GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 925
Display Settings
Translations
ਰਾਮਕਲੀ​ਮਹਲਾ​੫​॥​
Raamkalee Fifth Mahalaa:
रामकली महला ५ ॥
ਹਰਿ​ਹਰਿ​ਧਿਆਇ​ਮਨਾ​ਖਿਨੁ​ਨ​ਵਿਸਾਰੀਐ​॥​
ਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, ਰਤਾ ਜਿਤਨੇ ਸਮੇ ਲਈ ਭੀ ਉਸ ਨੂੰ ਭੁਲਾਣਾ ਨਹੀਂ ਚਾਹੀਦਾ।
Meditate on the Lord, Har, Har, O mind; don't forget Him, even for an instant.
हरि हरि धिआइ मना खिनु न विसारीऐ ॥
ਰਾਮ​ਰਾਮਾ​ਰਾਮ​ਰਮਾ​ਕੰਠਿ​ਉਰ​ਧਾਰੀਐ​॥​
ਉਸ ਸੋਹਣੇ ਰਾਮ ਨੂੰ ਸਦਾ ਹੀ ਗਲ ਵਿਚ ਹਿਰਦੇ ਵਿਚ ਪ੍ਰੋ ਰੱਖਣਾ ਚਾਹੀਦਾ ਹੈ।
Enshrine the Lord, Raam, Raam, Raam, Raam, within your heart and throat.
राम रामा राम रमा कंठि उर धारीऐ ॥
ਉਰ​ਧਾਰਿ​ਹਰਿ​ਹਰਿ​ਪੁਰਖੁ​ਪੂਰਨੁ​ਪਾਰਬ੍ਰਹਮੁ​ਨਿਰੰਜਨੋ​॥​
ਸਭ ਗੁਣਾਂ ਦੇ ਮਾਲਕ ਪਾਰਬ੍ਰਹਮ ਨਿਰਲੇਪ ਹਰੀ ਸਰਬ-ਵਿਆਪਕ ਹਰੀ ਨੂੰ ਸਦਾ ਆਪਣੇ ਹਿਰਦੇ ਵਿਚ ਪ੍ਰੋਈ ਰੱਖ।
Enshrine within your heart the Primal Lord, Har, Har, the all-pervading, supreme, immaculate Lord God.
उर धारि हरि हरि पुरखु पूरनु पारब्रहमु निरंजनो ॥
ਭੈ​ਦੂਰਿ​ਕਰਤਾ​ਪਾਪ​ਹਰਤਾ​ਦੁਸਹ​ਦੁਖ​ਭਵ​ਖੰਡਨੋ​॥​
ਉਹ ਹਰੀ ਸਾਰੇ ਡਰਾਂ ਦਾ ਦੂਰ ਕਰਨ ਵਾਲਾ ਹੈ, ਸਾਰੇ ਪਾਪ ਨਾਸ ਕਰਨ ਵਾਲਾ ਹੈ, ਜਨਮ ਮਰਨ ਦੇ ਗੇੜ ਨੂੰ ਮੁਕਾਣ ਵਾਲਾ ਹੈ, ਉਹਨਾਂ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਜੋ ਬੜੀ ਔਖਿਆਈ ਨਾਲ ਸਹਾਰੇ ਜਾ ਸਕਦੇ ਹਨ।
He sends fear far away; He is the Destroyer of sin; He eradicates the unbearable pains of the terrifying world-ocean.
भै दूरि करता पाप हरता दुसह दुख भव खंडनो ॥
ਜਗਦੀਸ​ਈਸ​ਗੋੁਪਾਲ​ਮਾਧੋ​ਗੁਣ​ਗੋਵਿੰਦ​ਵੀਚਾਰੀਐ​॥​
ਜਗਤ ਦੇ ਮਾਲਕ, ਸਭ ਦੇ ਮਾਲਕ, ਸ੍ਰਿਸ਼ਟੀ ਦੇ ਪਾਲਣਹਾਰ, ਮਾਇਆ ਦੇ ਪਤੀ ਪ੍ਰਭੂ ਦੇ ਗੁਣਾਂ ਨੂੰ ਸਦਾ ਚਿੱਤ ਵਿਚ ਵਸਾਈ ਰੱਖਣਾ ਚਾਹੀਦਾ ਹੈ;
Contemplate the Lord of the World, the Cherisher of the World, the Lord, the Virtuous Lord of the Universe.
