GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 948
Display Settings
Translations
ਸੋ​ਸਹੁ​ਸਾਂਤਿ​ਨ​ਦੇਵਈ​ਕਿਆ​ਚਲੈ​ਤਿਸੁ​ਨਾਲਿ​॥​
(ਪਰ ਇਸ ਤਰ੍ਹਾਂ) ਉਹ ਖਸਮ (ਪ੍ਰਭੂ) (ਹਿਰਦੇ ਵਿਚ) ਸ਼ਾਂਤੀ ਨਹੀਂ ਦੇਂਦਾ, ਉਹ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ।
My Husband Lord has not blessed me with peace and tranquility; what will work with Him?
सो सहु सांति न देवई किआ चलै तिसु नालि ॥
ਗੁਰ​ਪਰਸਾਦੀ​ਹਰਿ​ਧਿਆਈਐ​ਅੰਤਰਿ​ਰਖੀਐ​ਉਰ​ਧਾਰਿ​॥​
(ਪਰ, ਹਾਂ) ਸਤਿਗੁਰੂ ਦੀ ਮੇਹਰ ਨਾਲ ਪ੍ਰਭੂ ਸਿਮਰਿਆ ਜਾ ਸਕਦਾ ਹੈ ਤੇ ਹਿਰਦੇ ਦੇ ਅੰਦਰ ਰੱਖਿਆ ਜਾ ਸਕਦਾ ਹੈ।
By Guru's Grace, I meditate on the Lord; I enshrine Him deep within my heart.
गुर परसादी हरि धिआईऐ अंतरि रखीऐ उर धारि ॥
ਨਾਨਕ​ਘਰਿ​ਬੈਠਿਆ​ਸਹੁ​ਪਾਇਆ​ਜਾ​ਕਿਰਪਾ​ਕੀਤੀ​ਕਰਤਾਰਿ​॥੧॥​
ਹੇ ਨਾਨਕ! (ਗੁਰੂ ਦੀ ਮੇਹਰ ਨਾਲ) ਮੈਂ ਘਰ ਵਿਚ ਬੈਠਿਆਂ ਖਸਮ ਲੱਭ ਲਿਆ ਜਦੋਂ ਕਰਤਾਰ ਨੇ (ਮੇਰੇ ਉਤੇ) ਕਿਰਪਾ ਕੀਤੀ (ਤੇ ਗੁਰੂ ਮਿਲਾਇਆ) ॥੧॥
O Nanak, seated in her own home, she finds her Husband Lord, when the Creator Lord grants His Grace. ||1||
नानक घरि बैठिआ सहु पाइआ जा किरपा कीती करतारि ॥१॥
ਮਃ​੩​॥​
Third Mahalaa:
मः ३ ॥
ਧੰਧਾ​ਧਾਵਤ​ਦਿਨੁ​ਗਇਆ​ਰੈਣਿ​ਗਵਾਈ​ਸੋਇ​॥​
ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦਾ (ਸਾਰਾ) ਦਿਨ (ਦੁਨੀਆ ਦੇ) ਧੰਧਿਆਂ ਵਿਚ ਭਟਕਦਿਆਂ ਬੀਤ ਜਾਂਦਾ ਹੈ, ਤੇ ਰਾਤ ਨੂੰ ਉਹ ਸੌਂ ਕੇ ਗੰਵਾ ਲੈਂਦਾ ਹੈ,
Chasing after worldly affairs, the day is wasted, and the night passes in sleep.
धंधा धावत दिनु गइआ रैणि गवाई सोइ ॥
ਕੂੜੁ​ਬੋਲਿ​ਬਿਖੁ​ਖਾਇਆ​ਮਨਮੁਖਿ​ਚਲਿਆ​ਰੋਇ​॥​
(ਇਹਨਾਂ ਧੰਧਿਆਂ ਵਿਚ ਪਿਆ ਹੋਇਆ) ਝੂਠ ਬੋਲ ਕੇ ਜ਼ਹਿਰ ਖਾਂਦਾ ਹੈ (ਭਾਵ, ਦੁਨੀਆ ਦੇ ਪਦਾਰਥ ਮਾਣਦਾ ਹੈ) ਤੇ (ਅੰਤ ਨੂੰ ਏਥੋਂ) ਰੋ ਕੇ ਤੁਰ ਪੈਂਦਾ ਹੈ।
Speaking lies, one eats poison; the self-willed manmukh departs, crying out in pain.
