GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 929
Display Settings
Translations
ਸਾਧ​ਪਠਾਏ​ਆਪਿ​ਹਰਿ​ਹਮ​ਤੁਮ​ਤੇ​ਨਾਹੀ​ਦੂਰਿ​॥​
ਪ੍ਰਭੂ ਨੇ ਆਪ (ਹੀ) ਗੁਰੂ ਨੂੰ (ਜਗਤ ਵਿਚ) ਭੇਜਿਆ। (ਗੁਰੂ ਨੇ ਆ ਕੇ ਦੱਸਿਆ ਕਿ) ਪਰਮਾਤਮਾ ਅਸਾਂ ਜੀਵਾਂ ਤੋਂ ਦੂਰ ਨਹੀਂ ਹੈ।
The Lord Himself sent His Holy Saints, to tell us that He is not far away.
साध पठाए आपि हरि हम तुम ते नाही दूरि ॥
ਨਾਨਕ​ਭ੍ਰਮ​ਭੈ​ਮਿਟਿ​ਗਏ​ਰਮਣ​ਰਾਮ​ਭਰਪੂਰਿ​॥੨॥​
ਹੇ ਨਾਨਕ! (ਗੁਰੂ ਨੇ ਦੱਸਿਆ ਕਿ) ਸਰਬ-ਵਿਆਪਕ ਪਰਮਾਤਮਾ ਦਾ ਸਿਮਰਨ ਕਰਨ ਨਾਲ ਮਨ ਦੀਆਂ ਭਟਕਣਾਂ ਅਤੇ ਸਾਰੇ ਡਰ ਦੂਰ ਹੋ ਜਾਂਦੇ ਹਨ ॥੨॥
O Nanak, doubt and fear are dispelled, chanting the Name of the all-pervading Lord. ||2||
नानक भ्रम भै मिटि गए रमण राम भरपूरि ॥२॥
ਛੰਤੁ​॥​
ਛੰਤੁ।
Chhant:
छंतु ॥
ਰੁਤਿ​ਸਿਸੀਅਰ​ਸੀਤਲ​ਹਰਿ​ਪ੍ਰਗਟੇ​ਮੰਘਰ​ਪੋਹਿ​ਜੀਉ​॥​
ਮੰਘਰ ਮੋਹ ਦੇ ਮਹੀਨੇ ਵਿਚ ਸਿਆਲ ਦੀ ਰੁੱਤ (ਆ ਕੇ) ਠੰਢ ਵਰਤਾਂਦੀ ਹੈ, (ਇਸੇ ਤਰ੍ਹਾਂ ਜਿਸ ਜੀਵ ਦੇ ਹਿਰਦੇ ਵਿਚ) ਪਰਮਾਤਮਾ ਦਾ ਪਰਕਾਸ਼ ਆ ਹੁੰਦਾ ਹੈ।
In the cold season of Maghar and Poh, the Lord reveals Himself.
रुति सिसीअर सीतल हरि प्रगटे मंघर पोहि जीउ ॥
ਜਲਨਿ​ਬੁਝੀ​ਦਰਸੁ​ਪਾਇਆ​ਬਿਨਸੇ​ਮਾਇਆ​ਧ੍ਰੋਹ​ਜੀਉ​॥​
ਜਿਹੜਾ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ, ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਸ ਦੇ ਅੰਦਰੋਂ ਮਾਇਆ ਦੇ ਵਲ-ਛਲ ਮੁੱਕ ਜਾਂਦੇ ਹਨ।
My burning desires were quenched, when I obtained the Blessed Vision of His Darshan; the fraudulent illusion of Maya is gone.
जलनि बुझी दरसु पाइआ बिनसे माइआ ध्रोह जीउ ॥
ਸਭਿ​ਕਾਮ​ਪੂਰੇ​ਮਿਲਿ​ਹਜੂਰੇ​ਹਰਿ​ਚਰਣ​ਸੇਵਕਿ​ਸੇਵਿਆ​॥​
ਪ੍ਰਭੂ ਦੀ ਹਜ਼ੂਰੀ ਵਿਚ ਟਿਕ ਕੇ ਪ੍ਰਭੂ ਦੇ ਜਿਸ ਚਰਨ-ਸੇਵਕ ਨੇ ਪ੍ਰਭੂ ਦੀ ਸੇਵਾ-ਭਗਤੀ ਕੀਤੀ, ਉਸ ਦੀਆਂ ਮਨੋ-ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ।
All my desires have been fulfilled, meeting the Lord face-to-face; I am His servant, I serve at His feet.
