GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 742
Display Settings
Translations
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਦਰਸਨੁ​ਦੇਖਿ​ਜੀਵਾ​ਗੁਰ​ਤੇਰਾ​॥​
ਹੇ ਗੁਰੂ! ਤੇਰਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ।
Gazing upon the Blessed Vision of Your Darshan, I live.
दरसनु देखि जीवा गुर तेरा ॥
ਪੂਰਨ​ਕਰਮੁ​ਹੋਇ​ਪ੍ਰਭ​ਮੇਰਾ​॥੧॥​
ਹੇ ਮੇਰੇ ਪ੍ਰਭੂ! ਤੇਰੀ ਪੂਰਨ ਬਖ਼ਸ਼ਸ਼ ਹੋਏ (ਤੇ, ਮੈਨੂੰ ਗੁਰੂ ਮਿਲ ਜਾਵੇ) ॥੧॥
My karma is perfect, O my God. ||1||
पूरन करमु होइ प्रभ मेरा ॥१॥
ਇਹ​ਬੇਨੰਤੀ​ਸੁਣਿ​ਪ੍ਰਭ​ਮੇਰੇ​॥​
ਹੇ ਮੇਰੇ ਪ੍ਰਭੂ (ਮੇਰੀ) ਇਹ ਅਰਜ਼ੋਈ ਸੁਣ,
Please, listen to this prayer, O my God.
इह बेनंती सुणि प्रभ मेरे ॥
ਦੇਹਿ​ਨਾਮੁ​ਕਰਿ​ਅਪਣੇ​ਚੇਰੇ​॥੧॥​ਰਹਾਉ​॥​
(ਗੁਰੂ ਦੀ ਰਾਹੀਂ) ਮੈਨੂੰ ਆਪਣਾ ਸੇਵਕ ਬਣਾ ਕੇ (ਆਪਣਾ) ਨਾਮ ਬਖ਼ਸ਼ ॥੧॥ ਰਹਾਉ ॥
Please bless me with Your Name, and make me Your chaylaa, Your disciple. ||1||Pause||
देहि नामु करि अपणे चेरे ॥१॥ रहाउ ॥
ਅਪਣੀ​ਸਰਣਿ​ਰਾਖੁ​ਪ੍ਰਭ​ਦਾਤੇ​॥​
ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ! ਮੈਨੂੰ ਆਪਣੀ ਸਰਨ ਵਿਚ ਰੱਖ।
Please keep me under Your Protection, O God, O Great Giver.
अपणी सरणि राखु प्रभ दाते ॥
ਗੁਰ​ਪ੍ਰਸਾਦਿ​ਕਿਨੈ​ਵਿਰਲੈ​ਜਾਤੇ​॥੨॥​
ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ ॥੨॥
By Guru's Grace, a few people understand this. ||2||
गुर प्रसादि किनै विरलै जाते ॥२॥
ਸੁਨਹੁ​ਬਿਨਉ​ਪ੍ਰਭ​ਮੇਰੇ​ਮੀਤਾ​॥​
ਹੇ ਮੇਰੇ ਮਿੱਤਰ ਪ੍ਰਭੂ! ਮੇਰੀ ਅਰਜ਼ੋਈ ਸੁਣ,
Please hear my prayer, O God, my Friend.
