GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 98
Display Settings
Translations
ਥਿਰੁ​ਸੁਹਾਗੁ​ਵਰੁ​ਅਗਮੁ​ਅਗੋਚਰੁ​ਜਨ​ਨਾਨਕ​ਪ੍ਰੇਮ​ਸਾਧਾਰੀ​ਜੀਉ​॥੪॥੪॥੧੧॥​
ਹੇ ਦਾਸ ਨਾਨਕ! ਜੇਹੜਾ ਪਰਮਾਤਮਾ ਅਪਹੁੰਚ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ਉਹ ਉਸ ਜੀਵ-ਇਸਤ੍ਰੀ ਦਾ ਸਦਾ ਕਾਇਮ ਰਹਿਣ ਵਾਲਾ ਸੁਹਾਗ-ਭਾਗ ਬਣ ਜਾਂਦਾ ਹੈ, ਉਸ ਜੀਵ-ਇਸਤ੍ਰੀ ਨੂੰ ਉਸ ਦੇ ਪ੍ਰੇਮ ਦਾ ਆਸਰਾ ਸਦਾ ਮਿਲਿਆ ਰਹਿੰਦਾ ਹੈ ॥੪॥੪॥੧੧॥
Her marriage is eternal; her Husband is Inaccessible and Incomprehensible. O Servant Nanak, His Love is her only Support. ||4||4||11||
थिरु सुहागु वरु अगमु अगोचरु जन नानक प्रेम साधारी जीउ ॥४॥४॥११॥
ਮਾਝ​ਮਹਲਾ​੫​॥​
Maajh, Fifth Mahalaa:
माझ महला ५ ॥
ਖੋਜਤ​ਖੋਜਤ​ਦਰਸਨ​ਚਾਹੇ​॥​
ਅਨੇਕਾਂ ਲੋਕ (ਜੰਗਲਾਂ ਪਹਾੜਾਂ ਵਿਚ) ਭਾਲ ਕਰਦੇ ਕਰਦੇ (ਪਰਮਾਤਮਾ ਦੇ) ਦਰਸਨ ਦੀਆਂ ਤਾਂਘਾਂ ਕਰਦੇ ਹਨ,
I have searched and searched, seeking the Blessed Vision of His Darshan.
खोजत खोजत दरसन चाहे ॥
ਭਾਤਿ​ਭਾਤਿ​ਬਨ​ਬਨ​ਅਵਗਾਹੇ​॥​
ਕਈ ਕਿਸਮਾਂ ਦੇ ਜੰਗਲ ਗਾਹ ਮਾਰਦੇ ਹਨ (ਪਰ ਇਸ ਤਰ੍ਹਾਂ ਪਰਮਾਤਮਾ ਦਾ ਦਰਸਨ ਨਹੀਂ ਹੁੰਦਾ)।
I travelled through all sorts of woods and forests.
भाति भाति बन बन अवगाहे ॥
ਨਿਰਗੁਣੁ​ਸਰਗੁਣੁ​ਹਰਿ​ਹਰਿ​ਮੇਰਾ​ਕੋਈ​ਹੈ​ਜੀਉ​ਆਣਿ​ਮਿਲਾਵੈ​ਜੀਉ​॥੧॥​
ਉਹ ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਤੋਂ ਵੱਖਰਾ ਭੀ ਹੈ ਤੇ ਤਿੰਨ-ਗੁਣੀ ਸੰਸਾਰ ਵਿਚ ਵਿਆਪਕ ਭੀ ਹੈ। ਕੋਈ ਵਿਰਲਾ ਐਸਾ ਹੈ, ਜੋ ਉਸ ਨੂੰ ਲਿਆ ਕੇ ਮਿਲਾ ਸਕਦਾ ਹੈ ॥੧॥
My Lord, Har, Har, is both absolute and related, unmanifest and manifest; is there anyone who can come and unite me with Him? ||1||
निरगुणु सरगुणु हरि हरि मेरा कोई है जीउ आणि मिलावै जीउ ॥१॥
ਖਟੁ​ਸਾਸਤ​ਬਿਚਰਤ​ਮੁਖਿ​ਗਿਆਨਾ​॥​
ਕਈ ਐਸੇ ਹਨ ਜੋ ਛੇ ਸ਼ਾਸਤ੍ਰਾਂ ਨੂੰ ਵਿਚਾਰਦੇ ਹਨ ਤੇ ਉਹਨਾਂ ਦਾ ਉਪਦੇਸ਼ ਮੂੰਹ ਨਾਲ (ਸੁਣਾਂਦੇ ਹਨ), ਦੇਵ-ਪੂਜਾ ਕਰਦੇ ਹਨ ਮੱਥੇ ਤੇ ਤਿਲਕ ਲਾਂਦੇ ਹਨ, ਤੀਰਥਾਂ ਦੇ ਇਸ਼ਨਾਨ ਕਰਦੇ ਹਨ।
People recite from memory the wisdom of the six schools of philosophy;
खटु सासत बिचरत मुखि गिआना ॥
ਪੂਜਾ​ਤਿਲਕੁ​ਤੀਰਥ​ਇਸਨਾਨਾ​॥​
ਕਈ ਐਸੇ ਹਨ ਜੋ ਨਿਵਲੀ ਕਰਮ ਆਦਿਕ ਜੋਗੀਆਂ ਵਾਲੇ ਚੌਰਾਸੀ ਆਸਣ ਕਰਦੇ ਹਨ।
they perform worship services, wear ceremonial religious marks on their foreheads, and take ritual cleansing baths at sacred shrines of pilgrimage.
