GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 964
Display Settings
Translations
ਪਉੜੀ​॥​
Pauree:
पउड़ी ॥
ਸਭੇ​ਦੁਖ​ਸੰਤਾਪ​ਜਾਂ​ਤੁਧਹੁ​ਭੁਲੀਐ​॥​
ਜਦੋਂ ਹੇ ਪ੍ਰਭੂ! ਤੇਰੀ ਯਾਦ ਤੋਂ ਖੁੰਝ ਜਾਈਏ ਤਾਂ (ਮਨ ਨੂੰ) ਸਾਰੇ ਦੁੱਖ-ਕਲੇਸ਼ (ਆ ਵਾਪਰਦੇ ਹਨ)।
When I forget You, I endure all pains and afflictions.
सभे दुख संताप जां तुधहु भुलीऐ ॥
ਜੇ​ਕੀਚਨਿ​ਲਖ​ਉਪਾਵ​ਤਾਂ​ਕਹੀ​ਨ​ਘੁਲੀਐ​॥​
(ਤੇਰੀ ਯਾਦ ਤੋਂ ਬਿਨਾ ਹੋਰ) ਜੇ ਲੱਖਾਂ ਉਪਰਾਲੇ ਭੀ ਕੀਤੇ ਜਾਣ, ਕਿਸੇ ਭੀ ਉਪਾਵ ਨਾਲ (ਉਹਨਾਂ ਦੁੱਖਾਂ-ਕਲੇਸ਼ਾਂ ਤੋਂ) ਖ਼ਲਾਸੀ ਨਹੀਂ ਹੁੰਦੀ।
Making thousands of efforts, they are still not eliminated.
जे कीचनि लख उपाव तां कही न घुलीऐ ॥
ਜਿਸ​ਨੋ​ਵਿਸਰੈ​ਨਾਉ​ਸੁ​ਨਿਰਧਨੁ​ਕਾਂਢੀਐ​॥​
ਜਿਸ ਮਨੁੱਖ ਨੂੰ ਪ੍ਰਭੂ ਦਾ ਨਾਮ (ਸਿਮਰਨਾ) ਭੁੱਲ ਜਾਏ ਉਹ ਕੰਗਾਲ ਕਿਹਾ ਜਾਂਦਾ ਹੈ।
One who forgets the Name, is known as a poor person.
जिस नो विसरै नाउ सु निरधनु कांढीऐ ॥
ਜਿਸ​ਨੋ​ਵਿਸਰੈ​ਨਾਉ​ਸੁ​ਜੋਨੀ​ਹਾਂਢੀਐ​॥​
ਜਿਸ ਮਨੁੱਖ ਨੂੰ ਮਾਲਕ ਪ੍ਰਭੂ ਦਾ ਨਾਮ (ਸਿਮਰਨਾ) ਭੁੱਲ ਜਾਏ (ਜਿਵੇਂ ਕੋਈ ਕੰਗਾਲ ਮੰਗਤਾ ਦਰ ਦਰ ਤੇ ਰੁਲਦਾ ਹੈ, ਤਿਵੇਂ) ਉਹ ਜੂਨਾਂ ਵਿਚ ਭਟਕਦਾ ਫਿਰਦਾ ਹੈ।
One who forgets the Name, wanders in reincarnation.
जिस नो विसरै नाउ सु जोनी हांढीऐ ॥
ਜਿਸੁ​ਖਸਮੁ​ਨ​ਆਵੈ​ਚਿਤਿ​ਤਿਸੁ​ਜਮੁ​ਡੰਡੁ​ਦੇ​॥​
ਜਿਸ ਮਨੁੱਖ ਦੇ ਚਿੱਤ ਵਿਚ ਖਸਮ-ਪ੍ਰਭੂ ਨਹੀਂ ਆਉਂਦਾ ਉਸ ਨੂੰ ਜਮਰਾਜ ਸਜ਼ਾ ਦੇਂਦਾ ਹੈ।
One who does not remember his Lord and Master, is punished by the Messenger of Death.