जगदीस ईस गुोपाल माधो गुण गोविंद वीचारीऐ ॥
ਬਿਨਵੰਤਿ​ਨਾਨਕ​ਮਿਲਿ​ਸੰਗਿ​ਸਾਧੂ​ਦਿਨਸੁ​ਰੈਣਿ​ਚਿਤਾਰੀਐ​॥੧॥​
ਨਾਨਕ ਬੇਨਤੀ ਕਰਦਾ ਹੈ ਕਿ ਗੁਰੂ ਦੀ ਸੰਗਤ ਵਿਚ ਮਿਲ ਕੇ ਦਿਨ ਰਾਤ ਉਸ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ ॥੧॥
Prays Nanak, joining the Saadh Sangat, the Company of the Holy, remember the Lord, day and night. ||1||
बिनवंति नानक मिलि संगि साधू दिनसु रैणि चितारीऐ ॥१॥
ਚਰਨ​ਕਮਲ​ਆਧਾਰੁ​ਜਨ​ਕਾ​ਆਸਰਾ​॥​
ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤ ਜਨਾਂ ਵਾਸਤੇ ਜੀਵਨ ਦਾ ਸਹਾਰਾ ਹਨ ਆਸਰਾ ਹਨ।
His lotus feet are the support and anchor of His humble servants.
चरन कमल आधारु जन का आसरा ॥
ਮਾਲੁ​ਮਿਲਖ​ਭੰਡਾਰ​ਨਾਮੁ​ਅਨੰਤ​ਧਰਾ​॥​
ਬੇਅੰਤ ਪ੍ਰਭੂ ਦਾ ਨਾਮ ਹਿਰਦੇ ਵਿਚ ਟਿਕਾਣਾ ਹੀ ਭਗਤ ਜਨਾਂ ਵਾਸਤੇ ਧਨ-ਪਦਾਰਥ ਹੈ ਭੁਇਂ ਦੀ ਮਾਲਕੀ ਹੈ ਖ਼ਜ਼ਾਨਾ ਹੈ।
He takes the Naam, the Name of the Infinite Lord, as his wealth, property and treasure.
मालु मिलख भंडार नामु अनंत धरा ॥
ਨਾਮੁ​ਨਰਹਰ​ਨਿਧਾਨੁ​ਜਿਨ​ਕੈ​ਰਸ​ਭੋਗ​ਏਕ​ਨਰਾਇਣਾ​॥​
ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਵੱਸ ਰਿਹਾ ਹੈ, ਉਹਨਾਂ ਵਾਸਤੇ ਨਾਰਾਇਣ ਦਾ ਨਾਮ ਜਪਣਾ ਹੀ ਦੁਨੀਆ ਦੇ ਰਸਾਂ ਭੋਗਾਂ ਦਾ ਮਾਣਨਾ ਹੈ।
Those who have the treasure of the Lord's Name, enjoy the taste of the One Lord.
नामु नरहर निधानु जिन कै रस भोग एक नराइणा ॥
ਰਸ​ਰੂਪ​ਰੰਗ​ਅਨੰਤ​ਬੀਠਲ​ਸਾਸਿ​ਸਾਸਿ​ਧਿਆਇਣਾ​॥​
ਬੇਅੰਤ ਅਤੇ ਨਿਰਲੇਪ ਪ੍ਰਭੂ ਦਾ ਨਾਮ ਹਰੇਕ ਸਾਹ ਦੇ ਨਾਲ ਜਪਦੇ ਰਹਿਣਾ ਹੀ ਉਹਨਾਂ ਵਾਸਤੇ ਦੁਨੀਆ ਦੇ ਰੂਪ ਰਸ ਅਤੇ ਰੰਗ-ਤਮਾਸ਼ੇ ਹੈ।
They meditate on the Infinite Lord with each and every breath, as their pleasure, joy and beauty.
