GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 965
Display Settings
Translations
ਆਤਮੁ​ਜਿਤਾ​ਗੁਰਮਤੀ​ਆਗੰਜ​ਤਪਾਗਾ​॥​
ਕਿਉਂਕਿ ਗੁਰੂ ਦੀ ਮੱਤ ਲੈ ਕੇ ਉਹ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਤੇ ਉਸ ਨੂੰ ਅਬਿਨਾਸੀ ਪ੍ਰਭੂ ਮਿਲ ਪੈਂਦਾ ਹੈ।
He conquers his soul, following the Guru's Teachings, and attains the Imperishable Lord.
आतमु जिता गुरमती आगंज तपागा ॥
ਜਿਸਹਿ​ਧਿਆਇਆ​ਪਾਰਬ੍ਰਹਮੁ​ਸੋ​ਕਲਿ​ਮਹਿ​ਤਾਗਾ​॥​
ਜਿਸ ਹੀ ਮਨੁੱਖ ਨੇ ਪਰਮਾਤਮਾ ਨੂੰ ਸਿਮਰਿਆ ਹੈ ਉਹ ਸੰਸਾਰ ਵਿਚ (ਵਿਕਾਰਾਂ ਦਾ) ਟਾਕਰਾ ਕਰਨ ਜੋਗਾ ਹੋ ਜਾਂਦਾ ਹੈ,
He alone keeps up in this Dark Age of Kali Yuga, who meditates on the Supreme Lord God.
जिसहि धिआइआ पारब्रहमु सो कलि महि तागा ॥
ਸਾਧੂ​ਸੰਗਤਿ​ਨਿਰਮਲਾ​ਅਠਸਠਿ​ਮਜਨਾਗਾ​॥​
ਗੁਰਮੁਖਾਂ ਦੀ ਸੰਗਤ ਵਿਚ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ ਮਾਨੋ, ਉਸ ਨੇ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ।
In the Saadh Sangat, the Company of the Holy, he is immaculate, as if he has bathed at the sixty-eight sacred shrines of pilgrimage.
साधू संगति निरमला अठसठि मजनागा ॥
ਜਿਸੁ​ਪ੍ਰਭੁ​ਮਿਲਿਆ​ਆਪਣਾ​ਸੋ​ਪੁਰਖੁ​ਸਭਾਗਾ​॥​
ਭਾਗਾਂ ਵਾਲਾ ਹੈ ਉਹ ਮਨੁੱਖ ਜਿਸ ਨੂੰ ਪਿਆਰਾ ਪ੍ਰਭੂ ਮਿਲ ਪਿਆ।
He alone is a man of good fortune, who has met with God.
जिसु प्रभु मिलिआ आपणा सो पुरखु सभागा ॥
ਨਾਨਕ​ਤਿਸੁ​ਬਲਿਹਾਰਣੈ​ਜਿਸੁ​ਏਵਡ​ਭਾਗਾ​॥੧੭॥​
ਹੇ ਨਾਨਕ! ਮੈਂ ਸਦਕੇ ਹਾਂ ਉਸ ਉਤੋਂ ਜਿਸ ਦੇ ਇਤਨੇ ਵੱਡੇ ਭਾਗ ਹਨ ॥੧੭॥
Nanak is a sacrifice to such a one, whose destiny is so great! ||17||
नानक तिसु बलिहारणै जिसु एवड भागा ॥१७॥
ਸਲੋਕ​ਮਃ​੫​॥​
Shalok, Fifth Mahalaa:
सलोक मः ५ ॥
ਜਾਂ​ਪਿਰੁ​ਅੰਦਰਿ​ਤਾਂ​ਧਨ​ਬਾਹਰਿ​॥​
ਜਦੋਂ ਪਤੀ-ਪ੍ਰਭੂ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਤੱਖ ਮੌਜੂਦ ਹੋਵੇ, ਤਾਂ ਜੀਵ-ਇਸਤ੍ਰੀ ਮਾਇਕ ਧੰਧਿਆਂ ਝੰਬੇਲਿਆਂ ਤੋਂ ਨਿਰਲੇਪ ਰਹਿੰਦੀ ਹੈ।
When the Husband Lord is within the heart, then Maya, the bride, goes outside.
