GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 779
Display Settings
Translations
ਹੋਇ​ਰੇਣ​ਸਾਧੂ​ਪ੍ਰਭ​ਅਰਾਧੂ​ਆਪਣੇ​ਪ੍ਰਭ​ਭਾਵਾ​॥​
ਗੁਰੂ ਦੀ ਚਰਨ-ਧੂੜ ਹੋ ਕੇ ਜਿਹੜਾ ਮਨੁੱਖ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ, ਉਹ ਮਨੁੱਖ ਆਪਣੇ ਪ੍ਰਭੂ ਨੂੰ ਪਿਆਰੇ ਲੱਗਣ ਲੱਗ ਪੈਂਦੇ ਹਨ।
I am the dust of the feet of the Holy. Worshipping God in adoration, my God is pleased with me.
होइ रेण साधू प्रभ अराधू आपणे प्रभ भावा ॥
ਬਿਨਵੰਤਿ​ਨਾਨਕ​ਦਇਆ​ਧਾਰਹੁ​ਸਦਾ​ਹਰਿ​ਗੁਣ​ਗਾਵਾ​॥੨॥​
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! (ਮੇਰੇ ਉੱਤੇ) ਮਿਹਰ ਕਰ, ਮੈਂ (ਭੀ) ਸਦਾ ਤੇਰੇ ਗੁਣ ਗਾਂਦਾ ਰਹਾਂ ॥੨॥
Prays Nanak, please bless me with Your Mercy, that I may sing Your Glorious Praises forever. ||2||
बिनवंति नानक दइआ धारहु सदा हरि गुण गावा ॥२॥
ਗੁਰ​ਮਿਲਿ​ਸਾਗਰੁ​ਤਰਿਆ​॥​
ਹੇ ਭਾਈ! ਗੁਰੂ ਨੂੰ ਮਿਲ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ,
Meeting with the Guru, I cross over the world-ocean.
गुर मिलि सागरु तरिआ ॥
ਹਰਿ​ਚਰਣ​ਜਪਤ​ਨਿਸਤਰਿਆ​॥​
ਪਰਮਾਤਮਾ ਦਾ ਨਾਮ ਜਪਦਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ।
Meditating on the Lord's Feet, I am emancipated.
हरि चरण जपत निसतरिआ ॥
ਹਰਿ​ਚਰਣ​ਧਿਆਏ​ਸਭਿ​ਫਲ​ਪਾਏ​ਮਿਟੇ​ਆਵਣ​ਜਾਣਾ​॥​
ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ ਉਹ ਸਾਰੀਆਂ ਮੂੰਹ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ, ਉਸ ਦੇ ਜਨਮ ਮਰਨ ਦੇ ਗੇੜ (ਭੀ) ਮਿਟ ਜਾਂਦੇ ਹਨ।
Meditating on the Lord's Feet, I have obtained the fruits of all rewards, and my comings and goings have ceased.
हरि चरण धिआए सभि फल पाए मिटे आवण जाणा ॥
ਭਾਇ​ਭਗਤਿ​ਸੁਭਾਇ​ਹਰਿ​ਜਪਿ​ਆਪਣੇ​ਪ੍ਰਭ​ਭਾਵਾ​॥​
ਪਿਆਰ ਦੀ ਰਾਹੀਂ ਭਗਤੀ ਵਾਲੇ ਸੁਭਾਉ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ ਕੇ ਉਹ ਮਨੁੱਖ ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।
With loving devotional worship, I meditate intuitively on the Lord, and my God is pleased.
भाइ भगति सुभाइ हरि जपि आपणे प्रभ भावा ॥
ਜਪਿ​ਏਕੁ​ਅਲਖ​ਅਪਾਰ​ਪੂਰਨ​ਤਿਸੁ​ਬਿਨਾ​ਨਹੀ​ਕੋਈ​॥​
ਹੇ ਭਾਈ! ਅਦ੍ਰਿਸ਼ਟ ਬੇਅੰਤ ਅਤੇ ਸਰਬ-ਵਿਆਪਕ ਪਰਮਾਤਮਾ ਦਾ ਨਾਮ ਜਪਿਆ ਕਰ, ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ।
Meditate on the One, Unseen, Infinite, Perfect Lord; there is no other than Him.
