GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 928
Display Settings
Translations
ਸੁੰਦਰੁ​ਸੁਘੜੁ​ਸੁਜਾਣੁ​ਬੇਤਾ​ਗੁਣ​ਗੋਵਿੰਦ​ਅਮੁਲਿਆ​॥​
ਹੇ ਸਹੇਲੀਏ! ਉਹ ਪ੍ਰਭੂ ਸੁੰਦਰ ਹੈ, ਸੋਹਣਾ ਹੈ, ਸੁਜਾਨ ਹੈ, (ਸਭ ਦੇ ਦਿਲ ਦੀ) ਜਾਣਨ ਵਾਲਾ ਹੈ। ਉਸ ਗੋਬਿੰਦ ਦੇ ਗੁਣ ਕਿਸੇ ਮੁੱਲ ਤੋਂ ਨਹੀਂ ਮਿਲ ਸਕਦੇ।
The Lord of the Universe is beautiful, proficient, wise and all-knowing;
सुंदरु सुघड़ु सुजाणु बेता गुण गोविंद अमुलिआ ॥
ਵਡਭਾਗਿ​ਪਾਇਆ​ਦੁਖੁ​ਗਵਾਇਆ​ਭਈ​ਪੂਰਨ​ਆਸ​ਜੀਉ​॥​
ਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਨੇ ਚੰਗੀ ਕਿਸਮਤ ਨਾਲ ਉਸ ਦਾ ਮਿਲਾਪ ਪ੍ਰਾਪਤ ਕਰ ਲਿਆ, ਉਸ ਨੇ ਆਪਣਾ ਸਾਰਾ ਦੁੱਖ ਦੂਰ ਕਰ ਲਿਆ, ਉਸ ਦੀ ਹਰੇਕ ਆਸ ਪੂਰੀ ਹੋ ਗਈ।
His Virtues are priceless. By great good fortune, I have found Him; my pain is dispelled, and my hopes are fulfilled.
वडभागि पाइआ दुखु गवाइआ भई पूरन आस जीउ ॥
ਬਿਨਵੰਤਿ​ਨਾਨਕ​ਸਰਣਿ​ਤੇਰੀ​ਮਿਟੀ​ਜਮ​ਕੀ​ਤ੍ਰਾਸ​ਜੀਉ​॥੨॥​
ਨਾਨਕ (ਭੀ ਉਸ ਦੇ ਦਰ ਤੇ) ਬੇਨਤੀ ਕਰਦਾ ਹੈ (ਤੇ ਆਖਦਾ ਹੈ ਕਿ ਹੇ ਪ੍ਰਭੂ! ਜਿਹੜਾ ਭੀ ਜੀਵ) ਤੇਰੀ ਸਰਨ ਆ ਗਿਆ, (ਉਸ ਦੇ ਦਿਲੋਂ) ਮੌਤ ਦਾ ਸਹਿਮ ਦੂਰ ਹੋ ਗਿਆ ॥੨॥
Prays Nanak, I have entered Your Sanctuary, Lord, and my fear of death is eradicated. ||2||
बिनवंति नानक सरणि तेरी मिटी जम की त्रास जीउ ॥२॥
ਸਲੋਕ​॥​
Shalok:
सलोक ॥
ਸਾਧਸੰਗਤਿ​ਬਿਨੁ​ਭ੍ਰਮਿ​ਮੁਈ​ਕਰਤੀ​ਕਰਮ​ਅਨੇਕ​॥​
ਗੁਰੂ ਦੀ ਸੰਗਤ ਤੋਂ ਵਾਂਜੀ ਰਹਿ ਕੇ ਹੋਰ ਹੋਰ ਅਨੇਕਾਂ ਕਰਮ ਕਰਦੀ ਹੋਈ ਜੀਵ-ਇਸਤ੍ਰੀ (ਮਾਇਆ ਦੇ ਮੋਹ ਵਿਚ) ਭਟਕ ਭਟਕ ਕੇ ਆਤਮਕ ਮੌਤ ਸਹੇੜ ਲੈਂਦੀ ਹੈ।
Without the Saadh Sangat, the Company of the Holy, one dies wandering around in confusion, performing all sorts of rituals.
