GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 987
Display Settings
Translations
ਬੂਝਤ​ਦੀਪਕ​ਮਿਲਤ​ਤਿਲਤ​॥​
ਜਿਵੇਂ ਬੁੱਝ ਰਹੇ ਦੀਵੇ ਨੂੰ ਤੇਲ ਮਿਲ ਜਾਏ,
It is like oil to the lamp whose flame is dying out.
बूझत दीपक मिलत तिलत ॥
ਜਲਤ​ਅਗਨੀ​ਮਿਲਤ​ਨੀਰ​॥​
ਜਿਵੇਂ ਅੱਗ ਵਿਚ ਸੜ ਰਹੇ ਨੂੰ ਪਾਣੀ ਮਿਲ ਜਾਏ,
It is like water poured on the burning fire.
जलत अगनी मिलत नीर ॥
ਜੈਸੇ​ਬਾਰਿਕ​ਮੁਖਹਿ​ਖੀਰ​॥੧॥​
ਜਿਵੇਂ (ਭੁੱਖ ਨਾਲ ਵਿਲਕ ਰਹੇ) ਬੱਚੇ ਦੇ ਮੂੰਹ ਵਿਚ ਦੁੱਧ ਪੈ ਜਾਏ ॥੧॥
It is like milk poured into the baby's mouth. ||1||
जैसे बारिक मुखहि खीर ॥१॥
ਜੈਸੇ​ਰਣ​ਮਹਿ​ਸਖਾ​ਭ੍ਰਾਤ​॥​
(ਪਰਮਾਤਮਾ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਜੁੱਧ ਵਿਚ ਭਰਾ ਸਹਾਈ ਹੁੰਦਾ ਹੈ,
As one's brother becomes a helper on the field of battle;
जैसे रण महि सखा भ्रात ॥
ਜੈਸੇ​ਭੂਖੇ​ਭੋਜਨ​ਮਾਤ​॥​
ਜਿਵੇਂ ਕਿਸੇ ਭੁੱਖੇ ਨੂੰ ਭੋਜਨ ਹੀ ਸਹਾਈ ਹੁੰਦਾ ਹੈ,
as one's hunger is satisfied by food;
जैसे भूखे भोजन मात ॥
ਜੈਸੇ​ਕਿਰਖਹਿ​ਬਰਸ​ਮੇਘ​॥​
ਜਿਵੇਂ ਖੇਤੀ ਨੂੰ ਬੱਦਲ ਦਾ ਵਰ੍ਹਨਾ,
as the cloudburst saves the crops;
जैसे किरखहि बरस मेघ ॥
ਜੈਸੇ​ਪਾਲਨ​ਸਰਨਿ​ਸੇਂਘ​॥੨॥​
ਜਿਵੇਂ (ਕਿਸੇ ਅਨਾਥ ਨੂੰ) ਸ਼ੇਰ (ਬਹਾਦਰ) ਦੀ ਸਰਨ ਵਿਚ ਰੱਖਿਆ ਮਿਲਦੀ ਹੈ ॥੨॥
as one is protected in the tiger's lair;||2||
जैसे पालन सरनि सेंघ ॥२॥
ਗਰੁੜ​ਮੁਖਿ​ਨਹੀ​ਸਰਪ​ਤ੍ਰਾਸ​॥​
(ਪ੍ਰਭੂ ਦਾ ਨਾਮ ਇਉਂ ਸਹਾਈ ਹੁੰਦਾ ਹੈ) ਜਿਵੇਂ ਜਿਸ ਦੇ ਮੂੰਹ ਵਿਚ ਗਾਰੁੜ ਮੰਤਰ ਹੋਵੇ ਉਸ ਨੂੰ ਸੱਪ ਦਾ ਡਰ ਨਹੀਂ ਹੁੰਦਾ,
As with the magic spell of Garuda the eagle upon one's lips, one does not fear the snake;
गरुड़ मुखि नही सरप त्रास ॥
ਸੂਆ​ਪਿੰਜਰਿ​ਨਹੀ​ਖਾਇ​ਬਿਲਾਸੁ​॥​
ਜਿਵੇਂ ਪਿੰਜਰੇ ਵਿਚ ਬੈਠੇ ਤੋਤੇ ਨੂੰ ਬਿੱਲਾ ਨਹੀਂ ਖਾ ਸਕਦਾ,