सभि काम पूरे मिलि हजूरे हरि चरण सेवकि सेविआ ॥
ਹਾਰ​ਡੋਰ​ਸੀਗਾਰ​ਸਭਿ​ਰਸ​ਗੁਣ​ਗਾਉ​ਅਲਖ​ਅਭੇਵਿਆ​॥​
(ਜਿਵੇਂ ਪਤੀ-ਮਿਲਾਪ ਨਾਲ ਇਸਤ੍ਰੀ ਦੇ) ਹਾਰ ਡੋਰ ਆਦਿਕ ਸਾਰੇ ਸ਼ਿੰਗਾਰ (ਸਫਲ ਹੋ ਜਾਂਦੇ ਹਨ, ਇਸੇ ਤਰ੍ਹਾਂ ਪ੍ਰਭੂ-ਪਤੀ ਦੇ ਮਿਲਾਪ ਵਿਚ ਹੀ ਜੀਵ-ਇਸਤ੍ਰੀ ਲਈ) ਸਾਰੇ ਆਨੰਦ ਹਨ (ਤਾਂ ਤੇ, ਹੇ ਭਾਈ!) ਅਲੱਖ ਅਭੇਵ ਪ੍ਰਭੂ ਦੇ ਗੁਣ ਗਾਂਦੇ ਰਿਹਾ ਕਰੋ।
My necklaces, hair-ties, all decorations and adornments, are in singing the Glorious Praises of the unseen, mysterious Lord.
हार डोर सीगार सभि रस गुण गाउ अलख अभेविआ ॥
ਭਾਉ​ਭਗਤਿ​ਗੋਵਿੰਦ​ਬਾਂਛਤ​ਜਮੁ​ਨ​ਸਾਕੈ​ਜੋਹਿ​ਜੀਉ​॥​
ਗੋਬਿੰਦ ਦਾ ਪ੍ਰੇਮ ਮੰਗਦਿਆਂ ਗੋਬਿੰਦ ਦੀ ਭਗਤੀ (ਦੀ ਦਾਤਿ) ਮੰਗਦਿਆਂ ਮੌਤ ਦਾ ਸਹਿਮ ਕਦੇ ਪੋਹ ਨਹੀਂ ਸਕਦਾ।
I long for loving devotion to the Lord of the Universe, and so the Messenger of Death cannot even see me.
भाउ भगति गोविंद बांछत जमु न साकै जोहि जीउ ॥
ਬਿਨਵੰਤਿ​ਨਾਨਕ​ਪ੍ਰਭਿ​ਆਪਿ​ਮੇਲੀ​ਤਹ​ਨ​ਪ੍ਰੇਮ​ਬਿਛੋਹ​ਜੀਉ​॥੬॥​
ਨਾਨਕ ਬੇਨਤੀ ਕਰਦਾ ਹੈ-ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ, ਉਸ ਦੇ ਹਿਰਦੇ ਵਿਚ ਪ੍ਰਭੂ-ਪਿਆਰ ਦੀ ਅਣਹੋਂਦ ਨਹੀਂ ਹੁੰਦੀ ॥੬॥
Prays Nanak, God has united me with Himself; I shall never suffer separation from my Beloved again. ||6||
बिनवंति नानक प्रभि आपि मेली तह न प्रेम बिछोह जीउ ॥६॥
ਸਲੋਕ​॥​
Shalok:
सलोक ॥
ਹਰਿ​ਧਨੁ​ਪਾਇਆ​ਸੋਹਾਗਣੀ​ਡੋਲਤ​ਨਾਹੀ​ਚੀਤ​॥​
ਉਸ ਦਾ ਚਿੱਤ (ਕਦੇ ਮਾਇਆ ਵਾਲੇ ਪਾਸੇ) ਡੋਲਦਾ ਨਹੀਂ, ਜਿਸ ਭਾਗਾਂ ਵਾਲੀ ਜੀਵ-ਇਸਤ੍ਰੀ ਨੇ ਪ੍ਰਭੂ ਦਾ ਨਾਮ-ਧਨ ਹਾਸਲ ਕਰ ਲਿਆ,
The happy soul bride has found the wealth of the Lord; her consciousness does not waver.