साधसंगति बिनु भ्रमि मुई करती करम अनेक ॥
ਕੋਮਲ​ਬੰਧਨ​ਬਾਧੀਆ​ਨਾਨਕ​ਕਰਮਹਿ​ਲੇਖ​॥੧॥​
ਹੇ ਨਾਨਕ! ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹ ਜੀਵ-ਇਸਤ੍ਰੀ ਮਾਇਆ ਦੇ ਮੋਹ ਦੀਆਂ ਕੋਮਲ ਫਾਹੀਆਂ ਵਿਚ ਬੱਝੀ ਰਹਿੰਦੀ ਹੈ ॥੧॥
O Nanak, all are bound by the attractive bonds of Maya, and the karmic record of past actions. ||1||
कोमल बंधन बाधीआ नानक करमहि लेख ॥१॥
ਜੋ​ਭਾਣੇ​ਸੇ​ਮੇਲਿਆ​ਵਿਛੋੜੇ​ਭੀ​ਆਪਿ​॥​
ਜਿਹੜੇ ਜੀਵ ਪ੍ਰਭੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ, ਉਹਨਾਂ ਨੂੰ ਉਹ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, (ਆਪਣੇ ਚਰਨਾਂ ਤੋਂ) ਵਿਛੋੜਦਾ ਭੀ ਆਪ ਹੀ ਹੈ।
Those who are pleasing to God are united with Him; He separates others from Himself.
जो भाणे से मेलिआ विछोड़े भी आपि ॥
ਨਾਨਕ​ਪ੍ਰਭ​ਸਰਣਾਗਤੀ​ਜਾ​ਕਾ​ਵਡ​ਪਰਤਾਪੁ​॥੨॥​
(ਇਸ ਵਾਸਤੇ, ਹੇ ਨਾਨਕ!) ਉਸ ਪ੍ਰਭੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ ਜਿਸ ਦਾ ਬਹੁਤ ਵੱਡਾ ਤੇਜ-ਪਰਤਾਪ ਹੈ ॥੨॥
Nanak has entered the Sanctuary of God; His greatness is glorious! ||2||
नानक प्रभ सरणागती जा का वड परतापु ॥२॥
ਛੰਤੁ​॥​
ਛੰਤੁ।
Chhant:
छंतु ॥
ਗ੍ਰੀਖਮ​ਰੁਤਿ​ਅਤਿ​ਗਾਖੜੀ​ਜੇਠ​ਅਖਾੜੈ​ਘਾਮ​ਜੀਉ​॥​
(ਹੇ ਸਹੇਲੀਏ! ਜਿਵੇਂ) ਗਰਮੀ ਦੀ ਰੁੱਤ ਬੜੀ ਕਰੜੀ ਹੁੰਦੀ ਹੈ, ਜੇਠ ਹਾੜ ਵਿਚ ਬੜੀ ਧੁੱਪ ਪੈਂਦੀ ਹੈ (ਇਸ ਰੁੱਤੇ ਜੀਅ ਜੰਤ ਬਹੁਤ ਔਖੇ ਹੁੰਦੇ ਹਨ)
In the summer season, in the months of Jayt'h and Asaarh, the heat is terrible, intense and severe.
ग्रीखम रुति अति गाखड़ी जेठ अखाड़ै घाम जीउ ॥
ਪ੍ਰੇਮ​ਬਿਛੋਹੁ​ਦੁਹਾਗਣੀ​ਦ੍ਰਿਸਟਿ​ਨ​ਕਰੀ​ਰਾਮ​ਜੀਉ​॥​
(ਤਿਵੇਂ, ਜਿਸ) ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ ਵਲ ਪ੍ਰਭੂ-ਪਤੀ ਨਿਗਾਹ ਨਹੀਂ ਕਰਦਾ ਉਸ ਨੂੰ ਪ੍ਰੇਮ ਦੀ ਅਣਹੋਂਦ ਸਾੜਦੀ ਹੈ।
The discarded bride is separated from His Love, and the Lord does not even look at her.