जां पिरु अंदरि तां धन बाहरि ॥
ਜਾਂ​ਪਿਰੁ​ਬਾਹਰਿ​ਤਾਂ​ਧਨ​ਮਾਹਰਿ​॥​
ਜਦੋਂ ਪਤੀ-ਪ੍ਰਭੂ ਯਾਦ ਤੋਂ ਦੂਰ ਹੋ ਜਾਏ, ਤਾਂ ਜੀਵ-ਇਸਤ੍ਰੀ ਮਾਇਕ ਧੰਧਿਆਂ ਵਿਚ ਖਚਿਤ ਹੋਣ ਲੱਗ ਪੈਂਦੀ ਹੈ।
When one's Husband Lord is outside of oneself, then Maya, the bride, is supreme.
जां पिरु बाहरि तां धन माहरि ॥
ਬਿਨੁ​ਨਾਵੈ​ਬਹੁ​ਫੇਰ​ਫਿਰਾਹਰਿ​॥​
ਪ੍ਰਭੂ ਦੀ ਯਾਦ ਤੋਂ ਬਿਨਾ ਜੀਵ ਅਨੇਕਾਂ ਭਟਕਣਾਂ ਵਿਚ ਭਟਕਦਾ ਹੈ।
Without the Name, one wanders all around.
बिनु नावै बहु फेर फिराहरि ॥
ਸਤਿਗੁਰਿ​ਸੰਗਿ​ਦਿਖਾਇਆ​ਜਾਹਰਿ​॥​
ਜਿਸ ਮਨੁੱਖ ਨੂੰ ਗੁਰੂ ਨੇ ਹਿਰਦੇ ਵਿਚ ਪ੍ਰਤੱਖ ਪ੍ਰਭੂ ਵਿਖਾ ਦਿੱਤਾ,
The True Guru shows us that the Lord is with us.
सतिगुरि संगि दिखाइआ जाहरि ॥
ਜਨ​ਨਾਨਕ​ਸਚੇ​ਸਚਿ​ਸਮਾਹਰਿ​॥੧॥​
ਹੇ ਦਾਸ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਹੀ ਟਿਕਿਆ ਰਹਿੰਦਾ ਹੈ ॥੧॥
Servant Nanak merges in the Truest of the True. ||1||
जन नानक सचे सचि समाहरि ॥१॥
ਮਃ​੫​॥​
Fifth Mahalaa:
मः ५ ॥
ਆਹਰ​ਸਭਿ​ਕਰਦਾ​ਫਿਰੈ​ਆਹਰੁ​ਇਕੁ​ਨ​ਹੋਇ​॥​
ਹੇ ਨਾਨਕ! ਮਨੁੱਖ ਹੋਰ ਸਾਰੇ ਉੱਦਮ ਕਰਦਾ ਫਿਰਦਾ ਹੈ, ਪਰ ਇਕ ਪ੍ਰਭੂ ਨੂੰ ਸਿਮਰਨ ਦਾ ਉੱਦਮ ਨਹੀਂ ਕਰਦਾ।
Making all sorts of efforts, they wander around; but they do not make even one effort.
आहर सभि करदा फिरै आहरु इकु न होइ ॥
ਨਾਨਕ​ਜਿਤੁ​ਆਹਰਿ​ਜਗੁ​ਉਧਰੈ​ਵਿਰਲਾ​ਬੂਝੈ​ਕੋਇ​॥੨॥​
ਜਿਸ ਉੱਦਮ ਦੀ ਰਾਹੀਂ ਜਗਤ ਵਿਕਾਰਾਂ ਤੋਂ ਬਚ ਸਕਦਾ ਹੈ (ਉਸ ਉੱਦਮ ਨੂੰ) ਕੋਈ ਵਿਰਲਾ ਮਨੁੱਖ ਸਮਝਦਾ ਹੈ ॥੨॥
O Nanak, how rare are those who understand the effort which saves the world. ||2||
नानक जितु आहरि जगु उधरै विरला बूझै कोइ ॥२॥
ਪਉੜੀ​॥​
Pauree:
पउड़ी ॥
ਵਡੀ​ਹੂ​ਵਡਾ​ਅਪਾਰੁ​ਤੇਰਾ​ਮਰਤਬਾ​॥​
ਹੇ ਪ੍ਰਭੂ! ਤੇਰਾ ਬੇਅੰਤ ਹੀ ਵੱਡਾ ਰੁਤਬਾ ਹੈ,
The greatest of the great, infinite is Your dignity.
