GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 719
Display Settings
Translations
ਸਿਸਟਿ​ਨਾਮ​ਪਹਲੇ​ਕਹੋ​ਬਹੁਰਿ​ਉਚਾਰੋ​ਨਾਥ​॥​
ਪਹਿਲਾਂ 'ਸਿਸਟਿ' (ਸ੍ਰਿਸਟੀ) ਨਾਮ ਆਖੋ, ਫਿਰ 'ਨਾਥ' (ਸ਼ਬਦ) ਉਚਾਰੋ।
Uttering the word “Sarishti” in the beginning and then the word “Nath”,
सिसटि नाम पहले कहो बहुरि उचारो नाथ ॥
ਸਕਲ​ਨਾਮੁ​ਮਮ​ਈਸ​ਕੇ​ਸਦਾ​ਬਸੋ​ਜੀਅ​ਸਾਥ​॥੩੧॥​
ਇਹ ਸਾਰੇ ਨਾਂ 'ਮਮ ਈਸ' (ਖੜਗ) ਦੇ ਹਨ। ਇਨ੍ਹਾਂ ਨੂੰ ਸਦਾ ਦਿਲ ਵਿਚ ਵਸਾਈ ਰਖੋ ॥੩੧॥
All the Names of the Lord are adopted in the heart.31.
सकल नामु मम ईस के सदा बसो जीअ साथ ॥३१॥
ਸਿੰਘ​ਸਬਦ​ਭਾਖੋ​ਪ੍ਰਥਮ​ਬਾਹਨ​ਬਹੁਰਿ​ਉਚਾਰਿ​॥​
ਪਹਿਲਾਂ ਸਿੰਘ ਸ਼ਬਦ ਕਹੋ, ਫਿਰ 'ਬਾਹਨ' (ਸ਼ਬਦ) ਉਚਾਰੋ।
Uttering the word “Sarishti” in the beginning and then the word “Vahan”,
सिंघ सबद भाखो प्रथम बाहन बहुरि उचारि ॥
ਸਭੈ​ਨਾਮ​ਜਗ​ਮਾਤ​ਕੇ​ਲੀਜਹੁ​ਸੁਕਬਿ​ਸੁਧਾਰਿ​॥੩੨॥​
ਇਹ ਸਾਰੇ ਨਾਂ 'ਜਗਮਾਤ' (ਤਲਵਾਰ) ਦੇ ਹਨ। ਹੇ ਕਵੀਓ! ਇਨ੍ਹਾਂ ਨੂੰ (ਮਨ ਵਿਚ) ਧਾਰਨ ਕਰ ਲਵੋ ॥੩੨॥
The poets may in this way say all the Names of Durga, the mother of the world.32.
सभै नाम जग मात के लीजहु सुकबि सुधारि ॥३२॥
ਰਿਪੁ​ਖੰਡਨ​ਮੰਡਨ​ਜਗਤ​ਖਲ​ਖੰਡਨ​ਜਗ​ਮਾਹਿ​॥​
(ਜੋ) ਵੈਰੀ ਦਾ ਖੰਡਨ ਕਰਨ ਵਾਲੀ, ਜਗਤ ਨੂੰ ਸਾਜਣ ਵਾਲੀ ਅਤੇ ਜਗ ਵਿਚ ਮੂਰਖਾਂ ਨੂੰ ਟੋਟੇ ਟੋਟੇ ਕਰਨ ਵਾਲੀ ਹੈ,
That Lord is the destroyer of he enemies, Creator of the world and also the Vanquisher of the foolish people in this world.
रिपु खंडन मंडन जगत खल खंडन जग माहि ॥
ਤਾ​ਕੇ​ਨਾਮ​ਉਚਾਰੀਐ​ਜਿਹੇ​ਸੁਨਿ​ਦੁਖ​ਟਰਿ​ਜਾਹਿ​॥੩੩॥​
ਉਸ ਦਾ ਨਾਂ ਉਚਾਰਨਾ ਚਾਹੀਦਾ ਹੈ, ਜਿਸ ਨੂੰ ਸੁਣ ਕੇ ਦੁਖ ਟਲ ਜਾਂਦੇ ਹਨ ॥੩੩॥
His Name should be remembered, by hearing which all the suffering come to an end.33.
