GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 951
Display Settings
Translations
ਮਲੁ​ਕੂੜੀ​ਨਾਮਿ​ਉਤਾਰੀਅਨੁ​ਜਪਿ​ਨਾਮੁ​ਹੋਆ​ਸਚਿਆਰੁ​॥​
ਕੂੜੇ ਪਦਾਰਥਾਂ (ਦੇ ਮੋਹ) ਦੀ ਮੈਲ ਉਸ ਮਨੁੱਖ ਨੇ ਪ੍ਰਭੂ ਦੇ ਨਾਮ ਦੀ ਰਾਹੀਂ ਉਤਾਰ ਲਈ ਹੈ, ਨਾਮ ਜਪ ਕੇ ਉਹ ਸੱਚ ਦਾ ਵਪਾਰੀ ਬਣ ਗਿਆ ਹੈ।
The Naam washes off the filth of falsehood; chanting the Naam, one becomes truthful.
मलु कूड़ी नामि उतारीअनु जपि नामु होआ सचिआरु ॥
ਜਨ​ਨਾਨਕ​ਜਿਸ​ਦੇ​ਏਹਿ​ਚਲਤ​ਹਹਿ​ਸੋ​ਜੀਵਉ​ਦੇਵਣਹਾਰੁ​॥੨॥​
ਹੇ ਦਾਸ ਨਾਨਕ! (ਅਰਦਾਸ ਕਰ ਕਿ) ਜਿਸ ਪ੍ਰਭੂ ਦੇ ਨਾਮ ਵਿਚ ਇਹ ਬਰਕਤਾਂ ਹਨ ਉਹ ਦਾਤਾ ਜੀਊਂਦਾ ਰਹੇ (ਭਾਵ, ਸਦਾ ਅਸਾਡੇ ਸਿਰ ਤੇ ਹੱਥ ਰੱਖੀ ਰੱਖੇ) ॥੨॥
O servant Nanak, wondrous are the plays of the Lord, the Giver of life. ||2||
जन नानक जिस दे एहि चलत हहि सो जीवउ देवणहारु ॥२॥
ਪਉੜੀ​॥​
Pauree:
पउड़ी ॥
ਤੁਧੁ​ਜੇਵਡੁ​ਦਾਤਾ​ਨਾਹਿ​ਕਿਸੁ​ਆਖਿ​ਸੁਣਾਈਐ​॥​
(ਹੇ ਪ੍ਰਭੂ!) ਤੇਰੇ ਜੇਡਾ ਕੋਈ ਦਾਤਾ ਨਹੀਂ, ਕਿਸ ਦੀ ਬਾਬਤ ਆਖ ਕੇ ਦੱਸੀਏ (ਕਿ ਉਹ ਤੇਰੇ ਜੇਡਾ ਦਾਤਾ ਹੈ)? (ਭਾਵ, ਸਭ ਦਾਤਾਂ ਤੈਥੋਂ ਮਿਲਦੀਆਂ ਹਨ, ਨਾਮ-ਅੰਮ੍ਰਿਤ ਦਾ ਦਾਤਾ ਭੀ ਤੂੰ ਹੀ ਹੈਂ।
You are the Great Giver; no other is as great as You. Unto whom should I speak and talk?
तुधु जेवडु दाता नाहि किसु आखि सुणाईऐ ॥
ਗੁਰ​ਪਰਸਾਦੀ​ਪਾਇ​ਜਿਥਹੁ​ਹਉਮੈ​ਜਾਈਐ​॥​
('ਅੰਮ੍ਰਿਤ') ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਜਿਥੋਂ (ਭਾਵ, ਗੁਰੂ ਤੋਂ ਹੀ) ਹਉਮੈ ਨਾਸ ਹੁੰਦੀ ਹੈ;
By Guru's Grace, I find You; You eradicate egotism from within.