कूड़ु बोलि बिखु खाइआ मनमुखि चलिआ रोइ ॥
ਸਿਰੈ​ਉਪਰਿ​ਜਮ​ਡੰਡੁ​ਹੈ​ਦੂਜੈ​ਭਾਇ​ਪਤਿ​ਖੋਇ​॥​
ਉਸ ਦੇ ਸਿਰ ਉਤੇ ਮੌਤ ਦਾ ਡੰਡਾ (ਤਿਆਰ ਰਹਿੰਦਾ) ਹੈ, (ਭਾਵ, ਹਰ ਵੇਲੇ ਮੌਤ ਤੋਂ ਡਰਦਾ ਹੈ), (ਪ੍ਰਭੂ ਨੂੰ ਵਿਸਾਰ ਕੇ) ਹੋਰ ਵਿਚ ਪਿਆਰ ਦੇ ਕਾਰਣ (ਆਪਣੀ) ਇੱਜ਼ਤ ਗੰਵਾ ਲੈਂਦਾ ਹੈ।
The Messenger of Death holds his club over the mortal's head; in the love of duality, he loses his honor.
सिरै उपरि जम डंडु है दूजै भाइ पति खोइ ॥
ਹਰਿ​ਨਾਮੁ​ਕਦੇ​ਨ​ਚੇਤਿਓ​ਫਿਰਿ​ਆਵਣ​ਜਾਣਾ​ਹੋਇ​॥​
ਉਸ ਨੇ ਪਰਮਾਤਮਾ ਦਾ ਨਾਮ ਤਾਂ ਕਦੇ ਯਾਦ ਨਹੀਂ ਕੀਤਾ ਹੁੰਦਾ (ਇਸ ਲਈ) ਮੁੜ ਮੁੜ ਜਨਮ ਮਰਨ ਦਾ ਗੇੜ (ਉਸ ਨੂੰ ਨਸੀਬ) ਹੁੰਦਾ ਹੈ।
He never even thinks of the Name of the Lord; over and over again, he comes and goes in reincarnation.
हरि नामु कदे न चेतिओ फिरि आवण जाणा होइ ॥
ਗੁਰ​ਪਰਸਾਦੀ​ਹਰਿ​ਮਨਿ​ਵਸੈ​ਜਮ​ਡੰਡੁ​ਨ​ਲਾਗੈ​ਕੋਇ​॥​
(ਪਰ ਜਿਸ ਮਨੁੱਖ ਦੇ) ਮਨ ਵਿਚ ਸਤਿਗੁਰੂ ਦੀ ਮੇਹਰ ਨਾਲ ਪਰਮਾਤਮਾ ਵੱਸਦਾ ਹੈ ਉਸ ਨੂੰ ਕੋਈ ਮੌਤ ਦਾ ਡੰਡਾ ਨਹੀਂ ਲੱਗਦਾ (ਭਾਵ, ਉਸ ਨੂੰ ਮੌਤ ਡਰਾ ਨਹੀਂ ਸਕਦੀ)।
But if, by Guru's Grace, the Lord's Name comes to dwell in his mind, then the Messenger of Death will not strike him down with his club.
गुर परसादी हरि मनि वसै जम डंडु न लागै कोइ ॥
ਨਾਨਕ​ਸਹਜੇ​ਮਿਲਿ​ਰਹੈ​ਕਰਮਿ​ਪਰਾਪਤਿ​ਹੋਇ​॥੨॥​
ਹੇ ਨਾਨਕ! ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ (ਇਹ ਅਵਸਥਾ ਉਸ ਨੂੰ) ਪਰਮਾਤਮਾ ਦੀ ਕਿਰਪਾ ਨਾਲ ਮਿਲ ਜਾਂਦੀ ਹੈ ॥੨॥
Then, O Nanak, he merges intuitively into the Lord, receiving His Grace. ||2||
नानक सहजे मिलि रहै करमि परापति होइ ॥२॥
ਪਉੜੀ​॥​
Pauree:
पउड़ी ॥
ਇਕਿ​ਆਪਣੀ​ਸਿਫਤੀ​ਲਾਇਅਨੁ​ਦੇ​ਸਤਿਗੁਰ​ਮਤੀ​॥​
(ਇਸ "ਵੇਕੀ ਸ੍ਰਿਸਟਿ" ਵਿਚ, ਪ੍ਰਭੂ ਨੇ) ਕਈ ਜੀਵਾਂ ਨੂੰ ਸਤਿਗੁਰੂ ਦੀ ਮੱਤ ਦੇ ਕੇ ਆਪਣੀ ਸਿਫ਼ਤ-ਸਾਲਾਹ ਵਿਚ ਲਾਇਆ ਹੋਇਆ ਹੈ,
Some are linked to His Praises, when the Lord blesses them with the Guru's Teachings.