हरि धनु पाइआ सोहागणी डोलत नाही चीत ॥
ਸੰਤ​ਸੰਜੋਗੀ​ਨਾਨਕਾ​ਗ੍ਰਿਹਿ​ਪ੍ਰਗਟੇ​ਪ੍ਰਭ​ਮੀਤ​॥੧॥​
ਹੇ ਨਾਨਕ! ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਸੰਤਾਂ ਦੀ ਸੰਗਤ ਦੀ ਬਰਕਤਿ ਨਾਲ ਮਿੱਤਰ ਪ੍ਰਭੂ ਜੀ ਪਰਗਟ ਹੋ ਪਏ ॥੧॥
Joining together with the Saints, O Nanak, God, my Friend, has revealed Himself in my home. ||1||
संत संजोगी नानका ग्रिहि प्रगटे प्रभ मीत ॥१॥
ਨਾਦ​ਬਿਨੋਦ​ਅਨੰਦ​ਕੋਡ​ਪ੍ਰਿਅ​ਪ੍ਰੀਤਮ​ਸੰਗਿ​ਬਨੇ​॥​
ਪਿਆਰੇ ਪ੍ਰੀਤਮ-ਪ੍ਰਭੂ ਦੇ ਚਰਨਾਂ ਵਿਚ ਜੁੜਿਆਂ (ਮਾਨੋ, ਅਨੇਕਾਂ) ਰਾਗਾਂ ਤਮਾਸ਼ਿਆਂ ਤੇ ਕੌਤਕਾਂ ਦੇ ਆਨੰਦ (ਮਾਣ ਲਈਦੇ ਹਨ)।
With her Beloved Husband Lord, she enjoys millions of melodies, pleasures and joys.
नाद बिनोद अनंद कोड प्रिअ प्रीतम संगि बने ॥
ਮਨ​ਬਾਂਛਤ​ਫਲ​ਪਾਇਆ​ਹਰਿ​ਨਾਨਕ​ਨਾਮ​ਭਨੇ​॥੨॥​
ਹੇ ਨਾਨਕ! ਪਰਮਾਤਮਾ ਦਾ ਨਾਮ ਉਚਾਰਿਆਂ ਮਨ-ਮੰਗੀਆਂ ਮੁਰਾਦਾਂ ਮਿਲ ਜਾਂਦੀਆਂ ਹਨ ॥੨॥
The fruits of the mind's desires are obtained, O Nanak, chanting the Lord's Name. ||2||
मन बांछत फल पाइआ हरि नानक नाम भने ॥२॥
ਛੰਤੁ​॥​
ਛੰਤੁ।
Chhant:
छंतु ॥
ਹਿਮਕਰ​ਰੁਤਿ​ਮਨਿ​ਭਾਵਤੀ​ਮਾਘੁ​ਫਗਣੁ​ਗੁਣਵੰਤ​ਜੀਉ​॥​
(ਹੇ ਸਹੇਲੀਓ!) ਮਾਘ (ਦਾ ਮਹੀਨਾ) ਫੱਗਣ (ਦਾ ਮਹੀਨਾ, ਇਹ ਦੋਵੇਂ ਭੀ ਬੜੀਆਂ) ਖ਼ੂਬੀਆਂ ਵਾਲੇ ਹਨ, (ਇਹਨਾਂ ਮਹੀਨਿਆਂ ਦੀ) ਬਰਫ਼ਾਨੀ ਰੁੱਤ ਮਨਾਂ ਵਿਚ ਪਿਆਰੀ ਲੱਗਦੀ ਹੈ, (ਇਸੇ ਤਰ੍ਹਾਂ ਜਿਸ ਹਿਰਦੇ ਵਿਚ ਠੰਢ ਦਾ ਪੁੰਜ ਪ੍ਰਭੂ ਆ ਵੱਸਦਾ ਹੈ, ਉਥੇ ਭੀ ਵਿਕਾਰਾਂ ਦੀ ਤਪਸ਼ ਮੁੱਕ ਜਾਂਦੀ ਹੈ)।
The snowy winter season, the months of Maagh and Phagun, are pleasing and ennobling to the mind.
