GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 97
Display Settings
Translations
ਮੋਹਿ​ਰੈਣਿ​ਨ​ਵਿਹਾਵੈ​ਨੀਦ​ਨ​ਆਵੈ​ਬਿਨੁ​ਦੇਖੇ​ਗੁਰ​ਦਰਬਾਰੇ​ਜੀਉ​॥੩॥​
(ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, ਤਾਹੀਏਂ) ਗੁਰੂ ਦੇ ਦਰਬਾਰ ਦਾ ਦਰਸਨ ਕਰਨ ਤੋਂ ਬਿਨਾ ਮੇਰੀ (ਜ਼ਿੰਦਗੀ ਦੀ) ਰਾਤ (ਸੌਖੀ) ਨਹੀਂ ਲੰਘਦੀ, ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ ॥੩॥
I cannot endure the night, and sleep does not come, without the Sight of the Beloved Guru's Court. ||3||
मोहि रैणि न विहावै नीद न आवै बिनु देखे गुर दरबारे जीउ ॥३॥
ਹਉ​ਘੋਲੀ​ਜੀਉ​ਘੋਲਿ​ਘੁਮਾਈ​ਤਿਸੁ​ਸਚੇ​ਗੁਰ​ਦਰਬਾਰੇ​ਜੀਉ​॥੧॥​ਰਹਾਉ​॥​
ਮੈਂ ਗੁਰੂ ਦੇ ਦਰਬਾਰ ਤੋਂ ਸਦਕੇ ਹਾਂ ਕੁਰਬਾਨ ਹਾਂ ਜੋ ਸਦਾ ਅਟੱਲ ਰਹਿਣ ਵਾਲਾ ਹੈ ॥੧॥ ਰਹਾਉ ॥
I am a sacrifice, my soul is a sacrifice, to that True Court of the Beloved Guru. ||1||Pause||
हउ घोली जीउ घोलि घुमाई तिसु सचे गुर दरबारे जीउ ॥१॥ रहाउ ॥
ਭਾਗੁ​ਹੋਆ​ਗੁਰਿ​ਸੰਤੁ​ਮਿਲਾਇਆ​॥​
ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ।
By good fortune, I have met the Saint Guru.
भागु होआ गुरि संतु मिलाइआ ॥
ਪ੍ਰਭੁ​ਅਬਿਨਾਸੀ​ਘਰ​ਮਹਿ​ਪਾਇਆ​॥​
(ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ।
I have found the Immortal Lord within the home of my own self.
प्रभु अबिनासी घर महि पाइआ ॥
ਸੇਵ​ਕਰੀ​ਪਲੁ​ਚਸਾ​ਨ​ਵਿਛੁੜਾ​ਜਨ​ਨਾਨਕ​ਦਾਸ​ਤੁਮਾਰੇ​ਜੀਉ​॥੪॥​
ਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਮਿਹਰ ਕਰ) ਮੈਂ ਤੇਰੇ ਦਾਸਾਂ ਦੀ (ਨਿੱਤ) ਸੇਵਾ ਕਰਦਾ ਰਹਾਂ, (ਤੇਰੇ ਦਾਸਾਂ ਤੋਂ) ਮੈਂ ਇਕ ਪਲ ਭਰ ਭੀ ਨਾਹ ਵਿੱਛੁੜਾਂ, ਇਕ ਚਸਾ-ਭਰ ਭੀ ਨਾਹ ਵਿੱਛੁੜਾਂ ॥੪॥
I will now serve You forever, and I shall never be separated from You, even for an instant. Servant Nanak is Your slave, O Beloved Master. ||4||
सेव करी पलु चसा न विछुड़ा जन नानक दास तुमारे जीउ ॥४॥
ਹਉ​ਘੋਲੀ​ਜੀਉ​ਘੋਲਿ​ਘੁਮਾਈ​ਜਨ​ਨਾਨਕ​ਦਾਸ​ਤੁਮਾਰੇ​ਜੀਉ​॥​ਰਹਾਉ​॥੧॥੮॥​
ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੇਰੇ ਦਾਸਾਂ ਤੋਂ ਸਦਕੇ ਹਾਂ ਕੁਰਬਾਨ ਹਾਂ ॥੧॥ ਰਹਾਉ ॥
I am a sacrifice, my soul is a sacrifice; servant Nanak is Your slave, Lord. ||Pause||1||8||
हउ घोली जीउ घोलि घुमाई जन नानक दास तुमारे जीउ ॥ रहाउ ॥१॥८॥
ਰਾਗੁ​ਮਾਝ​ਮਹਲਾ​੫​॥​
Raag Maajh, Fifth Mahalaa:
रागु माझ महला ५ ॥
ਸਾ​ਰੁਤਿ​ਸੁਹਾਵੀ​ਜਿਤੁ​ਤੁਧੁ​ਸਮਾਲੀ​॥​
ਹੇ ਸਭ ਜੀਵਾਂ ਦੇ ਦਾਤੇ! ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿਚ ਵਸਾਂਦਾ ਹਾਂ, ਉਹ ਸਮਾ ਮੈਨੂੰ ਸੁਖਦਾਈ ਜਾਪਦਾ ਹੈ।
Sweet is that season when I remember You.