इकि आपणी सिफती लाइअनु दे सतिगुर मती ॥
ਇਕਨਾ​ਨੋ​ਨਾਉ​ਬਖਸਿਓਨੁ​ਅਸਥਿਰੁ​ਹਰਿ​ਸਤੀ​॥​
ਕਈ ਜੀਵਾਂ ਨੂੰ ਸਦਾ ਕਾਇਮ ਰਹਿਣ ਵਾਲੇ ਹਰੀ ਨੇ ਆਪਣਾ ਸਦਾ-ਥਿਰ ਰਹਿਣ ਵਾਲਾ 'ਨਾਮ' ਬਖ਼ਸ਼ਿਆ ਹੋਇਆ ਹੈ।
Some are blessed with the Name of the eternal, unchanging True Lord.
इकना नो नाउ बखसिओनु असथिरु हरि सती ॥
ਪਉਣੁ​ਪਾਣੀ​ਬੈਸੰਤਰੋ​ਹੁਕਮਿ​ਕਰਹਿ​ਭਗਤੀ​॥​
ਹਵਾ, ਪਾਣੀ, ਅੱਗ (ਆਦਿਕ ਤੱਤ ਭੀ) ਉਸ ਦੇ ਹੁਕਮ ਵਿਚ ਤੁਰ ਕੇ ਉਸ ਦੀ ਭਗਤੀ ਕਰ ਰਹੇ ਹਨ,
Water, air and fire, by His Will, worship Him.
पउणु पाणी बैसंतरो हुकमि करहि भगती ॥
ਏਨਾ​ਨੋ​ਭਉ​ਅਗਲਾ​ਪੂਰੀ​ਬਣਤ​ਬਣਤੀ​॥​
ਇਹਨਾਂ (ਤੱਤਾਂ) ਨੂੰ ਉਸ ਮਾਲਕ ਦਾ ਬੜਾ ਡਰ ਰਹਿੰਦਾ ਹੈ, (ਸੋ, ਜਗਤ ਦੀ ਕਿਆ ਅਸਚਰਜ) ਮੁਕੰਮਲ ਬਣਤਰ ਬਣੀ ਹੋਈ ਹੈ।
They are held in the Fear of God; He has formed the perfect form.
एना नो भउ अगला पूरी बणत बणती ॥
ਸਭੁ​ਇਕੋ​ਹੁਕਮੁ​ਵਰਤਦਾ​ਮੰਨਿਐ​ਸੁਖੁ​ਪਾਈ​॥੩॥​
ਹਰ ਥਾਂ ਪ੍ਰਭੂ ਦਾ ਹੀ ਹੁਕਮ ਚੱਲ ਰਿਹਾ ਹੈ। (ਪ੍ਰਭੂ ਦੇ ਹੁਕਮ ਨੂੰ) ਮੰਨਿਆਂ (ਭਾਵ, ਹੁਕਮ ਵਿਚ ਤੁਰਿਆਂ ਹੀ) ਸੁਖ ਪਾਈਦਾ ਹੈ ॥੩॥
The Hukam, the Command of the One Lord is all-pervasive; accepting it, peace is found. ||3||
सभु इको हुकमु वरतदा मंनिऐ सुखु पाई ॥३॥
ਸਲੋਕੁ​॥​
Shalok:
सलोकु ॥
ਕਬੀਰ​ਕਸਉਟੀ​ਰਾਮ​ਕੀ​ਝੂਠਾ​ਟਿਕੈ​ਨ​ਕੋਇ​॥​
ਹੇ ਕਬੀਰ! ਪਰਮਾਤਮਾ ਦੀ ਕਸਵੱਟੀ (ਐਸਾ ਨਿਖੇੜਾ ਕਰਨ ਵਾਲੀ ਹੈ ਕਿ ਇਸ) ਉੱਤੇ ਝੂਠਾ ਮਨੁੱਖ ਪੂਰਾ ਨਹੀਂ ਉਤਰ ਸਕਦਾ।
Kabeer, such is the touchstone of the Lord; the false cannot even touch it.