हिमकर रुति मनि भावती माघु फगणु गुणवंत जीउ ॥
ਸਖੀ​ਸਹੇਲੀ​ਗਾਉ​ਮੰਗਲੋ​ਗ੍ਰਿਹਿ​ਆਏ​ਹਰਿ​ਕੰਤ​ਜੀਉ​॥​
ਹੇ ਸਹੇਲੀਓ! ਤੁਸੀ (ਸ਼ਾਂਤੀ ਦੇ ਸੋਮੇ ਪਰਮਾਤਮਾ ਦੀ) ਸਿਫ਼ਤ-ਸਾਲਾਹ ਦਾ ਗੀਤ ਗਾਇਆ ਕਰੋ। (ਜਿਹੜੀ-ਜੀਵ-ਇਸਤ੍ਰੀ ਇਹ ਉੱਦਮ ਕਰਦੀ ਹੈ, ਉਸ ਦੇ) ਹਿਰਦੇ-ਘਰ ਵਿਚ ਪ੍ਰਭੂ-ਪਤੀ ਆ ਪਰਗਟਦਾ ਹੈ।
O my friends and companions, sing the songs of joy; my Husband Lord has come into my home.
सखी सहेली गाउ मंगलो ग्रिहि आए हरि कंत जीउ ॥
ਗ੍ਰਿਹਿ​ਲਾਲ​ਆਏ​ਮਨਿ​ਧਿਆਏ​ਸੇਜ​ਸੁੰਦਰਿ​ਸੋਹੀਆ​॥​
ਹੇ ਸਹੇਲੀਓ! (ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ) ਪ੍ਰੀਤਮ ਪ੍ਰਭੂ ਜੀ ਆ ਵੱਸਦੇ ਹਨ, (ਜਿਹੜੀ ਜੀਵ-ਇਸਤ੍ਰੀ ਆਪਣੇ) ਮਨ ਵਿਚ ਪ੍ਰਭੂ-ਪਤੀ ਦਾ ਧਿਆਨ ਧਰਦੀ ਹੈ, (ਉਸ ਦੇ ਹਿਰਦੇ ਦੀ) ਸੇਜ ਸੋਹਣੀ ਸੁੰਦਰ ਹੋ ਜਾਂਦੀ ਹੈ।
My Beloved has come into my home; I meditate on Him in my mind. The bed of my heart is beautifully adorned.
ग्रिहि लाल आए मनि धिआए सेज सुंदरि सोहीआ ॥
ਵਣੁ​ਤ੍ਰਿਣੁ​ਤ੍ਰਿਭਵਣ​ਭਏ​ਹਰਿਆ​ਦੇਖਿ​ਦਰਸਨ​ਮੋਹੀਆ​॥​
ਉਹ ਜੀਵ-ਇਸਤ੍ਰੀ (ਉਸ ਸਰਬ-ਵਿਆਪਕ ਦਾ) ਦਰਸ਼ਨ ਕਰ ਕੇ ਮਸਤ ਰਹਿੰਦੀ ਹੈ, ਉਸ ਨੂੰ ਜੰਗਲ, ਘਾਹ-ਬੂਟ, ਤਿੰਨ ਭਵਨ ਹਰੇ-ਭਰੇ ਦਿੱਸਦੇ ਹਨ।
The woods, the meadows and the three worlds have blossomed forth in their greenery; gazing upon the Blessed Vision of His Darshan, I am fascinated.
वणु त्रिणु त्रिभवण भए हरिआ देखि दरसन मोहीआ ॥
ਮਿਲੇ​ਸੁਆਮੀ​ਇਛ​ਪੁੰਨੀ​ਮਨਿ​ਜਪਿਆ​ਨਿਰਮਲ​ਮੰਤ​ਜੀਉ​॥​
ਹੇ ਸਹੇਲੀਓ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਮਿਲ ਪੈਂਦਾ ਹੈ, ਜਿਹੜੀ ਜੀਵ-ਇਸਤ੍ਰੀ ਆਪਣੇ ਮਨ ਵਿਚ ਉਸ ਦਾ ਪਵਿੱਤਰ ਨਾਮ-ਮੰਤ੍ਰ ਜਪਦੀ ਹੈ, ਉਸ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ।
I have met my Lord and Master, and my desires are fulfilled; my mind chants His Immaculate Mantra.