जिसु खसमु न आवै चिति तिसु जमु डंडु दे ॥
ਜਿਸੁ​ਖਸਮੁ​ਨ​ਆਵੀ​ਚਿਤਿ​ਰੋਗੀ​ਸੇ​ਗਣੇ​॥​
ਜਿਸ ਮਨੁੱਖ ਦੇ ਚਿੱਤ ਵਿਚ ਖਸਮ-ਪ੍ਰਭੂ ਨਹੀਂ ਆਉਂਦਾ ਅਜੇਹੇ ਬੰਦੇ ਰੋਗੀ ਗਿਣੇ ਜਾਂਦੇ ਹਨ।
One who does not remember his Lord and Master, is judged to be a sick person.
जिसु खसमु न आवी चिति रोगी से गणे ॥
ਜਿਸੁ​ਖਸਮੁ​ਨ​ਆਵੀ​ਚਿਤਿ​ਸੁ​ਖਰੋ​ਅਹੰਕਾਰੀਆ​॥​
ਜਿਸ ਮਨੁੱਖ ਦੇ ਚਿੱਤ ਵਿਚ ਖਸਮ-ਪ੍ਰਭੂ ਨਹੀਂ ਆਉਂਦਾ ਅਜੇਹਾ ਬੰਦਾ ਬੜਾ ਅਹੰਕਾਰੀ ਹੁੰਦਾ ਹੈ (ਹਰ ਵੇਲੇ 'ਮੈਂ ਮੈਂ' ਹੀ ਕਰਦਾ ਹੈ)।
One who does not remember his Lord and Master, is egotistical and proud.
जिसु खसमु न आवी चिति सु खरो अहंकारीआ ॥
ਸੋਈ​ਦੁਹੇਲਾ​ਜਗਿ​ਜਿਨਿ​ਨਾਉ​ਵਿਸਾਰੀਆ​॥੧੪॥​
ਜਿਸ ਮਨੁੱਖ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ ਉਹੀ ਜਗਤ ਵਿਚ ਦੁਖੀ ਹੈ ॥੧੪॥
One who forgets the Name is miserable in this world. ||14||
सोई दुहेला जगि जिनि नाउ विसारीआ ॥१४॥
ਸਲੋਕ​ਮਃ​੫​॥​
Shalok, Fifth Mahalaa:
सलोक मः ५ ॥
ਤੈਡੀ​ਬੰਦਸਿ​ਮੈ​ਕੋਇ​ਨ​ਡਿਠਾ​ਤੂ​ਨਾਨਕ​ਮਨਿ​ਭਾਣਾ​॥​
ਹੇ (ਗੁਰੂ) ਨਾਨਕ (ਜੀ)! ਤੇਰੀ ਕੋਈ ਗੱਲ ਮੈਨੂੰ ਬੰਨ੍ਹਣ ਨਹੀਂ ਜਾਪਦੀ, ਮੈਂ ਤਾਂ ਤੈਨੂੰ (ਸਗੋਂ) ਮਨ ਵਿਚ ਪਿਆਰਾ ਲੱਗਣ ਵਾਲਾ ਵੇਖਿਆ ਹੈ।
I have not seen any other like You. You alone are pleasing to Nanak's mind.