कबीर कसउटी राम की झूठा टिकै न कोइ ॥
ਰਾਮ​ਕਸਉਟੀ​ਸੋ​ਸਹੈ​ਜੋ​ਮਰਜੀਵਾ​ਹੋਇ​॥੧॥​
ਪਰਮਾਤਮਾ ਦੀ ਪਰਖ ਵਿਚ ਉਹੀ ਪੂਰਾ ਉਤਰਦਾ ਹੈ ਜੋ ਦੁਨੀਆ ਵਲੋਂ ਮਰ ਕੇ ਰੱਬ ਵਲ ਜੀਊ ਪਿਆ ਹੈ ॥੧॥
He alone passes this test of the Lord, who remains dead while yet alive. ||1||
राम कसउटी सो सहै जो मरजीवा होइ ॥१॥
ਮਃ​੩​॥​
Third Mahalaa:
मः ३ ॥
ਕਿਉ​ਕਰਿ​ਇਹੁ​ਮਨੁ​ਮਾਰੀਐ​ਕਿਉ​ਕਰਿ​ਮਿਰਤਕੁ​ਹੋਇ​॥​
ਕਿਵੇਂ ਇਸ ਮਨ ਨੂੰ ਮਾਰੀਏ? ਕਿਵੇਂ ਇਹ ਮਨ ਦੁਨੀਆ ਦੇ ਚਸਕਿਆਂ ਵਲੋਂ ਹਟੇ?
How can this mind be conquered? How can it be killed?
किउ करि इहु मनु मारीऐ किउ करि मिरतकु होइ ॥
ਕਹਿਆ​ਸਬਦੁ​ਨ​ਮਾਨਈ​ਹਉਮੈ​ਛਡੈ​ਨ​ਕੋਇ​॥​
ਕੋਈ ਭੀ ਮਨੁੱਖ ਆਖਿਆਂ (ਭਾਵ, ਸਮਝਾਇਆਂ) ਨਾਹ ਗੁਰੂ ਦੇ ਸ਼ਬਦ ਨੂੰ ਮੰਨਦਾ ਹੈ ਤੇ ਨਾਹ ਹਉਮੈ ਛੱਡਦਾ ਹੈ।
If one does not accept the Word of the Shabad, egotism does not depart.
कहिआ सबदु न मानई हउमै छडै न कोइ ॥
ਗੁਰ​ਪਰਸਾਦੀ​ਹਉਮੈ​ਛੁਟੈ​ਜੀਵਨ​ਮੁਕਤੁ​ਸੋ​ਹੋਇ​॥​
ਸਤਿਗੁਰੂ ਦੀ ਮੇਹਰ ਨਾਲ ਹਉਮੈ ਦੂਰ ਹੁੰਦੀ ਹੈ। (ਜਿਸ ਦੀ ਹਉਮੈ ਨਾਸ ਹੁੰਦੀ ਹੈ) ਉਹ ਮਨੁੱਖ ਜਗਤ ਵਿਚ ਰਹਿੰਦਾ ਹੋਇਆ ਜਗਤ ਦੇ ਚਸਕਿਆਂ ਵਲੋਂ ਹਟਿਆ ਰਹਿੰਦਾ ਹੈ।
By Guru's Grace, egotism is eradicated, and then, one is Jivan Mukta - liberated while yet alive.