ता के नाम उचारीऐ जिहे सुनि दुख टरि जाहि ॥३३॥
ਸਭ​ਸਸਤ੍ਰਨ​ਕੇ​ਨਾਮ​ਕਹਿ​ਪ੍ਰਿਥਮ​ਅੰਤ​ਪਤਿ​ਭਾਖੁ​॥​
ਸਾਰਿਆਂ ਸ਼ਸਤ੍ਰਾਂ ਦੇ ਨਾਂ ਪਹਿਲਾਂ ਕਹਿ ਕੇ, ਅੰਤ ਉਤੇ 'ਪਤਿ' (ਸ਼ਬਦ) ਕਹੋ।
Uttering the names of all the weapons, and saying the word “Pati” in the beginning and at the end,
सभ ससत्रन के नाम कहि प्रिथम अंत पति भाखु ॥
ਸਭ​ਹੀ​ਨਾਮ​ਕ੍ਰਿਪਾਨ​ਕੇ​ਜਾਣ​ਹ੍ਰਿਦੈ​ਮਹਿ​ਰਾਖੁ​॥੩੪॥​
(ਇਹ) ਸਾਰੇ ਨਾਂ ਕ੍ਰਿਪਾਨ (ਦੇ ਹੋ ਜਾਣਗੇ) (ਇੰਨ੍ਹਾਂ ਨੂੰ) ਹਿਰਦੇ ਵਿਚ ਰਖੋ ॥੩੪॥
All the names of Kripaan are adopted in the heart.34.
सभ ही नाम क्रिपान के जाण ह्रिदै महि राखु ॥३४॥
ਖਤ੍ਰਿਯਾਕੈ​ਖੇਲਕ​ਖੜਗ​ਖਗ​ਖੰਡੋ​ਖਤ੍ਰਿਆਰਿ​॥​
ਖਤ੍ਰਿਯਾਂਕੈ ਖੇਲਕ (ਛਤ੍ਰੀਆਂ ਦੇ ਅੰਗ ਨਾਲ ਲਟਕਣ ਵਾਲਾ) ਖੜਗ, ਖਗ, ਖੰਡਾ, ਖਤ੍ਰਿਆਰਿ (ਛਤ੍ਰੀਆਂ ਦਾ ਵੈਰੀ) ਖੇਲਾਂਤਕ (ਯੁੱਧ ਦੀ ਖੇਡ ਦਾ ਅੰਤ ਕਰਨ ਵਾਲਾ)
It plays in the limb of Kshatriyas it is called Kharag, Khanda or the enemy of Kshatriyas
खत्रियाकै खेलक खड़ग खग खंडो खत्रिआरि ॥
ਖੇਲਾਤਕ​ਖਲਕੇਮਰੀ​ਅਸਿ​ਕੇ​ਨਾਮ​ਬਿਚਾਰ​॥੩੫॥​
ਖਲਕੇਮਰੀ (ਦੁਸ਼ਟ ਨਾਸ਼ਕ) (ਆਦਿਕ ਨੂੰ) ਤਲਵਾਰ ਦੇ ਨਾਮ ਵਿਚਾਰ ਲਵੋ ॥੩੫॥
It brings the end of war it is the destroyer of hides these are thoughtfully spoken names of the sword.35.
खेलातक खलकेमरी असि के नाम बिचार ॥३५॥
ਭੂਤਾਤਕਿ​ਸ੍ਰੀ​ਭਗਵਤੀ​ਭਵਹਾ​ਨਾਮ​ਬਖਾਨ​॥​
ਭੂਤਾਂਤਕਿ (ਜੀਵਾਂ ਦਾ ਅੰਤ ਕਰਨ ਵਾਲਾ-ਖੜਗ) ਭਗਵਤੀ (ਖੜਗ) ਭਵਹਾ (ਜਗਤ ਦੀ ਵਿਨਾਸ਼ਕ)
It is described as the goddess bringing the end of all elements and the destroyer of all the sufferings
भूतातकि स्री भगवती भवहा नाम बखान ॥
ਸਿਰੀ​ਭਵਾਨੀ​ਭੈ​ਹਰਨ​ਸਭ​ਕੋ​ਕਰੌ​ਕਲ੍ਯਾਨ​॥੩੬॥​
ਸਿਰੀ, ਭਵਾਨੀ, ਭੈ-ਹਰਨ (ਇਹ ਸਾਰੇ ਤਲਵਾਰ ਦੇ) ਨਾਮ ਬਖਾਨ ਕੀਤੇ ਜਾਂਦੇ ਹਨ, (ਜੋ) ਸਭ ਦਾ ਕਲਿਆਣ ਕਰਨ ਵਾਲੇ ਹਨ ॥੩੬॥
O the sword-Bhavani (goddess)! You are the destroyer of fear bring the happiness to all.36.