सा रुति सुहावी जितु तुधु समाली ॥
ਸੋ​ਕੰਮੁ​ਸੁਹੇਲਾ​ਜੋ​ਤੇਰੀ​ਘਾਲੀ​॥​
ਹੇ ਪ੍ਰਭੂ! ਜੇਹੜਾ ਕੰਮ ਮੈਂ ਤੇਰੀ ਸੇਵਾ ਵਾਸਤੇ ਕਰਦਾ ਹਾਂ, ਉਹ ਕੰਮ ਮੈਨੂੰ ਸੁਖਾਵਾਂ ਲੱਗਦਾ ਹੈ।
Sublime is that work which is done for You.
सो कंमु सुहेला जो तेरी घाली ॥
ਸੋ​ਰਿਦਾ​ਸੁਹੇਲਾ​ਜਿਤੁ​ਰਿਦੈ​ਤੂੰ​ਵੁਠਾ​ਸਭਨਾ​ਕੇ​ਦਾਤਾਰਾ​ਜੀਉ​॥੧॥​
ਹੇ ਦਾਤਾਰ! ਜਿਸ ਹਿਰਦੇ ਵਿਚ ਤੂੰ ਵੱਸਦਾ ਹੈਂ, ਉਹ ਹਿਰਦਾ ਠੰਢਾ-ਠਾਰ ਰਹਿੰਦਾ ਹੈ ॥੧॥
Blessed is that heart in which You dwell, O Giver of all. ||1||
सो रिदा सुहेला जितु रिदै तूं वुठा सभना के दातारा जीउ ॥१॥
ਤੂੰ​ਸਾਝਾ​ਸਾਹਿਬੁ​ਬਾਪੁ​ਹਮਾਰਾ​॥​
ਹੇ ਦਾਤਾਰ! ਤੂੰ ਸਾਡਾ ਸਭਨਾਂ ਜੀਵਾਂ ਦਾ ਪਿਉ ਹੈਂ (ਤੇ ਸਭ ਨੂੰ ਹੀ ਦਾਤਾਂ ਬਖ਼ਸ਼ਦਾ ਹੈਂ)।
You are the Universal Father of all, O my Lord and Master.
तूं साझा साहिबु बापु हमारा ॥
ਨਉ​ਨਿਧਿ​ਤੇਰੈ​ਅਖੁਟ​ਭੰਡਾਰਾ​॥​
ਤੇਰੇ ਘਰ ਵਿਚ (ਜਗਤ ਦੇ ਸਾਰੇ) ਨੌ ਹੀ ਖ਼ਜ਼ਾਨੇ ਮੌਜੂਦ ਹਨ, ਤੇਰੇ ਖ਼ਜ਼ਾਨਿਆਂ ਵਿਚ ਕਦੇ ਤੋਟ ਨਹੀਂ ਆਉਂਦੀ।
Your nine treasures are an inexhaustible storehouse.