जपि एकु अलख अपार पूरन तिसु बिना नही कोई ॥
ਬਿਨਵੰਤਿ​ਨਾਨਕ​ਗੁਰਿ​ਭਰਮੁ​ਖੋਇਆ​ਜਤ​ਦੇਖਾ​ਤਤ​ਸੋਈ​॥੩॥​
ਨਾਨਕ ਬੇਨਤੀ ਕਰਦਾ ਹੈ-ਗੁਰੂ ਨੇ (ਮੇਰੀ) ਭਟਕਣਾ ਦੂਰ ਕਰ ਦਿੱਤੀ ਹੈ, (ਹੁਣ) ਮੈਂ ਜਿਧਰ ਵੇਖਦਾ ਹਾਂ, ਉਧਰ ਉਹ (ਪਰਮਾਤਮਾ) ਹੀ (ਦਿੱਸਦਾ ਹੈ) ॥੩॥
Prays Nanak, the Guru has erased my doubts; wherever I look, there I see Him. ||3||
बिनवंति नानक गुरि भरमु खोइआ जत देखा तत सोई ॥३॥
ਪਤਿਤ​ਪਾਵਨ​ਹਰਿ​ਨਾਮਾ​॥​
ਹੇ ਭਾਈ! ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ,
The Lord's Name is the Purifier of sinners.
पतित पावन हरि नामा ॥
ਪੂਰਨ​ਸੰਤ​ਜਨਾ​ਕੇ​ਕਾਮਾ​॥​
ਅਤੇ ਸੰਤ ਜਨਾਂ ਦੇ ਸਾਰੇ ਕੰਮ ਸਿਰੇ ਚੜ੍ਹਾਨ ਵਾਲਾ ਹੈ।
It resolves the affairs of the humble Saints.
पूरन संत जना के कामा ॥
ਗੁਰੁ​ਸੰਤੁ​ਪਾਇਆ​ਪ੍ਰਭੁ​ਧਿਆਇਆ​ਸਗਲ​ਇਛਾ​ਪੁੰਨੀਆ​॥​
ਜਿਨ੍ਹਾਂ ਨੂੰ ਸੰਤ-ਗੁਰੂ ਮਿਲ ਪਿਆ, ਉਹਨਾਂ ਨੇ ਪ੍ਰਭੂ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ ਲੱਗ ਪਈਆਂ।
I have found the Saintly Guru, meditating on God. All my desires have been fulfilled.
गुरु संतु पाइआ प्रभु धिआइआ सगल इछा पुंनीआ ॥
ਹਉ​ਤਾਪ​ਬਿਨਸੇ​ਸਦਾ​ਸਰਸੇ​ਪ੍ਰਭ​ਮਿਲੇ​ਚਿਰੀ​ਵਿਛੁੰਨਿਆ​॥​
(ਉਹਨਾਂ ਦੇ ਅੰਦਰੋਂ) ਹਉਮੈ ਦੇ ਕਲੇਸ਼ ਨਾਸ ਹੋ ਗਏ, ਉਹ ਸਦਾ ਖਿੜੇ-ਮੱਥੇ ਰਹਿਣ ਲੱਗ ਪਏ, ਚਿਰਾਂ ਦੇ ਵਿੱਛੁੜੇ ਹੋਏ ਉਹ ਪ੍ਰਭੂ ਨੂੰ ਮਿਲ ਪਏ।
The fever of egotism has been dispelled, and I am always happy. I have met God, from whom I was separated for so long.
