GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 738
Display Settings
Translations
ਨਾਮਪਾਸਿਕੇਹੋਤਹੈਲੀਜਹੁਸੁਕਬਿਸੁਧਾਰ॥੪੪੩॥
(ਇਹ) ਪਾਸ ਦਾ ਨਾਮ ਬਣ ਜਾਏਗਾ। ਕਵੀਓ! ਸਮਝ ਲਵੋ ॥੪੪੩॥
Saying the word “Saabajni” in the beginning and then adding “Ripu Ari” at the end, the names of Paash are formed, which O poets! comprehend correctly.443.
नाम पासि के होत है लीजहु सुकबि सुधार ॥४४३॥
ਮਾਤੰਗਨਿਪਦਪ੍ਰਿਥਮਕਹਿਰਿਪੁਅਰਿਪਦਕਹਿਅੰਤਿ
ਪਹਿਲਾਂ 'ਮਾਤੰਗਨਿ' (ਹਾਥੀ-ਸੈਨਾ) ਪਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।
मातंगनि पद प्रिथम कहि रिपु अरि पद कहि अंति ॥
ਨਾਮਪਾਸਿਕੇਹੋਤਹੈਚੀਨਹੁਚਤੁਰਅਨੰਤ॥੪੪੪॥
(ਇਹ) ਪਾਸ ਦਾ ਨਾਮ ਹੋ ਜਾਏਗਾ। ਵਿਦਵਾਨੋ! ਸਮਝ ਲਵੋ ॥੪੪੪॥
Saying the word “Maatangni” in the beginning and then adding “Ripu Ari” at the end, innumerable names of Paash continue t o be formed.444.
नाम पासि के होत है चीनहु चतुर अनंत ॥४४४॥
ਪ੍ਰਿਥਮਤੁਰੰਗਨੀਸਬਦਕਹਿਰਿਪੁਅਰਿਅੰਤਿਬਖਾਨ
ਪਹਿਲਾਂ 'ਤੁਰੰਗਨੀ' (ਘੋੜ ਸਵਾਰ ਸੈਨਾ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।
प्रिथम तुरंगनी सबद कहि रिपु अरि अंति बखान ॥
ਨਾਮਪਾਸਿਕੇਹੋਤਹੈਚਤੁਰਲੇਹੁਪਹਿਚਾਨ॥੪੪੫॥
(ਇਹ) ਪਾਸ ਦਾ ਨਾਮ ਬਣ ਜਾਂਦਾ ਹੈ। ਸੂਝਵਾਨੋ! ਪਛਾਣ ਲਵੋ ॥੪੪੫॥
Saying the word “Turangni” in the beginning and then adding “Ripu Ari” at the end, the names of Paash are formed.445.
नाम पासि के होत है चतुर लेहु पहिचान ॥४४५॥
ਹਸਤਨਿਆਦਿਉਚਾਰਿਕੈਰਿਪੁਅਰਿਪਦਕੈਦੀਨ
ਪਹਿਲਾਂ 'ਹਸਤਨਿ' (ਹਾਥੀਆਂ ਦੀ ਸੈਨਾ) ਸ਼ਬਦ ਕਹਿ ਕੇ, (ਫਿਰ) 'ਰਿਪੁ ਅਰਿ' ਕਥਨ ਕਰੋ।
हसतनि आदि उचारि कै रिपु अरि पद कै दीन ॥
ਨਾਮਪਾਸਿਕੇਹੋਤਹੈਚਤੁਰਲੀਜੀਅਹੁਚੀਨ॥੪੪੬॥
(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਸੂਝਵਾਨੋ! ਸਮਝ ਲਵੋ ॥੪੪੬॥
Saying the word “Hastani” in the beginning and then adding “Ripu Ari” O wise men! the names of Paash are formed.446.
नाम पासि के होत है चतुर लीजीअहु चीन ॥४४६॥
ਪ੍ਰਿਥਮਉਚਰਿਪਦਦੰਤਨੀਰਿਪੁਅਰਿਅੰਤਿਬਖਾਨ
ਪਹਿਲਾਂ 'ਦੰਤਨੀ' (ਦੰਦਾਂ ਵਾਲੇ ਹਾਥੀਆਂ ਦੀ ਸੈਨਾ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੁ ਅਰਿ' ਸ਼ਬਦ ਕਹੋ।
प्रिथम उचरि पद दंतनी रिपु अरि अंति बखान ॥
ਨਾਮਪਾਸਿਕੇਹੋਤਹੈਚੀਨਲੇਹੁਬੁਧਿਵਾਨ॥੪੪੭॥
(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਸੂਝਵਾਨੋ! ਸਮਝ ਲਵੋ ॥੪੪੭॥
Saying the word “Dantani” in the beginning and then adding Ripu Ari” at the end, the names of Paash are formed, which O wise men! you may recognize.447.