पूजा तिलकु तीरथ इसनाना ॥
ਨਿਵਲੀ​ਕਰਮ​ਆਸਨ​ਚਉਰਾਸੀਹ​ਇਨ​ਮਹਿ​ਸਾਂਤਿ​ਨ​ਆਵੈ​ਜੀਉ​॥੨॥​
ਪਰ ਇਹਨਾਂ ਉੱਦਮਾਂ ਨਾਲ (ਮਨ ਵਿਚ) ਸ਼ਾਂਤੀ ਨਹੀਂ ਆਉਂਦੀ ॥੨॥
They perform the inner cleansing practice with water and adopt the eighty-four Yogic postures; but still, they find no peace in any of these. ||2||
निवली करम आसन चउरासीह इन महि सांति न आवै जीउ ॥२॥
ਅਨਿਕ​ਬਰਖ​ਕੀਏ​ਜਪ​ਤਾਪਾ​॥​
ਜੋਗੀ ਲੋਕ ਅਨੇਕਾਂ ਸਾਲ ਜਪ ਕਰਦੇ ਹਨ, ਤਪ ਸਾਧਦੇ ਹਨ;
They chant and meditate, practicing austere self-discipline for years and years;
अनिक बरख कीए जप तापा ॥
ਗਵਨੁ​ਕੀਆ​ਧਰਤੀ​ਭਰਮਾਤਾ​॥​
ਸਾਰੀ ਧਰਤੀ ਉਤੇ ਭ੍ਰਮਣ ਭੀ ਕਰਦੇ ਹਨ।
they wander on journeys all over the earth;
गवनु कीआ धरती भरमाता ॥
ਇਕੁ​ਖਿਨੁ​ਹਿਰਦੈ​ਸਾਂਤਿ​ਨ​ਆਵੈ​ਜੋਗੀ​ਬਹੁੜਿ​ਬਹੁੜਿ​ਉਠਿ​ਧਾਵੈ​ਜੀਉ​॥੩॥​
(ਇਸ ਤਰ੍ਹਾਂ ਭੀ) ਹਿਰਦੇ ਵਿਚ ਇਕ ਖਿਨ ਵਾਸਤੇ ਭੀ ਸ਼ਾਂਤੀ ਨਹੀਂ ਆਉਂਦੀ। ਫਿਰ ਭੀ ਜੋਗੀ ਇਹਨਾਂ ਜਪਾਂ ਤਪਾਂ ਦੇ ਪਿੱਛੇ ਹੀ ਮੁੜ ਮੁੜ ਦੌੜਦਾ ਹੈ ॥੩॥
and yet, their hearts are not at peace, even for an instant. The Yogi rises up and goes out, over and over again. ||3||
इकु खिनु हिरदै सांति न आवै जोगी बहुड़ि बहुड़ि उठि धावै जीउ ॥३॥
ਕਰਿ​ਕਿਰਪਾ​ਮੋਹਿ​ਸਾਧੁ​ਮਿਲਾਇਆ​॥​
ਪਰਮਾਤਮਾ ਨੇ ਕਿਰਪਾ ਕਰ ਕੇ ਮੈਨੂੰ ਗੁਰੂ ਮਿਲਾ ਦਿੱਤਾ ਹੈ।
By His Mercy, I have met the Holy Saint.
