GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 746
Display Settings
Translations
ਰਾਗੁ​ਸੂਹੀ​ਮਹਲਾ​੫​ਘਰੁ​੫​ਪੜਤਾਲ​॥​
ਰਾਗ ਸੂਹੀ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
Raag Soohee, Fifth Mahalaa, Fifth House, Partaal:
रागु सूही महला ५ घरु ५ पड़ताल ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਪ੍ਰੀਤਿ​ਪ੍ਰੀਤਿ​ਗੁਰੀਆ​ਮੋਹਨ​ਲਾਲਨਾ​॥​
ਹੇ ਭਾਈ! (ਦੁਨੀਆ ਦੀਆਂ) ਪ੍ਰੀਤਾਂ ਵਿਚੋਂ ਵੱਡੀ ਪ੍ਰੀਤ ਮਨ ਨੂੰ ਮੋਹਣ ਵਾਲੇ ਲਾਲ-ਪ੍ਰਭੂ ਦੀ ਹੈ।
Love of the enticing Beloved Lord is the most glorious love.
प्रीति प्रीति गुरीआ मोहन लालना ॥
ਜਪਿ​ਮਨ​ਗੋਬਿੰਦ​ਏਕੈ​ਅਵਰੁ​ਨਹੀ​ਕੋ​ਲੇਖੈ​ਸੰਤ​ਲਾਗੁ​ਮਨਹਿ​ਛਾਡੁ​ਦੁਬਿਧਾ​ਕੀ​ਕੁਰੀਆ​॥੧॥​ਰਹਾਉ​॥​
ਹੇ ਮਨ! ਸਿਰਫ਼ ਉਸ ਪ੍ਰਭੂ ਦਾ ਨਾਮ ਜਪਿਆ ਕਰ। ਹੋਰ ਕੋਈ ਉੱਦਮ ਉਸ ਦੀ ਦਰਗਾਹ ਵਿਚ ਪਰਵਾਨ ਨਹੀਂ ਹੁੰਦਾ। ਹੇ ਭਾਈ! ਸੰਤਾਂ ਦੀ ਚਰਨੀਂ ਲੱਗਾ ਰਹੁ, ਅਤੇ ਆਪਣੇ ਮਨ ਵਿਚੋਂ ਡਾਂਵਾਂਡੋਲ ਰਹਿਣ-ਵਾਲੀ ਦਸ਼ਾ ਦੀ ਪਗਡੰਡੀ ਦੂਰ ਕਰ ॥੧॥ ਰਹਾਉ ॥
Meditate, O mind, on the One Lord of the Universe - nothing else is of any account. Attach your mind to the Saints, and abandon the path of duality. ||1||Pause||
जपि मन गोबिंद एकै अवरु नही को लेखै संत लागु मनहि छाडु दुबिधा की कुरीआ ॥१॥ रहाउ ॥
ਨਿਰਗੁਨ​ਹਰੀਆ​ਸਰਗੁਨ​ਧਰੀਆ​ਅਨਿਕ​ਕੋਠਰੀਆ​ਭਿੰਨ​ਭਿੰਨ​ਭਿੰਨ​ਭਿਨ​ਕਰੀਆ​॥​
ਹੇ ਭਾਈ! ਨਿਰਲੇਪ ਪ੍ਰਭੂ ਨੇ ਤ੍ਰਿਗੁਣੀ ਸੰਸਾਰ ਬਣਾਇਆ, ਇਸ ਵਿਚ ਇਹ ਅਨੇਕਾਂ (ਸਰੀਰ-) ਕੋਠੜੀਆਂ ਉਸ ਨੇ ਵੱਖ ਵੱਖ (ਕਿਸਮ ਦੀਆਂ) ਬਣਾ ਦਿੱਤੀਆਂ।
The Lord is absolute and unmanifest; He has assumed the most sublime manifestation. He has fashioned countless body chambers of many, varied, different, myriad forms.
