ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Monday, September 13, 2010

ਰਾਗੁ ਸੋਰਠਿ ਭਗਤ ਕਬੀਰ ਜੀ ਅੰਗ 656
Hukamnama ArchiveChoose a date to read a past Hukamnama.
TODAY
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੰਤਹੁਮਨਪਵਨੈਸੁਖੁਬਨਿਆ॥
ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ,
O Saints, my windy mind has now become peaceful and still.
संतहु मन पवनै सुखु बनिआ ॥
LINE 02
ਕਿਛੁਜੋਗੁਪਰਾਪਤਿਗਨਿਆ॥ਰਹਾਉ॥
(ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ਰਹਾਉ॥
It seems that I have learned something of the science of Yoga. ||Pause||
किछु जोगु परापति गनिआ ॥ रहाउ ॥
LINE 03
ਗੁਰਿਦਿਖਲਾਈਮੋਰੀ॥
(ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ,
The Guru has shown me the hole,
गुरि दिखलाई मोरी ॥
LINE 04
ਜਿਤੁਮਿਰਗਪੜਤਹੈਚੋਰੀ॥
ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ।
through which the deer carefully enters.
जितु मिरग पड़त है चोरी ॥
LINE 05
ਮੂੰਦਿਲੀਏਦਰਵਾਜੇ॥
(ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ,
I have now closed off the doors,
मूंदि लीए दरवाजे ॥
LINE 06
ਬਾਜੀਅਲੇਅਨਹਦਬਾਜੇ੧॥॥
ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥
and the unstruck celestial sound current resounds. ||1||
बाजीअले अनहद बाजे ॥१॥
LINE 07
ਕੁੰਭਕਮਲੁਜਲਿਭਰਿਆ॥
(ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ,
The pitcher of my heart-lotus is filled with water;
कुंभ कमलु जलि भरिआ ॥
LINE 08
ਜਲੁਮੇਟਿਆਊਭਾਕਰਿਆ॥
(ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ।
I have spilled out the water, and set it upright.
जलु मेटिआ ऊभा करिआ ॥
LINE 09
ਕਹੁਕਬੀਰਜਨਜਾਨਿਆ॥
ਕਬੀਰ ਆਖਦਾ ਹੈ- (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ,
Says Kabeer, the Lord's humble servant, this I know.
कहु कबीर जन जानिआ ॥
LINE 10
ਜਉਜਾਨਿਆਤਉਮਨੁਮਾਨਿਆ੨੧੦॥॥॥
ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥
Now that I know this, my mind is pleased and appeased. ||2||10||
जउ जानिआ तउ मनु मानिआ ॥२॥१०॥