करि किरपा मोहि साधु मिलाइआ ॥
ਮਨੁ​ਤਨੁ​ਸੀਤਲੁ​ਧੀਰਜੁ​ਪਾਇਆ​॥​
ਗੁਰੂ ਪਾਸੋਂ ਮੈਨੂੰ ਧੀਰਜ ਮਿਲੀ ਹੈ, ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ ਮੇਰਾ ਤਨ ਠੰਢਾ-ਠਾਰ ਹੋ ਗਿਆ ਹੈ (ਮੇਰੇ ਮਨ ਤੇ ਗਿਆਨ-ਇੰਦ੍ਰਿਆਂ ਵਿਚੋਂ ਵਿਕਾਰਾਂ ਦੀ ਤਪਸ਼ ਮੁੱਕ ਗਈ ਹੈ)।
My mind and body have been cooled and soothed; I have been blessed with patience and composure.
मनु तनु सीतलु धीरजु पाइआ ॥
ਪ੍ਰਭੁ​ਅਬਿਨਾਸੀ​ਬਸਿਆ​ਘਟ​ਭੀਤਰਿ​ਹਰਿ​ਮੰਗਲੁ​ਨਾਨਕੁ​ਗਾਵੈ​ਜੀਉ​॥੪॥੫॥੧੨॥​
(ਗੁਰੂ ਦੀ ਮਿਹਰ ਨਾਲ) ਅਬਿਨਾਸ਼ੀ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ। ਹੁਣ (ਇਹ ਦਾਸ) ਨਾਨਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਹੀ ਗਾਂਦਾ ਹੈ (ਇਹ ਸਿਫ਼ਤ-ਸਾਲਾਹ ਪ੍ਰਭੂ-ਚਰਨਾਂ ਵਿਚ ਜੋੜੀ ਰੱਖਦੀ ਹੈ) ॥੪॥੫॥੧੨॥
The Immortal Lord God has come to dwell within my heart. Nanak sings the songs of joy to the Lord. ||4||5||12||
प्रभु अबिनासी बसिआ घट भीतरि हरि मंगलु नानकु गावै जीउ ॥४॥५॥१२॥
ਮਾਝ​ਮਹਲਾ​੫​॥​
Maajh, Fifth Mahalaa:
माझ महला ५ ॥
ਪਾਰਬ੍ਰਹਮ​ਅਪਰੰਪਰ​ਦੇਵਾ​॥​
(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਉਸ ਹਰੀ ਦਾ ਸਿਮਰਨ ਕਰੋ, ਜੋ ਪਰਮ ਆਤਮਾ ਹੈ, ਜਿਸ ਤੋਂ ਪਰੇ ਹੋਰ ਕੋਈ ਨਹੀਂ, ਜੋ ਸਭ ਤੋਂ ਪਰੇ ਹੈ, ਜੋ ਪ੍ਰਕਾਸ਼-ਰੂਪ ਹੈ,
The Supreme Lord God is Infinite and Divine;
पारब्रहम अपरंपर देवा ॥
ਅਗਮ​ਅਗੋਚਰ​ਅਲਖ​ਅਭੇਵਾ​॥​
ਜੋ ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ,
He is Inaccessible, Incomprehensible, Invisible and Inscrutable.
अगम अगोचर अलख अभेवा ॥
ਦੀਨ​ਦਇਆਲ​ਗੋਪਾਲ​ਗੋਬਿੰਦਾ​ਹਰਿ​ਧਿਆਵਹੁ​ਗੁਰਮੁਖਿ​ਗਾਤੀ​ਜੀਉ​॥੧॥​
ਜੋ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਜੋ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਜੋ ਸ੍ਰਿਸ਼ਟੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਅਤੇ ਜੋ ਉੱਚੀ ਆਤਮਕ ਅਵਸਥਾ ਦੇਣ ਵਾਲਾ ਹੈ ॥੧॥
Merciful to the meek, Sustainer of the World, Lord of the Universe-meditating on the Lord, the Gurmukhs find salvation. ||1||
दीन दइआल गोपाल गोबिंदा हरि धिआवहु गुरमुखि गाती जीउ ॥१॥
ਗੁਰਮੁਖਿ​ਮਧੁਸੂਦਨੁ​ਨਿਸਤਾਰੇ​॥​
ਗੁਰੂ ਦੀ ਸਰਨ ਪਿਆਂ ਮਧੂ-ਦੈਂਤ ਨੂੰ ਮਾਰਨ ਵਾਲਾ (ਵਿਕਾਰ-ਦੈਂਤਾਂ ਤੋਂ) ਬਚਾ ਲੈਂਦਾ ਹੈ।
The Gurmukhs are emancipated by the Lord.