as the cat cannot eat the parrot in its cage;
सूआ पिंजरि नही खाइ बिलासु ॥
ਜੈਸੋ​ਆਂਡੋ​ਹਿਰਦੇ​ਮਾਹਿ​॥​
ਜਿਵੇਂ ਕੂੰਜ ਦੇ ਚੇਤੇ ਵਿਚ ਟਿਕੇ ਹੋਏ ਉਸ ਦੇ ਆਂਡੇ (ਖ਼ਰਾਬ ਨਹੀਂ ਹੁੰਦੇ),
as the bird cherishes her eggs in her heart;
जैसो आंडो हिरदे माहि ॥
ਜੈਸੋ​ਦਾਨੋ​ਚਕੀ​ਦਰਾਹਿ​॥੩॥​
ਜਿਵੇਂ ਦਾਣੇ ਚੱਕੀ ਦੀ ਕਿੱਲੀ ਨਾਲ (ਟਿਕੇ ਹੋਏ ਪੀਸਣੋਂ ਬਚੇ ਰਹਿੰਦੇ ਹਨ) ॥੩॥
as the grains are spared, by sticking to the central post of the mill;||3||
जैसो दानो चकी दराहि ॥३॥
ਬਹੁਤੁ​ਓਪਮਾ​ਥੋਰ​ਕਹੀ​॥​
ਮੈਂ ਤਾਂ ਇਹ ਥੋੜ੍ਹੇ ਜਿਹੇ ਦ੍ਰਿਸ਼ਟਾਂਤ ਹੀ ਦੱਸੇ ਹਨ, ਬਥੇਰੇ ਦੱਸੇ ਜਾ ਸਕਦੇ ਹਨ (ਕਿ ਪਰਮਾਤਮਾ ਦਾ ਨਾਮ ਸਹਾਇਤਾ ਕਰਦਾ ਹੈ)।
Your Glory is so great; I can describe only a tiny bit of it.
बहुतु ओपमा थोर कही ॥
ਹਰਿ​ਅਗਮ​ਅਗਮ​ਅਗਾਧਿ​ਤੁਹੀ​॥​
ਹੇ ਅਪਹੁੰਚ ਹਰੀ! ਹੇ ਅਥਾਹ ਹਰੀ! ਤੂੰ ਹੀ (ਜੀਵਾਂ ਦਾ ਰੱਖਿਅਕ ਹੈਂ)।
O Lord, You are inaccessible, unapproachable and unfathomable.
हरि अगम अगम अगाधि तुही ॥
ਊਚ​ਮੂਚੌ​ਬਹੁ​ਅਪਾਰ​॥​
ਹੇ ਹਰੀ! ਤੂੰ ਉੱਚਾ ਹੈਂ, ਤੂੰ ਵੱਡਾ ਹੈਂ, ਤੂੰ ਬੇਅੰਤ ਹੈਂ।
You are lofty and high, utterly great and infinite.
ऊच मूचौ बहु अपार ॥
ਸਿਮਰਤ​ਨਾਨਕ​ਤਰੇ​ਸਾਰ​॥੪॥੩॥​
ਹੇ ਨਾਨਕ! ਨਾਮ ਸਿਮਰਦਿਆਂ ਪਾਪਾਂ ਨਾਲ ਲੋਹੇ ਵਾਂਗ ਭਾਰੇ ਹੋਏ ਜੀਵ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੪॥੩॥
Meditating in remembrance on the Lord, O Nanak, one is carried across. ||4||3||
सिमरत नानक तरे सार ॥४॥३॥
ਮਾਲੀ​ਗਉੜਾ​ਮਹਲਾ​੫​॥​
Maalee Gauraa, Fifth Mahalaa:
माली गउड़ा महला ५ ॥
ਇਹੀ​ਹਮਾਰੈ​ਸਫਲ​ਕਾਜ​॥​
ਇਹ (ਸੰਤ-ਸਰਨ) ਹੀ ਮੇਰੇ ਵਾਸਤੇ ਮੇਰੇ ਮਨੋਰਥਾਂ ਨੂੰ ਸਫਲ ਕਰਨ ਵਾਲੀ ਹੈ।
Please let my works be rewarding and fruitful.