प्रेम बिछोहु दुहागणी द्रिसटि न करी राम जीउ ॥
ਨਹ​ਦ੍ਰਿਸਟਿ​ਆਵੈ​ਮਰਤ​ਹਾਵੈ​ਮਹਾ​ਗਾਰਬਿ​ਮੁਠੀਆ​॥​
ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਹੀਂ ਦਿੱਸਦਾ, ਉਹ ਹਾਹੁਕੇ ਲੈ ਲੈ ਮਰਦੀ ਰਹਿੰਦੀ ਹੈ, (ਮਾਇਆ ਦੇ) ਅਹੰਕਾਰ ਵਿਚ ਉਹ ਆਪਣਾ ਆਤਮਕ ਜੀਵਨ ਲੁਟਾ ਬੈਠਦੀ ਹੈ।
She does not see her Lord, and she dies with an aching sigh; she is defrauded and plundered by her great pride.
नह द्रिसटि आवै मरत हावै महा गारबि मुठीआ ॥
ਜਲ​ਬਾਝੁ​ਮਛੁਲੀ​ਤੜਫੜਾਵੈ​ਸੰਗਿ​ਮਾਇਆ​ਰੁਠੀਆ​॥​
ਮਾਇਆ ਦੇ ਮੋਹ ਵਿਚ ਫਸੀ ਹੋਈ ਉਹ ਪ੍ਰਭੂ-ਪਤੀ ਵਲੋਂ ਰੁੱਸੀ ਰਹਿੰਦੀ ਹੈ (ਤੇ ਸਦਾ ਇਉਂ ਤੜਫਦੀ ਰਹਿੰਦੀ ਹੈ, ਜਿਵੇਂ) ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ।
She flails around, like a fish out of water; attached to Maya, she is alienated from the Lord.
जल बाझु मछुली तड़फड़ावै संगि माइआ रुठीआ ॥
ਕਰਿ​ਪਾਪ​ਜੋਨੀ​ਭੈ​ਭੀਤ​ਹੋਈ​ਦੇਇ​ਸਾਸਨ​ਜਾਮ​ਜੀਉ​॥​
(ਹੇ ਸਹੇਲੀਏ! ਜਿਹੜੀ ਜੀਵ-ਇਸਤ੍ਰੀ) ਪਾਪ ਕਰ ਕਰ ਕੇ ਘਾਬਰੀ ਰਹਿੰਦੀ ਹੈ, ਉਸ ਨੂੰ ਜਮਰਾਜ ਸਦਾ ਸਜ਼ਾ ਦੇਂਦਾ ਹੈ।
She sins, and so she is fearful of reincarnation; the Messenger of Death will surely punish her.
करि पाप जोनी भै भीत होई देइ सासन जाम जीउ ॥
ਬਿਨਵੰਤਿ​ਨਾਨਕ​ਓਟ​ਤੇਰੀ​ਰਾਖੁ​ਪੂਰਨ​ਕਾਮ​ਜੀਉ​॥੩॥​
ਨਾਨਕ ਬੇਨਤੀ ਕਰਦਾ ਹੈ-ਹੇ ਸਭ ਦੀਆਂ ਕਾਮਨਾ ਪੂਰੀਆਂ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ) ॥੩॥
Prays Nanak, take me under Your sheltering support, Lord, and protect me; You are the Fulfiller of desire. ||3||
बिनवंति नानक ओट तेरी राखु पूरन काम जीउ ॥३॥
ਸਲੋਕ​॥​
Shalok:
सलोक ॥
ਸਰਧਾ​ਲਾਗੀ​ਸੰਗਿ​ਪ੍ਰੀਤਮੈ​ਇਕੁ​ਤਿਲੁ​ਰਹਣੁ​ਨ​ਜਾਇ​॥​
ਹੇ ਨਾਨਕ! (ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਆਪਣੇ) ਪ੍ਰੀਤਮ-ਪ੍ਰਭੂ ਨਾਲ ਪਿਆਰ ਬਣਦਾ ਹੈ, ਉਹ ਉਸ (ਪ੍ਰੀਤਮ ਤੋਂ ਬਿਨਾ) ਰਤਾ ਜਿਤਨੇ ਸਮੇ ਲਈ ਭੀ ਨਹੀਂ ਰਹਿ ਸਕਦੀ।
With loving faith, I am attached to my Beloved; I cannot survive without Him, even for an instant.