हउ ताप बिनसे सदा सरसे प्रभ मिले चिरी विछुंनिआ ॥
ਮਨਿ​ਸਾਤਿ​ਆਈ​ਵਜੀ​ਵਧਾਈ​ਮਨਹੁ​ਕਦੇ​ਨ​ਵੀਸਰੈ​॥​
ਉਹਨਾਂ ਦੇ ਮਨ ਵਿਚ (ਸਿਮਰਨ ਦੀ ਬਰਕਤਿ ਨਾਲ) ਠੰਢ ਪੈ ਗਈ, ਉਹਨਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਪਰਮਾਤਮਾ ਦਾ ਨਾਮ ਉਹਨਾਂ ਨੂੰ ਕਦੇ ਨਹੀਂ ਭੁੱਲਦਾ।
My mind has found peace and tranquility; congratulations are pouring in. I shall never forget Him from my mind.
मनि साति आई वजी वधाई मनहु कदे न वीसरै ॥
ਬਿਨਵੰਤਿ​ਨਾਨਕ​ਸਤਿਗੁਰਿ​ਦ੍ਰਿੜਾਇਆ​ਸਦਾ​ਭਜੁ​ਜਗਦੀਸਰੈ​॥੪॥੧॥੩॥​
ਨਾਨਕ ਬੇਨਤੀ ਕਰਦਾ ਹੈ-(ਹੇ ਭਾਈ! ਗੁਰੂ ਨੇ (ਇਹ ਗੱਲ ਹਿਰਦੇ ਵਿਚ) ਪੱਕੀ ਕਰ ਦਿੱਤੀ ਹੈ ਕਿ ਸਦਾ ਜਗਤ ਦੇ ਮਾਲਕ ਦਾ ਨਾਮ ਜਪਦੇ ਰਿਹਾ ਕਰੋ ॥੪॥੧॥੩॥
Prays Nanak, the True Guru has taught me this, to vibrate and meditate forever on the Lord of the Universe. ||4||1||3||
बिनवंति नानक सतिगुरि द्रिड़ाइआ सदा भजु जगदीसरै ॥४॥१॥३॥
ਰਾਗੁ​ਸੂਹੀ​ਛੰਤ​ਮਹਲਾ​੫​ਘਰੁ​੩​॥​
ਰਾਗ ਸੂਹੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
Raag Soohee, Chhant, Fifth Mahalaa, Third House:
रागु सूही छंत महला ५ घरु ३ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਤੂ​ਠਾਕੁਰੋ​ਬੈਰਾਗਰੋ​ਮੈ​ਜੇਹੀ​ਘਣ​ਚੇਰੀ​ਰਾਮ​॥​
ਹੇ (ਮੇਰੇ) ਰਾਮ! ਤੂੰ (ਸਭ ਜੀਵਾਂ ਦਾ) ਮਾਲਕ ਹੈਂ, ਤੇਰੇ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਮੇਰੇ ਵਰਗੀਆਂ (ਤੇਰੇ ਦਰ ਤੇ) ਅਨੇਕਾਂ ਦਾਸੀਆਂ ਹਨ।
O my Lord and Master, You are unattached; You have so many hand-maidens like me, Lord.
तू ठाकुरो बैरागरो मै जेही घण चेरी राम ॥
ਤੂੰ​ਸਾਗਰੋ​ਰਤਨਾਗਰੋ​ਹਉ​ਸਾਰ​ਨ​ਜਾਣਾ​ਤੇਰੀ​ਰਾਮ​॥​
ਹੇ ਰਾਮ! ਤੂੰ ਸਮੁੰਦਰ ਹੈਂ। ਤੂੰ ਰਤਨਾਂ ਦੀ ਖਾਣ ਹੈਂ। ਹੇ ਪ੍ਰਭੂ! ਮੈਂ ਤੇਰੀ ਕਦਰ ਨਹੀਂ ਸਮਝ ਸਕੀ।
You are the ocean, the source of jewels; I do not know Your value, Lord.