वडी हू वडा अपारु तेरा मरतबा ॥
ਰੰਗ​ਪਰੰਗ​ਅਨੇਕ​ਨ​ਜਾਪਨਿੑ​ਕਰਤਬਾ​॥​
(ਸੰਸਾਰ ਵਿਚ) ਤੇਰੇ ਅਨੇਕਾਂ ਹੀ ਕਿਸਮਾਂ ਦੇ ਕੌਤਕ ਹੋ ਰਹੇ ਹਨ ਜੋ ਸਮਝੇ ਨਹੀਂ ਜਾ ਸਕਦੇ।
Your colors and hues are so numerous; no one can know Your actions.
रंग परंग अनेक न जापनि करतबा ॥
ਜੀਆ​ਅੰਦਰਿ​ਜੀਉ​ਸਭੁ​ਕਿਛੁ​ਜਾਣਲਾ​॥​
ਸਭ ਜੀਵਾਂ ਦੇ ਅੰਦਰ ਤੂੰ ਹੀ ਜਿੰਦ-ਰੂਪ ਹੈਂ, ਤੂੰ (ਜੀਵਾਂ ਦੀ) ਹਰੇਕ ਗੱਲ ਜਾਣਦਾ ਹੈਂ।
You are the Soul within all souls; You alone know everything.
जीआ अंदरि जीउ सभु किछु जाणला ॥
ਸਭੁ​ਕਿਛੁ​ਤੇਰੈ​ਵਸਿ​ਤੇਰਾ​ਘਰੁ​ਭਲਾ​॥​
ਸੋਹਣਾ ਹੈ ਤੇਰਾ ਟਿਕਾਣਾ, ਸਾਰੀ ਸ੍ਰਿਸ਼ਟੀ ਤੇਰੇ ਹੀ ਵੱਸ ਵਿਚ ਹੈ।
Everything is under Your control; Your home is beautiful.
सभु किछु तेरै वसि तेरा घरु भला ॥
ਤੇਰੈ​ਘਰਿ​ਆਨੰਦੁ​ਵਧਾਈ​ਤੁਧੁ​ਘਰਿ​॥​
(ਇਤਨੀ ਸ੍ਰਿਸ਼ਟੀ ਦਾ ਮਾਲਕ ਹੁੰਦਿਆਂ ਭੀ) ਤੇਰੇ ਹਿਰਦੇ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ,
Your home is filled with bliss, which resonates and resounds throughout Your home.
तेरै घरि आनंदु वधाई तुधु घरि ॥
ਮਾਣੁ​ਮਹਤਾ​ਤੇਜੁ​ਆਪਣਾ​ਆਪਿ​ਜਰਿ​॥​
ਤੂੰ ਆਪਣੇ ਇਤਨੇ ਵੱਡੇ ਮਾਣ ਵਡਿਆਈ ਤੇ ਪਰਤਾਪ ਨੂੰ ਆਪ ਹੀ ਜਰਦਾ ਹੈਂ।
Your honor, majesty and glory are Yours alone.
माणु महता तेजु आपणा आपि जरि ॥
ਸਰਬ​ਕਲਾ​ਭਰਪੂਰੁ​ਦਿਸੈ​ਜਤ​ਕਤਾ​॥​
ਸਾਰੀਆਂ ਤਾਕਤਾਂ ਦਾ ਮਾਲਕ-ਪ੍ਰਭੂ ਹਰ ਥਾਂ ਦਿੱਸ ਰਿਹਾ ਹੈ।
You are overflowing with all powers; wherever we look, there You are.