सुनहु बिनउ प्रभ मेरे मीता ॥
ਚਰਣ​ਕਮਲ​ਵਸਹਿ​ਮੇਰੈ​ਚੀਤਾ​॥੩॥​
(ਮੇਹਰ ਕਰ! ਤੇਰੇ) ਸੋਹਣੇ ਚਰਨ ਮੇਰੇ ਚਿੱਤ ਵਿਚ ਵੱਸ ਪੈਣ ॥੩॥
May Your Lotus Feet abide within my consciousness. ||3||
चरण कमल वसहि मेरै चीता ॥३॥
ਨਾਨਕੁ​ਏਕ​ਕਰੈ​ਅਰਦਾਸਿ​॥​
(ਤੇਰਾ ਸੇਵਕ) ਨਾਨਕ (ਤੇਰੇ ਦਰ ਤੇ) ਇਕ ਅਰਜ਼ ਕਰਦਾ ਹੈ,
Nanak makes one prayer:
नानकु एक करै अरदासि ॥
ਵਿਸਰੁ​ਨਾਹੀ​ਪੂਰਨ​ਗੁਣਤਾਸਿ​॥੪॥੧੮॥੨੪॥​
ਹੇ ਪੂਰਨ ਪ੍ਰਭੂ! ਸਭ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਕਿਰਪਾ ਕਰ, ਮੈਨੂੰ ਨਾਨਕ ਨੂੰ ਕਦੇ) ਨਾਹ ਭੁੱਲ ॥੪॥੧੮॥੨੪॥
may I never forget You, O perfect treasure of virtue. ||4||18||24||
विसरु नाही पूरन गुणतासि ॥४॥१८॥२४॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਮੀਤੁ​ਸਾਜਨੁ​ਸੁਤ​ਬੰਧਪ​ਭਾਈ​॥​
ਹੇ ਭਾਈ! ਪਰਮਾਤਮਾ ਹੀ ਮੇਰਾ ਮਿੱਤਰ ਹੈ, ਸੱਜਣ ਹੈ, ਪਰਮਾਤਮਾ ਹੀ (ਮੇਰੇ ਵਾਸਤੇ) ਪੁੱਤਰ ਰਿਸ਼ਤੇਦਾਰ ਭਰਾ ਹੈ।
He is my friend, companion, child, relative and sibling.
मीतु साजनु सुत बंधप भाई ॥
ਜਤ​ਕਤ​ਪੇਖਉ​ਹਰਿ​ਸੰਗਿ​ਸਹਾਈ​॥੧॥​
ਮੈਂ ਜਿਧਰ ਕਿਧਰ ਵੇਖਦਾ ਹਾਂ, ਪਰਮਾਤਮਾ ਮੇਰੇ ਨਾਲ ਮਦਦਗਾਰ ਹੈ ॥੧॥
Wherever I look, I see the Lord as my companion and helper. ||1||
जत कत पेखउ हरि संगि सहाई ॥१॥
ਜਤਿ​ਮੇਰੀ​ਪਤਿ​ਮੇਰੀ​ਧਨੁ​ਹਰਿ​ਨਾਮੁ​॥​
ਹੇ ਭਾਈ! ਪਰਮਾਤਮਾ ਦਾ ਨਾਮ ਮੇਰੀ (ਉੱਚੀ) ਜਾਤਿ ਹੈ, ਮੇਰੀ ਇੱਜ਼ਤ ਹੈ, ਮੇਰਾ ਧਨ ਹੈ।
The Lord's Name is my social status, my honor and wealth.
जति मेरी पति मेरी धनु हरि नामु ॥
ਸੂਖ​ਸਹਜ​ਆਨੰਦ​ਬਿਸਰਾਮ​॥੧॥​ਰਹਾਉ​॥​
(ਇਸ ਦੀ ਬਰਕਤਿ ਨਾਲ ਮੇਰੇ ਅੰਦਰ) ਆਨੰਦ ਹੈ ਸ਼ਾਂਤੀ ਹੈ, ਆਤਮਕ ਅਡੋਲਤਾ ਦੇ ਸੁਖ ਹਨ ॥੧॥ ਰਹਾਉ ॥
He is my pleasure, poise, bliss and peace. ||1||Pause||
सूख सहज आनंद बिसराम ॥१॥ रहाउ ॥
ਪਾਰਬ੍ਰਹਮੁ​ਜਪਿ​ਪਹਿਰਿ​ਸਨਾਹ​॥​
ਹੇ ਭਾਈ! (ਸਦਾ) ਪਰਮਾਤਮਾ (ਦਾ ਨਾਮ) ਜਪਿਆ ਕਰ, (ਹਰਿ-ਨਾਮ ਦੀ) ਸੰਜੋਅ ਪਹਿਨੀ ਰੱਖ।
I have strapped on the armor of meditation on the Supreme Lord God.