तूं सागरो रतनागरो हउ सार न जाणा तेरी राम ॥
ਸਾਰ​ਨ​ਜਾਣਾ​ਤੂ​ਵਡ​ਦਾਣਾ​ਕਰਿ​ਮਿਹਰੰਮਤਿ​ਸਾਂਈ​॥​
ਹੇ ਮੇਰੇ ਮਾਲਕ! ਮੈਂ (ਤੇਰੇ ਗੁਣਾਂ ਦੀ) ਕਦਰ ਨਹੀਂ ਜਾਣਦੀ, ਤੂੰ ਵੱਡਾ ਸਿਆਣਾ ਹੈਂ (ਸਭ ਕੁਝ ਜਾਣਨ ਵਾਲਾ ਹੈਂ), (ਮੇਰੇ ਉੱਤੇ) ਮਿਹਰ ਕਰ!
I do not know Your value; You are the wisest of all; please show Mercy unto me, O Lord.
सार न जाणा तू वड दाणा करि मिहरंमति सांई ॥
ਕਿਰਪਾ​ਕੀਜੈ​ਸਾ​ਮਤਿ​ਦੀਜੈ​ਆਠ​ਪਹਰ​ਤੁਧੁ​ਧਿਆਈ​॥​
ਕਿਰਪਾ ਕਰ! ਮੈਨੂੰ ਅਜਿਹੀ ਸਮਝ ਬਖ਼ਸ਼ ਕਿ ਅੱਠੇ ਪਹਰ ਮੈਂ ਤੇਰਾ ਸਿਮਰਨ ਕਰਦੀ ਰਹਾਂ।
Show Your Mercy, and bless me with such understanding, that I may meditate on You, twenty-four hours a day.
किरपा कीजै सा मति दीजै आठ पहर तुधु धिआई ॥
ਗਰਬੁ​ਨ​ਕੀਜੈ​ਰੇਣ​ਹੋਵੀਜੈ​ਤਾ​ਗਤਿ​ਜੀਅਰੇ​ਤੇਰੀ​॥​
ਹੇ ਜਿੰਦੇ! ਅਹੰਕਾਰ ਨਹੀਂ ਕਰਨਾ ਚਾਹੀਦਾ, (ਸਭ ਦੇ) ਚਰਨਾਂ ਦੀ ਧੂੜ ਬਣੇ ਰਹਿਣਾ ਚਾਹੀਦਾ ਹੈ, ਤਾਂ ਹੀ ਤੇਰੀ ਉੱਚੀ ਆਤਮਕ ਅਵਸਥਾ ਬਣ ਸਕੇਗੀ।
O soul, don't be so arrogant - become the dust of all, and you shall be saved.
गरबु न कीजै रेण होवीजै ता गति जीअरे तेरी ॥
ਸਭ​ਊਪਰਿ​ਨਾਨਕ​ਕਾ​ਠਾਕੁਰੁ​ਮੈ​ਜੇਹੀ​ਘਣ​ਚੇਰੀ​ਰਾਮ​॥੧॥​
ਹੇ ਨਾਨਕ! (ਆਖ-) ਮੇਰਾ ਮਾਲਕ ਪ੍ਰਭੂ ਸਭ ਦੇ ਸਿਰ ਉੱਤੇ ਹੈ। ਮੇਰੇ ਜਿਹੀਆਂ (ਉਸ ਦੇ ਦਰ ਤੇ) ਅਨੇਕਾਂ ਦਾਸੀਆਂ ਹਨ ॥੧॥
Nanak's Lord is the Master of all; He has so many hand-maidens like me. ||1||
सभ ऊपरि नानक का ठाकुरु मै जेही घण चेरी राम ॥१॥
ਤੁਮੑ​ਗਉਹਰ​ਅਤਿ​ਗਹਿਰ​ਗੰਭੀਰਾ​ਤੁਮ​ਪਿਰ​ਹਮ​ਬਹੁਰੀਆ​ਰਾਮ​॥​
ਹੇ ਪ੍ਰਭੂ! ਤੂੰ ਇਕ (ਅਣਮੁੱਲਾ) ਮੋਤੀ ਹੈਂ, ਤੂੰ ਅਥਾਹ (ਸਮੁੰਦਰ) ਹੈਂ, ਤੂੰ ਬੜੇ ਵੱਡੇ ਜਿਗਰੇ ਵਾਲਾ ਹੈਂ, ਤੂੰ (ਸਾਡਾ) ਖਸਮ ਹੈਂ, ਅਸੀਂ ਜੀਵ ਤੇਰੀਆਂ ਵਹੁਟੀਆਂ ਹਾਂ।
Your depth is profound and utterly unfathomable; You are my Husband Lord, and I am Your bride.
