GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 988
Display Settings
Translations
ਆਲ​ਜਾਲ​ਬਿਕਾਰ​ਤਜਿ​ਸਭਿ​ਹਰਿ​ਗੁਨਾ​ਨਿਤਿ​ਗਾਉ​॥​
ਮਾਇਆ ਦੇ ਮੋਹ ਦੇ ਜੰਜਾਲ ਛੱਡ ਕੇ ਵਿਕਾਰ ਤਿਆਗ ਕੇ ਸਦਾ ਪਰਮਾਤਮਾ ਦੇ ਗੁਣ ਗਾਇਆ ਕਰ।
Abandon all your entanglements and corruption; sing the Glorious Praises of the Lord forever.
आल जाल बिकार तजि सभि हरि गुना निति गाउ ॥
ਕਰ​ਜੋੜਿ​ਨਾਨਕੁ​ਦਾਨੁ​ਮਾਂਗੈ​ਦੇਹੁ​ਅਪਨਾ​ਨਾਉ​॥੨॥੧॥੬॥​
ਦਾਸ ਨਾਨਕ (ਤਾਂ ਆਪਣੇ ਦੋਵੇਂ) ਹੱਥ ਜੋੜ ਕੇ (ਇਹੀ) ਦਾਨ ਮੰਗਦਾ ਹੈ (ਕਿ ਹੇ ਪ੍ਰਭੂ! ਮੈਨੂੰ) ਆਪਣਾ ਨਾਮ ਦੇਹ ॥੨॥੧॥੬॥
With palms pressed together, Nanak begs for this blessing; please bless me with Your Name. ||2||1||6||
कर जोड़ि नानकु दानु मांगै देहु अपना नाउ ॥२॥१॥६॥
ਮਾਲੀ​ਗਉੜਾ​ਮਹਲਾ​੫​॥​
Maalee Gauraa, Fifth Mahalaa:
माली गउड़ा महला ५ ॥
ਪ੍ਰਭ​ਸਮਰਥ​ਦੇਵ​ਅਪਾਰ​॥​
ਹੇ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ! ਹੇ ਪ੍ਰਕਾਸ਼-ਰੂਪ! ਹੇ ਬੇਅੰਤ!
God is all-powerful, divine and infinite.
प्रभ समरथ देव अपार ॥
ਕਉਨੁ​ਜਾਨੈ​ਚਲਿਤ​ਤੇਰੇ​ਕਿਛੁ​ਅੰਤੁ​ਨਾਹੀ​ਪਾਰ​॥੧॥​ਰਹਾਉ​॥​
ਤੇਰੇ ਚੋਜਾਂ ਨੂੰ ਕੋਈ ਭੀ ਨਹੀਂ ਜਾਣ ਸਕਦਾ। ਤੇਰੇ ਚੋਜਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥ ਰਹਾਉ ॥
Who knows Your wondrous plays? You have no end or limitation. ||1||Pause||
कउनु जानै चलित तेरे किछु अंतु नाही पार ॥१॥ रहाउ ॥
ਇਕ​ਖਿਨਹਿ​ਥਾਪਿ​ਉਥਾਪਦਾ​ਘੜਿ​ਭੰਨਿ​ਕਰਨੈਹਾਰੁ​॥​
ਸਭ ਕੁਝ ਕਰ ਸਕਣ ਵਾਲਾ ਪਰਮਾਤਮਾ ਘੜ ਕੇ ਪੈਦਾ ਕਰ ਕੇ (ਉਸ ਨੂੰ) ਇਕ ਖਿਨ ਵਿਚ ਭੰਨ ਕੇ ਨਾਸ ਕਰ ਦੇਂਦਾ ਹੈ।
In an instant, You establish and disestablish; You create and destroy, O Creator Lord.