पारब्रहमु जपि पहिरि सनाह ॥
ਕੋਟਿ​ਆਵਧ​ਤਿਸੁ​ਬੇਧਤ​ਨਾਹਿ​॥੨॥​
ਇਸ (ਸੰਜੋਅ) ਨੂੰ (ਕਾਮਾਦਿਕ) ਕ੍ਰੋੜਾਂ ਹਥਿਆਰ ਵਿੰਨ੍ਹ ਨਹੀਂ ਸਕਦੇ ॥੨॥
It cannot be pierced, even by millions of weapons. ||2||
कोटि आवध तिसु बेधत नाहि ॥२॥
ਹਰਿ​ਚਰਨ​ਸਰਣ​ਗੜ​ਕੋਟ​ਹਮਾਰੈ​॥​
ਹੇ ਭਾਈ! ਮੇਰੇ ਵਾਸਤੇ (ਤਾਂ) ਪਰਮਾਤਮਾ ਦੇ ਚਰਨਾਂ ਦੀ ਸਰਨ ਅਨੇਕਾਂ ਕਿਲ੍ਹੇ ਹੈ।
The Sanctuary of the Lord's Feet is my fortress and battlement.
हरि चरन सरण गड़ कोट हमारै ॥
ਕਾਲੁ​ਕੰਟਕੁ​ਜਮੁ​ਤਿਸੁ​ਨ​ਬਿਦਾਰੈ​॥੩॥​
ਇਸ (ਕਿਲ੍ਹੇ) ਨੂੰ ਦੁਖਦਾਈ ਮੌਤ (ਦਾ ਡਰ) ਨਾਸ ਨਹੀਂ ਕਰ ਸਕਦਾ ॥੩॥
The Messenger of Death, the torturer, cannot demolish it. ||3||
कालु कंटकु जमु तिसु न बिदारै ॥३॥
ਨਾਨਕ​ਦਾਸ​ਸਦਾ​ਬਲਿਹਾਰੀ​॥​
ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰੇ ਸੇਵਕਾਂ ਸੰਤਾਂ ਤੋਂ ਸਦਾ ਸਦਕੇ ਜਾਂਦਾ ਹਾਂ
Slave Nanak is forever a sacrifice
नानक दास सदा बलिहारी ॥
ਸੇਵਕ​ਸੰਤ​ਰਾਜਾ​ਰਾਮ​ਮੁਰਾਰੀ​॥੪॥੧੯॥੨੫॥​
ਹੇ ਪ੍ਰਭੂ-ਪਾਤਿਸ਼ਾਹ! ਹੇ ਮੁਰਾਰੀ! (ਜਿਨ੍ਹਾਂ ਦੀ ਸੰਗਤਿ ਵਿਚ ਤੇਰਾ ਨਾਮ ਪ੍ਰਾਪਤ ਹੁੰਦਾ ਹੈ) ॥੪॥੧੯॥੨੫॥
to the selfless servants and Saints of the Sovereign Lord, the Destroyer of ego. ||4||19||25||
सेवक संत राजा राम मुरारी ॥४॥१९॥२५॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਗੁਣ​ਗੋਪਾਲ​ਪ੍ਰਭ​ਕੇ​ਨਿਤ​ਗਾਹਾ​॥​
ਹੇ ਸਹੇਲੀਏ! ਗੋਪਾਲ ਪ੍ਰਭੂ ਦੇ ਗੁਣ ਸਦਾ ਗਾਂਦੇ ਰਹੀਏ।
Where the Glorious Praises of God, the Lord of the world are continually sung,
गुण गोपाल प्रभ के नित गाहा ॥
ਅਨਦ​ਬਿਨੋਦ​ਮੰਗਲ​ਸੁਖ​ਤਾਹਾ​॥੧॥​
(ਜੇਹੜੇ ਗਾਂਦੇ ਹਨ) ਉਹਨਾਂ ਨੂੰ ਸੁਖ ਆਨੰਦ ਚਾਉ ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ ॥੧॥
there is bliss, joy, happiness and peace. ||1||
अनद बिनोद मंगल सुख ताहा ॥१॥
ਚਲੁ​ਸਖੀਏ​ਪ੍ਰਭੁ​ਰਾਵਣ​ਜਾਹਾ​॥​
ਹੇ ਸਹੇਲੀਏ! ਉੱਠ, ਪ੍ਰਭੂ ਦਾ ਸਿਮਰਨ ਕਰਨ ਚੱਲੀਏ,
Come, O my companions - let us go and enjoy God.