गुर परसादी हउमै छुटै जीवन मुकतु सो होइ ॥
ਨਾਨਕ​ਜਿਸ​ਨੋ​ਬਖਸੇ​ਤਿਸੁ​ਮਿਲੈ​ਤਿਸੁ​ਬਿਘਨੁ​ਨ​ਲਾਗੈ​ਕੋਇ​॥੨॥​
ਹੇ ਨਾਨਕ! ਜਿਸ ਮਨੁੱਖ ਤੇ ਪ੍ਰਭੂ ਮੇਹਰ ਕਰਦਾ ਹੈ ਉਸ ਨੂੰ (ਜੀਵਨ ਮੁਕਤਿ ਦਾ ਦਰਜਾ) ਪ੍ਰਾਪਤ ਹੋ ਜਾਂਦਾ ਹੈ ਤੇ (ਉਸ ਦੇ ਜ਼ਿੰਦਗੀ ਦੇ ਸਫ਼ਰ ਵਿਚ ਮਾਇਕ ਰਸਾਂ ਦੀ) ਕੋਈ ਰੁਕਾਵਟ ਨਹੀਂ ਆਉਂਦੀ ॥੨॥
O Nanak, one whom the Lord forgives is united with Him, and then no obstacles block his way. ||2||
नानक जिस नो बखसे तिसु मिलै तिसु बिघनु न लागै कोइ ॥२॥
ਮਃ​੩​॥​
Third Mahalaa:
मः ३ ॥
ਜੀਵਤ​ਮਰਣਾ​ਸਭੁ​ਕੋ​ਕਹੈ​ਜੀਵਨ​ਮੁਕਤਿ​ਕਿਉ​ਹੋਇ​॥​
(ਜਗਤ ਵਿਚ) ਜਿਊਂਦਿਆਂ (ਜਗਤ ਵਲੋਂ) ਮਰਨ ਦੀਆਂ ਗੱਲਾਂ ਹਰ ਕੋਈ ਕਰਦਾ ਹੈ, ਪਰ ਇਹ 'ਜੀਵਨ-ਮੁਕਤੀ' (ਦੀ ਅਵਸਥਾ) ਪ੍ਰਾਪਤ ਕਿਵੇਂ ਹੋਵੇ?
Everyone can say that they are dead while yet alive; how can they be liberated while yet alive?
जीवत मरणा सभु को कहै जीवन मुकति किउ होइ ॥
ਭੈ​ਕਾ​ਸੰਜਮੁ​ਜੇ​ਕਰੇ​ਦਾਰੂ​ਭਾਉ​ਲਾਏਇ​॥​
ਜੇ ਮਨੁੱਖ (ਦੁਨੀਆ ਦੇ ਚਸਕਿਆਂ ਦੀ ਵਿਹੁ ਨੂੰ ਦੂਰ ਕਰਨ ਲਈ) ਪਰਮਾਤਮਾ ਦਾ ਪਿਆਰ (-ਰੂਪ) ਦਵਾਈ ਵਰਤੇ ਤੇ ਪ੍ਰਭੂ ਦੇ ਡਰ ਦਾ ਪਰਹੇਜ਼ ਬਣਾਏ (ਭਾਵ, ਜਿਉਂ ਜਿਉਂ ਮਨੁੱਖ ਇਹ ਡਰ ਦਿਲ ਵਿਚ ਰੱਖੇਗਾ ਕਿ ਪ੍ਰਭੂ ਤਾਂ ਹਰ ਵੇਲੇ ਅੰਗ-ਸੰਗ ਹੈ ਉਸ ਤੋਂ ਕੋਈ ਲੁਕਾ ਨਹੀਂ ਹੋ ਸਕਦਾ)
If someone restrains himself through the Fear of God, and takes the medicine of the Love of God,
भै का संजमु जे करे दारू भाउ लाएइ ॥
ਅਨਦਿਨੁ​ਗੁਣ​ਗਾਵੈ​ਸੁਖ​ਸਹਜੇ​ਬਿਖੁ​ਭਵਜਲੁ​ਨਾਮਿ​ਤਰੇਇ​॥​
ਤੇ ਹਰ ਰੋਜ਼ ਨਿੱਤ ਆਨੰਦ ਨਾਲ ਅਡੋਲਤਾ ਵਿਚ ਟਿਕ ਕੇ ਪ੍ਰਭੂ ਦੇ ਗੁਣ ਗਾਏ ਤਾਂ ਪ੍ਰਭੂ ਦੇ ਨਾਮ ਦੀ ਰਾਹੀਂ ਉਹ ਇਸ ਵਿਹੁ-ਰੂਪ ਸੰਸਾਰ-ਸਮੁੰਦਰ ਨੂੰ ਤਰ ਜਾਂਦਾ ਹੈ।
night and day, he sings the Glorious Praises of the Lord. In celestial peace and poise, he crosses over the poisonous, terrifying world-ocean, through the Naam, the Name of the Lord.