सिरी भवानी भै हरन सभ को करौ कल्यान ॥३६॥
ਅੜਿਲ​॥​
ਅੜਿਲ:
ARIL
अड़िल ॥
ਭੂਤ​ਸਬਦ​ਕੌ​ਭਾਖਿ​ਬਹੁਰਿ​ਅਰਿ​ਭਾਖੀਐ​॥​
(ਪਹਿਲਾਂ) 'ਭੂਤ' ਸ਼ਬਦ ਕਹਿ ਕੇ, ਫਿਰ 'ਅਰਿ' (ਸ਼ਬਦ) ਬੋਲਿਆ ਜਾਏ।
If the word “A” is said after uttering the sword “Bhoot”,
भूत सबद कौ भाखि बहुरि अरि भाखीऐ ॥
ਸਭ​ਅਸਿ​ਜੂ​ਕੇ​ਨਾਮ​ਜਾਨ​ਜੀਅ​ਰਾਖੀਐ​॥​
ਇਹ ਸਾਰੇ ਨਾਂ 'ਅਸਿ ਜੂ' (ਤਲਵਾਰ) ਦੇ ਹੋ ਜਾਣ ਕਰ ਕੇ ਹਿਰਦੇ ਵਿਚ ਰਖੋ।
Then all the names of the sword are uttered
सभ असि जू के नाम जान जीअ राखीऐ ॥
ਨਾਮ​ਮ੍ਰਿਗਨ​ਸਭ​ਕਹਿ​ਧਨੁਸਰ​ਉਚਾਰੀਐ​॥​
ਸਾਰੇ 'ਮ੍ਰਿਗਨ' (ਹਿਰਨ) ਨਾਂ ਕਹਿ ਕੇ (ਫਿਰ) 'ਧਨੁਸਰ' (ਧ੍ਵਸ੍ਰ-ਵਿਨਾਸ਼ ਕਰਨ ਵਾਲਾ) ਕਿਹਾ ਜਾਏ।
If the word “Dhanu” is spoken after uttering all the names of “Mrig” (deer),
नाम म्रिगन सभ कहि धनुसर उचारीऐ ॥
ਹੋ​ਸਭ​ਖੰਡੇ​ਕੇ​ਨਾਮ​ਸਤਿ​ਜੀਅ​ਧਾਰੀਐ​॥੩੭॥​
(ਤਾਂ ਇਹ) ਸਾਰੇ ਖੰਡੇ ਦੇ ਨਾਮ ਹੋ ਜਾਣਗੇ। (ਇਹ ਗੱਲ) ਮਨ ਵਿਚ ਸਚ ਕਰ ਕੇ ਮੰਨ ਲਵੋ ॥੩੭॥
Then all these are the names of Khanda, which is true.37.
हो सभ खंडे के नाम सति जीअ धारीऐ ॥३७॥
ਦੋਹਰਾ​॥​
ਦੋਹਰਾ:
DOHRA
दोहरा ॥
ਪ੍ਰਿਥਮ​ਨਾਮ​ਜਮ​ਕੋ​ਉਚਰਿ​ਬਹੁਰੋ​ਰਦਨ​ਉਚਾਰਿ​॥​
ਪਹਿਲਾਂ 'ਜਮ' ਦਾ ਨਾਮ ਕਹਿ ਕੇ, ਫਿਰ 'ਰਦਨ' (ਦੰਦ) (ਸ਼ਬਦ) ਉਚਾਰ ਦਿਓ।
After speaking the names of “Yama” in the beginning, if the word “Radan” (tooth) is uttered,
प्रिथम नाम जम को उचरि बहुरो रदन उचारि ॥
ਸਕਲ​ਨਾਮ​ਜਮਦਾੜ​ਕੇ​ਲੀਜਹੁ​ਸੁਕਬਿ​ਸੁਧਾਰਿ​॥੩੮॥​
(ਇਹ) ਸਾਰੇ 'ਨਾਮ' 'ਜਮਦਾੜ੍ਹ' (ਦੇ ਹੋ ਜਾਣਗੇ)। ਕਵੀ ਜਨ (ਮਨ ਵਿਚ ਇਹ) ਧਾਰ ਲੈਣ ॥੩੮॥
then O poets! Then the names of Jamadaadh can be understood correctly.38.