चलु सखीए प्रभु रावण जाहा ॥
ਸਾਧ​ਜਨਾ​ਕੀ​ਚਰਣੀ​ਪਾਹਾ​॥੧॥​ਰਹਾਉ​॥​
ਸੰਤ ਜਨਾਂ ਦੇ ਚਰਨਾਂ ਵਿਚ ਜਾ ਪਈਏ ॥੧॥ ਰਹਾਉ ॥
Let us fall at the feet of the holy, humble beings. ||1||Pause||
साध जना की चरणी पाहा ॥१॥ रहाउ ॥
ਕਰਿ​ਬੇਨਤੀ​ਜਨ​ਧੂਰਿ​ਬਾਛਾਹਾ​॥​
ਹੇ ਸਹੇਲੀਏ! (ਪ੍ਰਭੂ ਅੱਗੇ) ਬੇਨਤੀ ਕਰ ਕੇ (ਉਸ ਪਾਸੋਂ) ਸੰਤ ਜਨਾਂ ਦੀ ਚਰਨ-ਧੂੜ ਮੰਗੀਏ,
I pray for the dust of the feet of the humble.
करि बेनती जन धूरि बाछाहा ॥
ਜਨਮ​ਜਨਮ​ਕੇ​ਕਿਲਵਿਖ​ਲਾਹਾਂ​॥੨॥​
(ਅਤੇ ਆਪਣੇ) ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਲਈਏ ॥੨॥
It shall wash away the sins of countless incarnations. ||2||
जनम जनम के किलविख लाहां ॥२॥
ਮਨੁ​ਤਨੁ​ਪ੍ਰਾਣ​ਜੀਉ​ਅਰਪਾਹਾ​॥​
ਹੇ ਸਹੇਲੀਏ! ਆਪਣਾ ਮਨ ਤਨ ਜਿੰਦ ਜਾਨ ਭੇਟਾ ਕਰ ਦੇਈਏ।
I dedicate my mind, body, breath of life and soul to God.
मनु तनु प्राण जीउ अरपाहा ॥
ਹਰਿ​ਸਿਮਰਿ​ਸਿਮਰਿ​ਮਾਨੁ​ਮੋਹੁ​ਕਟਾਹਾਂ​॥੩॥​
ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਅਹੰਕਾਰ ਤੇ ਮੋਹ ਦੂਰ ਕਰ ਲਈਏ ॥੩॥
Remembering the Lord in meditation, I have eradicated pride and emotional attachment. ||3||
हरि सिमरि सिमरि मानु मोहु कटाहां ॥३॥
ਦੀਨ​ਦਇਆਲ​ਕਰਹੁ​ਉਤਸਾਹਾ​॥​
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਹਰੀ! (ਮੇਰੇ ਅੰਦਰ) ਚਾਉ ਪੈਦਾ ਕਰ (ਕਿ)
O Lord, O Merciful to the meek, please give me faith and confidence,
दीन दइआल करहु उतसाहा ॥
ਨਾਨਕ​ਦਾਸ​ਹਰਿ​ਸਰਣਿ​ਸਮਾਹਾ​॥੪॥੨੦॥੨੬॥​
ਹੇ ਨਾਨਕ! (ਆਖ-) ਮੈਂ ਤੇਰੇ ਦਾਸਾਂ ਦੀ ਸਰਨ ਪਿਆ ਰਹਾਂ ॥੪॥੨੦॥੨੬॥
so that slave Nanak may remain absorbed in Your Sanctuary. ||4||20||26||
नानक दास हरि सरणि समाहा ॥४॥२०॥२६॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਬੈਕੁੰਠ​ਨਗਰੁ​ਜਹਾ​ਸੰਤ​ਵਾਸਾ​॥​
ਹੇ ਭਾਈ! ਜਿਸ ਥਾਂ (ਪਰਮਾਤਮਾ ਦੇ) ਸੰਤ ਜਨ ਵੱਸਦੇ ਹੋਣ, ਉਹੀ ਹੈ (ਅਸਲ) ਬੈਕੁੰਠ ਦਾ ਸ਼ਹਰ।
The city of heaven is where the Saints dwell.