तैडी बंदसि मै कोइ न डिठा तू नानक मनि भाणा ॥
ਘੋਲਿ​ਘੁਮਾਈ​ਤਿਸੁ​ਮਿਤ੍ਰ​ਵਿਚੋਲੇ​ਜੈ​ਮਿਲਿ​ਕੰਤੁ​ਪਛਾਣਾ​॥੧॥​
ਮੈਂ ਉਸ ਪਿਆਰੇ ਵਿਚੋਲੇ (ਗੁਰੂ) ਤੋਂ ਸਦਕੇ ਹਾਂ ਜਿਸ ਨੂੰ ਮਿਲ ਕੇ ਮੈਂ ਆਪਣਾ ਖਸਮ-ਪ੍ਰਭੂ ਪਛਾਣਿਆ ਹੈ (ਖਸਮ-ਪ੍ਰਭੂ ਨਾਲ ਸਾਂਝ ਪਾਈ ਹੈ) ॥੧॥
I am a dedicated, devoted sacrifice to that friend, that mediator, who leads me to recognize my Husband Lord. ||1||
घोलि घुमाई तिसु मित्र विचोले जै मिलि कंतु पछाणा ॥१॥
ਮਃ​੫​॥​
Fifth Mahalaa:
मः ५ ॥
ਪਾਵ​ਸੁਹਾਵੇ​ਜਾਂ​ਤਉ​ਧਿਰਿ​ਜੁਲਦੇ​ਸੀਸੁ​ਸੁਹਾਵਾ​ਚਰਣੀ​॥​
ਉਹ ਪੈਰ ਸੋਹਣੇ ਲੱਗਦੇ ਹਨ ਜੋ ਤੇਰੇ ਪਾਸੇ ਵਲ ਤੁਰਦੇ ਹਨ, ਉਹ ਸਿਰ ਭਾਗਾਂ ਵਾਲਾ ਹੈ ਜੋ ਤੇਰੇ ਕਦਮਾਂ ਉਤੇ ਡਿੱਗਦਾ ਹੈ;
Beautiful are those feet which walk towards You; beautiful is that head which falls at Your Feet.
पाव सुहावे जां तउ धिरि जुलदे सीसु सुहावा चरणी ॥
ਮੁਖੁ​ਸੁਹਾਵਾ​ਜਾਂ​ਤਉ​ਜਸੁ​ਗਾਵੈ​ਜੀਉ​ਪਇਆ​ਤਉ​ਸਰਣੀ​॥੨॥​
ਮੂੰਹ ਸੋਹਣਾ ਲੱਗਦਾ ਹੈ ਜਦੋਂ ਤੇਰਾ ਜਸ ਗਾਂਦਾ ਹੈ, ਜਿੰਦ ਸੁੰਦਰ ਜਾਪਦੀ ਹੈ ਜਦੋਂ ਤੇਰੀ ਸਰਨ ਪੈਂਦੀ ਹੈ ॥੨॥
Beautiful is that mouth which sings Your Praises; beautiful is that soul which seeks Your Sanctuary. ||2||
मुखु सुहावा जां तउ जसु गावै जीउ पइआ तउ सरणी ॥२॥
ਪਉੜੀ​॥​
Pauree:
पउड़ी ॥
ਮਿਲਿ​ਨਾਰੀ​ਸਤਸੰਗਿ​ਮੰਗਲੁ​ਗਾਵੀਆ​॥​
ਜਿਸ ਜੀਵ-ਇਸਤ੍ਰੀ ਨੇ ਸਤਸੰਗ ਵਿਚ ਮਿਲ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਵਿਆ,
Meeting the Lord's brides, in the True Congregation, I sing the songs of joy.
मिलि नारी सतसंगि मंगलु गावीआ ॥
ਘਰ​ਕਾ​ਹੋਆ​ਬੰਧਾਨੁ​ਬਹੁੜਿ​ਨ​ਧਾਵੀਆ​॥​
ਉਸ ਦੇ ਸਰੀਰ-ਘਰ ਦਾ ਠੁਕ ਬਣ ਗਿਆ (ਭਾਵ, ਉਸ ਦੇ ਸਾਰੇ ਗਿਆਨ ਇੰਦ੍ਰੇ ਉਸ ਦੇ ਵੱਸ ਵਿਚ ਆ ਗਏ)। ਉਹ ਫਿਰ (ਮਾਇਆ ਪਿੱਛੇ) ਭਟਕਦੀ ਨਹੀਂ।
The home of my heart is now held steady, and I shall not go out wandering again.
घर का होआ बंधानु बहुड़ि न धावीआ ॥
ਬਿਨਠੀ​ਦੁਰਮਤਿ​ਦੁਰਤੁ​ਸੋਇ​ਕੂੜਾਵੀਆ​॥​
(ਉਸ ਦੇ ਅੰਦਰੋਂ) ਭੈੜੀ ਮੱਤ ਪਾਪ ਤੇ ਨਾਸਵੰਤ ਪਦਾਰਥਾਂ ਦੀ ਝਾਕ ਮੁੱਕ ਜਾਂਦੀ ਹੈ।
Evil-mindedness has been dispelled, along with sin and my bad reputation.