इक खिनहि थापि उथापदा घड़ि भंनि करनैहारु ॥
ਜੇਤ​ਕੀਨ​ਉਪਾਰਜਨਾ​ਪ੍ਰਭੁ​ਦਾਨੁ​ਦੇਇ​ਦਾਤਾਰ​॥੧॥​
ਜਿਤਨੀ ਭੀ ਸ੍ਰਿਸ਼ਟੀ ਉਸ ਨੇ ਪੈਦਾ ਕੀਤੀ ਹੈ, ਦਾਤਾਂ ਦੇਣ ਵਾਲਾ ਉਹ ਪ੍ਰਭੂ (ਸਾਰੀ ਸ੍ਰਿਸ਼ਟੀ ਨੂੰ) ਦਾਨ ਦੇਂਦਾ ਹੈ ॥੧॥
As many beings as You created, God, so many You bless with Your blessings. ||1||
जेत कीन उपारजना प्रभु दानु देइ दातार ॥१॥
ਹਰਿ​ਸਰਨਿ​ਆਇਓ​ਦਾਸੁ​ਤੇਰਾ​ਪ੍ਰਭ​ਊਚ​ਅਗਮ​ਮੁਰਾਰ​॥​
ਹੇ ਹਰੀ! ਹੇ ਪ੍ਰਭੂ! ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਮੁਰਾਰਿ! ਤੇਰਾ ਦਾਸ (ਨਾਨਕ) ਤੇਰੀ ਸਰਨ ਆਇਆ ਹੈ।
I have come to Your Sanctuary, Lord; I am Your slave, O Inaccessible Lord God.
हरि सरनि आइओ दासु तेरा प्रभ ऊच अगम मुरार ॥
ਕਢਿ​ਲੇਹੁ​ਭਉਜਲ​ਬਿਖਮ​ਤੇ​ਜਨੁ​ਨਾਨਕੁ​ਸਦ​ਬਲਿਹਾਰ​॥੨॥੨॥੭॥​
(ਆਪਣੇ ਦਾਸ ਨੂੰ) ਔਖੇ ਸੰਸਾਰ-ਸਮੁੰਦਰ ਵਿਚੋਂ ਬਾਹਰ ਕੱਢ ਲੈ। ਦਾਸ ਨਾਨਕ ਤੈਥੋਂ ਸਦਾ ਸਦਕੇ ਜਾਂਦਾ ਹੈ ॥੨॥੨॥੭॥
Lift me up and pull me out of the terrifying, treacherous world-ocean; servant Nanak is forever a sacrifice to You. ||2||2||7||
कढि लेहु भउजल बिखम ते जनु नानकु सद बलिहार ॥२॥२॥७॥
ਮਾਲੀ​ਗਉੜਾ​ਮਹਲਾ​੫​॥​
Maalee Gauraa, Fifth Mahalaa:
माली गउड़ा महला ५ ॥
ਮਨਿ​ਤਨਿ​ਬਸਿ​ਰਹੇ​ਗੋਪਾਲ​॥​
ਹੇ ਸ੍ਰਿਸ਼ਟੀ ਦੇ ਪਾਲਕ! ਤੁਸੀ ਹੀ ਮੇਰੇ ਮਨ ਵਿਚ ਮੇਰੇ ਤਨ ਵਿਚ ਵੱਸ ਰਹੇ ਹੋ-
The Lord of the World abides in my mind and body.
