GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 743
Display Settings
Translations
ਹਰਿ​ਚਰਣ​ਗਹੇ​ਨਾਨਕ​ਸਰਣਾਇ​॥੪॥੨੨॥੨੮॥​
ਹੇ ਨਾਨਕ! (ਆਖ-) ਜਿਸ ਮਨੁੱਖ ਨੇ ਪਰਮਾਤਮਾ ਦੇ ਚਰਨ ਫੜ ਲਏ, ਜੋ ਮਨੁੱਖ ਪ੍ਰਭੂ ਦੀ ਸਰਨ ਆ ਪਿਆ ॥੪॥੨੨॥੨੮॥
Grasping the Lord's Feet, O Nanak, we enter His Sanctuary. ||4||22||28||
हरि चरण गहे नानक सरणाइ ॥४॥२२॥२८॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਦੀਨੁ​ਛਡਾਇ​ਦੁਨੀ​ਜੋ​ਲਾਏ​॥​
ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨਾਮ-ਧਨ ਵਿਹਾਝਣ ਵਲੋਂ ਹਟਾ ਕੇ ਦੁਨੀਆ ਦੇ ਧਨ ਵਲ ਲਾ ਦੇਂਦਾ ਹੈ,
One who withdraws from God's Path, and attaches himself to the world,
दीनु छडाइ दुनी जो लाए ॥
ਦੁਹੀ​ਸਰਾਈ​ਖੁਨਾਮੀ​ਕਹਾਏ​॥੧॥​
ਉਹ ਮਨੁੱਖ ਦੋਹਾਂ ਜਹਾਨਾਂ ਵਿਚ (ਇਸ ਲੋਕ ਤੇ ਪਰਲੋਕ ਵਿਚ) ਗੁਨਹਗਾਰ ਅਖਵਾਂਦਾ ਹੈ ॥੧॥
is known as a sinner in both worlds. ||1||
दुही सराई खुनामी कहाए ॥१॥
ਜੋ​ਤਿਸੁ​ਭਾਵੈ​ਸੋ​ਪਰਵਾਣੁ​॥​
ਹੇ ਭਾਈ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਜੀਵਾਂ ਨੂੰ ਉਹੀ ਕੁਝ ਸਿਰ-ਮੱਥੇ ਮੰਨਣਾ ਪੈਂਦਾ ਹੈ (ਉਹੀ ਕੁਝ ਜੀਵ ਕਰਦੇ ਹਨ)
He alone is approved, who pleases the Lord.
जो तिसु भावै सो परवाणु ॥
ਆਪਣੀ​ਕੁਦਰਤਿ​ਆਪੇ​ਜਾਣੁ​॥੧॥​ਰਹਾਉ​॥​
ਪਰਮਾਤਮਾ ਆਪਣੀ ਰਚੀ ਸ੍ਰਿਸ਼ਟੀ ਬਾਰੇ ਆਪ ਹੀ ਸਭ ਕੁਝ ਜਾਣਨ ਵਾਲਾ ਹੈ ॥੧॥ ਰਹਾਉ ॥
Only He Himself knows His creative omnipotence. ||1||Pause||
आपणी कुदरति आपे जाणु ॥१॥ रहाउ ॥
ਸਚਾ​ਧਰਮੁ​ਪੁੰਨੁ​ਭਲਾ​ਕਰਾਏ​॥​
ਹੇ ਭਾਈ! (ਜਿਸ ਮਨੁੱਖ ਪਾਸੋਂ ਪਰਮਾਤਮਾ) ਸਦਾ-ਥਿਰ ਰਹਿਣ ਵਾਲਾ (ਨਾਮ-ਸਿਮਰਨ-) ਧਰਮ ਕਰਾਂਦਾ ਹੈ, (ਨਾਮ-ਸਿਮਰਨ ਦਾ) ਨੇਕ ਭਲਾ ਕੰਮ ਕਰਾਂਦਾ ਹੈ,
One who practices truth, righteous living, charity and good deeds,
सचा धरमु पुंनु भला कराए ॥
ਦੀਨ​ਕੈ​ਤੋਸੈ​ਦੁਨੀ​ਨ​ਜਾਏ​॥੨॥​
ਨਾਮ-ਧਨ ਇਕੱਠਾ ਕਰਦਿਆਂ ਉਸ ਦੀ ਇਹ ਦੁਨੀਆ ਭੀ ਨਹੀਂ ਵਿਗੜਦੀ ॥੨॥
has the supplies for God's Path. Worldly success shall not fail him. ||2||
दीन कै तोसै दुनी न जाए ॥२॥
ਸਰਬ​ਨਿਰੰਤਰਿ​ਏਕੋ​ਜਾਗੈ​॥​
ਹੇ ਭਾਈ! (ਜੀਵਾਂ ਦੇ ਕੀਹ ਵੱਸ?) ਹਰੇਕ ਜੀਵ ਉਸੇ ਉਸੇ ਕੰਮ ਵਿਚ ਲੱਗਦਾ ਹੈ,
Within and among all, the One Lord is awake.