बैकुंठ नगरु जहा संत वासा ॥
ਪ੍ਰਭ​ਚਰਣ​ਕਮਲ​ਰਿਦ​ਮਾਹਿ​ਨਿਵਾਸਾ​॥੧॥​
(ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿਚ ਆ ਵੱਸਦੇ ਹਨ ॥੧॥
They enshrine the Lotus Feet of God within their hearts. ||1||
प्रभ चरण कमल रिद माहि निवासा ॥१॥
ਸੁਣਿ​ਮਨ​ਤਨ​ਤੁਝੁ​ਸੁਖੁ​ਦਿਖਲਾਵਉ​॥​
ਹੇ ਭਾਈ! (ਮੇਰੀ ਗੱਲ) ਸੁਣ, (ਆ,) ਮੈਂ (ਤੇਰੇ) ਮਨ ਨੂੰ (ਤੇਰੇ) ਤਨ ਨੂੰ ਆਤਮਕ ਆਨੰਦ ਵਿਖਾ ਦਿਆਂ।
Listen, O my mind and body, and let me show you the way to find peace,
सुणि मन तन तुझु सुखु दिखलावउ ॥
ਹਰਿ​ਅਨਿਕ​ਬਿੰਜਨ​ਤੁਝੁ​ਭੋਗ​ਭੁੰਚਾਵਉ​॥੧॥​ਰਹਾਉ​॥​
ਪ੍ਰਭੂ ਦਾ ਨਾਮ (ਮਾਨੋ) ਅਨੇਕਾਂ ਸੁਆਦਲੇ ਭੋਜਨ ਹੈ, (ਆ, ਸਾਧ ਸੰਗਤਿ ਵਿਚ) ਮੈਂ ਤੈਨੂੰ ਉਹ ਸੁਆਦਲੇ ਭੋਜ ਖਵਾਵਾਂ ॥੧॥ ਰਹਾਉ ॥
so that you may eat and enjoy the various delicacies of the Lord||1||Pause||
हरि अनिक बिंजन तुझु भोग भुंचावउ ॥१॥ रहाउ ॥
ਅੰਮ੍ਰਿਤ​ਨਾਮੁ​ਭੁੰਚੁ​ਮਨ​ਮਾਹੀ​॥​
ਹੇ ਭਾਈ! (ਸਾਧ ਸੰਗਤਿ ਵਿਚ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (-ਭੋਜਨ) ਆਪਣੇ ਮਨ ਵਿਚ ਖਾਇਆ ਕਰ,
Taste the Ambrosial Nectar of the Naam, the Name of the Lord, within your mind.