गुर परसादी पाइ जिथहु हउमै जाईऐ ॥
ਰਸ​ਕਸ​ਸਾਦਾ​ਬਾਹਰਾ​ਸਚੀ​ਵਡਿਆਈਐ​॥​
(ਨਾਮ-ਅੰਮ੍ਰਿਤ ਦਾ ਦਾਤਾ ਪ੍ਰਭੂ) ਸਾਰੇ ਰਸਾਂ ਤੇ ਸੁਆਦਾਂ (ਦੇ ਪ੍ਰਭਾਵ) ਤੋਂ ਉਤਾਂਹ ਹੈ, ਉਸ ਦੀ ਬਜ਼ੁਰਗੀ ਸਦਾ ਕਾਇਮ ਰਹਿਣ ਵਾਲੀ ਹੈ।
You are beyond sweet and salty flavors; True is Your glorious greatness.
रस कस सादा बाहरा सची वडिआईऐ ॥
ਜਿਸ​ਨੋ​ਬਖਸੇ​ਤਿਸੁ​ਦੇਇ​ਆਪਿ​ਲਏ​ਮਿਲਾਈਐ​॥​
ਪ੍ਰਭੂ ਜਿਸ ਉੱਤੇ ਮੇਹਰ ਕਰਦਾ ਹੈ ਉਸ ਨੂੰ (ਅੰਮ੍ਰਿਤ) ਬਖ਼ਸ਼ਦਾ ਹੈ ਤੇ ਉਸ ਨੂੰ ਆਪ ਹੀ (ਆਪਣੇ ਵਿਚ) ਜੋੜ ਲੈਂਦਾ ਹੈ।
You bless those whom You forgive, and unite them with Yourself.
जिस नो बखसे तिसु देइ आपि लए मिलाईऐ ॥
ਘਟ​ਅੰਤਰਿ​ਅੰਮ੍ਰਿਤੁ​ਰਖਿਓਨੁ​ਗੁਰਮੁਖਿ​ਕਿਸੈ​ਪਿਆਈ​॥੯॥​
(ਉਂਞ ਤਾਂ ਇਹ) ਅੰਮ੍ਰਿਤ ਉਸ ਨੇ ਹਰੇਕ ਦੇ ਹਿਰਦੇ ਵਿਚ ਰੱਖਿਆ ਹੋਇਆ ਹੈ ਪਰ ਜਿਸ ਕਿਸੇ ਨੂੰ ਮਿਲਾਂਦਾ ਹੈ ਗੁਰੂ ਦੀ ਰਾਹੀਂ ਮਿਲਾਂਦਾ ਹੈ ॥੯॥
You have placed the Ambrosial Nectar deep within the heart; the Gurmukh drinks it in. ||9||
घट अंतरि अंम्रितु रखिओनु गुरमुखि किसै पिआई ॥९॥
ਸਲੋਕ​ਮਃ​੩​॥​
Shalok, Third Mahalaa:
सलोक मः ३ ॥
ਬਾਬਾਣੀਆ​ਕਹਾਣੀਆ​ਪੁਤ​ਸਪੁਤ​ਕਰੇਨਿ​॥​
ਸਤਿਗੁਰੂ ਦੀਆਂ ਸਾਖੀਆਂ (ਸਿੱਖ-) ਪੁਤ੍ਰਾਂ ਨੂੰ (ਗੁਰਮੁਖ) ਪੁੱਤਰ ਬਣਾ ਦੇਂਦੀਆਂ ਹਨ;
The stories of one's ancestors make the children good children.
बाबाणीआ कहाणीआ पुत सपुत करेनि ॥
ਜਿ​ਸਤਿਗੁਰ​ਭਾਵੈ​ਸੁ​ਮੰਨਿ​ਲੈਨਿ​ਸੇਈ​ਕਰਮ​ਕਰੇਨਿ​॥​
(ਗੁਰ-ਸਾਖੀਆਂ ਦੀ ਬਰਕਤਿ ਨਾਲ, ਗੁਰਮੁਖ ਸਿੱਖ-ਪੁਤ੍ਰ) ਉਹਨਾਂ ਗੱਲਾਂ ਵਿਚ ਯਕੀਨ ਲਿਆਉਂਦੇ ਹਨ ਤੇ ਉਹ ਕੰਮ ਕਰਦੇ ਹਨ ਜੋ ਸਤਿਗੁਰੂ ਨੂੰ ਭਾਉਂਦੇ ਹਨ।
They accept what is pleasing to the Will of the True Guru, and act accordingly.