नाम पासि के होत है चीन लेहु बुधिवान ॥४४७॥
ਦੁਰਦਨਿਆਦਿਉਚਾਰਿਕੈਮਰਦਨਿਅੰਤਿਬਖਾਨ
ਪਹਿਲਾਂ 'ਦੁਰਦਨਿ' (ਹਾਥੀ ਸੈਨਾ) ਪਦ ਕਹਿ ਕੇ ਅੰਤ ਉਤੇ 'ਮੁਰਦਨਿ' (ਮੁਰਦਾ ਕਰਨ ਵਾਲੀ) ਸ਼ਬਦ ਕਥਨ ਕਰੋ।
दुरदनि आदि उचारि कै मरदनि अंति बखान ॥
ਨਾਮਪਾਸਿਕੇਹੋਤਹੈਲੀਜਹੁਸਮਝਸੁਜਾਨ॥੪੪੮॥
(ਇਹ) ਪਾਸ ਦਾ ਨਾਮ ਬਣਦਾ ਹੈ। ਸਮਝਦਾਰੋ! ਵਿਚਾਰ ਕਰ ਲਵੋ ॥੪੪੮॥
Saying the word “Durdani” primarily and then adding “Murdani” at the end, the names of Paash are formed.448.
नाम पासि के होत है लीजहु समझ सुजान ॥४४८॥
ਪਦਮਨਿਆਦਿਉਚਾਰੀਐਰਿਪੁਅਰਿਅੰਤਿਬਖਾਨ
ਪਹਿਲਾਂ 'ਪਦਮਨਿ' (ਹਾਥੀ ਸੈਨਾ) ਪਦ ਉਚਾਰ ਕੇ, ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜੋ।
पदमनि आदि उचारीऐ रिपु अरि अंति बखान ॥
ਨਾਮਪਾਸਿਕੇਹੋਤਹੈਲੀਜਹੁਸਮਝਸੁਜਾਨ॥੪੪੯॥
(ਇਹ) ਪਾਸ ਦਾ ਨਾਮ ਬਣਦਾ ਹੈ। ਸਮਝਦਾਰੋ! ਵਿਚਾਰ ਕਰ ਲਵੋ ॥੪੪੯॥
Saying the word “Padmani” in the beginning and then adding “Ripu Ari”, the names of Paash are formed.449.
नाम पासि के होत है लीजहु समझ सुजान ॥४४९॥
ਬ੍ਰਯਾਲਾਆਦਿਬਖਾਨੀਐਰਿਪੁਅਰਿਪਦਕੈਦੀਨ
ਪਹਿਲਾਂ 'ਬ੍ਯਾਲਾ' (ਹਾਥੀ ਸੈਨਾ) ਪਦ ਕਹਿ ਕੇ, ਫਿਰ 'ਰਿਪੁ ਅਰਿ' ਸ਼ਬਦ ਕਹਿ ਦਿਓ।
ब्रयाला आदि बखानीऐ रिपु अरि पद कै दीन ॥
ਨਾਮਪਾਸਿਕੇਹੋਤਹੈਸੁਕਬਿਲੀਜੀਅਹੁਚੀਨ॥੪੫੦॥
(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਕਵੀਓ! ਚੇਤੇ ਕਰ ਲਵੋ ॥੪੫੦॥
Saying the word “Baalaa” in the beginning and then adding “Ripu Ari”, O good poets! recognize the names of Paash.450.
