GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 745
Display Settings
Translations
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਦਰਸਨ​ਕਉ​ਲੋਚੈ​ਸਭੁ​ਕੋਈ​॥​
ਹੇ ਭਾਈ! ਹਰੇਕ ਜੀਵ (ਭਾਵੇਂ) ਪਰਮਾਤਮਾ ਦੇ ਦਰਸਨ ਨੂੰ ਤਾਂਘਦਾ ਹੋਵੇ,
Everyone longs for the Blessed Vision of the Lord's Darshan.
दरसन कउ लोचै सभु कोई ॥
ਪੂਰੈ​ਭਾਗਿ​ਪਰਾਪਤਿ​ਹੋਈ​॥​ਰਹਾਉ​॥​
ਪਰ (ਉਸ ਦਾ ਮਿਲਾਪ) ਵੱਡੀ ਕਿਸਮਤ ਨਾਲ ਹੀ ਮਿਲਦਾ ਹੈ ਰਹਾਉ॥
By perfect destiny, it is obtained. ||Pause||
पूरै भागि परापति होई ॥ रहाउ ॥
ਸਿਆਮ​ਸੁੰਦਰ​ਤਜਿ​ਨੀਦ​ਕਿਉ​ਆਈ​॥​
(ਸ਼ੋਕ!) ਮੈਨੂੰ ਕਿਉਂ ਗ਼ਫ਼ਲਤ ਦੀ ਨੀਂਦ ਆ ਗਈ? ਮੈਂ ਕਿਉਂ ਸੋਹਣੇ ਪ੍ਰਭੂ ਨੂੰ ਭੁਲਾ ਦਿੱਤਾ?
Forsaking the Beautiful Lord, how can they go to sleep?
सिआम सुंदर तजि नीद किउ आई ॥
ਮਹਾ​ਮੋਹਨੀ​ਦੂਤਾ​ਲਾਈ​॥੧॥​
(ਸ਼ੋਕ!) ਇਹਨਾਂ ਕਾਮਾਦਿਕ ਵੈਰੀਆਂ ਨੇ ਮੈਨੂੰ ਇਹ ਵੱਡੀ ਮਨ ਨੂੰ ਮੋਹਣ ਵਾਲੀ ਮਾਇਆ ਚੰਬੋੜ ਦਿੱਤੀ ॥੧॥
The great enticer Maya has led them down the path of sin. ||1||
महा मोहनी दूता लाई ॥१॥
ਪ੍ਰੇਮ​ਬਿਛੋਹਾ​ਕਰਤ​ਕਸਾਈ​॥​
ਪ੍ਰੇਮ ਦੀ ਅਣਹੋਂਦ (ਮੇਰੇ ਅੰਦਰ) ਕਸਾਈ-ਪੁਣਾ ਕਰ ਰਹੀ ਹੈ,
This butcher has separated them from the Beloved Lord.
प्रेम बिछोहा करत कसाई ॥
ਨਿਰਦੈ​ਜੰਤੁ​ਤਿਸੁ​ਦਇਆ​ਨ​ਪਾਈ​॥੨॥​
ਇਹ ਵਿਛੋੜਾ (ਮਾਨੋ) ਇਕ ਨਿਰਦਈ ਜੀਵ ਹੈ ਜਿਸ ਦੇ ਅੰਦਰ ਰਤਾ ਭਰ ਦਇਆ ਨਹੀਂ ਹੈ ॥੨॥
This merciless one shows no mercy at all to the poor beings. ||2||
निरदै जंतु तिसु दइआ न पाई ॥२॥
ਅਨਿਕ​ਜਨਮ​ਬੀਤੀਅਨ​ਭਰਮਾਈ​॥​
ਭਟਕਦਿਆਂ ਭਟਕਦਿਆਂ ਅਨੇਕਾਂ ਹੀ ਜਨਮ ਬੀਤ ਗਏ।
Countless lifetimes have passed away, wandering aimlessly.