बिनठी दुरमति दुरतु सोइ कूड़ावीआ ॥
ਸੀਲਵੰਤਿ​ਪਰਧਾਨਿ​ਰਿਦੈ​ਸਚਾਵੀਆ​॥​
ਅਜੇਹੀ ਜੀਵ-ਇਸਤ੍ਰੀ ਚੰਗੇ ਸੁਭਾਵ ਵਾਲੀ ਹੋ ਜਾਂਦੀ ਹੈ, (ਸਹੇਲੀਆਂ ਵਿਚ) ਆਦਰ-ਮਾਣ ਪਾਂਦੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ ਦੀ ਲਗਨ ਟਿਕੀ ਰਹਿੰਦੀ ਹੈ।
I am well-known as being calm and good-natured; my heart is filled with Truth.
सीलवंति परधानि रिदै सचावीआ ॥
ਅੰਤਰਿ​ਬਾਹਰਿ​ਇਕੁ​ਇਕ​ਰੀਤਾਵੀਆ​॥​
ਉਸ ਨੂੰ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿਚ ਇਕ ਪ੍ਰਭੂ ਹੀ ਦਿੱਸਦਾ ਹੈ। ਬੱਸ! ਇਹੀ ਉਸ ਦੀ ਜੀਵਨ-ਜੁਗਤੀ ਬਣ ਜਾਂਦੀ ਹੈ।
Inwardly and outwardly, the One and only Lord is my way.
अंतरि बाहरि इकु इक रीतावीआ ॥
ਮਨਿ​ਦਰਸਨ​ਕੀ​ਪਿਆਸ​ਚਰਣ​ਦਾਸਾਵੀਆ​॥​
ਉਸ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਦੇ ਦੀਦਾਰ ਦੀ ਤਾਂਘ ਬਣੀ ਰਹਿੰਦੀ ਹੈ, ਉਹ ਪ੍ਰਭੂ ਦੇ ਚਰਨਾਂ ਦੀ ਹੀ ਦਾਸੀ ਬਣੀ ਰਹਿੰਦੀ ਹੈ।
My mind is thirsty for the Blessed Vision of His Darshan. I am a slave at His feet.
मनि दरसन की पिआस चरण दासावीआ ॥
ਸੋਭਾ​ਬਣੀ​ਸੀਗਾਰੁ​ਖਸਮਿ​ਜਾਂ​ਰਾਵੀਆ​॥​
ਜਦੋਂ ਉਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਤਾਂ ਇਹ ਮਿਲਾਪ ਹੀ ਉਸ ਲਈ ਸੋਭਾ ਤੇ ਸਿੰਗਾਰ ਹੁੰਦਾ ਹੈ।
I am glorified and embellished, when my Lord and Master enjoys me.
सोभा बणी सीगारु खसमि जां रावीआ ॥
ਮਿਲੀਆ​ਆਇ​ਸੰਜੋਗਿ​ਜਾਂ​ਤਿਸੁ​ਭਾਵੀਆ​॥੧੫॥​
ਜਦੋਂ ਉਸ ਪ੍ਰਭੂ ਨੂੰ ਉਹ ਜਿੰਦ-ਵਹੁਟੀ ਪਿਆਰੀ ਲੱਗ ਪੈਂਦੀ ਹੈ, ਤਾਂ ਪ੍ਰਭੂ ਦੀ ਸੰਜੋਗ-ਸੱਤਾ ਦੀ ਬਰਕਤਿ ਨਾਲ ਉਹ ਪ੍ਰਭੂ ਦੀ ਜੋਤਿ ਵਿਚ ਮਿਲ ਜਾਂਦੀ ਹੈ ॥੧੫॥
I meet Him through my blessed destiny, when it is pleasing to His Will. ||15||
मिलीआ आइ संजोगि जां तिसु भावीआ ॥१५॥
ਸਲੋਕ​ਮਃ​੫​॥​
Shalok, Fifth Mahalaa:
सलोक मः ५ ॥
ਹਭਿ​ਗੁਣ​ਤੈਡੇ​ਨਾਨਕ​ਜੀਉ​ਮੈ​ਕੂ​ਥੀਏ​ਮੈ​ਨਿਰਗੁਣ​ਤੇ​ਕਿਆ​ਹੋਵੈ​॥​
ਹੇ ਨਾਨਕ! ਸਾਰੇ ਗੁਣ ਤੇਰੇ ਹੀ ਹਨ, ਤੈਥੋਂ ਹੀ ਮੈਨੂੰ ਮਿਲੇ ਹਨ, ਮੈਥੋਂ ਗੁਣ-ਹੀਨ ਤੋਂ ਕੁਝ ਨਹੀਂ ਹੋ ਸਕਦਾ।
All virtues are Yours, Dear Lord; You bestow them upon us. I am unworthy - what can I achieve, O Nanak?