नाम पासि के होत है सुकबि लीजीअहु चीन ॥४५०॥
ਆਦਿਸਬਦਕਹਿਕੁੰਜਰੀਅੰਤਰਿਪੰਤਕਦੀਨ
ਪਹਿਲਾਂ 'ਕੁੰਜਰੀ' (ਹਾਥੀ ਸੈਨਾ) ਸ਼ਬਦ ਕਹਿ ਕੇ, ਅੰਤ ਉਤੇ 'ਰਿਪੰਤਕ' (ਵੈਰੀ ਦਾ ਨਾਸ਼ ਕਰਨ ਵਾਲੀ) ਕਥਨ ਕਰੋ।
आदि सबद कहि कुंजरी अंत रिपंतक दीन ॥
ਨਾਮਪਾਸਿਕੇਹੋਤਹੈਸੁਘਰਲੀਜੀਅਹੁਚੀਨ॥੪੫੧॥
(ਇਹ) ਪਾਸ ਦਾ ਨਾਮ ਬਣ ਜਾਂਦਾ ਹੈ। ਸੁਘੜ ਜਨੋ! ਚੇਤੇ ਕਰ ਲਵੋ ॥੪੫੧॥
Saying the word “Kunjar’ in the beginning and then adding the word “Pantak” at the end, the names of Paash are formed.451.
नाम पासि के होत है सुघर लीजीअहु चीन ॥४५१॥
ਇੰਭੀਆਦਿਸਬਦਉਚਰੀਐਰਿਪੁਅਰਿਕੌਪੁਨਿਦੀਨ
ਪਹਿਲਾਂ 'ਇੰਭੀ' (ਗਜ ਸੈਨਾ) ਸ਼ਬਦ ਕਹਿ ਕੇ ਫਿਰ 'ਰਿਪੁ ਅਰਿ' ਸ਼ਬਦ ਕਥਨ ਕਰੋ।
इंभी आदि सबद उचरीऐ रिपु अरि कौ पुनि दीन ॥
ਨਾਮਪਾਸਿਕੇਹੋਤਹੈਲੀਜਹੁਸਮਝਪ੍ਰਬੀਨ॥੪੫੨॥
(ਇਹ) ਨਾਮ ਪਾਸ ਦਾ ਹੁੰਦਾ ਹੈ। ਸਮਝਦਾਰੋ! ਸਮਝ ਲਵੋ ॥੪੫੨॥
Saying the word “Hasitani” in the beginning and then adding “Ripu Ari”, O skilful people! the names of Paash are formed.452.
नाम पासि के होत है लीजहु समझ प्रबीन ॥४५२॥
ਪ੍ਰਿਥਮਕੁੰਭਨੀਸਬਦਕਹਿਰਿਪੁਅਰਿਅੰਤਿਬਖਾਨ
ਪਹਿਲਾਂ 'ਕੁੰਭਨੀ' (ਹਾਥੀ-ਸੈਨਾ) ਸ਼ਬਦ ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜ ਲਵੋ।
प्रिथम कुंभनी सबद कहि रिपु अरि अंति बखान ॥
ਨਾਮਪਾਸਿਕੇਹੋਤਹੈਲੀਜੀਅਹੁਸਮਝਸੁਜਾਨ॥੪੫੩॥
(ਇਹ) ਪਾਸ ਦਾ ਨਾਮ ਬਣ ਜਾਂਦਾ ਹੈ। ਸੂਝਵਾਨੋ! ਸੋਚ ਲਵੋ ॥੪੫੩॥
Saying the word “Kumbhani” in the beginning and then uttering “Ripu Ari”, the names of Paash are formed.453.
नाम पासि के होत है लीजीअहु समझ सुजान ॥४५३॥
ਕਰਨੀਪ੍ਰਿਥਮਉਚਾਰਿਕੈਰਿਪੁਅਰਿਅੰਤਿਬਖਾਨ
ਪਹਿਲਾਂ 'ਕਰਨੀ' (ਹਾਥੀ ਸੈਨਾ) ਪਦ ਉਚਾਰ ਕੇ ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
करनी प्रिथम उचारि कै रिपु अरि अंति बखान ॥
ਨਾਮਪਾਸਿਕੇਹੋਤਹੈਲੀਜੀਅਹੁਸਮਝਸੁਜਾਨ॥੪੫੪॥
(ਇਹ) ਪਾਸ ਦਾ ਨਾਮ ਹੋ ਜਾਂਦਾ ਹੈ। ਸਮਝਦਾਰੋ! ਸਮਝ ਲਵੋ ॥੪੫੪॥
Saying the word “Karini” in the beginning and then adding “Ripu Ari”, O wise men! the names of Paash are formed.454.