इही हमारै सफल काज ॥
ਅਪੁਨੇ​ਦਾਸ​ਕਉ​ਲੇਹੁ​ਨਿਵਾਜਿ​॥੧॥​ਰਹਾਉ​॥​
ਹੇ ਪ੍ਰਭੂ! ਆਪਣੇ ਦਾਸ (ਨਾਨਕ) ਉਤੇ ਮਿਹਰ ਕਰ (ਤੇ ਸੰਤ ਜਨਾਂ ਦੀ ਸਰਨ ਬਖ਼ਸ਼) ॥੧॥ ਰਹਾਉ ॥
Please cherish and exalt Your slave. ||1||Pause||
अपुने दास कउ लेहु निवाजि ॥१॥ रहाउ ॥
ਚਰਨ​ਸੰਤਹ​ਮਾਥ​ਮੋਰ​॥​
(ਹੇ ਪ੍ਰਭੂ! ਮਿਹਰ ਕਰ) ਮੇਰਾ ਮੱਥਾ ਸੰਤਾਂ ਦੇ ਚਰਨਾਂ ਉਤੇ (ਪਿਆ ਰਹੇ),
I lay my forehead on the feet of the Saints,
चरन संतह माथ मोर ॥
ਨੈਨਿ​ਦਰਸੁ​ਪੇਖਉ​ਨਿਸਿ​ਭੋਰ​॥​
ਅੱਖਾਂ ਨਾਲ ਮੈਂ ਦਿਨ ਰਾਤ ਸੰਤਾਂ ਦਾ ਦਰਸ਼ਨ ਕਰਦਾ ਰਹਾਂ,
and with my eyes, I gaze upon the Blessed Vision of their Darshan, day and night.
नैनि दरसु पेखउ निसि भोर ॥
ਹਸਤ​ਹਮਰੇ​ਸੰਤ​ਟਹਲ​॥​
ਮੇਰੇ ਹੱਥ ਸੰਤਾਂ ਦੀ ਟਹਿਲ ਕਰਦੇ ਰਹਿਣ,
With my hands, I work for the Saints.
हसत हमरे संत टहल ॥
ਪ੍ਰਾਨ​ਮਨੁ​ਧਨੁ​ਸੰਤ​ਬਹਲ​॥੧॥​
ਮੇਰੀ ਜਿੰਦ ਮੇਰਾ ਮਨ ਮੇਰਾ ਧਨ ਸੰਤਾਂ ਦੇ ਅਰਪਨ ਰਹੇ ॥੧॥
I dedicate my breath of life, my mind and wealth to the Saints. ||1||
प्रान मनु धनु संत बहल ॥१॥
ਸੰਤਸੰਗਿ​ਮੇਰੇ​ਮਨ​ਕੀ​ਪ੍ਰੀਤਿ​॥​
(ਹੇ ਪ੍ਰਭੂ!) ਮਿਹਰ ਕਰ) ਸੰਤਾਂ ਨਾਲ ਮੇਰੇ ਮਨ ਦਾ ਪਿਆਰ ਬਣਿਆ ਰਹੇ,
My mind loves the Society of the Saints.
संतसंगि मेरे मन की प्रीति ॥
ਸੰਤ​ਗੁਨ​ਬਸਹਿ​ਮੇਰੈ​ਚੀਤਿ​॥​
ਸੰਤਾਂ ਦੇ ਗੁਣ ਮੇਰੇ ਚਿੱਤ ਵਿਚ ਵੱਸੇ ਰਹਿਣ,
The Virtues of the Saints abide within my consciousness.
संत गुन बसहि मेरै चीति ॥
ਸੰਤ​ਆਗਿਆ​ਮਨਹਿ​ਮੀਠ​॥​
ਸੰਤਾਂ ਦਾ ਹੁਕਮ ਮੈਨੂੰ ਮਿੱਠਾ ਲੱਗੇ,
The Will of the Saints is sweet to my mind.