निरगुन हरीआ सरगुन धरीआ अनिक कोठरीआ भिंन भिंन भिंन भिन करीआ ॥
ਵਿਚਿ​ਮਨ​ਕੋਟਵਰੀਆ​॥​
(ਹਰੇਕ ਸਰੀਰ-ਕੋਠੜੀ) ਵਿਚ ਮਨ ਨੂੰ ਕੋਤਵਾਲ ਬਣਾ ਦਿੱਤਾ।
Within them, the mind is the policeman;
विचि मन कोटवरीआ ॥
ਨਿਜ​ਮੰਦਰਿ​ਪਿਰੀਆ​॥​
ਪਿਆਰਾ ਪ੍ਰਭੂ (ਹਰੇਕ ਸਰੀਰ-ਕੋਠੜੀ ਵਿਚ) ਆਪਣੇ ਮੰਦਰ ਵਿਚ ਰਹਿੰਦਾ ਹੈ,
my Beloved lives in the temple of my inner self.
निज मंदरि पिरीआ ॥
ਤਹਾ​ਆਨਦ​ਕਰੀਆ​॥​
ਅਤੇ ਉੱਥੇ ਆਨੰਦ ਮਾਣਦਾ ਹੈ।
He plays there in ecstasy.
तहा आनद करीआ ॥
ਨਹ​ਮਰੀਆ​ਨਹ​ਜਰੀਆ​॥੧॥​
ਉਸ ਪ੍ਰਭੂ ਨੂੰ ਨਾਹ ਮੌਤ ਆਉਂਦੀ ਹੈ, ਨਾਹ ਬੁਢਾਪਾ ਉਸ ਦੇ ਨੇੜੇ ਢੁੱਕਦਾ ਹੈ ॥੧॥
He does not die, and he never grows old. ||1||
नह मरीआ नह जरीआ ॥१॥
ਕਿਰਤਨਿ​ਜੁਰੀਆ​ਬਹੁ​ਬਿਧਿ​ਫਿਰੀਆ​ਪਰ​ਕਉ​ਹਿਰੀਆ​॥​
ਹੇ ਭਾਈ! ਜੀਵ ਪ੍ਰਭੂ ਦੀ ਰਚੀ ਰਚਨਾ ਵਿਚ ਹੀ ਜੁੜਿਆ ਰਹਿੰਦਾ ਹੈ, ਕਈ ਤਰੀਕਿਆਂ ਨਾਲ ਭਟਕਦਾ ਫਿਰਦਾ ਹੈ, ਪਰਾਏ (ਧਨ ਨੂੰ, ਰੂਪ ਨੂੰ) ਤੱਕਦਾ ਫਿਰਦਾ ਹੈ,
He is engrossed in worldly activities, wandering around in various ways. He steals the property of others,
किरतनि जुरीआ बहु बिधि फिरीआ पर कउ हिरीआ ॥
ਬਿਖਨਾ​ਘਿਰੀਆ​॥​
ਵਿਸ਼ੇ-ਵਿਕਾਰਾਂ ਵਿਚ ਘਿਰਿਆ ਰਹਿੰਦਾ ਹੈ।
and is surrounded by corruption and sin.
बिखना घिरीआ ॥
ਅਬ​ਸਾਧੂ​ਸੰਗਿ​ਪਰੀਆ​॥​
ਇਸ ਮਨੁੱਖਾ ਜਨਮ ਵਿਚ ਜਦੋਂ ਜੀਵ ਗੁਰੂ ਦੀ ਸੰਗਤਿ ਵਿਚ ਅੱਪੜਦਾ ਹੈ,
But now, he joins the Saadh Sangat, the Company of the Holy,
अब साधू संगि परीआ ॥
ਹਰਿ​ਦੁਆਰੈ​ਖਰੀਆ​॥​
ਤਾਂ ਪ੍ਰਭੂ ਦੇ ਦਰ ਤੇ ਆ ਖਲੋਂਦਾ ਹੈ,
and stands before the Lord's Gate.
हरि दुआरै खरीआ ॥
ਦਰਸਨੁ​ਕਰੀਆ​॥​
(ਪ੍ਰਭੂ ਦਾ) ਦਰਸਨ ਕਰਦਾ ਹੈ।
He obtains the Blessed Vision of the Lord's Darshan.
