LINE 01
ਗੂਜਰੀਮਹਲਾ੫॥
Goojaree, Fifth Mehl:
गूजरी महला ५ ॥
LINE 02
ਮਾਤਪਿਤਾਭਾਈਸੁਤਬੰਧਪਤਿਨਕਾਬਲੁਹੈਥੋਰਾ॥
ਮਾਂ, ਪਿਉ, ਭਰਾ, ਪੁੱਤਰ, ਰਿਸ਼ਤੇਦਾਰ-ਇਹਨਾਂ ਦਾ ਆਸਰਾ ਕਮਜ਼ੋਰ ਆਸਰਾ ਹੈ।
Mother, father, siblings, children and relatives - their power is insignificant.
मात पिता भाई सुत बंधप तिन का बलु है थोरा ॥
LINE 03
ਅਨਿਕਰੰਗਮਾਇਆਕੇਪੇਖੇਕਿਛੁਸਾਥਿਨਚਾਲੈਭੋਰਾ॥੧॥
ਮੈਂ ਮਾਇਆ ਦੇ ਭੀ ਅਨੇਕਾਂ ਰੰਗ-ਤਮਾਸ਼ੇ ਵੇਖ ਲਏ ਹਨ (ਇਹਨਾਂ ਵਿਚੋਂ ਭੀ) ਕੁਝ ਰਤਾ ਭਰ ਭੀ (ਜੀਵ ਦੇ) ਨਾਲ ਨਹੀਂ ਜਾਂਦਾ ॥੧॥
I have seen the many pleasures of Maya, but none goes with them in the end. ||1||
अनिक रंग माइआ के पेखे किछु साथि न चालै भोरा ॥१॥
LINE 04
ਠਾਕੁਰਤੁਝਬਿਨੁਆਹਿਨਮੋਰਾ॥
ਹੇ ਮਾਲਕ ਪ੍ਰਭੂ! ਤੈਥੋਂ ਬਿਨਾ ਮੇਰਾ (ਹੋਰ ਕੋਈ ਆਸਰਾ) ਨਹੀਂ ਹੈ।
O Lord Master, other than You, no one is mine.
ठाकुर तुझ बिनु आहि न मोरा ॥
LINE 05
ਮੋਹਿਅਨਾਥਨਿਰਗੁਨਗੁਣੁਨਾਹੀਮੈਆਹਿਓਤੁਮੑਰਾਧੋਰਾ॥੧॥ਰਹਾਉ॥
ਮੈਂ ਨਿਆਸਰੇ ਗੁਣ-ਹੀਨ ਵਿਚ ਕੋਈ ਗੁਣ ਨਹੀਂ ਹੈ। ਮੈਂ ਤੇਰਾ ਹੀ ਆਸਰਾ ਤੱਕਿਆ ਹੈ ॥੧॥ ਰਹਾਉ ॥
I am a worthless orphan, devoid of merit; I long for Your Support. ||1||Pause||
मोहि अनाथ निरगुन गुणु नाही मै आहिओ तुमरा धोरा ॥१॥ रहाउ ॥
LINE 06
ਬਲਿਬਲਿਬਲਿਬਲਿਚਰਣਤੁਮੑਾਰੇਈਹਾਊਹਾਤੁਮੑਾਰਾਜੋਰਾ॥
ਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਕੁਰਬਾਨ ਕੁਰਬਾਨ ਕੁਰਬਾਨ ਜਾਂਦਾ ਹਾਂ। ਇਸ ਲੋਕ ਤੇ ਪਰਲੋਕ ਵਿਚ ਮੈਨੂੰ ਤੇਰਾ ਹੀ ਸਹਾਰਾ ਹੈ।
I am a sacrifice, a sacrifice, a sacrifice, a sacrifice to Your lotus feet; here and hereafter, Yours is the only power.
बलि बलि बलि बलि चरण तुमारे ईहा ऊहा तुमारा जोरा ॥
LINE 07
ਸਾਧਸੰਗਿਨਾਨਕਦਰਸੁਪਾਇਓਬਿਨਸਿਓਸਗਲਨਿਹੋਰਾ॥੨॥੭॥੧੬॥
ਹੇ ਨਾਨਕ! (ਆਖ-ਜਿਸ ਮਨੁੱਖ ਨੇ) ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ ਦਾ ਦਰਸ਼ਨ ਕਰ ਲਿਆ, ਉਸ ਦੀ ਮੁਥਾਜੀ ਖ਼ਤਮ ਹੋ ਗਈ ॥੨॥੭॥੧੬॥
In the Saadh Sangat, the Company of the Holy, Nanak has obtained the Blessed Vision of Your Darshan; my obligations to all others are annulled. ||2||7||16||
साधसंगि नानक दरसु पाइओ बिनसिओ सगल निहोरा ॥२॥७॥१६॥