रस रूप रंग अनंत बीठल सासि सासि धिआइणा ॥
ਕਿਲਵਿਖ​ਹਰਣਾ​ਨਾਮ​ਪੁਨਹਚਰਣਾ​ਨਾਮੁ​ਜਮ​ਕੀ​ਤ੍ਰਾਸ​ਹਰਾ​॥​
ਪਰਮਾਤਮਾ ਦਾ ਨਾਮ ਸਾਰੇ ਪਾਪ ਦੂਰ ਕਰਨ ਵਾਲਾ ਹੈ, ਪ੍ਰਭੂ ਦਾ ਨਾਮ ਹੀ ਭਗਤ ਜਨਾਂ ਲਈ ਪ੍ਰਾਸਚਿਤ ਕਰਮ ਹੈ, ਨਾਮ ਹੀ ਮੌਤ ਦਾ ਡਰ ਦੂਰ ਕਰਨ ਵਾਲਾ ਹੈ।
The Naam, the Name of the Lord, is the Destroyer of sins, the only deed of redemption. The Naam drives out the fear of the Messenger of Death.
किलविख हरणा नाम पुनहचरणा नामु जम की त्रास हरा ॥
ਬਿਨਵੰਤਿ​ਨਾਨਕ​ਰਾਸਿ​ਜਨ​ਕੀ​ਚਰਨ​ਕਮਲਹ​ਆਸਰਾ​॥੨॥​
ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਹੀ ਭਗਤ ਜਨਾਂ ਵਾਸਤੇ (ਜ਼ਿੰਦਗੀ ਦਾ) ਸਰਮਾਇਆ ਹੈ ॥੨॥
Prays Nanak, the support of His lotus feet is the capital of His humble servant. ||2||
बिनवंति नानक रासि जन की चरन कमलह आसरा ॥२॥
ਗੁਣ​ਬੇਅੰਤ​ਸੁਆਮੀ​ਤੇਰੇ​ਕੋਇ​ਨ​ਜਾਨਈ​॥​
ਹੇ ਮੇਰੇ ਸੁਆਮੀ! ਤੇਰੇ ਗੁਣ ਬੇਅੰਤ ਹਨ, ਕੋਈ ਭੀ ਜੀਵ (ਤੇਰੇ ਗੁਣਾਂ ਦਾ ਅੰਤ) ਨਹੀਂ ਜਾਣਦਾ।
Your Glorious Virtues are endless, O my Lord and Master; no one knows them all.
गुण बेअंत सुआमी तेरे कोइ न जानई ॥
ਦੇਖਿ​ਚਲਤ​ਦਇਆਲ​ਸੁਣਿ​ਭਗਤ​ਵਖਾਨਈ​॥​
(ਜਿਹੜਾ ਭੀ ਕੋਈ ਮਨੁੱਖ ਤੇਰੇ ਕੁਝ ਗੁਣਾਂ ਦਾ ਬਿਆਨ ਕਰਦਾ ਹੈ, ਉਹ) ਤੈਂ ਦਇਆਲ ਦੇ ਕੌਤਕ ਵੇਖ ਕੇ (ਜਾਂ) ਭਗਤ ਜਨਾਂ ਪਾਸੋਂ ਸੁਣ ਕੇ (ਹੀ) ਬਿਆਨ ਕਰਦਾ ਹੈ।
Seeing and hearing of Your wondrous plays, O Merciful Lord, Your devotees narrate them.
देखि चलत दइआल सुणि भगत वखानई ॥
ਜੀਅ​ਜੰਤ​ਸਭਿ​ਤੁਝੁ​ਧਿਆਵਹਿ​ਪੁਰਖਪਤਿ​ਪਰਮੇਸਰਾ​॥​
ਹੇ ਜੀਵਾਂ ਦੇ ਮਾਲਕ! ਹੇ ਪਰਮੇਸਰ! ਸਾਰੇ ਜੀਵ ਜੰਤ ਤੈਨੂੰ ਧਿਆਉਂਦੇ ਹਨ।
All beings and creatures meditate on You, O Primal Transcendent Lord, Master of men.