गुरमुखि मधुसूदनु निसतारे ॥
ਗੁਰਮੁਖਿ​ਸੰਗੀ​ਕ੍ਰਿਸਨ​ਮੁਰਾਰੇ​॥​
ਗੁਰੂ ਦੀ ਸਰਨ ਪਿਆਂ ਮੁਰ-ਦੈਂਤ ਦਾ ਮਾਰਨ ਵਾਲਾ ਪ੍ਰਭੂ (ਸਦਾ ਲਈ) ਸਾਥੀ ਬਣ ਜਾਂਦਾ ਹੈ।
The Lord Krishna becomes the Gurmukh's Companion.
गुरमुखि संगी क्रिसन मुरारे ॥
ਦਇਆਲ​ਦਮੋਦਰੁ​ਗੁਰਮੁਖਿ​ਪਾਈਐ​ਹੋਰਤੁ​ਕਿਤੈ​ਨ​ਭਾਤੀ​ਜੀਉ​॥੨॥​
ਗੁਰੂ ਦੀ ਸਰਨ ਪਿਆਂ ਹੀ ਉਹ ਪ੍ਰਭੂ ਮਿਲਦਾ ਹੈ ਜੋ ਦਇਆ ਦਾ ਸੋਮਾ ਹੈ ਤੇ ਜਿਸ ਨੂੰ ਦਮੋਦਰ ਆਖਿਆ ਜਾਂਦਾ ਹੈ, ਕਿਸੇ ਹੋਰ ਤਰੀਕੇ ਨਾਲ ਨਹੀਂ ਮਿਲ ਸਕਦਾ ॥੨॥
The Gurmukh finds the Merciful Lord. He is not found any other way. ||2||
दइआल दमोदरु गुरमुखि पाईऐ होरतु कितै न भाती जीउ ॥२॥
ਨਿਰਹਾਰੀ​ਕੇਸਵ​ਨਿਰਵੈਰਾ​॥​
ਉਹ ਪਰਮਾਤਮਾ ਕੇਸ਼ਵ (ਸੋਹਣੇ ਕੇਸਾਂ ਵਾਲਾ) ਜੋ ਕਿਸੇ ਨਾਲ ਵੈਰ ਨਹੀਂ ਰੱਖਦਾ ਤੇ ਉਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ਪੈਂਦੀ,
He does not need to eat; His Hair is Wondrous and Beautiful; He is free of hate.
निरहारी केसव निरवैरा ॥
ਕੋਟਿ​ਜਨਾ​ਜਾ​ਕੇ​ਪੂਜਹਿ​ਪੈਰਾ​॥​
ਕ੍ਰੋੜਾਂ ਹੀ ਸੇਵਕ ਜਿਸ ਦੇ ਪੈਰ ਪੂਜਦੇ ਹਨ,
Millions of people worship His Feet.
कोटि जना जा के पूजहि पैरा ॥
ਗੁਰਮੁਖਿ​ਹਿਰਦੈ​ਜਾ​ਕੈ​ਹਰਿ​ਹਰਿ​ਸੋਈ​ਭਗਤੁ​ਇਕਾਤੀ​ਜੀਉ​॥੩॥​
ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਉਹ ਵੱਸ ਪੈਂਦਾ ਹੈ, ਉਹ ਮਨੁੱਖ ਅਨਿੰਨ ਭਗਤ ਬਣ ਜਾਂਦਾ ਹੈ ॥੩॥
He alone is a devotee, who becomes Gurmukh, whose heart is filled with the Lord, Har, Har. ||3||
गुरमुखि हिरदै जा कै हरि हरि सोई भगतु इकाती जीउ ॥३॥
ਅਮੋਘ​ਦਰਸਨ​ਬੇਅੰਤ​ਅਪਾਰਾ​॥​
ਉਸ ਪਰਮਾਤਮਾ ਦਾ ਦਰਸਨ ਜ਼ਰੂਰ (ਮਨ-ਇੱਛਤ) ਫਲ ਦੇਂਦਾ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
Forever fruitful is the Blessed Vision of His Darshan; He is Infinite and Incomparable.