अनिक जनम बीतीअन भरमाई ॥
ਘਰਿ​ਵਾਸੁ​ਨ​ਦੇਵੈ​ਦੁਤਰ​ਮਾਈ​॥੩॥​
ਇਹ ਦੁੱਤਰ ਮਾਇਆ ਹਿਰਦੇ-ਘਰ ਵਿਚ (ਮੇਰੇ ਮਨ ਨੂੰ) ਟਿਕਣ ਨਹੀਂ ਦੇਂਦੀ ॥੩॥
The terrible, treacherous Maya does not even allow them to dwell in their own home. ||3||
घरि वासु न देवै दुतर माई ॥३॥
ਦਿਨੁ​ਰੈਨਿ​ਅਪਨਾ​ਕੀਆ​ਪਾਈ​॥​
ਪਰ ਮੈਂ ਦਿਨ ਰਾਤ ਆਪਣੇ ਕਮਾਏ ਦਾ ਫਲ ਭੋਗ ਰਿਹਾ ਹਾਂ।
Day and night, they receive the rewards of their own actions.
दिनु रैनि अपना कीआ पाई ॥
ਕਿਸੁ​ਦੋਸੁ​ਨ​ਦੀਜੈ​ਕਿਰਤੁ​ਭਵਾਈ​॥੪॥​
ਕਿਸੇ ਨੂੰ ਦੋਸ ਨਹੀਂ ਦਿੱਤਾ ਜਾ ਸਕਦਾ, ਮੈਂ ਪਿਛਲੇ ਜਨਮਾਂ ਦਾ ਆਪਣਾ ਹੀ ਕੀਤਾ ਭਟਕਣਾ ਵਿਚ ਪਾ ਰਿਹਾ ਹੈ ॥੪॥
Don't blame anyone else; your own actions lead you astray. ||4||
किसु दोसु न दीजै किरतु भवाई ॥४॥
ਸੁਣਿ​ਸਾਜਨ​ਸੰਤ​ਜਨ​ਭਾਈ​॥​
ਹੇ ਸੱਜਣੋ! ਹੇ ਭਰਾਵੋ! ਹੇ ਸੰਤ ਜਨੋ! ਸੁਣੋ।
Listen, O Friend, O Saint, O humble Sibling of Destiny:
सुणि साजन संत जन भाई ॥
ਚਰਣ​ਸਰਣ​ਨਾਨਕ​ਗਤਿ​ਪਾਈ​॥੫॥੩੪॥੪੦॥​
ਹੇ ਨਾਨਕ! (ਆਖ-) ਪਰਮਾਤਮਾ ਦੇ ਸੋਹਣੇ ਚਰਣਾਂ ਦੀ ਸਰਨ ਪਿਆਂ ਹੀ ਉੱਚ ਆਤਮਕ ਅਵਸਥਾ ਪ੍ਰਾਪਤ ਹੋ ਸਕਦੀ ਹੈ ॥੫॥੩੪॥੪੦॥
in the Sanctuary of the Lord's Feet, Nanak has found Salvation. ||5||34||40||
चरण सरण नानक गति पाई ॥५॥३४॥४०॥
ਰਾਗੁ​ਸੂਹੀ​ਮਹਲਾ​੫​ਘਰੁ​੪​॥​
ਰਾਗ ਸੂਹੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Soohee, Fifth Mahalaa, Fourth House:
रागु सूही महला ५ घरु ४ ॥
ੴ​ਸਤਿਗੁਰ​ਪ੍ਰਸਾਦਿ​॥​
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਭਲੀ​ਸੁਹਾਵੀ​ਛਾਪਰੀ​ਜਾ​ਮਹਿ​ਗੁਨ​ਗਾਏ​॥​
ਹੇ ਭਾਈ! ਉਹ ਕੁੱਲੀ ਚੰਗੀ ਹੈ, ਜਿਸ ਵਿਚ (ਰਹਿਣ ਵਾਲਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ।
Even a crude hut is sublime and beautiful, if the Lord's Praises are sung within it.
