GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 780
Display Settings
Translations
ਮਿਟੇ​ਅੰਧਾਰੇ​ਤਜੇ​ਬਿਕਾਰੇ​ਠਾਕੁਰ​ਸਿਉ​ਮਨੁ​ਮਾਨਾ​॥​
ਹੇ ਭਾਈ! ਜਿਸ ਜੀਵ-ਇਸਤ੍ਰੀ ਦਾ ਮਨ ਮਾਲਕ-ਪ੍ਰਭੂ ਨਾਲ ਗਿੱਝ ਜਾਂਦਾ ਹੈ, ਉਹ ਸਾਰੇ ਵਿਕਾਰ ਤਿਆਗ ਦੇਂਦੀ ਹੈ, (ਉਸ ਦੇ ਅੰਦਰੋਂ ਮਾਇਆ ਦੇ ਮੋਹ ਵਾਲੇ) ਹਨੇਰੇ ਦੂਰ ਹੋ ਜਾਂਦੇ ਹਨ।
darkness has been eliminated, and I have renounced corruption and sin. My mind is reconciled with my Lord and Master.
मिटे अंधारे तजे बिकारे ठाकुर सिउ मनु माना ॥
ਪ੍ਰਭ​ਜੀ​ਭਾਣੀ​ਭਈ​ਨਿਕਾਣੀ​ਸਫਲ​ਜਨਮੁ​ਪਰਵਾਨਾ​॥​
(ਜੇਹੜੀ ਜੀਵ-ਇਸਤ੍ਰੀ) ਪ੍ਰਭੂ ਨੂੰ ਚੰਗੀ ਲੱਗਣ ਲੱਗ ਪੈਂਦੀ ਹੈ, ਉਹ (ਦੁਨੀਆ ਵਲੋਂ) ਬੇ-ਮੁਥਾਜ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਉਹ ਪ੍ਰਭੂ-ਦਰ ਤੇ ਕਬੂਲ ਹੋ ਜਾਂਦੀ ਹੈ।
I have become pleasing to my Dear God, and I have become carefree. My life is fulfilled and approved.
प्रभ जी भाणी भई निकाणी सफल जनमु परवाना ॥
ਭਈ​ਅਮੋਲੀ​ਭਾਰਾ​ਤੋਲੀ​ਮੁਕਤਿ​ਜੁਗਤਿ​ਦਰੁ​ਖੋਲੑਾ​॥​
ਉਸ ਦੀ ਜ਼ਿੰਦਗੀ ਬਹੁਤ ਹੀ ਕੀਮਤੀ ਹੋ ਜਾਂਦੀ ਹੈ, ਭਾਰੇ ਤੋਲ ਵਾਲੀ ਹੋ ਜਾਂਦੀ ਹੈ, ਉਸ ਵਾਸਤੇ ਉਹ ਦਰਵਾਜ਼ਾ ਖੁਲ੍ਹ ਜਾਂਦਾ ਹੈ ਜਿੱਥੇ ਉਸ ਨੂੰ ਵਿਕਾਰਾਂ ਵਲੋਂ ਖ਼ਲਾਸੀ ਮਿਲ ਜਾਂਦੀ ਹੈ ਅਤੇ ਸਹੀ ਜੀਵਨ ਦੀ ਜਾਚ ਆ ਜਾਂਦੀ ਹੈ।
I have become invaluable, of tremendous weight and value. The Door, and the Path of liberation are open to me now.