मनि तनि बसि रहे गोपाल ॥
ਦੀਨ​ਬਾਂਧਵ​ਭਗਤਿ​ਵਛਲ​ਸਦਾ​ਸਦਾ​ਕ੍ਰਿਪਾਲ​॥੧॥​ਰਹਾਉ​॥​
ਗਰੀਬਾਂ ਦੇ ਸਹਾਈ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਦਾ ਹੀ ਕਿਰਪਾਲ! ॥੧॥ ਰਹਾਉ ॥
Friend of the meek, Lover of His devotees, forever and ever merciful. ||1||Pause||
दीन बांधव भगति वछल सदा सदा क्रिपाल ॥१॥ रहाउ ॥
ਆਦਿ​ਅੰਤੇ​ਮਧਿ​ਤੂਹੈ​ਪ੍ਰਭ​ਬਿਨਾ​ਨਾਹੀ​ਕੋਇ​॥​
ਹੇ ਪ੍ਰਭੂ! (ਜਗਤ-ਰਚਨਾ ਦੇ) ਸ਼ੁਰੂ ਵਿਚ ਤੂੰ ਹੀ ਸੀ, (ਜਗਤ ਦੇ) ਅੰਤ ਵਿਚ ਤੂੰ ਹੀ ਹੋਵੇਂਗਾ, ਹੁਣ ਭੀ ਤੂੰ ਹੀ ਹੈਂ (ਸਦਾ ਕਾਇਮ ਰਹਿਣ ਵਾਲਾ)। ਪ੍ਰਭੂ ਤੋਂ ਬਿਨਾ ਹੋਰ ਕੋਈ (ਸਦਾ ਕਾਇਮ ਰਹਿਣ ਵਾਲਾ) ਨਹੀਂ।
In the beginning, in the end and in the middle, You alone exist, God; there is none other than You.
आदि अंते मधि तूहै प्रभ बिना नाही कोइ ॥
ਪੂਰਿ​ਰਹਿਆ​ਸਗਲ​ਮੰਡਲ​ਏਕੁ​ਸੁਆਮੀ​ਸੋਇ​॥੧॥​
ਇਕ ਮਾਲਕ-ਪ੍ਰਭੂ ਹੀ ਸਾਰੇ ਭਵਨਾਂ ਵਿਚ ਵਿਆਪਕ ਹੈ ॥੧॥
He is totally permeating and pervading all worlds; He is the One and only Lord and Master. ||1||
पूरि रहिआ सगल मंडल एकु सुआमी सोइ ॥१॥
ਕਰਨਿ​ਹਰਿ​ਜਸੁ​ਨੇਤ੍ਰ​ਦਰਸਨੁ​ਰਸਨਿ​ਹਰਿ​ਗੁਨ​ਗਾਉ​॥​
ਮੈਂ ਕੰਨ ਨਾਲ ਹਰੀ ਦੀ ਸਿਫ਼ਤ-ਸਾਲਾਹ (ਸੁਣਦਾ ਹਾਂ), ਅੱਖਾਂ ਨਾਲ ਹਰੀ ਦਾ ਦਰਸਨ (ਕਰਦਾ ਹਾਂ) ਜੀਭ ਨਾਲ ਹਰੀ ਦੇ ਗੁਣ ਗਾਂਦਾ ਹਾਂ।
With my ears I hear God's Praises, and with my eyes I behold the Blessed Vision of His Darshan; with my tongue I sing the Lord's Glorious Praises.
करनि हरि जसु नेत्र दरसनु रसनि हरि गुन गाउ ॥
ਬਲਿਹਾਰਿ​ਜਾਏ​ਸਦਾ​ਨਾਨਕੁ​ਦੇਹੁ​ਅਪਣਾ​ਨਾਉ​॥੨॥੩॥੮॥੬॥੧੪॥​
(ਪ੍ਰਭੂ ਦਾ ਦਾਸ) ਨਾਨਕ ਸਦਾ ਉਸ ਤੋਂ ਕੁਰਬਾਨ ਜਾਂਦਾ ਹੈ (ਤੇ ਉਸ ਦੇ ਦਰ ਤੇ ਅਰਦਾਸ ਕਰਦਾ ਹੈ-ਹੇ ਪ੍ਰਭੂ!) ਮੈਨੂੰ ਆਪਣਾ ਨਾਮ ਬਖ਼ਸ਼ ॥੨॥੩॥੮॥੬॥੧੪॥
Nanak is forever a sacrifice to You; please, bless me with Your Name. ||2||3||8||6||14||
बलिहारि जाए सदा नानकु देहु अपणा नाउ ॥२॥३॥८॥६॥१४॥
ਮਾਲੀ​ਗਉੜਾ​ਬਾਣੀ​ਭਗਤ​ਨਾਮਦੇਵ​ਜੀ​ਕੀ​॥​
ਰਾਗ ਮਾਲੀ-ਗਉੜਾ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
Maalee Gauraa, The Word Of Devotee Naam Dayv Jee:
माली गउड़ा बाणी भगत नामदेव जी की ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਧਨਿ​ਧੰਨਿ​ਓ​ਰਾਮ​ਬੇਨੁ​ਬਾਜੈ​॥​
ਮੈਂ ਸਦਕੇ ਹਾਂ ਰਾਮ ਜੀ ਦੀ ਬੰਸਰੀ ਤੋਂ ਜੋ ਵੱਜ ਰਹੀ ਹੈ,
Blessed, blessed is that flute which the Lord plays.
