GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 924
Display Settings
Translations
ਸਤਿਗੁਰੁ​ਪੁਰਖੁ​ਜਿ​ਬੋਲਿਆ​ਗੁਰਸਿਖਾ​ਮੰਨਿ​ਲਈ​ਰਜਾਇ​ਜੀਉ​॥​
ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ।
And as the True Guru, the Primal Lord spoke, and the Gursikhs obeyed His Will.
सतिगुरु पुरखु जि बोलिआ गुरसिखा मंनि लई रजाइ जीउ ॥
ਮੋਹਰੀ​ਪੁਤੁ​ਸਨਮੁਖੁ​ਹੋਇਆ​ਰਾਮਦਾਸੈ​ਪੈਰੀ​ਪਾਇ​ਜੀਉ​॥​
(ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ ਗੁਰੂ ਰਾਮਦਾਸ ਜੀ ਦੇ ਪੈਰਾਂ ਤੇ ਪੈ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਆ ਖਲੋਤੇ।
His son Mohri turned sunmukh, and become obedient to Him; he bowed, and touched Ram Das' feet.
मोहरी पुतु सनमुखु होइआ रामदासै पैरी पाइ जीउ ॥
ਸਭ​ਪਵੈ​ਪੈਰੀ​ਸਤਿਗੁਰੂ​ਕੇਰੀ​ਜਿਥੈ​ਗੁਰੂ​ਆਪੁ​ਰਖਿਆ​॥​
ਗੁਰੂ ਰਾਮਦਾਸ ਜੀ ਵਿਚ ਗੁਰੂ (ਅਮਰਦਾਸ ਜੀ) ਨੇ ਆਪਣੀ ਆਤਮਾ ਟਿਕਾ ਦਿੱਤੀ, (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ।
Then, everyone bowed and touched the feet of Ram Das, into whom the Guru infused His essence.
सभ पवै पैरी सतिगुरू केरी जिथै गुरू आपु रखिआ ॥
ਕੋਈ​ਕਰਿ​ਬਖੀਲੀ​ਨਿਵੈ​ਨਾਹੀ​ਫਿਰਿ​ਸਤਿਗੁਰੂ​ਆਣਿ​ਨਿਵਾਇਆ​॥​
ਜੇ ਕੋਈ ਨਿੰਦਾ ਕਰ ਕੇ (ਪਹਿਲਾਂ) ਨਹੀਂ ਸੀ ਭੀ ਨਿਂਵਿਆ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਲਿਆ ਕੇ ਆ ਪੈਰੀਂ ਪਾਇਆ।
And any that did not bow then because of envy - later, the True Guru brought them around to bow in humility.
कोई करि बखीली निवै नाही फिरि सतिगुरू आणि निवाइआ ॥
ਹਰਿ​ਗੁਰਹਿ​ਭਾਣਾ​ਦੀਈ​ਵਡਿਆਈ​ਧੁਰਿ​ਲਿਖਿਆ​ਲੇਖੁ​ਰਜਾਇ​ਜੀਉ​॥​
ਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ (ਇਹੀ) ਚੰਗਾ ਲੱਗਾ, (ਉਹਨਾਂ ਗੁਰੂ ਰਾਮਦਾਸ ਜੀ ਨੂੰ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ;
It pleased the Guru, the Lord, to bestow glorious greatness upon Him; such was the pre-ordained destiny of the Lord's Will.
हरि गुरहि भाणा दीई वडिआई धुरि लिखिआ लेखु रजाइ जीउ ॥
ਕਹੈ​ਸੁੰਦਰੁ​ਸੁਣਹੁ​ਸੰਤਹੁ​ਸਭੁ​ਜਗਤੁ​ਪੈਰੀ​ਪਾਇ​ਜੀਉ​॥੬॥੧॥​
ਸੁੰਦਰ ਆਖਦਾ ਹੈ ਕਿ ਹੇ ਸੰਤਹੁ! ਸੁਣੋ, (ਇਸ ਵਾਸਤੇ) ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪਿਆ ॥੬॥੧॥
Says Sundar, listen, O Saints: all the world fell at His feet. ||6||1||
कहै सुंदरु सुणहु संतहु सभु जगतु पैरी पाइ जीउ ॥६॥१॥
ਰਾਮਕਲੀ​ਮਹਲਾ​੫​ਛੰਤ​॥​
ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
Raamkalee, Fifth Mahalaa, Chhant:
रामकली महला ५ छंत ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਾਜਨੜਾ​ਮੇਰਾ​ਸਾਜਨੜਾ​ਨਿਕਟਿ​ਖਲੋਇਅੜਾ​ਮੇਰਾ​ਸਾਜਨੜਾ​॥​
ਪਰਮਾਤਮਾ ਮੇਰਾ ਪਿਆਰਾ ਸੱਜਣ ਹੈ, ਮੇਰਾ ਪਿਆਰਾ ਮਿੱਤਰ ਹੈ; ਉਹ ਮੇਰਾ ਪਿਆਰਾ ਸੱਜਣ (ਹਰ ਵੇਲੇ) ਮੇਰੇ ਪਾਸ ਖਲੋਤਾ ਹੋਇਆ ਹੈ।
Friend, my Friend - standing so near to me is my Friend!