संत आगिआ मनहि मीठ ॥
ਮੇਰਾ​ਕਮਲੁ​ਬਿਗਸੈ​ਸੰਤ​ਡੀਠ​॥੨॥​
ਸੰਤਾਂ ਨੂੰ ਵੇਖ ਕੇ ਮੇਰਾ ਹਿਰਦਾ-ਕੰਵਲ ਖਿੜਿਆ ਰਹੇ ॥੨॥
Seeing the Saints, my heart-lotus blossoms forth. ||2||
मेरा कमलु बिगसै संत डीठ ॥२॥
ਸੰਤਸੰਗਿ​ਮੇਰਾ​ਹੋਇ​ਨਿਵਾਸੁ​॥​
(ਹੇ ਪ੍ਰਭੂ! ਮਿਹਰ ਕਰ) ਸੰਤਾਂ ਨਾਲ ਮੇਰਾ ਬਹਿਣ-ਖਲੋਣ ਬਣਿਆ ਰਹੇ,
I dwell in the Society of the Saints.
संतसंगि मेरा होइ निवासु ॥
ਸੰਤਨ​ਕੀ​ਮੋਹਿ​ਬਹੁਤੁ​ਪਿਆਸ​॥​
ਸੰਤਾਂ ਦੇ ਦਰਸ਼ਨ ਦੀ ਤਾਂਘ ਮੇਰੇ ਅੰਦਰ ਟਿਕੀ ਰਹੇ,
I have such a great thirst for the Saints.
संतन की मोहि बहुतु पिआस ॥
ਸੰਤ​ਬਚਨ​ਮੇਰੇ​ਮਨਹਿ​ਮੰਤ​॥​
ਸੰਤਾਂ ਦੇ ਬਚਨ-ਮੰਤ੍ਰ ਮੇਰੇ ਮਨ ਵਿਚ ਟਿਕੇ ਰਹਿਣ,
The Words of the Saints are the Mantras of my mind.
संत बचन मेरे मनहि मंत ॥
ਸੰਤ​ਪ੍ਰਸਾਦਿ​ਮੇਰੇ​ਬਿਖੈ​ਹੰਤ​॥੩॥​
ਸੰਤਾਂ ਦੀ ਕਿਰਪਾ ਨਾਲ ਮੇਰੇ ਸਾਰੇ ਵਿਕਾਰ ਨਾਸ ਹੋ ਜਾਣ ॥੩॥
By the Grace of the Saints, my corruption is taken away. ||3||
संत प्रसादि मेरे बिखै हंत ॥३॥
ਮੁਕਤਿ​ਜੁਗਤਿ​ਏਹਾ​ਨਿਧਾਨ​॥​
ਸੰਤਾਂ ਦੀ ਸੰਗਤ ਹੀ ਮੇਰੇ ਵਾਸਤੇ ਸਾਰੇ ਖ਼ਜ਼ਾਨੇ ਹਨ।
This way of liberation is my treasure.
मुकति जुगति एहा निधान ॥
ਪ੍ਰਭ​ਦਇਆਲ​ਮੋਹਿ​ਦੇਵਹੁ​ਦਾਨ​॥​
ਹੇ ਦਇਆ ਦੇ ਘਰ ਪ੍ਰਭੂ! ਮੈਨੂੰ (ਸੰਤ ਜਨਾਂ ਦੀ ਸੰਗਤ ਦਾ) ਦਾਨ ਦੇਹ,
O Merciful God, please bless me with this gift.
प्रभ दइआल मोहि देवहु दान ॥
ਨਾਨਕ​ਕਉ​ਪ੍ਰਭ​ਦਇਆ​ਧਾਰਿ​॥​
ਹੇ ਪ੍ਰਭੂ! ਨਾਨਕ ਉੱਤੇ ਦਇਆ ਕਰ ਕਿ ਸੰਤਾਂ ਦੇ ਚਰਨ ਮੈਂ ਨਾਨਕ ਦੇ ਹਿਰਦੇ ਵਿਚ ਵੱਸੇ ਰਹਿਣ,
O God, shower Your Mercy upon Nanak.