सरब निरंतरि एको जागै ॥
ਜਿਤੁ​ਜਿਤੁ​ਲਾਇਆ​ਤਿਤੁ​ਤਿਤੁ​ਕੋ​ਲਾਗੈ​॥੩॥​
ਜਿਸ ਜਿਸ ਕੰਮ ਵਿਚ ਪਰਮਾਤਮਾ ਲਾਂਦਾ ਹੈ ॥੩॥
As He attaches us, so are we attached. ||3||
जितु जितु लाइआ तितु तितु को लागै ॥३॥
ਅਗਮ​ਅਗੋਚਰੁ​ਸਚੁ​ਸਾਹਿਬੁ​ਮੇਰਾ​॥​
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਮਾਲਕ ਹੈਂ, ਤੂੰ ਅਪਹੁੰਚ ਹੈਂ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚਿਆ ਨਹੀਂ ਜਾ ਸਕਦਾ।
You are inaccessible and unfathomable, O my True Lord and Master.
अगम अगोचरु सचु साहिबु मेरा ॥
ਨਾਨਕੁ​ਬੋਲੈ​ਬੋਲਾਇਆ​ਤੇਰਾ​॥੪॥੨੩॥੨੯॥​
(ਤੇਰਾ ਦਾਸ) ਨਾਨਕ ਤੇਰਾ ਪ੍ਰੇਰਿਆ ਹੋਇਆ ਹੀ ਤੇਰਾ ਨਾਮ ਉਚਾਰ ਸਕਦਾ ਹੈ ॥੪॥੨੩॥੨੯॥
Nanak speaks as You inspire him to speak. ||4||23||29||
नानकु बोलै बोलाइआ तेरा ॥४॥२३॥२९॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਪ੍ਰਾਤਹਕਾਲਿ​ਹਰਿ​ਨਾਮੁ​ਉਚਾਰੀ​॥​
ਹੇ ਭਾਈ! ਅੰਮ੍ਰਿਤ ਵੇਲੇ (ਉੱਠ ਕੇ) ਪਰਮਾਤਮਾ ਦਾ ਨਾਮ ਸਿਮਰਿਆ ਕਰ,
In the early hours of the morning, I chant the Lord's Name.