भई अमोली भारा तोली मुकति जुगति दरु खोला ॥
ਕਹੁ​ਨਾਨਕ​ਹਉ​ਨਿਰਭਉ​ਹੋਈ​ਸੋ​ਪ੍ਰਭੁ​ਮੇਰਾ​ਓਲੑਾ​॥੪॥੧॥੪॥​
ਹੇ ਨਾਨਕ! ਜਦੋਂ ਤੋਂ ਉਹ ਪ੍ਰਭੂ ਮੇਰਾ ਸਹਾਰਾ ਬਣ ਗਿਆ ਹੈ, ਮੈਂ (ਵਿਕਾਰਾਂ ਮਾਇਆ ਦੇ ਹੱਲਿਆਂ ਵਲੋਂ) ਨਿਡਰ ਹੋ ਗਈ ਹਾਂ ॥੪॥੧॥੪॥
Says Nanak, I am fearless; God has become my Shelter and Shield. ||4||1||4||
कहु नानक हउ निरभउ होई सो प्रभु मेरा ओला ॥४॥१॥४॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਸਾਜਨੁ​ਪੁਰਖੁ​ਸਤਿਗੁਰੁ​ਮੇਰਾ​ਪੂਰਾ​ਤਿਸੁ​ਬਿਨੁ​ਅਵਰੁ​ਨ​ਜਾਣਾ​ਰਾਮ​॥​
ਹੇ ਭਾਈ! ਗੁਰੂ ਮਹਾ ਪੁਰਖ ਹੀ ਮੇਰਾ (ਅਸਲ) ਸੱਜਣ ਹੈ, ਉਸ (ਗੁਰੂ) ਤੋਂ ਬਿਨਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ (ਜੋ ਮੈਨੂੰ ਪਰਮਾਤਮਾ ਦੀ ਸੂਝ ਦੇ ਸਕੇ)।
My Perfect True Guru is my Best Friend, the Primal Being. I do not know any other than Him, Lord.
साजनु पुरखु सतिगुरु मेरा पूरा तिसु बिनु अवरु न जाणा राम ॥
ਮਾਤ​ਪਿਤਾ​ਭਾਈ​ਸੁਤ​ਬੰਧਪ​ਜੀਅ​ਪ੍ਰਾਣ​ਮਨਿ​ਭਾਣਾ​ਰਾਮ​॥​
ਹੇ ਭਾਈ! (ਗੁਰੂ ਮੈਨੂੰ) ਮਨ ਵਿਚ (ਇਉਂ) ਪਿਆਰਾ ਲੱਗ ਰਿਹਾ ਹੈ (ਜਿਵੇਂ) ਮਾਂ, ਪਿਉ, ਪੁੱਤਰ, ਸਨਬੰਧੀ, ਜਿੰਦ, ਪ੍ਰਾਣ (ਪਿਆਰੇ ਲੱਗਦੇ ਹਨ)।
He is my mother, father, sibling, child, relative, soul and breath of life. He is so pleasing to my mind, O Lord.
मात पिता भाई सुत बंधप जीअ प्राण मनि भाणा राम ॥
ਜੀਉ​ਪਿੰਡੁ​ਸਭੁ​ਤਿਸ​ਕਾ​ਦੀਆ​ਸਰਬ​ਗੁਣਾ​ਭਰਪੂਰੇ​॥​
ਹੇ ਭਾਈ! (ਗੁਰੂ ਨੇ ਹੀ ਇਹ ਸੂਝ ਬਖ਼ਸ਼ੀ ਹੈ ਕਿ) ਜਿੰਦ ਸਰੀਰ ਸਭ ਕੁਝ ਉਸ (ਪਰਮਾਤਮਾ) ਦਾ ਦਿੱਤਾ ਹੋਇਆ ਹੈ, (ਉਹ ਪਰਮਾਤਮਾ) ਸਾਰੇ ਗੁਣਾਂ ਨਾਲ ਭਰਪੂਰ ਹੈ।
My body and soul are all His blessings. He is overflowing with every quality of virtue.
जीउ पिंडु सभु तिस का दीआ सरब गुणा भरपूरे ॥
ਅੰਤਰਜਾਮੀ​ਸੋ​ਪ੍ਰਭੁ​ਮੇਰਾ​ਸਰਬ​ਰਹਿਆ​ਭਰਪੂਰੇ​॥​
(ਗੁਰੂ ਨੇ ਹੀ ਮਤਿ ਦਿੱਤੀ ਹੈ ਕਿ) ਹਰੇਕ ਦੇ ਦਿਲ ਦੀ ਜਾਣਨ ਵਾਲਾ ਮੇਰਾ ਉਹ ਪ੍ਰਭੂ ਸਭ ਥਾਈਂ ਵਿਆਪਕ ਹੈ।
My God is the Inner-knower, the Searcher of hearts. He is totally permeating and pervading everywhere.