सरधा लागी संगि प्रीतमै इकु तिलु रहणु न जाइ ॥
ਮਨ​ਤਨ​ਅੰਤਰਿ​ਰਵਿ​ਰਹੇ​ਨਾਨਕ​ਸਹਜਿ​ਸੁਭਾਇ​॥੧॥​
ਬਿਨਾ ਕਿਸੇ ਉਚੇਚੇ ਜਤਨ ਦੇ ਹੀ ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਉਹ ਪ੍ਰੀਤਮ ਹਰ ਵੇਲੇ ਟਿਕਿਆ ਰਹਿੰਦਾ ਹੈ ॥੧॥
He is permeating and pervading my mind and body, O Nanak, with intuitive ease. ||1||
मन तन अंतरि रवि रहे नानक सहजि सुभाइ ॥१॥
ਕਰੁ​ਗਹਿ​ਲੀਨੀ​ਸਾਜਨਹਿ​ਜਨਮ​ਜਨਮ​ਕੇ​ਮੀਤ​॥​
ਅਨੇਕਾਂ ਜਨਮਾਂ ਤੋਂ ਚਲੇ ਆ ਰਹੇ ਮਿੱਤਰ ਸੱਜਣ-ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦਾ) ਹੱਥ ਫੜ ਕੇ (ਉਸ ਨੂੰ ਆਪਣਾ) ਬਣਾ ਲਿਆ।
My Friend has taken me by the hand; He has been my best friend, lifetime after lifetime.
करु गहि लीनी साजनहि जनम जनम के मीत ॥
ਚਰਨਹ​ਦਾਸੀ​ਕਰਿ​ਲਈ​ਨਾਨਕ​ਪ੍ਰਭ​ਹਿਤ​ਚੀਤ​॥੨॥​
ਹੇ ਨਾਨਕ! ਉਸ ਪ੍ਰਭੂ ਨੇ ਆਪਣਾ ਹਾਰਦਿਕ ਪਿਆਰ ਦੇ ਕੇ ਉਸ (ਜੀਵ-ਇਸਤ੍ਰੀ) ਨੂੰ ਆਪਣੇ ਚਰਨਾਂ ਦੀ ਦਾਸੀ ਬਣਾ ਲਿਆ ॥੨॥
He has made me the slave of His feet; O Nanak, my consciousness is filled with love for God. ||2||
चरनह दासी करि लई नानक प्रभ हित चीत ॥२॥
ਛੰਤੁ​॥​
ਛੰਤੁ।
Chhant:
छंतु ॥
ਰੁਤਿ​ਬਰਸੁ​ਸੁਹੇਲੀਆ​ਸਾਵਣ​ਭਾਦਵੇ​ਆਨੰਦ​ਜੀਉ​॥​
(ਹੇ ਸਹੇਲੀਏ! ਜਿਵੇਂ) ਵਰਖਾ-ਰੁੱਤ ਬੜੀ ਸੁਖਦਾਈ ਹੁੰਦੀ ਹੈ, ਸਾਵਣ ਭਾਦਰੋਂ ਦੇ ਮਹੀਨਿਆਂ ਵਿਚ (ਵਰਖਾ ਦੇ ਕਾਰਨ) ਬੜੀਆਂ ਮੌਜਾਂ ਬਣੀਆਂ ਰਹਿੰਦੀਆਂ ਹਨ,
The rainy season is beautiful; the months of Saawan and Bhaadon bring bliss.
रुति बरसु सुहेलीआ सावण भादवे आनंद जीउ ॥
ਘਣ​ਉਨਵਿ​ਵੁਠੇ​ਜਲ​ਥਲ​ਪੂਰਿਆ​ਮਕਰੰਦ​ਜੀਉ​॥​
ਬੱਦਲ ਝੁਕ ਝੁਕ ਕੇ ਵਰ੍ਹਦੇ ਹਨ, ਤਲਾਬਾਂ-ਛੱਪੜਾਂ ਵਿਚ, ਧਰਤੀ ਦੇ ਟੋਇਆਂ ਵਿਚ ਹਰ ਥਾਂ ਸੁਗੰਧੀ-ਭਰਿਆ ਪਾਣੀ ਹੀ ਪਾਣੀ ਭਰ ਜਾਂਦਾ ਹੈ,
The clouds are low, and heavy with rain; the waters and the lands are filled with honey.