जि सतिगुर भावै सु मंनि लैनि सेई करम करेनि ॥
ਜਾਇ​ਪੁਛਹੁ​ਸਿਮ੍ਰਿਤਿ​ਸਾਸਤ​ਬਿਆਸ​ਸੁਕ​ਨਾਰਦ​ਬਚਨ​ਸਭ​ਸ੍ਰਿਸਟਿ​ਕਰੇਨਿ​॥​
(ਜੇ ਇਸ ਗੱਲ ਦੀ ਤਸਦੀਕ ਕਰਨੀ ਹੋਵੇ ਤਾਂ ਪੁਰਾਤਨ ਧਰਮ-ਪੁਸਤਕ) ਸਿਮ੍ਰਿਤੀਆਂ ਤੇ ਸ਼ਾਸਤ੍ਰ (ਤੇ ਪੁਰਾਤਨ ਰਿਸ਼ੀ) ਵਿਆਸ ਸੁਕ ਤੇ ਨਾਰਦ (ਆਦਿਕਾਂ) ਨੂੰ ਪੁੱਛ ਵੇਖੋ (ਭਾਵ, ਉਹਨਾਂ ਦੀਆਂ ਲਿਖਤਾਂ ਪੜ੍ਹ ਵੇਖੋ) ਜੋ ਸਾਰੀ ਸ੍ਰਿਸ਼ਟੀ ਨੂੰ (ਸਾਂਝਾ) ਉਪਦੇਸ਼ ਕਰਦੇ ਰਹੇ ਹਨ।
Go and consult the Simritees, the Shaastras, the writings of Vyaas, Suk Dayv, Naarad, and all those who preach to the world.
जाइ पुछहु सिम्रिति सासत बिआस सुक नारद बचन सभ स्रिसटि करेनि ॥
ਸਚੈ​ਲਾਏ​ਸਚਿ​ਲਗੇ​ਸਦਾ​ਸਚੁ​ਸਮਾਲੇਨਿ​॥​
ਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ (ਸਤਿਗੁਰੂ ਦੇ ਕੌਤਕਾਂ ਦੀ ਯਾਦ ਵਿਚ) ਲਾਇਆ, ਉਹ ਸੱਚੇ ਪ੍ਰਭੂ ਵਿਚ (ਭੀ) ਜੁੜੇ, ਉਹ ਸਦਾ ਸੱਚੇ ਪ੍ਰਭੂ ਨੂੰ (ਭੀ) ਚੇਤੇ ਰੱਖਦੇ ਹਨ।
Those, whom the True Lord attaches, are attached to the Truth; they contemplate the True Name forever.
सचै लाए सचि लगे सदा सचु समालेनि ॥
ਨਾਨਕ​ਆਏ​ਸੇ​ਪਰਵਾਣੁ​ਭਏ​ਜਿ​ਸਗਲੇ​ਕੁਲ​ਤਾਰੇਨਿ​॥੧॥​
ਹੇ ਨਾਨਕ! (ਉਹ ਨਿਰੇ ਆਪ ਨਹੀਂ ਤਰੇ, ਆਪਣੀਆਂ) ਸਾਰੀਆਂ ਕੁਲਾਂ ਭੀ ਤਾਰਦੇ ਹਨ, ਉਹਨਾਂ ਦਾ ਹੀ ਜਗਤ ਵਿਚ ਆਉਣਾ ਕਬੂਲ ਹੈ ॥੧॥
O Nanak, their coming into the world is approved; they redeem all their ancestors. ||1||
नानक आए से परवाणु भए जि सगले कुल तारेनि ॥१॥
ਮਃ​੩​॥​
Third Mahalaa:
मः ३ ॥
ਗੁਰੂ​ਜਿਨਾ​ਕਾ​ਅੰਧੁਲਾ​ਸਿਖ​ਭੀ​ਅੰਧੇ​ਕਰਮ​ਕਰੇਨਿ​॥​
ਜਿਨ੍ਹਾਂ ਮਨੁੱਖਾਂ ਦਾ ਗੁਰੂ (ਆਪ) ਅਗਿਆਨੀ ਅੰਨ੍ਹਾ ਹੈ ਉਹ ਸਿੱਖ ਭੀ ਅੰਨ੍ਹੇ ਕੰਮ (ਭਾਵ, ਮੰਦੇ ਕੰਮ) ਹੀ ਕਰਦੇ ਹਨ।
The disciples whose teacher is blind, act blindly as well.