जीअ जंत सभि तुझु धिआवहि पुरखपति परमेसरा ॥
ਸਰਬ​ਜਾਚਿਕ​ਏਕੁ​ਦਾਤਾ​ਕਰੁਣਾ​ਮੈ​ਜਗਦੀਸਰਾ​॥​
ਹੇ ਤਰਸ-ਰੂਪ ਪ੍ਰਭੂ! ਹੇ ਜਗਤ ਦੇ ਈਸ਼੍ਵਰ! ਤੂੰ ਇਕੱਲਾ ਦਾਤਾ ਹੈਂ, ਸਾਰੇ ਜੀਵ (ਤੇਰੇ ਦਰ ਦੇ) ਮੰਗਤੇ ਹਨ।
All beings are beggars; You are the One Giver, O Lord of the Universe, Embodiment of mercy.
सरब जाचिक एकु दाता करुणा मै जगदीसरा ॥
ਸਾਧੂ​ਸੰਤੁ​ਸੁਜਾਣੁ​ਸੋਈ​ਜਿਸਹਿ​ਪ੍ਰਭ​ਜੀ​ਮਾਨਈ​॥​
ਜਿਸ ਮਨੁੱਖ ਨੂੰ ਪ੍ਰਭੂ ਆਪ ਆਦਰ ਬਖ਼ਸ਼ਦਾ ਹੈ ਉਹੀ ਸਾਧੂ ਹੈ ਉਹੀ ਸੁਜਾਨ ਸੰਤ ਹੈ।
He alone is holy, a Saint, a truly wise person, who is accepted by the Dear Lord.
साधू संतु सुजाणु सोई जिसहि प्रभ जी मानई ॥
ਬਿਨਵੰਤਿ​ਨਾਨਕ​ਕਰਹੁ​ਕਿਰਪਾ​ਸੋਇ​ਤੁਝਹਿ​ਪਛਾਨਈ​॥੩॥​
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਜਿਸ ਜੀਵ ਉਤੇ ਤੂੰ ਕਿਰਪਾ ਕਰਦਾ ਹੈਂ, ਉਹੀ ਤੈਨੂੰ ਪਛਾਣਦਾ ਹੈ (ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ) ॥੩॥
Prays Nanak, they alone realize You, unto whom You show Mercy. ||3||
बिनवंति नानक करहु किरपा सोइ तुझहि पछानई ॥३॥
ਮੋਹਿ​ਨਿਰਗੁਣ​ਅਨਾਥੁ​ਸਰਣੀ​ਆਇਆ​॥​
ਮੈਂ ਗੁਣ-ਹੀਨ ਸਾਂ, ਮੈਂ ਨਿਆਸਰਾ ਸਾਂ (ਗੁਰੂ ਦੀ ਕਿਰਪਾ ਨਾਲ ਮੈਂ ਪ੍ਰਭੂ ਦੀ) ਸਰਨ ਆ ਪਿਆ ਹਾਂ।
I am unworthy and without any master; I seek Your Sanctuary, Lord.
मोहि निरगुण अनाथु सरणी आइआ ॥
ਬਲਿ​ਬਲਿ​ਬਲਿ​ਗੁਰਦੇਵ​ਜਿਨਿ​ਨਾਮੁ​ਦ੍ਰਿੜਾਇਆ​॥​
(ਉਸ) ਗੁਰੂ ਤੋਂ ਸਦਕੇ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ, ਜਿਸ ਨੇ (ਮੇਰੇ ਹਿਰਦੇ ਵਿਚ ਪ੍ਰਭੂ ਦਾ) ਨਾਮ ਪੱਕਾ ਕਰ ਦਿੱਤਾ ਹੈ।
I am a sacrifice, a sacrifice, a sacrifice to the Divine Guru, who has implanted the Naam within me.
बलि बलि बलि गुरदेव जिनि नामु द्रिड़ाइआ ॥
ਗੁਰਿ​ਨਾਮੁ​ਦੀਆ​ਕੁਸਲੁ​ਥੀਆ​ਸਰਬ​ਇਛਾ​ਪੁੰਨੀਆ​॥​
ਗੁਰੂ ਨੇ (ਜਿਸ ਕਿਸੇ ਨੂੰ ਭੀ ਪਰਮਾਤਮਾ ਦਾ) ਨਾਮ ਦਿੱਤਾ (ਉਸ ਦੇ ਅੰਦਰ) ਆਤਮਕ ਆਨੰਦ ਬਣ ਗਿਆ, (ਉਸ ਦੀਆਂ) ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ;
The Guru blessed me with the Naam; happiness came, and all my desires were fulfilled.