प्रातहकालि हरि नामु उचारी ॥
ਈਤ​ਊਤ​ਕੀ​ਓਟ​ਸਵਾਰੀ​॥੧॥​
(ਇਸ ਤਰ੍ਹਾਂ) ਇਸ ਲੋਕ ਅਤੇ ਪਰਲੋਕ ਵਾਸਤੇ ਸੋਹਣਾ ਆਸਰਾ ਬਣਾਂਦਾ ਰਿਹਾ ਕਰ ॥੧॥
I have fashioned a shelter for myself, here and hereafter. ||1||
ईत ऊत की ओट सवारी ॥१॥
ਸਦਾ​ਸਦਾ​ਜਪੀਐ​ਹਰਿ​ਨਾਮ​॥​
ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ ਚਾਹੀਦਾ ਹੈ।
Forever and ever, I chant the Lord's Name,
सदा सदा जपीऐ हरि नाम ॥
ਪੂਰਨ​ਹੋਵਹਿ​ਮਨ​ਕੇ​ਕਾਮ​॥੧॥​ਰਹਾਉ​॥​
(ਸਿਮਰਨ ਦੀ ਬਰਕਤਿ ਨਾਲ) ਮਨ ਦੇ ਚਿਤਵੇ ਹੋਏ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥
and the desires of my mind are fulfilled. ||1||Pause||
पूरन होवहि मन के काम ॥१॥ रहाउ ॥
ਪ੍ਰਭੁ​ਅਬਿਨਾਸੀ​ਰੈਣਿ​ਦਿਨੁ​ਗਾਉ​॥​
ਹੇ ਭਾਈ! ਰਾਤ ਦਿਨ ਅਬਿਨਾਸ਼ੀ ਪ੍ਰਭੂ (ਦੀ ਸਿਫ਼ਤਿ-ਸਾਲਾਹ ਦੇ ਗੀਤ) ਗਾਇਆ ਕਰ।
Sing the Praises of the Eternal, Imperishable Lord God, night and day.
प्रभु अबिनासी रैणि दिनु गाउ ॥
ਜੀਵਤ​ਮਰਤ​ਨਿਹਚਲੁ​ਪਾਵਹਿ​ਥਾਉ​॥੨॥​
(ਇਸ ਤਰ੍ਹਾਂ) ਦੁਨੀਆ ਦੀ ਕਾਰ ਕਰਦਾ ਹੋਇਆ ਨਿਰਮੋਹ ਰਹਿ ਕੇ ਤੂੰ (ਪ੍ਰਭੂ-ਚਰਨਾਂ ਵਿਚ) ਸਦਾ ਕਾਇਮ ਰਹਿਣ ਵਾਲੀ ਥਾਂ ਪ੍ਰਾਪਤ ਕਰ ਲਏਂਗਾ ॥੨॥
In life, and in death, you shall find your eternal, unchanging home. ||2||
जीवत मरत निहचलु पावहि थाउ ॥२॥
ਸੋ​ਸਾਹੁ​ਸੇਵਿ​ਜਿਤੁ​ਤੋਟਿ​ਨ​ਆਵੈ​॥​
ਹੇ ਭਾਈ! ਨਾਮ-ਧਨ ਦੇ ਮਾਲਕ ਉਸ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰ, (ਉਸ ਪਾਸੋਂ ਐਸਾ ਧਨ ਮਿਲਦਾ ਹੈ) ਜਿਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ।
So serve the Sovereign Lord, and you shall never lack anything.
सो साहु सेवि जितु तोटि न आवै ॥
ਖਾਤ​ਖਰਚਤ​ਸੁਖਿ​ਅਨਦਿ​ਵਿਹਾਵੈ​॥੩॥​
ਉਸ ਧਨ ਨੂੰ ਆਪ ਵਰਤਦਿਆਂ ਹੋਰਨਾਂ ਵਿਚ ਵਰਤਾਂਦਿਆਂ ਜ਼ਿੰਦਗੀ ਸੁਖ ਆਨੰਦ ਨਾਲ ਬੀਤਦੀ ਹੈ ॥੩॥
While eating and consuming, you shall pass your life in peace. ||3||
खात खरचत सुखि अनदि विहावै ॥३॥
ਜਗਜੀਵਨ​ਪੁਰਖੁ​ਸਾਧਸੰਗਿ​ਪਾਇਆ​॥​
ਉਸ ਮਨੁੱਖ ਨੇ ਜਗਤ ਦੇ ਜੀਵਨ ਸਰਬ-ਵਿਆਪਕ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ,
O Life of the World, O Primal Being, I have found the Saadh Sangat, the Company of the Holy.