तुम गउहर अति गहिर गंभीरा तुम पिर हम बहुरीआ राम ॥
ਤੁਮ​ਵਡੇ​ਵਡੇ​ਵਡ​ਊਚੇ​ਹਉ​ਇਤਨੀਕ​ਲਹੁਰੀਆ​ਰਾਮ​॥​
ਤੂੰ ਬੇਅੰਤ ਵੱਡਾ ਹੈਂ, ਤੂੰ ਬੇਅੰਤ ਉੱਚਾ ਹੈਂ। ਮੈਂ ਬਹੁਤ ਹੀ ਛੋਟੀ ਜਿਹੀ ਹਸਤੀ ਵਾਲੀ ਹਾਂ।
You are the greatest of the great, exalted and lofty on high; I am infinitesimally small.
तुम वडे वडे वड ऊचे हउ इतनीक लहुरीआ राम ॥
ਹਉ​ਕਿਛੁ​ਨਾਹੀ​ਏਕੋ​ਤੂਹੈ​ਆਪੇ​ਆਪਿ​ਸੁਜਾਨਾ​॥​
ਹੇ ਭਾਈ! ਮੇਰੀ ਕੁਝ ਭੀ ਪਾਂਇਆਂ ਨਹੀਂ ਹੈ, ਇਕ ਤੂੰ ਹੀ ਤੂੰ ਹੈਂ, ਤੂੰ ਆਪ ਹੀ ਆਪ ਸਭ ਕੁਝ ਜਾਣਨ ਵਾਲਾ ਹੈਂ।
I am nothing; You are the One and only. You Yourself are All-knowing.
हउ किछु नाही एको तूहै आपे आपि सुजाना ॥
ਅੰਮ੍ਰਿਤ​ਦ੍ਰਿਸਟਿ​ਨਿਮਖ​ਪ੍ਰਭ​ਜੀਵਾ​ਸਰਬ​ਰੰਗ​ਰਸ​ਮਾਨਾ​॥​
ਹੇ ਪ੍ਰਭੂ! ਅੱਖ ਝਮਕਣ ਜਿਤਨੇ ਸਮੇ ਵਾਸਤੇ ਮਿਲੀ ਤੇਰੀ ਅੰਮ੍ਰਿਤ ਦ੍ਰਿਸ਼ਟੀ ਨਾਲ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ (ਇਉਂ ਹੁੰਦਾ ਹੈ ਜਿਵੇਂ) ਮੈਂ ਸਾਰੇ ਰੰਗ ਰਸ ਮਾਣ ਲਏ ਹਨ।
With just a momentary Glance of Your Grace, God, I live; I enjoy all pleasures and delights.
अंम्रित द्रिसटि निमख प्रभ जीवा सरब रंग रस माना ॥
ਚਰਣਹ​ਸਰਨੀ​ਦਾਸਹ​ਦਾਸੀ​ਮਨਿ​ਮਉਲੈ​ਤਨੁ​ਹਰੀਆ​॥​
ਮੈਂ ਤੇਰੇ ਚਰਨਾਂ ਦੀ ਸਰਨ ਲਈ ਹੈ, ਮੈਂ ਤੇਰੇ ਦਾਸਾਂ ਦੀ ਦਾਸੀ ਹਾਂ (ਆਤਮਕ ਜੀਵਨ ਦੇਣ ਵਾਲੀ ਤੇਰੀ ਨਿਗਾਹ ਦੀ ਬਰਕਤਿ ਨਾਲ) ਜਦੋਂ ਮੇਰਾ ਮਨ ਖਿੜ ਆਉਂਦਾ ਹੈ, ਮੇਰਾ ਸਰੀਰ (ਭੀ) ਹਰਾ-ਭਰਾ ਹੋ ਜਾਂਦਾ ਹੈ।
I seek the Sanctuary of Your Feet; I am the slave of Your slaves. My mind has blossomed forth, and my body is rejuvenated.