साजनड़ा मेरा साजनड़ा निकटि खलोइअड़ा मेरा साजनड़ा ॥
ਜਾਨੀਅੜਾ​ਹਰਿ​ਜਾਨੀਅੜਾ​ਨੈਣ​ਅਲੋਇਅੜਾ​ਹਰਿ​ਜਾਨੀਅੜਾ​॥​
ਪਰਮਾਤਮਾ ਮੈਨੂੰ ਜਿੰਦ ਤੋਂ ਭੀ ਪਿਆਰਾ ਹੈ, ਮੈਨੂੰ ਜਾਨ ਤੋਂ ਭੀ ਪਿਆਰਾ ਹੈ, ਉਸ ਪਿਆਰੇ ਜਾਨੀ ਪ੍ਰਭੂ ਨੂੰ ਮੈਂ (ਆਪਣੀਆਂ) ਅੱਖਾਂ ਨਾਲ ਵੇਖ ਲਿਆ ਹੈ।
Beloved, the Lord my Beloved - with my eyes, I have seen the Lord, my Beloved!
जानीअड़ा हरि जानीअड़ा नैण अलोइअड़ा हरि जानीअड़ा ॥
ਨੈਣ​ਅਲੋਇਆ​ਘਟਿ​ਘਟਿ​ਸੋਇਆ​ਅਤਿ​ਅੰਮ੍ਰਿਤ​ਪ੍ਰਿਅ​ਗੂੜਾ​॥​
ਮੈਂ ਅੱਖੀਂ ਵੇਖ ਲਿਆ ਹੈ ਕਿ ਉਹ ਅੱਤ ਮਿੱਠਾ ਤੇ ਪਿਆਰਾ ਮਿੱਤਰ ਪ੍ਰਭੂ ਹਰੇਕ ਸਰੀਰ ਵਿਚ ਗੁਪਤ ਵੱਸ ਰਿਹਾ ਹੈ।
With my eyes I have seen Him, sleeping upon the bed within each and every heart; my Beloved is the sweetest ambrosial nectar.
नैण अलोइआ घटि घटि सोइआ अति अंम्रित प्रिअ गूड़ा ॥
ਨਾਲਿ​ਹੋਵੰਦਾ​ਲਹਿ​ਨ​ਸਕੰਦਾ​ਸੁਆਉ​ਨ​ਜਾਣੈ​ਮੂੜਾ​॥​
ਪਰ, ਮੂਰਖ ਜੀਵ (ਉਸ ਦੇ ਮਿਲਾਪ ਦਾ) ਸੁਆਦ ਨਹੀਂ ਜਾਣਦਾ, (ਕਿਉਂਕਿ) ਉਸ ਹਰ-ਵੇਲੇ-ਨਾਲ-ਵੱਸਦੇ ਮਿੱਤਰ ਨੂੰ (ਮੂਰਖ ਮਨੁੱਖ) ਲੱਭ ਨਹੀਂ ਸਕਦਾ।
He is with all, but he cannot be found; the fool does not know His taste.