सकल नाम जमदाड़ के लीजहु सुकबि सुधारि ॥३८॥
ਉਦਰ​ਸਬਦ​ਪ੍ਰਿਥਮੈ​ਕਹੋ​ਪੁਨਿ​ਅਰਿ​ਸਬਦ​ਉਚਾਰ​॥​
ਪਹਿਲਾਂ 'ਉਦਰ' (ਪੇਟ) ਸ਼ਬਦ ਕਹੋ ਅਤੇ ਫਿਰ 'ਅਰਿ' ਸ਼ਬਦ ਉਚਾਰੋ।
Speaking the word the word “Udar” in the beginning and then uttering the word “Ar”,
उदर सबद प्रिथमै कहो पुनि अरि सबद उचार ॥
ਨਾਮ​ਸਭੈ​ਜਮਦਾੜ​ਕੇ​ਲੀਜਹੁ​ਸੁਕਬਿ​ਬਿਚਾਰ​॥੩੯॥​
(ਇਹ) ਸਾਰੇ ਨਾਮ ਜਮਦਾੜ੍ਹ (ਦੇ ਹੋਣਗੇ)। ਕਵੀ (ਇਹ ਗੱਲ) ਵਿਚਾਰ ਲੈਣ ॥੩੯॥
the thought of all the names of Jamdaadh can be manifested correctly.39.
नाम सभै जमदाड़ के लीजहु सुकबि बिचार ॥३९॥
ਮ੍ਰਿਗ​ਗ੍ਰੀਵਾ​ਸਿਰ​ਅਰਿ​ਉਚਰਿ​ਪੁਨਿ​ਅਸਿ​ਸਬਦ​ਉਚਾਰ​॥​
ਮ੍ਰਿਗ (ਹਿਰਨ) ਗ੍ਰੀਵਾ (ਗਰਦਨ) ਸਿਰ ਨਾਲ 'ਅਰਿ' (ਸ਼ਬਦ) ਉਚਾਰ ਕੇ ਫਿਰ 'ਅਸਿ' ਸ਼ਬਦ ਉਚਾਰੋ।
After uttering “Mrig-Greevaa” and “Sir-Ar” and then speaking the word “As”,
म्रिग ग्रीवा सिर अरि उचरि पुनि असि सबद उचार ॥
ਸਭੈ​ਨਾਮ​ਸ੍ਰੀ​ਖੜਗ​ਕੇ​ਲੀਜੋ​ਹ੍ਰਿਦੈ​ਬਿਚਾਰਿ​॥੪੦॥​
(ਇਹ) ਸਾਰੇ ਨਾਮ ਤਲਵਾਰ ('ਖੜਗ') ਦੇ ਹਨ। (ਇਹ ਗੱਲ) ਹਿਰਦੇ ਵਿਚ ਵਿਚਾਰ ਲਵੋ ॥੪੦॥
all the names of Kharag can be spoken.40.