अंतरजामी सो प्रभु मेरा सरब रहिआ भरपूरे ॥
ਤਾ​ਕੀ​ਸਰਣਿ​ਸਰਬ​ਸੁਖ​ਪਾਏ​ਹੋਏ​ਸਰਬ​ਕਲਿਆਣਾ​॥​
ਉਸ ਦੀ ਸਰਨ ਪਿਆਂ ਸਾਰੇ ਸੁਖ ਆਨੰਦ ਮਿਲਦੇ ਹਨ।
In His Sanctuary, I receive every comfort and pleasure. I am totally, completely happy.
ता की सरणि सरब सुख पाए होए सरब कलिआणा ॥
ਸਦਾ​ਸਦਾ​ਪ੍ਰਭ​ਕਉ​ਬਲਿਹਾਰੈ​ਨਾਨਕ​ਸਦ​ਕੁਰਬਾਣਾ​॥੧॥​
ਹੇ ਨਾਨਕ! (ਆਖ-ਗੁਰੂ ਦੀ ਕਿਰਪਾ ਨਾਲ ਹੀ) ਮੈਂ ਪਰਮਾਤਮਾ ਤੋਂ ਸਦਾ ਹੀ ਸਦਾ ਹੀ ਸਦਾ ਹੀ ਸਦਕੇ ਕੁਰਬਾਨ ਜਾਂਦਾ ਹਾਂ ॥੧॥
Forever and ever, Nanak is a sacrifice to God, forever, a devoted sacrifice. ||1||
सदा सदा प्रभ कउ बलिहारै नानक सद कुरबाणा ॥१॥
ਐਸਾ​ਗੁਰੁ​ਵਡਭਾਗੀ​ਪਾਈਐ​ਜਿਤੁ​ਮਿਲਿਐ​ਪ੍ਰਭੁ​ਜਾਪੈ​ਰਾਮ​॥​
ਹੇ ਭਾਈ! ਅਜਿਹਾ ਗੁਰੂ ਵੱਡੇ ਭਾਗਾਂ ਨਾਲ ਮਿਲਦਾ ਹੈ, ਜਿਸ ਦੇ ਮਿਲਿਆਂ (ਹਿਰਦੇ ਵਿਚ) ਪਰਮਾਤਮਾ ਦੀ ਸੂਝ ਪੈਣ ਲੱਗ ਪੈਂਦੀ ਹੈ,
By great good fortune, one finds such a Guru, meeting whom, the Lord God is known.
ऐसा गुरु वडभागी पाईऐ जितु मिलिऐ प्रभु जापै राम ॥
ਜਨਮ​ਜਨਮ​ਕੇ​ਕਿਲਵਿਖ​ਉਤਰਹਿ​ਹਰਿ​ਸੰਤ​ਧੂੜੀ​ਨਿਤ​ਨਾਪੈ​ਰਾਮ​॥​
ਅਨੇਕਾਂ ਜਨਮਾਂ ਦੇ (ਸਾਰੇ) ਪਾਪ ਦੂਰ ਹੋ ਜਾਂਦੇ ਹਨ, ਅਤੇ ਹਰੀ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਸਦਾ ਇਸ਼ਨਾਨ ਹੁੰਦਾ ਰਹਿੰਦਾ ਹੈ।
The sins of countless lifetimes are erased, bathing continually in the dust of the feet of God's Saints.
जनम जनम के किलविख उतरहि हरि संत धूड़ी नित नापै राम ॥
ਹਰਿ​ਧੂੜੀ​ਨਾਈਐ​ਪ੍ਰਭੂ​ਧਿਆਈਐ​ਬਾਹੁੜਿ​ਜੋਨਿ​ਨ​ਆਈਐ​॥​
(ਜਿਸ ਗੁਰੂ ਦੇ ਮਿਲਣ ਨਾਲ) ਪ੍ਰਭੂ ਦੇ ਸੰਤ ਜਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਹੋ ਸਕਦਾ ਹੈ, ਪ੍ਰਭੂ ਦਾ ਸਿਮਰਨ ਹੋ ਸਕਦਾ ਹੈ ਅਤੇ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪਈਦਾ।
Bathing in the dust of the feet of the Lord, and meditating on God, you shall not have to enter into the womb of reincarnation again.