अनदिनु गुण गावै सुख सहजे बिखु भवजलु नामि तरेइ ॥
ਨਾਨਕ​ਗੁਰਮੁਖਿ​ਪਾਈਐ​ਜਾ​ਕਉ​ਨਦਰਿ​ਕਰੇਇ​॥੩॥​
ਹੇ ਨਾਨਕ! ਜਿਸ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਇਹ (ਜੀਵਨ-ਮੁਕਤੀ ਦੀ ਅਵਸਥਾ) ਸਤਿਗੁਰੂ ਦੀ ਰਾਹੀਂ ਮਿਲਦੀ ਹੈ ॥੩॥
O Nanak, the Gurmukh finds the Lord; he is blessed with His Glance of Grace. ||3||
नानक गुरमुखि पाईऐ जा कउ नदरि करेइ ॥३॥
ਪਉੜੀ​॥​
Pauree:
पउड़ी ॥
ਦੂਜਾ​ਭਾਉ​ਰਚਾਇਓਨੁ​ਤ੍ਰੈ​ਗੁਣ​ਵਰਤਾਰਾ​॥​
(ਜੀਵਾਂ ਦਾ) ਮਾਇਆ ਨਾਲ ਪਿਆਰ ਤੇ ਮਾਇਆ ਦੇ ਤਿੰਨਾਂ ਗੁਣਾਂ ਦਾ ਵਰਤਾਰਾ (ਭਾਵ, ਪ੍ਰਭਾਵ) ਭੀ ਉਸ ਸਿਰਜਣਹਾਰ ਨੇ (ਆਪ ਹੀ) ਪੈਦਾ ਕੀਤਾ ਹੈ;
God created the love of duality, and the three modes which pervade the universe.
दूजा भाउ रचाइओनु त्रै गुण वरतारा ॥
ਬ੍ਰਹਮਾ​ਬਿਸਨੁ​ਮਹੇਸੁ​ਉਪਾਇਅਨੁ​ਹੁਕਮਿ​ਕਮਾਵਨਿ​ਕਾਰਾ​॥​
(ਤਿੰਨਾਂ ਗੁਣਾਂ ਤੋਂ ਤਿੰਨੇ ਦੇਵਤੇ) ਬ੍ਰਹਮਾ ਵਿਸ਼ਨੂ ਤੇ ਸ਼ਿਵ ਉਸ ਨੇ (ਆਪ ਹੀ) ਉਪਾਏ ਹਨ, (ਇਹ ਤ੍ਰੈਵੇ) ਉਸ ਦੇ ਹੁਕਮ ਵਿਚ ਹੀ ਕਾਰ ਕਰ ਰਹੇ ਹਨ।
He created Brahma, Vishnu and Shiva, who act according to His Will.
ब्रहमा बिसनु महेसु उपाइअनु हुकमि कमावनि कारा ॥
ਪੰਡਿਤ​ਪੜਦੇ​ਜੋਤਕੀ​ਨਾ​ਬੂਝਹਿ​ਬੀਚਾਰਾ​॥​
ਜੋਤਸ਼ੀ (ਆਦਿਕ) ਵਿਦਵਾਨ ਲੋਕ (ਵਿਚਾਰ ਵਾਲੀਆਂ ਪੁਸਤਕਾਂ) ਪੜ੍ਹਦੇ ਹਨ ਪਰ (ਪ੍ਰਭੂ ਦੇ ਇਸ ਕੌਤਕ ਦੀ) ਵੀਚਾਰ ਨੂੰ ਸਮਝਦੇ ਨਹੀਂ ਹਨ।
The Pandits, the religious scholars, and the astrologers study their books, but they do not understand contemplation.