गुरू जिना का अंधुला सिख भी अंधे करम करेनि ॥
ਓਇ​ਭਾਣੈ​ਚਲਨਿ​ਆਪਣੈ​ਨਿਤ​ਝੂਠੋ​ਝੂਠੁ​ਬੋਲੇਨਿ​॥​
(ਅੰਨ੍ਹੇ ਗੁਰੂ ਦੇ) ਉਹ (ਸਿੱਖ) ਆਪਣੀ ਮਰਜ਼ੀ ਦੇ ਮਗਰ ਲੱਗਦੇ ਹਨ, ਤੇ ਸਦਾ ਝੂਠ ਬੋਲਦੇ ਹਨ।
They walk according to their own wills, and continually speak falsehood and lies.
ओइ भाणै चलनि आपणै नित झूठो झूठु बोलेनि ॥
ਕੂੜੁ​ਕੁਸਤੁ​ਕਮਾਵਦੇ​ਪਰ​ਨਿੰਦਾ​ਸਦਾ​ਕਰੇਨਿ​॥​
ਝੂਠ ਤੇ ਠੱਗੀ ਕਮਾਂਦੇ ਹਨ, ਸਦਾ ਦੂਜਿਆਂ ਦੀ ਨਿੰਦਿਆ ਕਰਦੇ ਹਨ;
They practice falsehood and deception, and endlessly slander others.
कूड़ु कुसतु कमावदे पर निंदा सदा करेनि ॥
ਓਇ​ਆਪਿ​ਡੁਬੇ​ਪਰ​ਨਿੰਦਕਾ​ਸਗਲੇ​ਕੁਲ​ਡੋਬੇਨਿ​॥​
ਦੂਜਿਆਂ ਦੀ ਨਿੰਦਾ ਕਰਨ ਵਾਲੇ ਉਹ ਮਨੁੱਖ ਆਪ ਭੀ ਡੁੱਬਦੇ ਹਨ ਤੇ ਆਪਣੀਆਂ ਸਾਰੀਆਂ ਕੁਲਾਂ ਭੀ ਗ਼ਰਕ ਕਰਦੇ ਹਨ।
Slandering others, they drown themselves, and drown all their generations as well.
ओइ आपि डुबे पर निंदका सगले कुल डोबेनि ॥
ਨਾਨਕ​ਜਿਤੁ​ਓਇ​ਲਾਏ​ਤਿਤੁ​ਲਗੇ​ਉਇ​ਬਪੁੜੇ​ਕਿਆ​ਕਰੇਨਿ​॥੨॥​
(ਪਰ) ਹੇ ਨਾਨਕ! ਉਹ ਬਿਚਾਰੇ ਕਰਨ ਭੀ ਕੀਹ? ਜਿਧਰ ਉਹਨਾਂ ਨੂੰ (ਪ੍ਰਭੂ ਨੇ) ਲਾਇਆ ਹੈ ਉਹ ਓਧਰ ਹੀ ਲੱਗੇ ਹੋਏ ਹਨ ॥੨॥
O Nanak, whatever the Lord links them to, to that they are linked; what can the poor creatures do? ||2||
नानक जितु ओइ लाए तितु लगे उइ बपुड़े किआ करेनि ॥२॥
ਪਉੜੀ​॥​
Pauree:
पउड़ी ॥
ਸਭ​ਨਦਰੀ​ਅੰਦਰਿ​ਰਖਦਾ​ਜੇਤੀ​ਸਿਸਟਿ​ਸਭ​ਕੀਤੀ​॥​
(ਪ੍ਰਭੂ ਨੇ) ਜਿਤਨੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸ ਸਾਰੀ ਨੂੰ ਆਪਣੀ ਨਜ਼ਰ ਹੇਠ ਰੱਖਦਾ ਹੈ।
He keeps all under His Gaze; He created the entire Universe.