सरब कला भरपूरु दिसै जत कता ॥
ਨਾਨਕ​ਦਾਸਨਿ​ਦਾਸੁ​ਤੁਧੁ​ਆਗੈ​ਬਿਨਵਤਾ​॥੧੮॥​
ਹੇ ਪ੍ਰਭੂ! ਨਾਨਕ ਤੇਰੇ ਦਾਸਾਂ ਦਾ ਦਾਸ ਤੇਰੇ ਅੱਗੇ (ਹੀ) ਅਰਦਾਸ-ਬੇਨਤੀ ਕਰਦਾ ਹੈ ॥੧੮॥
Nanak, the slave of Your slaves, prays to You alone. ||18||
नानक दासनि दासु तुधु आगै बिनवता ॥१८॥
ਸਲੋਕ​ਮਃ​੫​॥​
Shalok, Fifth Mahalaa:
सलोक मः ५ ॥
ਛਤੜੇ​ਬਾਜਾਰ​ਸੋਹਨਿ​ਵਿਚਿ​ਵਪਾਰੀਏ​॥​
(ਇਸ ਉਪਰ ਦਿੱਸਦੇ ਆਕਾਸ਼-ਛੱਤ ਦੇ ਹੇਠ) ਛੱਤੇ ਹੋਏ (ਬੇਅੰਤ ਜਗ-ਮੰਡਲ, ਮਾਨੋ) ਬਾਜ਼ਾਰ ਹਨ, ਇਹਨਾਂ ਵਿਚ (ਪ੍ਰਭੂ-ਨਾਮ ਦਾ ਵਪਾਰ ਕਰਨ ਵਾਲੇ ਜੀਵ-) ਵਪਾਰੀ ਹੀ ਸੋਹਣੇ ਲੱਗਦੇ ਹਨ।
Your streets are covered with canopies; under them, the traders look beautiful.
छतड़े बाजार सोहनि विचि वपारीए ॥
ਵਖਰੁ​ਹਿਕੁ​ਅਪਾਰੁ​ਨਾਨਕ​ਖਟੇ​ਸੋ​ਧਣੀ​॥੧॥​
ਹੇ ਨਾਨਕ! (ਇਸ ਜਗਤ-ਮੰਡੀ ਵਿਚ) ਉਹ ਮਨੁੱਖ ਧਨਵਾਨ ਹੈ ਜੋ ਇਕ ਅਖੁੱਟ (ਹਰਿ-ਨਾਮ) ਸੌਦਾ ਹੀ ਖੱਟਦਾ ਹੈ ॥੧॥
O Nanak, he alone is truly a banker, who buys the infinite commodity. ||1||
वखरु हिकु अपारु नानक खटे सो धणी ॥१॥
ਮਹਲਾ​੫​॥​
Fifth Mahalaa:
महला ५ ॥
ਕਬੀਰਾ​ਹਮਰਾ​ਕੋ​ਨਹੀ​ਹਮ​ਕਿਸ​ਹੂ​ਕੇ​ਨਾਹਿ​॥​
ਹੇ ਕਬੀਰ! ਨਾਹ ਕੋਈ ਸਾਡਾ ਹੀ ਸਦਾ ਦਾ ਸਾਥੀ ਹੈ, ਅਤੇ ਨਾਹ ਹੀ ਅਸੀਂ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਹਾਂ (ਸੰਸਾਰ ਬੇੜੀ ਦੇ ਪੂਰ ਦਾ ਮੇਲਾ ਹੈ)।
Kabeer, no one is mine, and I belong to no one.
कबीरा हमरा को नही हम किस हू के नाहि ॥
ਜਿਨਿ​ਇਹੁ​ਰਚਨੁ​ਰਚਾਇਆ​ਤਿਸ​ਹੀ​ਮਾਹਿ​ਸਮਾਹਿ​॥੨॥​
ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ, ਅਸੀਂ ਤਾਂ ਉਸੇ ਦੀ ਯਾਦ ਵਿਚ ਟਿਕੇ ਰਹਿੰਦੇ ਹਾਂ ॥੨॥
I am absorbed in the One, who created this creation. ||2||
जिनि इहु रचनु रचाइआ तिस ही माहि समाहि ॥२॥
ਪਉੜੀ​॥​
Pauree:
पउड़ी ॥
ਸਫਲਿਉ​ਬਿਰਖੁ​ਸੁਹਾਵੜਾ​ਹਰਿ​ਸਫਲ​ਅੰਮ੍ਰਿਤਾ​॥​
ਪਰਮਾਤਮਾ (ਮਾਨੋ) ਇਕ ਸੋਹਣਾ ਫਲਦਾਰ ਰੁੱਖ ਹੈ ਜਿਸ ਨੂੰ ਆਤਮਕ ਜੀਵਨ ਦੇਣ ਵਾਲੇ ਫਲ ਲੱਗੇ ਹੋਏ ਹਨ।
The Lord is the most beautiful fruit tree, bearing fruits of Ambrosial Nectar.