घण उनवि वुठे जल थल पूरिआ मकरंद जीउ ॥
ਪ੍ਰਭੁ​ਪੂਰਿ​ਰਹਿਆ​ਸਰਬ​ਠਾਈ​ਹਰਿ​ਨਾਮ​ਨਵ​ਨਿਧਿ​ਗ੍ਰਿਹ​ਭਰੇ​॥​
(ਤਿਵੇਂ ਜਿਨ੍ਹਾਂ ਦੇ ਹਿਰਦੇ-) ਘਰ ਪਰਮਾਤਮਾ ਦੇ ਨਾਮ ਦੇ ਨੌ ਖ਼ਜ਼ਾਨਿਆਂ ਨਾਲ ਨਕਾ-ਨਕਾ ਭਰ ਜਾਂਦੇ ਹਨ, ਉਹਨਾਂ ਨੂੰ ਪਰਮਾਤਮਾ ਸਭਨੀਂ ਥਾਈਂ ਦਿੱਸਣ ਲੱਗ ਪੈਂਦਾ ਹੈ।
God is all-pervading everywhere; the nine treasures of the Lord's Name fill the homes of all hearts.
प्रभु पूरि रहिआ सरब ठाई हरि नाम नव निधि ग्रिह भरे ॥
ਸਿਮਰਿ​ਸੁਆਮੀ​ਅੰਤਰਜਾਮੀ​ਕੁਲ​ਸਮੂਹਾ​ਸਭਿ​ਤਰੇ​॥​
ਸਭਨਾਂ ਦੇ ਦਿਲ ਦੀ ਜਾਣਨ ਵਾਲੇ ਮਾਲਕ-ਪ੍ਰਭੂ ਦਾ ਨਾਮ ਸਿਮਰ ਕੇ ਉਹਨਾਂ ਦੀਆਂ ਸਾਰੀਆਂ ਹੀ ਕੁਲਾਂ ਤਰ ਜਾਂਦੀਆਂ ਹਨ।
Meditating in remembrance on the Lord and Master, the Searcher of hearts, all one's ancestry is saved.
सिमरि सुआमी अंतरजामी कुल समूहा सभि तरे ॥
ਪ੍ਰਿਅ​ਰੰਗਿ​ਜਾਗੇ​ਨਹ​ਛਿਦ੍ਰ​ਲਾਗੇ​ਕ੍ਰਿਪਾਲੁ​ਸਦ​ਬਖਸਿੰਦੁ​ਜੀਉ​॥​
ਹੇ ਸਹੇਲੀਏ! ਜਿਹੜੇ ਵਡਭਾਗੀ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਟਿਕ ਕੇ ਮਾਇਆ ਦੇ ਮੋਹ ਦੇ ਹੱਲਿਆਂ ਵੱਲੋਂ) ਸੁਚੇਤ ਹੋ ਜਾਂਦੇ ਹਨ, ਉਹਨਾਂ ਨੂੰ ਵਿਕਾਰਾਂ ਦੇ ਕੋਈ ਦਾਗ਼ ਨਹੀਂ ਲੱਗਦੇ, ਦਇਆ ਦਾ ਘਰ ਪ੍ਰਭੂ ਸਦਾ ਉਹਨਾਂ ਉਤੇ ਤ੍ਰੁੱਠਿਆ ਰਹਿੰਦਾ ਹੈ।
No blemish sticks to that being who remains awake and aware in the Love of the Lord; the Merciful Lord is forever forgiving.