हरि धूड़ी नाईऐ प्रभू धिआईऐ बाहुड़ि जोनि न आईऐ ॥
ਗੁਰ​ਚਰਣੀ​ਲਾਗੇ​ਭ੍ਰਮ​ਭਉ​ਭਾਗੇ​ਮਨਿ​ਚਿੰਦਿਆ​ਫਲੁ​ਪਾਈਐ​॥​
ਹੇ ਭਾਈ! ਗੁਰੂ ਦੇ ਚਰਨੀਂ ਲੱਗ ਕੇ ਭਰਮ ਡਰ ਨਾਸ ਹੋ ਜਾਂਦੇ ਹਨ, ਮਨ ਵਿਚ ਚਿਤਾਰਿਆ ਹੋਇਆ ਹਰੇਕ ਫਲ ਪ੍ਰਾਪਤ ਹੋ ਜਾਂਦਾ ਹੈ।
Grasping hold of the Guru's Feet, doubt and fear are dispelled, and you receive the fruits of your mind's desires.
गुर चरणी लागे भ्रम भउ भागे मनि चिंदिआ फलु पाईऐ ॥
ਹਰਿ​ਗੁਣ​ਨਿਤ​ਗਾਏ​ਨਾਮੁ​ਧਿਆਏ​ਫਿਰਿ​ਸੋਗੁ​ਨਾਹੀ​ਸੰਤਾਪੈ​॥​
(ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਸਦਾ ਪਰਮਾਤਮਾ ਦੇ ਗੁਣ ਗਾਏ ਹਨ; ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੂੰ ਫਿਰ ਕੋਈ ਗ਼ਮ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ।
Continually singing the Glorious Praises of the Lord, and meditating on the Naam, the Name of the Lord, you shall no longer suffer in pain and sorrow.
हरि गुण नित गाए नामु धिआए फिरि सोगु नाही संतापै ॥
ਨਾਨਕ​ਸੋ​ਪ੍ਰਭੁ​ਜੀਅ​ਕਾ​ਦਾਤਾ​ਪੂਰਾ​ਜਿਸੁ​ਪਰਤਾਪੈ​॥੨॥​
ਹੇ ਨਾਨਕ! (ਗੁਰੂ ਦੀ ਕਿਰਪਾ ਨਾਲ ਹੀ ਸਮਝ ਪੈਂਦੀ ਹੈ ਕਿ) ਜਿਸ ਪਰਮਾਤਮਾ ਦਾ ਪੂਰਾ ਪਰਤਾਪ ਹੈ, ਉਹੀ ਜਿੰਦ ਦੇਣ ਵਾਲਾ ਹੈ ॥੨॥
O Nanak, God is the Giver of all souls; His radiant glory is perfect! ||2||
नानक सो प्रभु जीअ का दाता पूरा जिसु परतापै ॥२॥
ਹਰਿ​ਹਰੇ​ਹਰਿ​ਗੁਣ​ਨਿਧੇ​ਹਰਿ​ਸੰਤਨ​ਕੈ​ਵਸਿ​ਆਏ​ਰਾਮ​॥​
ਹੇ ਭਾਈ! ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਸੰਤ ਜਨਾਂ ਦੇ (ਪਿਆਰ ਦੇ) ਵੱਸ ਵਿਚ ਟਿਕਿਆ ਰਹਿੰਦਾ ਹੈ।
The Lord, Har, Har, is the treasure of virtue; the Lord is under the power of His Saints.
हरि हरे हरि गुण निधे हरि संतन कै वसि आए राम ॥
ਸੰਤ​ਚਰਣ​ਗੁਰ​ਸੇਵਾ​ਲਾਗੇ​ਤਿਨੀ​ਪਰਮ​ਪਦ​ਪਾਏ​ਰਾਮ​॥​
ਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀਂ ਪੈ ਕੇ ਗੁਰੂ ਦੀ ਸੇਵਾ ਵਿਚ ਲੱਗੇ, ਉਹਨਾਂ ਨੇ ਸਭ ਤੋਂ ਉੱਚੇ ਆਤਮਕ ਦਰਜੇ ਪ੍ਰਾਪਤ ਕਰ ਲਏ।
Those who are dedicated to the feet of the Saints, and to serving the Guru, obtain the supreme status, O Lord.