हभि गुण तैडे नानक जीउ मै कू थीए मै निरगुण ते किआ होवै ॥
ਤਉ​ਜੇਵਡੁ​ਦਾਤਾਰੁ​ਨ​ਕੋਈ​ਜਾਚਕੁ​ਸਦਾ​ਜਾਚੋਵੈ​॥੧॥​
ਤੇਰੇ ਜੇਡਾ ਕੋਈ ਹੋਰ ਦਾਤਾ ਨਹੀਂ ਹੈ, ਮੈਂ ਮੰਗਤੇ ਨੇ ਸਦਾ ਤੈਥੋਂ ਮੰਗਣਾ ਹੀ ਮੰਗਣਾ ਹੈ ॥੧॥
There is no other Giver as great as You. I am a beggar; I beg from You forever. ||1||
तउ जेवडु दातारु न कोई जाचकु सदा जाचोवै ॥१॥
ਮਃ​੫​॥​
Fifth Mahalaa:
मः ५ ॥
ਦੇਹ​ਛਿਜੰਦੜੀ​ਊਣ​ਮਝੂਣਾ​ਗੁਰਿ​ਸਜਣਿ​ਜੀਉ​ਧਰਾਇਆ​॥​
ਮੇਰਾ ਸਰੀਰ ਢਹਿੰਦਾ ਜਾ ਰਿਹਾ ਸੀ, ਚਿੱਤ ਵਿਚ ਖੋਹ ਪੈ ਰਹੀ ਸੀ ਤੇ ਚਿੰਤਾਤੁਰ ਹੋ ਰਿਹਾ ਸੀ; ਪਰ ਜਦੋਂ ਪਿਆਰੇ ਸਤਿਗੁਰੂ ਨੇ ਜਿੰਦ ਨੂੰ ਧਰਵਾਸ ਦਿੱਤਾ,
My body was wasting away, and I was depressed. The Guru, my Friend, has encouraged and consoled me.
देह छिजंदड़ी ऊण मझूणा गुरि सजणि जीउ धराइआ ॥
ਹਭੇ​ਸੁਖ​ਸੁਹੇਲੜਾ​ਸੁਤਾ​ਜਿਤਾ​ਜਗੁ​ਸਬਾਇਆ​॥੨॥​
ਤਾਂ (ਹੁਣ) ਸਾਰੇ ਹੀ ਸੁਖ ਹੋ ਗਏ ਹਨ, ਮੈਂ ਸੌਖਾ ਟਿਕਿਆ ਹੋਇਆ ਹਾਂ, (ਇਉਂ ਜਾਪਦਾ ਹੈ ਜਿਵੇਂ ਮੈਂ) ਸਾਰਾ ਜਹਾਨ ਜਿੱਤ ਲਿਆ ਹੈ ॥੨॥
I sleep in total peace and comfort; I have conquered the whole world. ||2||
हभे सुख सुहेलड़ा सुता जिता जगु सबाइआ ॥२॥
ਪਉੜੀ​॥​
Pauree:
पउड़ी ॥
ਵਡਾ​ਤੇਰਾ​ਦਰਬਾਰੁ​ਸਚਾ​ਤੁਧੁ​ਤਖਤੁ​॥​
ਹੇ ਪ੍ਰਭੂ! ਤੇਰਾ ਦਰਬਾਰ ਵੱਡਾ ਹੈ, ਤੇਰਾ ਤਖ਼ਤ ਸਦਾ-ਥਿਰ ਰਹਿਣ ਵਾਲਾ ਹੈ।
The Darbaar of Your Court is glorious and great. Your holy throne is True.