सफलिउ बिरखु सुहावड़ा हरि सफल अंम्रिता ॥
ਮਨੁ​ਲੋਚੈ​ਉਨੑ​ਮਿਲਣ​ਕਉ​ਕਿਉ​ਵੰਞੈ​ਘਿਤਾ​॥​
ਮੇਰਾ ਮਨ ਉਸ ਪ੍ਰਭੂ ਨੂੰ ਮਿਲਣ ਲਈ ਤਾਂਘਦਾ ਹੈ (ਪਰ ਪਤਾ ਨਹੀਂ ਲੱਗਦਾ ਕਿ) ਕਿਵੇਂ ਮਿਲਿਆ ਜਾਏ,
My mind longs to meet Him; how can I ever find Him?
मनु लोचै उन मिलण कउ किउ वंञै घिता ॥
ਵਰਨਾ​ਚਿਹਨਾ​ਬਾਹਰਾ​ਓਹੁ​ਅਗਮੁ​ਅਜਿਤਾ​॥​
ਕਿਉਂਕਿ ਨਾਹ ਉਸ ਦਾ ਕੋਈ ਰੰਗ ਹੈ ਨਾਹ ਨਿਸ਼ਾਨ, ਉਸ ਤਕ ਪਹੁੰਚਿਆ ਨਹੀਂ ਜਾ ਸਕਦਾ, ਉਸ ਨੂੰ ਜਿੱਤਿਆ ਨਹੀਂ ਜਾ ਸਕਦਾ।
He has no color or form; He is inaccessible and unconquerable.
वरना चिहना बाहरा ओहु अगमु अजिता ॥
ਓਹੁ​ਪਿਆਰਾ​ਜੀਅ​ਕਾ​ਜੋ​ਖੋਲੑੈ​ਭਿਤਾ​॥​
ਜੇਹੜਾ ਸੱਜਣ (ਮੈਨੂੰ) ਇਹ ਭੇਤ ਸਮਝਾ ਦੇਵੇ, ਉਹ ਮੇਰੀ ਜਿੰਦ-ਜਾਨ ਨੂੰ ਪਿਆਰਾ ਲੱਗੇਗਾ।
I love Him with all my soul; He opens the door for me.
ओहु पिआरा जीअ का जो खोलै भिता ॥
ਸੇਵਾ​ਕਰੀ​ਤੁਸਾੜੀਆ​ਮੈ​ਦਸਿਹੁ​ਮਿਤਾ​॥​
ਹੇ ਮਿੱਤਰ! ਮੈਨੂੰ (ਇਹ ਭੇਤ) ਦੱਸੋ, ਮੈਂ ਤੁਹਾਡੀ ਸੇਵਾ ਕਰਾਂਗਾ।
I shall serve you forever, if you tell me of my Friend.
सेवा करी तुसाड़ीआ मै दसिहु मिता ॥
ਕੁਰਬਾਣੀ​ਵੰਞਾ​ਵਾਰਣੈ​ਬਲੇ​ਬਲਿ​ਕਿਤਾ​॥​
ਮੈਂ ਤੁਹਾਥੋਂ ਸਦਕੇ ਕੁਰਬਾਨ ਵਾਰਨੇ ਜਾਵਾਂਗਾ।
I am a sacrifice, a dedicated, devoted sacrifice to Him.
कुरबाणी वंञा वारणै बले बलि किता ॥
ਦਸਨਿ​ਸੰਤ​ਪਿਆਰਿਆ​ਸੁਣਹੁ​ਲਾਇ​ਚਿਤਾ​॥​
ਪਿਆਰੇ ਸੰਤ (ਗੁਰਮੁਖਿ ਉਹ ਭੇਤ) ਦੱਸਦੇ ਹਨ (ਤੇ ਆਖਦੇ ਹਨ ਕਿ) ਧਿਆਨ ਨਾਲ ਸੁਣ!