नाम पासि के होत है लीजीअहु समझ सुजान ॥४५४॥
ਪ੍ਰਿਥਮਸਿੰਧੁਰੀਸਬਦਕਹਿਰਿਪੁਅਰਿਅੰਤਿਉਚਾਰ
ਪਹਿਲਾਂ 'ਸਿੰਧੁਰੀ' (ਗਜ ਸੈਨਾ) ਸ਼ਬਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਕਥਨ ਕਰੋ।
प्रिथम सिंधुरी सबद कहि रिपु अरि अंति उचार ॥
ਨਾਮਪਾਸਿਕੇਸਕਲਹੀਨਿਕਸਤਚਲਤਅਪਾਰ॥੪੫੫॥
(ਇਹ) ਸਾਰੇ ਪਾਸ ਦੇ ਨਾਮ ਬਣਦੇ ਚਲੇ ਜਾਂਦੇ ਹਨ ॥੪੫੫॥
Saying the word “Sindhuri” in the beginning and then uttering “Ripu Ari” at the end, the names of Paash continue to be evolved.455.
नाम पासि के सकल ही निकसत चलत अपार ॥४५५॥
ਆਦਿਅਨਕਪੀਸਬਦਕਹਿਰਿਪੁਅਰਿਅੰਤਿਬਖਾਨ
ਪਹਿਲਾਂ 'ਅਨਕਪੀ' (ਹਾਥੀ-ਸੈਨਾ) ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
आदि अनकपी सबद कहि रिपु अरि अंति बखान ॥
ਨਾਮਪਾਸਿਕੇਹੋਤਹੈਲੀਜਹੁਸੁਕਬਿਸੁਧਾਰ॥੪੫੬॥
(ਇਹ) ਪਾਸ ਦਾ ਨਾਮ ਬਣ ਜਾਂਦਾ ਹੈ। ਕਵੀ ਜਨੋ! ਵਿਚਾਰ ਕਰ ਲਵੋ ॥੪੫੬॥
Saying the word “Ankapi” primarily and then adding “Ripu Ari” at the end, the names of Paash are known correctly.456.
नाम पासि के होत है लीजहु सुकबि सु धार ॥४५६॥
ਪ੍ਰਿਥਮਨਾਗਨੀਸਬਦਕਹਿਰਿਪੁਅਰਿਅੰਤਿਬਖਾਨ
ਪਹਿਲਾਂ 'ਨਾਗਨੀ' (ਹਾਥੀ-ਸੈਨਾ) ਕਹਿ ਕੇ, ਅੰਤ ਉਤੇ 'ਰਿਪੁ ਅਰਿ' ਸ਼ਬਦ ਜੋੜੋ।
प्रिथम नागनी सबद कहि रिपु अरि अंति बखान ॥
ਨਾਮਪਾਸਿਕੇਹੋਤਹੈਚੀਨਲੇਹੁਮਤਿਵਾਨ॥੪੫੭॥
(ਇਹ) ਪਾਸ ਦਾ ਨਾਮ ਬਣ ਜਾਵੇਗਾ। ਬੁੱਧੀਮਾਨੋ! ਸੋਚ ਲਵੋ ॥੪੫੭॥
Saying the word “Naagini” firstly and then adding “ripu Ari”, O wise men! the names of Paash continue to be evolved.457.
नाम पासि के होत है चीन लेहु मतिवान ॥४५७॥
ਹਰਿਨੀਆਦਿਉਚਾਰੀਐਰਿਪੁਅਰਿਅੰਤਿਬਖਾਨ
ਪਹਿਲਾਂ 'ਹਰਿਨੀ' (ਹਾਥੀ ਦਲ) ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।
हरिनी आदि उचारीऐ रिपु अरि अंति बखान ॥
ਨਾਮਪਾਸਿਕੇਹੋਤਹੈਸਮਝਲੇਹੁਬੁਧਿਵਾਨ॥੪੫੮॥
(ਇਹ) ਪਾਸ ਦਾ ਨਾਮ ਹੈ। ਸੂਝਵਾਨੋ! ਸਮਝ ਲਵੋ ॥੪੫੮॥
Saying the word “Harni” in the beginning and then adding “ripu Ari”, O wise men! comprehend the names of Paash.458.