संत चरण गुर सेवा लागे तिनी परम पद पाए राम ॥
ਪਰਮ​ਪਦੁ​ਪਾਇਆ​ਆਪੁ​ਮਿਟਾਇਆ​ਹਰਿ​ਪੂਰਨ​ਕਿਰਪਾ​ਧਾਰੀ​॥​
ਹੇ ਭਾਈ! ਜਿਸ ਮਨੁੱਖ ਉੱਤੇ ਪੂਰਨ ਪ੍ਰਭੂ ਨੇ ਮਿਹਰ ਕੀਤੀ, (ਉਸ ਨੇ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ, ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ।
They obtain the supreme status, and eradicate self-conceit; the Perfect Lord showers His Grace upon them.
परम पदु पाइआ आपु मिटाइआ हरि पूरन किरपा धारी ॥
ਸਫਲ​ਜਨਮੁ​ਹੋਆ​ਭਉ​ਭਾਗਾ​ਹਰਿ​ਭੇਟਿਆ​ਏਕੁ​ਮੁਰਾਰੀ​॥​
ਉਸ ਦੀ ਜ਼ਿੰਦਗੀ ਕਾਮਯਾਬ ਹੋ ਗਈ, ਉਸ ਦਾ (ਹਰੇਕ) ਡਰ ਦੂਰ ਹੋ ਗਿਆ, ਉਸ ਨੂੰ ਉਹ ਪਰਮਾਤਮਾ ਮਿਲ ਪਿਆ ਜੋ ਇਕ ਆਪ ਹੀ ਆਪ ਹੈ।
Their lives are fruitful, their fears are dispelled, and they meet the One Lord, the Destroyer of ego.
सफल जनमु होआ भउ भागा हरि भेटिआ एकु मुरारी ॥
ਜਿਸ​ਕਾ​ਸਾ​ਤਿਨ​ਹੀ​ਮੇਲਿ​ਲੀਆ​ਜੋਤੀ​ਜੋਤਿ​ਸਮਾਇਆ​॥​
ਜਿਸ ਪਰਮਾਤਮਾ ਦਾ ਉਹ ਪੈਦਾ ਕੀਤਾ ਹੋਇਆ ਸੀ, ਉਸ ਨੇ ਹੀ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲਿਆ, ਉਸ ਮਨੁੱਖ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਇਕ-ਮਿਕ ਹੋ ਗਈ।
He blends into the One, to whom he belongs; his light merges into the Light.
जिस का सा तिन ही मेलि लीआ जोती जोति समाइआ ॥
ਨਾਨਕ​ਨਾਮੁ​ਨਿਰੰਜਨ​ਜਪੀਐ​ਮਿਲਿ​ਸਤਿਗੁਰ​ਸੁਖੁ​ਪਾਇਆ​॥੩॥​
ਹੇ ਨਾਨਕ! ਨਿਰਲੇਪ ਪ੍ਰਭੂ ਦਾ ਨਾਮ (ਸਦਾ) ਜਪਣਾ ਚਾਹੀਦਾ ਹੈ, (ਜਿਸ ਨੇ) ਗੁਰੂ ਨੂੰ ਮਿਲ ਕੇ (ਨਾਮ ਜਪਿਆ, ਉਸ ਨੇ) ਆਤਮਕ ਆਨੰਦ ਪ੍ਰਾਪਤ ਕਰ ਲਿਆ ॥੩॥
O Nanak, chant the Naam, the Name of the Immaculate Lord; meeting the True Guru, peace is obtained. ||3||
नानक नामु निरंजन जपीऐ मिलि सतिगुर सुखु पाइआ ॥३॥
ਗਾਉ​ਮੰਗਲੋ​ਨਿਤ​ਹਰਿ​ਜਨਹੁ​ਪੁੰਨੀ​ਇਛ​ਸਬਾਈ​ਰਾਮ​॥​
ਹੇ ਸੰਤ ਜਨੋ! ਸਦਾ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ, (ਸਿਫ਼ਤਿ-ਸਾਲਾਹ ਦੇ ਪਰਤਾਪ ਨਾਲ) ਹਰੇਕ ਮੁਰਾਦ ਪੂਰੀ ਹੋ ਜਾਂਦੀ ਹੈ।
Sing continually the songs of joy, O humble beings of the Lord; all your desires shall be fulfilled.