The Beloved Saints tell us, to listen with our consciousness.
दसनि संत पिआरिआ सुणहु लाइ चिता ॥
ਜਿਸੁ​ਲਿਖਿਆ​ਨਾਨਕ​ਦਾਸ​ਤਿਸੁ​ਨਾਉ​ਅੰਮ੍ਰਿਤੁ​ਸਤਿਗੁਰਿ​ਦਿਤਾ​॥੧੯॥​
ਹੇ ਦਾਸ ਨਾਨਕ! ਜਿਸ ਦੇ ਮੱਥੇ ਉਤੇ ਲੇਖ ਲਿਖਿਆ (ਉੱਘੜਦਾ) ਹੈ ਉਸ ਨੂੰ ਸਤਿਗੁਰੂ ਨੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਿਆ ਹੈ ॥੧੯॥
One who has such pre-ordained destiny, O slave Nanak, is blessed with the Ambrosial Name by the True Guru. ||19||
जिसु लिखिआ नानक दास तिसु नाउ अंम्रितु सतिगुरि दिता ॥१९॥
ਸਲੋਕ​ਮਹਲਾ​੫​॥​
Shalok, Fifth Mahalaa:
सलोक महला ५ ॥
ਕਬੀਰ​ਧਰਤੀ​ਸਾਧ​ਕੀ​ਤਸਕਰ​ਬੈਸਹਿ​ਗਾਹਿ​॥​
ਹੇ ਕਬੀਰ! ਜੇ ਵਿਕਾਰੀ ਮਨੁੱਖ (ਚੰਗੇ ਭਾਗਾਂ ਨਾਲ) ਹੋਰ ਝਾਕ ਛੱਡ ਕੇ ਸਤਿਗੁਰੂ ਦੀ ਸੰਗਤ ਵਿਚ ਆ ਬੈਠਣ, ਤਾਂ ਵਿਕਾਰੀਆਂ ਦਾ ਅਸਰ ਉਸ ਸੰਗਤ ਉਤੇ ਨਹੀਂ ਪੈਂਦਾ।
Kabeer, the earth belongs to the Holy, but the thieves have come and now sit among them.
कबीर धरती साध की तसकर बैसहि गाहि ॥
ਧਰਤੀ​ਭਾਰਿ​ਨ​ਬਿਆਪਈ​ਉਨ​ਕਉ​ਲਾਹੂ​ਲਾਹਿ​॥੧॥​
ਹਾਂ, ਵਿਕਾਰੀ ਬੰਦਿਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ, ਉਹ ਵਿਕਾਰੀ ਬੰਦੇ ਜ਼ਰੂਰ ਲਾਭ ਉਠਾਂਦੇ ਹਨ ॥੧॥
The earth does not feel their weight; even they profit. ||1||
धरती भारि न बिआपई उन कउ लाहू लाहि ॥१॥
ਮਹਲਾ​੫​॥​
Fifth Mahalaa:
महला ५ ॥
ਕਬੀਰ​ਚਾਵਲ​ਕਾਰਣੇ​ਤੁਖ​ਕਉ​ਮੁਹਲੀ​ਲਾਇ​॥​
ਹੇ ਕਬੀਰ! (ਤੋਹਾਂ ਨਾਲੋਂ) ਚੌਲ (ਵੱਖਰੇ ਕਰਨ) ਦੀ ਖ਼ਾਤਰ (ਛੜਨ ਵੇਲੇ) ਤੋਹਾਂ ਨੂੰ ਮੋਹਲੀ (ਦੀ ਸੱਟ) ਵੱਜਦੀ ਹੈ।
Kabeer, for the sake of the rice, the husks are beaten and threshed.