सभै नाम स्री खड़ग के लीजो ह्रिदै बिचारि ॥४०॥
ਕਰੀ​ਕਰਾਤਕ​ਕਸਟ​ਰਿਪੁ​ਕਾਲਾਯੁਧ​ਕਰਵਾਰਿ​॥​
'ਕਰੀ ਕਰਾਂਤਕ' (ਹਾਥੀ ਦੀ ਸੁੰਡ ਨੂੰ ਖ਼ਤਮ ਕਰਨ ਵਾਲਾ) ਅਤੇ 'ਕਸਟ ਰਿਪੁ' (ਵੈਰੀ ਨੂੰ ਦੁਖ ਦੇਣ ਵਾਲਾ) 'ਕਾਲਾਯੁਧ' (ਕਾਲ ਦਾ ਸ਼ਸਤ੍ਰ) 'ਕਰਵਾਰ'
Uttering correctly the words “Kar, Karantak, Kashtripu, Kalayudh, Karvaar, Karachol” etc.,
करी करातक कसट रिपु कालायुध करवारि ॥
ਕਰਾਚੋਲ​ਕ੍ਰਿਪਾਨ​ਕੇ​ਲੀਜਹੁ​ਨਾਮ​ਸੁਧਾਰ​॥੪੧॥​
ਅਤੇ 'ਕਰਾਚੋਲ' ਆਦਿ ਨੂੰ ਕ੍ਰਿਪਾਨ ਦੇ ਨਾਮ ਵਿਚਾਰ ਲਿਆ ਜਾਵੇ ॥੪੧॥
the names of Kripan can be spoken.41.
कराचोल क्रिपान के लीजहु नाम सुधार ॥४१॥
ਹਸਤਿ​ਕਰੀ​ਕਰ​ਪ੍ਰਿਥਮ​ਕਹਿ​ਪੁਨਿ​ਅਰਿ​ਸਬਦ​ਸੁਨਾਇ​॥​
ਪਹਿਲਾਂ 'ਹਸਤਿਕਰ' ਜਾਂ 'ਕਰੀਕਰ' ਕਹਿ ਕੇ ਫਿਰ 'ਅਰਿ' (ਵੈਰੀ) ਸ਼ਬਦ ਸੁਣਾ ਦਿਓ।
After uttering “Hast, Kari, Kar” in the beginning and then saying the word “Ar” is caused to be heard,
हसति करी कर प्रिथम कहि पुनि अरि सबद सुनाइ ॥
ਸਸਤ੍ਰ​ਰਾਜ​ਕੇ​ਨਾਮ​ਸਬ​ਮੋਰੀ​ਕਰਹੁ​ਸਹਾਇ​॥੪੨॥​
(ਇਹ) ਸਾਰੇ ਨਾਮ ਸ਼ਸਤ੍ਰਰਾਜ (ਤਲਵਾਰ) ਦੇ ਹਨ, ਜੋ ਮੇਰੀ ਸਹਾਇਤਾ ਕਰਦੀ ਹੈ ॥੪੨॥
Then the names of Kripaan, the king of weapons are formed O Kripan! Do help me.42.
ससत्र राज के नाम सब मोरी करहु सहाइ ॥४२॥
ਸਿਰੀ​ਸਰੋਹੀ​ਸੇਰਸਮ​ਜਾ​ਸਮ​ਅਉਰ​ਨ​ਕੋਇ​॥​
ਸ੍ਰੀ, ਸਰੋਹੀ, ਸ਼ਮਸ਼ੇਰ ('ਸੇਰਸਮ') (ਇਹ ਸਾਰੇ ਤਲਵਾਰ ਦੇ ਨਾਮ ਹਨ) ਜਿਸ ਵਰਗਾ ਹੋਰ ਕੋਈ ਨਹੀਂ ਹੈ।
O Sirohi, the symbol of victoy! You are like a lion there is none other like you
सिरी सरोही सेरसम जा सम अउर न कोइ ॥
ਤੇਗ​ਜਾਪੁ​ਤੁਮਹੂੰ​ਜਪੋ​ਭਲੋ​ਤੁਹਾਰੋ​ਹੋਇ​॥੪੩॥​
ਤੁਸੀਂ ਵੀ ਤੇਗ ਦਾ ਜਾਪ ਜਪੋ, ਤੁਹਾਡਾ ਭਲਾ ਹੋਵੇਗਾ ॥੪੩॥
O creatures! if all of you remember Tegh, then all of you will be redeemed.43.