धनि धंनि ओ राम बेनु बाजै ॥
ਮਧੁਰ​ਮਧੁਰ​ਧੁਨਿ​ਅਨਹਤ​ਗਾਜੈ​॥੧॥​ਰਹਾਉ​॥​
ਬੜੀ ਮਿੱਠੀ ਸੁਰ ਨਾਲ ਇੱਕ-ਰਸ ਗੁੰਜਾਰ ਪਾ ਰਹੀ ਹੈ ॥੧॥ ਰਹਾਉ ॥
The sweet, sweet unstruck sound current sings forth. ||1||Pause||
मधुर मधुर धुनि अनहत गाजै ॥१॥ रहाउ ॥
ਧਨਿ​ਧਨਿ​ਮੇਘਾ​ਰੋਮਾਵਲੀ​॥​
ਸਦਕੇ ਹਾਂ ਉਸ ਮੇਢੇ ਦੀ ਉੱਨ ਤੋਂ,
Blessed, blessed is the wool of the sheep;
धनि धनि मेघा रोमावली ॥
ਧਨਿ​ਧਨਿ​ਕ੍ਰਿਸਨ​ਓਢੈ​ਕਾਂਬਲੀ​॥੧॥​
ਸਦਕੇ ਹਾਂ ਉਸ ਕੰਬਲੀ ਤੋਂ ਜੋ ਕ੍ਰਿਸ਼ਨ ਜੀ ਪਹਿਨ ਰਹੇ ਹਨ ॥੧॥
blessed, blessed is the blanket worn by Krishna. ||1||
धनि धनि क्रिसन ओढै कांबली ॥१॥
ਧਨਿ​ਧਨਿ​ਤੂ​ਮਾਤਾ​ਦੇਵਕੀ​॥​
ਹੇ ਮਾਂ ਦੇਵਕੀ! ਤੈਥੋਂ (ਭੀ) ਕੁਰਬਾਨ ਹਾਂ,
Blessed, blessed are you, O mother Dayvakee;
धनि धनि तू माता देवकी ॥
ਜਿਹ​ਗ੍ਰਿਹ​ਰਮਈਆ​ਕਵਲਾਪਤੀ​॥੨॥​
ਜਿਸ ਦੇ ਘਰ ਵਿਚ ਸੋਹਣੇ ਰਾਮ ਜੀ, ਕ੍ਰਿਸ਼ਨ ਜੀ (ਜੰਮੇ) ॥੨॥
into your home the Lord was born. ||2||
जिह ग्रिह रमईआ कवलापती ॥२॥
ਧਨਿ​ਧਨਿ​ਬਨ​ਖੰਡ​ਬਿੰਦ੍ਰਾਬਨਾ​॥​
ਧੰਨ ਹੈ ਜੰਗਲ ਦਾ ਉਹ ਟੋਟਾ, ਉਹ ਬਿੰਦ੍ਰਾਬਨ,
Blessed, blessed are the forests of Brindaaban;
धनि धनि बन खंड बिंद्राबना ॥
ਜਹ​ਖੇਲੈ​ਸ੍ਰੀ​ਨਾਰਾਇਨਾ​॥੩॥​
ਜਿੱਥੇ ਸ੍ਰੀ ਨਾਰਾਇਣ ਜੀ (ਕ੍ਰਿਸ਼ਨ ਰੂਪ ਵਿਚ) ਖੇਡਦੇ ਹਨ ॥੩॥