प्रिअ रंगि जागे नह छिद्र लागे क्रिपालु सद बखसिंदु जीउ ॥
ਬਿਨਵੰਤਿ​ਨਾਨਕ​ਹਰਿ​ਕੰਤੁ​ਪਾਇਆ​ਸਦਾ​ਮਨਿ​ਭਾਵੰਦੁ​ਜੀਉ​॥੪॥​
ਨਾਨਕ ਬੇਨਤੀ ਕਰਦਾ ਹੈ-ਹੇ ਸਹੇਲੀਏ! ਉਹਨਾਂ ਨੂੰ ਮਨ ਵਿਚ ਸਦਾ ਪਿਆਰਾ ਲੱਗਣ ਵਾਲਾ ਖਸਮ-ਪ੍ਰਭੂ ਮਿਲ ਪੈਂਦਾ ਹੈ ॥੪॥
Prays Nanak, I have found my Husband Lord, who is forever pleasing to my mind. ||4||
बिनवंति नानक हरि कंतु पाइआ सदा मनि भावंदु जीउ ॥४॥
ਸਲੋਕ​॥​
Shalok:
सलोक ॥
ਆਸ​ਪਿਆਸੀ​ਮੈ​ਫਿਰਉ​ਕਬ​ਪੇਖਉ​ਗੋਪਾਲ​॥​
ਹੇ ਨਾਨਕ! (ਪ੍ਰਭੂ ਦੇ ਦਰਸ਼ਨ ਦੀ) ਆਸ (ਰੱਖ ਕੇ) ਦਰਸ਼ਨ ਦੀ ਤਾਂਘ ਨਾਲ ਮੈਂ (ਭਾਲ ਕਰਦੀ) ਫਿਰਦੀ ਹਾਂ ਕਿ ਕਦੋਂ ਮੈਂ ਗੋਪਾਲ-ਪ੍ਰਭੂ ਦਾ ਦਰਸ਼ਨ ਕਰ ਸਕਾਂ।
Thirsty with desire, I wander around; when will I behold the Lord of the World?
आस पिआसी मै फिरउ कब पेखउ गोपाल ॥
ਹੈ​ਕੋਈ​ਸਾਜਨੁ​ਸੰਤ​ਜਨੁ​ਨਾਨਕ​ਪ੍ਰਭ​ਮੇਲਣਹਾਰ​॥੧॥​
(ਮੈਂ ਭਾਲਦੀ ਹਾਂ ਕਿ) ਕੋਈ ਸੱਜਣ ਸੰਤ ਜਨ ਮੈਨੂੰ ਲੱਭ ਪਏ ਜੋ ਮੈਨੂੰ ਪ੍ਰਭੂ ਨਾਲ ਮਿਲਾਣ ਦੀ ਸਮਰੱਥਾ ਰੱਖਦਾ ਹੋਵੇ ॥੧॥
Is there any humble Saint, any friend, O Nanak, who can lead me to meet with God? ||1||
है कोई साजनु संत जनु नानक प्रभ मेलणहार ॥१॥
ਬਿਨੁ​ਮਿਲਬੇ​ਸਾਂਤਿ​ਨ​ਊਪਜੈ​ਤਿਲੁ​ਪਲੁ​ਰਹਣੁ​ਨ​ਜਾਇ​॥​
(ਪਰਮਾਤਮਾ ਨੂੰ) ਮਿਲਣ ਤੋਂ ਬਿਨਾ (ਹਿਰਦੇ ਵਿਚ) ਠੰਢ ਨਹੀਂ ਪੈਂਦੀ, ਰਤਾ ਜਿਤਨੇ ਸਮੇ ਲਈ ਭੀ (ਸ਼ਾਂਤੀ ਨਾਲ) ਰਿਹਾ ਨਹੀਂ ਜਾ ਸਕਦਾ।
Without meeting Him, I have no peace or tranquility; I cannot survive for a moment, even for an instant.