नउ निधि तेरै अखुट भंडारा ॥
ਜਿਸੁ​ਤੂੰ​ਦੇਹਿ​ਸੁ​ਤ੍ਰਿਪਤਿ​ਅਘਾਵੈ​ਸੋਈ​ਭਗਤੁ​ਤੁਮਾਰਾ​ਜੀਉ​॥੨॥​
(ਪਰ) ਜਿਸ ਨੂੰ (ਤੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਤੇ, ਹੇ ਪ੍ਰਭੂ! ਉਹੀ ਤੇਰਾ ਭਗਤ (ਅਖਵਾ ਸਕਦਾ) ਹੈ ॥੨॥
Those unto whom You give are satisfied and fulfilled; they become Your devotees, Lord. ||2||
जिसु तूं देहि सु त्रिपति अघावै सोई भगतु तुमारा जीउ ॥२॥
ਸਭੁ​ਕੋ​ਆਸੈ​ਤੇਰੀ​ਬੈਠਾ​॥​
ਹੇ ਦਾਤਾਰ! ਹਰੇਕ ਜੀਵ ਤੇਰੀ! (ਬਖ਼ਸ਼ਸ਼ ਦੀ) ਆਸ ਰੱਖੀ ਬੈਠਾ ਹੈ।
All place their hopes in You.
सभु को आसै तेरी बैठा ॥
ਘਟ​ਘਟ​ਅੰਤਰਿ​ਤੂੰਹੈ​ਵੁਠਾ​॥​
ਹਰੇਕ ਸਰੀਰ ਵਿਚ ਤੂੰ ਆਪ ਹੀ ਵੱਸ ਰਿਹਾ ਹੈਂ।
You dwell deep within each and every heart.
घट घट अंतरि तूंहै वुठा ॥
ਸਭੇ​ਸਾਝੀਵਾਲ​ਸਦਾਇਨਿ​ਤੂੰ​ਕਿਸੈ​ਨ​ਦਿਸਹਿ​ਬਾਹਰਾ​ਜੀਉ​॥੩॥​
(ਦੁਨੀਆ ਦੇ) ਸਾਰੇ ਜੀਅ ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਅਖਵਾਂਦੇ ਹਨ। ਕੋਈ ਜੀਵ ਐਸਾ ਨਹੀਂ ਦਿੱਸਦਾ, ਜੋ ਤੈਥੋਂ ਵੱਖਰਾ ਹੋਵੇ (ਜਿਸ ਵਿਚ ਤੂੰ ਨਾਹ ਹੋਵੇਂ) ॥੩॥
All share in Your Grace; none are beyond You. ||3||
सभे साझीवाल सदाइनि तूं किसै न दिसहि बाहरा जीउ ॥३॥
ਤੂੰ​ਆਪੇ​ਗੁਰਮੁਖਿ​ਮੁਕਤਿ​ਕਰਾਇਹਿ​॥​
ਹੇ ਦਾਤਾਰ! ਤੂੰ ਆਪ ਹੀ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਕਰਾ ਦੇਂਦਾ ਹੈਂ,
You Yourself liberate the Gurmukhs;
तूं आपे गुरमुखि मुकति कराइहि ॥
ਤੂੰ​ਆਪੇ​ਮਨਮੁਖਿ​ਜਨਮਿ​ਭਵਾਇਹਿ​॥​
ਤੂੰ ਆਪ ਹੀ ਜੀਵਾਂ ਨੂੰ ਮਨ ਦਾ ਗ਼ੁਲਾਮ ਬਣਾ ਕੇ ਜਨਮ ਮਰਨ ਦੇ ਗੇੜ ਵਿਚ ਭਵਾਂਦਾ ਹੈਂ।
You Yourself consign the self-willed manmukhs to wander in reincarnation.