चरणह सरनी दासह दासी मनि मउलै तनु हरीआ ॥
ਨਾਨਕ​ਠਾਕੁਰੁ​ਸਰਬ​ਸਮਾਣਾ​ਆਪਨ​ਭਾਵਨ​ਕਰੀਆ​॥੨॥​
ਹੇ ਨਾਨਕ! (ਆਖ-ਹੇ ਭਾਈ!) ਮਾਲਕ-ਪ੍ਰਭੂ ਸਭ ਜੀਵਾਂ ਵਿਚ ਸਮਾ ਰਿਹਾ ਹੈ, ਉਹ (ਹਰ ਵੇਲੇ ਹਰ ਥਾਂ) ਆਪਣੀ ਮਰਜ਼ੀ ਕਰਦਾ ਹੈ ॥੨॥
O Nanak, the Lord and Master is contained amongst all; He does just as He pleases. ||2||
नानक ठाकुरु सरब समाणा आपन भावन करीआ ॥२॥
ਤੁਝੁ​ਊਪਰਿ​ਮੇਰਾ​ਹੈ​ਮਾਣਾ​ਤੂਹੈ​ਮੇਰਾ​ਤਾਣਾ​ਰਾਮ​॥​
ਹੇ ਰਾਮ! ਮੇਰਾ ਮਾਣ ਤੇਰੇ ਉੱਤੇ ਹੀ ਹੈ, ਤੂੰ ਹੀ ਮੇਰਾ ਆਸਰਾ ਹੈਂ।
I take pride in You; You are my only Strength, Lord.
तुझु ऊपरि मेरा है माणा तूहै मेरा ताणा राम ॥
ਸੁਰਤਿ​ਮਤਿ​ਚਤੁਰਾਈ​ਤੇਰੀ​ਤੂ​ਜਾਣਾਇਹਿ​ਜਾਣਾ​ਰਾਮ​॥​
(ਜਿਹੜੀ ਭੀ ਕੋਈ) ਸੂਝ, ਅਕਲ, ਸਿਆਣਪ (ਮੇਰੇ ਅੰਦਰ ਹੈ, ਉਹ) ਤੇਰੀ (ਬਖ਼ਸ਼ੀ ਹੋਈ ਹੈ) ਜੋ ਕੁਝ ਤੂੰ ਮੈਨੂੰ ਸਮਝਾਂਦਾ ਹੈਂ, ਉਹੀ ਮੈਂ ਸਮਝਦਾ ਹਾਂ।
You are my understanding, intellect and knowledge. I know only what You cause me to know, Lord.
सुरति मति चतुराई तेरी तू जाणाइहि जाणा राम ॥
ਸੋਈ​ਜਾਣੈ​ਸੋਈ​ਪਛਾਣੈ​ਜਾ​ਕਉ​ਨਦਰਿ​ਸਿਰੰਦੇ​॥​
ਹੇ ਭਾਈ! ਉਹੀ ਮਨੁੱਖ (ਸਹੀ ਜੀਵਨ ਨੂੰ) ਸਮਝਦਾ ਪਛਾਣਦਾ ਹੈ, ਜਿਸ ਉਤੇ ਸਿਰਜਣਹਾਰ ਦੀ ਮਿਹਰ ਦੀ ਨਿਗਾਹ ਹੁੰਦੀ ਹੈ।
He alone knows, and he alone understands, upon whom the Creator Lord bestows His Grace.