जगजीवन पुरखु साधसंगि पाइआ ॥
ਗੁਰ​ਪ੍ਰਸਾਦਿ​ਨਾਨਕ​ਨਾਮੁ​ਧਿਆਇਆ​॥੪॥੨੪॥੩੦॥​
ਹੇ ਨਾਨਕ! ਜਿਸ ਨੇ ਸਾਧ ਸੰਗਤਿ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੪॥੨੪॥੩੦॥
By Guru's Grace, O Nanak, I meditate on the Naam, the Name of the Lord. ||4||24||30||
गुर प्रसादि नानक नामु धिआइआ ॥४॥२४॥३०॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਗੁਰ​ਪੂਰੇ​ਜਬ​ਭਏ​ਦਇਆਲ​॥​
ਹੇ ਭਾਈ! ਜਦੋਂ (ਕਿਸੇ ਮਨੁੱਖ ਉਤੇ) ਪੂਰੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ,
When the Perfect Guru becomes merciful,
गुर पूरे जब भए दइआल ॥
ਦੁਖ​ਬਿਨਸੇ​ਪੂਰਨ​ਭਈ​ਘਾਲ​॥੧॥​
(ਉਹ ਮਨੁੱਖ ਹਰਿ-ਨਾਮ ਸਿਮਰਦਾ ਹੈ, ਉਸ ਦੀ ਇਹ) ਮੇਹਨਤ ਸਫਲ ਹੋ ਜਾਂਦੀ ਹੈ, ਤੇ ਉਸ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥
my pains are taken away, and my works are perfectly completed. ||1||
दुख बिनसे पूरन भई घाल ॥१॥
ਪੇਖਿ​ਪੇਖਿ​ਜੀਵਾ​ਦਰਸੁ​ਤੁਮੑਾਰਾ​॥​
ਹੇ ਪ੍ਰਭੂ! (ਮੇਹਰ ਕਰ) ਤੇਰਾ ਦਰਸਨ ਸਦਾ ਕਰ ਕਰ ਕੇ ਮੈਨੂੰ ਆਤਮਕ ਜੀਵਨ ਮਿਲਦਾ ਰਹੇ,
Gazing upon, beholding the Blessed Vision of Your Darshan, I live;
पेखि पेखि जीवा दरसु तुमारा ॥
ਚਰਣ​ਕਮਲ​ਜਾਈ​ਬਲਿਹਾਰਾ​॥​
ਮੈਂ ਤੇਰੇ ਸੋਹਣੇ ਚਰਨਾਂ ਤੋਂ ਸਦਕੇ ਹੁੰਦਾ ਰਹਾਂ।
I am a sacrifice to Your Lotus Feet.
चरण कमल जाई बलिहारा ॥
ਤੁਝ​ਬਿਨੁ​ਠਾਕੁਰ​ਕਵਨੁ​ਹਮਾਰਾ​॥੧॥​ਰਹਾਉ​॥​
ਹੇ ਮਾਲਕ ਤੇਰੇ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ॥੧॥ ਰਹਾਉ ॥
Without You, O my Lord and Master, who belongs to me? ||1||Pause||
तुझ बिनु ठाकुर कवनु हमारा ॥१॥ रहाउ ॥
ਸਾਧਸੰਗਤਿ​ਸਿਉ​ਪ੍ਰੀਤਿ​ਬਣਿ​ਆਈ​॥​
ਹੇ ਭਾਈ! ਉਸ ਮਨੁੱਖ ਦਾ ਪਿਆਰ ਗੁਰੂ ਦੀ ਸੰਗਤਿ ਨਾਲ ਬਣ ਜਾਂਦਾ ਹੈ,
I have fallen in love with the Saadh Sangat, the Company of the Holy,
साधसंगति सिउ प्रीति बणि आई ॥
ਪੂਰਬ​ਕਰਮਿ​ਲਿਖਤ​ਧੁਰਿ​ਪਾਈ​॥੨॥​
ਪੂਰਬਲੇ ਜਨਮਾਂ ਦੇ ਕੀਤੇ ਕਰਮ ਅਨੁਸਾਰ ਧੁਰ ਦਰਗਾਹ ਤੋਂ ਜਿਸ ਮਨੁੱਖ ਦੇ ਮਸਤਕ ਉਤੇ ਲਿਖਿਆ ਲੇਖ ਉੱਘੜਦਾ ਹੈ ॥੨॥
by the karma of my past actions and my pre-ordained destiny. ||2||
पूरब करमि लिखत धुरि पाई ॥२॥
ਜਪਿ​ਹਰਿ​ਹਰਿ​ਨਾਮੁ​ਅਚਰਜੁ​ਪਰਤਾਪ​॥​
ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ, ਅਜੇਹਾ ਹੈਰਾਨ ਕਰਨ ਵਾਲਾ ਆਤਮਕ ਤੇਜ ਪ੍ਰਾਪਤ ਹੁੰਦਾ ਹੈ,
Chant the Name of the Lord, Har, Har; how wondrous is His glory!