तेग जापु तुमहूं जपो भलो तुहारो होइ ॥४३॥
ਖਗ​ਮ੍ਰਿਗ​ਜਛ​ਭੁਜੰਗ​ਗਨ​ਏ​ਪਦ​ਪ੍ਰਿਥਮ​ਉਚਾਰਿ​॥​
ਖਗ (ਪੰਛੀ) ਮ੍ਰਿਗ, ਜਛ (ਯਕਸ਼) ਅਤੇ ਭੁਜੰਗ (ਇਨ੍ਹਾਂ) ਸਾਰਿਆਂ (ਨਾਂਵਾਂ ਵਿਚੋਂ ਕੋਈ ਵੀ) ਸ਼ਬਦ ਪਹਿਲਾਂ ਕਹਿ ਦਿਓ।
Uttering the words “Khag, Mrig, Yaksha, Bhujang, Gana etc,” in the beginning and
खग म्रिग जछ भुजंग गन ए पद प्रिथम उचारि ॥
ਫੁਨਿ​ਅਰਿ​ਸਬਦ​ਉਚਾਰੀਐ​ਜਾਨ​ਤਿਸੈ​ਤਰਵਾਰਿ​॥੪੪॥​
ਫਿਰ 'ਅਰਿ' ਸ਼ਬਦ ਉਚਾਰਿਆ ਜਾਵੇ। (ਤਾਂ) ਉਸ ਨੂੰ ਤਲਵਾਰ ਦਾ (ਦਾ ਨਾਮ) ਸਮਝ ਲਿਆ ਜਾਵੇ ॥੪੪॥
Then speaking “Ar”, the resultant words mean Talwaar (sword).44.
फुनि अरि सबद उचारीऐ जान तिसै तरवारि ॥४४॥
ਹਲਬਿ​ਜੁਨਬੀ​ਮਗਰਬੀ​ਮਿਸਰੀ​ਊਨਾ​ਨਾਮ​॥​
ਹਲਬਿ, ਜੁਨਬੀ, ਮਗਰਬੀ, ਮਿਸਰੀ, ਊਨਾ,
In other countries, its names Halabbi, Janabbi, Magharbi, Misri, Uan, Saif, Sirohi etc.,
हलबि जुनबी मगरबी मिसरी ऊना नाम ॥
ਸੈਫ​ਸਰੋਹੀ​ਸਸਤ੍ਰਪਤਿ​ਜਿਤ੍ਯੋ​ਰੂਮ​ਅਰੁ​ਸਾਮ​॥੪੫॥​
ਸੈਫ਼, ਸਰੋਹੀ ਆਦਿ ਨਾਮ 'ਸਸਤ੍ਰ ਪਤਿ' (ਖੜਗ) ਦੇ ਹਨ। (ਜਿਸ ਕਰ ਕੇ) ਰੂਮ ਅਤੇ ਸ਼ਾਮ (ਦੇਸ਼) ਜਿਤੇ ਗਏ ਹਨ ॥੪੫॥
The names of Kripaan, the Lord of weapons in which has conquered the countries like Rum, Sham etc.45.
सैफ सरोही ससत्रपति जित्यो रूम अरु साम ॥४५॥
ਕਤੀ​ਯਾਮਾਨੀ​ਹਿੰਦਵੀ​ਸਭ​ਸਸਤ੍ਰ​ਕੇ​ਨਾਥ​॥​
ਯਾਮਾਨੀ ਕਤੀ ਅਤੇ ਹਿੰਦਵੀ ਕਤੀ (ਤਲਵਾਰ) ਇਹ ਸਾਰੇ ਸ਼ਸਤ੍ਰਾਂ ਦੇ ਸੁਆਮੀ (ਖੜਗ ਦੇ ਨਾਮ ਹਨ)।
Known as “Kanti” in Yemen and renowned as Bhagvati, the chief of all weapons in India,
कती यामानी हिंदवी सभ ससत्र के नाथ ॥
ਲਏ​ਭਗਉਤੀ​ਨਿਕਸ​ਹੈ​ਆਪ​ਕਲੰਕੀ​ਹਾਥਿ​॥੪੬॥​
(ਇਸ) ਭਗਉਤੀ (ਤਲਵਾਰ) ਨੂੰ ਨਿਹਕਲੰਕੀ (ਅਵਤਾਰ) ਆਪ ਹੱਥ ਵਿਚ ਲੈ ਕੇ ਨਿਕਲੇਗਾ ॥੪੬॥
it had been assumed by Kalki incarnation himself.46.