गाउ मंगलो नित हरि जनहु पुंनी इछ सबाई राम ॥
ਰੰਗਿ​ਰਤੇ​ਅਪੁਨੇ​ਸੁਆਮੀ​ਸੇਤੀ​ਮਰੈ​ਨ​ਆਵੈ​ਜਾਈ​ਰਾਮ​॥​
ਜਿਹੜਾ ਪ੍ਰਭੂ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ) ਉਸ ਮਾਲਕ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।
Those who are imbued with the Love of their Lord and Master do not die, or come or go in reincarnation.
रंगि रते अपुने सुआमी सेती मरै न आवै जाई राम ॥
ਅਬਿਨਾਸੀ​ਪਾਇਆ​ਨਾਮੁ​ਧਿਆਇਆ​ਸਗਲ​ਮਨੋਰਥ​ਪਾਏ​॥​
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਸ ਨੇ ਨਾਸ-ਰਹਿਤ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਨੇ ਸਾਰੀਆਂ ਮੁਰਾਦਾਂ ਹਾਸਲ ਕਰ ਲਈਆਂ।
The Imperishable Lord is obtained, meditating on the Naam, and all one's wishes are fulfilled.
अबिनासी पाइआ नामु धिआइआ सगल मनोरथ पाए ॥
ਸਾਂਤਿ​ਸਹਜ​ਆਨੰਦ​ਘਨੇਰੇ​ਗੁਰ​ਚਰਣੀ​ਮਨੁ​ਲਾਏ​॥​
ਹੇ ਭਾਈ! ਗੁਰੂ ਦੇ ਚਰਨਾਂ ਵਿਚ ਮਨ ਜੋੜ ਕੇ ਮਨੁੱਖ ਸ਼ਾਂਤੀ ਪ੍ਰਾਪਤ ਕਰਦਾ ਹੈ, ਆਤਮਕ ਅਡੋਲਤਾ ਦੇ ਅਨੇਕਾਂ ਆਨੰਦ ਮਾਣਦਾ ਹੈ।
Peace, poise, and all ecstasy are obtained, attaching one's mind to the Guru's feet.
सांति सहज आनंद घनेरे गुर चरणी मनु लाए ॥
ਪੂਰਿ​ਰਹਿਆ​ਘਟਿ​ਘਟਿ​ਅਬਿਨਾਸੀ​ਥਾਨ​ਥਨੰਤਰਿ​ਸਾਈ​॥​
(ਸਿਮਰਨ ਦੀ ਬਰਕਤਿ ਨਾਲ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਨਾਸ-ਰਹਿਤ ਪਰਮਾਤਮਾ ਹੀ ਹਰੇਕ ਥਾਂ ਵਿਚ ਹਰੇਕ ਸਰੀਰ ਵਿਚ ਵਿਆਪ ਰਿਹਾ ਹੈ।
The Imperishable Lord is permeating and pervading each and every heart; He is in all places and interspaces.
पूरि रहिआ घटि घटि अबिनासी थान थनंतरि साई ॥
ਕਹੁ​ਨਾਨਕ​ਕਾਰਜ​ਸਗਲੇ​ਪੂਰੇ​ਗੁਰ​ਚਰਣੀ​ਮਨੁ​ਲਾਈ​॥੪॥੨॥੫॥​
ਨਾਨਕ ਆਖਦਾ ਹੈ- (ਹੇ ਭਾਈ!) ਗੁਰੂ ਦੇ ਚਰਨਾਂ ਵਿਚ ਮਨ ਲਾ ਕੇ ਸਾਰੇ ਕੰਮ ਸਫਲ ਜੋ ਜਾਂਦੇ ਹਨ ॥੪॥੨॥੫॥
Says Nanak, all affairs are perfectly resolved, focusing one's mind on the Guru's Feet. ||4||2||5||
कहु नानक कारज सगले पूरे गुर चरणी मनु लाई ॥४॥२॥५॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਕਰਿ​ਕਿਰਪਾ​ਮੇਰੇ​ਪ੍ਰੀਤਮ​ਸੁਆਮੀ​ਨੇਤ੍ਰ​ਦੇਖਹਿ​ਦਰਸੁ​ਤੇਰਾ​ਰਾਮ​॥​
ਹੇ ਮੇਰੇ ਪ੍ਰੀਤਮ! ਹੇ ਮੇਰੇ ਸੁਆਮੀ! ਮਿਹਰ ਕਰ, ਮੇਰੀਆਂ ਅੱਖਾਂ ਤੇਰਾ ਦਰਸਨ ਕਰਦੀਆਂ ਰਹਿਣ।
Be Merciful, O my Beloved Lord and Master, that I may behold the Blessed Vision of Your Darshan with my eyes.