भली सुहावी छापरी जा महि गुन गाए ॥
ਕਿਤ​ਹੀ​ਕਾਮਿ​ਨ​ਧਉਲਹਰ​ਜਿਤੁ​ਹਰਿ​ਬਿਸਰਾਏ​॥੧॥​ਰਹਾਉ​॥​
(ਪਰ) ਉਹ ਪੱਕੇ ਮਹੱਲ ਕਿਸੇ ਕੰਮ ਨਹੀਂ, ਜਿਨ੍ਹਾਂ ਵਿਚ (ਵੱਸਣ ਵਾਲਾ ਮਨੁੱਖ) ਪਰਮਾਤਮਾ ਨੂੰ ਭੁਲਾ ਦੇਂਦਾ ਹੈ ॥੧॥ ਰਹਾਉ ॥
Those mansions where the Lord is forgotten are useless. ||1||Pause||
कित ही कामि न धउलहर जितु हरि बिसराए ॥१॥ रहाउ ॥
ਅਨਦੁ​ਗਰੀਬੀ​ਸਾਧਸੰਗਿ​ਜਿਤੁ​ਪ੍ਰਭ​ਚਿਤਿ​ਆਏ​॥​
ਹੇ ਭਾਈ! ਸਾਧ ਸੰਗਤਿ ਵਿਚ ਗ਼ਰੀਬੀ (ਸਹਾਰਦਿਆਂ ਭੀ) ਆਨੰਦ ਹੈ ਕਿਉਂਕਿ ਉਸ (ਸਾਧ ਸੰਗਤਿ) ਵਿਚ ਪਰਮਾਤਮਾ ਚਿੱਤ ਵਿਚ ਵੱਸਿਆ ਰਹਿੰਦਾ ਹੈ।
Even poverty is bliss, if God comes to mind in the Saadh Sangat, the Company of the Holy.
अनदु गरीबी साधसंगि जितु प्रभ चिति आए ॥
ਜਲਿ​ਜਾਉ​ਏਹੁ​ਬਡਪਨਾ​ਮਾਇਆ​ਲਪਟਾਏ​॥੧॥​
ਇਹੋ ਜਿਹਾ ਵੱਡਾ ਅਖਵਾਣਾ ਸੜ ਜਾਏ (ਜਿਸ ਦੇ ਕਾਰਨ ਮਨੁੱਖ) ਮਾਇਆ ਨਾਲ ਹੀ ਚੰਬੜਿਆ ਰਹੇ ॥੧॥
This worldly glory might just as well burn; it only traps the mortals in Maya. ||1||
जलि जाउ एहु बडपना माइआ लपटाए ॥१॥
ਪੀਸਨੁ​ਪੀਸਿ​ਓਢਿ​ਕਾਮਰੀ​ਸੁਖੁ​ਮਨੁ​ਸੰਤੋਖਾਏ​॥​
(ਗਰੀਬੀ ਵਿਚ) ਚੱਕੀ ਪੀਹ ਕੇ, ਕੰਬਲੀ ਪਹਿਨ ਕੇ ਆਨੰਦ (ਪ੍ਰਾਪਤ ਰਹਿੰਦਾ ਹੈ, ਕਿਉਂਕਿ) ਮਨ ਨੂੰ ਸੰਤੋਖ ਮਿਲਿਆ ਰਹਿੰਦਾ ਹੈ।
One may have to grind corn, and wear a coarse blanket, but still, one can find peace of mind and contentment.
पीसनु पीसि ओढि कामरी सुखु मनु संतोखाए ॥
ਐਸੋ​ਰਾਜੁ​ਨ​ਕਿਤੈ​ਕਾਜਿ​ਜਿਤੁ​ਨਹ​ਤ੍ਰਿਪਤਾਏ​॥੨॥​
ਪਰ, ਹੇ ਭਾਈ! ਇਹੋ ਜਿਹਾ ਰਾਜ ਕਿਸੇ ਕੰਮ ਨਹੀਂ ਜਿਸ ਵਿਚ (ਮਨੁੱਖ ਮਾਇਆ ਵਲੋਂ ਕਦੇ) ਰੱਜੇ ਹੀ ਨਾਹ ॥੨॥
Even empires are of no use at all, if they do not bring satisfaction. ||2||
ऐसो राजु न कितै काजि जितु नह त्रिपताए ॥२॥
ਨਗਨ​ਫਿਰਤ​ਰੰਗਿ​ਏਕ​ਕੈ​ਓਹੁ​ਸੋਭਾ​ਪਾਏ​॥​
ਹੇ ਭਾਈ! ਜੇਹੜਾ ਮਨੁੱਖ ਇਕ ਪਰਮਾਤਮਾ ਦੇ ਪ੍ਰੇਮ ਵਿਚ ਨੰਗਾ ਭੀ ਤੁਰਿਆ ਫਿਰਦਾ ਹੈ, ਉਹ ਸੋਭਾ ਖੱਟਦਾ ਹੈ,
Someone may wander around naked, but if he loves the One Lord, he receives honor and respect.