नालि होवंदा लहि न सकंदा सुआउ न जाणै मूड़ा ॥
ਮਾਇਆ​ਮਦਿ​ਮਾਤਾ​ਹੋਛੀ​ਬਾਤਾ​ਮਿਲਣੁ​ਨ​ਜਾਈ​ਭਰਮ​ਧੜਾ​॥​
ਮੂਰਖ ਜੀਵ ਮਾਇਆ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ ਤੇ ਥੋੜ-ਵਿਤੀਆਂ ਗੱਲਾਂ ਹੀ ਕਰਦਾ ਰਹਿੰਦਾ ਹੈ। ਭਟਕਣਾ ਦਾ ਪ੍ਰਭਾਵ ਹੋਣ ਕਰਕੇ (ਉਸ ਪਿਆਰੇ ਮਿੱਤਰ ਨੂੰ) ਮਿਲਿਆ ਨਹੀਂ ਜਾ ਸਕਦਾ।
Intoxicated with the wine of Maya, the mortal babbles on about trivial affairs; giving in to the illusion, he cannot meet the Lord.
माइआ मदि माता होछी बाता मिलणु न जाई भरम धड़ा ॥
ਕਹੁ​ਨਾਨਕ​ਗੁਰ​ਬਿਨੁ​ਨਾਹੀ​ਸੂਝੈ​ਹਰਿ​ਸਾਜਨੁ​ਸਭ​ਕੈ​ਨਿਕਟਿ​ਖੜਾ​॥੧॥​
ਨਾਨਕ ਆਖਦਾ ਹੈ- ਸੱਜਣ ਪਰਮਾਤਮਾ (ਭਾਵੇਂ) ਸਭ ਜੀਵਾਂ ਦੇ ਨੇੜੇ ਖਲੋਤਾ ਹੋਇਆ ਹੈ, ਪਰ ਗੁਰੂ ਤੋਂ ਬਿਨਾ ਉਹ ਦਿੱਸਦਾ ਨਹੀਂ ॥੧॥
Says Nanak, without the Guru, he cannot understand the Lord, the Friend who is standing near everyone. ||1||
कहु नानक गुर बिनु नाही सूझै हरि साजनु सभ कै निकटि खड़ा ॥१॥
ਗੋਬਿੰਦਾ​ਮੇਰੇ​ਗੋਬਿੰਦਾ​ਪ੍ਰਾਣ​ਅਧਾਰਾ​ਮੇਰੇ​ਗੋਬਿੰਦਾ​॥​
ਹੇ ਗੋਬਿੰਦ! ਹੇ ਮੇਰੇ ਗੋਬਿੰਦ! ਹੇ ਮੇਰੀ ਜ਼ਿੰਦਗੀ ਦੇ ਆਸਰੇ ਗੋਬਿੰਦ!
God, my God - the Support of the breath of life is my God.
गोबिंदा मेरे गोबिंदा प्राण अधारा मेरे गोबिंदा ॥
ਕਿਰਪਾਲਾ​ਮੇਰੇ​ਕਿਰਪਾਲਾ​ਦਾਨ​ਦਾਤਾਰਾ​ਮੇਰੇ​ਕਿਰਪਾਲਾ​॥​
ਹੇ ਦਇਆ ਦੇ ਘਰ! ਹੇ ਮੇਰੇ ਕਿਰਪਾਲ! ਹੇ ਸਭ ਦਾਤਾਂ ਦੇਣ ਵਾਲੇ ਮੇਰੇ ਕਿਰਪਾਲ!
Merciful Lord, my Merciful Lord - the Giver of gifts is my Merciful Lord.
किरपाला मेरे किरपाला दान दातारा मेरे किरपाला ॥
ਦਾਨ​ਦਾਤਾਰਾ​ਅਪਰ​ਅਪਾਰਾ​ਘਟ​ਘਟ​ਅੰਤਰਿ​ਸੋਹਨਿਆ​॥​
ਹੇ ਸਭ ਦਾਤਾਂ ਦੇਣ ਵਾਲੇ! ਹੇ ਬੇਅੰਤ! ਹੇ ਹਰੇਕ ਸਰੀਰ ਵਿਚ ਵੱਸ ਰਹੇ ਪ੍ਰਭੂ!
The Giver of gifts is infinite and unlimited; deep within each and every heart, He is so beautiful!