सभ नदरी अंदरि रखदा जेती सिसटि सभ कीती ॥
ਇਕਿ​ਕੂੜਿ​ਕੁਸਤਿ​ਲਾਇਅਨੁ​ਮਨਮੁਖ​ਵਿਗੂਤੀ​॥​
ਉਸ ਨੇ ਕਈ ਜੀਵਾਂ ਨੂੰ ਝੂਠ ਤੇ ਠੱਗੀ ਵਿਚ ਲਾ ਰੱਖਿਆ ਹੈ, ਉਹ ਜੀਵ ਆਪਣੇ ਮਨ ਦੇ ਪਿੱਛੇ ਤੁਰ ਕੇ ਖ਼ੁਆਰ ਹੋ ਰਹੇ ਹਨ।
He has linked some to falsehood and deception; these self-willed manmukhs are plundered.
इकि कूड़ि कुसति लाइअनु मनमुख विगूती ॥
ਗੁਰਮੁਖਿ​ਸਦਾ​ਧਿਆਈਐ​ਅੰਦਰਿ​ਹਰਿ​ਪ੍ਰੀਤੀ​॥​
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦੇ ਹਨ ਉਹ ਸਦਾ ਪ੍ਰਭੂ ਨੂੰ ਧਿਆਉਂਦੇ ਹਨ ਕਿਉਂਕਿ ਉਹਨਾਂ ਦੇ ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਹੈ।
The Gurmukhs meditate on the Lord forever; their inner beings are filled with love.
गुरमुखि सदा धिआईऐ अंदरि हरि प्रीती ॥
ਜਿਨ​ਕਉ​ਪੋਤੈ​ਪੁੰਨੁ​ਹੈ​ਤਿਨੑ​ਵਾਤਿ​ਸਿਪੀਤੀ​॥​
ਜਿਨ੍ਹਾਂ ਦੇ ਪੱਲੇ (ਕੋਈ ਪਿਛਲੀ ਕੀਤੀ) ਭਲਾਈ ਹੈ ਉਹਨਾਂ ਦੇ ਮੂੰਹ ਵਿਚ (ਪ੍ਰਭੂ ਦੀ) ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ।
Those who have the treasure of virtue, chant the Praises of the Lord.
जिन कउ पोतै पुंनु है तिन वाति सिपीती ॥
ਨਾਨਕ​ਨਾਮੁ​ਧਿਆਈਐ​ਸਚੁ​ਸਿਫਤਿ​ਸਨਾਈ​॥੧੦॥​
ਹੇ ਨਾਨਕ! ਨਾਮ ਹੀ ਸਿਮਰਨਾ ਚਾਹੀਦਾ ਹੈ। ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸਦਾ ਕਾਇਮ ਰਹਿਣ ਵਾਲੀ ਚੀਜ਼ ਹੈ ॥੧੦॥
O Nanak, meditate on the Naam, and the Glorious Praises of the True Lord. ||10||
नानक नामु धिआईऐ सचु सिफति सनाई ॥१०॥
ਸਲੋਕੁ​ਮਃ​੧​॥​
Shalok, First Mahalaa:
सलोकु मः १ ॥
ਸਤੀ​ਪਾਪੁ​ਕਰਿ​ਸਤੁ​ਕਮਾਹਿ​॥​
ਜੋ ਮਨੁੱਖ ਆਪਣੇ ਆਪ ਨੂੰ ਧਰਮੀ (ਭਾਵ, ਸੁੱਚੇ ਆਚਰਨ ਵਾਲੇ) ਅਖਵਾਂਦੇ ਹਨ ਉਹ (ਲੁਕ ਕੇ) ਵਿਕਾਰ ਕਰ ਕੇ ਭੀ (ਬਾਹਰ) ਜ਼ਾਹਰ ਇਹੀ ਕਰਦੇ ਹਨ ਕਿ ਧਰਮ ਕਮਾ ਰਹੇ ਹਨ।
Men of charity gather wealth by committing sins, and then give it away in donations to charity.