नगन फिरत रंगि एक कै ओहु सोभा पाए ॥
ਪਾਟ​ਪਟੰਬਰ​ਬਿਰਥਿਆ​ਜਿਹ​ਰਚਿ​ਲੋਭਾਏ​॥੩॥​
ਪਰ ਰੇਸ਼ਮੀ ਕੱਪੜੇ ਪਹਿਨਣੇ ਵਿਅਰਥ ਹਨ ਜਿਨ੍ਹਾਂ ਵਿਚ ਮਸਤ ਹੋ ਕੇ ਮਨੁੱਖ (ਮਾਇਆ ਦਾ ਹੋਰ ਹੋਰ) ਲੋਭ ਕਰਦਾ ਰਹਿੰਦਾ ਹੈ ॥੩॥
Silk and satin clothes are worthless, if they lead to greed. ||3||
पाट पटंबर बिरथिआ जिह रचि लोभाए ॥३॥
ਸਭੁ​ਕਿਛੁ​ਤੁਮੑਰੈ​ਹਾਥਿ​ਪ੍ਰਭ​ਆਪਿ​ਕਰੇ​ਕਰਾਏ​॥​
(ਹੇ ਭਾਈ! ਜੀਵਾਂ ਨੂੰ ਕੀਹ ਦੋਸ? ਪ੍ਰਭੂ) ਆਪ ਹੀ ਸਭ ਕੁਝ ਕਰਦਾ ਹੈ (ਜੀਵਾਂ ਪਾਸੋਂ) ਕਰਾਂਦਾ ਹੈ।
Everything is in Your Hands, God. You Yourself are the Doer, the Cause of causes.
सभु किछु तुमरै हाथि प्रभ आपि करे कराए ॥
ਸਾਸਿ​ਸਾਸਿ​ਸਿਮਰਤ​ਰਹਾ​ਨਾਨਕ​ਦਾਨੁ​ਪਾਏ​॥੪॥੧॥੪੧॥​
ਹੇ ਨਾਨਕ! (ਆਖ-) ਹੇ ਪ੍ਰਭੂ! ਸਭ ਕੁਝ ਤੇਰੇ ਹੱਥ ਵਿਚ ਹੈ (ਮੇਹਰ ਕਰ, ਤੇਰਾ ਦਾਸ ਤੇਰੇ ਦਰ ਤੋਂ ਇਹ) ਦਾਨ ਹਾਸਲ ਕਰ ਲਏ ਕਿ ਮੈਂ ਹਰੇਕ ਸਾਹ ਦੇ ਨਾਲ ਤੈਨੂੰ ਸਿਮਰਦਾ ਰਹਾਂ ॥੪॥੧॥੪੧॥
With each and every breath, may I continue to remember You. Please, bless Nanak with this gift. ||4||1||41||
सासि सासि सिमरत रहा नानक दानु पाए ॥४॥१॥४१॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਹਰਿ​ਕਾ​ਸੰਤੁ​ਪਰਾਨ​ਧਨ​ਤਿਸ​ਕਾ​ਪਨਿਹਾਰਾ​॥​
ਜੇਹੜਾ ਮਨੁੱਖ ਪ੍ਰਭੂ ਦੀ ਭਗਤੀ ਕਰਨ ਵਾਲਾ ਹੈ (ਜੇ ਪ੍ਰਭੂ ਦੀ ਮੇਹਰ ਹੋਵੇ, ਤਾਂ ਮੈਂ) ਆਪਣੇ ਪ੍ਰਾਣ ਆਪਣਾ ਧਨ ਉਸ ਸੰਤ ਦੇ ਹਵਾਲੇ ਕਰ ਦਿਆਂ, ਮੈਂ ਉਸ ਦਾ ਪਾਣੀ ਭਰਨ ਵਾਲਾ ਬਣਿਆ ਰਹਾਂ।
The Lord's Saint is my life and wealth. I am his water-carrier.