अमोघ दरसन बेअंत अपारा ॥
ਵਡ​ਸਮਰਥੁ​ਸਦਾ​ਦਾਤਾਰਾ​॥​
ਉਹ ਵੱਡੀਆਂ ਤਾਕਤਾਂ ਵਾਲਾ ਹੈ, ਤੇ ਉਹ ਸਦਾ ਹੀ ਦਾਤਾਂ ਦੇਂਦਾ ਰਹਿੰਦਾ ਹੈ।
He is Awesome and All-powerful; He is forever the Great Giver.
वड समरथु सदा दातारा ॥
ਗੁਰਮੁਖਿ​ਨਾਮੁ​ਜਪੀਐ​ਤਿਤੁ​ਤਰੀਐ​ਗਤਿ​ਨਾਨਕ​ਵਿਰਲੀ​ਜਾਤੀ​ਜੀਉ​॥੪॥੬॥੧੩॥​
ਗੁਰੂ ਦੀ ਸਰਨ ਪੈ ਕੇ ਜੇ ਉਸ ਦਾ ਨਾਮ ਜਪੀਏ, ਤਾਂ ਉਸ ਨਾਮ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ। ਪਰ, ਹੇ ਨਾਨਕ! ਇਹ ਉੱਚੀ ਆਤਮਕ ਅਵਸਥਾ ਵਿਰਲਿਆਂ ਨੇ ਹੀ ਸਮਝੀ ਹੈ ॥੪॥੬॥੧੩॥
As Gurmukh, chant the Naam, the Name of the Lord, and you shall be carried across. O Nanak, rare are those who know this state! ||4||6||13||
गुरमुखि नामु जपीऐ तितु तरीऐ गति नानक विरली जाती जीउ ॥४॥६॥१३॥
ਮਾਝ​ਮਹਲਾ​੫​॥​
Maajh, Fifth Mahalaa:
माझ महला ५ ॥
ਕਹਿਆ​ਕਰਣਾ​ਦਿਤਾ​ਲੈਣਾ​॥​
ਹੇ ਪ੍ਰਭੂ! ਜੋ ਕੁਝ ਤੂੰ ਹੁਕਮ ਕਰਦਾ ਹੈਂ ਉਹੀ ਜੀਵ ਕਰਦੇ ਹਨ, ਜੋ ਕੁਝ ਤੂੰ ਦੇਂਦਾ ਹੈਂ, ਉਹੀ ਜੀਵ ਹਾਸਲ ਕਰ ਸਕਦੇ ਹਨ।
As You command, I obey; as You give, I receive.
कहिआ करणा दिता लैणा ॥
ਗਰੀਬਾ​ਅਨਾਥਾ​ਤੇਰਾ​ਮਾਣਾ​॥​
ਗਰੀਬਾਂ ਤੇ ਅਨਾਥ ਜੀਵਾਂ ਨੂੰ ਤੇਰਾ ਹੀ ਸਹਾਰਾ ਹੈ।
You are the Pride of the meek and the poor.
गरीबा अनाथा तेरा माणा ॥
ਸਭ​ਕਿਛੁ​ਤੂੰਹੈ​ਤੂੰਹੈ​ਮੇਰੇ​ਪਿਆਰੇ​ਤੇਰੀ​ਕੁਦਰਤਿ​ਕਉ​ਬਲਿ​ਜਾਈ​ਜੀਉ​॥੧॥​
ਹੇ ਮੇਰੇ ਪਿਆਰੇ ਪ੍ਰਭੂ! (ਜਗਤ ਵਿਚ) ਸਭ ਕੁਝ ਤੂੰ ਹੀ ਕਰ ਰਿਹਾ ਹੈਂ ਤੂੰ ਹੀ ਕਰ ਰਿਹਾ ਹੈਂ। ਮੈਂ ਤੇਰੀ ਸਮਰਥਾ ਤੋਂ ਸਦਕੇ ਜਾਂਦਾ ਹਾਂ ॥੧॥
You are everything; You are my Beloved. I am a sacrifice to Your Creative Power. ||1||
सभ किछु तूंहै तूंहै मेरे पिआरे तेरी कुदरति कउ बलि जाई जीउ ॥१॥
ਭਾਣੈ​ਉਝੜ​ਭਾਣੈ​ਰਾਹਾ​॥​
ਪਰਮਾਤਮਾ ਦੀ ਰਜ਼ਾ ਵਿਚ ਹੀ ਜੀਵ (ਜ਼ਿੰਦਗੀ ਦਾ) ਗ਼ਲਤ ਰਸਤਾ ਫੜ ਲੈਂਦੇ ਹਨ ਤੇ ਕਈ ਸਹੀ ਰਸਤਾ ਫੜਦੇ ਹਨ।
By Your Will, we wander in the wilderness; by Your Will, we find the path.