बिनु मिलबे सांति न ऊपजै तिलु पलु रहणु न जाइ ॥
ਹਰਿ​ਸਾਧਹ​ਸਰਣਾਗਤੀ​ਨਾਨਕ​ਆਸ​ਪੁਜਾਇ​॥੨॥​
ਹੇ ਨਾਨਕ! ਪ੍ਰਭੂ ਦੇ ਸੰਤ ਜਨਾਂ ਦੀ ਸਰਨੀ ਪਿਆਂ (ਕੋਈ ਨ ਕੋਈ ਗੁਰਮੁਖ ਦਰਸ਼ਨ ਦੀ) ਆਸ ਪੂਰੀ ਕਰ (ਹੀ) ਦੇਂਦਾ ਹੈ ॥੨॥
Entering the Sanctuary of the Lord's Holy Saints, O Nanak, my desires are fulfilled. ||2||
हरि साधह सरणागती नानक आस पुजाइ ॥२॥
ਛੰਤੁ​॥​
Chhant:
छंतु ॥
ਰੁਤਿ​ਸਰਦ​ਅਡੰਬਰੋ​ਅਸੂ​ਕਤਕੇ​ਹਰਿ​ਪਿਆਸ​ਜੀਉ​॥​
ਛੰਤੁ! (ਹੇ ਸਹੇਲੀਏ! ਜਦੋਂ) ਅੱਸੂ ਕੱਤਕ ਵਿਚ ਮਿੱਠੀ ਮਿੱਠੀ ਰੁੱਤ ਦਾ ਆਰੰਭ ਹੁੰਦਾ ਹੈ, (ਤਦੋਂ ਹਿਰਦੇ ਵਿਚ) ਪ੍ਰਭੂ (ਦੇ ਮਿਲਾਪ) ਦੀ ਤਾਂਘ ਉਪਜਦੀ ਹੈ।
In the cool, autumn season, in the months of Assu and Katik, I am thirsty for the Lord.
रुति सरद अडंबरो असू कतके हरि पिआस जीउ ॥
ਖੋਜੰਤੀ​ਦਰਸਨੁ​ਫਿਰਤ​ਕਬ​ਮਿਲੀਐ​ਗੁਣਤਾਸ​ਜੀਉ​॥​
(ਜਿਸ ਜੀਵ-ਇਸਤ੍ਰੀ ਦੇ ਅੰਦਰ ਇਹ ਬਿਰਹੋਂ ਅਵਸਥਾ ਪੈਦਾ ਹੁੰਦੀ ਹੈ, ਉਹ) ਦੀਦਾਰ ਕਰਨ ਵਾਸਤੇ ਭਾਲ ਕਰਦੀ ਫਿਰਦੀ ਹੈ ਕਿ ਗੁਣਾਂ ਦੇ ਖ਼ਜ਼ਾਨੇ-ਪ੍ਰਭੂ ਨਾਲ ਕਦੋਂ ਮੇਲ ਹੋਵੇ।
Searching for the Blessed Vision of His Darshan, I wander around wondering, when will I meet my Lord, the treasure of virtue?
खोजंती दरसनु फिरत कब मिलीऐ गुणतास जीउ ॥
ਬਿਨੁ​ਕੰਤ​ਪਿਆਰੇ​ਨਹ​ਸੂਖ​ਸਾਰੇ​ਹਾਰ​ਕੰਙਣ​ਧ੍ਰਿਗੁ​ਬਨਾ​॥​
(ਹੇ ਸਹੇਲੀਏ!) ਪਿਆਰੇ ਖਸਮ (ਦੇ ਮਿਲਾਪ) ਤੋਂ ਬਿਨਾ (ਉਸ ਦੇ ਮਿਲਾਪ ਦੇ) ਸੁਖ ਦੀ ਸਾਰ ਨਹੀਂ ਪੈ ਸਕਦੀ, ਹਾਰ ਕੰਙਣ (ਆਦਿਕ ਸਿੰਗਾਰ ਸਗੋਂ) ਦੁਖਦਾਈ ਲੱਗਦੇ ਹਨ।
Without my Beloved Husband Lord, I find no peace, and all my necklaces and bracelets become cursed.
बिनु कंत पिआरे नह सूख सारे हार कंङण ध्रिगु बना ॥
ਸੁੰਦਰਿ​ਸੁਜਾਣਿ​ਚਤੁਰਿ​ਬੇਤੀ​ਸਾਸ​ਬਿਨੁ​ਜੈਸੇ​ਤਨਾ​॥​
ਇਸਤ੍ਰੀ ਸੋਹਣੀ ਹੋਵੇ, ਸਿਆਣੀ ਹੋਵੇ, ਚਤੁਰ ਹੋਵੇ, ਵਿੱਦਿਆ-ਵਤੀ ਹੋਵੇ (ਪਤੀ ਦੇ ਮਿਲਾਪ ਤੋਂ ਬਿਨਾ ਇਉਂ ਹੀ ਹੈ, ਜਿਵੇਂ) ਸਾਹ ਆਉਣ ਤੋਂ ਬਿਨਾ ਸਰੀਰ।
So beautiful, so wise, so clever and knowing; still, without the breath, it is just a body.