तूं आपे मनमुखि जनमि भवाइहि ॥
ਨਾਨਕ​ਦਾਸ​ਤੇਰੈ​ਬਲਿਹਾਰੈ​ਸਭੁ​ਤੇਰਾ​ਖੇਲੁ​ਦਸਾਹਰਾ​ਜੀਉ​॥੪॥੨॥੯॥​
ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਹਾਂ, ਇਹ ਸਾਰੀ ਜਗਤ-ਰਚਨਾ ਤੇਰਾ ਹੀ ਪ੍ਰਤੱਖ ਤਮਾਸ਼ਾ ਹੈ ॥੪॥੨॥੯॥
Slave Nanak is a sacrifice to You; Your Entire Play is self-evident, Lord. ||4||2||9||
नानक दास तेरै बलिहारै सभु तेरा खेलु दसाहरा जीउ ॥४॥२॥९॥
ਮਾਝ​ਮਹਲਾ​੫​॥​
Maajh, Fifth Mahalaa:
माझ महला ५ ॥
ਅਨਹਦੁ​ਵਾਜੈ​ਸਹਜਿ​ਸੁਹੇਲਾ​॥​
(ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਇਕ-ਰਸ ਵਾਜਾ ਵੱਜ ਰਿਹਾ ਹੈ, (ਮੇਰਾ ਮਨ) ਆਤਮਕ ਅਡੋਲਤਾ ਵਿਚ ਟਿਕ ਕੇ ਸੁਖੀ ਹੋ ਰਿਹਾ ਹੈ।
The Unstruck Melody resounds and resonates in peaceful ease.
अनहदु वाजै सहजि सुहेला ॥
ਸਬਦਿ​ਅਨੰਦ​ਕਰੇ​ਸਦ​ਕੇਲਾ​॥​
ਗੁਰੂ ਦੇ ਸ਼ਬਦ ਵਿਚ ਜੁੜ ਕੇ ਸਦਾ ਆਨੰਦ ਤੇ ਰੰਗ ਮਾਣ ਰਿਹਾ ਹੈ।
I rejoice in the eternal bliss of the Word of the Shabad.
सबदि अनंद करे सद केला ॥
ਸਹਜ​ਗੁਫਾ​ਮਹਿ​ਤਾੜੀ​ਲਾਈ​ਆਸਣੁ​ਊਚ​ਸਵਾਰਿਆ​ਜੀਉ​॥੧॥​
(ਸਤਿਗੁਰੂ ਦੀ ਮਿਹਰ ਨਾਲ ਮੈਂ) ਆਤਮਕ ਅਡੋਲਤਾ-ਰੂਪ ਗੁਫਾ ਵਿਚ ਸਮਾਧੀ ਲਾਈ ਹੋਈ ਹੈ ਤੇ ਸਭ ਤੋਂ ਉੱਚੇ ਅਕਾਲ ਪੁਰਖ ਦੇ ਚਰਨਾਂ ਵਿਚ ਸੋਹਣਾ ਟਿਕਾਣਾ ਬਣਾ ਲਿਆ ਹੈ ॥੧॥
In the cave of intuitive wisdom I sit, absorbed in the silent trance of the Primal Void. I have obtained my seat in the heavens. ||1||
सहज गुफा महि ताड़ी लाई आसणु ऊच सवारिआ जीउ ॥१॥
ਫਿਰਿ​ਘਿਰਿ​ਅਪੁਨੇ​ਗ੍ਰਿਹ​ਮਹਿ​ਆਇਆ​॥​
ਹੁਣ (ਮੇਰਾ ਮਨ) ਮੁੜ ਘਿੜ ਅੰਤਰ ਆਤਮੇ ਆ ਟਿਕਿਆ ਹੈ।
After wandering through many other homes and houses, I have returned to my own home,
फिरि घिरि अपुने ग्रिह महि आइआ ॥
ਜੋ​ਲੋੜੀਦਾ​ਸੋਈ​ਪਾਇਆ​॥​
ਜੇਹੜੀ (ਆਤਮਕ ਸ਼ਾਂਤੀ) ਮੈਨੂੰ ਚਾਹੀਦੀ ਸੀ ਉਹ ਮੈਂ ਹਾਸਲ ਕਰ ਲਈ ਹੈ।
and I have found what I was longing for.