सती पापु करि सतु कमाहि ॥
ਗੁਰ​ਦੀਖਿਆ​ਘਰਿ​ਦੇਵਣ​ਜਾਹਿ​॥​
(ਆਪਣੇ ਆਪ ਨੂੰ) ਗੁਰੂ (ਕਹਾਣ ਵਾਲੇ) (ਮਾਇਆ ਦੀ ਖ਼ਾਤਰ) ਚੇਲਿਆਂ ਦੇ ਘਰ ਵਿਚ ਸਿੱਖਿਆ ਦੇਣ ਜਾਂਦੇ ਹਨ।
Their spiritual teachers go to their homes to instruct them.
गुर दीखिआ घरि देवण जाहि ॥
ਇਸਤਰੀ​ਪੁਰਖੈ​ਖਟਿਐ​ਭਾਉ​॥​
(ਅਖਵਾਂਦੀ ਪਤਿਬ੍ਰਤਾ ਹੈ ਪਰ) ਇਸਤ੍ਰੀ ਦਾ ਆਪਣੇ ਪਤੀ ਨਾਲ ਪਿਆਰ ਤਾਂ ਹੀ ਹੈ ਜੇ ਉਹ ਖੱਟ ਕੇ ਲਿਆਵੇ,
The woman loves the man only for his wealth;
इसतरी पुरखै खटिऐ भाउ ॥
ਭਾਵੈ​ਆਵਉ​ਭਾਵੈ​ਜਾਉ​॥​
(ਨਹੀਂ ਤਾਂ) ਪਤੀ ਚਾਹੇ ਘਰ ਆਵੇ ਚਾਹੇ ਚਲਾ ਜਾਏ (ਇਸਤ੍ਰੀ ਪਰਵਾਹ ਨਹੀਂ ਕਰਦੀ)।
they come and go as they please.
भावै आवउ भावै जाउ ॥
ਸਾਸਤੁ​ਬੇਦੁ​ਨ​ਮਾਨੈ​ਕੋਇ​॥​
(ਬ੍ਰਾਹਮਣ ਦਾ ਹਾਲ ਤੱਕੋ) ਕੋਈ ਭੀ ਵੇਦ ਸ਼ਾਸਤ੍ਰ ਨਹੀਂ ਮੰਨ ਰਿਹਾ,
No one obeys the Shaastras or the Vedas.
सासतु बेदु न मानै कोइ ॥
ਆਪੋ​ਆਪੈ​ਪੂਜਾ​ਹੋਇ​॥​
ਆਪੋ ਆਪਣੀ ਗ਼ਰਜ਼ ਦੀ ਹੀ ਪੂਜਾ ਹੋ ਰਹੀ ਹੈ।
Everyone worships himself.
आपो आपै पूजा होइ ॥
ਕਾਜੀ​ਹੋਇ​ਕੈ​ਬਹੈ​ਨਿਆਇ​॥​
ਕਾਜ਼ੀ ਬਣ ਕੇ (ਦੂਜਿਆਂ ਦਾ) ਨਿਆਂ ਕਰਨ ਬੈਠਦਾ ਹੈ,
Becoming judges, they sit and administer justice.
काजी होइ कै बहै निआइ ॥
ਫੇਰੇ​ਤਸਬੀ​ਕਰੇ​ਖੁਦਾਇ​॥​
ਤਸਬੀ ਫੇਰਦਾ ਹੈ ਖ਼ੁਦਾ ਖ਼ੁਦਾ ਆਖਦਾ ਹੈ,
They chant on their malas, and call upon God.
फेरे तसबी करे खुदाइ ॥
ਵਢੀ​ਲੈ​ਕੈ​ਹਕੁ​ਗਵਾਏ​॥​
(ਪਰ ਨਿਆਂ ਕਰਨ ਵੇਲੇ) ਵੱਢੀ ਲੈ ਕੇ (ਦੂਜੇ ਦਾ) ਹੱਕ ਮਾਰਦਾ ਹੈ,
They accept bribes, and block justice.