हरि का संतु परान धन तिस का पनिहारा ॥
ਭਾਈ​ਮੀਤ​ਸੁਤ​ਸਗਲ​ਤੇ​ਜੀਅ​ਹੂੰ​ਤੇ​ਪਿਆਰਾ​॥੧॥​ਰਹਾਉ​॥​
ਭਰਾ, ਮਿੱਤਰ, ਪੁੱਤਰਾਂ ਨਾਲੋਂ ਜਿੰਦ ਨਾਲੋਂ ਭੀ, ਮੈਨੂੰ ਉਹ ਪਿਆਰਾ ਲੱਗੇ ॥੧॥ ਰਹਾਉ ॥
He is dearer to me than all my siblings, friends and children. ||1||Pause||
भाई मीत सुत सगल ते जीअ हूं ते पिआरा ॥१॥ रहाउ ॥
ਕੇਸਾ​ਕਾ​ਕਰਿ​ਬੀਜਨਾ​ਸੰਤ​ਚਉਰੁ​ਢੁਲਾਵਉ​॥​
(ਹੇ ਭਾਈ! ਜੇ ਪ੍ਰਭੂ ਮੇਹਰ ਕਰੇ ਤਾਂ) ਮੈਂ ਆਪਣੇ ਕੇਸਾਂ ਦਾ ਪੱਖਾ ਬਣਾ ਕੇ ਪ੍ਰਭੂ ਦੇ ਸੰਤ ਨੂੰ ਚੌਰ ਝੁਲਾਂਦਾ ਰਹਾਂ,
I make my hair into a fan, and wave it over the Saint.
केसा का करि बीजना संत चउरु ढुलावउ ॥
ਸੀਸੁ​ਨਿਹਾਰਉ​ਚਰਣ​ਤਲਿ​ਧੂਰਿ​ਮੁਖਿ​ਲਾਵਉ​॥੧॥​
ਮੈਂ ਸੰਤ ਦੇ ਬਚਨਾਂ ਉੱਤੇ ਆਪਣਾ ਸਿਰ ਨਿਵਾਈ ਰੱਖਾਂ, ਉਸ ਦੇ ਚਰਨਾਂ ਦੀ ਧੂੜ ਲੈ ਕੇ ਮੈਂ ਆਪਣੇ ਮੱਥੇ ਉਤੇ ਲਾਂਦਾ ਰਹਾਂ ॥੧॥
I bow my head low, to touch his feet, and apply his dust to my face. ||1||
सीसु निहारउ चरण तलि धूरि मुखि लावउ ॥१॥
ਮਿਸਟ​ਬਚਨ​ਬੇਨਤੀ​ਕਰਉ​ਦੀਨ​ਕੀ​ਨਿਆਈ​॥​
(ਹੇ ਭਾਈ! ਜੇ ਪ੍ਰਭੂ ਦਇਆ ਕਰੇ, ਤਾਂ) ਮੈਂ ਨਿਮਾਣਿਆਂ ਵਾਂਗ (ਸੰਤ ਅੱਗੇ) ਮਿੱਠੇ ਬੋਲਾਂ ਨਾਲ ਬੇਨਤੀ ਕਰਦਾ ਰਹਾਂ,
I offer my prayer with sweet words, in sincere humility.