the Supreme Lord plays there. ||3||
जह खेलै स्री नाराइना ॥३॥
ਬੇਨੁ​ਬਜਾਵੈ​ਗੋਧਨੁ​ਚਰੈ​॥​
ਨਾਮਦੇਵ ਦਾ ਪ੍ਰਭੂ (ਕ੍ਰਿਸ਼ਨ ਰੂਪ ਵਿਚ) ਬੰਸਰੀ ਵਜਾ ਰਿਹਾ ਹੈ, ਗਾਈਆਂ ਚਾਰ ਰਿਹਾ ਹੈ,
He plays the flute, and herds the cows;
बेनु बजावै गोधनु चरै ॥
ਨਾਮੇ​ਕਾ​ਸੁਆਮੀ​ਆਨਦ​ਕਰੈ​॥੪॥੧॥​
ਤੇ (ਇਹੋ ਜਿਹਾ ਹੋਰ) ਖ਼ੁਸ਼ੀ ਦੇ ਕੌਤਕ ਕਰ ਰਿਹਾ ਹੈ ॥੪॥੧॥
Naam Dayv's Lord and Master plays happily. ||4||1||
नामे का सुआमी आनद करै ॥४॥१॥
ਮੇਰੋ​ਬਾਪੁ​ਮਾਧਉ​ਤੂ​ਧਨੁ​ਕੇਸੌ​ਸਾਂਵਲੀਓ​ਬੀਠੁਲਾਇ​॥੧॥​ਰਹਾਉ​॥​
ਹੇ ਮੇਰੇ ਮਾਧੋ! ਹੇ ਲੰਮੇ ਕੇਸਾਂ ਵਾਲੇ ਪ੍ਰਭੂ! ਹੇ ਸਾਂਵਲੇ ਰੰਗ ਵਾਲੇ ਪ੍ਰਭੂ! ਹੇ ਬੀਠੁਲ! ਤੂੰ ਧੰਨ ਹੈਂ, ਤੂੰ ਮੇਰਾ ਪਿਤਾ ਹੈਂ (ਭਾਵ, ਤੂੰ ਹੀ ਮੇਰਾ ਪੈਦਾ ਕਰਨ ਵਾਲਾ ਤੇ ਰਾਖਾ ਹੈਂ) ॥੧॥ ਰਹਾਉ ॥
O my Father, Lord of wealth, blessed are You, long-haired, dark-skinned, my darling. ||1||Pause||
मेरो बापु माधउ तू धनु केसौ सांवलीओ बीठुलाइ ॥१॥ रहाउ ॥
ਕਰ​ਧਰੇ​ਚਕ੍ਰ​ਬੈਕੁੰਠ​ਤੇ​ਆਏ​ਗਜ​ਹਸਤੀ​ਕੇ​ਪ੍ਰਾਨ​ਉਧਾਰੀਅਲੇ​॥​
ਹੇ ਮਾਧੋ! ਹੱਥਾਂ ਵਿਚ ਚੱਕਰ ਫੜ ਕੇ ਬੈਕੁੰਠ ਤੋਂ (ਹੀ) ਆਇਆ ਸੈਂ ਤੇ ਗਜ (ਹਾਥੀ) ਦੀ ਜਿੰਦ (ਤੰਦੂਏ ਤੋਂ) ਤੂੰ ਹੀ ਬਚਾਈ ਸੀ।
You hold the steel chakra in Your hand; You came down from Heaven, and saved the life of the elephant.