नानक कउ प्रभ दइआ धारि ॥
ਚਰਨ​ਸੰਤਨ​ਕੇ​ਮੇਰੇ​ਰਿਦੇ​ਮਝਾਰਿ​॥੪॥੪॥​
(ਕਿਉਂਕਿ) ਸੰਤਾਂ ਦਾ ਸੰਗ ਕਰਨਾ ਹੀ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰਨ ਦਾ ਤਰੀਕਾ ਹੈ ॥੪॥੪॥
I have enshrined the feet of the Saints within my heart. ||4||4||
चरन संतन के मेरे रिदे मझारि ॥४॥४॥
ਮਾਲੀ​ਗਉੜਾ​ਮਹਲਾ​੫​॥​
Maalee Gauraa, Fifth Mahalaa:
माली गउड़ा महला ५ ॥
ਸਭ​ਕੈ​ਸੰਗੀ​ਨਾਹੀ​ਦੂਰਿ​॥​
ਪਰਮਾਤਮਾ ਸਭਨਾਂ ਜੀਵਾਂ ਦੇ ਨਾਲ ਵੱਸਦਾ ਹੈ, ਕਿਸੇ ਤੋਂ ਭੀ ਦੂਰ ਨਹੀਂ ਹੈ।
He is with all; He is not far away.
सभ कै संगी नाही दूरि ॥
ਕਰਨ​ਕਰਾਵਨ​ਹਾਜਰਾ​ਹਜੂਰਿ​॥੧॥​ਰਹਾਉ​॥​
ਉਹ ਆਪ ਸਭ ਕੁਝ ਕਰ ਸਕਦਾ ਹੈ ਜੀਵਾਂ ਪਾਸੋਂ ਕਰਾ ਸਕਦਾ ਹੈ, ਉਹ ਹਰ ਥਾਂ ਮੌਜੂਦ ਹੈ ॥੧॥ ਰਹਾਉ ॥
He is the Cause of causes, ever-present here and now. ||1||Pause||
करन करावन हाजरा हजूरि ॥१॥ रहाउ ॥
ਸੁਨਤ​ਜੀਓ​ਜਾਸੁ​ਨਾਮੁ​॥​
ਜਿਸ ਪਰਮਾਤਮਾ ਦਾ ਨਾਮ ਸੁਣਦਿਆਂ ਆਤਮਕ ਜੀਵਨ ਮਿਲਦਾ ਹੈ,
Hearing His Name, one comes to life.
सुनत जीओ जासु नामु ॥
ਦੁਖ​ਬਿਨਸੇ​ਸੁਖ​ਕੀਓ​ਬਿਸ੍ਰਾਮੁ​॥​
ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ (ਹਿਰਦੇ ਵਿਚ) ਸੁਖ ਟਿਕਾਣਾ ਆ ਬਣਾਂਦੇ ਹਨ।
Pain is dispelled; peace and tranquility come to dwell within.
दुख बिनसे सुख कीओ बिस्रामु ॥
ਸਗਲ​ਨਿਧਿ​ਹਰਿ​ਹਰਿ​ਹਰੇ​॥​
(ਸੰਸਾਰ ਦੇ) ਸਾਰੇ ਹੀ ਖ਼ਜ਼ਾਨੇ ਉਸ ਪਰਮਾਤਮਾ ਦੇ ਪਾਸ ਹਨ।
The Lord, Har, Har, is all treasure.
सगल निधि हरि हरि हरे ॥
ਮੁਨਿ​ਜਨ​ਤਾ​ਕੀ​ਸੇਵ​ਕਰੇ​॥੧॥​
ਸਭ ਰਿਸ਼ੀ ਮੁਨੀ ਉਸੇ ਦੀ ਭਗਤੀ ਕਰਦੇ ਹਨ ॥੧॥
The silent sages serve Him. ||1||
मुनि जन ता की सेव करे ॥१॥
ਜਾ​ਕੈ​ਘਰਿ​ਸਗਲੇ​ਸਮਾਹਿ​॥​
ਜਿਸ ਦੇ ਘਰ ਵਿਚ ਸਾਰੇ ਹੀ (ਖ਼ਜ਼ਾਨੇ) ਟਿਕੇ ਹੋਏ ਹਨ,
Everything is contained in His home.