भाणै उझड़ भाणै राहा ॥
ਭਾਣੈ​ਹਰਿ​ਗੁਣ​ਗੁਰਮੁਖਿ​ਗਾਵਾਹਾ​॥​
ਪਰਮਾਤਮਾ ਦੀ ਰਜ਼ਾ ਵਿਚ ਹੀ ਕਈ ਜੀਵ ਗੁਰੂ ਦੀ ਸਰਨ ਪੈ ਕੇ ਹਰੀ ਦੇ ਗੁਣ ਗਾਂਦੇ ਹਨ।
By Your Will, we become Gurmukh and sing the Glorious Praises of the Lord.
भाणै हरि गुण गुरमुखि गावाहा ॥
ਭਾਣੈ​ਭਰਮਿ​ਭਵੈ​ਬਹੁ​ਜੂਨੀ​ਸਭ​ਕਿਛੁ​ਤਿਸੈ​ਰਜਾਈ​ਜੀਉ​॥੨॥​
ਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ (ਮਾਇਆ ਦੇ ਮੋਹ ਦੀ) ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ। (ਇਹ) ਸਭ ਕੁਝ ਉਸ ਪ੍ਰਭੂ ਦੀ ਰਜ਼ਾ ਵਿਚ ਹੀ ਹੋ ਰਿਹਾ ਹੈ ॥੨॥
By Your Will, we wander in doubt through countless lifetimes. Everything happens by Your Will. ||2||
भाणै भरमि भवै बहु जूनी सभ किछु तिसै रजाई जीउ ॥२॥
ਨਾ​ਕੋ​ਮੂਰਖੁ​ਨਾ​ਕੋ​ਸਿਆਣਾ​॥​
(ਆਪਣੀ ਸਮਰੱਥਾ ਨਾਲ) ਨਾਹ ਕੋਈ ਜੀਵ ਮੂਰਖ ਹੈ ਤੇ ਨਾਹ ਹੀ ਕੋਈ ਸਿਆਣਾ ਹੈ।
No one is foolish, and no one is clever.
ना को मूरखु ना को सिआणा ॥
ਵਰਤੈ​ਸਭ​ਕਿਛੁ​ਤੇਰਾ​ਭਾਣਾ​॥​
(ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਹੁਕਮ ਹੀ ਚੱਲ ਰਿਹਾ ਹੈ।
Your Will determines everything;
वरतै सभ किछु तेरा भाणा ॥
ਅਗਮ​ਅਗੋਚਰ​ਬੇਅੰਤ​ਅਥਾਹਾ​ਤੇਰੀ​ਕੀਮਤਿ​ਕਹਣੁ​ਨ​ਜਾਈ​ਜੀਉ​॥੩॥​
ਹੇ ਅਪਹੁੰਚ ਪ੍ਰਭੂ! ਹੇ ਇੰਦ੍ਰੀਆਂ ਦੀ ਪਹੁੰਚ ਤੋਂ ਪਰੇ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਅਥਾਹ ਪ੍ਰਭੂ! ਤੇਰੇ ਬਰਾਬਰ ਦੀ ਕੋਈ ਸ਼ੈ ਦੱਸੀ ਨਹੀਂ ਜਾ ਸਕਦੀ ॥੩॥
You are Inaccessible, Incomprehensible, Infinite and Unfathomable. Your Value cannot be expressed. ||3||
अगम अगोचर बेअंत अथाहा तेरी कीमति कहणु न जाई जीउ ॥३॥
ਖਾਕੁ​ਸੰਤਨ​ਕੀ​ਦੇਹੁ​ਪਿਆਰੇ​॥​
ਹੇ ਹਰੀ! ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਦੇਹ।
Please bless me with the dust of the Saints, O my Beloved.