गुरि नामु दीआ कुसलु थीआ सरब इछा पुंनीआ ॥
ਜਲਨੇ​ਬੁਝਾਈ​ਸਾਂਤਿ​ਆਈ​ਮਿਲੇ​ਚਿਰੀ​ਵਿਛੁੰਨਿਆ​॥​
(ਗੁਰੂ ਨੇ ਉਸ ਦੇ ਅੰਦਰੋਂ) ਸਾੜਾ ਮਿਟਾ ਦਿੱਤਾ, (ਉਸ ਦੇ ਅੰਦਰ) ਠੰਢ ਪੈ ਗਈ, ਉਹ (ਪ੍ਰਭੂ ਤੋਂ) ਚਿਰਾਂ ਦਾ ਵਿਛੁੜਿਆ ਹੋਇਆ (ਮੁੜ) ਮਿਲ ਪਿਆ।
The fire of desire has been quenched, and peace and tranquility have come; after such a long separation, I have met my Lord again.
जलने बुझाई सांति आई मिले चिरी विछुंनिआ ॥
ਆਨੰਦ​ਹਰਖ​ਸਹਜ​ਸਾਚੇ​ਮਹਾ​ਮੰਗਲ​ਗੁਣ​ਗਾਇਆ​॥​
(ਜਿਸ ਨੇ ਭੀ ਗੁਰੂ ਦੀ ਸਰਨ ਪੈ ਕੇ) ਬੜਾ ਆਨੰਦ ਪੈਦਾ ਕਰਨ ਵਾਲੇ ਹਰਿ-ਗੁਣ ਗਾਣੇ ਸ਼ੁਰੂ ਕੀਤੇ, ਉਸ ਦੇ ਅੰਦਰ ਅਟੱਲ ਆਤਮਕ ਅਡੋਲਤਾ ਦੀਆਂ ਖ਼ੁਸ਼ੀਆਂ ਤੇ ਆਨੰਦ ਬਣ ਗਏ।
I have found ecstasy, pleasure and true intuitive poise, singing the great glories, the song of bliss of the Lord.
आनंद हरख सहज साचे महा मंगल गुण गाइआ ॥
ਬਿਨਵੰਤਿ​ਨਾਨਕ​ਨਾਮੁ​ਪ੍ਰਭ​ਕਾ​ਗੁਰ​ਪੂਰੇ​ਤੇ​ਪਾਇਆ​॥੪॥੨॥​
ਨਾਨਕ ਬੇਨਤੀ ਕਰਦਾ ਹੈ-ਪਰਮਾਤਮਾ ਦਾ (ਅਜਿਹਾ) ਨਾਮ ਪੂਰੇ ਗੁਰੂ ਪਾਸੋਂ (ਹੀ) ਮਿਲਦਾ ਹੈ ॥੪॥੨॥
Prays Nanak, I have obtained the Name of God from the Perfect Guru. ||4||2||
बिनवंति नानक नामु प्रभ का गुर पूरे ते पाइआ ॥४॥२॥
ਰਾਮਕਲੀ​ਮਹਲਾ​੫​॥​
Raamkalee, Fifth Mahalaa:
रामकली महला ५ ॥
ਰੁਣ​ਝੁਣੋ​ਸਬਦੁ​ਅਨਾਹਦੁ​ਨਿਤ​ਉਠਿ​ਗਾਈਐ​ਸੰਤਨ​ਕੈ​॥​
ਨਿੱਤ ਆਹਰ ਨਾਲ ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਮਿਠੀ ਮਿਠੀ ਸੁਰ ਵਾਲੀ ਬਾਣੀ ਇਕ-ਰਸ ਗਾਵਣੀ ਚਾਹੀਦੀ ਹੈ।
Rise early each morning, and with the Saints, sing the melodious harmony, the unstruck sound current of the Shabad.