वडा तेरा दरबारु सचा तुधु तखतु ॥
ਸਿਰਿ​ਸਾਹਾ​ਪਾਤਿਸਾਹੁ​ਨਿਹਚਲੁ​ਚਉਰੁ​ਛਤੁ​॥​
ਤੇਰਾ ਚਵਰ ਤੇ ਛਤਰ ਅਟੱਲ ਹੈ, ਤੂੰ (ਦੁਨੀਆ ਦੇ ਸਾਰੇ) ਸ਼ਾਹਾਂ ਦੇ ਸਿਰ ਉਤੇ ਪਾਤਿਸ਼ਾਹ ਹੈਂ।
You are the Emperor over the heads of kings. Your canopy and chauree (fly-brush) are permanent and unchanging.
सिरि साहा पातिसाहु निहचलु चउरु छतु ॥
ਜੋ​ਭਾਵੈ​ਪਾਰਬ੍ਰਹਮ​ਸੋਈ​ਸਚੁ​ਨਿਆਉ​॥​
ਉਹੀ ਇਨਸਾਫ਼ ਅਟੱਲ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ।
That alone is true justice, which is pleasing to the Will of the Supreme Lord God.
जो भावै पारब्रहम सोई सचु निआउ ॥
ਜੇ​ਭਾਵੈ​ਪਾਰਬ੍ਰਹਮ​ਨਿਥਾਵੇ​ਮਿਲੈ​ਥਾਉ​॥​
ਜੇ ਉਸ ਨੂੰ ਚੰਗਾ ਲੱਗੇ ਤਾਂ ਨਿਆਸਰਿਆਂ ਨੂੰ ਆਸਰਾ ਮਿਲ ਜਾਂਦਾ ਹੈ।
Even the homeless receive a home, when it is pleasing to the Will of the Supreme Lord God.
जे भावै पारब्रहम निथावे मिलै थाउ ॥
ਜੋ​ਕੀਨੑੀ​ਕਰਤਾਰਿ​ਸਾਈ​ਭਲੀ​ਗਲ​॥​
(ਜੀਵਾਂ ਵਾਸਤੇ) ਉਹੀ ਗੱਲ ਚੰਗੀ ਹੈ ਜੋ ਕਰਤਾਰ ਨੇ (ਆਪ ਉਹਨਾਂ ਵਾਸਤੇ) ਕੀਤੀ ਹੈ।
Whatever the Creator Lord does, is a good thing.
जो कीनी करतारि साई भली गल ॥
ਜਿਨੑੀ​ਪਛਾਤਾ​ਖਸਮੁ​ਸੇ​ਦਰਗਾਹ​ਮਲ​॥​
ਜਿਨ੍ਹਾਂ ਬੰਦਿਆਂ ਨੇ ਖ਼ਸਮ-ਪ੍ਰਭੂ ਨਾਲ ਸਾਂਝ ਪਾ ਲਈ, ਉਹ ਹਜ਼ੂਰੀ ਪਹਿਲਵਾਨ ਬਣ ਜਾਂਦੇ ਹਨ (ਕੋਈ ਵਿਕਾਰ ਉਹਨਾਂ ਨੂੰ ਪੋਹ ਨਹੀਂ ਸਕਦਾ)।
Those who recognize their Lord and Master, are seated in the Court of the Lord.
जिनी पछाता खसमु से दरगाह मल ॥
ਸਹੀ​ਤੇਰਾ​ਫੁਰਮਾਨੁ​ਕਿਨੈ​ਨ​ਫੇਰੀਐ​॥​
ਹੇ ਪ੍ਰਭੂ! ਤੇਰਾ ਹੁਕਮ (ਸਦਾ) ਠੀਕ ਹੁੰਦਾ ਹੈ, ਕਿਸੇ ਜੀਵ ਨੇ (ਕਦੇ) ਉਹ ਮੋੜਿਆ ਨਹੀਂ।
True is Your Command; no one can challenge it.