खाकु संतन की देहु पिआरे ॥
ਆਇ​ਪਇਆ​ਹਰਿ​ਤੇਰੈ​ਦੁਆਰੈ​॥​
ਹੇ ਪਿਆਰੇ ਹਰੀ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ,
I have come and fallen at Your Door, O Lord.
आइ पइआ हरि तेरै दुआरै ॥
ਦਰਸਨੁ​ਪੇਖਤ​ਮਨੁ​ਆਘਾਵੈ​ਨਾਨਕ​ਮਿਲਣੁ​ਸੁਭਾਈ​ਜੀਉ​॥੪॥੭॥੧੪॥​
ਹੇ ਨਾਨਕ! (ਆਖ-ਪਰਮਾਤਮਾ ਦਾ) ਦਰਸਨ ਕੀਤਿਆਂ ਮਨ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ ਤੇ ਉਸ ਦੀ ਰਜ਼ਾ ਅਨੁਸਾਰ ਉਸ ਨਾਲ ਮਿਲਾਪ ਹੋ ਜਾਂਦਾ ਹੈ ॥੪॥੭॥੧੪॥
Gazing upon the Blessed Vision of His Darshan, my mind is fulfilled. O Nanak, with natural ease, I merge into Him. ||4||7||14||
दरसनु पेखत मनु आघावै नानक मिलणु सुभाई जीउ ॥४॥७॥१४॥
ਮਾਝ​ਮਹਲਾ​੫​॥​
Maajh, Fifth Mahalaa:
माझ महला ५ ॥
ਦੁਖੁ​ਤਦੇ​ਜਾ​ਵਿਸਰਿ​ਜਾਵੈ​॥​
(ਜੀਵ ਨੂੰ) ਦੁੱਖ ਤਦੋਂ ਹੀ ਵਾਪਰਦਾ ਹੈ ਜਦੋਂ ਉਸ ਨੂੰ (ਪਰਮਾਤਮਾ ਦਾ ਨਾਮ) ਭੁੱਲ ਜਾਂਦਾ ਹੈ।
They forget the Lord, and they suffer in pain.
दुखु तदे जा विसरि जावै ॥
ਭੁਖ​ਵਿਆਪੈ​ਬਹੁ​ਬਿਧਿ​ਧਾਵੈ​॥​
(ਨਾਮ ਤੋਂ ਖੁੰਝੇ ਹੋਏ ਜੀਵ ਉਤੇ) ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਲੈਂਦੀ ਹੈ, ਤੇ ਜੀਵ ਕਈ ਢੰਗਾਂ ਨਾਲ (ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ।
Afflicted with hunger, they run around in all directions.
भुख विआपै बहु बिधि धावै ॥
ਸਿਮਰਤ​ਨਾਮੁ​ਸਦਾ​ਸੁਹੇਲਾ​ਜਿਸੁ​ਦੇਵੈ​ਦੀਨ​ਦਇਆਲਾ​ਜੀਉ​॥੧॥​
ਦੀਨਾਂ ਉਤੇ ਦਇਆ ਕਰਨ ਵਾਲਾ ਪਰਮਾਤਮਾ ਜਿਸ ਮਨੱਖ ਨੂੰ (ਨਾਮ ਦੀ ਦਾਤਿ) ਦੇਂਦਾ ਹੈ ਉਹ ਸਿਮਰ ਸਿਮਰ ਕੇ ਸਦਾ ਸੌਖਾ ਰਹਿੰਦਾ ਹੈ ॥੧॥
Meditating in remembrance on the Naam, they are happy forever. The Lord, Merciful to the meek, bestows it upon them. ||1||
सिमरत नामु सदा सुहेला जिसु देवै दीन दइआला जीउ ॥१॥
ਸਤਿਗੁਰੁ​ਮੇਰਾ​ਵਡ​ਸਮਰਥਾ​॥​
(ਪਰ ਇਹ ਨਾਮ ਦੀ ਦਾਤ ਗੁਰੂ ਦੀ ਰਾਹੀਂ ਮਿਲਦੀ ਹੈ) ਮੇਰਾ ਸਤਿਗੁਰੂ ਬੜੀ ਤਾਕਤ ਵਾਲਾ ਹੈ,
My True Guru is absolutely All-powerful.
सतिगुरु मेरा वड समरथा ॥