वढी लै कै हकु गवाए ॥
ਜੇ​ਕੋ​ਪੁਛੈ​ਤਾ​ਪੜਿ​ਸੁਣਾਏ​॥​
ਜੇ ਕੋਈ (ਉਸ ਦੇ ਇਸ ਕੰਮ ਤੇ) ਇਤਰਾਜ਼ ਕਰੇ ਤਾਂ (ਕੋਈ ਨ ਕੋਈ ਸ਼ਰ੍ਹਾ ਦੀ ਗੱਲ) ਪੜ੍ਹ ਕੇ ਸੁਣਾ ਦੇਂਦਾ ਹੈ।
If someone asks them, they read quotations from their books.
जे को पुछै ता पड़ि सुणाए ॥
ਤੁਰਕ​ਮੰਤ੍ਰੁ​ਕਨਿ​ਰਿਦੈ​ਸਮਾਹਿ​॥​
(ਹਿੰਦੂ ਆਗੂਆਂ ਦਾ ਹਾਲ ਤੱਕੋ, ਆਪਣੇ) ਕੰਨ ਤੇ ਹਿਰਦੇ ਵਿਚ (ਤਾਂ) ਤੁਰਕ (ਹਾਕਮਾਂ) ਦਾ ਹੁਕਮ ਟਿਕਾਈ ਰੱਖਦੇ ਹਨ,
The Muslim scriptures are in their ears and in their hearts.
तुरक मंत्रु कनि रिदै समाहि ॥
ਲੋਕ​ਮੁਹਾਵਹਿ​ਚਾੜੀ​ਖਾਹਿ​॥​
ਲੋਕਾਂ ਨੂੰ ਲੁਟਾਂਦੇ ਹਨ ਉਹਨਾਂ ਦੀ ਚੁਗ਼ਲੀ (ਹਾਕਮਾਂ ਪਾਸ) ਕਰਦੇ ਹਨ।
They plunder the people, and engage in gossip and flattery.
लोक मुहावहि चाड़ी खाहि ॥
ਚਉਕਾ​ਦੇ​ਕੈ​ਸੁਚਾ​ਹੋਇ​॥​
(ਨਿਰਾ) ਚੌਕਾ ਦੇ ਕੇ ਹੀ ਜੋ ਸੁੱਚਾ ਬਣਿਆ ਫਿਰਦਾ ਹੈ,
They anoint their kitchens to try to become pure.
चउका दे कै सुचा होइ ॥
ਐਸਾ​ਹਿੰਦੂ​ਵੇਖਹੁ​ਕੋਇ​॥​
ਵੇਖੋ ਐਸੇ ਹਿੰਦੂ ਵਲ!
Behold, such is the Hindu.
ऐसा हिंदू वेखहु कोइ ॥
ਜੋਗੀ​ਗਿਰਹੀ​ਜਟਾ​ਬਿਭੂਤ​॥​
ਜੋਗੀ ਨੇ ਜਟਾਂ ਰੱਖੀਆਂ ਹੋਈਆਂ ਹਨ, ਸੁਆਹ ਭੀ ਮਲੀ ਹੋਈ ਹੈ,
The Yogi, with matted hair and ashes on his body, has become a householder.
जोगी गिरही जटा बिभूत ॥
ਆਗੈ​ਪਾਛੈ​ਰੋਵਹਿ​ਪੂਤ​॥​
ਪਰ ਹੈ ਗ੍ਰਿਹਸਤੀ, ਉਸ ਦੇ ਅੱਗੇ ਪਿੱਛੇ ਅੰਞਾਣੇ ਰੋਂਦੇ ਫਿਰਦੇ ਹਨ।
The children weep in front of him and behind him.
आगै पाछै रोवहि पूत ॥
ਜੋਗੁ​ਨ​ਪਾਇਆ​ਜੁਗਤਿ​ਗਵਾਈ​॥​
ਜੋਗ-ਮਾਰਗ ਭੀ ਨਾਹ ਲੱਭਾ ਤੇ ਜੀਉਣ ਦੀ ਜੁਗਤਿ ਭੀ ਗਵਾ ਬੈਠਾ ਹੈ।
He does not attain Yoga - he has lost his way.
जोगु न पाइआ जुगति गवाई ॥
ਕਿਤੁ​ਕਾਰਣਿ​ਸਿਰਿ​ਛਾਈ​ਪਾਈ​॥​
ਸਿਰ ਉਤੇ ਸੁਆਹ ਉਸ ਨੇ ਕਾਹਦੇ ਲਈ ਪਾਈ ਹੈ?