जपि हरि हरि नामु अचरजु परताप ॥
ਜਾਲਿ​ਨ​ਸਾਕਹਿ​ਤੀਨੇ​ਤਾਪ​॥੩॥​
ਕਿ (ਆਧਿ, ਬਿਆਧਿ, ਉਪਾਧਿ-ਇਹ) ਤਿੰਨੇ ਹੀ ਤਾਪ (ਆਤਮਕ ਜੀਵਨ ਨੂੰ) ਸਾੜ ਨਹੀਂ ਸਕਣਗੇ ॥੩॥
The three types of illness cannot consume it. ||3||
जालि न साकहि तीने ताप ॥३॥
ਨਿਮਖ​ਨ​ਬਿਸਰਹਿ​ਹਰਿ​ਚਰਣ​ਤੁਮੑਾਰੇ​॥​
ਹੇ ਹਰੀ! ਤੇਰੇ ਚਰਨ (ਨਾਨਕ ਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲਣ।
May I never forget, even for an instant, the Lord's Feet.
निमख न बिसरहि हरि चरण तुमारे ॥
ਨਾਨਕੁ​ਮਾਗੈ​ਦਾਨੁ​ਪਿਆਰੇ​॥੪॥੨੫॥੩੧॥​
ਹੇ ਪਿਆਰੇ! (ਤੇਰੇ ਦਰ ਤੋਂ ਤੇਰਾ ਦਾਸ) ਨਾਨਕ (ਇਹੋ) ਦਾਨ ਮੰਗਦਾ ਹੈ ॥੪॥੨੫॥੩੧॥
Nanak begs for this gift, O my Beloved. ||4||25||31||
नानकु मागै दानु पिआरे ॥४॥२५॥३१॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਸੇ​ਸੰਜੋਗ​ਕਰਹੁ​ਮੇਰੇ​ਪਿਆਰੇ​॥​
ਹੇ ਮੇਰੇ ਪਿਆਰੇ! (ਮੇਰੇ ਵਾਸਤੇ) ਉਹ ਢੋ ਢੁਕਾ,
May there be such an auspicious time, O my Beloved,
से संजोग करहु मेरे पिआरे ॥
ਜਿਤੁ​ਰਸਨਾ​ਹਰਿ​ਨਾਮੁ​ਉਚਾਰੇ​॥੧॥​
ਜਿਸ ਦੀ ਰਾਹੀਂ (ਮੇਰੀ) ਜੀਭ ਤੇਰਾ ਨਾਮ ਉਚਾਰਦੀ ਰਹੇ ॥੧॥
when, with my tongue, I may chant the Lord's Name||1||
जितु रसना हरि नामु उचारे ॥१॥
ਸੁਣਿ​ਬੇਨਤੀ​ਪ੍ਰਭ​ਦੀਨ​ਦਇਆਲਾ​॥​
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੀ) ਬੇਨਤੀ ਸੁਣ,
Hear my prayer, O God, O Merciful to the meek.