कबीर चावल कारणे तुख कउ मुहली लाइ ॥
ਸੰਗਿ​ਕੁਸੰਗੀ​ਬੈਸਤੇ​ਤਬ​ਪੂਛੇ​ਧਰਮ​ਰਾਇ​॥੨॥​
ਇਸੇ ਤਰ੍ਹਾਂ ਜੋ ਮਨੁੱਖ ਵਿਕਾਰੀਆਂ ਦੀ ਸੁਹਬਤਿ ਵਿਚ ਬੈਠਦਾ ਹੈ (ਉਹ ਭੀ ਵਿਕਾਰਾਂ ਦੀ ਸੱਟ ਖਾਂਦਾ ਹੈ, ਵਿਕਾਰ ਕਰਨ ਲੱਗ ਪੈਂਦਾ ਹੈ) ਉਸ ਤੋਂ ਧਰਮਰਾਜ ਲੇਖਾ ਮੰਗਦਾ ਹੈ ॥੨॥
When one sits in the company of evil people, then he will be called to account by the Righteous Judge of Dharma. ||2||
संगि कुसंगी बैसते तब पूछे धरम राइ ॥२॥
ਪਉੜੀ​॥​
Pauree:
पउड़ी ॥
ਆਪੇ​ਹੀ​ਵਡ​ਪਰਵਾਰੁ​ਆਪਿ​ਇਕਾਤੀਆ​॥​
ਹੇ ਪ੍ਰਭੂ! ਤੂੰ ਆਪ ਹੀ (ਜਗਤ-ਰੂਪ) ਵੱਡੇ ਪਰਵਾਰ ਵਾਲਾ ਹੈਂ, ਤੇ (ਇਸ ਤੋਂ ਨਿਰਲੇਪ) ਇਕੱਲਾ ਰਹਿਣ ਵਾਲਾ ਭੀ ਹੈਂ।
He Himself has the greatest family; He Himself is all alone.
आपे ही वड परवारु आपि इकातीआ ॥
ਆਪਣੀ​ਕੀਮਤਿ​ਆਪਿ​ਆਪੇ​ਹੀ​ਜਾਤੀਆ​॥​
ਆਪਣੀ ਬਜ਼ੁਰਗੀ ਦੀ ਕਦਰ ਬਣਾਣ ਵਾਲਾ ਭੀ ਤੂੰ ਆਪ ਹੀ ਹੈਂ, ਤੇ ਕਦਰ ਜਾਣਨ ਵਾਲਾ ਭੀ ਤੂੰ ਆਪ ਹੀ ਹੈਂ।
He alone knows His own worth.
आपणी कीमति आपि आपे ही जातीआ ॥
ਸਭੁ​ਕਿਛੁ​ਆਪੇ​ਆਪਿ​ਆਪਿ​ਉਪੰਨਿਆ​॥​
ਇਹ ਸਾਰਾ ਜਗਤ ਤੇਰਾ ਆਪਣਾ ਹੀ (ਸਰਗੁਣ) ਰੂਪ ਹੈ, ਤੇ ਇਹ ਤੈਥੋਂ ਹੀ ਇਸ ਦਿੱਸਦੇ ਰੂਪ ਵਿਚ ਆਇਆ ਹੈ।
He Himself, by Himself, created everything.
सभु किछु आपे आपि आपि उपंनिआ ॥
ਆਪਣਾ​ਕੀਤਾ​ਆਪਿ​ਆਪਿ​ਵਰੰਨਿਆ​॥​
ਇਸ ਸਾਰੇ ਪੈਦਾ ਕੀਤੇ ਜਗਤ ਨੂੰ ਰੂਪ-ਰੰਗ ਦੇਣ ਵਾਲਾ ਭੀ ਤੂੰ ਆਪ ਹੀ ਹੈਂ।
Only He Himself can describe His own creation.
आपणा कीता आपि आपि वरंनिआ ॥
ਧੰਨੁ​ਸੁ​ਤੇਰਾ​ਥਾਨੁ​ਜਿਥੈ​ਤੂ​ਵੁਠਾ​॥​
ਉਹ ਅਸਥਾਨ ਭਾਗਾਂ ਵਾਲਾ ਹੈ ਜਿਥੇ, ਹੇ ਪ੍ਰਭੂ! ਤੂੰ ਵੱਸਦਾ ਹੈਂ,
Blessed is Your place, where You dwell, Lord.
धंनु सु तेरा थानु जिथै तू वुठा ॥