दरसनु करीआ ॥
ਨਾਨਕ​ਗੁਰ​ਮਿਰੀਆ​॥​
ਹੇ ਨਾਨਕ! (ਜੇਹੜਾ ਭੀ ਮਨੁੱਖ) ਗੁਰੂ ਨੂੰ ਮਿਲਦਾ ਹੈ,
Nanak has met the Guru;
नानक गुर मिरीआ ॥
ਬਹੁਰਿ​ਨ​ਫਿਰੀਆ​॥੨॥੧॥੪੪॥​
ਉਹ ਮੁੜ ਜਨਮ-ਮਰਣ ਦੇ ਗੇੜ ਵਿਚ ਨਹੀਂ ਭਟਕਦਾ ॥੨॥੧॥੪੪॥
he shall not be reincarnated again. ||2||1||44||
बहुरि न फिरीआ ॥२॥१॥४४॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਰਾਸਿ​ਮੰਡਲੁ​ਕੀਨੋ​ਆਖਾਰਾ​॥​
ਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਪਰਮਾਤਮਾ ਨੇ ਆਪ ਬਣਾ ਰੱਖਿਆ ਹੈ।
The Lord has made this world a stage;
रासि मंडलु कीनो आखारा ॥
ਸਗਲੋ​ਸਾਜਿ​ਰਖਿਓ​ਪਾਸਾਰਾ​॥੧॥​ਰਹਾਉ​॥​
ਇਹ (ਮਾਨੋ) ਉਸ ਨੇ (ਰਾਸਾਂ ਪਾਣ ਲਈ) ਅਖਾੜਾ ਤਿਆਰ ਕੀਤਾ ਹੈ, ਰਾਸਾਂ ਵਾਸਤੇ ਮੰਡੂਆ ਬਣਾ ਦਿੱਤਾ ਹੈ ॥੧॥ ਰਹਾਉ ॥
He fashioned the expanse of the entire creation. ||1||Pause||
सगलो साजि रखिओ पासारा ॥१॥ रहाउ ॥
ਬਹੁ​ਬਿਧਿ​ਰੂਪ​ਰੰਗ​ਆਪਾਰਾ​॥​
ਹੇ ਭਾਈ! (ਇਸ ਜਗਤ-ਅਖਾੜੇ ਵਿਚ) ਕਈ ਕਿਸਮਾਂ ਦੇ ਬੇਅੰਤ ਰੂਪ ਹਨ ਰੰਗ ਹਨ।
He fashioned it in various ways, with limitless colors and forms.
बहु बिधि रूप रंग आपारा ॥
ਪੇਖੈ​ਖੁਸੀ​ਭੋਗ​ਨਹੀ​ਹਾਰਾ​॥​
(ਪਰਮਾਤਮਾ ਆਪ ਇਸ ਨੂੰ) ਖ਼ੁਸ਼ੀ ਨਾਲ ਵੇਖਦਾ ਹੈ, (ਪਦਾਰਥਾਂ ਦੇ) ਭੋਗ (ਭੋਗਦਾ ਹੈ, ਪਰ ਭੋਗਦਾ) ਥੱਕਦਾ ਨਹੀਂ।
He watches over it with joy, and He never tires of enjoying it.
पेखै खुसी भोग नही हारा ॥
ਸਭਿ​ਰਸ​ਲੈਤ​ਬਸਤ​ਨਿਰਾਰਾ​॥੧॥​
ਸਾਰੇ ਰਸ ਮਾਣਦਾ ਹੋਇਆ ਭੀ ਉਹ ਪ੍ਰਭੂ ਆਪ ਨਿਰਲੇਪ ਹੀ ਰਹਿੰਦਾ ਹੈ ॥੧॥
He enjoys all the delights, and yet He remains unattached. ||1||
सभि रस लैत बसत निरारा ॥१॥
ਬਰਨੁ​ਚਿਹਨੁ​ਨਾਹੀ​ਮੁਖੁ​ਨ​ਮਾਸਾਰਾ​॥​
ਹੇ ਪ੍ਰਭੂ! ਤੇਰਾ ਨਾਹ ਕੋਈ ਰੰਗ ਹੈ, ਨਾਹ ਕੋਈ ਨਿਸ਼ਾਨ ਹੈ, ਨਾਹ ਤੇਰਾ ਕੋਈ ਮੂੰਹ ਹੈ, ਨਾਹ ਕੋਈ ਦਾੜ੍ਹੀ ਹੈ।
He has no color, no sign, no mouth and no beard.