लए भगउती निकस है आप कलंकी हाथि ॥४६॥
ਪ੍ਰਿਥਮ​ਸਕਤਿ​ਪਦ​ਉਚਰਿ​ਕੈ​ਪੁਨਿ​ਕਹੁ​ਸਕਤਿ​ਬਿਸੇਖ​॥​
ਪਹਿਲਾਂ 'ਸ਼ਕਤੀ' ਸ਼ਬਦ ਕਹਿ ਕੇ ਫਿਰ 'ਸਕਤਿ ਬਿਸੇਖ' ਕਹਿ ਦਿਓ।
Uttering the word “Shakti” in the beginning and then speaking the word “Shakat”,
प्रिथम सकति पद उचरि कै पुनि कहु सकति बिसेख ॥
ਨਾਮ​ਸੈਹਥੀ​ਕੇ​ਸਕਲ​ਨਿਕਸਤ​ਜਾਹਿ​ਅਨੇਕ​॥੪੭॥​
(ਇਸ ਤਰ੍ਹਾਂ) 'ਸੈਹਥੀ' (ਬਰਛੀ) ਦੇ ਸਾਰੇ ਨਾਮ ਅਨੇਕਾਂ ਹੀ ਨਿਕਲਦੇ ਜਾਣਗੇ ॥੪੭॥
all the names of Saihathi are uttered.47.
नाम सैहथी के सकल निकसत जाहि अनेक ॥४७॥
ਪ੍ਰਿਥਮ​ਸੁਭਟ​ਪਦ​ਉਚਰਿ​ਕੈ​ਬਹੁਰਿ​ਸਬਦ​ਅਰਿ​ਦੇਹੁ​॥​
ਪਹਿਲਾਂ 'ਸੁਭਟ' ਸ਼ਬਦ ਉਚਾਰ ਕੇ, ਫਿਰ 'ਅਰਿ' (ਵੈਰੀ) ਸ਼ਬਦ ਲਗਾਓ।
Firstly uttering the word “Subhat” and then saying “Ardeh”,
प्रिथम सुभट पद उचरि कै बहुरि सबद अरि देहु ॥
ਨਾਮ​ਸੈਹਥੀ​ਕੇ​ਸਭੈ​ਸਮਝਿ​ਚਤੁਰ​ਚਿਤ​ਲੇਹੁ​॥੪੮॥​
ਇਹ ਸਾਰੇ ਨਾਮ ਸੈਹਥੀ ਦੇ ਹਨ। ਵਿਦਵਾਨ ਇਸ ਨੂੰ ਚਿਤ ਵਿਚ ਸਮਝ ਲੈਣ ॥੪੮॥
the wise people understand the names of Saihathi in their mind.48.
नाम सैहथी के सभै समझि चतुर चित लेहु ॥४८॥
ਪ੍ਰਿਥਮ​ਭਾਖ​ਸੰਨਾਹ​ਪਦੁ​ਪੁਨਿ​ਰਿਪੁ​ਸਬਦ​ਉਚਾਰਿ​॥​
ਪਹਿਲਾਂ 'ਸੰਨਾਹ' (ਕਵਚ) ਸ਼ਬਦ ਕਹਿ ਕੇ, ਫਿਰ 'ਰਿਪੁ' (ਵੈਰੀ) ਸ਼ਬਦ ਉਚਾਰ ਦਿਓ।
Speaking the word “Sannah” in the beginning and then saying the word “Ripu”,
प्रिथम भाख संनाह पदु पुनि रिपु सबद उचारि ॥
ਨਾਮ​ਸੈਹਥੀ​ਕੇ​ਸਕਲ​ਚਤੁਰ​ਚਿਤ​ਨਿਜ​ਧਾਰਿ​॥੪੯॥​
(ਇਸ ਤਰ੍ਹਾਂ ਇਹ) ਸਾਰੇ ਨਾਮ ਸੈਹਥੀ ਦੇ (ਬਣਨਗੇ)। ਹੇ ਚਤੁਰ ਪੁਰਸ਼ੋ! ਚਿਤ ਵਿਚ ਧਾਰ ਲਵੋ ॥੪੯॥
all the names of Saihathi are spoken cleverly.49.