दान दातारा अपर अपारा घट घट अंतरि सोहनिआ ॥
ਇਕ​ਦਾਸੀ​ਧਾਰੀ​ਸਬਲ​ਪਸਾਰੀ​ਜੀਅ​ਜੰਤ​ਲੈ​ਮੋਹਨਿਆ​॥​
ਤੂੰ ਮਾਇਆ-ਦਾਸੀ ਪੈਦਾ ਕੀਤੀ, ਉਸ ਨੇ ਬੜਾ ਬਲ ਵਾਲਾ ਖਿਲਾਰਾ ਖਿਲਾਰਿਆ ਹੈ ਤੇ ਸਭ ਜੀਵਾਂ ਨੂੰ ਆਪਣੇ ਵੱਸ ਵਿਚ ਕਰ ਕੇ ਮੋਹ ਰੱਖਿਆ ਹੈ।
He created Maya, His slave, so powerfully pervasive - she has enticed all beings and creatures.
इक दासी धारी सबल पसारी जीअ जंत लै मोहनिआ ॥
ਜਿਸ​ਨੋ​ਰਾਖੈ​ਸੋ​ਸਚੁ​ਭਾਖੈ​ਗੁਰ​ਕਾ​ਸਬਦੁ​ਬੀਚਾਰਾ​॥​
ਜਿਸ ਮਨੁੱਖ ਨੂੰ ਪਰਮਾਤਮਾ (ਇਸ ਦਾਸੀ-ਮਾਇਆ ਤੋਂ) ਬਚਾ ਰੱਖਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾਈ ਰੱਖਦਾ ਹੈ।
One whom the Lord saves, chants the True Name, and contemplates the Word of the Guru's Shabad.
जिस नो राखै सो सचु भाखै गुर का सबदु बीचारा ॥
ਕਹੁ​ਨਾਨਕ​ਜੋ​ਪ੍ਰਭ​ਕਉ​ਭਾਣਾ​ਤਿਸ​ਹੀ​ਕਉ​ਪ੍ਰਭੁ​ਪਿਆਰਾ​॥੨॥​
ਨਾਨਕ ਆਖਦਾ ਹੈ- ਜਿਹੜਾ ਮਨੁੱਖ ਪਰਮਾਤਮਾ ਨੂੰ ਚੰਗਾ ਲਗਦਾ ਹੈ ਉਸੇ ਨੂੰ ਹੀ ਪਰਮਾਤਮਾ ਪਿਆਰਾ ਲੱਗਦਾ ਹੈ ॥੨॥
Says Nanak, one who is pleasing to God - God is very dear to him. ||2||
कहु नानक जो प्रभ कउ भाणा तिस ही कउ प्रभु पिआरा ॥२॥
ਮਾਣੋ​ਪ੍ਰਭ​ਮਾਣੋ​ਮੇਰੇ​ਪ੍ਰਭ​ਕਾ​ਮਾਣੋ​॥​
(ਸਭ ਜੀਵਾਂ ਨੂੰ) ਪ੍ਰਭੂ (ਦੇ ਆਸਰੇ) ਦਾ ਹੀ ਮਾਣ-ਫ਼ਖ਼ਰ ਹੋ ਸਕਦਾ ਹੈ,
I take pride, I take pride in God; I take pride in my God.
माणो प्रभ माणो मेरे प्रभ का माणो ॥
ਜਾਣੋ​ਪ੍ਰਭੁ​ਜਾਣੋ​ਸੁਆਮੀ​ਸੁਘੜੁ​ਸੁਜਾਣੋ​॥​
ਪ੍ਰਭੂ ਹੀ (ਸਭ ਦੇ ਦਿਲਾਂ ਦੀ) ਜਾਣਨ ਵਾਲਾ ਮਾਲਕ ਹੈ ਸਿਆਣਾ ਹੈ ਸੁਜਾਨ ਹੈ।
Wise, God is wise; my Lord and Master is all-wise, and all-knowing.
जाणो प्रभु जाणो सुआमी सुघड़ु सुजाणो ॥
ਸੁਘੜ​ਸੁਜਾਨਾ​ਸਦ​ਪਰਧਾਨਾ​ਅੰਮ੍ਰਿਤੁ​ਹਰਿ​ਕਾ​ਨਾਮਾ​॥​
ਪਰਮਾਤਮਾ ਸਿਆਣਾ ਹੈ ਸੁਜਾਣ ਹੈ ਸਦਾ ਮੰਨਿਆ-ਪਰਮੰਨਿਆ ਹੈ; ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ।
All-wise and all-knowing, and forever supreme; the Name of the Lord is Ambrosial Nectar.