नाम पासि के होत है समझ लेहु बुधिवान ॥४५८॥
ਮਾਤੰਗਨਿਪਦਪ੍ਰਿਥਮਕਹਿਰਿਪੁਅਰਿਅੰਤਿਉਚਾਰ
ਪਹਿਲਾਂ 'ਮਾਤੰਗਨਿ' (ਹਾਥੀ-ਸੈਨਾ) ਪਦ ਕਹਿ ਕੇ, (ਫਿਰ) ਅੰਤ ਉਤੇ 'ਰਿਪੁ ਅਰਿ' ਪਦ ਉਚਾਰਨ ਕਰੋ।
मातंगनि पद प्रिथम कहि रिपु अरि अंति उचार ॥
ਨਾਮਪਾਸਿਕੇਹੋਤਹੈਲੀਜਹੁਸੁਕਬਿਸੁਧਾਰ॥੪੫੯॥
(ਇਹ) ਪਾਸ ਦਾ ਨਾਮ ਬਣਦਾ ਹੈ। ਕਵੀਓ! ਵਿਚਾਰ ਲਵੋ ॥੪੫੯॥
Saying the word “Maatangani” in the beginning and then adding “ripu Ari” at the end, O good poets! know the Names of Paash correctly.459.
नाम पासि के होत है लीजहु सुकबि सुधार ॥४५९॥
ਆਦਿਉਚਰਿਪਦਬਾਜਿਨੀਰਿਪੁਅਰਿਅੰਤਿਬਖਾਨ
ਪਹਿਲਾਂ 'ਬਾਜਿਨੀ' (ਘੋੜ ਸਵਾਰ ਸੈਨਾ) ਸ਼ਬਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਪਦ ਜੋੜੋ।
आदि उचरि पद बाजिनी रिपु अरि अंति बखान ॥
ਨਾਮਪਾਸਿਕੇਹੋਤਹੈਸੁਘਰਸਤਿਕਰਿਮਾਨ॥੪੬੦॥
(ਇਹ) ਪਾਸ ਦਾ ਨਾਮ ਬਣਦਾ ਹੈ। ਸੌਝਵਾਨੋ! ਸਚ ਕਰ ਕੇ ਮੰਨ ਲਵੋ ॥੪੬੦॥
Saying the word “Baajani” in the beginning and then adding “Ripu Ari” at the end, the names of Paash are formed, which O talented persons! may be considered as true.460.
नाम पासि के होत है सुघर सति करि मान ॥४६०॥
ਇਤਿਸ੍ਰੀਨਾਮਮਾਲਾਪੁਰਾਣਸ੍ਰੀਪਾਸਿਨਾਮਚਤੁਰਥਮੋਧਿਆਇਸਮਾਪਤਮਸਤਸੁਭਮਸਤੁ॥੪॥
ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਸ੍ਰੀ ਪਾਸਿ ਨਾਮ ਵਾਲੇ ਚੌਥੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੪॥
End of the fourth chapter entitled “The Names of PAASH” in the Shastar Naam-Mala Puran.
इति स्री नाम माला पुराण स्री पासि नाम चतुरथमो धिआइ समापतम सत सुभम सतु ॥४॥
ਅਥਤੁਪਕਕੇਨਾਮ
ਹੁਣ ਤੁਪਕ (ਛੋਟੀ ਤੋਪ ਜਾਂ ਬੰਦੂਕ) ਦੇ ਨਾਂਵਾਂ (ਦਾ ਵਰਣਨ)
Now Begins the description of the names of the Tupak
अथ तुपक के नाम ॥
ਦੋਹਰਾ
ਦੋਹਰਾ:
DOHRA
दोहरा ॥
ਬਾਹਿਨਿਆਦਿਉਚਾਰੀਐਰਿਪੁਪਦਅੰਤਿਉਚਾਰਿ
ਪਹਿਲਾਂ 'ਬਾਹਿਨਿ' ਸ਼ਬਦ ਕਹਿ ਕੇ ਅੰਤ ਉਤੇ 'ਰਿਪੁ ਅਰਿ' ਪਦ ਕਥਨ ਕਰੋ।
बाहिनि आदि उचारीऐ रिपु पद अंति उचारि ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੪੬੧॥
(ਇਹ) ਨਾਮ ਤੁਪਕ ਦਾ ਹੈ। ਇਸ ਨੂੰ ਕਵੀਓ! ਧਾਰਨ ਕਰ ਲਵੋ ॥੪੬੧॥
Uttering the word “Vaahini” and then adding “Ripu Ari” at the end, the names of Tupak are formed, which O poets! You many comprehend.461.