सोई जाणै सोई पछाणै जा कउ नदरि सिरंदे ॥
ਮਨਮੁਖਿ​ਭੂਲੀ​ਬਹੁਤੀ​ਰਾਹੀ​ਫਾਥੀ​ਮਾਇਆ​ਫੰਦੇ​॥​
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਅਨੇਕਾਂ ਹੋਰ ਹੋਰ ਰਸਤਿਆਂ ਵਿਚ ਪੈ ਕੇ (ਸਹੀ ਜੀਵਨ ਵਲੋਂ) ਖੁੰਝੀ ਰਹਿੰਦੀ ਹੈ, ਮਾਇਆ ਦੀਆਂ ਫਾਹੀਆਂ ਵਿਚ ਫਸੀ ਰਹਿੰਦੀ ਹੈ।
The self-willed manmukh wanders along many paths, and is trapped in the net of Maya.
मनमुखि भूली बहुती राही फाथी माइआ फंदे ॥
ਠਾਕੁਰ​ਭਾਣੀ​ਸਾ​ਗੁਣਵੰਤੀ​ਤਿਨ​ਹੀ​ਸਭ​ਰੰਗ​ਮਾਣਾ​॥​
ਜਿਹੜੀ ਜੀਵ-ਇਸਤ੍ਰੀ ਮਾਲਕ-ਪ੍ਰਭੂ ਨੂੰ ਚੰਗੀ ਲੱਗਦੀ ਹੈ, ਉਹ ਗੁਣਾਂ ਵਾਲੀ ਹੋ ਜਾਂਦੀ ਹੈ, ਉਸ ਨੇ ਹੀ ਸਾਰੇ ਆਤਮਕ ਆਨੰਦ ਮਾਣੇ ਹਨ।
She alone is virtuous, who is pleasing to her Lord and Master. She alone enjoys all the pleasures.
ठाकुर भाणी सा गुणवंती तिन ही सभ रंग माणा ॥
ਨਾਨਕ​ਕੀ​ਧਰ​ਤੂਹੈ​ਠਾਕੁਰ​ਤੂ​ਨਾਨਕ​ਕਾ​ਮਾਣਾ​॥੩॥​
ਹੇ ਠਾਕੁਰ! ਨਾਨਕ ਦਾ ਸਹਾਰਾ ਤੂੰ ਹੀ ਹੈਂ, ਨਾਨਕ ਦਾ ਮਾਣ ਤੂੰ ਹੀ ਹੈਂ ॥੩॥
You, O Lord, are Nanak's only support. You are Nanak's only pride. ||3||
नानक की धर तूहै ठाकुर तू नानक का माणा ॥३॥
ਹਉ​ਵਾਰੀ​ਵੰਞਾ​ਘੋਲੀ​ਵੰਞਾ​ਤੂ​ਪਰਬਤੁ​ਮੇਰਾ​ਓਲੑਾ​ਰਾਮ​॥​
ਹੇ ਪ੍ਰਭੂ! ਮੇਰੇ ਵਾਸਤੇ ਤੂੰ ਪਹਾੜ (ਜੇਡਾ) ਓਲ੍ਹਾ ਹੈਂ, ਮੈਂ ਤੈਥੋਂ ਸਦਕੇ ਕੁਰਬਾਨ ਜਾਂਦੀ ਹਾਂ।
I am a sacrifice, devoted and dedicated to You; You are my sheltering mountain, Lord.
हउ वारी वंञा घोली वंञा तू परबतु मेरा ओला राम ॥
ਹਉ​ਬਲਿ​ਜਾਈ​ਲਖ​ਲਖ​ਲਖ​ਬਰੀਆ​ਜਿਨਿ​ਭ੍ਰਮੁ​ਪਰਦਾ​ਖੋਲੑਾ​ਰਾਮ​॥​
ਮੈਂ ਤੈਥੋਂ ਲੱਖਾਂ ਵਾਰੀ ਸਦਕੇ ਜਾਂਦੀ ਹਾਂ, ਜਿਸ ਨੇ (ਮੇਰੇ ਅੰਦਰੋਂ) ਭਟਕਣਾ ਵਾਲੀ ਵਿੱਥ ਮਿਟਾ ਦਿੱਤੀ ਹੈ।
I am a sacrifice, thousands, hundreds of thousands of times, to the Lord. He has torn away the veil of doubt;
हउ बलि जाई लख लख लख बरीआ जिनि भ्रमु परदा खोला राम ॥