मिले सुआमी इछ पुंनी मनि जपिआ निरमल मंत जीउ ॥
ਬਿਨਵੰਤਿ​ਨਾਨਕ​ਨਿਤ​ਕਰਹੁ​ਰਲੀਆ​ਹਰਿ​ਮਿਲੇ​ਸ੍ਰੀਧਰ​ਕੰਤ​ਜੀਉ​॥੭॥​
ਨਾਨਕ ਬੇਨਤੀ ਕਰਦਾ ਹੈ-ਹੇ ਸਹੇਲੀਓ! ਤੁਸੀ ਭੀ ਮਾਇਆ ਦੇ ਆਸਰੇ ਪ੍ਰਭੂ-ਪਤੀ ਨੂੰ ਮਿਲ ਕੇ ਸਦਾ ਆਤਮਕ ਆਨੰਦ ਮਾਣਿਆ ਕਰੋ ॥੭॥
Prays Nanak, I celebrate continuously; I have met my Husband Lord, the Lord of excellence. ||7||
बिनवंति नानक नित करहु रलीआ हरि मिले स्रीधर कंत जीउ ॥७॥
ਸਲੋਕ​॥​
Shalok:
सलोक ॥
ਸੰਤ​ਸਹਾਈ​ਜੀਅ​ਕੇ​ਭਵਜਲ​ਤਾਰਣਹਾਰ​॥​
ਸੰਤ ਜਨ (ਜੀਵਾਂ ਦੀ) ਜਿੰਦ ਦੇ ਮਦਦਗਾਰ (ਬਣਦੇ ਹਨ), (ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦੇ ਹਨ।
The Saints are the helpers, the support of the soul; they carry us cross the terrifying world-ocean.
संत सहाई जीअ के भवजल तारणहार ॥
ਸਭ​ਤੇ​ਊਚੇ​ਜਾਣੀਅਹਿ​ਨਾਨਕ​ਨਾਮ​ਪਿਆਰ​॥੧॥​
ਹੇ ਨਾਨਕ! ਪਰਮਾਤਮਾ ਦੇ ਨਾਮ ਨਾਲ ਪਿਆਰ ਕਰਨ ਵਾਲੇ (ਗੁਰਮੁਖ ਜਗਤ ਵਿਚ ਹੋਰ) ਸਭ ਪ੍ਰਾਣੀਆਂ ਤੋਂ ਸ੍ਰੇਸ਼ਟ ਮੰਨੇ ਜਾਂਦੇ ਹਨ ॥੧॥
Know that they are the highest of all; O Nanak, they love the Naam, the Name of the Lord. ||1||
सभ ते ऊचे जाणीअहि नानक नाम पिआर ॥१॥
ਜਿਨ​ਜਾਨਿਆ​ਸੇਈ​ਤਰੇ​ਸੇ​ਸੂਰੇ​ਸੇ​ਬੀਰ​॥​
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹੀ (ਅਸਲ) ਸੂਰਮੇ ਹਨ, ਉਹੀ (ਅਸਲ) ਬਹਾਦਰ ਹਨ।
Those who know Him, cross over; they are the brave heroes, the heroic warriors.