जो लोड़ीदा सोई पाइआ ॥
ਤ੍ਰਿਪਤਿ​ਅਘਾਇ​ਰਹਿਆ​ਹੈ​ਸੰਤਹੁ​ਗੁਰਿ​ਅਨਭਉ​ਪੁਰਖੁ​ਦਿਖਾਰਿਆ​ਜੀਉ​॥੨॥​
ਹੇ ਸੰਤ ਜਨੋ! (ਮੇਰਾ ਮਨ ਦੁਨੀਆ ਦੀਆਂ ਵਾਸਨਾਂ ਵਲੋਂ) ਪੂਰਨ ਤੌਰ ਤੇ ਰੱਜ ਚੁਕਾ ਹੈ ਤੇ ਗੁਰੂ ਨੇ (ਮੈਨੂੰ) ਆਤਮਕ ਚਾਨਣ (ਦੇ ਕੇ) ਸਭ ਵਿਚ ਵਿਆਪਕ ਪਰਮਾਤਮਾ ਦਾ ਦਰਸਨ ਕਰਾ ਦਿੱਤਾ ਹੈ ॥੨॥
I am satisfied and fulfilled; O Saints, the Guru has shown me the Fearless Lord God. ||2||
त्रिपति अघाइ रहिआ है संतहु गुरि अनभउ पुरखु दिखारिआ जीउ ॥२॥
ਆਪੇ​ਰਾਜਨੁ​ਆਪੇ​ਲੋਗਾ​॥​
(ਗੁਰੂ ਦੀ ਕਿਰਪਾ ਨਾਲ ਮੈਨੂੰ ਦਿੱਸ ਪਿਆ ਹੈ ਕਿ) ਪ੍ਰਭੂ ਆਪ ਹੀ ਪਾਤਿਸ਼ਾਹ ਹੈ ਤੇ ਆਪ ਹੀ ਪਰਜਾ-ਰੂਪ ਹੈ।
He Himself is the King, and He Himself is the people.
आपे राजनु आपे लोगा ॥
ਆਪਿ​ਨਿਰਬਾਣੀ​ਆਪੇ​ਭੋਗਾ​॥​
ਪ੍ਰਭੂ-ਵਾਸਨਾ ਰਹਿਤ ਭੀ ਹੈ ਤੇ (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਸਾਰੇ ਪਦਾਰਥ ਭੋਗ ਰਿਹਾ ਹੈ।
He Himself is in Nirvaanaa, and He Himself indulges in pleasures.
आपि निरबाणी आपे भोगा ॥
ਆਪੇ​ਤਖਤਿ​ਬਹੈ​ਸਚੁ​ਨਿਆਈ​ਸਭ​ਚੂਕੀ​ਕੂਕ​ਪੁਕਾਰਿਆ​ਜੀਉ​॥੩॥​
ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਤਖ਼ਤ ਉਤੇ ਬੈਠਾ ਹੋਇਆ ਹੈ ਤੇ ਨਿਆਂ ਕਰ ਰਿਹਾ ਹੈ (ਇਸ ਵਾਸਤੇ ਸੁਖ ਆਵੇ ਚਾਹੇ ਦੁੱਖ ਵਾਪਰੇ, ਮੇਰੀ) ਸਾਰੀ ਗਿਲ੍ਹਾ-ਗੁਜ਼ਾਰੀ ਮੁੱਕ ਚੁਕੀ ਹੈ ॥੩॥
He Himself sits on the throne of true justice, answering the cries and prayers of all. ||3||
आपे तखति बहै सचु निआई सभ चूकी कूक पुकारिआ जीउ ॥३॥
ਜੇਹਾ​ਡਿਠਾ​ਮੈ​ਤੇਹੋ​ਕਹਿਆ​॥​
(ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਨੂੰ ਜਿਸ (ਸਰਬ-ਵਿਆਪਕ) ਰੂਪ ਵਿਚ ਵੇਖਿਆ ਹੈ ਉਹੋ ਜਿਹਾ ਕਹਿ ਦਿੱਤਾ ਹੈ।
As I have seen Him, so have I described Him.
जेहा डिठा मै तेहो कहिआ ॥
ਤਿਸੁ​ਰਸੁ​ਆਇਆ​ਜਿਨਿ​ਭੇਦੁ​ਲਹਿਆ​॥​
ਜਿਸ ਮਨੁੱਖ ਨੇ ਇਹ ਭੇਦ ਲੱਭ ਲਿਆ ਹੈ ਉਸ ਨੂੰ (ਉਸ ਦੇ ਮਿਲਾਪ ਦਾ) ਆਨੰਦ ਆਉਂਦਾ ਹੈ।
This Sublime Essence comes only to one who knows the Mystery of the Lord.