सही तेरा फुरमानु किनै न फेरीऐ ॥
ਕਾਰਣ​ਕਰਣ​ਕਰੀਮ​ਕੁਦਰਤਿ​ਤੇਰੀਐ​॥੧੬॥​
ਹੇ ਸ੍ਰਿਸ਼ਟੀ ਦੇ ਰਚਨਹਾਰ! ਹੇ ਜੀਵਾਂ ਉਤੇ ਬਖ਼ਸ਼ਸ਼ ਕਰਨ ਵਾਲੇ! (ਇਹ ਸਾਰੀ) ਤੇਰੀ ਹੀ (ਰਚੀ ਹੋਈ) ਕੁਦਰਤਿ ਹੈ ॥੧੬॥
O Merciful Lord, Cause of causes, Your creative power is all-powerful. ||16||
कारण करण करीम कुदरति तेरीऐ ॥१६॥
ਸਲੋਕ​ਮਃ​੫​॥​
Shalok, Fifth Mahalaa:
सलोक मः ५ ॥
ਸੋਇ​ਸੁਣੰਦੜੀ​ਮੇਰਾ​ਤਨੁ​ਮਨੁ​ਮਉਲਾ​ਨਾਮੁ​ਜਪੰਦੜੀ​ਲਾਲੀ​॥​
(ਹੇ ਪ੍ਰਭੂ!) ਤੇਰੀਆਂ ਸੋਆਂ ਸੁਣ ਕੇ ਮੇਰਾ ਤਨ ਮਨ ਹਰਿਆ ਹੋ ਆਉਂਦਾ ਹੈ, ਤੇਰਾ ਨਾਮ ਜਪਦਿਆਂ ਮੈਨੂੰ ਖ਼ੁਸ਼ੀ ਦੀ ਲਾਲੀ ਚੜ੍ਹ ਜਾਂਦੀ ਹੈ।
Hearing of You, my body and mind have blossomed forth; chanting the Naam, the Name of the Lord, I am flushed with life.
सोइ सुणंदड़ी मेरा तनु मनु मउला नामु जपंदड़ी लाली ॥
ਪੰਧਿ​ਜੁਲੰਦੜੀ​ਮੇਰਾ​ਅੰਦਰੁ​ਠੰਢਾ​ਗੁਰ​ਦਰਸਨੁ​ਦੇਖਿ​ਨਿਹਾਲੀ​॥੧॥​
ਤੇਰੇ ਰਾਹ ਉਤੇ ਤੁਰਦਿਆਂ ਮੇਰਾ ਹਿਰਦਾ ਠਰ ਜਾਂਦਾ ਹੈ ਤੇ ਸਤਿਗੁਰੂ ਦਾ ਦੀਦਾਰ ਕਰ ਕੇ ਮੇਰਾ ਮਨ ਖਿੜ ਪੈਂਦਾ ਹੈ ॥੧॥
Walking on the Path, I have found cool tranquility deep within; gazing upon the Blessed Vision of the Guru's Darshan, I am enraptured. ||1||
पंधि जुलंदड़ी मेरा अंदरु ठंढा गुर दरसनु देखि निहाली ॥१॥
ਮਃ​੫​॥​
Fifth Mahalaa:
मः ५ ॥
ਹਠ​ਮੰਝਾਹੂ​ਮੈ​ਮਾਣਕੁ​ਲਧਾ​॥​
ਮੈਂ ਆਪਣੇ ਹਿਰਦੇ ਵਿਚ ਇਕ ਲਾਲ ਲੱਭਾ ਹੈ,
I have found the jewel within my heart.