जा कै घरि सगले समाहि ॥
ਜਿਸ​ਤੇ​ਬਿਰਥਾ​ਕੋਇ​ਨਾਹਿ​॥​
ਜਿਸ (ਦੇ ਦਰ) ਤੋਂ ਕੋਈ ਜੀਵ ਖ਼ਾਲੀ ਨਹੀਂ ਜਾਂਦਾ,
No one is turned away empty-handed.
जिस ते बिरथा कोइ नाहि ॥
ਜੀਅ​ਜੰਤ੍ਰ​ਕਰੇ​ਪ੍ਰਤਿਪਾਲ​॥​
ਜੋ ਸਭ ਜੀਵਾਂ ਦੀ ਪਾਲਣਾ ਕਰਦਾ ਹੈ,
He cherishes all beings and creatures.
जीअ जंत्र करे प्रतिपाल ॥
ਸਦਾ​ਸਦਾ​ਸੇਵਹੁ​ਕਿਰਪਾਲ​॥੨॥​
ਉਸ ਕਿਰਪਾਲ ਪ੍ਰਭੂ ਦੀ ਭਗਤੀ ਸਦਾ ਹੀ ਕਰਦੇ ਰਹੋ ॥੨॥
Forever and ever, serve the Merciful Lord. ||2||
सदा सदा सेवहु किरपाल ॥२॥
ਸਦਾ​ਧਰਮੁ​ਜਾ​ਕੈ​ਦੀਬਾਣਿ​॥​
ਜਿਸ ਦੀ ਕਚਹਿਰੀ ਵਿਚ ਸਦਾ ਨਿਆਂ ਹੁੰਦਾ ਹੈ,
Righteous justice is dispensed in His Court forever.
सदा धरमु जा कै दीबाणि ॥
ਬੇਮੁਹਤਾਜ​ਨਹੀ​ਕਿਛੁ​ਕਾਣਿ​॥​
ਜੋ ਬੇ-ਮੁਥਾਜ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ,
He is carefree, and owes allegiance to no one.
बेमुहताज नही किछु काणि ॥
ਸਭ​ਕਿਛੁ​ਕਰਨਾ​ਆਪਨ​ਆਪਿ​॥​
ਜੋ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ,
He Himself, by Himself, does everything.
सभ किछु करना आपन आपि ॥
ਰੇ​ਮਨ​ਮੇਰੇ​ਤੂ​ਤਾ​ਕਉ​ਜਾਪਿ​॥੩॥​
ਹੇ ਮੇਰੇ ਮਨ! ਤੂੰ ਉਸ ਪ੍ਰਭੂ ਦਾ ਨਾਮ ਜਪਿਆ ਕਰ ॥੩॥
O my mind, meditate on Him. ||3||
रे मन मेरे तू ता कउ जापि ॥३॥
ਸਾਧਸੰਗਤਿ​ਕਉ​ਹਉ​ਬਲਿਹਾਰ​॥​
ਮੈਂ ਗੁਰੂ ਦੀ ਸੰਗਤ ਤੋਂ ਕੁਰਬਾਨ ਜਾਂਦਾ ਹਾਂ,
I am a sacrifice to the Saadh Sangat, the Company of the Holy.
साधसंगति कउ हउ बलिहार ॥
ਜਾਸੁ​ਮਿਲਿ​ਹੋਵੈ​ਉਧਾਰੁ​॥​
ਜਿਸ ਨੂੰ ਮਿਲ ਕੇ (ਪਰਮਾਤਮਾ ਦਾ ਨਾਮ ਮਿਲਦਾ ਹੈ, ਅਤੇ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ।
Joining them, I am saved.
जासु मिलि होवै उधारु ॥
ਨਾਮ​ਸੰਗਿ​ਮਨ​ਤਨਹਿ​ਰਾਤ​॥​
ਪ੍ਰਭੁ ਨੇ (ਗੁਰੂ ਦੀ ਰਾਹੀਂ) ਜਿਸ ਮਨੁੱਖ ਨੂੰ (ਨਾਮ ਦੀ) ਦਾਤ ਬਖ਼ਸ਼ੀ, ਉਹ ਨਾਮ ਨਾਲ ਰੰਗਿਆ ਰਹਿੰਦਾ ਹੈ।
My mind and body are attuned to the Naam, the Name of the Lord.