तिसु रसु आइआ जिनि भेदु लहिआ ॥
ਜੋਤੀ​ਜੋਤਿ​ਮਿਲੀ​ਸੁਖੁ​ਪਾਇਆ​ਜਨ​ਨਾਨਕ​ਇਕੁ​ਪਸਾਰਿਆ​ਜੀਉ​॥੪॥੩॥੧੦॥​
ਹੇ ਨਾਨਕ! ਉਸ ਮਨੁੱਖ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਉਸ ਨੂੰ ਸਿਰਫ਼ ਪਰਮਾਤਮਾ ਹੀ ਸਾਰੇ ਜਗਤ ਵਿਚ ਵਿਆਪਕ ਦਿੱਸਦਾ ਹੈ ॥੪॥੩॥੧੦॥
His light merges into the Light, and he finds peace. O servant Nanak, this is all the Extension of the One. ||4||3||10||
जोती जोति मिली सुखु पाइआ जन नानक इकु पसारिआ जीउ ॥४॥३॥१०॥
ਮਾਝ​ਮਹਲਾ​੫​॥​
Maajh, Fifth Mahalaa:
माझ महला ५ ॥
ਜਿਤੁ​ਘਰਿ​ਪਿਰਿ​ਸੋਹਾਗੁ​ਬਣਾਇਆ​॥​
ਹੇ ਸਖੀ! ਜਿਸ ਹਿਰਦੇ-ਘਰ ਵਿਚ ਪ੍ਰਭੂ-ਪਤੀ ਨੇ (ਆਪਣੇ ਪਰਕਾਸ਼ ਨਾਲ) ਚੰਗਾ ਭਾਗ ਲਾ ਦਿੱਤਾ ਹੋਵੇ,
That house, in which the soul-bride has married her Husband Lord
जितु घरि पिरि सोहागु बणाइआ ॥
ਤਿਤੁ​ਘਰਿ​ਸਖੀਏ​ਮੰਗਲੁ​ਗਾਇਆ​॥​
ਉਸ ਹਿਰਦੇ-ਘਰ ਵਿਚ (ਪ੍ਰਭ-ਪਤੀ ਦੀ) ਸਿਫ਼ਤ-ਸਾਲਾਹ ਦਾ ਗੀਤ ਗਾਇਆ ਜਾਂਦਾ ਹੈ।
in that house, O my companions, sing the songs of rejoicing.
तितु घरि सखीए मंगलु गाइआ ॥
ਅਨਦ​ਬਿਨੋਦ​ਤਿਤੈ​ਘਰਿ​ਸੋਹਹਿ​ਜੋ​ਧਨ​ਕੰਤਿ​ਸਿਗਾਰੀ​ਜੀਉ​॥੧॥​
ਜਿਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਨੇ ਆਤਮਕ ਸੁੰਦਰਤਾ ਬਖ਼ਸ਼ ਦਿੱਤੀ ਹੋਵੇ, ਉਸ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਸੋਭਦੇ ਹਨ ਆਤਮਕ ਖ਼ੁਸ਼ੀਆਂ ਸੋਭਦੀਆਂ ਹਨ ॥੧॥
Joy and celebrations decorate that house, in which the Husband Lord has adorned His soul-bride. ||1||
अनद बिनोद तितै घरि सोहहि जो धन कंति सिगारी जीउ ॥१॥
ਸਾ​ਗੁਣਵੰਤੀ​ਸਾ​ਵਡਭਾਗਣਿ​॥​
ਜੇਹੜੀ ਜੀਵ-ਇਸਤ੍ਰੀ ਖਸਮ-ਪ੍ਰਭੂ ਦੀ ਪਿਆਰੀ ਬਣ ਜਾਏ, ਉਹ ਸਭ ਗੁਣਾਂ ਦੀ ਮਾਲਕ ਬਣ ਜਾਂਦੀ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ,
She is virtuous, and she is very fortunate;
सा गुणवंती सा वडभागणि ॥
ਪੁਤ੍ਰਵੰਤੀ​ਸੀਲਵੰਤਿ​ਸੋਹਾਗਣਿ​॥​
ਉਹ (ਆਤਮ-ਗਿਆਨ-ਰੂਪ) ਪੁੱਤਰ ਵਾਲੀ, ਚੰਗੇ ਸੁਭਾਉ ਵਾਲੀ ਤੇ ਸੁਹਾਗ-ਭਾਗ ਵਾਲੀ ਬਣ ਜਾਂਦੀ ਹੈ।
she is blessed with sons and tender-hearted. The happy soul-bride is loved by her Husband.