हठ मंझाहू मै माणकु लधा ॥
ਮੁਲਿ​ਨ​ਘਿਧਾ​ਮੈ​ਕੂ​ਸਤਿਗੁਰਿ​ਦਿਤਾ​॥​
(ਪਰ ਮੈਂ ਕਿਸੇ) ਮੁੱਲ ਤੋਂ ਨਹੀਂ ਲਿਆ, (ਇਹ ਲਾਲ) ਮੈਨੂੰ ਸਤਿਗੁਰੂ ਨੇ ਦਿੱਤਾ ਹੈ।
I was not charged for it; the True Guru gave it to me.
मुलि न घिधा मै कू सतिगुरि दिता ॥
ਢੂੰਢ​ਵਞਾਈ​ਥੀਆ​ਥਿਤਾ​॥​
(ਇਸ ਦੀ ਬਰਕਤਿ ਨਾਲ) ਮੇਰੀ ਭਟਕਣਾ ਮੁੱਕ ਗਈ ਹੈ, ਮੈਂ ਟਿਕ ਗਿਆ ਹਾਂ।
My search has ended, and I have become stable.
ढूंढ वञाई थीआ थिता ॥
ਜਨਮੁ​ਪਦਾਰਥੁ​ਨਾਨਕ​ਜਿਤਾ​॥੨॥​
ਹੇ ਨਾਨਕ! ਮੈਂ ਮਨੁੱਖਾ ਜੀਵਨ-ਰੂਪ ਕੀਮਤੀ ਚੀਜ਼ (ਦਾ ਲਾਭ) ਹਾਸਲ ਕਰ ਲਿਆ ਹੈ ॥੨॥
O Nanak, I have conquered this priceless human life. ||2||
जनमु पदारथु नानक जिता ॥२॥
ਪਉੜੀ​॥​
Pauree:
पउड़ी ॥
ਜਿਸ​ਕੈ​ਮਸਤਕਿ​ਕਰਮੁ​ਹੋਇ​ਸੋ​ਸੇਵਾ​ਲਾਗਾ​॥​
ਜਿਸ ਮਨੁੱਖ ਦੇ ਮੱਥੇ ਉਤੇ ਪ੍ਰਭੂ ਦੀ ਬਖ਼ਸ਼ਸ਼ (ਦਾ ਲੇਖ) ਹੋਵੇ ਉਹ ਪ੍ਰਭੂ ਦੀ ਸੇਵਾ-ਭਗਤੀ ਵਿਚ ਲੱਗਦਾ ਹੈ।
One who has such good karma inscribed upon his forehead, is committed to the Lord's service.
जिस कै मसतकि करमु होइ सो सेवा लागा ॥
ਜਿਸੁ​ਗੁਰ​ਮਿਲਿ​ਕਮਲੁ​ਪ੍ਰਗਾਸਿਆ​ਸੋ​ਅਨਦਿਨੁ​ਜਾਗਾ​॥​
ਗੁਰੂ ਨੂੰ ਮਿਲ ਕੇ ਜਿਸ ਮਨੁੱਖ ਦਾ ਹਿਰਦਾ-ਕੰਵਲ ਖਿੜ ਪੈਂਦਾ ਹੈ, ਉਹ (ਵਿਕਾਰਾਂ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦਾ ਹੈ।
One whose heart lotus blossoms forth upon meeting the Guru, remains awake and aware, night and day.
जिसु गुर मिलि कमलु प्रगासिआ सो अनदिनु जागा ॥
ਲਗਾ​ਰੰਗੁ​ਚਰਣਾਰਬਿੰਦ​ਸਭੁ​ਭ੍ਰਮੁ​ਭਉ​ਭਾਗਾ​॥​
ਜਿਸ ਮਨੁੱਖ (ਦੇ ਮਨ) ਵਿਚ ਪ੍ਰਭੂ ਦੇ ਸੋਹਣੇ ਚਰਨਾਂ ਦਾ ਪਿਆਰ ਪੈਦਾ ਹੁੰਦਾ ਹੈ, ਉਸ ਦੀ ਭਟਕਣਾ ਉਸ ਦਾ ਡਰ ਭਉ ਦੂਰ ਹੋ ਜਾਂਦਾ ਹੈ,
All doubt and fear run away from one who is in love with the Lord's lotus feet.
लगा रंगु चरणारबिंद सभु भ्रमु भउ भागा ॥