बरनु चिहनु नाही मुखु न मासारा ॥
ਕਹਨੁ​ਨ​ਜਾਈ​ਖੇਲੁ​ਤੁਹਾਰਾ​॥​
ਤੇਰਾ ਰਚਿਆ ਜਗਤ-ਖੇਲ ਬਿਆਨ ਨਹੀਂ ਕੀਤਾ ਜਾ ਸਕਦਾ।
I cannot describe Your play.
कहनु न जाई खेलु तुहारा ॥
ਨਾਨਕ​ਰੇਣ​ਸੰਤ​ਚਰਨਾਰਾ​॥੨॥੨॥੪੫॥​
ਹੇ ਨਾਨਕ! (ਆਖ-ਹੇ ਪ੍ਰਭੂ! ਮੈਂ ਤੇਰੇ ਦਰ ਤੋਂ ਤੇਰੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੨॥੨॥੪੫॥
Nanak is the dust of the feet of the Saints. ||2||2||45||
नानक रेण संत चरनारा ॥२॥२॥४५॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਤਉ​ਮੈ​ਆਇਆ​ਸਰਨੀ​ਆਇਆ​॥​
ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ,
I have come to You. I have come to Your Sanctuary.
तउ मै आइआ सरनी आइआ ॥
ਭਰੋਸੈ​ਆਇਆ​ਕਿਰਪਾ​ਆਇਆ​॥​
ਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ।
I have come to place my faith in You. I have come seeking Mercy.
भरोसै आइआ किरपा आइआ ॥
ਜਿਉ​ਭਾਵੈ​ਤਿਉ​ਰਾਖਹੁ​ਸੁਆਮੀ​ਮਾਰਗੁ​ਗੁਰਹਿ​ਪਠਾਇਆ​॥੧॥​ਰਹਾਉ​॥​
ਸੋ, ਹੇ ਮਾਲਕ ਪ੍ਰਭੂ! ਜਿਵੇਂ ਤੈਨੂੰ ਚੰਗੇ ਲੱਗੇ, ਮੇਰੀ ਰੱਖਿਆ ਕਰ। (ਮੈਨੂੰ ਤੇਰੇ ਦਰ ਤੇ) ਗੁਰੂ ਨੇ ਭੇਜਿਆ ਹੈ, (ਮੈਨੂੰ ਤੇਰੇ ਦਰ ਦਾ) ਰਸਤਾ ਗੁਰੂ ਨੇ (ਵਿਖਾਇਆ ਹੈ) ॥੧॥ ਰਹਾਉ ॥
If it pleases You, save me, O my Lord and Master. The Guru has placed me upon the Path. ||1||Pause||
जिउ भावै तिउ राखहु सुआमी मारगु गुरहि पठाइआ ॥१॥ रहाउ ॥
ਮਹਾ​ਦੁਤਰੁ​ਮਾਇਆ​॥​
ਹੇ ਪ੍ਰਭੂ! (ਤੇਰੀ ਰਚੀ) ਮਾਇਆ (ਇਕ ਵੱਡਾ ਸਮੁੰਦਰ ਹੈ ਜਿਸ ਤੋਂ) ਪਾਰ ਲੰਘਣਾ ਬਹੁਤ ਔਖਾ ਹੈ।
Maya is very treacherous and difficult to pass through.