कर धरे चक्र बैकुंठ ते आए गज हसती के प्रान उधारीअले ॥
ਦੁਹਸਾਸਨ​ਕੀ​ਸਭਾ​ਦ੍ਰੋਪਤੀ​ਅੰਬਰ​ਲੇਤ​ਉਬਾਰੀਅਲੇ​॥੧॥​
ਹੇ ਸਾਂਵਲੇ ਪ੍ਰਭੂ! ਦੁਹਸਾਸਨ ਦੀ ਸਭਾ ਵਿਚ ਜਦੋਂ ਦਰੋਪਤੀ ਦੇ ਬਸਤਰ ਉਤਾਰੇ ਜਾ ਰਹੇ ਸਨ ਤਾਂ ਉਸ ਦੀ ਇੱਜ਼ਤ ਤੂੰ ਹੀ ਬਚਾਈ ਸੀ ॥੧॥
In the court of Duhsaasan, You saved the honor of Dropati, when her clothes were being removed. ||1||
दुहसासन की सभा द्रोपती अंबर लेत उबारीअले ॥१॥
ਗੋਤਮ​ਨਾਰਿ​ਅਹਲਿਆ​ਤਾਰੀ​ਪਾਵਨ​ਕੇਤਕ​ਤਾਰੀਅਲੇ​॥​
ਹੇ ਬੀਠੁਲ! ਗੋਤਮ ਰਿਸ਼ੀ ਦੀ ਵਹੁਟੀ ਅਹੱਲਿਆ ਨੂੰ (ਜੋ ਰਿਸ਼ੀ ਦੇ ਸਰਾਪ ਨਾਲ ਸਿਲਾ ਬਣ ਗਈ ਸੀ) ਤੂੰ ਹੀ ਮੁਕਤ ਕੀਤਾ ਸੀ; ਹੇ ਮਾਧੋ! ਤੂੰ (ਅਨੇਕਾਂ ਪਤਿਤਾਂ ਨੂੰ) ਪਵਿਤੱਰ ਕੀਤਾ ਤੇ ਤਾਰਿਆ ਹੈ।
You saved Ahliyaa, the wife of Gautam; how many have You purified and carried across?
गोतम नारि अहलिआ तारी पावन केतक तारीअले ॥
ਐਸਾ​ਅਧਮੁ​ਅਜਾਤਿ​ਨਾਮਦੇਉ​ਤਉ​ਸਰਨਾਗਤਿ​ਆਈਅਲੇ​॥੨॥੨॥​
ਮੈਂ ਨਾਮਦੇਵ (ਭੀ) ਇਕ ਬੜਾ ਨੀਚ ਹਾਂ ਤੇ ਨੀਵੀਂ ਜਾਤ ਵਾਲਾ ਹਾਂ, ਮੈਂ ਤੇਰੀ ਸ਼ਰਨ ਆਇਆ ਹਾਂ (ਮੇਰੀ ਭੀ ਬਾਹੁੜੀ ਕਰ) ॥੨॥੨॥
Such a lowly outcaste as Naam Dayv has come seeking Your Sanctuary. ||2||2||
ऐसा अधमु अजाति नामदेउ तउ सरनागति आईअले ॥२॥२॥
ਸਭੈ​ਘਟ​ਰਾਮੁ​ਬੋਲੈ​ਰਾਮਾ​ਬੋਲੈ​॥​
ਹੇ ਭਾਈ! ਸਾਰੇ ਘਟਾਂ (ਸਰੀਰਾਂ) ਵਿਚ ਪਰਮਾਤਮਾ ਬੋਲਦਾ ਹੈ, ਪਰਮਾਤਮਾ ਹੀ ਬੋਲਦਾ ਹੈ,
Within all hearts, the Lord speaks, the Lord speaks.