सुणि बेनती प्रभ दीन दइआला ॥
ਸਾਧ​ਗਾਵਹਿ​ਗੁਣ​ਸਦਾ​ਰਸਾਲਾ​॥੧॥​ਰਹਾਉ​॥​
(ਜਿਵੇਂ) ਸੰਤ ਜਨ ਸਦਾ ਤੇਰੇ ਰਸ-ਭਰੇ ਗੁਣ ਗਾਂਦੇ ਰਹਿੰਦੇ ਹਨ (ਤਿਵੇਂ ਮੈਂ ਭੀ ਗਾਂਦਾ ਰਹਾਂ) ॥੧॥ ਰਹਾਉ ॥
The Holy Saints ever sing the Glorious Praises of the Lord, the Source of Nectar. ||1||Pause||
साध गावहि गुण सदा रसाला ॥१॥ रहाउ ॥
ਜੀਵਨ​ਰੂਪੁ​ਸਿਮਰਣੁ​ਪ੍ਰਭ​ਤੇਰਾ​॥​
ਹੇ ਪ੍ਰਭੂ! ਤੇਰਾ ਨਾਮ ਸਿਮਰਨਾ (ਅਸਾਂ ਜੀਵਾਂ ਵਾਸਤੇ) ਆਤਮਕ ਜੀਵਨ ਦੇ ਬਰਾਬਰ ਹੈ।
Your meditation and remembrance is life-giving, God.
जीवन रूपु सिमरणु प्रभ तेरा ॥
ਜਿਸੁ​ਕ੍ਰਿਪਾ​ਕਰਹਿ​ਬਸਹਿ​ਤਿਸੁ​ਨੇਰਾ​॥੨॥​
ਜਿਸ ਮਨੁੱਖ ਉੱਤੇ ਤੂੰ ਕਿਰਪਾ ਕਰਦਾ ਹੈਂ, ਉਸ ਦੇ ਹਿਰਦੇ ਵਿਚ ਆ ਵੱਸਦਾ ਹੈਂ ॥੨॥
You dwell near those upon whom You show mercy. ||2||
जिसु क्रिपा करहि बसहि तिसु नेरा ॥२॥
ਜਨ​ਕੀ​ਭੂਖ​ਤੇਰਾ​ਨਾਮੁ​ਅਹਾਰੁ​॥​
ਹੇ ਪ੍ਰਭੂ! ਤੇਰੇ ਸੰਤ ਜਨਾਂ ਦੀ (ਆਤਮਕ) ਭੁਖ (ਦੂਰ ਕਰਨ ਲਈ) ਤੇਰਾ ਨਾਮ ਖ਼ੁਰਾਕ ਹੈ।
Your Name is the food to satisfy the hunger of Your humble servants.
जन की भूख तेरा नामु अहारु ॥
ਤੂੰ​ਦਾਤਾ​ਪ੍ਰਭ​ਦੇਵਣਹਾਰੁ​॥੩॥​
ਇਹ ਖ਼ੁਰਾਕ ਤੂੰ ਹੀ ਦੇਂਦਾ ਹੈਂ, ਤੂੰ ਹੀ ਦੇ ਸਕਦਾ ਹੈਂ ॥੩॥
You are the Great Giver, O Lord God. ||3||
तूं दाता प्रभ देवणहारु ॥३॥
ਰਾਮ​ਰਮਤ​ਸੰਤਨ​ਸੁਖੁ​ਮਾਨਾ​॥​
ਸੰਤ ਜਨ ਉਸ ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ,
The Saints take pleasure in repeating the Lord's Name.
राम रमत संतन सुखु माना ॥
ਨਾਨਕ​ਦੇਵਨਹਾਰ​ਸੁਜਾਨਾ​॥੪॥੨੬॥੩੨॥​
ਹੇ ਨਾਨਕ! ਜੋ ਸਭ ਕੁਝ ਦੇਣ ਦੇ ਸਮਰਥ ਹੈ ਅਤੇ ਜੋ (ਹਰ ਗੱਲੇ) ਸਿਆਣਾ ਹੈ ॥੪॥੨੬॥੩੨॥
O Nanak, the Lord, the Great Giver, is All-knowing. ||4||26||32||
नानक देवनहार सुजाना ॥४॥२६॥३२॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਬਹਤੀ​ਜਾਤ​ਕਦੇ​ਦ੍ਰਿਸਟਿ​ਨ​ਧਾਰਤ​॥​
ਹੇ ਭਾਈ! (ਤੇਰੀ ਉਮਰ ਦੀ ਨਦੀ) ਵਹਿੰਦੀ ਜਾ ਰਹੀ ਹੈ, ਪਰ ਤੂੰ ਇਧਰ ਧਿਆਨ ਨਹੀਂ ਕਰਦਾ।
Your life is slipping away, but you never even notice.