महा दुतरु माइआ ॥
ਜੈਸੇ​ਪਵਨੁ​ਝੁਲਾਇਆ​॥੧॥​
ਜਿਵੇਂ (ਤੇਜ਼) ਹਵਾ ਧੱਕੇ ਮਾਰਦੀ ਹੈ, ਤਿਵੇਂ ਮਾਇਆ (ਦੀਆਂ ਲਹਿਰਾਂ ਧੱਕੇ ਮਾਰਦੀਆਂ ਹਨ) ॥੧॥
It is like a violent wind-storm. ||1||
जैसे पवनु झुलाइआ ॥१॥
ਸੁਨਿ​ਸੁਨਿ​ਹੀ​ਡਰਾਇਆ​॥​
ਹੇ ਪ੍ਰਭੂ! ਮੈਂ ਤਾਂ ਇਹ ਸੁਣ ਸੁਣ ਕੇ ਹੀ ਡਰ ਰਿਹਾ ਹਾਂ,
I am so afraid to hear
सुनि सुनि ही डराइआ ॥
ਕਰਰੋ​ਧ੍ਰਮਰਾਇਆ​॥੨॥​
ਕਿ ਧਰਮਰਾਜ ਬੜਾ ਕਰੜਾ (ਹਾਕਮ) ਹੈ ॥੨॥
that the Righteous Judge of Dharma is so strict and stern. ||2||
कररो ध्रमराइआ ॥२॥
ਗ੍ਰਿਹ​ਅੰਧ​ਕੂਪਾਇਆ​॥​
ਹੇ ਪ੍ਰਭੂ! ਇਹ ਸੰਸਾਰ ਇਕ ਅੰਨ੍ਹਾ ਖੂਹ ਹੈ,
The world is a deep, dark pit;
ग्रिह अंध कूपाइआ ॥
ਪਾਵਕੁ​ਸਗਰਾਇਆ​॥੩॥​
ਇਸ ਵਿਚ ਸਾਰੀ (ਤ੍ਰਿਸ਼ਨਾ ਦੀ) ਅੱਗ ਹੀ ਅੱਗ ਹੈ ॥੩॥
it is all on fire. ||3||
पावकु सगराइआ ॥३॥
ਗਹੀ​ਓਟ​ਸਾਧਾਇਆ​॥​
(ਹੇ ਪ੍ਰਭੂ! ਜਦੋਂ ਤੋਂ) ਮੈਂ ਗੁਰੂ ਦਾ ਆਸਰਾ ਲਿਆ ਹੈ,
I have grasped the Support of the Holy Saints.
गही ओट साधाइआ ॥
ਨਾਨਕ​ਹਰਿ​ਧਿਆਇਆ​॥​
ਹੇ ਨਾਨਕ (ਆਖ-) ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ,
Nanak meditates on the Lord.
नानक हरि धिआइआ ॥
ਅਬ​ਮੈ​ਪੂਰਾ​ਪਾਇਆ​॥੪॥੩॥੪੬॥​
ਤੇ, ਮੈਨੂੰ ਪੂਰਨ ਪ੍ਰਭੂ ਲੱਭ ਪਿਆ ਹੈ ॥੪॥੩॥੪੬॥
Now, I have found the Perfect Lord. ||4||3||46||
अब मै पूरा पाइआ ॥४॥३॥४६॥
ਰਾਗੁ​ਸੂਹੀ​ਮਹਲਾ​੫​ਘਰੁ​੬​॥​
ਰਾਗ ਸੂਹੀ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Soohee, Fifth Mahalaa, Sixth House:
रागु सूही महला ५ घरु ६ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਤਿਗੁਰ​ਪਾਸਿ​ਬੇਨੰਤੀਆ​ਮਿਲੈ​ਨਾਮੁ​ਆਧਾਰਾ​॥​
ਹੇ ਭਾਈ! ਮੈਂ ਤਾਂ ਗੁਰੂ ਦੇ ਪਾਸ ਹੀ (ਸਦਾ) ਅਰਜ਼ੋਈ ਕਰਦਾ ਹਾਂ ਕਿ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, (ਇਹ ਨਾਮ ਹੀ ਮੇਰੀ ਜ਼ਿੰਦਗੀ ਦਾ) ਸਹਾਰਾ (ਹੈ)।
I offer this prayer to the True Guru, to bless me with the sustenance of the Naam.