मिसट बचन बेनती करउ दीन की निआई ॥
ਤਜਿ​ਅਭਿਮਾਨੁ​ਸਰਣੀ​ਪਰਉ​ਹਰਿ​ਗੁਣ​ਨਿਧਿ​ਪਾਈ​॥੨॥​
ਅਹੰਕਾਰ ਛੱਡ ਕੇ ਉਸ ਦੀ ਸਰਨ ਪਿਆ ਰਹਾਂ, ਤੇ, ਉਸ ਸੰਤ ਪਾਸੋਂ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਮਿਲਾਪ ਹਾਸਲ ਕਰਾਂ ॥੨॥
Renouncing egotism, I enter His Sanctuary. I have found the Lord, the treasure of virtue. ||2||
तजि अभिमानु सरणी परउ हरि गुण निधि पाई ॥२॥
ਅਵਲੋਕਨ​ਪੁਨਹ​ਪੁਨਹ​ਕਰਉ​ਜਨ​ਕਾ​ਦਰਸਾਰੁ​॥​
(ਹੇ ਭਾਈ! ਪ੍ਰਭੂ ਕਿਰਪਾ ਕਰੇ) ਮੈਂ ਉਸ ਦੇ ਸੇਵਕ ਦਾ ਦਰਸ਼ਨ ਮੁੜ ਮੁੜ ਵੇਖਦਾ ਰਹਾਂ।
I gaze upon the Blessed Vision of the Lord's humble servant, again and again.
अवलोकन पुनह पुनह करउ जन का दरसारु ॥
ਅੰਮ੍ਰਿਤ​ਬਚਨ​ਮਨ​ਮਹਿ​ਸਿੰਚਉ​ਬੰਦਉ​ਬਾਰ​ਬਾਰ​॥੩॥​
ਆਤਮਕ ਜੀਵਨ ਦੇਣ ਵਾਲੇ ਉਸ ਸੰਤ ਦੇ ਬਚਨਾਂ ਦਾ ਜਲ ਮੈਂ ਆਪਣੇ ਮਨ ਵਿਚ ਸਿੰਜਦਾ ਰਹਾਂ, ਤੇ, ਮੁੜ ਮੁੜ ਉਸ ਨੂੰ ਨਮਸਕਾਰ ਕਰਦਾ ਰਹਾਂ ॥੩॥
I cherish and gather in His Ambrosial Words within my mind; time and time again, I bow to Him. ||3||
अंम्रित बचन मन महि सिंचउ बंदउ बार बार ॥३॥
ਚਿਤਵਉ​ਮਨਿ​ਆਸਾ​ਕਰਉ​ਜਨ​ਕਾ​ਸੰਗੁ​ਮਾਗਉ​॥​
ਹੇ ਪ੍ਰਭੂ! ਮੈਂ ਆਪਣੇ ਮਨ ਵਿਚ ਇਹੀ ਆਸ ਕਰਦਾ ਰਹਾਂ, ਮੈਂ ਤੇਰੇ ਪਾਸੋਂ ਤੇਰੇ ਸੇਵਕ ਦਾ ਸਾਥ ਮੰਗਦਾ ਰਹਾਂ।
In my mind, I wish, hope and beg for the Society of the Lord's humble servants.
चितवउ मनि आसा करउ जन का संगु मागउ ॥
ਨਾਨਕ​ਕਉ​ਪ੍ਰਭ​ਦਇਆ​ਕਰਿ​ਦਾਸ​ਚਰਣੀ​ਲਾਗਉ​॥੪॥੨॥੪੨॥​
ਨਾਨਕ ਉਤੇ ਮੇਹਰ ਕਰ, ਮੈਂ ਤੇਰੇ ਦਾਸ ਦੇ ਚਰਨੀਂ ਲੱਗਾ ਰਹਾਂ, ਮੈਂ ਹਰ ਵੇਲੇ ਇਹੀ ਚਿਤਾਰਦਾ ਰਹਾਂ ॥੪॥੨॥੪੨॥
Be Merciful to Nanak, O God, and lead him to the feet of Your slaves. ||4||2||42||
नानक कउ प्रभ दइआ करि दास चरणी लागउ ॥४॥२॥४२॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਜਿਨਿ​ਮੋਹੇ​ਬ੍ਰਹਮੰਡ​ਖੰਡ​ਤਾਹੂ​ਮਹਿ​ਪਾਉ​॥​
ਹੇ ਪ੍ਰਭੂ! ਜਿਸ (ਮਾਇਆ) ਨੇ ਸਾਰੀ ਸ੍ਰਿਸ਼ਟੀ ਤੇ ਸਾਰੇ ਦੇਸ ਆਪਣੇ ਪਿਆਰ ਵਿਚ ਫਸਾਏ ਹੋਏ ਹਨ, ਉਸੇ (ਮਾਇਆ) ਦੇ ਵੱਸ ਵਿਚ ਮੈਂ ਭੀ ਪਿਆ ਹੋਇਆ ਹਾਂ।
She has enticed the worlds and solar systems; I have fallen into her clutches.