बहती जात कदे द्रिसटि न धारत ॥
ਮਿਥਿਆ​ਮੋਹ​ਬੰਧਹਿ​ਨਿਤ​ਪਾਰਚ​॥੧॥​
ਤੂੰ ਨਾਸਵੰਤ ਪਦਾਰਥਾਂ ਦੇ ਮੋਹ ਦੇ ਬਾਨ੍ਹਣੂ ਹੀ ਸਦਾ ਬੰਨ੍ਹਦਾ ਰਹਿੰਦਾ ਹੈਂ ॥੧॥
You are constantly entangled in false attachments and conflicts. ||1||
मिथिआ मोह बंधहि नित पारच ॥१॥
ਮਾਧਵੇ​ਭਜੁ​ਦਿਨ​ਨਿਤ​ਰੈਣੀ​॥​
ਹੇ ਭਾਈ! ਦਿਨ ਰਾਤ ਸਦਾ ਮਾਇਆ ਦੇ ਪਤੀ ਪ੍ਰਭੂ ਦਾ ਨਾਮ ਜਪਿਆ ਕਰ।
Meditate, vibrate constantly, day and night, on the Lord.
माधवे भजु दिन नित रैणी ॥
ਜਨਮੁ​ਪਦਾਰਥੁ​ਜੀਤਿ​ਹਰਿ​ਸਰਣੀ​॥੧॥​ਰਹਾਉ​॥​
ਪ੍ਰਭੂ ਦੀ ਸਰਨ ਪੈ ਕੇ ਕੀਮਤੀ ਮਨੁੱਖਾ ਜਨਮ ਦਾ ਲਾਭ ਖੱਟ ਲੈ ॥੧॥ ਰਹਾਉ ॥
You shall be victorious in this priceless human life, in the Protection of the Lord's Sanctuary. ||1||Pause||
जनमु पदारथु जीति हरि सरणी ॥१॥ रहाउ ॥
ਕਰਤ​ਬਿਕਾਰ​ਦੋਊ​ਕਰ​ਝਾਰਤ​॥​
ਹੇ ਭਾਈ! ਤੂੰ ਹਾਣ ਲਾਭ ਵਿਚਾਰਨ ਤੋਂ ਬਿਨਾ ਹੀ ਵਿਕਾਰ ਕਰੀ ਜਾ ਰਿਹਾ ਹੈਂ,
You eagerly commit sins and practice corruption,
करत बिकार दोऊ कर झारत ॥
ਰਾਮ​ਰਤਨੁ​ਰਿਦ​ਤਿਲੁ​ਨਹੀ​ਧਾਰਤ​॥੨॥​
ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆਪਣੇ ਹਿਰਦੇ ਵਿਚ ਤੂੰ ਇਕ ਛਿਨ ਵਾਸਤੇ ਭੀ ਨਹੀਂ ਟਿਕਾਂਦਾ ॥੨॥
but you do not enshrine the jewel of the Lord's Name within your heart, even for an instant. ||2||
राम रतनु रिद तिलु नही धारत ॥२॥
ਭਰਣ​ਪੋਖਣ​ਸੰਗਿ​ਅਉਧ​ਬਿਹਾਣੀ​॥​
ਹੇ ਭਾਈ! (ਆਪਣਾ ਸਰੀਰ) ਪਾਲਣ ਪੋਸਣ ਵਿਚ ਹੀ ਤੇਰੀ ਉਮਰ ਲੰਘਦੀ ਜਾ ਰਹੀ ਹੈ।
Feeding and pampering your body, your life is passing away,
भरण पोखण संगि अउध बिहाणी ॥