सभै घट रामु बोलै रामा बोलै ॥
ਰਾਮ​ਬਿਨਾ​ਕੋ​ਬੋਲੈ​ਰੇ​॥੧॥​ਰਹਾਉ​॥​
ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਬੋਲਦਾ ॥੧॥ ਰਹਾਉ ॥
Who else speaks, other than the Lord? ||1||Pause||
राम बिना को बोलै रे ॥१॥ रहाउ ॥
ਏਕਲ​ਮਾਟੀ​ਕੁੰਜਰ​ਚੀਟੀ​ਭਾਜਨ​ਹੈਂ​ਬਹੁ​ਨਾਨਾ​ਰੇ​॥​
ਹੇ ਭਾਈ! ਜਿਵੇਂ ਇਕੋ ਹੀ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਬਣਾਏ ਜਾਂਦੇ ਹਨ,
Out of the same clay, the elephant, the ant, and the many sorts of species are formed.
एकल माटी कुंजर चीटी भाजन हैं बहु नाना रे ॥
ਅਸਥਾਵਰ​ਜੰਗਮ​ਕੀਟ​ਪਤੰਗਮ​ਘਟਿ​ਘਟਿ​ਰਾਮੁ​ਸਮਾਨਾ​ਰੇ​॥੧॥​
ਤਿਵੇਂ ਹਾਥੀ ਤੋਂ ਲੈ ਕੇ ਕੀੜੀ ਤਕ, ਨਿਰਜਿੰਦ ਪਦਾਰਥ ਅਤੇ ਸਜਿੰਦ ਜੀ, ਕੀੜੇ-ਪਤੰਗੇ-ਹਰੇਕ ਘਟ ਵਿਚ ਪਰਮਾਤਮਾ ਹੀ ਸਮਾਇਆ ਹੋਇਆ ਹੈ ॥੧॥
In stationary life forms, moving beings, worms, moths and within each and every heart, the Lord is contained. ||1||
असथावर जंगम कीट पतंगम घटि घटि रामु समाना रे ॥१॥
ਏਕਲ​ਚਿੰਤਾ​ਰਾਖੁ​ਅਨੰਤਾ​ਅਉਰ​ਤਜਹੁ​ਸਭ​ਆਸਾ​ਰੇ​॥​
ਹੋਰ ਸਭਨਾਂ ਦੀ ਆਸ ਛੱਡ, ਇਕ ਬੇਅੰਤ ਪ੍ਰਭੂ ਦਾ ਧਿਆਨ ਧਰ (ਜੋ ਸਭਨਾਂ ਵਿਚ ਮੌਜੂਦ ਹੈ)।
Remember the One, Infinite Lord; abandon all other hopes.
एकल चिंता राखु अनंता अउर तजहु सभ आसा रे ॥
ਪ੍ਰਣਵੈ​ਨਾਮਾ​ਭਏ​ਨਿਹਕਾਮਾ​ਕੋ​ਠਾਕੁਰੁ​ਕੋ​ਦਾਸਾ​ਰੇ​॥੨॥੩॥​
ਨਾਮਦੇਵ ਬੇਨਤੀ ਕਰਦਾ ਹੈ-ਜੋ ਮਨੁੱਖ (ਪ੍ਰਭੂ ਦਾ ਧਿਆਨ ਧਰ ਕੇ) ਨਿਸ਼ਕਾਮ ਹੋ ਜਾਂਦਾ ਹੈ ਉਸ ਵਿਚ ਅਤੇ ਪ੍ਰਭੂ ਵਿਚ ਕੋਈ ਭਿੰਨ-ਭੇਦ ਨਹੀਂ ਰਹਿ ਜਾਂਦਾ ॥੨॥੩॥
Naam Dayv prays, I have become dispassionate and detached; who is the Lord and Master, and who is the slave? ||2||3||
प्रणवै नामा भए निहकामा को ठाकुरु को दासा रे ॥२॥३॥