जिनि मोहे ब्रहमंड खंड ताहू महि पाउ ॥
ਰਾਖਿ​ਲੇਹੁ​ਇਹੁ​ਬਿਖਈ​ਜੀਉ​ਦੇਹੁ​ਅਪੁਨਾ​ਨਾਉ​॥੧॥​ਰਹਾਉ​॥​
ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼, ਤੇ ਮੈਨੂੰ ਇਸ ਵਿਕਾਰੀ ਜੀਵ ਨੂੰ (ਮਾਇਆ ਦੇ ਹੱਥੋਂ) ਬਚਾ ਲੈ ॥੧॥ ਰਹਾਉ ॥
O Lord, please save this corrupt soul of mine; please bless me with Your Name. ||1||Pause||
राखि लेहु इहु बिखई जीउ देहु अपुना नाउ ॥१॥ रहाउ ॥
ਜਾ​ਤੇ​ਨਾਹੀ​ਕੋ​ਸੁਖੀ​ਤਾ​ਕੈ​ਪਾਛੈ​ਜਾਉ​॥​
ਹੇ ਪ੍ਰਭੂ! ਮੈਂ ਭੀ ਉਸ (ਮਾਇਆ) ਦੇ ਪਿੱਛੇ (ਮੁੜ ਮੁੜ) ਜਾਂਦਾ ਹਾਂ ਜਿਸ ਪਾਸੋਂ ਕੋਈ ਭੀ ਕਦੇ ਸੁਖੀ ਨਹੀਂ ਹੋਇਆ।
She has not brought anyone peace, but still, I chase after her.
जा ते नाही को सुखी ता कै पाछै जाउ ॥
ਛੋਡਿ​ਜਾਹਿ​ਜੋ​ਸਗਲ​ਕਉ​ਫਿਰਿ​ਫਿਰਿ​ਲਪਟਾਉ​॥੧॥​
ਮੈਂ ਮੁੜ ਮੁੜ (ਉਹਨਾਂ ਪਦਾਰਥਾਂ ਨਾਲ) ਚੰਬੜਦਾ ਹਾਂ, ਜੋ (ਆਖ਼ਰ) ਸਭਨਾਂ ਨੂੰ ਛੱਡ ਜਾਂਦੇ ਹਨ ॥੧॥
She forsakes everyone, but still, I cling to her, again and again. ||1||
छोडि जाहि जो सगल कउ फिरि फिरि लपटाउ ॥१॥
ਕਰਹੁ​ਕ੍ਰਿਪਾ​ਕਰੁਣਾਪਤੇ​ਤੇਰੇ​ਹਰਿ​ਗੁਣ​ਗਾਉ​॥​
ਹੇ ਤਰਸ ਦੇ ਮਾਲਕ! ਹੇ ਹਰੀ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ।
Have Mercy on me, O Lord of Compassion; please let me sing Your Glorious Praises, O Lord.
करहु क्रिपा करुणापते तेरे हरि गुण गाउ ॥
ਨਾਨਕ​ਕੀ​ਪ੍ਰਭ​ਬੇਨਤੀ​ਸਾਧਸੰਗਿ​ਸਮਾਉ​॥੨॥੩॥੪੩॥​
ਹੇ ਪ੍ਰਭੂ! (ਤੇਰੇ ਸੇਵਕ) ਨਾਨਕ ਦੀ (ਤੇਰੇ ਅੱਗੇ ਇਹੀ) ਬੇਨਤੀ ਹੈ ਕਿ ਮੈਂ ਸਾਧ ਸੰਗਤਿ ਵਿਚ ਟਿਕਿਆ ਰਹਾਂ ॥੨॥੩॥੪੩॥
This is Nanak's prayer, O Lord, that he may join and merge with the Saadh Sangat, the Company of the Holy. ||2||3||43||
नानक की प्रभ बेनती साधसंगि समाउ ॥२॥३॥४३॥