सुंदरि सुजाणि चतुरि बेती सास बिनु जैसे तना ॥
ਈਤ​ਉਤ​ਦਹ​ਦਿਸ​ਅਲੋਕਨ​ਮਨਿ​ਮਿਲਨ​ਕੀ​ਪ੍ਰਭ​ਪਿਆਸ​ਜੀਉ​॥​
(ਇਹੀ ਹਾਲ ਹੁੰਦਾ ਹੈ ਜੀਵ-ਇਸਤ੍ਰੀ ਦਾ, ਜੇ ਪ੍ਰਭੂ-ਮਿਲਾਪ ਤੋਂ ਵਾਂਜੀ ਰਹੇ) ਆਸੇ ਪਾਸੇ ਦਸੀਂ ਪਾਸੀਂ ਵੇਖ-ਭਾਲ ਕਰਦੀ ਹੈ, ਉਸ ਦੇ ਮਨ ਵਿਚ ਪ੍ਰਭੂ ਨੂੰ ਮਿਲਣ ਦੀ ਤਾਂਘ ਬਣੀ ਰਹਿੰਦੀ ਹੈ।
I look here and there, in the ten directions; my mind is so thirsty to meet God!
ईत उत दह दिस अलोकन मनि मिलन की प्रभ पिआस जीउ ॥
ਬਿਨਵੰਤਿ​ਨਾਨਕ​ਧਾਰਿ​ਕਿਰਪਾ​ਮੇਲਹੁ​ਪ੍ਰਭ​ਗੁਣਤਾਸ​ਜੀਉ​॥੫॥​
ਨਾਨਕ ਬੇਨਤੀ ਕਰਦਾ ਹੈ- (ਉਹ ਸੰਤ ਜਨਾਂ ਅੱਗੇ ਬੇਨਤੀ ਕਰਦੀ ਰਹਿੰਦੀ ਹੈ-ਹੇ ਸੰਤ ਜਨੋਂ!) ਕਿਰਪਾ ਕਰ ਕੇ ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨਾਲ ਮਿਲਾ ਦਿਉ ॥੫॥
Prays Nanak, shower Your Mercy upon me; unite me with Yourself, O God, O treasure of virtue. ||5||
बिनवंति नानक धारि किरपा मेलहु प्रभ गुणतास जीउ ॥५॥
ਸਲੋਕ​॥​
Shalok:
सलोक ॥
ਜਲਣਿ​ਬੁਝੀ​ਸੀਤਲ​ਭਏ​ਮਨਿ​ਤਨਿ​ਉਪਜੀ​ਸਾਂਤਿ​॥​
(ਜਿਨ੍ਹਾਂ ਮਨੁੱਖਾਂ ਨੂੰ) ਪੂਰਨ ਪ੍ਰਭੂ ਜੀ ਮਿਲ ਪਏ (ਉਹਨਾਂ ਦੇ ਅੰਦਰੋਂ) ਹੋਰ ਹੋਰ ਪਾਸੇ ਦੀ ਭਟਕਣਾ ਦੂਰ ਹੋ ਗਈ; (ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁੱਝ ਗਈ,
The fire of desire is cooled and quenched; my mind and body are filled with peace and tranquility.
जलणि बुझी सीतल भए मनि तनि उपजी सांति ॥
ਨਾਨਕ​ਪ੍ਰਭ​ਪੂਰਨ​ਮਿਲੇ​ਦੁਤੀਆ​ਬਿਨਸੀ​ਭ੍ਰਾਂਤਿ​॥੧॥​
(ਉਹਨਾਂ ਦੇ ਹਿਰਦੇ) ਠੰਢੇ-ਠਾਰ ਹੋ ਗਏ, ਹੇ ਨਾਨਕ! (ਉਹਨਾਂ ਦੇ) ਮਨ ਵਿਚ (ਉਹਨਾਂ ਦੇ) ਤਨ ਵਿਚ ਸ਼ਾਂਤੀ ਪੈਦਾ ਹੋ ਗਈ ॥੧॥
O Nanak, I have met my Perfect God; the illusion of duality is dispelled. ||1||
नानक प्रभ पूरन मिले दुतीआ बिनसी भ्रांति ॥१॥