पंडित पड़दे जोतकी ना बूझहि बीचारा ॥
ਸਭੁ​ਕਿਛੁ​ਤੇਰਾ​ਖੇਲੁ​ਹੈ​ਸਚੁ​ਸਿਰਜਣਹਾਰਾ​॥​
(ਹੇ ਪ੍ਰਭੂ!) (ਇਹ ਜਗਤ-ਰਚਨਾ) ਸਾਰਾ ਹੀ ਤੇਰਾ (ਇਕ) ਖੇਲ ਹੈ, ਤੂੰ (ਇਸ ਖੇਲ ਨੂੰ) ਬਣਾਣ ਵਾਲਾ ਹੈਂ ਤੇ ਸਦਾ ਕਾਇਮ ਰਹਿਣ ਵਾਲਾ ਹੈਂ।
Everything is Your play, O True Creator Lord.
सभु किछु तेरा खेलु है सचु सिरजणहारा ॥
ਜਿਸੁ​ਭਾਵੈ​ਤਿਸੁ​ਬਖਸਿ​ਲੈਹਿ​ਸਚਿ​ਸਬਦਿ​ਸਮਾਈ​॥੪॥​
ਜੋ ਤੈਨੂੰ ਭਾਉਂਦਾ ਹੈ ਉਸ ਉਤੇ ਬਖ਼ਸ਼ਸ਼ ਕਰਦਾ ਹੈਂ ਤੇ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੇ ਸੱਚੇ ਸਰੂਪ ਵਿਚ ਟਿਕਿਆ ਰਹਿੰਦਾ ਹੈ ॥੪॥
As it pleases You, You bless us with forgiveness, and merge us in the True Word of the Shabad. ||4||
जिसु भावै तिसु बखसि लैहि सचि सबदि समाई ॥४॥
ਸਲੋਕੁ​ਮਃ​੩​॥​
Shalok, Third Mahalaa:
सलोकु मः ३ ॥
ਮਨ​ਕਾ​ਝੂਠਾ​ਝੂਠੁ​ਕਮਾਵੈ​॥​
(ਜੋ ਮਨੁੱਖ) ਮਨ ਦਾ ਝੂਠਾ ਹੈ (ਭਾਵ, ਮਨ ਵਿਚ ਝੂਠ ਹੈ, ਤਪ ਦੇ ਉਲਟ ਭਾਵ ਹਨ) ਤੇ ਝੂਠ ਕਮਾਂਦਾ ਹੈ (ਭਾਵ, ਬਾਹਰੋਂ ਤਪਾ ਹੈ ਪਰ ਕਮਾਈ ਤਪੇ ਵਾਲੀ ਨਹੀਂ),
The man of false mind practices falsehood.
मन का झूठा झूठु कमावै ॥
ਮਾਇਆ​ਨੋ​ਫਿਰੈ​ਤਪਾ​ਸਦਾਵੈ​॥​
(ਉਂਞ ਤਾਂ) ਮਾਇਆ ਦੀ ਖ਼ਾਤਰ ਫਿਰਦਾ ਹੈ (ਪਰ ਆਪਣੇ ਆਪ ਨੂੰ) ਤਪਾ ਅਖਵਾਂਦਾ ਹੈ,
He runs after Maya, and yet pretends to be a man of disciplined meditation.
माइआ नो फिरै तपा सदावै ॥
ਭਰਮੇ​ਭੂਲਾ​ਸਭਿ​ਤੀਰਥ​ਗਹੈ​॥​
(ਆਪਣੇ ਆਪ ਨੂੰ ਤਪਾ ਸਮਝਣ ਦੇ) ਭੁਲੇਖੇ ਵਿਚ ਭੁੱਲਾ ਹੋਇਆ ਸਾਰੇ ਤੀਰਥ ਗਾਂਹਦਾ ਹੈ,
Deluded by doubt, he visits all the sacred shrines of pilgrimage.
भरमे भूला सभि तीरथ गहै ॥
ਓਹੁ​ਤਪਾ​ਕੈਸੇ​ਪਰਮ​ਗਤਿ​ਲਹੈ​॥​
ਅਜੇਹਾ ਤਪਾ ਉੱਚੀ ਆਤਮਕ ਅਵਸਥਾ ਕਿਵੇਂ ਪ੍ਰਾਪਤ ਕਰੇ?
How can such a man of disciplined meditation attain the supreme status?