जिन जानिआ सेई तरे से सूरे से बीर ॥
ਨਾਨਕ​ਤਿਨ​ਬਲਿਹਾਰਣੈ​ਹਰਿ​ਜਪਿ​ਉਤਰੇ​ਤੀਰ​॥੨॥​
ਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ (ਸੰਸਾਰ-ਸਮੁੰਦਰ ਦੇ) ਪਾਰਲੇ ਕੰਢੇ ਪਹੁੰਚ ਗਏ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੨॥
Nanak is a sacrifice to those who meditate on the Lord, and cross over to the other shore. ||2||
नानक तिन बलिहारणै हरि जपि उतरे तीर ॥२॥
ਛੰਤੁ​॥​
ਛੰਤੁ।
Chhant:
छंतु ॥
ਚਰਣ​ਬਿਰਾਜਿਤ​ਸਭ​ਊਪਰੇ​ਮਿਟਿਆ​ਸਗਲ​ਕਲੇਸੁ​ਜੀਉ​॥​
(ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ ਪ੍ਰਭੂ ਦੇ) ਚਰਨ ਟਿਕੇ ਰਹਿੰਦੇ ਹਨ, ਤੇ ਹੋਰ ਮਾਇਕ ਸੰਕਲਪ ਪ੍ਰਭੂ ਦੀ ਯਾਦ ਤੋਂ ਹੇਠਾਂ ਰਹਿੰਦੇ ਹਨ, (ਉਹਨਾਂ ਦੇ ਅੰਦਰੋਂ ਹਰੇਕ ਕਿਸਮ ਦਾ) ਸਾਰਾ ਦੁੱਖ ਮਿਟ ਜਾਂਦਾ ਹੈ।
His feet are exalted above all. They eradicate all suffering.
चरण बिराजित सभ ऊपरे मिटिआ सगल कलेसु जीउ ॥
ਆਵਣ​ਜਾਵਣ​ਦੁਖ​ਹਰੇ​ਹਰਿ​ਭਗਤਿ​ਕੀਆ​ਪਰਵੇਸੁ​ਜੀਉ​॥​
ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਆ ਵੱਸਦੀ ਹੈ, ਉਹਨਾਂ ਦੇ ਜਨਮ ਮਰਨ ਦੇ ਦੁੱਖ-ਕਲੇਸ਼ ਖ਼ਤਮ ਹੋ ਜਾਂਦੇ ਹਨ।
They destroy the pains of coming and going. They bring loving devotion to the Lord.
आवण जावण दुख हरे हरि भगति कीआ परवेसु जीउ ॥
ਹਰਿ​ਰੰਗਿ​ਰਾਤੇ​ਸਹਜਿ​ਮਾਤੇ​ਤਿਲੁ​ਨ​ਮਨ​ਤੇ​ਬੀਸਰੈ​॥​
ਉਹ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਸਦਾ) ਰੰਗੇ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ (ਸਦਾ) ਮਸਤ ਰਹਿੰਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਤੋਂ ਰਤਾ ਭਰ ਸਮੇ ਲਈ ਭੀ ਨਹੀਂ ਭੁੱਲਦਾ।
Imbued with the Lord's Love, one is intoxicated with intuitive peace and poise, and does not forget the Lord from his mind, even for an instant.
हरि रंगि राते सहजि माते तिलु न मन ते बीसरै ॥
ਤਜਿ​ਆਪੁ​ਸਰਣੀ​ਪਰੇ​ਚਰਨੀ​ਸਰਬ​ਗੁਣ​ਜਗਦੀਸਰੈ​॥​
ਉਹ ਮਨੁੱਖ ਆਪਾ-ਭਾਵ ਤਿਆਗ ਕੇ ਸਭ ਗੁਣਾਂ ਦੇ ਮਾਲਕ ਪਰਮਾਤਮਾ ਦੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ।
Shedding my self-conceit, I have entered the Sanctuary of His Feet; all virtues rest in the Lord of the Universe.
तजि आपु सरणी परे चरनी सरब गुण जगदीसरै ॥
ਗੋਵਿੰਦ​ਗੁਣ​ਨਿਧਿ​ਸ੍ਰੀਰੰਗ​ਸੁਆਮੀ​ਆਦਿ​ਕਉ​ਆਦੇਸੁ​ਜੀਉ​॥​
ਹੇ ਭਾਈ! ਗੁਣਾਂ ਦੇ ਖ਼ਜ਼ਾਨੇ, ਮਾਇਆ ਦੇ ਪਤੀ, ਸਾਰੀ ਸ੍ਰਿਸ਼ਟੀ ਦੇ ਮੁੱਢ ਸੁਆਮੀ ਗੋਬਿੰਦ ਨੂੰ ਸਦਾ ਨਮਸਕਾਰ ਕਰਿਆ ਕਰ।
I bow in humility to the Lord of the Universe, the treasure of virtue, the Lord of excellence, our Primal Lord and Master.