पुत्रवंती सीलवंति सोहागणि ॥
ਰੂਪਵੰਤਿ​ਸਾ​ਸੁਘੜਿ​ਬਿਚਖਣਿ​ਜੋ​ਧਨ​ਕੰਤ​ਪਿਆਰੀ​ਜੀਉ​॥੨॥​
ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ, ਉਹ ਸੁਚੱਜੀ ਘਾੜਤ ਵਾਲੇ ਮਨ ਦੀ ਮਾਲਕ ਤੇ ਚੰਗੀ ਸੂਝ ਦੀ ਮਾਲਕ ਬਣ ਜਾਂਦੀ ਹੈ ॥੨॥
She is beautiful, wise, and clever. That soul-bride is the beloved of her Husband Lord. ||2||
रूपवंति सा सुघड़ि बिचखणि जो धन कंत पिआरी जीउ ॥२॥
ਅਚਾਰਵੰਤਿ​ਸਾਈ​ਪਰਧਾਨੇ​॥​
ਉਸ ਦਾ ਆਚਰਨ ਉੱਚਾ ਹੋ ਜਾਂਦਾ ਹੈ ਉਹ (ਸੰਗਤਿ ਵਿਚ) ਮੰਨੀ-ਪ੍ਰਮੰਨੀ ਜਾਂਦੀ ਹੈ,
She is well-mannered, noble and distinguished.
अचारवंति साई परधाने ॥
ਸਭ​ਸਿੰਗਾਰ​ਬਣੇ​ਤਿਸੁ​ਗਿਆਨੇ​॥​
ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਦਾ ਸਦਕਾ ਸਾਰੇ ਆਤਮਕ ਗੁਣ ਉਸ ਦੇ ਜੀਵਨ ਨੂੰ ਸਵਾਰ ਦੇਂਦੇ ਹਨ,
She is decorated and adorned with wisdom.
सभ सिंगार बणे तिसु गिआने ॥
ਸਾ​ਕੁਲਵੰਤੀ​ਸਾ​ਸਭਰਾਈ​ਜੋ​ਪਿਰਿ​ਕੈ​ਰੰਗਿ​ਸਵਾਰੀ​ਜੀਉ​॥੩॥​
ਉਹ ਉੱਚੀ ਕੁਲ ਵਾਲੀ ਸਮਝੀ ਜਾਂਦੀ ਹੈ, ਉਹ ਭਰਾਵਾਂ ਵਾਲੀ ਹੋ ਜਾਂਦੀ ਹੈ, ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ॥੩॥
She is from a most respected family; she is the queen, adorned with the Love of her Husband Lord. ||3||
सा कुलवंती सा सभराई जो पिरि कै रंगि सवारी जीउ ॥३॥
ਮਹਿਮਾ​ਤਿਸ​ਕੀ​ਕਹਣੁ​ਨ​ਜਾਏ​॥​
ਉਸ ਜੀਵ-ਇਸਤ੍ਰੀ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ,
Her glory cannot be described;
महिमा तिस की कहणु न जाए ॥
ਜੋ​ਪਿਰਿ​ਮੇਲਿ​ਲਈ​ਅੰਗਿ​ਲਾਏ​॥​
ਜਿਸ ਨੂੰ ਪ੍ਰਭੂ-ਪਤੀ ਨੇ ਆਪਣੇ ਚਰਨਾਂ ਵਿਚ ਜੋੜ ਕੇ ਆਪਣੇ ਵਿਚ ਲੀਨ ਕਰ ਲਿਆ ਹੋਵੇ।
she melts in the Embrace of her Husband Lord.
जो पिरि मेलि लई अंगि लाए ॥