ਪਰ ਆਪਣੀਆਂ ਰਾਣੀਆਂ ਮੈਨੂੰ ਦੇ ਜਾਂਦੇ ਹਨ ॥੧੩॥
‘No one could win Sujjan Kumari, rather, one could lose his Rani to me.(13)
ਤਬਲੌਪਰਮਸਿੰਘਜੂਆਏ॥
ਤਦ ਤਕ ਪਰਮ ਸਿੰਘ ਆ ਗਿਆ
ਜਿਹਰਾਨੀਸੌਕੇਲਕਮਾਏ॥
ਜਿਸ ਨੇ ਰਾਣੀ ਨਾਲ ਰਤੀ ਮਨਾਈ ਸੀ।
In the meantime came Parm Singh who had been enjoying with Rani.
ਭਲੀਭਾਤਿਡੇਰਾਤਿਹਦੀਨੋ॥
ਉਸ ਨੂੰ ਚੰਗੀ ਤਰ੍ਹਾਂ ਨਾਲ ਠਿਕਾਣਾ ਦਿੱਤਾ ਗਿਆ
ਭਾਤਿਭਾਤਿਸੌਆਦਰੁਕੀਨੋ॥੧੪॥
ਅਤੇ ਭਾਂਤ ਭਾਂਤ ਨਾਲ ਆਦਰ ਕੀਤਾ ਗਿਆ ॥੧੪॥
Be put up his camp at a nice place and was endowed honour.(14)
ਰੈਨਿਭਈਰਾਨੀਯਹਿਬੁਲਾਯੋ॥
ਰਾਤ ਪੈਣ ਤੇ ਰਾਣੀ ਨੇ ਬੁਲਾਇਆ।
ਬਹੁਰਿਤਵਨਸੌਕੇਲਕਮਾਯੋ॥
ਉਸ ਨਾਲ ਫਿਰ ਕਾਮ-ਕ੍ਰੀੜਾ ਕੀਤੀ।
At night Rani called him over and enjoyed lovemaking with him.
ਅੰਧਕਾਰਭਏਬਾਸਉਤਾਰਿਯੋ॥
ਹਨੇਰਾ ਪੈਣ ਤੇ ਬਾਂਸ ਉਤਾਰ ਲਿਆ
ਕੁਪਿਯਾਕੌਭੂਪਰਧਰਿਪਾਰਿਯੋ॥੧੫॥
ਅਤੇ ਕੁਪੀ ਨੂੰ ਧਰਤੀ ਉਤੇ ਧਰ ਦਿੱਤਾ ॥੧੫॥
In the darkness of night, she took down the bamboo and threw thefunnel on the ground.(15)
ਦੋਹਰਾ॥
ਦੋਹਰਾ:
Dohira
ਕੁਪਿਯਹਿਬਾਨਪ੍ਰਹਾਰਕਰਿਵੈਸਹਿਧਰੀਬਨਾਇ॥
ਕੁਪੀ ਵਿਚ ਬਾਣ ਮਾਰ ਕੇ (ਫਿਰ) ਉਸੇ ਤਰ੍ਹਾਂ ਰਖ ਦਿੱਤੀ।
He hit the funnel with an arrow and left it there.
ਬਿਦਾਕਿਯੋਰਤਿਮਾਨਿਕੈਐਸੋਮੰਤ੍ਰਸਿਖਾਇ॥੧੬॥
ਰਤੀ-ਕ੍ਰੀੜਾ ਕਰ ਕੇ ਅਤੇ ਸਾਰੀ ਗੱਲ ਸਮਝਾ ਕੇ (ਮਿਤਰ ਨੂੰ) ਵਿਦਾ ਕਰ ਦਿੱਤਾ ॥੧੬॥
And after lovemaking, she told him a few anecdotes and let himgo.(16)
ਚੌਪਈ॥
ਚੌਪਈ:
Chaupaee
ਤੁਮਅਬਹੀਰਾਜਾਪੈਜੈਯੋ॥
(ਉਸ ਨੂੰ ਸਮਝਾਇਆ ਕਿ) ਤੁਸੀਂ ਹੁਣ ਹੀ ਰਾਜੇ ਕੋਲ ਜਾਓ
ਐਸੇਬਚਨਉਚਾਰਤਹ੍ਵੈਯੋ॥
ਅਤੇ ਇਸ ਤਰ੍ਹਾਂ ਬਚਨ ਕਹਿਣਾ
She asked him, ‘Now you go to the Raja and tell him,