गोविंद गुण निधि स्रीरंग सुआमी आदि कउ आदेसु जीउ ॥
ਬਿਨਵੰਤਿ​ਨਾਨਕ​ਮਇਆ​ਧਾਰਹੁ​ਜੁਗੁ​ਜੁਗੋ​ਇਕ​ਵੇਸੁ​ਜੀਉ​॥੮॥੧॥੬॥੮॥​
ਨਾਨਕ ਬੇਨਤੀ ਕਰਦਾ ਹੈ (ਅਰਦਾਸ ਕਰ-ਹੇ ਪ੍ਰਭੂ! ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਨਾਮ ਜਪਦਾ ਰਹਾਂ), ਤੂੰ ਹਰੇਕ ਜੁਗ ਵਿਚ ਇਕੋ ਅਟੱਲ ਸਰੂਪ ਵਾਲਾ ਰਹਿੰਦਾ ਹੈਂ ॥੮॥੧॥੬॥੮॥
Prays Nanak, shower me with Your Mercy, Lord; throughout the ages, You take the same form. ||8||1||6||8||
बिनवंति नानक मइआ धारहु जुगु जुगो इक वेसु जीउ ॥८॥१॥६॥८॥
ਰਾਮਕਲੀ​ਮਹਲਾ​੧​ਦਖਣੀ​ਓਅੰਕਾਰੁ​॥​
ਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਦਖਣੀ ਓਅੰਕਾਰੁ'।
Raamkalee, First Mahalaa, Dakhanee, Ongkaar:
रामकली महला १ दखणी ओअंकारु ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਓਅੰਕਾਰਿ​ਬ੍ਰਹਮਾ​ਉਤਪਤਿ​॥​
(ਹੇ ਪਾਂਡੇ! ਤੁਸੀ ਮੰਦਰ ਵਿਚ ਅਸਥਾਪਨ ਕੀਤੀ ਹੋਈ ਇਸ ਮੂਰਤੀ ਨੂੰ 'ਓਅੰਕਾਰ' ਮਿਥ ਰਹੇ ਹੋ, ਤੇ ਆਖਦੇ ਹੋ ਕਿ ਸ੍ਰਿਸ਼ਟੀ ਨੂੰ ਬ੍ਰਹਮਾ ਨੇ ਪੈਦਾ ਕੀਤਾ ਸੀ। ਪਰ 'ਓਅੰਕਾਰ' ਉਹ ਸਰਬ-ਵਿਆਪਕ ਪਰਮਾਤਮਾ ਹੈ ਜਿਸ) ਸਰਬ-ਵਿਆਪਕ ਪਰਮਾਤਮਾ ਤੋਂ ਬ੍ਰਹਮਾ ਦਾ (ਭੀ) ਜਨਮ ਹੋਇਆ,
From Ongkaar, the One Universal Creator God, Brahma was created.
ओअंकारि ब्रहमा उतपति ॥
ਓਅੰਕਾਰੁ​ਕੀਆ​ਜਿਨਿ​ਚਿਤਿ​॥​
ਉਸ ਬ੍ਰਹਮਾ ਨੇ ਭੀ ਉਸ ਸਰਬ-ਵਿਆਪਕ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਇਆ।
He kept Ongkaar in his consciousness.
ओअंकारु कीआ जिनि चिति ॥
ਓਅੰਕਾਰਿ​ਸੈਲ​ਜੁਗ​ਭਏ​॥​
ਇਹ ਸਾਰੀ ਸ੍ਰਿਸ਼ਟੀ ਤੇ ਸਮੇ ਦੀ ਵੰਡ ਉਸ ਸਰਬ-ਵਿਆਪਕ ਪਰਮਾਤਮਾ ਤੋਂ ਹੀ ਹੋਏ,
From Ongkaar, the mountains and the ages were created.
ओअंकारि सैल जुग भए ॥
ਓਅੰਕਾਰਿ​ਬੇਦ​ਨਿਰਮਏ​॥​
ਵੇਦ ਭੀ ਓਅੰਕਾਰ ਤੋਂ ਹੀ ਬਣੇ।
Ongkaar created the Vedas.
ओअंकारि बेद निरमए ॥