रुण झुणो सबदु अनाहदु नित उठि गाईऐ संतन कै ॥
ਕਿਲਵਿਖ​ਸਭਿ​ਦੋਖ​ਬਿਨਾਸਨੁ​ਹਰਿ​ਨਾਮੁ​ਜਪੀਐ​ਗੁਰ​ਮੰਤਨ​ਕੈ​॥​
ਪਰਮਾਤਮਾ ਦਾ ਨਾਮ ਸਾਰੇ ਪਾਪਾਂ ਤੇ ਐਬਾਂ ਦਾ ਨਾਸ ਕਰਨ ਵਾਲਾ ਹੈ, ਇਹ ਹਰਿ-ਨਾਮ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਜਪਣਾ ਚਾਹੀਦਾ ਹੈ।
All sins and sufferings are erased, chanting the Lord's Name, under Guru's Instructions.
किलविख सभि दोख बिनासनु हरि नामु जपीऐ गुर मंतन कै ॥
ਹਰਿ​ਨਾਮੁ​ਲੀਜੈ​ਅਮਿਉ​ਪੀਜੈ​ਰੈਣਿ​ਦਿਨਸੁ​ਅਰਾਧੀਐ​॥​
ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ ਨਾਮ-ਜਲ ਪੀਣਾ ਚਾਹੀਦਾ ਹੈ, ਦਿਨ ਰਾਤ ਪਰਮਾਤਮਾ ਦਾ ਆਰਾਧਨ ਕਰਨਾ ਚਾਹੀਦਾ ਹੈ।
Dwell upon the Lord's Name, and drink in the Nectar; day and night, worship and adore Him.
हरि नामु लीजै अमिउ पीजै रैणि दिनसु अराधीऐ ॥
ਜੋਗ​ਦਾਨ​ਅਨੇਕ​ਕਿਰਿਆ​ਲਗਿ​ਚਰਣ​ਕਮਲਹ​ਸਾਧੀਐ​॥​
ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਕੇ (ਮਾਨੋ) ਅਨੇਕਾਂ ਜੋਗ-ਸਾਧਨਾਂ ਦਾ ਅਨੇਕਾਂ ਦਾਨ-ਪੁੰਨਾਂ ਦਾ ਅਨੇਕਾਂ ਅਜਿਹੀਆਂ ਹੋਰ ਕਿਰਿਆਵਾਂ ਦਾ ਸਾਧਨ ਹੋ ਜਾਂਦਾ ਹੈ।
The merits of Yoga, charity and religious rituals are obtained by grasping His lotus feet.
जोग दान अनेक किरिआ लगि चरण कमलह साधीऐ ॥
ਭਾਉ​ਭਗਤਿ​ਦਇਆਲ​ਮੋਹਨ​ਦੂਖ​ਸਗਲੇ​ਪਰਹਰੈ​॥​
ਦਇਆ ਦੇ ਸੋਮੇ ਮੋਹਨ-ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਸਾਰੇ ਦੁੱਖ ਦੂਰ ਕਰ ਦੇਂਦੀ ਹੈ।
Loving devotion to the merciful, enticing Lord takes away all pain.
भाउ भगति दइआल मोहन दूख सगले परहरै ॥
ਬਿਨਵੰਤਿ​ਨਾਨਕ​ਤਰੈ​ਸਾਗਰੁ​ਧਿਆਇ​ਸੁਆਮੀ​ਨਰਹਰੈ​॥੧॥​
ਨਾਨਕ ਆਖਦਾ ਹੈ ਕਿ ਮਾਲਕ-ਪ੍ਰਭੂ ਨੂੰ ਸਿਮਰ ਕੇ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥
Prays Nanak, cross over the world-ocean, meditating on the Lord, your Lord and Master. ||1||
बिनवंति नानक तरै सागरु धिआइ सुआमी नरहरै ॥१॥
ਸੁਖ​ਸਾਗਰ​ਗੋਬਿੰਦ​ਸਿਮਰਣੁ​ਭਗਤ​ਗਾਵਹਿ​ਗੁਣ​ਤੇਰੇ​ਰਾਮ​॥​
ਹੇ ਸੁਖਾਂ ਦੇ ਸਮੁੰਦਰ ਗੋਬਿੰਦ! (ਤੇਰੇ) ਭਗਤ (ਤੇਰਾ) ਸਿਮਰਨ (ਕਰਦੇ ਹਨ), ਤੇਰੇ ਗੁਣ ਗਾਂਦੇ ਹਨ;
Meditation on the Lord of the Universe is an ocean of peace; Your devotees sing Your Glorious Praises, Lord.