अंम्रित नामु भुंचु मन माही ॥
ਅਚਰਜ​ਸਾਦ​ਤਾ​ਕੇ​ਬਰਨੇ​ਨ​ਜਾਹੀ​॥੨॥​
ਇਸ ਭੋਜਨ ਦੇ ਹੈਰਾਨ ਕਰਨ ਵਾਲੇ ਸੁਆਦ ਹਨ, ਬਿਆਨ ਨਹੀਂ ਕੀਤੇ ਜਾ ਸਕਦੇ ॥੨॥
Its taste is wondrous - it cannot be described. ||2||
अचरज साद ता के बरने न जाही ॥२॥
ਲੋਭੁ​ਮੂਆ​ਤ੍ਰਿਸਨਾ​ਬੁਝਿ​ਥਾਕੀ​॥​
ਹੇ ਭਾਈ! (ਉਹਨਾਂ ਦੇ ਅੰਦਰੋਂ) ਲੋਭ ਮੁੱਕ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁੱਝ ਕੇ ਖ਼ਤਮ ਹੋ ਜਾਂਦੀ ਹੈ,
Your greed shall die, and your thirst shall be quenched.
लोभु मूआ त्रिसना बुझि थाकी ॥
ਪਾਰਬ੍ਰਹਮ​ਕੀ​ਸਰਣਿ​ਜਨ​ਤਾਕੀ​॥੩॥​
ਜਿਨ੍ਹਾਂ ਸੰਤ ਜਨਾਂ ਨੇ (ਸਾਧ ਸੰਗਤਿ-ਬੈਕੁੰਠ ਵਿਚ ਆ ਕੇ) ਪਰਮਾਤਮਾ ਦਾ ਆਸਰਾ ਤੱਕ ਲਿਆ ॥੩॥
The humble beings seek the Sanctuary of the Supreme Lord God. ||3||
पारब्रहम की सरणि जन ताकी ॥३॥
ਜਨਮ​ਜਨਮ​ਕੇ​ਭੈ​ਮੋਹ​ਨਿਵਾਰੇ​॥​
ਪ੍ਰਭੂ ਉਹਨਾਂ ਦੇ ਅਨੇਕਾਂ ਜਨਮਾਂ ਦੇ ਡਰ ਮੋਹ ਦੂਰ ਕਰ ਦੇਂਦਾ ਹੈ।
The Lord dispels the fears and attachments of countless incarnations.
जनम जनम के भै मोह निवारे ॥
ਨਾਨਕ​ਦਾਸ​ਪ੍ਰਭ​ਕਿਰਪਾ​ਧਾਰੇ​॥੪॥੨੧॥੨੭॥​
ਹੇ ਨਾਨਕ! (ਆਖ-ਹੇ ਭਾਈ!) ਪ੍ਰਭੂ ਆਪਣੇ ਦਾਸਾਂ ਉਤੇ ਮੇਹਰ ਕਰਦਾ ਹੈ ॥੪॥੨੧॥੨੭॥
God has showered His Mercy and Grace upon slave Nanak. ||4||21||27||
नानक दास प्रभ किरपा धारे ॥४॥२१॥२७॥
ਸੂਹੀ​ਮਹਲਾ​੫​॥​
Soohee, Fifth Mahalaa:
सूही महला ५ ॥
ਅਨਿਕ​ਬੀਂਗ​ਦਾਸ​ਕੇ​ਪਰਹਰਿਆ​॥​
ਹੇ ਭਾਈ! ਪ੍ਰਭੂ ਨੇ ਆਪਣੇ ਸੇਵਕ ਦੇ ਅਨੇਕਾਂ ਵਿੰਗ ਦੂਰ ਕਰ ਦਿੱਤੇ,
God covers the many shortcomings of His slaves.