नाम तुपक के होत है लीजहु सुकबि सु धार ॥४६१॥
ਸਿੰਧਵਨੀਪਦਪ੍ਰਿਥਮਕਹਿਰਿਪਣੀਅੰਤਉਚਾਰਿ
ਪਹਿਲਾਂ 'ਸਿੰਧਵਨੀ' (ਘੋੜ ਚੜ੍ਹੀ ਸੈਨਾ) ਸ਼ਬਦ ਕਹਿ ਕੇ ਅੰਤ ਵਿਚ 'ਰਿਪਣੀ' ਪਦ ਦਾ ਬਖਾਨ ਕਰੋ।
सिंधवनी पद प्रिथम कहि रिपणी अंत उचारि ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੪੬੨॥
(ਇਹ) ਤੁਪਕ ਦਾ ਨਾਮ ਹੁੰਦਾ ਹੈ। ਕਵੀਓ! ਧਾਰਨ ਕਰ ਲਵੋ ॥੪੬੨॥
Uttering the word “Sindhvani” in the beginning and saying the word “Ripuni” at the end, the names of Tupak are formed.462.
नाम तुपक के होत है लीजहु सुकबि सु धार ॥४६२॥
ਤੁਰੰਗਨਿਪ੍ਰਿਥਮਉਚਾਰਿਕੈਰਿਪੁਅਰਿਅੰਤਿਉਚਾਰਿ
ਪਹਿਲਾਂ 'ਤੁਰੰਗਨਿ' (ਘੋੜ ਸਵਾਰ ਸੈਨਾ) ਕਹਿ ਕੇ ਅੰਤ ਉਤੇ 'ਰਿਪੁ ਅਰਿ' ਕਥਨ ਕਰੋ।
तुरंगनि प्रिथम उचारि कै रिपु अरि अंति उचारि ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੪੬੩॥
(ਇਹ) ਤੁਪਕ ਦਾ ਨਾਮ ਹੋ ਜਾਵੇਗਾ। ਕਵੀਓ! ਇਸ ਨੂੰ ਵਿਚਾਰ ਲਵੋ ॥੪੬੩॥
Uttering the word “Turangni in the beginning and saying “Ripu Ari” at the end, the names of Tupak ate formed.463.
नाम तुपक के होत है लीजहु सुकबि सु धार ॥४६३॥
ਹਯਨੀਆਦਿਉਚਾਰਿਕੈਹਾਅਰਿਪਦਅੰਤਿਬਖਾਨ
ਪਹਿਲਾਂ 'ਹਯਨੀ' (ਘੋੜ ਚੜ੍ਹੀ ਸੈਨਾ) ਕਹਿ ਕੇ ਅੰਤ ਉਤੇ 'ਹਾ ਅਰਿ' ਪਦ ਜੋੜੋ।
हयनी आदि उचारि कै हा अरि पद अंति बखान ॥
ਨਾਮਤੁਪਕਕੇਹੋਤਹੈਚੀਨਲੇਹੁਬੁਧਿਵਾਨ॥੪੬੪॥
(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਵਿਚਾਰਵਾਨੋ! ਸੋਚ ਲਵੋ ॥੪੬੪॥
Adding the word “Haa” with the word “Hayani”, O wise men! the names of tupak are formed.464.
नाम तुपक के होत है चीन लेहु बुधिवान ॥४६४॥
ਅਰਬਨਿਆਦਿਬਖਾਨੀਐਰਿਪੁਅਰਿਅੰਤਿਉਚਾਰਿ
ਪਹਿਲਾਂ 'ਅਰਬਨਿ' ਸ਼ਬਦ ਕਹਿ ਕੇ ਅੰਤ ਵਿਚ 'ਰਿਪੁ ਅਰਿ' ਸ਼ਬਦ ਕਹੋ।
अरबनि आदि बखानीऐ रिपु अरि अंति उचारि ॥
ਨਾਮਤੁਪਕਕੇਹੋਤਹੈਲੀਜਹੁਸੁਕਬਿਸੁਧਾਰ॥੪੬੫॥
(ਇਹ) ਤੁਪਕ ਦਾ ਨਾਮ ਹੋ ਜਾਂਦਾ ਹੈ। ਸੂਝਵਾਨ ਕਵੀਓ! ਵਿਚਾਰ ਕਰ ਲਵੋ ॥੪੬੫॥
Saying the word “Arbani” in the beginning and adding “Ripu Ari” at the end, the names of Tupak are formed.465.
नाम तुपक के होत है लीजहु सुकबि सु धार ॥४६५॥