सुख सागर गोबिंद सिमरणु भगत गावहि गुण तेरे राम ॥
ਅਨਦ​ਮੰਗਲ​ਗੁਰ​ਚਰਣੀ​ਲਾਗੇ​ਪਾਏ​ਸੂਖ​ਘਨੇਰੇ​ਰਾਮ​॥​
ਗੁਰੂ ਦੀ ਚਰਨੀਂ ਲੱਗ ਕੇ ਉਹਨਾਂ ਨੂੰ ਅਨੇਕਾਂ ਆਨੰਦ ਖ਼ੁਸ਼ੀਆਂ ਤੇ ਸੁਖ ਪ੍ਰਾਪਤ ਹੋ ਜਾਂਦੇ ਹਨ।
Ecstasy, bliss and great happiness are obtained by grasping hold of the Guru's feet.
अनद मंगल गुर चरणी लागे पाए सूख घनेरे राम ॥
ਸੁਖ​ਨਿਧਾਨੁ​ਮਿਲਿਆ​ਦੂਖ​ਹਰਿਆ​ਕ੍ਰਿਪਾ​ਕਰਿ​ਪ੍ਰਭਿ​ਰਾਖਿਆ​॥​
(ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ) ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਮਿਲ ਜਾਂਦਾ ਹੈ। ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਦੀ (ਦੁੱਖ ਆਦਿਕਾਂ ਤੋਂ) ਰੱਖਿਆ ਕੀਤੀ, ਉਸ ਦੇ ਸਾਰੇ ਦੁੱਖ ਨਿਵਿਰਤ ਹੋ ਗਏ।
Meeting with the treasure of peace, their pains are taken away; granting His Grace, God protects them.
सुख निधानु मिलिआ दूख हरिआ क्रिपा करि प्रभि राखिआ ॥
ਹਰਿ​ਚਰਣ​ਲਾਗਾ​ਭ੍ਰਮੁ​ਭਉ​ਭਾਗਾ​ਹਰਿ​ਨਾਮੁ​ਰਸਨਾ​ਭਾਖਿਆ​॥​
ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਜੁੜ ਗਿਆ, ਜਿਸ ਨੇ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਉਚਾਰਨਾ ਸ਼ੁਰੂ ਕਰ ਦਿੱਤਾ, ਉਸ ਦਾ ਹਰੇਕ ਕਿਸਮ ਦਾ ਭਰਮ-ਵਹਿਮ ਤੇ ਡਰ ਦੂਰ ਹੋ ਗਿਆ।
Those who grasp the Lord's feet - their fears and doubts run away, and they chant the Name of the Lord.
हरि चरण लागा भ्रमु भउ भागा हरि नामु रसना भाखिआ ॥
ਹਰਿ​ਏਕੁ​ਚਿਤਵੈ​ਪ੍ਰਭੁ​ਏਕੁ​ਗਾਵੈ​ਹਰਿ​ਏਕੁ​ਦ੍ਰਿਸਟੀ​ਆਇਆ​॥​
ਉਹ ਮਨੁੱਖ (ਫਿਰ) ਇਕ ਪਰਮਾਤਮਾ ਨੂੰ ਹੀ ਚੇਤੇ ਕਰਦਾ ਰਹਿੰਦਾ ਹੈ ਇਕ ਪਰਮਾਤਮਾ (ਦੇ ਗੁਣਾਂ) ਨੂੰ ਹੀ ਗਾਂਦਾ ਰਹਿੰਦਾ ਹੈ, ਇਕ ਪਰਮਾਤਮਾ ਹੀ ਉਸ ਨੂੰ ਹਰ ਥਾਂ ਵੱਸਦਾ ਨਜ਼ਰ ਆਉਂਦਾ ਹੈ।
He thinks of the One Lord, and he sings of the One God; he gazes upon the One Lord alone.
हरि एकु चितवै प्रभु एकु गावै हरि एकु द्रिसटी आइआ ॥