नाम संगि मन तनहि रात ॥
ਨਾਨਕ​ਕਉ​ਪ੍ਰਭਿ​ਕਰੀ​ਦਾਤਿ​॥੪॥੫॥​
ਹੇ ਨਾਨਕ! ਉਸ ਦੇ ਮਨ ਵਿਚ ਤਨ ਵਿਚ ਨਾਮ (ਵੱਸਿਆ ਰਹਿੰਦਾ ਹੈ) ॥੪॥੫॥
God has blessed Nanak with this gift. ||4||5||
नानक कउ प्रभि करी दाति ॥४॥५॥
ਮਾਲੀ​ਗਉੜਾ​ਮਹਲਾ​੫​ਦੁਪਦੇ​॥​
ਰਾਗ ਮਾਲੀ-ਗਉੜਾ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Maalee Gauraa, Fifth Mahalaa, Du-Padas:
माली गउड़ा महला ५ दुपदे ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਹਰਿ​ਸਮਰਥ​ਕੀ​ਸਰਨਾ​॥​
ਮੈਂ ਤਾਂ ਉਸ ਪਰਮਾਤਮਾ ਦੀ ਸਰਨ ਪਿਆ ਹਾਂ ਜੋ ਸਭ ਤਾਕਤਾਂ ਦਾ ਮਾਲਕ ਹੈ।
I seek the Sanctuary of the all-powerful Lord.
हरि समरथ की सरना ॥
ਜੀਉ​ਪਿੰਡੁ​ਧਨੁ​ਰਾਸਿ​ਮੇਰੀ​ਪ੍ਰਭ​ਏਕ​ਕਾਰਨ​ਕਰਨਾ​॥੧॥​ਰਹਾਉ​॥​
ਮੇਰੀ ਜਿੰਦ, ਮੇਰਾ ਸਰੀਰ, ਮੇਰਾ ਧਨ, ਮੇਰਾ ਸਰਮਾਇਆ-ਸਭ ਕੁਝ ਉਹ ਪਰਮਾਤਮਾ ਹੀ ਹੈ ਜੋ ਸਾਰੇ ਜਗਤ ਦਾ ਮੂਲ ਹੈ ॥੧॥ ਰਹਾਉ ॥
My soul, body, wealth and capital belong to the One God, the Cause of causes. ||1||Pause||
जीउ पिंडु धनु रासि मेरी प्रभ एक कारन करना ॥१॥ रहाउ ॥
ਸਿਮਰਿ​ਸਿਮਰਿ​ਸਦਾ​ਸੁਖੁ​ਪਾਈਐ​ਜੀਵਣੈ​ਕਾ​ਮੂਲੁ​॥​
ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਦਾ ਆਤਮਕ ਆਨੰਦ ਹਾਸਲ ਕਰਦਾ ਹੈ, ਹਰਿ-ਨਾਮ ਹੀ ਜ਼ਿੰਦਗੀ ਦਾ ਸਹਾਰਾ ਹੈ।
Meditating, meditating in remembrance on Him, I have found everlasting peace. He is the source of life.
सिमरि सिमरि सदा सुखु पाईऐ जीवणै का मूलु ॥
ਰਵਿ​ਰਹਿਆ​ਸਰਬਤ​ਠਾਈ​ਸੂਖਮੋ​ਅਸਥੂਲ​॥੧॥​
ਇਹਨਾਂ ਦਿੱਸਦੇ ਅਣਦਿੱਸਦੇ ਪਦਾਰਥਾਂ ਵਿਚ ਸਭਨੀਂ ਥਾਈਂ ਪਰਮਾਤਮਾ ਹੀ ਮੌਜੂਦ ਹੈ ॥੧॥
He is all-pervading, permeating all places; He is in subtle essence and manifest form. ||1||
रवि रहिआ सरबत ठाई सूखमो असथूल ॥१॥