Why does he apply ashes to his forehead?
कितु कारणि सिरि छाई पाई ॥
ਨਾਨਕ​ਕਲਿ​ਕਾ​ਏਹੁ​ਪਰਵਾਣੁ​॥​
ਹੇ ਨਾਨਕ! ਇਹ ਹੈ ਕਲਿਜੁਗ ਦਾ ਪ੍ਰਭਾਵ,
O Nanak, this is the sign of the Dark Age of Kali Yuga;
नानक कलि का एहु परवाणु ॥
ਆਪੇ​ਆਖਣੁ​ਆਪੇ​ਜਾਣੁ​॥੧॥​
ਕਿ ਕਲਿਜੁਗ ਆਪ ਹੀ (ਭਾਵ, ਕਲਿਜੁਗੀ ਸੁਭਾਵ ਵਾਲਾ ਬੰਦਾ ਆਪ ਹੀ) ਚੌਧਰੀ ਹੈ ਤੇ ਆਪ ਹੀ ਆਪਣੀ ਕਰਤੂਤ ਦੀ ਵਡਿਆਈ ਕਰਨ ਵਾਲਾ ਹੈ ॥੧॥
everyone says that he himself knows. ||1||
आपे आखणु आपे जाणु ॥१॥
ਮਃ​੧​॥​
First Mahalaa:
मः १ ॥
ਹਿੰਦੂ​ਕੈ​ਘਰਿ​ਹਿੰਦੂ​ਆਵੈ​॥​
(ਕਿਸੇ ਖਤ੍ਰੀ ਆਦਿਕ) ਹਿੰਦੂ ਦੇ ਘਰ ਵਿਚ ਬ੍ਰਾਹਮਣ ਆਉਂਦਾ ਹੈ,
The Hindu comes to the house of a Hindu.
हिंदू कै घरि हिंदू आवै ॥
ਸੂਤੁ​ਜਨੇਊ​ਪੜਿ​ਗਲਿ​ਪਾਵੈ​॥​
ਤੇ (ਮੰਤ੍ਰ ਆਦਿਕ) ਪੜ੍ਹ ਕੇ (ਉਸ ਖੱਤ੍ਰੀ ਦੇ) ਗਲ ਵਿਚ ਧਾਗਾ ਜਨੇਊ ਪਾ ਦੇਂਦਾ ਹੈ।
He puts the sacred thread around his neck and reads the scriptures.
सूतु जनेऊ पड़ि गलि पावै ॥
ਸੂਤੁ​ਪਾਇ​ਕਰੇ​ਬੁਰਿਆਈ​॥​
(ਇਹ ਮਨੁੱਖ ਜਨੇਊ ਤਾਂ ਪਾ ਲੈਂਦਾ ਹੈ, ਪਰ) ਜਨੇਊ ਪਾ ਕੇ ਭੀ ਮੰਦ-ਕਰਮ ਕਰੀ ਜਾਂਦਾ ਹੈ।
He puts on the thread, but does evil deeds.
सूतु पाइ करे बुरिआई ॥
ਨਾਤਾ​ਧੋਤਾ​ਥਾਇ​ਨ​ਪਾਈ​॥​
(ਇਸ ਤਰ੍ਹਾਂ ਨਿੱਤ) ਨ੍ਹਾਉਣ ਧੋਣ ਨਾਲ ਉਹ (ਪ੍ਰਭੂ ਦੇ ਦਰ ਤੇ) ਕਬੂਲ ਨਹੀਂ ਹੋ ਜਾਂਦਾ।
His cleansings and washings will not be approved.
नाता धोता थाइ न पाई ॥
ਮੁਸਲਮਾਨੁ​ਕਰੇ​ਵਡਿਆਈ​॥​
ਮੁਸਲਮਾਨ ਮਨੁੱਖ (ਦੀਨ ਦੀ) ਵਡਿਆਈ ਕਰਦਾ ਹੈ,
The Muslim glorifies his own faith.
मुसलमानु करे वडिआई ॥