सुघड़ सुजाना सद परधाना अंम्रितु हरि का नामा ॥
ਚਾਖਿ​ਅਘਾਣੇ​ਸਾਰਿਗਪਾਣੇ​ਜਿਨ​ਕੈ​ਭਾਗ​ਮਥਾਨਾ​॥​
ਜਿਨ੍ਹਾਂ (ਬੰਦਿਆਂ) ਦੇ ਮੱਥੇ ਦੇ ਭਾਗ ਜਾਗਦੇ ਹਨ ਉਹ ਉਸ ਧਨੁਖ-ਧਾਰੀ ਪਰਮਾਤਮਾ ਦਾ ਨਾਮ-ਅੰਮ੍ਰਿਤ ਚੱਖ ਕੇ (ਮਾਇਆ ਦੀ ਭੁੱਖ ਵਲੋਂ) ਰੱਜ ਜਾਂਦੇ ਹਨ।
Those who have such pre-ordained destiny recorded upon their foreheads, taste it, and are satisfied with the Lord of the Universe.
चाखि अघाणे सारिगपाणे जिन कै भाग मथाना ॥
ਤਿਨ​ਹੀ​ਪਾਇਆ​ਤਿਨਹਿ​ਧਿਆਇਆ​ਸਗਲ​ਤਿਸੈ​ਕਾ​ਮਾਣੋ​॥​
ਉਹਨਾਂ ਬੰਦਿਆਂ ਨੇ ਹੀ ਉਸ ਪ੍ਰਭੂ ਨੂੰ ਲੱਭ ਲਿਆ ਹੈ, ਉਹਨਾਂ ਨੇ ਹੀ ਉਸ ਦਾ ਨਾਮ ਸਿਮਰਿਆ ਹੈ। ਸਭ ਜੀਵਾਂ ਨੂੰ ਪ੍ਰਭੂ ਦੇ ਆਸਰੇ ਦਾ ਹੀ ਮਾਣ-ਫ਼ਖ਼ਰ ਹੈ।
They meditate on Him, and find Him; they place all their pride in Him.
तिन ही पाइआ तिनहि धिआइआ सगल तिसै का माणो ॥
ਕਹੁ​ਨਾਨਕ​ਥਿਰੁ​ਤਖਤਿ​ਨਿਵਾਸੀ​ਸਚੁ​ਤਿਸੈ​ਦੀਬਾਣੋ​॥੩॥​
ਨਾਨਕ ਆਖਦਾ ਹੈ- ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, (ਸਦਾ ਆਪਣੇ) ਤਖ਼ਤ ਉਤੇ ਟਿਕਿਆ ਰਹਿਣ ਵਾਲਾ ਹੈ। (ਸਿਰਫ਼) ਉਸ ਦਾ ਹੀ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ ॥੩॥
Says Nanak, He is seated on His eternal throne; True is His royal court. ||3||
कहु नानक थिरु तखति निवासी सचु तिसै दीबाणो ॥३॥
ਮੰਗਲਾ​ਹਰਿ​ਮੰਗਲਾ​ਮੇਰੇ​ਪ੍ਰਭ​ਕੈ​ਸੁਣੀਐ​ਮੰਗਲਾ​॥​
ਸੰਤ ਜਨ ਆਖਦੇ ਹਨ ਕਿ ਮੇਰੇ ਪ੍ਰਭੂ ਦੇ ਘਰ ਵਿਚ ਖ਼ੁਸ਼ੀ ਸਦਾ ਖ਼ੁਸ਼ੀ ਹੀ ਰਹਿੰਦੀ ਹੈ।
The song of joy, the Lord's song of joy; listen to the song of joy of my God.
मंगला हरि मंगला मेरे प्रभ कै सुणीऐ मंगला ॥
ਸੋਹਿਲੜਾ​ਪ੍ਰਭ​ਸੋਹਿਲੜਾ​ਅਨਹਦ​ਧੁਨੀਐ​ਸੋਹਿਲੜਾ​॥​
ਉਸ ਪ੍ਰਭੂ ਦੇ ਘਰ ਵਿਚ ਇਕ-ਰਸ ਸੁਰ ਵਾਲਾ ਸਿਫ਼ਤ-ਸਾਲਾਹ ਦਾ ਮਿੱਠਾ ਗੀਤ ਸਦਾ ਹੁੰਦਾ ਰਹਿੰਦਾ ਹੈ।
The wedding song, God's wedding song; the unstruck sound current of His wedding song resounds.