अनिक बींग दास के परहरिआ ॥
ਕਰਿ​ਕਿਰਪਾ​ਪ੍ਰਭਿ​ਅਪਨਾ​ਕਰਿਆ​॥੧॥​
ਤੇ ਕਿਰਪਾ ਕਰ ਕੇ ਉਸ ਨੂੰ ਆਪਣਾ ਬਣਾ ਲਿਆ ਹੈ ॥੧॥
Granting His Mercy, God makes them His own. ||1||
करि किरपा प्रभि अपना करिआ ॥१॥
ਤੁਮਹਿ​ਛਡਾਇ​ਲੀਓ​ਜਨੁ​ਅਪਨਾ​॥​
ਹੇ ਪ੍ਰਭੂ! ਤੂੰ ਆਪਣੇ ਸੇਵਕ ਨੂੰ (ਉਸ ਮੋਹ ਜਾਲ ਵਿਚੋਂ) ਆਪ ਕੱਢ ਲਿਆ,
You emancipate Your humble servant,
तुमहि छडाइ लीओ जनु अपना ॥
ਉਰਝਿ​ਪਰਿਓ​ਜਾਲੁ​ਜਗੁ​ਸੁਪਨਾ​॥੧॥​ਰਹਾਉ​॥​
ਜੋ ਸੁਪਨੇ ਵਰਗੇ ਜਗਤ (ਦਾ ਮੋਹ-) ਜਾਲ (ਤੇਰੇ ਸੇਵਕ ਦੇ ਦੁਆਲੇ) ਚੀੜ੍ਹਾ ਹੋ ਗਿਆ ਸੀ ॥੧॥ ਰਹਾਉ ॥
and rescue him from the noose of the world, which is just a dream. ||1||Pause||
उरझि परिओ जालु जगु सुपना ॥१॥ रहाउ ॥
ਪਰਬਤ​ਦੋਖ​ਮਹਾ​ਬਿਕਰਾਲਾ​॥​
ਹੇ ਭਾਈ! (ਸਰਨ ਆਏ ਮਨੁੱਖ ਦੇ) ਪਹਾੜਾਂ ਜੇਡੇ ਵੱਡੇ ਤੇ ਭਿਆਨਕ ਐਬ-
Even huge mountains of sin and corruption
परबत दोख महा बिकराला ॥
ਖਿਨ​ਮਹਿ​ਦੂਰਿ​ਕੀਏ​ਦਇਆਲਾ​॥੨॥​
ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਇਕ ਛਿਨ ਵਿਚ ਦੂਰ ਕਰ ਦਿੱਤੇ ॥੨॥
are removed in an instant by the Merciful Lord. ||2||
खिन महि दूरि कीए दइआला ॥२॥
ਸੋਗ​ਰੋਗ​ਬਿਪਤਿ​ਅਤਿ​ਭਾਰੀ​॥​
ਹੇ ਭਾਈ! (ਸੇਵਕ ਦੇ) ਅਨੇਕਾਂ ਗ਼ਮ ਤੇ ਰੋਗ ਵੱਡੀਆਂ ਭਾਰੀਆਂ ਮੁਸੀਬਤਾਂ-
Sorrow, disease and the most terrible calamities
सोग रोग बिपति अति भारी ॥
ਦੂਰਿ​ਭਈ​ਜਪਿ​ਨਾਮੁ​ਮੁਰਾਰੀ​॥੩॥​
ਪਰਮਾਤਮਾ ਦਾ ਨਾਮ ਜਪ ਕੇ ਦੂਰ ਹੋ ਗਈਆਂ ॥੩॥
are removed by meditating on the Naam, the Name of the Lord. ||3||
दूरि भई जपि नामु मुरारी ॥३॥
ਦ੍ਰਿਸਟਿ​ਧਾਰਿ​ਲੀਨੋ​ਲੜਿ​ਲਾਇ​॥​
ਹੇ ਭਾਈ! ਪਰਮਾਤਮਾ ਨੇ ਮੇਹਰ ਦੀ ਨਿਗਾਹ ਕਰ ਕੇ ਉਸ ਮਨੁੱਖ ਨੂੰ ਆਪਣੇ ਲੜ ਲਾ ਲਿਆ,
Bestowing His Glance of Grace, He attaches us to the hem of His robe.
द्रिसटि धारि लीनो लड़ि लाइ ॥