करि किरपा मेरे प्रीतम सुआमी नेत्र देखहि दरसु तेरा राम ॥
ਲਾਖ​ਜਿਹਵਾ​ਦੇਹੁ​ਮੇਰੇ​ਪਿਆਰੇ​ਮੁਖੁ​ਹਰਿ​ਆਰਾਧੇ​ਮੇਰਾ​ਰਾਮ​॥​
ਹੇ ਮੇਰੇ ਪਿਆਰੇ! ਮੈਨੂੰ ਲੱਖ ਜੀਭਾਂ ਦੇਹ (ਮੇਰੀਆਂ ਜੀਭਾਂ ਤੇਰਾ ਨਾਮ ਜਪਦੀਆਂ ਰਹਿਣ। ਮਿਹਰ ਕਰ!) ਮੇਰਾ ਮੂੰਹ ਤੇਰਾ ਹਰਿ-ਨਾਮ ਜਪਦਾ ਰਹੇ।
Please bless me, O my Beloved, with thousands of tongues, to worship and adore You with my mouth, O Lord.
लाख जिहवा देहु मेरे पिआरे मुखु हरि आराधे मेरा राम ॥
ਹਰਿ​ਆਰਾਧੇ​ਜਮ​ਪੰਥੁ​ਸਾਧੇ​ਦੂਖੁ​ਨ​ਵਿਆਪੈ​ਕੋਈ​॥​
(ਮੇਰਾ ਮੂੰਹ) ਤੇਰਾ ਨਾਮ ਜਪਦਾ ਰਹੇ, (ਜਿਸ ਨਾਲ) ਜਮਰਾਜ ਵਾਲਾ ਰਸਤਾ ਜਿੱਤਿਆ ਜਾ ਸਕੇ, ਅਤੇ ਕੋਈ ਭੀ ਦੁੱਖ (ਮੇਰੇ ਉਤੇ ਆਪਣਾ) ਜ਼ੋਰ ਨਾਹ ਪਾ ਸਕੇ।
Worshipping the Lord in adoration, the Path of Death is overcome, and no pain or suffering will afflict you.
हरि आराधे जम पंथु साधे दूखु न विआपै कोई ॥
ਜਲਿ​ਥਲਿ​ਮਹੀਅਲਿ​ਪੂਰਨ​ਸੁਆਮੀ​ਜਤ​ਦੇਖਾ​ਤਤ​ਸੋਈ​॥​
ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਵਿਆਪਕ ਹੇ ਸੁਆਮੀ! (ਮਿਹਰ ਕਰ) ਮੈਂ ਜਿੱਧਰ ਵੇਖਾਂ ਉਧਰ (ਮੈਨੂੰ) ਉਹ ਤੇਰਾ ਹੀ ਰੂਪ ਦਿੱਸੇ।
The Lord and Master is pervading and permeating the water, the land and the sky; wherever I look, there He is.
जलि थलि महीअलि पूरन सुआमी जत देखा तत सोई ॥
ਭਰਮ​ਮੋਹ​ਬਿਕਾਰ​ਨਾਠੇ​ਪ੍ਰਭੁ​ਨੇਰ​ਹੂ​ਤੇ​ਨੇਰਾ​॥​
ਹੇ ਭਾਈ! (ਹਰਿ-ਨਾਮ ਜਪਣ ਦੀ ਬਰਕਤਿ ਨਾਲ) ਸਾਰੇ ਭਰਮ, ਸਾਰੇ ਮੋਹ, ਸਾਰੇ ਵਿਕਾਰ ਨਾਸ ਹੋ ਜਾਂਦੇ ਹਨ, ਪਰਮਾਤਮਾ ਨੇੜੇ ਤੋਂ ਨੇੜੇ ਦਿੱਸਣ ਲੱਗ ਪੈਂਦਾ ਹੈ।
Doubt, attachment and corruption are gone. God is the nearest of the near.
भरम मोह बिकार नाठे प्रभु नेर हू ते नेरा ॥