सतिगुर पासि बेनंतीआ मिलै नामु आधारा ॥
ਤੁਠਾ​ਸਚਾ​ਪਾਤਿਸਾਹੁ​ਤਾਪੁ​ਗਇਆ​ਸੰਸਾਰਾ​॥੧॥​
ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ (ਉਸ ਨੂੰ ਉਸ ਦਾ ਨਾਮ ਮਿਲਦਾ ਹੈ, ਤੇ) ਉਸ ਦਾ ਮਾਇਆ ਦੇ ਮੋਹ ਵਾਲਾ ਤਾਪ ਦੂਰ ਹੋ ਜਾਂਦਾ ਹੈ ॥੧॥
When the True King is pleased, the world is rid of its diseases. ||1||
तुठा सचा पातिसाहु तापु गइआ संसारा ॥१॥
ਭਗਤਾ​ਕੀ​ਟੇਕ​ਤੂੰ​ਸੰਤਾ​ਕੀ​ਓਟ​ਤੂੰ​ਸਚਾ​ਸਿਰਜਨਹਾਰਾ​॥੧॥​ਰਹਾਉ​॥​
ਹੇ ਸਦਾ ਕਾਇਮ ਰਹਿਣ ਵਾਲੇ ਸਿਰਜਣਹਾਰ! ਤੂੰ (ਤੇਰਾ ਨਾਮ) ਤੇਰੇ ਭਗਤਾਂ ਦਾ ਸਹਾਰਾ ਹੈ, ਤੇਰਾ ਨਾਮ ਤੇਰੇ ਸੰਤਾਂ ਦਾ ਆਸਰਾ ਹੈ ॥੧॥ ਰਹਾਉ ॥
You are the Support of Your devotees, and the Shelter of the Saints, O True Creator Lord. ||1||Pause||
भगता की टेक तूं संता की ओट तूं सचा सिरजनहारा ॥१॥ रहाउ ॥
ਸਚੁ​ਤੇਰੀ​ਸਾਮਗਰੀ​ਸਚੁ​ਤੇਰਾ​ਦਰਬਾਰਾ​॥​
ਹੇ ਪ੍ਰਭੂ! ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੇ ਖ਼ਜ਼ਾਨੇ ਸਦਾ ਭਰਪੂਰ ਰਹਿਣ ਵਾਲੇ ਹਨ,
True are Your devices, and True is Your Court.
सचु तेरी सामगरी सचु तेरा दरबारा ॥
ਸਚੁ​ਤੇਰੇ​ਖਾਜੀਨਿਆ​ਸਚੁ​ਤੇਰਾ​ਪਾਸਾਰਾ​॥੨॥​
(ਤੇਰੇ ਖ਼ਜ਼ਾਨਿਆਂ ਵਿਚ) ਤੇਰੇ ਪਦਾਰਥ ਸਦਾ-ਥਿਰ ਰਹਿਣ ਵਾਲੇ ਹਨ, ਤੇਰਾ ਰਚਿਆ ਜਗਤ-ਖਿਲਾਰਾ ਅਟੱਲ ਨਿਯਮਾਂ ਵਾਲਾ ਹੈ ॥੨॥
True are Your treasures, and True is Your expanse. ||2||
सचु तेरे खाजीनिआ सचु तेरा पासारा ॥२॥
ਤੇਰਾ​ਰੂਪੁ​ਅਗੰਮੁ​ਹੈ​ਅਨੂਪੁ​ਤੇਰਾ​ਦਰਸਾਰਾ​॥​
ਹੇ ਪ੍ਰਭੂ! ਤੇਰੀ ਹਸਤੀ ਐਸੀ ਹੈ ਜਿਸ ਤਕ (ਅਸਾਂ ਜੀਵਾਂ ਦੀ) ਪਹੁੰਚ ਨਹੀਂ ਹੋ ਸਕਦੀ, ਤੇਰਾ ਦਰਸਨ ਅਦੁੱਤੀ ਹੈ (ਤੇਰੇ ਵਰਗਾ ਹੋਰ ਕੋਈ ਨਹੀਂ)।
Your Form is inaccessible, and Your Vision is incomparably beautiful.
तेरा रूपु अगंमु है अनूपु तेरा दरसारा ॥
ਹਉ​ਕੁਰਬਾਣੀ​ਤੇਰਿਆ​ਸੇਵਕਾ​ਜਿਨੑ​ਹਰਿ​ਨਾਮੁ​ਪਿਆਰਾ​॥੩॥​
ਹੇ ਪ੍ਰਭੂ! ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਲੱਗਦਾ ਹੈ ॥੩॥
I am a sacrifice to Your servants; they love Your Name, O Lord. ||3||
हउ कुरबाणी तेरिआ सेवका जिन हरि नामु पिआरा ॥३॥