सोहिलड़ा प्रभ सोहिलड़ा अनहद धुनीऐ सोहिलड़ा ॥
ਅਨਹਦ​ਵਾਜੇ​ਸਬਦ​ਅਗਾਜੇ​ਨਿਤ​ਨਿਤ​ਜਿਸਹਿ​ਵਧਾਈ​॥​
ਜਿਸ ਪ੍ਰਭੂ ਦੀ ਸਦਾ ਹੀ ਚੜ੍ਹਦੀ ਕਲਾ ਰਹਿੰਦੀ ਹੈ, ਉਸ ਦੇ ਘਰ ਵਿਚ ਉਸ ਦੀ ਸਿਫ਼ਤ-ਸਾਲਾਹ ਦੇ ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ।
The unstruck sound current vibrates, and the Word of the Shabad resounds; there is continuous, continual rejoicing.
अनहद वाजे सबद अगाजे नित नित जिसहि वधाई ॥
ਸੋ​ਪ੍ਰਭੁ​ਧਿਆਈਐ​ਸਭੁ​ਕਿਛੁ​ਪਾਈਐ​ਮਰੈ​ਨ​ਆਵੈ​ਜਾਈ​॥​
ਉਹ ਪਰਮਾਤਮਾ (ਕਦੇ) ਮਰਦਾ ਨਹੀਂ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਉਸ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ (ਜੇ ਉਸ ਦਾ ਸਿਮਰਨ ਕਰਦੇ ਰਹੀਏ, ਤਾਂ ਉਸ ਦੇ ਦਰ ਤੋਂ) ਹਰੇਕ (ਮੂੰਹ-ਮੰਗੀ) ਚੀਜ਼ ਹਾਸਲ ਕਰ ਲਈਦੀ ਹੈ।
Meditating on that God, everything is obtained; He does not die, or come or go.
सो प्रभु धिआईऐ सभु किछु पाईऐ मरै न आवै जाई ॥
ਚੂਕੀ​ਪਿਆਸਾ​ਪੂਰਨ​ਆਸਾ​ਗੁਰਮੁਖਿ​ਮਿਲੁ​ਨਿਰਗੁਨੀਐ​॥​
(ਜਿਹੜਾ ਮਨੁੱਖ ਉਸ ਦਾ ਸਿਮਰਨ ਕਰਦਾ ਹੈ ਉਸ ਦੀ ਮਾਇਆ ਦੀ) ਤ੍ਰਿਸ਼ਨਾ ਮੁੱਕ ਜਾਂਦੀ ਹੈ, ਉਸ ਦੀ (ਹਰੇਕ) ਆਸ ਪੂਰੀ ਹੋ ਜਾਂਦੀ ਹੈ। (ਤੂੰ ਭੀ) ਗੁਰੂ ਦੀ ਸਰਨ ਪੈ ਕੇ ਉਸ ਮਾਇਆ-ਰਹਿਤ (ਨਿਰਲੇਪ) ਪਰਮਾਤਮਾ ਦਾ ਮਿਲਾਪ ਹਾਸਲ ਕਰ।
Thirst is quenched, and hopes are fulfilled; the Gurmukh meets with the absolute, unmanifest Lord.
चूकी पिआसा पूरन आसा गुरमुखि मिलु निरगुनीऐ ॥
ਕਹੁ​ਨਾਨਕ​ਘਰਿ​ਪ੍ਰਭ​ਮੇਰੇ​ਕੈ​ਨਿਤ​ਨਿਤ​ਮੰਗਲੁ​ਸੁਨੀਐ​॥੪॥੧॥​
ਨਾਨਕ ਆਖਦਾ ਹੈ- (ਇਹ ਗੱਲ ਗੁਰਮੁਖਾਂ ਦੇ ਮੂੰਹੋ) ਸੁਣੀ ਜਾ ਰਹੀ ਹੈ ਕਿ ਮੇਰੇ ਪ੍ਰਭੂ ਦੇ ਘਰ ਵਿਚ ਸਦਾ ਹੀ ਖ਼ੁਸ਼ੀ ਰਹਿੰਦੀ ਹੈ ॥੪॥੧॥
Says Nanak, in the Home of my God, the songs of joy are continuously, continually heard. ||4||1||
कहु नानक घरि प्रभ मेरे कै नित नित मंगलु सुनीऐ ॥४॥१॥