ओहु तपा कैसे परम गति लहै ॥
ਗੁਰ​ਪਰਸਾਦੀ​ਕੋ​ਸਚੁ​ਕਮਾਵੈ​॥​
ਜੋ ਤਪਾ ਗੁਰੂ ਦੀ ਕਿਰਪਾ ਨਾਲ ਸੱਚ ਕਮਾਂਦਾ ਹੈ (ਭਾਵ, ਪ੍ਰਭੂ ਦੀ ਹੋਂਦ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਂਦਾ ਹੈ)
By Guru's Grace, one lives the Truth.
गुर परसादी को सचु कमावै ॥
ਨਾਨਕ​ਸੋ​ਤਪਾ​ਮੋਖੰਤਰੁ​ਪਾਵੈ​॥੧॥​
ਹੇ ਨਾਨਕ! ਉਹ ਅੰਦਰਲੀ ਮੁਕਤੀ ਪ੍ਰਾਪਤ ਕਰਦਾ ਹੈ ॥੧॥
O Nanak, such a man of disciplined meditation attains liberation. ||1||
नानक सो तपा मोखंतरु पावै ॥१॥
ਮਃ​੩​॥​
Third Mahalaa:
मः ३ ॥
ਸੋ​ਤਪਾ​ਜਿ​ਇਹੁ​ਤਪੁ​ਘਾਲੇ​॥​
ਉਹ ਮਨੁੱਖ (ਅਸਲ) ਤਪਾ ਹੈ ਜੋ ਇਹ ਤਪ ਕਮਾਂਦਾ ਹੈ-
He alone is a man of disciplined meditation, who practices this self-discipline.
सो तपा जि इहु तपु घाले ॥
ਸਤਿਗੁਰ​ਨੋ​ਮਿਲੈ​ਸਬਦੁ​ਸਮਾਲੇ​॥​
ਸਤਿਗੁਰੂ ਨੂੰ ਮਿਲਦਾ ਹੈ (ਗੁਰੂ ਦੀ ਸਰਣ ਪੈਂਦਾ ਹੈ) ਤੇ ਗੁਰੂ ਦਾ ਸ਼ਬਦ (ਹਿਰਦੇ ਵਿਚ) ਸਾਂਭ ਕੇ ਰੱਖਦਾ ਹੈ।
Meeting with the True Guru, he contemplates the Word of the Shabad.
सतिगुर नो मिलै सबदु समाले ॥
ਸਤਿਗੁਰ​ਕੀ​ਸੇਵਾ​ਇਹੁ​ਤਪੁ​ਪਰਵਾਣੁ​॥​
ਸਤਿਗੁਰ ਦੀ (ਦੱਸੀ ਹੋਈ) ਕਾਰ ਕਰਨੀ-ਇਹ ਤਪ (ਪ੍ਰਭੂ ਦੀਆਂ ਨਜ਼ਰਾਂ ਵਿਚ) ਕਬੂਲ ਹੈ।
Serving the True Guru - this is the only acceptable disciplined meditation.
सतिगुर की सेवा इहु तपु परवाणु ॥
ਨਾਨਕ​ਸੋ​ਤਪਾ​ਦਰਗਹ​ਪਾਵੈ​ਮਾਣੁ​॥੨॥​
ਹੇ ਨਾਨਕ! ਇਹ ਤਪ ਕਰਨ ਵਾਲਾ ਤਪਾ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ॥੨॥
O Nanak, such a man of disciplined meditation is honored in the Court of the Lord. ||2||
नानक सो तपा दरगह पावै माणु ॥२॥
ਪਉੜੀ​॥​
Pauree:
पउड़ी ॥
ਰਾਤਿ​ਦਿਨਸੁ​ਉਪਾਇਅਨੁ​ਸੰਸਾਰ​ਕੀ​ਵਰਤਣਿ​॥​
(ਇਸ 'ਵੇਕੀ ਸ੍ਰਿਸਟਿ' ਵਿਚ) ਸੰਸਾਰ ਦੀ ਵਰਤੋਂ ਵਿਹਾਰ ਵਾਸਤੇ ਉਸ (ਪ੍ਰਭੂ) ਨੇ ਰਾਤ ਤੇ ਦਿਨ ਪੈਦਾ ਕੀਤੇ ਹਨ;
He created the night and the day, for the activities of the world.
राति दिनसु उपाइअनु संसार की वरतणि ॥