नाम सैहथी के सकल चतुर चित निज धारि ॥४९॥
ਉਚਰਿ​ਕੁੰਭ​ਪ੍ਰਿਥਮੈ​ਸਬਦ​ਪੁਨਿ​ਅਰਿ​ਸਬਦ​ਕਹੋ​॥​
ਪਹਿਲਾਂ 'ਕੁੰਭ' (ਹਾਥੀ) ਸ਼ਬਦ ਦਾ ਉਚਾਰਨ ਕਰੋ, ਫਿਰ 'ਅਰਿ' (ਵੈਰੀ) ਸ਼ਬਦ ਕਹੋ।
Uttering the word “Kumbh” in the beginning, then saying the word “Ar”,
उचरि कुंभ प्रिथमै सबद पुनि अरि सबद कहो ॥
ਨਾਮ​ਸੈਹਥੀ​ਕੇ​ਸਭੈ​ਚਿਤ​ਮਹਿ​ਚਤੁਰ​ਲਹੋ​॥੫੦॥​
(ਇਸ ਤਰ੍ਹਾਂ) ਇਹ ਸਾਰੇ ਨਾਮ ਸੈਹਥੀ ਦੇ ਹਨ। ਬੁੱਧੀਮਾਨ ਚਿਤ ਵਿਚ ਜਾਣ ਲੈਣ ॥੫੦॥
O wise people! You may understand in your mind all the names of Sihathi.50.
नाम सैहथी के सभै चित महि चतुर लहो ॥५०॥
ਤਨੁ​ਤ੍ਰਾਨ​ਪਦ​ਪ੍ਰਿਥਮ​ਕਹਿ​ਪੁਨਿ​ਅਰਿ​ਸਬਦ​ਬਖਾਨ​॥​
ਪਹਿਲਾਂ 'ਤਨੁ ਤ੍ਰਾਨ' (ਕਵਚ) ਸ਼ਬਦ ਕਹਿ ਕੇ ਫਿਰ 'ਅਰਿ' ਸ਼ਬਦ ਬੋਲੋ।
After uttering the word “Tantraan” and then saying the word “Ar”
तनु त्रान पद प्रिथम कहि पुनि अरि सबद बखान ॥
ਨਾਮ​ਸੈਹਥੀ​ਕੇ​ਸਭੈ​ਰੁਚਿਰ​ਚਤੁਰ​ਚਿਤ​ਜਾਨ​॥੫੧॥​
(ਇਸ ਤਰ੍ਹਾਂ ਇਹ) ਸਾਰੇ ਨਾਮ ਸੈਹਥੀ ਦੇ ਹਨ। ਸੁੰਦਰ ਚਤੁਰ (ਵਿਅਕਤੀ) ਚਿਤ ਵਿਚ ਜਾਣ ਲੈਣ ॥੫੧॥
O wise people! all the names of Saihathi are said with interest.51.
नाम सैहथी के सभै रुचिर चतुर चित जान ॥५१॥
ਯਸਟੀਸਰ​ਕੋ​ਪ੍ਰਿਥਮ​ਕਹਿ​ਪੁਨਿ​ਬਚ​ਕਹੁ​ਅਰਧੰਗ​॥​
'ਯਸਟੀਸਰ' (ਲੰਬੀ ਸੋਟੀ ਵਾਲੀ) (ਸ਼ਬਦ) ਨੂੰ ਪਹਿਲਾਂ ਕਹਿ ਕੇ (ਫਿਰ) 'ਅਰਧੰਗ' ਪਦ ('ਬਚ') ਕਹਿ ਦਿਓ।
Saying “Yashtishwar” in the beginning and then uttering “Ardhang”,
यसटीसर को प्रिथम कहि पुनि बच कहु अरधंग ॥
ਨਾਮ​ਸੈਹਥੀ​ਕੇ​ਸਭੈ​ਉਚਰਤ​ਜਾਹੁ​ਨਿਸੰਗ​॥੫੨॥​
(ਇਸ ਤਰ੍ਹਾਂ ਇਹ) ਸਾਰੇ ਨਾਮ ਸੈਹਥੀ ਦੇ ਹਨ, ਨਿਸੰਗ ਹੋ ਕੇ ਕਹਿੰਦੇ ਜਾਓ ॥੫੨॥
all the names of Saihathi can be described.52.
नाम सैहथी के सभै उचरत जाहु निसंग ॥५२॥